ਬਿਹਾਰ ਚੋਣਾਂ : ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨੀਤਿਸ਼ ਲਈ ਚੁਣੌਤੀ

Monday, Nov 09, 2020 - 12:25 PM (IST)

ਬਿਹਾਰ ਚੋਣਾਂ : ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨੀਤਿਸ਼ ਲਈ ਚੁਣੌਤੀ
ਤੇਜਸਵੀ ਯਾਦਵ
Getty Images

ਰਮੇਸ਼ ਯਾਦਵ ਲੌਕਡਾਊਨ ਤੋਂ ਪਹਿਲਾਂ ਹਰ ਦਿਨ 7 ਕਿਲੋ ਆਲੂ ਦੇ ਸਮੋਸੇ ਵੇਚ ਲੈਂਦੇ ਸਨ ਅਤੇ ਠੀਕ-ਠਾਕ ਕਮਾਈ ਹੋ ਜਾਂਦੀ ਸੀ। ਲੌਕਡਾਊਨ ਖੁੱਲ੍ਹਣ ਦੇ ਮਹੀਨਿਆਂ ਬਾਅਦ ਵੀ ਰਮੇਸ਼ ਦੀ ਦੁਕਾਨਦਾਰੀ ਪਹਿਲਾਂ ਵਾਂਗ ਨਹੀਂ ਹੋ ਸਕੀ ਹੈ।

ਹੁਣ ਉਹ ਮੁਸ਼ਕਿਲ ਨਾਲ ਦੋ ਕਿਲੋ ਆਲੂ ਦੇ ਸਮੋਸੇ ਬਣਾਉਂਦੇ ਹਨ, ਫਿਰ ਵੀ ਬਚ ਜਾਂਦੇ ਹਨ। ਰਮੇਸ਼ ਕਹਿੰਦੇ ਹਨ ਕਿ ਲੋਕਾਂ ਕੋਲ ਪੈਸੇ ਹੀ ਨਹੀਂ ਹਨ ਤਾਂ ਸਮੋਸੇ ਕਿੱਥੋਂ ਵਿਕਣਗੇ।

ਜਦੋਂ ਲਾਲੂ ਪ੍ਰਸਾਦ ਯਾਦਵ ਰਾਜਨੀਤੀ ਵਿੱਚ ਸਿਖਰ ''ਤੇ ਸਨ ਤਾਂ ਬਿਹਾਰ ਵਿੱਚ ਇੱਕ ਜੁਮਲਾ ਚੱਲਦਾ ਸੀ-ਜਬ ਤੱਕ ਰਹੇਗਾ ਸਮੋਸੇ ਮੇਂ ਆਲੂ ਤਬ ਤੱਕ ਰਹੇਂਗੇ ਬਿਹਾਰ ਮੇਂ ਲਾਲੂ। ਲਾਲੂ ਯਾਦਵ ਜੇਲ੍ਹ ਵਿੱਚ ਹਨ ਅਤੇ ਸਮੋਸੇ ਵੇਚਣ ਵਾਲੇ ਮਾਯੂਸ ਹਨ।

ਇਹ ਵੀ ਪੜ੍ਹੋ-

ਤੇਜਸਵੀ ਯਾਦਵ ਦੇ ਵਿਧਾਨ ਸਭਾ ਖੇਤਰ ਰਾਘੋਪੁਰ ਵਿੱਚ ਰਮੇਸ਼ ਦੀ ਇਹ ਦੁਕਾਨ ਚੋਣਾਂ ਦੀ ਸਰਗਰਮੀ ਦੇ ਵਿਚਕਾਰ ਵੀ ਲੌਕਡਾਊਨ ਤੋਂ ਪਹਿਲਾਂ ਦੀ ਸਥਿਤੀ ਵਿੱਚ ਨਹੀਂ ਪਰਤੀ ਹੈ। ਇਸ ਦੁਕਾਨਦਾਰੀ ਵਿੱਚ ਰਮੇਸ਼ ਆਪਣੇ 15 ਸਾਲ ਦੇ ਬੇਟੇ ਤੋਂ ਵੀ ਮਦਦ ਲੈਂਦੇ ਹਨ।

ਰਮੇਸ਼ ਕਹਿੰਦੇ ਹਨ ਕਿ ਲੌਕਡਾਊਨ ਤੋਂ ਪਹਿਲਾਂ ਉਸ ਦੀ ਦੁਕਾਨਦਾਰੀ ਚੌਪਟ ਹੋ ਗਈ ਅਤੇ ਨਿਤੀਸ਼ ਕੁਮਾਰ ਦੀ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ।

