ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ - 5 ਅਹਿਮ ਖ਼ਬਰਾਂ

Wednesday, Nov 11, 2020 - 07:11 AM (IST)

ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ - 5 ਅਹਿਮ ਖ਼ਬਰਾਂ
ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ
Getty Images

ਸਿਆਸੀ ਹਲਕਿਆਂ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘਦਾ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਬਿਹਾਰ ਦੀ ਹਿੱਸੇਦਾਰੀ ਤੋਂ ਬਿਨਾਂ ਕੇਂਦਰ ਵਿੱਚ ਕੋਈ ਵੀ ਸਰਕਾਰ ਮਜ਼ਬੂਤ ਨਹੀਂ ਹੋ ਸਕਦੀ।

ਬਿਹਾਰ ਦੇ ਚੋਣ ਨਤੀਜੇ ਸਾਰੀਆਂ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਅਹਿਮ ਹਨ ਕਿਉਂਕਿ ਬਿਹਾਰ ਵਿੱਚ ਅਜੇ ਤੱਕ ਕੋਈ ਵੀ ਭਾਜਪਾ ਆਗੂ ਮੁੱਖ ਮੰਤਰੀ ਨਹੀਂ ਬਣਿਆ ਹੈ।

ਬਿਹਾਰ ਚੋਣਾਂ ਵਿੱਚ ਐੱਨਡੀਏ ਨੂੰ 125 ਸੀਟਾਂ ਹਾਸਲ ਹੋਈਆਂ ਹਨ, ਭਾਜਪਾ ਨੂੰ 74 ਸੀਟਾਂ ਮਿਲਿਆਂ ਹਨ। ਤੇਜਸਵੀ ਦਾ ਮਹਾਗਠਜੋੜ 110 ਸੀਟਾਂ ਉੱਤੇ ਸਿਮਟ ਕੇ ਸੱਤਾ ਤੋਂ ਦੂਰ ਪਰ ਆਰਜੇਡੀ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ।

ਇਹ ਵੀ ਪੜ੍ਹੋ:

ਨਿਤੀਸ਼ ਦੀ ਗੈਰਹਾਜ਼ਰੀ ਵਿੱਚ ਭਾਜਪਾ ਨੇ ਇਕੱਲੇ ਹੀ ਕੀਤਾ ਜਿੱਤ ਦਾ ਐਲਾਨ। ਆਰਜੇਡੀ ਆਗੂਆਂ ਨੇ ਨਿਤੀਸ਼ ਕੁਮਾਰ ਉੱਤੇ ਚੋਣ ਗੜਬੜੀ ਦੇ ਇਲਜ਼ਾਮ ਵੀ ਲਾਏ ਪਰ ਚੋਣ ਕਮਿਸ਼ਨ ਨੇ ਕਿਹਾ ਕਿਸੇ ਦਾ ਦਬਾਅ ਨਹੀਂ ਹੈ।

ਬਿਹਾਰ ਚੋਣਾਂ ਦੇ ਨਤੀਜਿਆਂ ਦਾ ਪੂਰਾ ਵੇਰਵਾ ਸਿਰਫ਼ 9 ਨੁਕਤਿਆਂ ਰਾਹੀਂ ਜਾਣਨ ਲਈ ਇੱਥੇ ਕਲਿਕ ਕਰੋ ਅਤੇ ਨਤੀਜਿਆਂ ਦੇ ਦਿਨ ਦੀਆਂ ਸਾਰੀਆਂ ਪ੍ਰਮੁੱਖ ਸਰਗਰਮੀਆਂ ਜਾਣਨ ਲਈ ਇੱਥੇ ਕਲਿੱਕ ਕਰ ਕੇ ਲਾਈਵ ਪੇਜ ਉੱਪਰ ਜਾਓ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

5 ਹਜ਼ਾਰ ਪਿੱਛੇ ਇੱਕ ਮਜ਼ਦੂਰ ਨੂੰ ''ਜ਼ਿੰਦਾ ਸਾੜਨ'' ਦੀ ਘਟਨਾ: ਮਾਮਲਾ ਬੰਧੂਆ ਮਜ਼ਦੂਰੀ ਤਾਂ ਨਹੀਂ?

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ''ਚ ਇੱਕ ਮਜ਼ਦੂਰ ਨੂੰ ਕਥਿਤ ਤੌਰ ''ਤੇ ਮਹਿਜ਼ 5 ਹਜ਼ਾਰ ਰੁਪਏ ਦਾ ਉਧਾਰ ਸਮੇਂ ਸਿਰ ਨਾ ਚੁਕਾ ਸਕਣ ਕਾਰਨ ਮਿੱਟੀ ਦਾ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਗਿਆ।

