ਕਸ਼ਮੀਰ ''''ਚ ਅਧਿਕਾਰਾਂ ਦੀ ਮੁੜ-ਬਹਾਲੀ ਦੀ ਗੱਲ ਕਰਨ ਵਾਲੇ ਬਾਇਡਨ ਨਾਲ ਭਾਰਤ-ਅਮਰੀਕਾ ਦੀ ਸਾਂਝ ''''ਤੇ ਕੀ ਅਸਰ - 5 ਅਹਿਮ ਖ਼ਬਰਾਂ

Tuesday, Nov 10, 2020 - 07:41 AM (IST)

ਕਸ਼ਮੀਰ ''''ਚ ਅਧਿਕਾਰਾਂ ਦੀ ਮੁੜ-ਬਹਾਲੀ ਦੀ ਗੱਲ ਕਰਨ ਵਾਲੇ ਬਾਇਡਨ ਨਾਲ ਭਾਰਤ-ਅਮਰੀਕਾ ਦੀ ਸਾਂਝ ''''ਤੇ ਕੀ ਅਸਰ - 5 ਅਹਿਮ ਖ਼ਬਰਾਂ
ਜੋਅ ਬਾਇਡਨ
Getty Images
ਜੋਅ ਬਾਈਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਨਿੱਜੀ ਤਾਲਮੇਲ ਕੁਝ ਜਟਿਲ ਹੋ ਸਕਦਾ ਹੈ।

ਟਰੰਪ ਨੇ ਮੋਦੀ ਦੀਆਂ ਵਿਵਾਦਿਤ ਨੀਤੀਆਂ ਦੀ ਅਲੋਚਨਾ ਨਹੀਂ ਕੀਤੀ, ਜਿਵੇਂ ਕਿ ਦੇਸ ਦੇ ਮੁਸਲਮਾਨਾਂ ਨਾਲ ਭੇਦਭਾਵ ਵਾਲੇ ਰਵੱਈਏ ਸੰਬੰਧੀ।

ਬਾਇਡਨ ਬੋਲਚਾਲ ਵਿੱਚ ਕਾਫ਼ੀ ਤਿੱਖੇ ਹਨ। ਉਨ੍ਹਾਂ ਦੀ ਪ੍ਰਚਾਰ ਵੈਬਸਾਈਟ ਵਿੱਚ ਕਸ਼ਮੀਰ ਵਿੱਚ ਹਰ ਇੱਕ ਦੇ ਅਧਿਕਾਰਾਂ ਦੀ ਮੁੜ-ਬਹਾਲੀ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਨੇ ਕੌਮੀ ਨਾਗਰਿਕਤਾ ਰਜ਼ਿਸਟਰ (ਐਨਸੀਆਰ) ਅਤੇ ਨਾਗਰਿਕਤਾ ਸੋਧ ਐਕਟ (ਸੀਏਏ) ਜਿੰਨਾਂ ਦੋ ਕਾਨੂੰਨਾਂ ਕਰਕੇ ਵੱਡੇ ਪੱਧਰ ''ਤੇ ਵਿਰੋਧ ਪ੍ਰਦਸ਼ਰਨ ਹੋਏ ਦੀ ਵੀ ਸਖ਼ਤ ਅਲੋਚਨਾਂ ਕੀਤੀ।

ਭਾਰਤੀ ਪਿਛੋਕੜ ਵਾਲੀ ਕਮਲਾ ਹੈਰਿਸ, ਜੋ ਅਮਰੀਕਾ ਦੇ ਉੱਪ-ਰਾਸ਼ਟਰਪਤੀ ਬਣਨ ਜਾ ਰਹੇ ਹਨ ਵੀ ਸਰਕਾਰ ਦੀਆਂ ਕੁਝ ਹਿੰਦੂ ਰਾਸ਼ਟਰਵਾਦੀ ਨੀਤੀਆਂ ਵਿਰੁੱਧ ਬੋਲ ਚੁੱਕੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨਾਲ 90 ਫੀਸਦ ਲਾਗ ਠੀਕ ਹੋਣ ਦਾ ਦਾਅਵਾ

ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਕੋਵਿਡ ਲਈ ਬਣ ਰਹੀ ਪਹਿਲੀ ਵੈਕਸੀਨ 90 ਪ੍ਰਤੀਸ਼ਤ ਲੋਕਾਂ ਵਿੱਚ ਲਾਗ ਨੂੰ ਰੋਕ ਸਕਦੀ ਹੈ।

ਕੋਰੋਨਾਵਾਇਰਸ
Getty Images
ਵੈਕਸੀਨ ਦੁਨੀਆਂ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਫ਼ਾਇਜ਼ਰ ਅਤੇ ਬਾਓਨਟੈਕ ਦੁਆਰਾ ਬਣਾਈ ਗਈ ਹੈ

