''''ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ, ਮੈਂ ਪਰਿਵਾਰ ''''ਤੇ ਬੋਝ ਬਣ ਗਈ ਹਾਂ''''

11/11/2020 7:56:05 PM

ਐਸ਼ਵਰਿਆ ਰੈਡੀ
BBC
ਐਸ਼ਵਰਿਆ ਰੈਡੀ ਦਿੱਲੀ ਦੇ ਨਾਮੀ ਕਾਲਜ ਲੇਡੀ ਸ਼੍ਰੀਰਾਮ ਕਾਲਜ ਤੋਂ ਗਣਿਤ ਵਿੱਚ ਗਰੈਜੂਏਸ਼ਨ ਕਰ ਰਹੇ ਸਨ

''ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਮੈਂ ਆਪਣੇ ਘਰ ਵਿੱਚ ਕਈ ਖਰਚਿਆਂ ਦੀ ਵਜ੍ਹਾ ਹਾਂ। ਮੈਂ ਉਨ੍ਹਾਂ ''ਤੇ ਬੋਝ ਬਣ ਗਈ ਹਾਂ। ਮੇਰੀ ਸਿੱਖਿਆ ਇੱਕ ਬੋਝ ਹੈ। ਮੈਂ ਪੜ੍ਹਾਈ ਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ।''

ਇਹ ਅੰਤਿਮ ਸ਼ਬਦ ਆਪਣੇ ਸ਼ਹਿਰ ਦੀ ਟਾਪਰ ਰਹੀ ਐਸ਼ਵਰਿਆ ਰੈਡੀ ਨੇ ਸੁਸਾਈਡ ਨੋਟ ਵਿੱਚ ਲਿਖੇ ਹਨ।

ਹੈਦਰਾਬਾਦ ਕੋਲ ਸ਼ਾਦ ਨਗਰ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 98 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਆਪਣੇ ਸ਼ਹਿਰ ਵਿੱਚ ਟਾਪ ਕੀਤਾ ਸੀ ਅਤੇ ਉਹ ਦਿੱਲੀ ਦੇ ਪ੍ਰਸਿੱਧ ਲੇਡੀ ਸ਼੍ਰੀਰਾਮ ਕਾਲਜ ਵਿੱਚ ਗਣਿਤ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ।

ਲੌਕਡਾਊਨ ਦੌਰਾਨ ਉਸ ਨੂੰ ਵਾਪਸ ਆਪਣੇ ਘਰ ਜਾਣਾ ਪਿਆ ਜਿੱਥੇ ਆਰਥਿਕ ਹਾਲਾਤ ਦੀ ਵਜ੍ਹਾ ਨਾਲ ਉਸ ਲਈ ਪੜ੍ਹਾਈ ''ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਿਲ ਹੋ ਗਿਆ।

ਐਸ਼ਵਰਿਆ ਰੈਡੀ
BBC

ਐਸ਼ਵਰਿਆ ਨੇ ਦੋ ਨਵੰਬਰ ਨੂੰ ਆਤਮਹੱਤਿਆ ਕਰ ਲਈ। ਉਹ ਲੌਕਡਾਊਨ ਪੜ੍ਹਾਈ ਜਾਰੀ ਰੱਖਣ ਲਈ ਇੱਕ ਲੈਪਟਾਪ ਖਰੀਦਣਾ ਚਾਹੁੰਦੀ ਸੀ, ਪਰ ਉਸ ਦਾ ਪਰਿਵਾਰ ਕੋਸ਼ਿਸ਼ਾਂ ਦੇ ਬਾਅਦ ਵੀ ਇਹ ਜ਼ਰੂਰਤ ਪੂਰੀ ਨਹੀਂ ਕਰ ਸਕਿਆ ਸੀ।

ਐਸ਼ਵਰਿਆ ਦੇ ਘਰ ਦੇ ਬਾਹਰ ਭੀੜ ਹੈ ਅਤੇ ਉਸ ਦੀ ਤਸਵੀਰ ਨਾਲ ਬੈਨਰ ਲੱਗੇ ਹੋਏ ਹਨ। ਲੋਕ ਅਤੇ ਨੇਤਾ ਉਸ ਦੇ ਘਰ ਪਹੁੰਚ ਕੇ ਅਫ਼ਸੋਸ ਪ੍ਰਗਟ ਕਰ ਰਹੇ ਹਨ। ਉਸ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਐਸ਼ਵਰਿਆ ਦੇ ਪਿਤਾ ਇੱਕ ਮਕੈਨਿਕ ਹਨ ਅਤੇ ਉਸ ਦੀ ਮਾਂ ਘਰ ''ਤੇ ਹੀ ਸਿਲਾਈ ਕਰਕੇ ਗੁਜ਼ਾਰੇ ਲਈ ਜਿੰਨਾ ਹੋ ਸਕਦਾ ਹੈ, ਕਮਾਉਣ ਦੀ ਕੋਸ਼ਿਸ਼ ਕਰਦੀ ਹੈ।

