ਬਾਇਡਨ ਦਾ ਵ੍ਹਾਇਟ ਹਾਊਸ ਦਾ ਰਾਹ ਰੋਕਣ ਲਈ ਟਰੰਪ ਕੀ ਸਕੀਮ ਲੜਾ ਰਹੇ?
Tuesday, Nov 10, 2020 - 07:26 AM (IST)


ਡੈਮੋਕ੍ਰੇਟ ਜੋਅ ਬਾਇਡਨ ਨੂੰ ਅਮਰੀਕਾ ਦਾ ਨਵਾਂ ਚੁਣਿਆ ਗਿਆ ਰਾਸ਼ਟਰਪਤੀ ਐਲਾਨ ਦਿੱਤਾ ਗਿਆ ਹੈ, ਪਰ ਰਾਸ਼ਟਰਪਤੀ ਡੌਨਲਡ ਟਰੰਪ ਹਾਲੇ ਵੀ ਕਈ ਅਹਿਮ ਸੂਬਿਆਂ ਵਿੱਚ ਨਤੀਜਿਆਂ ਨੂੰ ਕਾਨੂੰਨੀ ਚਣੌਤੀ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ।
ਉਨ੍ਹਾਂ ਦੇ ਵਕੀਲ ਰੌਡੀ ਜੀਉਲਿਆਨੀ ਨੇ ਫ਼ੌਕਸ ਨਿਊਜ਼ ਨੂੰ ਦੱਸਿਆ ਟਰੰਪ ਲਈ ਇਸ ਨੂੰ ਮੰਨ ਲੈਣਾ ਗ਼ਲਤ ਹੋਵੇਗਾ ਕਿਉਂਕਿ, "ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਇਹ ਇੱਕ ਚੋਣ ਸੀ ਜਿਸ ਵਿੱਚ ਘੱਟੋ ਘੱਟ ਤਿੰਨ ਜਾਂ ਚਾਰ ਸੂਬਿਆਂ ਵਿੱਚ ਅਤੇ ਸੰਭਾਵਨਾ ਹੈ 10 ਵਿੱਚ ਗ਼ਲਤ ਤਰੀਕੇ ਨਾਲ ਜਿੱਤ ਹਾਸਿਲ ਕੀਤੀ ਗਈ।"
ਟਰੰਪ ਦੀ ਮੁਹਿੰਮ ਨੇ ਹਾਲੇ ਇਸਦੇ ਪੁਖ਼ਤਾ ਸਬੂਤ ਦੇਣੇ ਹਨ, ਪਰ ਉਹ ਕਹਿੰਦੇ ਹਨ ਕਿ ਪ੍ਰਮੁੱਖ ਸੂਬਿਆਂ ਵਿੱਚ ਮੁਕੱਦਮਾ ਦਰਜ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ
- ਬਿਹਾਰ ਚੋਣਾਂ : ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨਿਤੀਸ਼ ਲਈ ਸਿਰ ਦਰਦ
- ਅਮਰੀਕਾ ਦੀ ਫਸਟ ਲੇਡੀ ਬਣਨ ਜਾ ਰਹੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਕੌਣ ਹੈ