ਇਹ ਵੈਕਸੀਨ ਦੁਨੀਆਂ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਫ਼ਾਇਜ਼ਰ ਅਤੇ ਬਾਇਓਨਟੈੱਕ ਦੁਆਰਾ ਬਣਾਈ ਗਈ ਹੈ। ਕੰਪਨੀਆਂ ਵੱਲੋਂ ਕਿਹਾ ਗਿਆ ਹੈ ਕਿ ਇਹ ''ਵਿਗਿਆਨ ਅਤੇ ਮਨੁੱਖਤਾ ਲਈ ਮਹਾਨ ਦਿਨ'' ਹੈ।

ਕੰਪਨੀਆਂ ਇਸ ਮਹੀਨੇ ਦੇ ਅੰਤ ਤਕ ਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਲੈਣ ਲਈ ਐਮਰਜੈਂਸੀ ਬਿਨੇ-ਪੱਤਰ ਦੇਣਗੀਆਂ। ਵਿਸਥਾਰ ''ਚ ਜਾਣਕਾਰੀ ਲਈ ਇੱਖੇ ਕਲਿੱਕ ਕਰੋ।

ਬਿਹਾਰ ਚੋਣਾਂ: ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ

ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ 26 ਸਾਲ ਦੀ ਉਮਰ ਵਿੱਚ ਰਾਘੋਪੁਰ ਤੋਂ 2015 ਦੀ ਬਿਹਾਰ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਚੁਣੇ ਗਏ।

ਤੇਜਸਵੀ ਯਾਦਵ
Getty Images
ਤੇਜਸਵੀ 31 ਸਾਲ ਦੇ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਹਨ

ਤੇਜਸਵੀ ਪਹਿਲੀ ਵਾਰ ਵਿਧਾਇਕ ਬਣੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਬਣ ਗਏ।

ਤੇਜਸਵੀ ਯਾਦਵ ਨੇ ਕ੍ਰਿਕਟ ਮੋਹ ਵਿੱਚ ਨੌਵੀਂ ਕਲਾਸ ਦੇ ਬਾਅਦ ਪੜ੍ਹਾਈ ਨਹੀਂ ਕੀਤੀ, ਪਰ ਵਿਦਿਆਰਥੀ ਰਾਜਨੀਤੀ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਚੋਣ ਰਾਜਨੀਤੀ ਵਿੱਚ ਨਾ ਸਿਰਫ਼ ਦਸਤਕ ਦਿੱਤੀ ਬਲਕਿ ਚੋਣ ਵੀ ਜਿੱਤੀ ਅਤੇ ਉਪ ਮੁੱਖ ਮੰਤਰੀ ਵੀ ਬਣੇ।

ਅਜੇ ਤੇਜਸਵੀ 31 ਸਾਲ ਦੇ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਜੇਕਰ ਨਿਤੀਸ਼ ਕੁਮਾਰ ''ਤੇ ਤੇਜਸਵੀ ਭਾਰੀ ਪੈਂਦੇ ਹਨ ਤਾਂ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨਗੇ। ਤਫ਼ਸੀਲ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

ਕਰਤਾਰਪੁਰ ਲਾਂਘਾ ਬੰਦ ਹੋਣ ਕਾਰਨ ਸਥਾਨਕ ਲੋਕਾਂ ਉੱਤੇ ਕੀ ਅਸਰ ਪਿਆ

9 ਨਵੰਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਨੇ ਇਤਿਹਾਸਕ ਕਦਮ ਚੁੱਕਦਿਆਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਕਰਤਾਰਪੁਰ ਲਾਂਘੇ ਨੂੰ ਖੋਲਿਆ ਸੀ।

ਕਿਸਾਨ ਜਗਜੀਤ ਸਿੰਘ ਕੋਲ ਹੁਣ ਸਿਰਫ਼ ਇੱਕ ਏਕੜ ਜ਼ਮੀਨ ਹੀ ਬਚੀ ਹੈ।

ਕਿਸਾਨ ਜਗਜੀਤ ਸਿੰਘ ਕੋਲ ਹੁਣ ਸਿਰਫ਼ ਇੱਕ ਏਕੜ ਜ਼ਮੀਨ ਹੀ ਬਚੀ ਹੈ
BBC
ਕਿਸਾਨ ਜਗਜੀਤ ਸਿੰਘ ਕੋਲ ਹੁਣ ਸਿਰਫ਼ ਇੱਕ ਏਕੜ ਜ਼ਮੀਨ ਹੀ ਬਚੀ ਹੈ

