ਬਾਇਡਨ ਲਈ ਵ੍ਹਾਈਟ ਹਾਊਸ ਦਾ ਰਾਹ ਖੋਲ੍ਹਣ ਵਿੱਚ ਇਸ ਸਿਆਹਫ਼ਾਮ ਔਰਤ ਦੀ ਕੀ ਰਹੀ ਭੂਮਿਕਾ
Thursday, Nov 12, 2020 - 07:11 AM (IST)


ਕਮਲਾ ਹੈਰਿਸ ਉੱਪ ਰਾਸ਼ਟਰਪਤੀ ਬਣਕੇ ਇਤਿਹਾਸ ਰਚਣਗੇ, ਪਰ ਇੱਕ ਹੋਰ ਸਿਆਹਫ਼ਾਮ ਔਰਤ ਹੈ ਜਿਸਨੇ ਬਾਇਡਨ ਅਤੇ ਹੈਰਿਸ ਦਾ ਵ੍ਹਾਈਟ ਹਾਊਸ ਤੱਕ ਦਾ ਸਫ਼ਰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜੋਅ ਬਾਇਡਨ ਨਾਲ ਅਮਰੀਕੀ ਚੋਣਾਂ ਵਿੱਚ ਉੱਪ ਰਾਸ਼ਟਰਪਤੀ ਚੁਣੇ ਜਾਣ ਵਾਲੀ ਪਹਿਲੀ ਏਸ਼ਿਆਈ ਅਮਰੀਕਨ ਮੂਲ ਦੀ ਕਮਲਾ ਹੈਰਿਸ ਨੇ ਆਪਣੀ ਮੁਹਿੰਮ ਦੀ ਸਫ਼ਲਤਾ ਲਈ ਇਸ ਖ਼ਾਸ ਘੱਟ ਗਿਣਤੀ ਔਰਤਾਂ ਦੇ ਗਰੁੱਪ ਨੂੰ ਮਾਨਤਾ ਦੇਣਾ ਯਕੀਨੀ ਬਣਾਇਆ।
ਇਹ ਵੀ ਪੜ੍ਹੋ
- ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
- ਬਿਹਾਰ ਚੋਣਾਂ ''ਚ ਸੋਸ਼ਲ ਮੀਡੀਆ ''ਤੇ ਸਰਗਰਮ ਨੌਜਵਾਨ ਆਗੂਆਂ ਦੀ ਕਾਰਗੁਜ਼ਾਰੀ ਕਿਵੇਂ ਰਹੀ
- ਐਪਲ ਵੱਲੋਂ ਬਣਾਈ ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ
ਸੈਨੇਟਰ ਹੈਰਿਸ ਨੇ ਮੰਨਿਆਂ ਕਿ "ਘੱਟ ਗਿਣਤੀ ਔਰਤਾਂ- ਖ਼ਾਸ ਤੌਰ ''ਤੇ ਸਿਆਹਫ਼ਾਮ ਔਰਤਾਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਬਹੁਤ ਵਾਰ ਇਹ ਸਾਬਿਤ ਕੀਤਾ ਹੈ ਕਿ ਉਹ ਸਾਡੇ ਲੋਕਤੰਤਰ ਦੀ ਰੀੜ ਦੀ ਹੱਡੀ ਹਨ।"

ਜੌਰਜੀਆ ਵਿੱਚ ਭਾਵੁਕ ਮਾਹੌਲ
ਐਟਲਾਂਟਾ ਦੇ ਬਾਹਰ, ਜੌਰਜੀਆ ਵਿੱਚ ਆਪਣੇ ਘਰ ’ਚ ਹੰਟ ਪਰਿਵਾਰ ਦੇ ਮੈਂਬਰ ਹੈਰਿਸ ਦਾ ਭਾਸ਼ਣ ਸੁਣਦੇ ਹੋਏ ਰੋ ਰਹੇ ਸਨ।
