ਬਿਹਾਰ ਦੇ ਚੋਣਾਂ : ਨੀਰੂ ਬਾਜਵਾ ਤੇ ਕੰਗਨਾ ਰਨੌਤ ਨਾਲ ਪਰਦੇ ''''ਤੇ ਦਿਖੇ ਚਿਰਾਗ ਪਾਸਵਾਨ ਦਾ ਸਿਆਸੀ ਸਫ਼ਰ

11/10/2020 5:11:01 PM

ਆਪਣੇ ਆਪ ਨੂੰ ''ਯੁਵਾ ਬਿਹਾਰੀ'' ਦੱਸਣ ਵਾਲੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਬਿਹਾਰ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਇਨਾਂ ਚੋਣਾਂ ਦੌਰਾਨ ਚਿਰਾਗ਼ ਨੇ ਵਾਰ ਵਾਰ ਇਹ ਦਾਅਵਾ ਕੀਤਾ ਸੀ ਕਿ ਉਹ ਇਸ ਵਾਰ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਗੇ।

ਐਨਡੀਏ ਦੇ ਸਮਰਥਕਾਂ ਖ਼ਾਸਕਰ ਜਨਤਾ ਦਲ ਯੁਨਾਈਟਿਡ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਚਿਰਾਗ਼ ਪਾਸਵਾਨ ਕਰਕੇ ਤਸਵੀਰ ਬਦਲ ਸਕਦੀ ਹੈ।

ਇਹ ਵੀ ਪੜ੍ਹੋ

ਫ਼ਿਲਮੀ ਕਰੀਅਰ

ਆਪਣੇ ਆਪ ਨੂੰ ਨੌਜਵਾਨ ਬਿਹਾਰੀ ਦੱਸਣ ਵਾਲੇ ਚਿਰਾਗ ਮਰਹੂਮ ਸਿਆਸੀ ਆਗੂ ਰਾਮ ਵਿਲਾਸ ਪਾਸਵਾਨ ਦੇ ਘਰ 31 ਅਕਤੂਬਰ, 1982 ਨੂੰ ਜਨਮੇਂ।

ਕੰਪਿਊਟਰ ਸਾਇੰਸ ਵਿੱਚ ਸਿੱਖਿਅਤ ਚਿਰਾਗ ਨੇ ਚੁਫ਼ੇਰੇ ਸਿਆਸੀ ਮਾਹੌਲ ਹੋਣ ਦੇ ਬਾਵਜੂਦ ਆਪਣਾ ਕੈਰੀਅਰ ਫ਼ਿਲਮ ਇੰਡਸਟਰੀ ਤੋਂ ਸ਼ੁਰੂ ਕੀਤਾ।

ਚਿਰਾਗ ਨੇ 2011 ਵਿੱਚ ਕੰਗਣਾ ਰਾਣੌਤ ਅਤੇ ਨੀਰੂ ਬਾਜਵਾ ਨਾਲ ''ਮਿਲੇ ਨਾ ਮਿਲੇ ਹਮ’ ਨਾਮ ਦੀ ਫ਼ਿਲਮ ਵਿਚ ਕੰਮ ਕੀਤਾ।

ਹਾਲਾਂਕਿ ਫ਼ਿਲਮ ਬਹੁਤੀ ਨਹੀਂ ਚੱਲੀ ਪਰ ਸਟਾਰਡਸਟ ਆਵਾਰਡਾਂ ਵਿੱਚ ''ਸੁਪਰ ਸਟਾਰ ਆਫ਼ ਟੋਮਾਰੌ'' ਕੈਟਾਗਰੀ ਵਿੱਚ ਚਿਰਾਗ ਪਾਸਵਾਨ ਦਾ ਨਾਮ ਜ਼ਰੂਰ ਨਾਮਜ਼ਦ ਹੋਇਆ।

ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸਿਆਸਤ ਦੀ ਗੁੜਤੀ

ਮਰਹੂਮ ਸਿਆਸੀ ਆਗੂ ਰਾਮ ਵਿਲਾਸ ਪਾਸਵਾਨ ਨੇ ਜਨਤਾ ਦਲ ਯੁਨਾਈਟਿਡ ਤੋਂ ਅਲੱਗ ਹੋ ਕੇ 28 ਨਵੰਬਰ, 2000 ਨੂੰ ਲੋਕ ਜਨ ਸ਼ਕਤੀ ਪਾਰਟੀ ਦਾ ਗਠਨ ਕੀਤਾ।