ਲਾਂਘਾ ਖੁੱਲ੍ਹਿਆ ਅਤੇ ਸ਼ਰਧਾਲੂਆਂ ਦਾ ਇਸ ਵਿੱਚ ਕਾਫ਼ੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਪਰ ਕੋਰੋਨਾਵਾਇਰਸ ਦੇ ਕਾਰਨ ਇਹ ਇਸ ਸਾਲ 16 ਮਾਰਚ 2020 ਨੂੰ ਭਾਰਤ ਸਰਕਾਰ ਵੱਲੋਂ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ।

ਕੋਰੀਡੋਰ ਦੇ ਉਦਘਾਟਨ ਤੋਂ ਬਾਅਦ ਡੇਰਾ ਬਾਬਾ ਨਾਨਕ ਅਤੇ ਆਸਪਾਸ ਦੇ ਪਿੰਡਾਂ ਦੀ ਤਸਵੀਰ ਕਿੰਨੀ ਬਦਲੀ ਇਸ ਦਾ ਪਤਾ ਲਗਾਉਣ ਲਈ ਬੀਬੀਸੀ ਪੰਜਾਬੀ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਇੱਥੋਂ ਦੇ ਲੋਕਾਂ ਉੱਤੇ ਇਸ ਦਾ ਕੀ ਅਸਰ ਹੋਇਆ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਅਮਰੀਕਾ ਦੀ ਫਸਟ ਲੇਡੀ ਬਣਨ ਜਾ ਰਹੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਕੌਣ ਹੈ

ਜਦੋਂ ਜਿਲ ਬਾਇਡਨ ਦੇ ਪਤੀ ਜੋਅ ਨੂੰ ਅਧਿਕਾਰਤ ਤੌਰ ''ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤਾ ਗਿਆ ਤਾਂ ਉਸਨੇ ਪਾਰਟੀ ਦੀ ਕਨਵੈਂਸ਼ਨ ਨੂੰ ਇੱਕ ਸਕੂਲ ਦੇ ਖਾਲੀ ਕਲਾਸ ਰੂਮ ਵਿੱਚ ਸੰਬੋਧਿਤ ਕੀਤਾ ਸੀ, ਜਿੱਥੇ ਉਹ 1990 ਵਿੱਚ ਅੰਗਰੇਜ਼ੀ ਪੜ੍ਹਾਉਂਦੇ ਸਨ।

ਜਿਲ ਬਾਇਡਨ
Getty Images
69 ਸਾਲਾਂ ਦੀ ਜਿਲ ਬਾਇਡਨ ਕਈ ਦਹਾਕਿਆਂ ਤੱਕ ਇੱਕ ਅਧਿਆਪਕ ਰਹੇ ਹਨ

ਜੋਅ ਬਾਈਡਨ ਨੂੰ ਚੋਣਾਂ ਲਈ ਤਿਆਰ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਜੋਅ ਸੰਭਾਵਿਤ ਪ੍ਰਥਮ ਮਹਿਲਾ ਵਜੋਂ ਉਸ ਦੀ ਕਾਬਲੀਅਤ ਦੀ ਤਾਰੀਫ਼ ਕਰਦੇ ਸਨ।

ਉਨ੍ਹਾਂ ਨੇ ਕਿਹਾ, "ਦੇਸ਼ ਭਰ ਵਿੱਚ ਤੁਹਾਡੇ ਸਾਰਿਆਂ ਲਈ, ਆਪਣੇ ਉਸ ਪਸੰਦੀਦਾ ਅਧਿਆਪਕ ਬਾਰੇ ਸੋਚੋ ਜਿਸਨੇ ਤੁਹਾਨੂੰ ਆਪਣੇ ਆਪ ''ਤੇ ਭਰੋਸਾ ਕਰਨ ਦਾ ਹੌਸਲਾ ਦਿੱਤਾ। ਇਸ ਤਰ੍ਹਾਂ ਦੀ ਹੁੰਦੀ ਹੈ ਪ੍ਰਥਮ ਮਹਿਲਾ...ਜਿਲ ਬਾਇਡਨ ਅਜਿਹੀ ਹੋਵੇਗੀ।" ਜਿਲ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''50e28121-ba5d-4c73-92a2-8b9c0428fbc0'',''assetType'': ''STY'',''pageCounter'': ''punjabi.india.story.54882991.page'',''title'': ''ਕਸ਼ਮੀਰ \''ਚ ਅਧਿਕਾਰਾਂ ਦੀ ਮੁੜ-ਬਹਾਲੀ ਦੀ ਗੱਲ ਕਰਨ ਵਾਲੇ ਬਾਇਡਨ ਨਾਲ ਭਾਰਤ-ਅਮਰੀਕਾ ਦੀ ਸਾਂਝ \''ਤੇ ਕੀ ਅਸਰ - 5 ਅਹਿਮ ਖ਼ਬਰਾਂ'',''published'': ''2020-11-10T02:06:17Z'',''updated'': ''2020-11-10T02:06:17Z''});s_bbcws(''track'',''pageView'');

Related News