27 ਸਾਲਾਂ ਦੀ ਕ੍ਰਿਸਟੀਨ ਹੰਟ ਕਹਿੰਦੀ ਹੈ, "ਜੌਰਜੀਆ ਹੁਣ ਨੀਲਾ ਹੈ, ਜੋ ਕਿ ਸੂਬੇ ਅਤੇ ਉਥੋਂ ਦੇ ਰਹਿਣ ਵਾਲਿਆਂ ਲਈ ਜ਼ਿੰਦਗੀ ਬਦਲਣ ਵਾਲਾ ਹੈ, ਖ਼ਾਸਕਰ ਸਿਆਹਫ਼ਾਮ ਲੋਕਾਂ ਲਈ ਜੋ ਇਥੇ ਰਹਿੰਦੇ ਹਨ।"
"ਇਹ ਸਟੈਸੀ ਅਬਰਾਮਸ ਕਰਕੇ ਹੈ ਅਤੇ ਬਹੁਤ ਸਾਰੀਆਂ ਹੋਰ ਸਿਆਹਫ਼ਾਮ ਔਰਤਾਂ ਕਰਕੇ, ਜੋ ਹੇਠਲੇ ਪੱਧਰ ''ਤੇ ਕੰਮ ਕਰ ਰਹੀਆਂ ਸਨ।"
"ਉਹ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਵੋਟਾਂ ਲਈ ਪੰਜੀਕਰਨ ਕਰ ਰਹੀਆਂ ਸਨ ਅਤੇ ਸਾਬਤ ਕਰ ਰਹੀਆਂ ਸਨ ਕਿ ਸਾਡੀਆਂ ਵੋਟਾਂ ਦੀ ਅਹਿਮੀਅਤ ਕਿਉਂ ਹੈ।"

ਅਫ਼ਰੀਕਨ ਅਮਰੀਕਨ ਔਰਤ ਵੋਟਰਾਂ ਦਾ ਸਾਥ
ਜੋਅ ਬਾਇਡਨ ਦਾ ਵ੍ਹਾਈਟ ਹਾਊਸ ਦਾ ਰਾਹ ਅਫ਼ਰੀਕਨ ਅਮਰੀਕਨਾਂ ਦੇ ਅਹਿਮ ਸਮਰਥਣ ''ਤੇ ਨਿਰਭਰ ਸੀ। ਸਿਆਹਫ਼ਾਮ ਵੋਟਰਾਂ ਨੇ ਹੀ ਬਾਇਡਨ ਨੂੰ ਸਾਊਥ ਕੈਰੋਲੀਨਾ ਤੋਂ ਮੁੱਢਲੀ ਜਿੱਤ ਦਿਵਾਈ, ਜਿਸਨੇ ਉਨ੍ਹਾਂ ਨੂੰ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਦਾ ਮੌਕਾ ਦਿੱਤਾ।
ਫਿਲਾਡੈਲਫੀਆ ਅਤੇ ਪਿਟਸਬਰਗ ਵਰਗੇ ਸ਼ਹਿਰਾਂ ਵਿੱਚ ਸਿਆਹਫ਼ਾਮ ਵੋਟਰਾਂ ਦੇ ਭਾਰੀ ਸਮਰਥਣ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਬਾਇਡਨ ਪੈਨਸਿਲਵੇਨੀਆਂ ਤੋਂ ਜਿੱਤਣਗੇ ਅਤੇ ਅੰਤ ਨੂੰ ਚੋਣਾਂ ਜਿੱਤ ਜਾਣਗੇ।
ਭਾਵੇਂ ਕਿ ਡੌਨਲਡ ਟਰੰਪ ਦੀਆਂ ਵੋਟਾਂ 2016 ਦੇ ਮੁਕਾਬਲੇ ਵਧੀਆਂ ਪਰ ਐਗਜ਼ਿਟ ਪੋਲ ਮੁਤਾਬਕ ਤਕਰੀਬਨ 10 ਵਿੱਚੋਂ ਨੌਂ ਕਾਲੇ ਵੋਟਰਾਂ ਨੇ ਡੈਮੋਕ੍ਰੇਟ ਦਾ ਸਾਥ ਦਿੱਤਾ।
ਪਰ ਜਦੋਂ ਤੁਸੀਂ ਇੰਨਾਂ ਸ਼ਹਿਰਾਂ ਵਿੱਚ ਆਮ ਲੋਕਾਂ ਨੂੰ ਪੁੱਛੋਂਗੇ ਕਿ ਬਾਇਡਨ ਨੂੰ ਚੋਣ ਜਿੱਤਣ ਵਿੱਚ ਕਿਸ ਨੇ ਮਦਦ ਕੀਤੀ ਤਾਂ ਬਹੁਤੇ ਇਸ ਦਾ ਸਿਹਰਾ ਸਿਆਹਫ਼ਾਮ ਔਰਤਾਂ ਨੂੰ ਦੇਣਗੇ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ
- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ
- ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੂੰ ਜਾਣੋ
- ਡੌਨਲਡ ਟਰੰਪ ਦੇ ਸਿਆਸੀ ਭਵਿੱਖ ਬਾਰੇ ਕੀ ਕਹਿ ਰਹੇ ਨੇ ਚੋਣ ਸਰਵੇਖਣ

ਵੋਟਰਾਂ ਨੂੰ ਜਾਗਰੁਕ ਕਰਨਾ
ਕਰੁਜ਼ਸ਼ੈਨਡਰ ਸਕੌਟ ਵਰਗੀਆਂ ਔਰਤਾਂ, ਜੋ ਕਿ ਜੈਕਸਨਵਿਲੇ, ਫਲੌਰੀਡਾ ਵਿੱਚ ਪ੍ਰਬੰਧਕ ਹਨ, ਨੇ ਮੈਨੂੰ ਦੱਸਿਆ, ਉਨ੍ਹਾਂ ਨੂੰ ਧਮਕੀਆਂ ਮਿਲੀਆਂ ਅਤੇ ਚੋਣਾਂ ਦੇ ਆਖ਼ਰੀ ਹਫ਼ਤਿਆਂ ਵਿੱਚ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਗਈ। ਕਿਉਂਕਿ ਉਹ ਆਪਣੇ ਇਤਿਹਾਸਿਕ ਸਿਆਹਫ਼ਾਮ ਭਾਈਚਾਰੇ ਦੇ ਵੋਟਰਾਂ ਨੂੰ ਬਾਹਰ ਕੱਢਣ ਦਾ ਕੰਮ ਕਰ ਰਹੀ ਸੀ।
ਜਾਂ ਬ੍ਰਿਟਨੀ ਸਮਾਲਜ਼, ਫਿਲਾਡੈਲਫੀਆ ਤੋਂ ਵੋਟਿੰਗ ਅਧਿਕਾਰ ਕਾਰਕੁਨ ਹੈ, ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਆਂਢ-ਗੁਆਂਢ ਵਸਦੇ ਵੋਟਰਾਂ ਨੂੰ ਸਿਖਿਅਤ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਸਮਰਪਿਤ ਕਰ ਦਿੱਤੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਵੋਟ ਦੀ ਅਹਿਮੀਅਤ ਹੈ।
https://www.youtube.com/watch?v=xWw19z7Edrs&t=1s
ਅਤੇ ਜੌਰਜੀਆ ''ਚ ਡੈਮੋਕਰੇਟਾਂ ਵਿੱਚ ਸਟੈਸੀ ਅਬਰਾਮ ਦੀ ਤਾਰੀਫ਼ ਤਕਰੀਬਨ ਵਿਆਪਕ ਹੈ।