- ਅਰਨਬ ਗੋਸਵਾਮੀ : ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਇਹ ਹੈ, ਜਿਸ ਦਾ ਸਾਨੂੰ ਇਸ ਬਾਰੇ ਹੁਣ ਤੱਕ ਪਤਾ ਹੈ

ਪੈਨਸਿਲਵੇਨੀਆ
ਜੀਉਲਿਆਨੀ ਅੱਗੇ ਕਹਿੰਦੇ ਹਨ ਕਿ ਸੂਬੇ ਵਿੱਚ ਚੋਣ ਨਿਗਰਾਨਾਂ ਦੀ ਪਹੁੰਚ ਦੀ ਕਮੀ ਦੇ ਮਾਮਲੇ ਵਿੱਚ ਮੁਕੱਦਮੇ ਦਾਇਰ ਕੀਤੇ ਜਾਣਗੇ।
ਚੋਣ ਨਿਗਰਾਨ ਉਹ ਲੋਕ ਹੁੰਦੇ ਹਨ ਜੋ ਪਾਰਦਰਸ਼ਤਾ ਪੁਖ਼ਤਾ ਕਰਨ ਲਈ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਦੇ ਹਨ। ਉਨ੍ਹਾਂ ਨੂੰ ਬਹੁਤੇ ਸੂਬਿਆਂ ਵਿੱਚ ਇਜਾਜ਼ਤ ਹੈ ਜਦੋਂ ਤੱਕ ਉਨ੍ਹਾਂ ਨੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਆਪਣਾ ਨਾਮ ਦਰਜ ਕਰਵਾਇਆ ਹੋਵੇ।
ਇਸ ਸਾਲ ਕੁਝ ਇਲਾਕਿਆਂ ਵਿੱਚ, ਚੋਣਾਂ ਤੋਂ ਇੱਕ ਦਿਨ ਪਹਿਲਾਂ ਕੋਰੋਨਾਵਾਇਰਸ ਕਰਕੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਟਕਰਾਅ ਤੋਂ ਬਚਾਅ ਲਈ ਵੀ ਇਲਾਕੇ ਵਿੱਚ ਸਮਰੱਥਾਂ ਦੀਆਂ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ।
ਫ਼ਿਲਾਡੈਲਫ਼ੀਆ ਦੇ ਗਿਣਤੀ ਕੇਂਦਰ ''ਤੇ 20 ਫ਼ੁੱਟ ਦੀ ਦੂਰੀ ਯਾਨੀ ਛੇ ਮੀਟਰ ਦੇ ਫ਼ਾਸਲੇ ਦੇ ਪੈਮਾਨੇ ਨਿਰਧਾਰਿਤ ਕੀਤੇ ਗਏ ਸਨ ਜਿੰਨਾਂ ਨੂੰ ਬਾਅਦ ਵਿੱਚ ਅਦਾਲਤ ਵਿੱਚ ਚਣੌਤੀ ਦਿੱਤੀ ਗਈ ਅਤੇ ਅਦਾਲਤ ਦੇ ਫ਼ੈਸਲੇ ਵਿੱਚ ਇਸ ਨੂੰ ਘਟਾ ਕੇ ਛੇ ਫੁੱਟ ਕਰ ਦਿੱਤਾ ਗਿਆ, ਜਦੋਂ ਤੱਕ ਚੋਣ ਨਿਗਰਾਨ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹਨ।
