ਨਿਤੀਸ਼ ਕੁਮਾਰ : ਭਾਜਪਾ ਦੀ ਮਦਦ ਨਾਲ ਸੱਤਾ ਹੰਢਾਉਣ ਵਾਲੇ ''''ਬਿਹਾਰੀ ਬਾਬੂ'''' ਕਿਹੜੇ ਅਕਸ ਤੋਂ ਘਬਰਾਉਂਦੇ ਹਨ
Tuesday, Nov 10, 2020 - 04:11 PM (IST)

ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।
ਨਿਤੀਸ਼ ਨੇ ਪੁਰਨੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ, ਪਰਸੋਂ ਚੋਣਾਂ ਹਨ ਅਤੇ ਇਹ ਮੇਰੀਆਂ ਆਖ਼ਰੀ ਚੋਣਾਂ ਹਨ, ਅੰਤ ਭਲਾ ਤਾਂ ਸਭ ਭਲਾ... "
5 ਨਵੰਬਰ ਨੂੰ ਜਦੋਂ ਉਨ੍ਹਾਂ ਨੇ ਮੰਚ ਤੋਂ ਇਹ ਗੱਲ ਕਹੀ ਤਾਂ ਕਈ ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਸਿਆਸੀ ਅੰਤ ਨਜ਼ਰ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਕਿ ਨਿਤੀਸ਼ ਨੇ ਇਹ ਇਮੋਸ਼ਨਲ ਕਾਰਡ ਖੇਡਿਆ ਹੈ ਤਾਂ ਕਿ ਲੋਕ ਆਖ਼ਰੀ ਵਾਰ ਮੰਨ ਕੇ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਵੋਟ ਪਾ ਦੇਣ।
ਇਹ ਇਸ ਵੀ ਸਮਝ ਆਉਂਦਾ ਹੈ ਕਿ ਜਨਤਾ ਦਲ ਯੂਨਾਈਟਿਡ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਨੀਤੀਸ਼ ਕੁਮਾਰ ਦੀਆਂ ਆਖ਼ਰੀ ਚੋਣਾਂ ਨਹੀਂ ਹੋਣਗੀਆਂ ਪਰ ਸਿਆਸਤ ਦੇ ਮਾਹਰ ਖਿਡਾਰੀ ਨਿਤੀਸ਼ ਕੁਮਾਰ ਇਹ ਬਾਖ਼ੂਬੀ ਜਾਣਦੇ ਹਨ ਕਿ ਉਨ੍ਹਾਂ ਨੇ ਕਦੋਂ, ਕਿੰਨਾਂ ਅਤੇ ਕੀ ਬੋਲਣਾ ਹੈ।
ਇਹ ਵੀ ਪੜ੍ਹੋ:
- ਲਾਈਵ: ਬਿਹਾਰ ਚੋਣਾਂ ਨਤੀਜੇ ਤੇ ਰੁਝਾਨ ਅਤੇ ਹੋਰ ਸਰਗਰਮੀਆਂ
- ਬਿਹਾਰ ਚੋਣਾਂ: ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ
- ਬਾਇਡਨ ਦਾ ਵ੍ਹਾਇਟ ਹਾਊਸ ਦਾ ਰਾਹ ਰੋਕਣ ਲਈ ਟਰੰਪ ਕੀ ਸਕੀਮ ਲੜਾ ਰਹੇ?
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪਰਿਵਾਰ ਦੀ ਭਾਲ
ਹੰਢੇ ਹੋਏ ਘਾਗ ਸਿਆਸਤਦਾਨ