ਲਿੰਡਾ ਗਰਾਂਟ ਜਿਨ੍ਹਾਂ ਨੇ ਇਸ ਵਾਰ ਦੀਆਂ ਚੋਣਾਂ ਵਿੱਚ ਆਪਣੀ ਪਾਰਟੀ ਲਈ ਪੋਲ ਨਿਗਰਾਨ ਦੀਆਂ ਸੇਵਾਵਾਂ ਨਿਭਾਈਆਂ, ਕਹਿੰਦੇ ਹਨ, ਅਬਰਾਮ ਦਾ ਨਾਮ ਅਕਸਰ ਇੱਕ ਕਿਰਿਆਤਮਕ ਸ਼ਬਦ ਵਜੋਂ ਲਿਆ ਜਾਂਦਾ ਹੈ ਜਿਸਦਾ ਅਰਥ ਹੈ ''ਚੀਜ਼ਾਂ ਪੂਰੀਆਂ ਕਰੋ''।

ਗਵਰਨਰ ਦੀ ਦੌੜ
ਬਹੁਤਾ ਸਮਾਂ ਨਹੀਂ ਹੋਇਆ ਜਦੋਂ ਜੌਰਜੀਆ ਦੇ ਡੈਮੋਕਰੇਟ ਅਬਰਾਮਸ ਨੂੰ ਕਿਸੇ ਹੋਰ ਟਾਈਟਲ - ਗਵਰਨਰ, ਨਾਲ ਬੁਲਾਉਣ ਦੀ ਉਮੀਦ ਕਰਦੇ ਸਨ।
ਸਾਲ 2008 ਵਿੱਚ ਉਨ੍ਹਾਂ ਨੇ ਪਹਿਲੀ ਅਫ਼ਰੀਕਨ ਅਮਰੀਕਨ ਵਜੋਂ ਅਮਰੀਕਾ ਵਿੱਚ ਗਵਰਨਰ ਦੀ ਦੌੜ ਵਿੱਚ ਖੜ੍ਹ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਰਿਪਬਲੀਕਨ ਵਲੋਂ ਚੁਣੌਤੀ ਦੇਣ ਵਾਲਾ ਜੌਰਜੀਆ ਵਿੱਚ ਲੰਬਾ ਸਮਾਂ ਸੂਬਾ ਸਕੱਤਰ ਰਿਹਾ, ਬਰੀਆਨ ਕੈਂਅਪ ਸੀ।
ਦਫ਼ਤਰ ਵਿੱਚ ਆਪਣੇ ਛੇ ਸਾਲਾਂ ਦੌਰਾਨ ਕੈਂਅਪ ਨੇ ਜੌਰਜੀਆ ਵਿੱਚ ਗਤੀਸ਼ੀਲ ਨਾ ਹੋਣ ਕਰਕੇ ਜਾਂ ਗ਼ਲਤੀਆਂ ਕਰਕੇ 10 ਲੱਖ ਤੋਂ ਵੱਧ ਲੋਕਾਂ ਦਾ ਵੋਟਰ ਪੰਜੀਕਰਣ ਰੱਦ ਕਰ ਦਿੱਤਾ।
ਪਰ ਉਨ੍ਹਾਂ ਦੇ ਦਫ਼ਤਰ ਨੇ ਵੋਟਿੰਗ ਰਿਕਾਰਡ ਬਣਾਉਂਦਿਆਂ ਕੀ ਦੇਖਿਆ, ਕਿ ਅਰਬਾਮਸ ਅਤੇ ਉਨ੍ਹਾਂ ਵਰਗੇ ਹੋਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਾਰ ਦੇ ਦਿੱਤਾ।

ਹਾਰ ਨਾ ਮੰਨਨਾ
ਕੈਂਅਪ ਨੇ ਗਵਰਨਰ ਦੀ ਦੌੜ ਮਹਿਜ਼ 50,000 ਵੋਟਾਂ ਨਾਲ ਜਿੱਤੀ। ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਾਸ਼ਨ (ਉਨ੍ਹਾਂ ਨੇ ਨਤੀਜਾ ਸਵੀਕਾਰ ਨਹੀਂ ਸੀ ਕੀਤਾ) ਵਿੱਚ ਅਬਰਾਮਸ ਨੇ ਇੱਕ ਨਵੇਂ ਮੁਹਿੰਮ ਦਾ ਐਲਾਨ ਕੀਤਾ ਜਿਸਦਾ ਉਦੇਸ਼ ਵੋਟ ਦਾ ਹੱਕ ਖੋਹੇ ਜਾਣ ਦੇ ਵਿਰੋਧ ਵਿੱਚ ਲੜਨਾ ਸੀ, ਜਿਸ ਨੂੰ ਆਪਣੇ ਚੋਣ ਹਾਰਨ ਦਾ ਕਾਰਨ ਸਮਝਦੇ ਸਨ।