ਟਰੰਪ ਦੀ ਮੁਹਿੰਮ ਨੇ ਚੋਣ ਅਧਿਕਾਰੀਆਂ ''ਤੇ ਜੱਜ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਫੈਡਰਲ ਮੁਕੱਦਮਾ ਦਾਇਰ ਕੀਤਾ ਹੈ।
ਜੀਉਲਿਆਨੀ ਕਹਿੰਦੇ ਹਨ, "ਇਥੋਂ ਤੱਕ ਜਦੋਂ ਰਿਪਬਲੀਕਨ ਇੰਸਪੈਕਟਰਾਂ ਨੂੰ ਛੇ ਫੁੱਟ ਨੇੜੇ ਜਾਣ ਦੀ ਇਜ਼ਾਜਤ ਦੇਣ ਲਈ ਇੱਕ ਅਦਾਲਤੀ ਹੁਕਮ ਵੀ ਲੈ ਲਿਆ ਗਿਆ, ਉਨ੍ਹਾਂ ਨੇ ਬੈਲਟ ਪੇਪਰਾਂ ਦੀ ਗਿਣਤੀ ਕਰਨ ਵਾਲੇ ਲੋਕਾਂ ਨੂੰ ਹੋਰ ਛੇ ਫੁੱਟ ਦੂਰ ਕਰ ਦਿੱਤਾ।"
ਪਰ ਚੋਣ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਸਹੀ ਵਿਵਹਾਰ ਕੀਤਾ।
5 ਨਵੰਬਰ ਨੂੰ ਪੈਨਸਿਲਵੇਨੀਆਂ ਦੀ ਸੂਬਾ ਸਕੱਤਰ ਕੈਥੀ ਬੁਕਵਰ ਨੇ ਕਿਹਾ, "ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ, ਹਰ ਇੱਕ ਉਮੀਦਵਾਰ ਅਤੇ ਹਰ ਇੱਕ ਸਿਆਸੀ ਪਾਰਟੀ ਦੇ ਅਧਿਕਾਰਿਤ ਨੁਮਾਇੰਦਿਆਂ ਨੂੰ ਕਮਰੇ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ।"
"ਕੁਝ ਖੇਤਰਾਂ ਜਿੰਨਾਂ ਵਿੱਚ ਫਿਲੀ ਵੀ ਸ਼ਾਮਲ ਹੈ ਤੋਂ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ ਤਾਂ ਜੋ ਤੁਸੀਂ ਗਿਣਤੀ ਦੀ ਪ੍ਰਕਿਰਿਆ ਨੂੰ ਪ੍ਰਤੱਖ ਦੇਖ ਸਕੋਂ।"
ਪੈਨਸਿਲਵੇਨੀਆਂ ਵਿਚਲੀ ਕਾਨੂੰਨੀ ਚੁਣੌਤੀ ਬੈਲਟ ਪੇਪਰਾਂ ਦੀ ਗਿਣਤੀ ਸਬੰਧੀ ਸੂਬੇ ਦੇ ਫ਼ੈਸਲੇ ''ਤੇ ਵੀ ਅਧਾਰਿਤ ਹੈ।
ਇਸ ਸੂਬੇ ਵਲੋਂ ਉਨਾਂ ਬੈਲਟ ਪੇਪਰਾਂ ਦੀ ਗਿਣਤੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਜਿਨਾਂ ਨੂੰ ਵੋਟਾਂ ਦੇ ਦਿਨ ਵਿੱਚ ਪੋਸਟ ਕੀਤਾ ਗਿਆ ਸੀ ਪਰ ਉਹ ਤਿੰਨ ਦਿਨ ਬਾਅਦ ਪ੍ਰਾਪਤ ਹੋਏ ਸਨ।