ਨਿਤੀਸ਼ ਕੁਮਾਰ ਦੀ ਰਾਜਨੀਤੀ ਨੂੰ ਬੇਹੱਦ ਨੇੜਿਉਂ ਸਮਝਣ ਵਾਲੇ ਪਟਨਾ ਦੇ ਏਐਨ ਸਿਨਹਾ ਇੰਸਟੀਚਿਊਟ ਆਫ਼ ਸੋਸ਼ਲ ਸਾਂਇੰਸ ਦੇ ਪ੍ਰੋਫ਼ੈਸਰ ਡੀਐਮ ਦਿਵਾਕਰ ਕਹਿੰਦੇ ਹਨ, "ਨਿਤੀਸ਼ ਕੁਮਾਰ ਕੋਈ ਹੌਲੀ ਸਮਝ ਵਾਲੇ ਨੇਤਾ ਨਹੀਂ ਹਨ। ਉਹ ਜੋ ਸ਼ਬਦ ਬੋਲਦੇ ਹਨ ਬੇਹੱਦ ਸੋਚ ਸਮਝਕੇ ਬੋਲਦੇ ਹਨ ਪਰ ਇਨਾਂ ਚੋਣਾਂ ਵਿੱਚ ਉਨ੍ਹਾਂ ਨੇ ਬਹੁਤ ਕੁਝ ਕਿਹਾ ਜਿਸ ''ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਇਹ ਸਭ ਨਿਤੀਸ਼ ਕੁਮਾਰ ਨੇ ਕਿਹਾ ਹੈ।"
ਉਨ੍ਹਾਂ ਦੇ ਆਖ਼ਰੀ ਬਿਆਨ ਬਾਰੇ ਉਹ ਕਹਿੰਦੇ ਹਨ, "ਦੇਖੋ, ਪਾਰਟੀ ਦਾ ਜੋ ਅੰਦਰੂਨੀ ਸਰਵੇਖਣ ਹੁੰਦਾ ਹੈ ਉਸ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਇਹ ਖ਼ਬਰ ਦੇ ਦਿੱਤੀ ਗਈ ਸੀ ਕਿ ਹਵਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਹੈ। ਉਹ ਜੋ ਕੁਝ ਲੋਕਾਂ ਨੂੰ ਮਿਲ ਕੇ ਦੇਖ ਰਹੇ ਹਨ ਉਸ ਤੋਂ ਵੀ ਉਨ੍ਹਾਂ ਨੂੰ ਸਮਝ ਆ ਰਿਹਾ ਹੈ ਕਿ ਐਂਟੀ ਇੰਨਕੰਬੈਂਸੀ ਹੈ। ਉਨ੍ਹਾਂ ਨੇ ਇਸ ਬਿਆਨ ਜ਼ਰੀਏ ਜਗ੍ਹਾ ਬਣਾ ਦਿੱਤੀ ਤਾਂ ਕਿ ਜੇ ਉਨ੍ਹਾਂ ਨੂੰ ਕੋਈ ਕਦਮ ਚੁੱਕਣਾ ਪਵੇ ਤਾਂ ਲੋਕਾਂ ਨੂੰ ਇੱਕ ਸੰਕੇਤ ਪਹਿਲਾਂ ਹੀ ਦੇ ਦੇਣ।"
ਪਰ ਹੁਣ ਤੱਕ ਆਏ ਚੋਣ ਰੁਝਾਨ ਦੱਸਦੇ ਹਨ ਕਿ ਉਨ੍ਹਾਂ ਦੀ ਪਾਰਟੀ ਜਨਤਾ ਦਲ ਯੁਨਾਈਟਿਡ ਦਾ ਪ੍ਰਦਰਸ਼ਨ ਉਨਾਂ ਖ਼ਰਾਬ ਨਹੀਂ ਹੈ ਜਿੰਨਾਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ।
ਬੀਜੇਪੀ ਸਾਫ਼.ਤੌਰ ''ਤੇ ਕਹਿ ਚੁੱਕੀ ਹੈ ਜੇ ਨਿਤੀਸ਼ ਕੁਮਾਰ ਦੀਆਂ ਸੀਟਾਂ ਉਨ੍ਹਾਂ ਤੋਂ ਘੱਟ ਵੀ ਹੋਈਆਂ ਅਤੇ ਐਨਡੀਏ ਗਠਜੋੜ ਨੂੰ ਬਹੁਮੱਤ ਮਿਲਿਆ ਤਾਂ ਅਜਿਹੇ ਹਾਲਾਤ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਬਣਨਗੇ। ਐਨਡੀਏ ਨੇ ਇਹ ਚੋਣਾਂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ''ਤੇ ਖੜਾ ਕਰਕੇ ਲੜੀਆਂ ਹਨ।
ਟਿਕੇ ਰਹਿਣ ਦਾ ਹੁਨਰ
ਸਾਲ 2010 ਦੀਆਂ ਚੋਣਾਂ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਦਾ ਚੋਣ ਨਾਅਰਾ ਹੁੰਦਾ ਸੀ- "ਬਾਤ ਬਣਾਨੇ ਵਾਲੇ ਕੋ 15 ਸਾਲ, ਔਰ ਕਾਮ ਕਰਨੇ ਵਾਲੇ ਕੋ 15 ਸਾਲ?"