ਇਹ ਪਰਿਵਾਰ ਇੱਕ ਦੋ ਕਮਰਿਆਂ ਦੇ ਘਰ ਵਿੱਚ ਰਹਿੰਦਾ ਹੈ ਜਿਸ ਦੇ ਇੱਕ ਕਮਰੇ ਵਿੱਚ ਐਸ਼ਵਰਿਆ ਰਹਿੰਦੀ ਸੀ ਅਤੇ ਆਪਣੀ ਪੜ੍ਹਾਈ ਕਰਦੀ ਸੀ। ਰਸੋਈ ਅਤੇ ਸਿਲਾਈ ਮਸ਼ੀਨ ਦੂਜੇ ਕਮਰੇ ਵਿੱਚ ਹੈ ਜਿੱਥੇ ਉਸ ਦੀ ਮਾਂ ਕੰਮ ਕਰਦੀ ਹੈ।

ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਐਸ਼ਵਰਿਆ ਦੀ ਜ਼ਰੂਰਤ ਪੂਰੀ ਕਰਨ ਲਈ ਉਨ੍ਹਾਂ ਨੇ ਘਰ ਗਹਿਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਨਾਕਾਮ ਰਹੇ।

ਐਸ਼ਵਰਿਆ ਨੇ ਹਰ ਪਾਸੇ ਤੋਂ ਨਿਰਾਸ਼ ਹੋਣ ਦੇ ਬਾਅਦ ਮੁੱਖ ਮੰਤਰੀ ਕੇਸੀ ਰਾਮਾਰਾਵ ਦੇ ਬੇਟੇ ਅਤੇ ਆਈਟੀ ਮੰਤਰੀ ਕੇਟੀ ਰਾਮਾਰਾਵ ਨੂੰ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਮਦਦ ਲਈ ਸੋਨੂੰ ਸੂਦ ਨੂੰ ਵੀ ਟਵੀਟ ਕੀਤਾ ਸੀ।

ਐਸ਼ਵਰਿਆ ਨੇ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਇੰਸਪਾਇਰ ਸਕਾਲਰਸ਼ਿਪ ਲਈ ਵੀ ਅਰਜ਼ੀ ਦਿੱਤੀ ਸੀ।

ਆਪਣੇ ਸੁਸਾਈਡ ਨੋਟ ਵਿੱਚ ਐਸ਼ਵਰਿਆ ਨੇ ਲਿਖਿਆ ਹੈ, ''ਕਿਰਪਾ ਕਰਕੇ ਦੇਖੋ ਕਿ ਘੱਟ ਤੋਂ ਘੱਟ ਇੱਕ ਸਾਲ ਲਈ ਇੰਸਪਾਇਰ ਸਕਾਲਰਸ਼ਿਪ ਜਾਰੀ ਕਰ ਦਿੱਤੀ ਜਾਵੇ।''

ਬੀਬੀਸੀ ਨਾਲ ਗੱਲ ਕਰਦੇ ਹੋਏ ਉਸ ਦੀ ਮਾਂ ਸੁਮਾਂਥੀ ਨੇ ਦੱਸਿਆ ਕਿ ਉਹ ਉਸ ਦੇ ਬਹੁਤ ਨਜ਼ਦੀਕ ਸੀ ਅਤੇ ਹਰ ਛੋਟੀ-ਛੋਟੀ ਗੱਲ ਉਸ ਨੂੰ ਦੱਸਦੀ ਸੀ।

ਸੁਮਾਂਥੀ ਕਹਿੰਦੀ ਹੈ, ''ਸਾਨੂੰ ਕੁਝ ਆਰਥਿਕ ਦਿੱਕਤਾਂ ਸਨ, ਪਰ ਅਸੀਂ ਉਸ ਨੂੰ ਕਿਹਾ ਸੀ ਕਿ ਉਸ ਦੀ ਸਿੱਖਿਆ ਨਾਲ ਜੁੜੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ।''

ਸੋਮਵਾਰ ਨੂੰ ਐਸ਼ਵਰਿਆ ਰੈਡੀ ਦੇ ਘਰ ਪੱਤਰਕਾਰਾਂ ਦਾ ਹਜੂਮ
BBC
ਸੋਮਵਾਰ ਨੂੰ ਐਸ਼ਵਰਿਆ ਰੈਡੀ ਦੇ ਘਰ ਪੱਤਰਕਾਰਾਂ ਦਾ ਹਜੂਮ