ਉਨ੍ਹਾਂ ਨੇ ਉਸ ਰਾਤ ਕਿਹਾ, "ਅਸੀਂ ਇੱਕ ਸ਼ਕਤੀਸ਼ਾਲੀ ਰਾਸ਼ਟਰ ਹਾਂ ਕਿਉਂਕਿ ਸਾਨੂੰ ਰਾਸ਼ਟਰੀ ਤਜ਼ਰਬੇ ਵਿੱਚ ਜੋ ਟੁੱਟਿਆ ਉਸ ਨੂੰ ਜੋੜਨ ਦਾ ਮੌਕਾ ਮਿਲਿਆ ਹੈ।"
ਦੋ ਸਾਲ ਬਾਅਦ 2020 ਦੀਆਂ ਚੋਣਾਂ ਤੋਂ ਪਹਿਲਾਂ ਅਬਰਾਮਸ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਨੈਟਵਰਕ ਨੇ ਇਕੱਲੇ ਜੌਰਜੀਆਂ ਵਿੱਚ 8 ਲੱਖ ਵੋਟਰਾਂ ਦਾ ਪੰਜੀਕਰਣ ਕੀਤਾ।
ਭਾਂਵੇ ਕਿ ਉਥੇ ਮੁੜ-ਗਿਣਤੀ ਕੀਤੀ ਜਾਵੇਗੀ, ਦੋ ਦਹਾਕਿਆਂ ਬਾਅਦ ਜੌਰਜੀਆ ਵਿੱਚ ਬਹੁਤ ਥੋੜ੍ਹੇ ਫ਼ਰਕ ਨਾਲ ਡੈਮੋਕਰੇਟਾਂ ਦੀ ਜਿੱਤ ਵਿੱਚ ਮਦਦ ਕਰਨ ਲਈ ਅਬਰਾਮਸ ਅਤੇ ਉਨ੍ਹਾਂ ਦੀ ਵਲੰਟੀਅਰਾਂ ਦੀ ਫ਼ੌਜ ਦੀ ਵਿਆਪਕ ਤਾਰੀਫ਼ ਕੀਤੀ ਜਾਵੇਗੀ।
ਜੇ ਜੌਰਜੀਆ ਡੈਮੋਕਰੇਟ ਬਾਇਡਨ ਨੂੰ ਜਿੱਤ ਹਾਸਿਲ ਕਰਵਾਉਂਦੇ ਹਨ ਤਾਂ ਚੁਣੇ ਗਏ ਰਾਸ਼ਟਰਪਤੀ ਅਬਰਾਮਸ ਅਤੇ ਉਨ੍ਹਾਂ ਦੇ ਵਲੰਟਰੀਆਂ ਦੇ ਕਰਜ਼ਦਾਰ ਹੋ ਸਕਦੇ ਹਨ।
ਜਨਵਰੀ ਵਿੱਚ, ਉਹੀ ਵੋਟਰ ਇੱਕ ਵਾਰ ਫ਼ਿਰ ਤੋਂ ਮਹੱਤਵਪੂਰਨ ਸਾਬਿਤ ਹੋਣਗੇ। ਜੌਰਜੀਆ ਦੇ ਸੈਨਟ ਦੀਆਂ ਦੋ ਸੀਟਾਂ ''ਤੇ ਮਹੱਤਵਪੂਰਣ ਚੋਣਾਂ ਹੋਣੀਆਂ ਹਨ ਜੋ ਇਹ ਨਿਰਧਾਰਿਤ ਕਰ ਸਕਦੀਆਂ ਹਨ ਕਿ ਅਮਰੀਕੀ ਸੈਨੇਟ ਵਿੱਚ ਕਿਸ ਪਾਰਟੀ ਦਾ ਨਿਯੰਤਰਣ ਹੋਵੇਗਾ।
ਹੰਟ ਨੇ ਮੈਨੂੰ ਕਿਹਾ ਕਿ, "ਉਹ ਚੁੱਪਚਾਪ ਬੈਠ ਸਕਦੇ ਸਨ ਜਿਵੇਂ ਕਿ ''ਮੈਨ, ਆਈ ਲੋਸਟ'' ਕਹਿ ਕੇ, ਪਰ ਉਨ੍ਹਾਂ ਨੇ ਇਸਨੂੰ ਜਿੱਤ ਵਿੱਚ ਬਦਲ ਦਿੱਤਾ ਅਤੇ ਉਹ ਇਸ ਵਿੱਚ ਚਲਦੇ ਰਹੇ, ਅੱਗੇ ਵੱਧਦੇ ਰਹੇ, ਆਪਣੇ ਆਪ ਅਤੇ ਸਾਡੇ ਭਾਈਚਾਰੇ ਲਈ ਚੰਗਾ ਕਰਨ ਲਈ।"