ਪਰ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਹੀ ਲਾਲੂ ਯਾਦਵ ਦੇ 15 ਸਾਲ ਅਤੇ ਨੀਤੀਸ਼ ਦੇ 15 ਸਾਲ ਲੋਕਾਂ ਦੇ ਸਾਹਮਣੇ ਹਨ। ਸਮਰਥਕਾਂ ਅਤੇ ਵਿਰੋਧੀਆਂ ਦੀ ਬੋਲੀ ਵਿੱਚ ''ਜੰਗਲ ਰਾਜ'' ਅਤੇ ''ਚੰਗੇ ਸ਼ਾਸਨ'' ਵਿੱਚ ਟੱਕਰ ਸੀ।
ਬਿਹਾਰ ਦੇ ਉੱਘੇ ਪੱਤਰਕਾਰ ਮਣੀਕਾਂਤ ਠਾਕੁਰ ਕਹਿੰਦੇ ਹਨ ਕਿ ਨਿਤੀਸ਼ ਕੁਮਾਰ ਨੇ ਆਪਣੇ ਪਹਿਲੇ ਕਾਰਜਕਾਲ (2005-2010) ਵਿੱਚ ਬਹੁਤ ਕੰਮ ਕੀਤਾ, ਕੁੜੀਆਂ ਲਈ ਪੌਸ਼ਾਕ ਯੋਜਨਾਵਾਂ, ਕੁੜੀਆਂ ਸਕੂਲ ਗਈਆਂ। ਉਨ੍ਹਾਂ ਦਾ ਨਜ਼ਰੀਆਂ ਲੋਕਾਂ ਦੇ ਹਿੱਤ ਵਿੱਚ ਸੀ, ਨੀਤੀਸ਼ ਦੇ ਰਾਜ ਵਿੱਚ ਜਬਰਦਸਤੀ ਤਕਰੀਬਨ ਬੰਦ ਹੋ ਗਈ ਜਿਹੜੀ ਲਾਲੂ ਦੇ ਸਮੇਂ ਵਿੱਚ ਆਪਣੀ ਸਿਖ਼ਰ ''ਤੇ ਸੀ ਪਰ ਬੀਤੇ ਸਾਢੇ ਸੱਤ ਸਾਲਾਂ ਵਿੱਚ ਹੁਣ ਨਿਤੀਸ਼ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ ਬਹੁਤ ਫ਼ੈਲ ਗਿਆ ਹੈ। ਸਾਰੀਆਂ ਯੋਜਨਾਵਾਂ ਨੂੰ ਇਹ ਕੀੜਾ ਲੱਗ ਗਿਆ ਹੈ।"
ਇਹ ਦਾਅਵਾ ਸਾਨੂੰ ਬਿਹਾਰ ਖ਼ਾਸ ਤੌਰ ''ਤੇ ਪੇਂਡੂ ਬਿਹਾਰ ਵਿੱਚ ਬਹੁਤ ਦੇਖਣ ਨੂੰ ਮਿਲਿਆ। ਔਰਤਾਂ ਨੂੰ ਨਿਤੀਸ਼ ਕੁਮਾਰ ਦਾ ਵੋਟਰ ਮੰਨਿਆਂ ਜਾਂਦਾ ਹੈ ਉਨ੍ਹਾਂ ਨੇ ਬਲਾਕ ਪੱਧਰ ''ਤੇ ਫ਼ੈਲੇ ਭ੍ਰਿਸ਼ਟਾਚਾਰ ਦਾ ਵਾਰ ਵਾਰ ਜ਼ਿਕਰ ਕੀਤਾ। ਆਪਣਾ ਪਹਿਲਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਤੋਂ ਹੀ ਨੀਤੀਸ਼ ਕੁਮਾਰ ''ਤੇ ''ਸੱਤਾ ਵਿੱਚ ਬਣੇ ਰਹਿਣ ਦੀ ਰਾਜਨੀਤੀ'' ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ।
ਗਠਜੋੜ ਦੀ ਸਿਆਸਤ

ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਗਠਜੋੜ ਤੋੜ ਕੇ ਨਿਤੀਸ਼ ਕੁਮਾਰ ਲੋਕ ਸਭਾ ਚੋਣਾਂ ਵਿੱਚ ਇਕੱਲੇ ਖੜ੍ਹੇ ਪਰ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।
