ਐਪਲ ਵੱਲੋਂ ਬਣਾਈ ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ
Wednesday, Nov 11, 2020 - 01:41 PM (IST)

ਐਪਲ ਨੇ ਦੱਸਿਆ ਹੈ ਕਿ ਇਹ ਪਹਿਲੇ ਮੈਕ ਹਨ ਜੋ ਕੰਪਨੀ ਦੁਆਰਾ ਖ਼ੁਦ ਤਿਆਰ ਕੀਤੀ ਗਈ ਚਿਪ ਵਾਲੇ ਹਨ।
ਜੂਨ ਵਿੱਚ ਕੰਪਨੀ ਨੇ ਐਲਾਨ ਕਿਤਾ ਸੀ ਕਿ ਇਹ ਜੂਨ 2006 ਤੋਂ ਇਸਤੇਮਾਲ ਕੀਤੇ ਜਾਣੇ ਵਾਲੇ ਇੰਨਟੈਲ ਪ੍ਰੋਸੈਸਰਾਂ ਦੀ ਵਰਤੋਂ ਬੰਦ ਕਰੇਗੀ।
ਐਪਲ ਦਾ ਕਹਿਣਾ ਹੈ ਕਿ ਐਮ1 ਚਿਪ ਦੀ ਵਰਤੋਂ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਬੈਟਰੀ ਦੀ ਚੰਗੀ ਲਾਈਫ਼, ਸਲੀਪ ਮੋਡ ਤੋਂ ਕੰਪਿਊਟਰ ਦਾ ਇੱਕ ਦਮ ਚਲ ਪੈਣਾ ਅਤੇ iOS ਐਪਸ ਚੱਲਣ ਦੀ ਸਮਰੱਥਾ।
ਇਹ ਵੀ ਪੜ੍ਹੋ:
- ਅਰਨਬ ਦੀ ਬੇਲ ਅਰਜ਼ੀ ਨੂੰ ਤਰਜੀਹ, ਬਾਰ ਦੇ ਮੁਖੀ ਨੇ ਚੀਫ ਜਸਟਿਸ ਨੂੰ ਸੁਣਾਈਆਂ ਖਰੀਆਂ ਖਰੀਆਂ
- ਬਿਹਾਰ ਚੋਣ ਨਤੀਜੇ: ਨਿਤੀਸ਼ ਤੇ ਮੋਦੀ ਤੋਂ ਜ਼ਿਆਦਾ ਚਰਚਾ ''ਚ ਰਹੇ ਤੇਜਸਵੀ ਦੀ ਕੀ ਇਹ ਸਭ ਤੋਂ ਵੱਡੀ ਗਲਤੀ ਸੀ
- IPL: ਕਿੰਨ੍ਹਾਂ ਕਾਰਨਾਂ ਕਰ ਕੇ ਇਸ ਵਾਰ ਦਾ ਟੂਰਨਾਮੈਂਟ ਯਾਦਗਾਰੀ ਰਿਹਾ
ਐਪਲ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਆਪਣੀਆਂ ਮੈਕ ਐਪਸ ਨੂੰ ਵੀ ਔਪਟੀਮਾਈਜ਼ ਕੀਤਾ ਹੈ ਪਰ ਹੁਣ ਹੋਰ ਡੀਵੈਲਪਰਾਂ ਨੂੰ ਅਜਿਹਾ ਕਰਨ ਲਈ ਰਾਜ਼ੀ ਕਰਨ ਦੀ ਲੋੜ ਹੈ।
ਨਵੇਂ ਕੰਪਿਊਟਰਾਂ ਵਿੱਚ ਕੀ ਨਵਾਂ ਹੋਵੇਗਾ:
- 13 ਇੰਚ (33 ਸੈਂਟੀਮੀਟਰ) ਮੈਕਬੁੱਕ ਏਅਰ, ਜਿਸ ਨੂੰ ਪ੍ਰੋਸੈਸਰ ਨੂੰ ਠੰਡਾ ਰੱਖਣ ਲਈ ਕੰਪਿਊਟਰ ਅੰਦਰ ਪੱਖੇ ਦੀ ਲੋੜ ਨਹੀਂ ਹੈ।
- 13 ਇੰਚ ਮੈਕਬੁੱਕ ਪ੍ਰੋ, ਜਿਸ ਬਾਰੇ ਕੰਪਨੀ ਦਾ ਕਹਿਣਾ ਹੈ ਬੈਟਰੀ ਨੂੰ ਇੱਕ ਵਾਰ ਰੀਚਾਰਜ ਕਰਨ ਤੋਂ ਬਾਅਦ 20 ਘੰਟੇ ਤੱਕ ਲਗਾਤਾਰ ਵੀਡੀਓ ਚਲਾ ਸਕਦਾ ਹੈ, ਪਹਿਲਾਂ ਨਾਲੋਂ ਦੁਗਣਾ ਸਮਾਂ। ਇੰਨਾਂ ਵਿੱਚ ਪੱਖੇ ਰੱਖੇ ਗਏ ਹਨ।
- ਮੈਕ ਮਿੰਨੀ ਬਿਨਾਂ ਸਕਰੀਨ ਦਾ ਡੈਸਕ ਟੌਪ ਕੰਪਿਊਟਰ
ਨਵੇਂ ਐਪਲ ਮੈਕ ਦੀ ਵਿਕਰੀ
- Apple iPhone 12 ਸੀਰੀਜ਼ ਦੀ ਕੀ ਹੈ ਖ਼ਾਸੀਅਤ
- ਐੱਪਲ ਦੇ ਨਵੇਂ iPad ਅਤੇ Apple Watch ਵਿੱਚ ਕੀ ਹੈ ਖ਼ਾਸ ਤੇ ਕਿੰਨੀ ਹੈ ਕੀਮਤ
ਐਪਲ ਦੀ ਵੈਬਸਾਈਟ ''ਤੇ ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਹੁਣ ਤੋਂ ਕੰਪਨੀ ਸਿਰਫ਼ ਇਸ ਤਰ੍ਹਾਂ ਦੇ ਮੈਕਬੁੱਕ ਏਅਰ ਹੀ ਵੇਚੇਗੀ, ਪਰ ਇਹ ਹੋਰ ਦੋ ਮਸ਼ੀਨਾਂ ਇੰਨਟੈਲ ਚਿਪ ਦੇ ਵਿਕਲਪ ਨਾਲ ਵੀ ਪੇਸ਼ ਕਰਦੀ ਰਹੇਗੀ।
ਕੰਪਨੀ ਨੇ iMac ਜਾਂ Mac Pro ਕੰਪਿਊਟਰਾਂ ਦੇ ਨਵੇਂ ਵਰਜ਼ਨ ਬਾਜ਼ਾਰ ਵਿੱਚ ਨਹੀਂ ਲਿਆਂਦੇ, ਕਿਹਾ ਜਾ ਰਿਹਾ ਹੈ ਕਿ ਸ਼ਾਇਦ ਕੰਪਨੀ ਚਿਪ ਦੇ ਹੋਰ ਐਡਵਾਂਸ ਵਰਜ਼ਨ ਦੀ ਉਡੀਕ ਕਰ ਰਹੀ ਹੈ ਜਿਸ ਦੀ ਮੈਮੋਰੀ ਵੱਧ ਹੋਵੇ ਅਤੇ ਗ੍ਰਾਫ਼ਿਕ ਪ੍ਰੋਸੈਸਿੰਗ ਦੀ ਸਮਰੱਥਾ ਵੀ ਪਹਿਲਾਂ ਲਾਂਚ ਕੀਤੇ ਗਏ ਕੰਪਿਊਟਰਾਂ ਤੋਂ ਬਹਿਤਰ ਹੋਵੇ।