ਸਥਾਨਕ ਗੈਰ ਸਰਕਾਰੀ ਸੰਗਠਨ ਵਾਲੇ ਇਸ ਘਟਨਾ ਨੂੰ ਬੰਧੂਆ ਮਜ਼ਦੂਰੀ ਦਾ ਮਾਮਲਾ ਦੱਸ ਰਹੇ ਹਨ। ਹਾਲਾਂਕਿ ਸਰਕਾਰ ਇਸ ਪੂਰੀ ਘਟਨਾ ਨੂੰ ਉਧਾਰ ਦਾ ਮਾਮਲਾ ਕਹਿ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਹੁਣ ਮੱਧ ਪ੍ਰਦੇਸ਼ ''ਚ ਰਾਜਨੀਤੀ ਸਿਖਰਾਂ ''ਤੇ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬਿਹਾਰ ਚੋਣਾਂ: ਨੀਰੂ ਬਾਜਵਾ ਨਾਲ ਪਰਦੇ ''ਤੇ ਦਿਖੇ ਚਿਰਾਗ ਪਾਸਵਾਨ ਦਾ ਸਿਆਸੀ ਸਫ਼ਰ

ਆਪਣੇ ਆਪ ਨੂੰ ''ਯੁਵਾ ਬਿਹਾਰੀ'' ਦੱਸਣ ਵਾਲੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਬਿਹਾਰ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਇਨਾਂ ਚੋਣਾਂ ਦੌਰਾਨ ਚਿਰਾਗ ਨੇ ਵਾਰ ਵਾਰ ਇਹ ਦਾਅਵਾ ਕੀਤਾ ਸੀ ਕਿ ਉਹ ਇਸ ਵਾਰ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਗੇ।

ਐਨਡੀਏ ਦੇ ਸਮਰਥਕਾਂ ਖ਼ਾਸਕਰ ਜਨਤਾ ਦਲ ਯੁਨਾਈਟਿਡ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਚਿਰਾਗ਼ ਪਾਸਵਾਨ ਕਰਕੇ ਤਸਵੀਰ ਬਦਲ ਸਕਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਿਤੀਸ਼ ਕੁਮਾਰ ਦਾ ਸਿਆਸੀ ਸਫ਼ਰ

ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।

ਨਿਤੀਸ਼ ਨੇ ਪੁਰਨੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ, ਪਰਸੋਂ ਚੋਣਾਂ ਹਨ ਅਤੇ ਇਹ ਮੇਰੀਆਂ ਆਖ਼ਰੀ ਚੋਣਾਂ ਹਨ, ਅੰਤ ਭਲਾ ਤਾਂ ਸਭ ਭਲਾ..."

5 ਨਵੰਬਰ ਨੂੰ ਜਦੋਂ ਉਨ੍ਹਾਂ ਨੇ ਮੰਚ ਤੋਂ ਇਹ ਗੱਲ ਕਹੀ ਤਾਂ ਕਈ ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਸਿਆਸੀ ਅੰਤ ਨਜ਼ਰ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਕਿ ਨਿਤੀਸ਼ ਨੇ ਇਹ ਇਮੋਸ਼ਨਲ ਕਾਰਡ ਖੇਡਿਆ ਹੈ ਤਾਂ ਕਿ ਲੋਕ ਆਖ਼ਰੀ ਵਾਰ ਮੰਨ ਕੇ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਵੋਟ ਪਾ ਦੇਣ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨਾਲ 90 ਫੀਸਦ ਲਾਗ ਠੀਕ ਹੋਣ ਦਾ ਦਾਅਵਾ

coronavirus
Getty Images
ਵੈਕਸੀਨ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਫ਼ਾਇਜ਼ਰ ਅਤੇ ਬਾਓਨਟੈਕ ਦੁਆਰਾ ਬਣਾਈ ਗਈ ਹੈ

ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਕੋਵਿਡ ਲਈ ਬਣ ਰਹੀ ਪਹਿਲੀ ਵੈਕਸੀਨ 90 ਪ੍ਰਤੀਸ਼ਤ ਲੋਕਾਂ ਵਿੱਚ ਲਾਗ ਨੂੰ ਰੋਕ ਸਕਦੀ ਹੈ।

ਇਹ ਵੈਕਸੀਨ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਫ਼ਾਇਜ਼ਰ ਅਤੇ ਬਾਇਓਨਟੈੱਕ ਦੁਆਰਾ ਬਣਾਈ ਗਈ ਹੈ। ਕੰਪਨੀਆਂ ਤਰਫੋਂ ਕਿਹਾ ਗਿਆ ਹੈ ਕਿ ਇਹ ''ਵਿਗਿਆਨ ਅਤੇ ਮਨੁੱਖਤਾ ਲਈ ਮਹਾਨ ਦਿਨ'' ਹੈ।

ਕੰਪਨੀਆਂ ਇਸ ਮਹੀਨੇ ਦੇ ਅੰਤ ਤਕ ਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਲੈਣ ਲਈ ਐਮਰਜੈਂਸੀ ਬਿਨੇ-ਪੱਤਰ ਦੇਣਗੀਆਂ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=QMPcs_Fon9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''28a8bde6-1206-43ff-8c98-203356ef8a41'',''assetType'': ''STY'',''pageCounter'': ''punjabi.india.story.54898401.page'',''title'': ''ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ - 5 ਅਹਿਮ ਖ਼ਬਰਾਂ'',''published'': ''2020-11-11T01:37:14Z'',''updated'': ''2020-11-11T01:37:14Z''});s_bbcws(''track'',''pageView'');

Related News