ਡੀਐਮ ਦਿਵਾਕਰ ਕਹਿੰਦੇ ਹਨ, "ਜੀਤਨਰਾਮ ਮਾਂਝੀ ਨੂੰ ਨਿਤੀਸ਼ ਕੁਮਾਰ ਨੇ ਇਸ ਲਈ ਮੁੱਖ ਮੰਤਰੀ ਬਣਾਇਆ ਕਿਉਂਕਿ ਉਨ੍ਹਾਂ ਨੂੰ 2014 ਵਿੱਚ ਅਪਰ ਕਾਸਟ ਵੋਟਾਂ ਨਹੀਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਦਲਿਤਾਂ ਨੂੰ ਇਹ ਸੁਨੇਹਾ ਦੇਣਾ ਚਾਹਿਆ ਸੀ ਕਿ ਉਨ੍ਹਾਂ ਦੇ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਸੱਤਾਂ ਦੀ ਚੋਟੀ ''ਤੇ ਬਿਠਾ ਰਹੇ ਹਨ।"
ਪਰ ਮਈ 2014 ਵਿੱਚ ਮੁੱਖ ਮੰਤਰੀ ਦਾ ਆਹੁਦਾ ਛੱਡਣ ਵਾਲੇ ਨਿਤੀਸ਼ ਕੁਮਾਰ ਫ਼ਰਵਰੀ 2015 ਵਿੱਚ ਜੀਤਨਰਾਮ ਮਾਂਝੀ ਨੂੰ ਪਾਰਟੀ ਵਿੱਚੋਂ ਕੱਢ ਕੇ ਖ਼ੁਦ 130 ਵਿਧਾਇਕਾਂ ਨਾਲ ਰਾਜ ਭਵਨ ਪਹੁੰਚੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।
ਇਸਤੋਂ ਠੀਕ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਲਾਲੂ ਦੇ 15 ਸਾਲਾਂ ਦੇ ਸ਼ਾਸਨ ਦੇ ਖ਼ਿਲਾਫ਼ ਲੜਕੇ ਸੱਤਾ ਵਿੱਚ ਆਉਣ ਵਾਲੇ ਨਿਤੀਸ਼ ਕੁਮਾਰ ਨੇ ਇਹ ਸਮਝ ਲਿਆ ਕਿ ਬਿਹਾਰ ਵਿੱਚ ਗਠਜੋੜ ਬਿਨ੍ਹਾਂ ਸਰਕਾਰ ਬਣਾਉਣਾ ਸੰਭਵ ਨਹੀਂ ਹੈ ਅਤੇ ਇਥੋਂ ਹੀ ਜੇਪੀ ਅਤੇ ਕਪੂਰੀ ਠਾਕੁਰ ਦੇ ਨਾਲ ਰਾਜਨੀਤੀ ਸਿਖਣ ਵਾਲੇ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਇਕੱਠੇ ਹੋਏ।
ਬਿਹਾਰ ਵਿੱਚ ਦੋਵਾਂ ਆਗੂਆਂ ਦੇ ''ਸਮਾਜਿਕ ਨਿਆਂ ਦੇ ਨਾਲ ਵਿਕਾਸ'' ਦੇ ਨਾਅਰੇ ਨੇ ਸੂਬੇ ਵਿੱਚ ਬੀਜੇਪੀ ਦੇ ''ਵਿਕਾਸ'' ਦੇ ਨਾਅਰੇ ਨੂੰ ਠੰਡਾ ਕਰ ਦਿੱਤਾ।
ਅਸਤੀਫ਼ਾ ਤੇ ਪਟਨਾ ਵਿੱਚ ਸਿਆਸੀ ਗਰਮਜੋਸ਼ੀ
ਪਰ 27ਜੁਲਾਈ, 2017 ਨੂੰ ਪਟਨਾ ਵਿੱਚ ਸਿਆਸੀ ਸਰਗਰਮੀ ਉਸ ਵੇਲੇ ਵੱਧ ਗਈ ਜਦੋਂ ਨਿਤੀਸ਼ ਕੁਮਾਰ, ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਮਿਲਣ ਰਾਜਭਵਨ ਪਹੁੰਚੇ ਅਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਨਿਤੀਸ਼ ਨੇ ਇਹ ਅਸਤੀਫ਼ਾ ਸੂਬੇ ਦੇ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਦਿੱਤਾ ਸੀ, ਅਤੇ ਉਨਾਂ ਦੋਸ਼ਾਂ ਨੂੰ ਹੀ ਅਸਤੀਫ਼ੇ ਦਾ ਕਾਰਨ ਦੱਸਿਆ ਸੀ।