ਨਵੇਂ ਮੈਕ ਅਗਲੇ ਹਫ਼ਤੇ ਤੋਂ ਬਾਜ਼ਾਰ ਵਿੱਚ ਵਿਕਣ ਲਈ ਆ ਜਾਣਗੇ। ਇਹ MacOS Big Sur ਅਪਰੇਟਿੰਗ ਸਿਸਟਮ ਨਾਲ ਚਲਣਗੇ, ਜਿਸਨੂੰ ਇਸ ਵੀਰਵਾਰ ਮੌਜੂਦਾ ਇੰਟੈਲ ਬੇਸਡ ਮੈਕ ਨਾਲ ਰਿਲੀਜ਼ ਕੀਤਾ ਜਾਵੇਗਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਕਸਟਮਾਈਜ਼ਡ ਚਿਪ
ਐਪਲ ਦਾ ਦਾਅਵਾ ਹੈ ਕਿ ਐਮ1 ਬਿਜਲੀ ਦੀ ਪਹਿਲਾਂ ਦੇ ਮੁਕਾਬਲੇ ਸਿਰਫ਼ ਇੱਕ ਚੌਥਾਈ ਹਿੱਸੇ ਦੀ ਵਰਤੋਂ ਕਰਕੇ ਹੁਣ ਤੱਕ ਦੀ ਸਭ ਤੋਂ ਬਿਹਤਰ ਕਾਰਗ਼ੁਜਾਰੀ ਦੇਵੇਗਾ, ਜਾਂ ਸੀਪੀਯੂ (ਸੈਂਟਰਲ ਪ੍ਰੋਸੈਸਿੰਗ ਯੁਨਿਟ) ਦੀ ਕਾਰਗ਼ੁਜਾਰੀ ਨੂੰ ਦੁਗਣਾ ਕਰਨ ਲਈ ਬਣਾਇਆ ਜਾਵੇਗਾ।
ਪਰ ਇਸ ਵਿੱਚ ਇੱਕ ਕਮੀ ਵੀ ਹੈ, ਹੁਣ ਮੈਕ ਸਿਰਫ਼ 16ਜੀਬੀ (ਗੀਗਾ ਬਾਈਟ) ਮੈਮੋਰੀ ਵਾਲੇ ਹੀ ਹੋਣਗੇ।
ਇਹ ਇੰਨਟੈਲ ਅਧਾਰਿਤ ਵਰਜ਼ਨ ਵਾਲੇ ਮੈਕਬੁੱਕ ਪ੍ਰੋ ਦੀ ਰੈਮ ਤੋਂ ਅੱਧਾ ਹੈ, ਅਤੇ ਜਿੰਨੀ ਰੈਮ ਨਾਲ ਮਿੰਨੀ ਆਉਂਦੇ ਹਨ ਉਸਦਾ ਚੌਥਾ ਹਿੱਸਾ ਹੈ। ਵੀਡੀਓ ਐਡੀਟਿੰਗ ਸੌਫ਼ਟਵੇਅਰ ਅਤੇ ਗ਼ੇਮ ਉਨਾਂ ਐਪਾਂ ਵਿੱਚ ਆਉਂਦੇ ਹਨ ਜੋ ਆਮ ਤੌਰ ''ਤੇ ਵੱਧ ਮੈਮੋਰੀ ਨਾਲ ਬਿਹਤਰ ਚਲਦੀਆਂ ਹਨ।
ਐਪਲ ਦੀਆਂ ਚਿਪਾਂ ਨੂੰ ਕਈ ਵਾਰ ਆਰਮ-ਬੇਸਡ ਵਜੋਂ ਦਰਸਾਇਆ ਜਾਂਦਾ ਹੈ ਕਿਉਂਕਿ ਇਸਨੇ ਇੰਸਟਰਕਸ਼ਨ ਸੈਟਾਂ ਨੂੰ ਲਾਇਸੈਂਸ ਕੀਤਾ ਹੋਇਆ ਹੈ ਜੋ ਨਿਰਧਾਰਤ ਕਰਦੇ ਹਨ ਕਿ ਪ੍ਰੋਸੈਸਰ ਕਮਾਂਡ ਕਿਵੇਂ ਲਵੇਗਾ। ਇਹ ਲਾਇਸੈਂਸ ਯੂਕੇ ਅਧਾਰਿਤ ਆਰਮ ਨਾਮ ਦੀ ਕੰਪਨੀ ਤੋਂ ਲਏ ਜਾਂਦੇ ਹਨ।