ਰਿਪਬਲੀਕਨ ਇੱਕ ਅਪੀਲ ਦੀ ਮੰਗ ਕਰ ਰਹੇ ਹਨ।
https://www.youtube.com/watch?v=xWw19z7Edrs&t=1s
ਬਾਈਪਾਰਟੀਸਨ ਪਾਲਿਸੀ ਰਿਸਰਚ ਸੈਂਟਰ ਦੇ ਚੋਣ ਪ੍ਰੋਜੈਕਟ ਦੇ ਨਿਰਦੇਸ਼ਕ ਮੈਥੀਉ ਵੇਲ ਕਹਿੰਦੇ ਹਨ, ਉਹ ਇਸ ਵਿਵਾਦ ਬਾਰੇ ਸਭ ਤੋਂ ਵੱਧ ਚਿੰਤਤ ਹਨ ਕਿਉਂਕਿ ਦੇਸ ਦੀ ਚੋਟੀ ਦੀ ਅਦਾਲਤ, ਯੂਐਸ ਸੁਪਰੀਮ ਕੋਰਟ ਵਿੱਚ ਚੋਣਾਂ ਤੋਂ ਪਹਿਲਾਂ ਇਸ ਬਾਰੇ ਡੈਡਲਾਕ ਸੀ। ਇਹ ਰਾਸ਼ਟਰਪਤੀ ਟਰੰਪ ਵਲੋਂ ਨਿਯੁਕਤ ਕੀਤੇ ਗਏ ਜਸਟਿਸ ਐਮੀ ਕੋਨੇ ਬੈਰੇਟ ਬਾਰੇ ਪੁਸ਼ਟੀ ਤੋਂ ਪਹਿਲਾਂ ਹੋਇਆ ਸੀ।
ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਉਹ ਪੋਸਟਲ ਬੈਲਟ ਜਿਨ੍ਹਾਂ ਰਾਹੀਂ ਵੋਟਾਂ ਚੋਣ ਵਾਲੇ ਦਿਨ ਤੱਕ ਪਾਈਆਂ ਗਈਆਂ ਪਰ ਵੀਰਵਾਰ ਤੱਕ ਨਹੀਂ ਮਿਲੇ ਨੂੰ ਰੱਦ ਕੀਤਾ ਜਾ ਸਕਦਾ ਹੈ।"
ਪਰ ਵੇਲ ਅੱਗੇ ਕਹਿੰਦੇ ਹਨ, "ਮੇਰਾ ਅੰਦਾਜ਼ਾ ਹੈ, ਬੈਲਟਾਂ ਦੀ ਵੱਡੀ ਗਿਣਤੀ ਨਹੀਂ ਸੁੱਟੀ ਜਾ ਸਕਦੀ। ਇਸ ਲਈ ਮੁੱਦੇ ਲਈ ਚੋਣਾਂ ਦੀ ਗਿਣਤੀ ਬਹੁਤ ਨਜ਼ਦੀਕ ਹੋਣੀ ਚਾਹੀਦੀ ਹੈ।"

ਮਿਸ਼ੀਗਨ
ਟਰੰਪ ਮਿਸ਼ੀਗਨ ਵਿੱਚ 2016 ਵਿੱਚ ਬਹੁਤ ਘੱਟ ਫ਼ਰਕ ਨਾਲ ਜੇਤੂ ਰਹੇ ਸਨ, ਮਹਿਜ਼ 10,700 ਵੋਟਾਂ ਨਾਲ ਅਤੇ 2020 ਵਿੱਚ ਬਾਇਡਨ ਦੀ ਜਿੱਤ ਦੇ ਅਨੁਮਾਨ ਲਾਏ ਜਾ ਰਹੇ ਹਨ।
ਟਰੰਪ ਦੀ ਮੁਹਿੰਮ ਨੇ 4 ਨਵੰਬਰ ਨੂੰ ਵੋਟਾਂ ਦੀ ਗਿਣਤੀ ਰੁਕਵਾਉਣ ਲਈ ਇੱਕ ਮੁਕੱਦਮਾ ਦਾਇਰ ਕੀਤਾ, ਦਾਅਵਾ ਸੀ ਕਿ ਪ੍ਰਕਿਰਿਆ ਦੀ ਨਿਗਰਾਨੀ ਵਿੱਚ ਪਹੁੰਚ ਦੀ ਘਾਟ ਹੈ।