ਇਸ ਤੋਂ ਠੀਕ ਬਾਅਦ ਨਿਤੀਸ਼ ਕੁਮਾਰ ਉਸ ਬੀਜੇਪੀ ਨਾਲ ਸੱਤਾ ਵਿੱਚ ਆਏ ਜਿਸ ਬਾਰੇ ਭਰੀ ਸੰਸਦ ਵਿੱਚ ਉਨ੍ਹਾਂ ਨੇ ਕਿਹਾ ਸੀ, ''ਮਿੱਟੀ ਵਿੱਚ ਮਿਲ ਜਾਵਾਂਗਾਂ ਪਰ ਭਾਜਪਾ ਨਾਲ ਨਹੀਂ ਜਾਵਾਂਗਾ।''
ਤਦੇ ਨਿਤੀਸ਼ ਨਾਲ ਉੱਪ ਮੁੱਖ ਮੰਤਰੀ ਰਹੇ ਤੇਜਸਵੀ ਨੇ ਉਨ੍ਹਾਂ ਦੀ ਇਸ ਸਿਆਸੀ ਚਾਲ ਕਰਕੇ ਉਨ੍ਹਾਂ ਨੂੰ ''ਪਲਟੂਰਾਮ'' ਕਹਿਣਾ ਸ਼ੁਰੂ ਕਰ ਦਿੱਤਾ। ਨਿਤੀਸ਼ ਨੂੰ ਕਿਸੇ ਸਮੇਂ ''ਚਾਚਾ'' ਕਹਿਣ ਵਾਲੇ ਤੇਜਸਵੀ ਹੁਣ ਉਨ੍ਹਾਂ ਦੇ ਸਾਹਮਣੇ ਮੈਦਾਨ ਵਿੱਚ ਡਟੇ ਹੋਏ ਹਨ।
ਰਾਜਨੀਤੀ ਸਮੀਕਰਣਾਂ ਅਤੇ ਸੰਭਾਵਨਾਵਾਂ ਦਾ ਖੇਡ ਹੈ। ਇਸ ਤੱਥ ਨੂੰ ਸਾਬਤ ਕਰਦੇ ਹੋਏ ਉਹ ਨੀਤੀਸ਼ ਕੁਮਾਰ, ਜੋ ਨਰਿੰਦਰ ਮੋਦੀ ਦੇ "ਫ਼ਿਰਕੂ ਅਕਸ" ਤੋਂ ਕਤਰਾਉਂਦੇ ਰਹੇ, ਉਨ੍ਹਾਂ ਨੇ 2019 ਦੀਆਂ ਲੋਕ ਸਭਾਂ ਚੋਣਾਂ ਵਿੱਚ ਮੰਚ ਤੋਂ ਨਰਿੰਦਰ ਮੋਦੀ ਲਈ ਵੋਟਾਂ ਮੰਗੀਆਂ ਅਤੇ ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਲਈ ਵੋਟਾਂ ਮੰਗੀਆਂ।
https://www.youtube.com/watch?v=9B0mmr0aa-M
ਇੰਜੀਨੀਅਰ ਬਾਰੂ ਤੋਂ ਸੁਸ਼ਾਸਨ ਬਾਬੂ ਤੱਕ
ਪਟਨਾ ਸ਼ਹਿਰ ਨਾਲ ਲੱਗਦੇ ਬਖ਼ਤਿਆਰਪੁਰ ਵਿੱਚ 1 ਮਾਰਚ, 1951 ਨੂੰ ਨਿਤੀਸ਼ ਕੁਮਾਰ ਦਾ ਜਨਮ ਹੋਇਆ। ਨਿਤੀਸ਼ ਕੁਮਾਰ ਬਿਹਾਰ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਇਸ ਦੌਰਾਨ ਉਹ ਇੰਜੀਨੀਅਰਿੰਗ ਬਾਬੂ ਦੇ ਨਾਮ ਨਾਲ ਜਾਣੇ ਜਾਂਦੇ ਸਨ।
ਨਿਤੀਸ਼ ਕੁਮਾਰ ਜੈਪ੍ਰਕਾਸ਼ ਨਰਾਇਣ ਦੇ ਸੰਪੂਰਣ ਕ੍ਰਾਂਤੀ ਅੰਦੋਲਣ ਵਿੱਚੋਂ ਨਿਕਲਣ ਵਾਲੇ ਨੇਤਾ ਹਨ ਜੋ ਬਿਹਾਰ ਦੀ ਸੱਤਾ ਵਿੱਚ ਡੇਢ ਦਹਾਕਿਆਂ ਤੱਕ ਕੇਂਦਰ ਵਿੱਚ ਰਹੇ।