ਪਰ ਕੋਰ ਪ੍ਰੋਸੈਸਰ ਸਰਕਟ ਅਮਰੀਕਨ ਕੰਪਨੀ ਦੇ ਆਪਣੇ ਡਿਜ਼ਾਈਨ ਕੀਤੇ ਹੋਏ ਹਨ।
ਨਫ਼ੇ-ਨੁਕਸਾਨ
ਫ਼ਾਇਦਾ ਇਹ ਹੈ ਕਿ ਐਪਲ ਕੋਲ ਕੰਟਰੋਲ ਹੈ ਕਿ ਕਿਹੜੇ ਐਕਸਲਰੇਟਰ ਸ਼ਾਮਿਲ ਕਰਨੇ ਹਨ। ਇਹ ਵਿਸ਼ੇਸ ਸੈਕਸ਼ਨ ਹਨ ਜੋਂ ਖ਼ਾਸ ਕੰਮਾਂ ਨੂੰ ਕਰਨ ਜਿਵੇਂ ਕਿ ਮਸ਼ੀਨ ਲਰਨਿੰਗ ਜਾਂ ਕ੍ਰਿਪਟੋਗ੍ਰਾਫ਼ੀ ਵਿੱਚ ਮਾਹਰ ਹਨ।
ਇਸ ਵਿੱਚ ਇੰਟੈਗ਼ਰੇਟ ਮੈਮੋਰੀ ਵੀ ਹੈ ਅਤੇ ਹੋਰ ਫ਼ੰਕਸ਼ਨ ਵੀ ਹਨ, ਬਜਾਇ ਇਸ ਦੇ ਕੇ ਹੋਰ ਖ਼ਾਸ ਚਿਪ ਇਸਤੇਮਾਲ ਕੀਤੇ ਜਾਣ, ਜੋ ਕਿ ਯਕੀਨਨ ਕਾਰਗ਼ੁਜਾਰੀ ਨੂੰ ਪ੍ਰਭਾਵਿਤ ਕਰਨਗੇ।
ਸਲਾਹਕਾਰ ਕੰਪਨੀ ਕਰੀਏਟਿਵ ਸਟਰੈਟੀਜੀਜ਼ ਦੇ ਕਰੋਲੀਨਾ ਦੱਸਦੇ ਹਨ, "ਐਪਲ ਸਿਲੀਕੋ ਵੱਲ ਜਾਣਾ ਐਪਲ ਨੂੰ ਉਸੇ ਪੱਧਰ ਦੀ ਇਨਟੈਗਰੇਸ਼ਨ ਪ੍ਰਦਾਨ ਕਰੇਗਾ ਜਿਸਨੂੰ ਅਸੀਂ iOS ਅਤੇ iPadOS ਵਿੱਚ ਦੇਖਿਆ ਹੈ, ਜਿਥੇ ਯੂਜਰ ਨੂੰ ਸਿਲੀਕੋਨ ਅਪਟੀਮਾਈਜ਼ਡ, ਅਪਰੇਟਿੰਗ ਸਿਸਟਮ ਅਤੇ ਐਪ ਇਕੋਸਿਸਟਮ ਦਾ ਲਾਭ ਮਿਲਦਾ ਸੀ।"
ਇੱਕ ਹੋਰ ਫ਼ਾਇਦਾ ਹੋਵੇਗਾ ਕਿ ਆਈਫ਼ੋਨ ਅਤੇ ਆਈ ਪੈਡ ਨੂੰ ਪ੍ਰੋਸੈਸਰ ''ਤੇ ਚਲਾਇਆ ਜਾ ਸਕੇਗਾ, ਹਾਲਾਂਕਿ ਉਨਾਂ ਨੂੰ ਸੰਭਾਵਨਾ ਹੈ ਕਿ ਟਚ ਸਕਰੀਨ ਤੋਂ ਬਿਨ੍ਹਾਂ ਕੰਮ ਕਰਨ ਲਈ ਇੱਕ ਯੂਜ਼ਰ ਇੰਟਰਫੇਸ ਮੁੜ-ਡਿਜ਼ਾਈਨ ਕਰਵਾਉਣਾ ਪਵੇ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਨੁਕਸਾਨ ਇਹ ਹੈ ਕਿ ਮੌਜੂਦਾ ਐਪਸ, ਜੋ ਇੰਟੈਲ ਪ੍ਰੋਸੈਸਰਾਂ ਲਈ ਬਣਾਏ ਗਏ ਹਨ ਨੂੰ ਇਮੂਲੇਸ਼ਨ ਦੇ ਅਧੀਨ ਚਲਾਉਣ ਦੀ ਲੋੜ ਹੋਏਗੀ।