ਪਾਰਟੀ ਨੂੰ ਬਿਹਾਰ ਦੇ ਦਲਿਤਾਂ ਦਾ ਖ਼ਾਸ ਸਮਰਥਨ ਮਿਲਿਆ।

ਹੰਢੇ ਹੋਏ ਸਿਆਸੀ ਆਗੂ ਰਾਮ ਵਿਲਾਸ ਪਾਸਵਾਨ ਨੇ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਬਿਹਾਰ ਦੀ ਸਿਆਸਤ ਵਿੱਚ ਖਲਾਅ ਹੈ, ਜਿਸਨੂੰ ਭਰਨ ਲਈ ਨਵੇਂ ਚਿਹਰਿਆਂ ਦੀ ਲੋੜ ਹੈ।

ਇਸ ਦੇ ਚਲਦੇ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਬੇਟੇ ਚਿਰਾਗ ਪਾਸਵਾਨ ਨੂੰ ਬਿਹਾਰ ਸਿਆਸਤ ਵਿੱਚ ਨੌਜਵਾਨ ਚਿਹਰੇ ਵਜੋਂ ਅੱਗੇ ਲਿਆਂਦਾ।

ਕਿਉਂਕਿ ਪਿਤਾ ਰਾਮ ਵਿਲਾਸ ਪਾਸਵਾਨ ਦੇ ਸਿਆਸੀ ਜੀਵਨ ਦਾ ਬਹੁਤਾ ਸਮਾਂ ਕੇਂਦਰ ਵਿੱਚ ਹੀ ਬੀਤਿਆ ਉਹ ਖ਼ੁਦ ਬਿਹਾਰ ਦੀ ਰਾਜਨੀਤੀ ਵਿੱਚ ਉਨ੍ਹਾਂ ਸਰਗਰਮ ਨਹੀਂ ਹੋ ਸਕੇ ਸਨ।

ਇਸ ਲਈ ਉਨ੍ਹਾਂ ਨੇ 2019 ਵਿੱਚ ਆਪਣੀ ਪਾਰਟੀ ਦੀ ਵਾਗਡੋਰ ਦੇ ਨਾਲ ਨਾਲ ਬਿਹਾਰ ਸਿਆਸਤ ਨੂੰ ਨਵਾਂ ਰੂਪ ਦੇਣ ਦੀ ਜ਼ਿੰਮੇਵਾਰੀ ਵੀ ਚਿਰਾਗ ਨੂੰ ਸੌਂਪ ਦਿੱਤੀ।

ਚਿਰਾਗ ਪਾਸਵਾਨ ਲੋਕ ਜਨ ਸ਼ਕਤੀ ਪਾਰਟੀ ਦੀ ਟਿਕਟ ''ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਮੁਈ ਤੋਂ ਚੋਣ ਲੜੇ ਤੇ ਜਿੱਤੇ। ਉਹ 2019 ਵਿੱਚਲੀਆਂ ਚੋਣਾਂ ਵਿੱਚ ਵੀ ਇਸ ਸੀਟ ਤੋਂ ਜੇਤੂ ਰਹੇ।

ਬਿਹਾਰ ਫ਼ਸਟ, ਬਿਹਾਰੀ ਫ਼ਸਟ

ਸਾਲ 2019 ਵਿੱਚ ਜਨਸ਼ਕਤੀ ਪਾਰਟੀ ਨੇ ਇੱਕ ਸਰਵੇਖਣ ਕਰਵਾਇਆ।

ਇਹ ਸਰਵੇਖਣ ਮਹਿਜ਼ 10 ਹਜ਼ਾਰ ਸੈਂਪਲਾਂ ’ਤੇ ਅਧਾਰਿਤ ਸੀ ਪਰ ਇਸ ਨਾਲ ਚਿਰਾਗ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਪਤਾ ਲੱਗ ਗਿਆ ਕਿ ਬਿਹਾਰ ਦੇ ਲੋਕ ਕੀ ਚਾਹੁੰਦੇ ਹਨ।

ਇਸ ਸਰਵੇਖਣ ਵਿੱਚ 70 ਫ਼ੀਸਦ ਲੋਕਾਂ ਨੇ ਨਿਤੀਸ਼ ਕੁਮਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਅਹੁਦੇਦਾਰਾਂ ਤੱਕ ਵੀ ਇਹ ਗੱਲ ਪਹੁੰਚਾਈ ਕਿ ਲੋਕ ਨਿਤੀਸ਼ ਕੁਮਾਰ ਨੂੰ ਨਾਪਸੰਦ ਕਰਦੇ ਹਨ।