ਇੰਜੀਨੀਅਰਿੰਗ ਕਾਲਜ ਵਿੱਚ ਉਨ੍ਹਾਂ ਦੇ ਦੋਸਤ ਅਤੇ ਜਮਾਤੀ ਰਹੇ ਅਰੁਣ ਸਿਨਹਾਂ ਨੇ ਆਪਣੀ ਕਿਤਾਬ, ''ਨਿਤੀਸ਼ ਕੁਮਾਰ: ਦਾ ਰਾਈਜ਼ ਆਫ਼ ਬਿਹਾਰ'' ਵਿੱਚ ਲਿਖਿਆ ਹੈ ਕਿ ਕਾਲਜ ਦੇ ਦਿਨਾਂ ਵਿੱਚ ਨਿਤੀਸ਼ ਕੁਮਾਰ ਰਾਜ ਕਪੂਰ ਦੀਆਂ ਫ਼ਿਲਮਾਂ ਦੇ ਦੀਵਾਨੇ ਸਨ। ਉਹ ਇਸ ਹੱਦ ਤੱਕ ਫ਼ਿਲਮਾਂ ਦੇਖਦੇ ਸਨ ਕਿ ਇਸ ਮਾਮਲੇ ਵਿੱਚ ਦੋਸਤਾਂ ਦਾ ਹਾਸਾ ਠੱਠਾ ਵੀ ਬਰਦਾਸ਼ਤ ਨਹੀਂ ਕਰਦੇ ਸਨ।
ਸਿਆਸੀ ਸਫ਼ਰ ਦੀ ਸ਼ੁਰੂਆਤ
ਨਿਤੀਸ਼ ਕੁਮਾਰ ਨੂੰ 150 ਰੁਪਏ ਦੀ ਸਕਾਲਰਸ਼ਿਪ ਮਿਲਿਆ ਕਰਦੀ ਸੀ ਜਿਸ ਨਾਲ ਉਹ ਹਰ ਮਹੀਨੇ ਕਿਤਾਬਾਂ, ਮੈਗ਼ਜ਼ੀਨ ਖ਼ਰੀਦ ਲਿਉਂਦੇ। ਇਹ ਉਹ ਚੀਜ਼ਾਂ ਹੁੰਦੀਆਂ ਜੋ ਉਸ ਸਮੇਂ ਹੋਰ ਬਿਹਾਰੀ ਵਿਦਿਆਰਥੀਆਂ ਲਈ ਸੁਫ਼ਨੇ ਵਰਗੀਆਂ ਸਨ। ਪਰ ਸੁਤੰਤਰਤਾ ਸੈਲਾਨੀ ਦੇ ਬੇਟੇ ਨਿਤੀਸ਼ ਕੁਮਾਰ ਦਾ ਝੁਕਾਅ ਹਮੇਸ਼ਾਂ ਸਿਆਸਤ ਵੱਲ ਰਿਹਾ।
ਲਾਲੂ ਯਾਦਵ ਅਤੇ ਜਾਰਜ ਫਰਨਾਂਡੇਜ਼ ਦੀ ਛਤਰ ਛਾਇਆ ਵਿੱਚ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਨਿਤੀਸ਼ ਕੁਮਾਰ ਨੇ ਸਿਆਸਤ ਵਿੱਚ 46 ਸਾਲ ਦਾ ਲੰਬਾ ਸਫ਼ਰ ਤਹਿ ਕਰ ਲਿਆ ਹੈ।
ਜਦੋਂ 1995 ਵਿੱਚ ਸਮਤਾ ਪਾਰਟੀ ਨੂੰ ਮਹਿਜ਼ ਸੱਤ ਸੀਟਾਂ ਮਿਲੀਆਂ ਤਾਂ ਨੀਤੀਸ਼ ਕੁਮਾਰ ਨੇ ਇਹ ਸਮਝ ਲਿਆ ਕਿ ਸੂਬੇ ਵਿੱਚ ਤਿੰਨ ਪਾਰਟੀਆਂ ਅਲੱਗ-ਅਲੱਗ ਲੜਾਈ ਨਹੀ ਲੜ ਸਕਦੀਆਂ। ਇਸ ਤਰ੍ਹਾਂ 1996 ਵਿੱਚ ਨੀਤੀਸ਼ ਕੁਮਾਰ ਨੇ ਬੀਜੇਪੀ ਨਾਲ ਗਠਜੋੜ ਕਰ ਲਿਆ
ਇਸ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪੇਈ ਦੇ ਹੱਥਾਂ ਵਿੱਚ ਵਾਗਡੋਰ ਹੋਇਆ ਕਰਦੀ ਸੀ। ਇਸ ਗਠਜੋੜ ਦਾ ਨੀਤੀਸ਼ ਕੁਮਾਰ ਨੂੰ ਫ਼ਾਇਦਾ ਹੋਇਆ ਅਤੇ ਸਾਲ 2000 ਵਿੱਚ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ, ਹਾਲਾਂਕਿ ਇਹ ਆਹੁਦਾ ਉਨ੍ਹਾਂ ਨੂੰ ਮਹਿਜ਼ ਸੱਤ ਦਿਨਾਂ ਲਈ ਮਿਲਿਆ, ਪਰ ਉਹ ਆਪਣੇ ਆਪ ਨੂੰ ਲਾਲੂ ਦੇ ਵਿਰੁੱਧ ਇੱਕ ਠੋਸ ਵਿਕਲਪ ਬਣਾਉਣ ਵਿੱਚ ਕਾਮਯਾਬ ਹੋ ਗਏ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਮਹਾਦਲਿਤਾਂ ਦੀ ਸਿਆਸਤ