ਐਪਲ ਦਾ ਕਹਿਣਾ ਹੈ ਕਿ ਇਸਦਾ ਰੋਸੈਟਾ 2 ਇਮੋਲੇਟਰ ਬਿਨ੍ਹਾਂ ਕਿਸੇ ਸਮੱਸਿਆ ਦੇ ਤੇਜ਼ੀ ਨਾਲ ਇਸ ਨੂੰ ਟਰਾਂਸਲੇਟ ਕਰ ਦੇਵੇਗਾ। ਪਰ ਸੌਫ਼ਟਵੇਅਰ ਆਪਣੀ ਅਸਲ ਸਮਰੱਥਾ ਜਿੰਨਾ ਤੇਜ਼ ਅਤੇ ਸਹਿਜਤਾ ਨਾਲ ਤਾਂ ਹੀ ਚੱਲ ਸਕੇਗਾ ਜੇ ਡੀਵੈਲਪਰ ਪ੍ਰੋਡਕਟ ਨੂੰ ਨੇਟੀਵਲੀ ਚਲਾਉਣ ਲਈ ਸਮਾਂ ਲੈ ਕਿ ਇਸ ਨੂੰ ਅਪਡੇਟ ਕਰਨ।
ਡੀਵੈਲਪਰ ਕਮਿਊਨਿਟੀ ਵਿੱਚ ਪ੍ਰੇਸ਼ਾਨੀਆਂ ਦੇ ਬਾਵਜੂਦ, ਇੱਕ ਮਾਹਰ ਨੇ ਭਵਿੱਖਬਾਣੀ ਕੀਤੀ ਹੈ, ਬਹੁਤੀਆਂ ਕਨਜ਼ਿਉਮਰ ਐਪਸ ਜਲਦ ਹੀ ਅਨੁਕੂਲ ਹੋ ਜਾਣਗੀਆਂ, ਪਰ ਨਾਲ ਹੀ ਉਨ੍ਹਾਂ ਨੇ ਕਿਹਾ ਵੱਧ ਸਪੈਸ਼ਲਿਸਟ ਪ੍ਰੋਗਰਾਮਾਂ ਲਈ ਇਹ ਵੱਖਰਾ ਹੋ ਸਕਦਾ ਹੈ।
ਗਾਰਟਨਰ ਤੋਂ ਅਨੈਤੇ ਜਮਪ ਟਿੱਪਣੀ ਕਰਦੇ ਹਨ, "ਕੰਪਿਊਟਰ ਬਜ਼ਾਰ ਵਿੱਚ ਐਪਲ ਪਹਿਲੇ ਪੰਜ ਖਿਡਾਰੀਆਂ ਵਿੱਚੋਂ ਇੱਕ ਹੈ, ਪਰ ਇਸਦੇ ਇੰਟਰਪ੍ਰਾਈਜ਼ ਵਿੱਚ ਸਮੱਸਿਆ ਹੈ, ਕਿਉਂਕਿ ਉਥੇ ਇਸ ਦਾ ਹਿੱਸਾ ਮਹਿਜ਼ 5 ਫ਼ੀਸਦ ਹੈ।"
ਅਤੇ ਇਸ ਨੂੰ ਨਵੇਂ ਮੈਕਸ ਵਾਸਤੇ ਉਸ ਸੈਕਟਰ ''ਤੇ ਅਧਾਰਿਤ ਸੌਫ਼ਟਵੇਅਰ ਬਣਾਉਣ ਵਾਲਿਆਂ ਨੂੰ ਨਵੇਂ ਮੈਕਸ ਵਾਸਤੇ ਆਪਣੇ ਪ੍ਰੋਡਕਟ ਬਣਾਉਣ ਲਈ ਕਹਿਣਾ ਵੀ ਮੁਸ਼ਕਿਲ ਹੋ ਸਕਦਾ ਹੈ।"
ਐਪਲ ਨੇ ਕਿਹਾ ਹੈ ਅਡੋਬ ਅਗਲੇ ਸਾਲ ਫ਼ੋਟੋਸ਼ੋਪ ਦਾ ਨਵਾਂ ਵਰਜ਼ਨ ਪੇਸ਼ ਕਰ ਸਕਦਾ ਹੈ ਅਤੇ ਓਮਨੀ ਗਰੁੱਪ ਵੀ ਆਪਣੇ ਉਦਪਾਦਾਂ ਦੇ ਯੂਨੀਵਰਸਲ ਵਰਜ਼ਨ ਪੇਸ਼ ਕਰ ਸਕਦਾ ਹੈ।