ਚਿਰਾਗ ਨੇ ਫ਼ਰਵਰੀ ਤੱਕ ''ਬਿਹਾਰ ਫ਼ਸਟ, ਬਿਹਾਰੀ ਫ਼ਸਟ'' ਦਾ ਕਨਸੈਪਟ ਤਿਆਰ ਕਰ ਲਿਆ ਸੀ। ਜਿਸ ਵਿੱਚ ਬਿਹਾਰ ਦੇ ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕਈ ਪੱਖਾਂ ਨੂੰ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ

''ਬਿਹਾਰ ਫ਼ਸਟ, ਬਿਹਾਰੀ ਫ਼ਸਟ'' ਨੂੰ ਬਿਹਾਰ ਦੇ ਨੌਜਵਾਨਾਂ ਵਲੋਂ ਚੰਗਾ ਹੁੰਗਾਰਾ ਮਿਲਿਆ।

ਚਿਰਾਗ ਪਾਸਵਾਨ ਨੇ ਬਿਹਾਰ ਦਾ ਹਰ ਪੱਖ ਤੋਂ ਵਿਕਾਸ ਕਰਨ ਦੀ ਲੋੜ ''ਤੇ ਜ਼ੋਰ ਦਿੱਤਾ ਅਤੇ ਇਸ ਨੂੰ ਦੇਸ ਦਾ ਪਹਿਲੇ ਦਰਜੇ ਦਾ ਸੂਬਾ ਬਣਾਉਣ ਦੀ ਗੱਲ ਵੀ ਆਖੀ।

ਨਿਤੀਸ਼ ਕੁਮਾਰ ਲਈ ਖ਼ਤਰਾ

ਆਪਣੇ ਸਿਆਸੀ ਸਫ਼ਰ ਵਿੱਚ ਉਹ ਨਿਤੀਸ਼ ਲਈ ਦੋ ਤਿੰਨ ਮਹੀਨਿਆਂ ਵਿੱਚ ਹੀ ਖ਼ਤਰਾ ਨਹੀਂ ਬਣੇ।

ਉਹ ਲੰਬੇ ਸਮੇਂ ਤੋਂ ਨਿਤੀਸ਼ ਕੁਮਾਰ ਦੀ ਕਾਰਗੁਜ਼ਾਰੀ ਸੰਬੰਧੀ ਆਮ ਲੋਕਾਂ ਤੋਂ ਸਵਾਲ ਪੁੱਛਦੇ ਆ ਰਹੇ ਹਨ।

ਲੌਕਡਾਊਨ ਦੌਰਾਨ ਰਾਮ ਵਿਲਾਸ ਪਾਸਵਾਨ ਅਤੇ ਨਿਤੀਸ਼ ਕੁਮਾਰ ਦਰਮਿਆਨ ਕਈ ਮਸਲਿਆਂ ''ਤੇ ਤਲਖ਼ੀ ਸਾਹਮਣੇ ਆਈ।

ਮਹਾਂਮਾਰੀ ਦੌਰਾਨ ਨਿਤੀਸ਼ ਕੁਮਾਰ ਦੇ ਰਵੱਈਏ ਬਾਰੇ ਬਿਹਾਰ ਵਿੱਚ ਉਨ੍ਹਾਂ ਦੀ ਵੱਡੀ ਪੱਧਰ ''ਤੇ ਅਲੋਚਨਾ ਹੋਈ। ਲੋਕਾਂ ਦੀ ਉਨ੍ਹਾਂ ਪ੍ਰਤੀ ਨਰਾਜ਼ਗੀ ਵਧੀ।

ਇਸੇ ਸਮੇਂ ਵਿੱਚ ਗਰੀਬ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਦਾਲ ਦੇਣ ਦੇ ਮਾਮਲੇ ਤੇ ਵੀ ਰਾਮ ਵਿਲਾਸ ਪਾਸਵਾਨ ਅਤੇ ਨਿਤੀਸ਼ ਕੁਮਾਰ ਵਿੱਚ ਸਹਿਮਤੀ ਨਾ ਬਣ ਸਕੀ।