2007 ਵਿੱਚ ਨਿਤੀਸ਼ ਕੁਮਾਰ ਨੇ ਦਲਿਤਾਂ ਵਿੱਚ ਵੀ ਸਭ ਤੋਂ ਪਛੜੀਆਂ ਜਾਤੀਆਂ ਲਈ ''ਮਹਾਂਦਲਿਤ'' ਕੈਟੇਗਰੀ ਬਣਾਈ। ਇਸ ਲਈ ਸਰਕਾਰੀ ਯੋਜਨਾਵਾਂ ਲਿਆਂਦੀਆਂ ਗਈਆਂ। 2010 ਵਿੱਚ ਘਰ, ਪੜ੍ਹਾਈ ਲਈ ਕਰਜ਼ਾ, ਸਕੂਲੀ ਪੋਸ਼ਾਕ ਦੇਣ ਦੀ ਯੋਜਨਾ ਲਿਆਂਦੀ ਗਈ।
ਅੱਜ ਬਿਹਾਰ ਵਿੱਚ ਸਾਰੀਆਂ ਦਲਿਤ ਜਾਤੀਆਂ ਨੂੰ ਮਹਾਂਦਲਿਤ ਦੀ ਕੈਟੇਗਰੀ ਵਿੱਚ ਪਾ ਦਿੱਤਾ ਗਿਆ ਹੈ। ਸਾਲ 2018 ਵਿੱਚ ਪਾਸਵਾਨਾਂ ਨੂੰ ਵੀ ਮਹਾਂਦਲਿਤ ਦਾ ਦਰਜਾ ਦੇ ਦਿੱਤਾ ਗਿਆ।
ਵੈਸੇ ਤਾਂ ਬਿਹਾਰ ਵਿੱਚ ਦਲਿਤਾਂ ਦੇ ਸਭ ਤੋਂ ਵੱਡੇ ਆਗੂ ਰਾਮਵਿਲਾਸ ਪਾਸਵਾਨ ਹੋਏ ਪਰ ਇਹ ਮੰਨਿਆ ਜਾਂਦਾ ਹੈ ਕਿ ਜਾਣਕਾਰ ਕਹਿੰਦੇ ਹਨ ਕਿ ਦਲਿਤਾਂ ਲਈ ਠੋਸ ਕੰਮ ਨਿਤੀਸ਼ ਕੁਮਾਰ ਨੇ ਕੀਤਾ।
ਨਿਤੀਸ਼ ਖ਼ੁਦ 4 ਫ਼ੀਸਦ ਆਬਾਦੀ ਵਾਲੀ ਕੁਰਮੀ ਜਾਤੀ ਤੋਂ ਹਨ। ਪਰ ਸੱਤਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਉਸ ਪਾਰਟੀ ਨਾਲ ਹੀ ਗਠਜੋੜ ਕਰਕੇ ਹੀ ਚੋਣਾਂ ਲੜੀਆਂ ਜਿਸ ਕੋਲ ਠੋਸ ਜਾਤੀ ਵਰਗ ਦੇ ਵੋਟਰ ਹੋਣ।
ਭਾਵੇਂ ਉਹ ਬੀਜੀਪੇ ਦੇ ਨਾਲ ਲੜੀਆਂ ਗਈਆਂ ਚੋਣਾਂ ਹੋਣ, ਜਿਥੇ ਬੀਜੀਪੇ ਦੇ ਸਮਰਥਕ ਮੰਨੇ ਜਾਣ ਵਾਲੇ ਸਵਰਣ ਵੋਟਰਾਂ ਦਾ ਸਾਥ ਉਨ੍ਹਾਂ ਨੂੰ ਮਿਲਿਆ ਜਾਂ ਫ਼ਿਰ 2015 ਵਿੱਚ ਯਾਦਵ-ਮੁਸਲਮਾਨ ਆਧਾਰ ਵਾਲੀ ਆਰਜੇਡੀ ਦੇ ਸਾਥ ਨਾਲ ਚੋਣਾਂ ਲੜੀਆਂ ਹੋਣ।
ਨਿਤੀਸ਼ ਕੁਮਾਰ ਨੇ ਜਿਵੇਂ ਹੀ ਮੰਚ ਤੋਂ ਆਪਣੀਆਂ ਆਖ਼ਰੀ ਚੋਣਾਂ ਦੀ ਗੱਲ ਕੀਤੀ ਇਹ ਬਹਿਸ ਛਿੜ ਗਈ ਕਿ ਕੀ ਨਿਤੀਸ਼ ਮਾਈਨਸ ਜੇਡੀਯੂ ਸੰਭਵ ਹੈ? ਜੇ ਨਿਤੀਸ਼ ਨਹੀਂ ਹੁੰਦੇ ਤਾਂ ਨਵਾਂ ਚਿਹਰਾ ਕੌਣ ਹੋ ਸਕਦਾ ਹੈ? ਇਸ ਪ੍ਰਸ਼ਨ ਦੇ ਜੁਆਬ ਵਿੱਚ ਇੱਕ ਵੀ ਨਾਮ ਜ਼ਿਹਨ ਵਿੱਚ ਨਹੀਂ ਆਉਂਦਾ।
ਮਣੀਕਾਂਤ ਠਾਕੁਰ ਕਹਿੰਦੇ ਹਨ, "ਨੀਤੀਸ਼ ਕੁਮਾਰ ਬਿਨ੍ਹਾਂ ਜੇਡੀਯੂ ਕੁਝ ਵੀ ਨਹੀਂ ਹੈ। ਅਤੇ ਜੇ ਅੱਜ ਜੇਡੀਯੂ ਜਿਸ ਵੀ ਹਾਲ ਵਿੱਚ ਹੋਵੇ, ਉਸਦੇ ਜ਼ਿੰਮੇਵਾਰ ਨਿਤੀਸ਼ ਹੀ ਹਨ। ਨੀਤੀਸ਼ ਨੇ ਕਦੀ ਨਹੀਂ ਚਾਹਿਆ ਕਿ ਉਨ੍ਹਾਂ ਦੇ ਰਹਿੰਦਿਆਂ ਕੋਈ ਹੋਰ ਨੇਤਾ ਅੱਗੇ ਵਧੇ। ਇਥੋਂ ਤੱਕ ਕਿ ਨਿਤੀਸ਼ ਕੁਮਾਰ ਦੀ ਕੈਬਨਿਟ ਵਿੱਚ ਇੱਕ ਵੀ ਮੰਤਰੀ ਨਹੀਂ ਜੋ ਆਪਣੇ ਵਿਭਾਗ ਲਈ ਵੱਡੇ ਫ਼ੈਸਲੇ ਖ਼ੁਦ ਲੈ ਸਕੇ।"