ਪਰ ਇਸ ਸਭ ਵਿੱਚ ਮਾਈਕ੍ਰੋਸਾਫ਼ਟ ਆਫ਼ਿਸ ਐਪਸ ਜਾਂ ਵਿੰਡੋਜ਼ 10 ਨੇਟਿਵਲੀ ਚਲਾਉਣ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।
ਪ੍ਰਮੁੱਖ ਮੁਕਾਬਲੇਦਾਰ
ਮਾਈਕ੍ਰੋਸਾਫ਼ਟ ਨੇ ਵੀ ਵਿੰਡੋਜ਼ ਨੂੰ ਕੁਅਲਕੌਮਜ਼ ਆਰਮ-ਅਧਾਰਿਤ ਚਿਪਾਂ ''ਤੇ ਚਲਾਉਣ ਲਈ ਬਹੁਤ ਕੰਮ ਕੀਤਾ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਮਾਈਕ੍ਰੋਸਾਫ਼ਟ ਨੇ ਇੱਕ ਅਜਿਹੀ ਡੀਵਾਈਸ ਸਰਫ਼ੇਸ ਪ੍ਰੋ ਐਕਸ ਨੂੰ ਰੀਲੀਜ਼ ਵੀ ਕੀਤਾ ਸੀ, ਘੱਟ ਪਾਵਰ ਵਾਲੇ ਪ੍ਰੌਸੈਸਰ ਦਾ ਲਾਭ ਲੈਂਦਿਆਂ ਇਸ ਦਾ ਸਭ ਤੋਂ "ਪਤਲਾ" ਮਾਡਲ ਤਿਆਰ ਕਰਕੇ।
ਪਰ ਹੁਣ ਤੱਕ, ਵਿੰਡੋਜ਼ ਕੰਪਿਊਟਰਾਂ ਦੀ ਵਿਕਰੀ ਦਾ ਬਹੁਤਾ ਹਿੱਸਾ ਇੰਨਟੈਲ ਤਕਨੀਕ ''ਤੇ ਨਿਰਭਰ ਹੈ, ਹਾਲਾਂਕਿ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਨਵੇਂ ਮੈਕ ਇਸ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f3981832-725a-402f-846c-013b18eedc3c'',''assetType'': ''STY'',''pageCounter'': ''punjabi.international.story.54899344.page'',''title'': ''ਐਪਲ ਵੱਲੋਂ ਬਣਾਈ ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ'',''author'': ''ਲਿਉ ਕੈਲੀਅਨ'',''published'': ''2020-11-11T08:02:36Z'',''updated'': ''2020-11-11T08:02:36Z''});s_bbcws(''track'',''pageView'');