https://www.youtube.com/watch?v=xWw19z7Edrs&t=1s

ਚਿਰਾਗ ਪਾਸਵਾਨ ਨੇ ਇਸ ਸਭ ਨੂੰ ਵੱਖਰੇ ਨਜ਼ਰੀਏ ਤੋਂ ਦੇਖਿਆ।

ਉਨ੍ਹਾਂ ਨੇ ਆਪਣਾ ਰਾਹ ਨਿਤੀਸ਼ ਤੋਂ ਵੱਖ ਕਰਨ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਬਿਹਾਰ ਦੇ ਮੁੱਖ ਮੰਤਰੀ ਬਾਰੇ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਨਿਤੀਸ਼ ਕੁਮਾਰ ਦਾ ਨਾਮ ਨਾ ਲੈਂਦਿਆਂ ਕਿਹਾ ਸੀ, ਜਿਸਨੂੰ ਵੀ ਬੀਜੇਪੀ ਬਣਾਏ।

ਇਸ ਟਕਰਾਅ ਨੇ ਚਿਰਾਗ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਸਥਾਰ ਦੀ ਸੰਭਾਵਨਾਂ ਨੂੰ ਵੀ ਜਨਮ ਦਿੱਤਾ।

ਪਿਤਾ ਦੀ ਮੌਤ

ਇਹ ਪਹਿਲਾ ਸਾਲ ਸੀ ਜਦੋਂ 31 ਅਕਤੂਬਰ ਨੂੰ ਚਿਰਾਗ ਦੇ ਜਨਮ ਦਿਨ ਮੌਕੇ ਪਿਤਾ ਰਾਮ ਵਿਲਾਸ ਪਾਸਵਾਨ ਮੌਜੂਦ ਨਹੀਂ ਸੀ।

ਪਰ ਇਸ ਸਭ ਦਾ ਅਸਰ ਉਨ੍ਹਾਂ ਨੇ ਰਾਜਨੀਤਿਕ ਫ਼ੈਸਲਿਆ ''ਤੇ ਕਦੀ ਨਹੀਂ ਪੈਣ ਦਿੱਤਾ।

ਕਿਹਾ ਜਾਂਦਾ ਹੈ ਕਿ ਚਿਰਾਗ ਪਾਸਵਾਨ ਬਿਹਾਰ ਦੀ ਸਿਆਸਤ ਪ੍ਰਤੀ ਵੀ ਭਾਵੁਕ ਰਵੱਈਆ ਰੱਖਦੇ ਹਨ।

ਬਿਹਾਰ ਦੇ ਪਹਿਲੇ ਗੇੜ ਲਈ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਅੰਤਿਮ ਤਾਰੀਖ਼ 12 ਅਕਤੂਬਰ ਸੀ। ਅੱਠ ਅਕਤੂਬਰ ਨੂੰ ਪਿਤਾ ਰਾਮ ਵਿਲਾਸ ਪਾਸਵਾਨ ਦਾ ਦੇਹਾਂਤ ਹੋ ਗਿਆ।

9 ਅਗਸਤ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਚਿਰਾਗ਼ ਨੇ ਆਖ਼ਰੀ 48 ਘੰਟਿਆਂ ਵਿੱਚ ਉਮੀਦਵਾਰਾਂ ਦੇ ਨਾਮ ਤੈਅ ਕਰ ਲਏ।

ਇਸ ਵਾਰ ਲੋਕ ਜਨਸ਼ਕਤੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ 137 ਸੀਟਾਂ ਤੋਂ ਚੋਣ ਲੜੀ।

ਉਹ ਦੁੱਖ ਦੇ ਇੰਨਾਂ ਪਲਾਂ ਵਿੱਚ ਵੀ ਰਣਨੀਤਿਕ ਤੌਰ ''ਤੇ ਘਬਰਾਏ ਨਹੀਂ।

ਇਹ ਵੀ ਪੜ੍ਹੋ:

https://www.youtube.com/watch?v=QMPcs_Fon9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''57872877-60c6-4968-8884-6eb21dd0d0be'',''assetType'': ''STY'',''pageCounter'': ''punjabi.india.story.54875280.page'',''title'': ''ਬਿਹਾਰ ਦੇ ਚੋਣਾਂ : ਨੀਰੂ ਬਾਜਵਾ ਤੇ ਕੰਗਨਾ ਰਨੌਤ ਨਾਲ ਪਰਦੇ \''ਤੇ ਦਿਖੇ ਚਿਰਾਗ ਪਾਸਵਾਨ ਦਾ ਸਿਆਸੀ ਸਫ਼ਰ'',''published'': ''2020-11-10T11:40:36Z'',''updated'': ''2020-11-10T11:40:36Z''});s_bbcws(''track'',''pageView'');