ਨਰਮ ਅਤੇ ਕੋਮਲ ਅਕਸ ਵਾਲੇ ਨਿਤੀਸ਼ ਕੁਮਾਰ ਸਿਆਸਤ ਦੇ ਮਾਮਲੇ ਵਿੱਚ ਉਨੇਂ ਹੀ ਬੇਰਹਿਮ ਹੋ ਸਕਦੇ ਹਨ ਜਿੰਨੇਂ ਕਿ ਦੂਸਰੇ ਸਿਆਸੀ ਆਗੂ।
ਮਨੀਕਾਂਤ ਕਹਿੰਦੇ ਹਨ, " ਉਨ੍ਹਾਂ ਨੇ ਸ਼ਰਦ ਯਾਦਵ ਅਤੇ ਜਾਰਜ ਫਰਨਾਂਡੇਜ਼ ਨਾਲ ਕੀ ਕੀਤਾ ਇਹ ਸਭ ਨੂੰ ਪਤਾ ਹੈ, ਜਾਰਜ ਦੇ ਆਖ਼ਰੀ ਦਿਨ ਕਿਵੇਂ ਬੀਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ।"
ਨਿਤੀਸ਼ ਕੁਮਾਰ ਦੀ ਪਾਰਟੀ ਕੋਲ ਕੋਈ ਵੀ ਸੰਸਥਾਗਤ ਢਾਂਚਾ ਨਹੀਂ ਹੈ, ਬਿਹਾਰ ਦੇ ਸੁਦੁਰ ਜਿਲ੍ਹੇ ਵਿੱਚ ਜੇਡੀਯੂ ਕੋਲ ਬੂਥ ਪੱਧਰ ਤੱਕ ਦੇ ਵਰਕਰ ਨਹੀਂ ਹਨ, ਪਰ ਇਹ ਨਿਤੀਸ਼ ਕੁਮਾਰ ਦੀ ਰਾਜਨੀਤਕ ਕੁਸ਼ਲਤਾ ਹੀ ਰਹੀ ਹੈ ਕਿ ਉਹ ਸੂਬੇ ਵਿੱਚ ਵੋਟਾਂ ਦੇ ਆਧਾਰ ਅਤੇ ਵਰਕਰਾਂ ਵਾਲੀ ਪਾਰਟੀਆਂ ਨੂੰ ਕੰਢੇ ਲਾ ਕੇ 15 ਸਾਲਾਂ ਤੱਕ ਸੱਤਾ ਦਾ ਧੁਰਾ ਬਣੇ ਰਹੇ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
- ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
ਇਹ ਵੀਡੀਓ ਵੀ ਦੇਖੋ:
https://www.youtube.com/watch?v=_jK8Kn9YVNM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''217a16fd-6486-4018-a956-dc54b99e225e'',''assetType'': ''STY'',''pageCounter'': ''punjabi.india.story.54886482.page'',''title'': ''ਨਿਤੀਸ਼ ਕੁਮਾਰ : ਭਾਜਪਾ ਦੀ ਮਦਦ ਨਾਲ ਸੱਤਾ ਹੰਢਾਉਣ ਵਾਲੇ \''ਬਿਹਾਰੀ ਬਾਬੂ\'' ਕਿਹੜੇ ਅਕਸ ਤੋਂ ਘਬਰਾਉਂਦੇ ਹਨ'',''author'': ''ਕੀਰਤੀ ਦੂਬੇ'',''published'': ''2020-11-10T10:26:14Z'',''updated'': ''2020-11-10T10:26:14Z''});s_bbcws(''track'',''pageView'');