ਇੱਕ ਜੱਜ ਨੇ ਇਹ ਕਹਿੰਦਿਆਂ ਮੁਕੱਦਮਾ ਖ਼ਾਰਜ ਕਰ ਦਿੱਤਾ ਕਿ ਨਿਗਰਾਨੀ ਪ੍ਰਕਿਰਿਆ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਿਰੁੱਧ ਸਬੂਤ ਨਾਕਾਫ਼ੀ ਹਨ।
ਵਿਸਕੋਨਸਿਨ
ਰਾਸ਼ਟਰਪਤੀ ਟਰੰਪ ਦੀ ਮੁਹਿੰਮ ਨੇ ਕਿਹਾ ਸੀ ਕਿ ਉਹ ਇਸ ਸੂਬੇ ਵਿੱਚ ਮੁੜ ਗਿਣਤੀ ਦੀ ਬੇਨਤੀ ਕਰਨਗੇ। ਜਿਸਦਾ ਅਧਾਰ ਚੋਣਾਂ ਦੇ ਦਿਨ ਦੇਖੇ ਗਏ ਅਸਧਾਰਨ ਹਾਲਾਤ ਹਨ, ਹਾਲਾਂਕਿ ਇਸ ਲਈ ਮੁਕੰਮਦੇ ਦੀ ਲੋੜ ਨਹੀਂ ਹੈ।
ਇਸ ਬਾਰੇ ਸਪਸ਼ੱਟ ਨਹੀਂ ਕਿ ਇਹ ਮੁੜ-ਗਿਣਤੀ ਕਦੋਂ ਹੋਵੇਗੀ। ਕਿਉਂਕਿ ਆਮ ਤੌਰ ''ਤੇ ਇਹ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਅਧਿਕਾਰੀ ਵੋਟਾਂ ਦੀ ਗਿਣਤੀ ਮੁਕੰਮਲ ਨਾ ਕਰ ਲੈਣ।
ਸੂਬੇ ਦੀ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਅੰਤਿਮ ਤਾਰੀਖ਼ 17 ਨਵੰਬਰ ਹੈ।
ਕੋਲੰਬੀਆ ਯੂਨੀਵਰਸਿਟੀ ਲਾਅ ਸਕੂਲ ਦੇ ਪ੍ਰੋਫ਼ੈਸਰ ਰਿਚਰਡ ਬ੍ਰੀਫ਼ਾਲਟ ਕਹਿੰਦੇ ਹਨ, "2016 ਦੀਆਂ ਚੋਣਾਂ ਵਿੱਚ ਵੀ ਵਿਸਕੋਨਸਿਨ ਵਿੱਚ ਮੁੜ-ਗਿਣਤੀ ਹੋਈ ਸੀ ਤੇ ਇਸ ਨੇ ਤਕਰੀਬਨ 100 ਵੋਟਾਂ ਦਾ ਨਤੀਜਾ ਬਦਲ ਦਿੱਤਾ ਸੀ।"

ਨਵਾਡਾ
ਨਵਾਡਾ ਰਿਪਬਲੀਕਨ ਪਾਰਟੀ ਨੇ ਟਵੀਟ ਕੀਤਾ, "ਹਜ਼ਾਰਾਂ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿੰਨਾਂ ਨੇ ਨਵਾਡਾ ਤੋਂ ਜਾਣ ਤੋਂ ਬਾਅਦ ਵੋਟ ਪਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ।"