ਐਸ਼ਵਰਿਆ ਦੇ ਪਰਿਵਾਰ ਨੇ ਉਸ ਦੀ ਸਿੱਖਿਆ ਜਾਰੀ ਰੱਖਣ ਲਈ ਸੋਨਾ ਗਹਿਣੇ ਰੱਖ ਕੇ ਵੀ ਕਰਜ਼ਾ ਲਿਆ ਸੀ। ਉਸ ਦੀ ਛੋਟੀ ਭੈਣ ਨੇ ਸੱਤਵੀਂ ਕਲਾਸ ਦੇ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤਾਂ ਕਿ ਵੱਡੀ ਭੈਣ ਦੀ ਪੜ੍ਹਾਈ ਚੱਲਦੀ ਰਹੇ।

ਦਸਵੀਂ ਵਿੱਚ ਟਾਪ ਕਰਨ ਦੇ ਬਾਅਦ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਉਸ ਦੀ ਇੰਟਰਮੀਡੀਏਟ ਦੀ ਪੜ੍ਹਾਈ ਮੁਫ਼ਤ ਹੋਈ ਸੀ।

ਐਸ਼ਵਰਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਬਾਕੀ ਬਚੇ ਦੋ ਸਾਲਾਂ ਦੀ ਪੜ੍ਹਾਈ ''ਤੇ ਹੋਣ ਵਾਲੇ ਖਰਚ ਨੂੰ ਲੈ ਕੇ ਚਿੰਤਤ ਸੀ। ਪਹਿਲੇ ਸਾਲ ਦੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਉਸ ਨੂੰ ਹੋਸਟਲ ਵੀ ਖਾਲੀ ਕਰਨਾ ਸੀ।

ਐਸ਼ਵਰਿਆ ਦੀ ਮੌਦ ਦੀ ਖ਼ਬਰ ਦੇ ਬਾਅਦ ਹੁਣ ਰਾਜਨੀਤਕ ਅਤੇ ਸਮਾਜਿਕ ਸੰਗਠਨਾਂ ਦੇ ਵਰਕਰ ਅਤੇ ਨੇਤਾ ਉਸ ਦੇ ਘਰ ਪਹੁੰਚ ਰਹੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੋਮਵਾਰ ਨੂੰ ਸਥਾਨਕ ਅਤੇ ਰਾਸ਼ਟਰੀ ਮੀਡੀਆ ਦੇ ਪੱਤਰਕਾਰ ਵੀ ਉਸ ਦੇ ਘਰ ਇਕੱਠੇ ਹੋਏ। ਦਿੱਲੀ ਵਿੱਚ ਕਾਂਗਰਸ ਦੇ ਵਿਦਿਆਰਥੀ ਸੰਗਠਨ ਨੇ ਕੇਂਦਰੀ ਮਨੁੱਖੀ ਵਸੀਲੇ ਮੰਤਰੀ ਡਾ. ਆਰਪੀ ਨਿਸ਼ੰਕ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ।

ਦੋਸ਼ ਹੈ ਕਿ ਐਸ਼ਵਰਿਆ ਨੂੰ ਇੰਸਪਾਇਰ ਸਕਾਲਰਸ਼ਿਪ ਲਈ ਚੁਣ ਲਿਆ ਗਿਆ ਸੀ, ਪਰ ਫੰਡ ਜਾਰੀ ਨਹੀਂ ਹੋਇਆ ਸੀ।

ਕਾਂਗਰਸ ਨੇਤਾ ਸ਼੍ਰੀਵਤਸ ਨੇ ਟਵਿੱਟਰ ''ਤੇ ਸਵਾਲ ਕੀਤਾ, ''''ਐਸ਼ਵਰਿਆ ਨੂੰ ਇੰਸਪਾਇਰ ਸਕਾਲਰਸ਼ਿਪ ਕਿਉਂ ਨਹੀਂ ਦਿੱਤੀ ਗਈ? ਔਨਲਾਈਨ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਦੀ ਨੀਤੀ ਕੀ ਹੈ? ਲੈਪਟਾਪ ਅਤੇ ਇੰਟਰਨੈੱਟ ਲਈ ਗਰੀਬ ਬੱਚੇ ਕੀ ਕਰਨ?''''

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6bcec623-98f3-426f-91b6-326e56091266'',''assetType'': ''STY'',''pageCounter'': ''punjabi.india.story.54900329.page'',''title'': ''\''ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ, ਮੈਂ ਪਰਿਵਾਰ \''ਤੇ ਬੋਝ ਬਣ ਗਈ ਹਾਂ\'''',''author'': ''ਬੱਲਾ ਸਤੀਸ਼ '',''published'': ''2020-11-11T14:21:25Z'',''updated'': ''2020-11-11T14:21:25Z''});s_bbcws(''track'',''pageView'');

Related News