ਕ੍ਰਿਸਟੀਨ ਦੇ ਅੰਟੀ ਟਰੇਸਾ ਵਿਲੀਸਨ ਸਹਿਮਤ ਹੁੰਦਿਆਂ ਕਹਿੰਦੇ ਹਨ ਅਬਰਾਮਸ ਦੀਆਂ ਕੋਸ਼ਿਸ਼ਾਂ, ਹਮੇਸ਼ਾਂ ਲਈ ਕਾਲੇ ਵੋਟਰ ਸੂਬੇ ਵਿੱਚ ਆਪਣੀ ਤਾਕਤ ਦੇਖਣ ਕਿਵੇਂ ਦੇਖਦੇ ਹਨ, ਇਸ ਬਾਰੇ ਨਜ਼ਰੀਆ ਬਦਲ ਦੇਣਗੀਆਂ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਦਾ ਆਪਣੇ ਬੂਟ ਪਾਉਣਾ ਅਤੇ ਬਾਹਰ ਜਾਣਾ ਤੇ ਉਨਾਂ ਸਾਰੇ ਲੋਕਾਂ ਨੂੰ ਵੋਟ ਲਈ ਰਜਿਸਟਰ ਕਰਨ ਨੇ ਜੌਰਜੀਆ ਅਤੇ ਦੇਸ ਲਈ ਬਹੁਤ ਵੱਡਾ ਫ਼ਰਕ ਪਾਇਆ ਹੈ।"
"ਮੈਨੂੰ ਲੱਗਦਾ ਹੈ ਕਿ ਅਸੀਂ ਹਰ ਇਲੈਕਸ਼ਨ ਨੂੰ ਹਮੇਸ਼ਾਂ ਲਈ ਮੰਨ ਲਿਆ ਹੈ। ਹੁਣ, ਦੇਸ ਅਤੇ ਦੁਨੀਆਂ ਦੇਖੇਗੀ ਕਿ ਸਾਡੀਆਂ ਵੋਟਾਂ ਦੀ ਅਹਿਮੀਅਤ ਹੈ।"
ਇਹ ਵੀ ਪੜ੍ਹੋ:
- ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
- ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
- ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ
https://www.youtube.com/watch?v=hLZ739I6iXk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''639a6023-d4d1-4c5f-8d4b-dfb513eff044'',''assetType'': ''STY'',''pageCounter'': ''punjabi.international.story.54905440.page'',''title'': ''ਬਾਇਡਨ ਲਈ ਵ੍ਹਾਈਟ ਹਾਊਸ ਦਾ ਰਾਹ ਖੋਲ੍ਹਣ ਵਿੱਚ ਇਸ ਸਿਆਹਫ਼ਾਮ ਔਰਤ ਦੀ ਕੀ ਰਹੀ ਭੂਮਿਕਾ'',''published'': ''2020-11-12T01:39:05Z'',''updated'': ''2020-11-12T01:39:05Z''});s_bbcws(''track'',''pageView'');