ਰਾਸ਼ਟਰਪਤੀ ਦੀ ਕਾਨੂੰਨੀ ਟੀਮ ਨੇ ਲੋਕਾਂ ਦੀ ਸੂਚੀ ਪੇਸ਼ ਕੀਤੀ ਹੈ, ਇਸ ਬਾਰੇ ਟੀਮ ਦਾਅਵਾ ਕਰਦੀ ਹੈ ਕਿ ਇਹ ਲੋਕ ਸੂਬੇ ਤੋਂ ਜਾ ਚੁੱਕੇ ਹਨ, ਪਰ ਉਨ੍ਹਾਂ ਨੇ ਵੋਟਾਂ ਪਾਈਆਂ।
ਪਰ ਜਿਵੇਂ ਪੋਲੀਟੀਫੈਕਟ ਵਲੋਂ ਦਰਸਾਇਆ ਗਿਆ, ਇਕੱਲੀ ਸੂਚੀ ਕਾਨੂੰਨ ਦੀ ਉਲੰਘਣਾ ਸਾਬਿਤ ਨਹੀਂ ਕਰਦੀ। ਲੋਕ ਜਿਨ੍ਹਾਂ ਨੇ ਚੋਣਾਂ ਤੋਂ 30 ਦਿਨ ਪਹਿਲਾਂ ਹੀ ਸੂਬਾ ਛੱਡਿਆ ਹਾਲੇ ਵੀ ਨਵਾਡਾ ਤੋਂ ਆਪਣੀ ਵੋਟ ਪਾ ਸਕਦੇ ਸਨ।
ਨਵਾਡਾ ਦੇ ਵਿਦਿਆਰਥੀ, ਜਿਹੜੇ ਹੋਰ ਥਾਂਵਾਂ ''ਤੇ ਪੜ੍ਹਦੇ ਹਨ, ਉਹ ਵੀ ਵੋਟ ਪਾ ਸਕਦੇ ਹਨ।
ਮਾਮਲਾ ਕਲਾਰਕ ਕਾਉਂਟੀ ਦੇ ਵੋਟਰਾਂ ''ਤੇ ਆਧਾਰਿਤ ਹੈ, ਪਰ ਦੇਸ ਦੇ ਰਜਿਸਟਰਾਰ ਨੇ ਕਿਹਾ, "ਅਸੀਂ ਕਿਸੇ ਗ਼ਲਤ ਬੈਲੇਟ ਬਾਰੇ ਨਹੀਂ ਜਾਣਦੇ ਜਿਸ ''ਤੇ ਕਾਰਵਾਈ ਨਾ ਕੀਤੀ ਗਈ ਹੋਵੇ।"
ਇਹ ਵੀ ਪੜ੍ਹੋ
- ਇਮੀਗ੍ਰੇਸ਼ਨ ਸਣੇ ਉਹ 8 ਮੁੱਦੇ ਜਿਨ੍ਹਾਂ ਨੂੰ ਲੈ ਕੇ ਬਾਇਡਨ ਮੈਦਾਨ ''ਚ ਉਤਰੇ ਅਤੇ ਜਿੱਤੇ
- ਡੌਨਲਡ ਟਰੰਪ ਆਖ਼ਰ ਚੋਣਾਂ ਕਿਉਂ ਹਾਰ ਗਏ, ਜਾਣੋ ਮੁੱਖ ਕਾਰਨ
- ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਕੌਣ ਹਨ
ਇੱਕ ਅਲੱਗ ਮਾਮਲੇ ਵਿੱਚ ਇੱਕ ਫ਼ੈਡਰਲ ਜੱਜ ਨੇ ਰਿਪਬਲੀਕਨਾਂ ਦੀਆਂ ਦਸਤਖ਼ਤ ਸ਼ਨਾਖ਼ਤ ਮਸ਼ੀਨਾਂ ਦੀ ਵਰਤੋਂ ਰੋਕਣ ਦੀਆਂ ਕੋਸ਼ਿਸ਼ਾਂ ''ਤੇ ਰੋਕ ਲਾ ਦਿੱਤੀ ਸੀ ਅਤੇ ਮਸ਼ੀਨ ਦੇ ਸਹੀ ਤਰੀਕੇ ਨਾਲ ਦਸਤਖ਼ਤ ਨਾ ਚੈੱਕ ਕਰਨ ਦੀ ਸਮਰੱਥਾ ਦੇ ਇਲਜ਼ਾਮਾਂ ਨੂੰ ਵੀ ਰੱਦ ਕਰ ਦਿੱਤਾ ਸੀ।
ਜੌਰਜੀਆ
ਜੌਰਜੀਆ ਦੀ ਚੈਥਮ ਕਾਉਂਟੀ ਵਿੱਚ ਵੀ ਬੈਲਟ ਪੇਪਰਾਂ ਸੰਬੰਧੀ ਕਾਰਵਾਈ ਵਿੱਚ ਦਿੱਕਤਾਂ ਦੇ ਆਰੋਪ ਲਾਉਂਦਿਆਂ, ਗਿਣਤੀ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਜੌਰਜੀਆ ਰਿਪਬਲੀਕਨ ਦੇ ਚੇਅਰਮੈਨ ਡੇਵਿਡ ਸ਼ਫਰ ਨੇ ਟਵੀਟ ਕੀਤਾ ਹੈ, "ਪਾਰਟੀ ਨਿਗਰਾਨਾ ਨੇ ਇੱਕ ਔਰਤ ਨੂੰ ਅਣਗਿਣੇ ਗ਼ੈਰ-ਹਾਜ਼ਰੀ ਬੈਲਟਾਂ ਦੇ ਢੇਰ ਵਿੱਚ 50 ਤੋਂ ਵੱਧ ਬੈਲਟ ਮਿਲਾਉਂਦਿਆਂ ਦੇਖਿਆ ਹੈ"।
ਇੱਕ ਜੱਜ ਨੇ 5 ਨਵੰਬਰ ਨੂੰ ਮੁਕੱਦਮਾ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਕਿ ਗ਼ਲਤ ਤਰੀਕੇ ਨਾਲ ਬੈਲਟ ਮਿਲਾਉਣ ਦਾ ਕੋਈ ਵੀ ਸਬੂਤ ਨਹੀਂ ਹੈ।
ਐਰੀਜ਼ੋਨਾ
ਟਰੰਪ ਦੀ ਮੁਹਿੰਮ ਨੇ ਸ਼ਨਿਚਰਵਾਰ ਨੂੰ ਕਾਨੂੰਨੀ ਤੌਰ ''ਤੇ ਸਹੀ ਵੋਟਾਂ ਨੂੰ ਰੱਦ ਕਰਨ ਦਾ ਦਾਅਵਾ ਕਰਦਿਆਂ, ਐਰੀਜ਼ੋਨਾ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ।
ਮਾਮਲੇ ਵਿੱਚ ਕੁਝ ਚੋਣ ਨਿਗਰਾਨਾਂ ਦੇ ਐਲਾਨਾ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਦੋ ਵੋਟਰਾਂ ਦਾ ਵੀ ਜਿੰਨਾਂ ਦਾ ਦਾਅਵਾ ਹੈ ਕਿ ਵੋਟਿੰਗ ਮਸ਼ੀਨ ਵਿੱਚ ਕੁਝ ਖ਼ਰਾਬੀ ਸੀ।
ਮੁਕੰਦਮਾ ਹਾਲੇ ਵਿਚਾਰ ਅਧੀਨ ਹੈ, ਪਰ ਐਰੀਜ਼ੋਨਾ ਦੇ ਸੂਬਾ ਸਕੱਤਰ ਨੇ ਕਿਹਾ, "ਇਹ ਡੁੱਬਦੇ ਨੂੰ ਤਿਨਕੇ ਦਾ ਸਹਾਰਾ" ਹੈ।

ਕੀ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਸਕਦਾ ਹੈ?
ਬੁੱਧਵਾਰ ਤੜਕੇ ਟਰੰਪ ਨੇ ਬਿਨ੍ਹਾਂ ਕੋਈ ਸਬੂਤ ਦਿੱਤਿਆਂ ਧੋਖੇ ਨਾਲ ਵੋਟਾਂ ਪੈਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ, "ਅਸੀਂ ਯੂਐਸ ਸੁਪਰੀਮ ਕੋਰਟ ਜਾਵਾਂਗੇ।"
ਜੇ ਚੋਣ ਦੇ ਨਤੀਜਿਆਂ ਨੂੰ ਚਣੌਤੀ ਦਿੱਤੀ ਜਾਂਦੀ ਹੈ ਤਾਂ ਪਹਿਲਾਂ ਇੱਕ ਕਾਨੂੰਨੀ ਟੀਮ ਚਾਹੀਦੀ ਹੈ ਜਿਹੜੀ ਸੂਬਾ ਅਦਾਲਤਾਂ ਵਿੱਚ ਇਸ ਨੂੰ ਚਣੌਤੀ ਦੇਵੇ।
ਇਸ ਤੋਂ ਬਾਅਦ ਸਟੇਟ ਜੱਜ ਨੂੰ ਚਣੌਤੀ ਨੂੰ ਬਰਕਰਾਰ ਰੱਖਣ ਅਤੇ ਮੁੜ ਗਿਣਤੀ ਦੇ ਹੁਕਮ ਦੇਣ ਦੀ ਲੋੜ ਹੋਵੇਗੀ।
ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖ਼ਲ ਲਈ ਪੁੱਛਿਆ ਜਾ ਸਕਦਾ ਹੈ।
ਪ੍ਰੋਫ਼ੈਸਰ ਬ੍ਰੀਫਾਲਟ ਕਹਿੰਦੇ ਹਨ, "ਚੋਣ ਵਿਵਾਦਾਂ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣ ਦਾ ਕੋਈ ਨਿਰਧਾਰਿਤ ਤਰੀਕਾ ਨਹੀਂ ਹੈ। ਇਹ ਬਹੁਤ ਆਮ ਨਹੀਂ ਹੈ ਅਤੇ ਇਸ ਲਈ ਬਹੁਤ ਹੀ ਅਹਿਮ ਮਸਲਾ ਹੋਣਾ ਚਾਹੀਦਾ ਹੈ।"
ਅੱਜ ਤੱਕ ਸਿਰਫ਼ ਸਾਲ 2000 ਵਿੱਚ ਹੋਈਆਂ ਚੋਣਾਂ ਦਾ ਫ਼ੈਸਲਾ ਯੂਐਸ ਸੁਪਰੀਮ ਕੋਰਟ ਨੇ ਕੀਤਾ ਸੀ। ਸਾਲ 2000 ਵਿੱਚ ਹੋਈਆ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਡੈਮੋਕ੍ਰੇਟ ਅਲ ਗੋਰ ਫਲੋਰੀਡਾ ਤੋਂ 60 ਲੱਖ ਵੋਟਾਂ ਵਿੱਚੋਂ 537 ਵੋਟਾਂ ਨਾਲ ਹਾਰ ਗਏ ਸਨ।
ਇਸ ਤੋਂ ਬਾਅਦ ਬਹੁਤ ਹੀ ਵਿਵਾਦਮਈ ਮੁੜ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋਈ ਜੋ ਕਿ ਇੱਕ ਮਹੀਨੇ ਤੋਂ ਵੱਧ ਦੇ ਸਮੇਂ ਤੱਕ ਚਲੀ, ਜਦੋਂ ਤੱਕ ਸੁਪਰੀਮ ਕੋਰਟ ਨੇ ਗਿਣਤੀ ਨਾ ਰੋਕੀ ਅਤੇ ਰਿਪਬਲੀਕਨ ਜੋਰਜ ਡਬਲਿਯੂ ਬੁਸ਼ ਦੇ ਹੱਕ ਵਿੱਚ ਫ਼ੈਸਲਾ ਨਾ ਦਿੱਤਾ ਅਤੇ ਉਹ ਦੇਸ ਦੇ ਰਾਸ਼ਟਰਪਤੀ ਬਣੇ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=QMPcs_Fon9A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d77b83b8-0abf-49d6-bfa9-feb915d0416a'',''assetType'': ''STY'',''pageCounter'': ''punjabi.international.story.54873720.page'',''title'': ''ਬਾਇਡਨ ਦਾ ਵ੍ਹਾਇਟ ਹਾਊਸ ਦਾ ਰਾਹ ਰੋਕਣ ਲਈ ਟਰੰਪ ਕੀ ਸਕੀਮ ਲੜਾ ਰਹੇ?'',''author'': ''ਫੈਕਟ ਚੈੱਕ ਟੀਮ'',''published'': ''2020-11-10T01:51:31Z'',''updated'': ''2020-11-10T01:51:31Z''});s_bbcws(''track'',''pageView'');