ਉਹ ਚਾਹੁੰਦੇ ਹਨ ਕਿ ਇਸ ਵਾਰ ਬਿਹਾਰ ਵਿੱਚ ਤਬਦੀਲੀ ਹੋਵੇ ਅਤੇ ਕੋਈ ਨਵੀਂ ਸਰਕਾਰ ਬਣੇ।

ਹਾਲਾਂਕਿ ਸਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਉਨ੍ਹਾਂ ਦਾ ਬੇਟਾ ਦੀਪਕ ਕਹਿੰਦਾ ਹੈ ਕਿ ਨਿਤੀਸ਼ ਕੁਮਾਰ ਹੀ ਠੀਕ ਹਨ। ਦੀਪਕ ਦੀ ਇਸ ਗੱਲ ''ਤੇ ਰਮੇਸ਼ ਪ੍ਰਸਾਦ ਹੱਸਣ ਲੱਗਦੇ ਹਨ।

ਰਮੇਸ਼ ਪ੍ਰਸਾਦ
BBC
ਤੇਜਸਵੀ ਯਾਦਵ ਦੇ ਵਿਧਾਨ ਸਭਾ ਖੇਤਰ ਰਾਘੋਪੁਰ ਦੇ ਰਮੇਸ਼ ਪ੍ਰਸਾਦ

ਰਮੇਸ਼ ਕਹਿੰਦੇ ਹਨ, ''''ਲੌਕਡਾਊਨ ਵਿੱਚ ਨਿਤੀਸ਼ ਕੁਮਾਰ ਨੇ ਕੁਝ ਨਹੀਂ ਕੀਤਾ। ਅਸੀਂ ਹੁਣ ਵੀ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰ ਰਹੇ ਹਾਂ, ਇਸ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੈ।

15 ਸਾਲ ਤੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਹਨ। ਹੁਣ ਕਿਸੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ ਹੈ।''''

ਰਾਘੋਪੁਰ ਵਿੱਚ ਯਾਦਵ ਵੋਟਰ ਸਭ ਤੋਂ ਜ਼ਿਆਦਾ ਹਨ। ਭਾਜਪਾ ਨੇ ਵੀ ਤੇਜਸਵੀ ਖਿਲਾਫ਼ ਯਾਦਵ ਉਮੀਦਵਾਰ ਸਤੀਸ਼ ਰਾਏ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸਤੀਸ਼ ਰਾਏ 2010 ਵਿੱਚ ਰਾਬੜੀ ਦੇਵੀ ਨੂੰ ਹਰਾ ਚੁੱਕੇ ਹਨ, ਪਰ 2015 ਵਿੱਚ ਤੇਜਸਵੀ ਤੋਂ ਹਾਰ ਗਏ ਸਨ।

ਰਾਘੋਪੁਰ ਵਿੱਚ ਯਾਦਵ ਵੋਟਰ ਸਵਾ ਲੱਖ ਦੇ ਕਰੀਬ ਹਨ ਅਤੇ ਉਸ ਦੇ ਬਾਅਦ ਸਭ ਤੋਂ ਜ਼ਿਆਦਾ ਰਾਜਪੂਤ ਵੋਟਰ 40 ਹਜ਼ਾਰ ਦੇ ਆਸਪਾਸ ਹਨ।

ਹਾਜੀਪੁਰ ਵਿੱਚ ''ਪ੍ਰਭਾਤ ਖ਼ਬਰ ਦੈਨਿਕ'' ਅਖ਼ਬਾਰ ਦੇ ਬਿਓਰੋ ਚੀਫ ਸੁਨੀਲ ਕੁਮਾਰ ਸਿੰਘ ਕਹਿੰਦੇ ਹਨ ਕਿ ਤੇਜਸਵੀ ਨੂੰ ਇਸ ਵਾਰ ਸਤੀਸ਼ ਰਾਏ ਚੰਗੀ ਟੱਕਰ ਦੇ ਸਕਦੇ ਸਨ, ਪਰ ਚਿਰਾਗ ਪਾਸਵਾਨ ਨੇ ਰਾਕੇਸ਼ ਰੌਸ਼ਨ ਨੂੰ ਐੱਲਜੇਪੀ ਤੋਂ ਉਮੀਦਵਾਰ ਬਣਾ ਕੇ ਆਰਜੇਡੀ ਦਾ ਰਸਤਾ ਆਸਾਨ ਕਰ ਦਿੱਤਾ ਹੈ।

ਰਾਕੇਸ਼ ਰੌਸ਼ਨ ਰਾਜਪੂਤ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਜਾਤ ਦੇ ਨਾਂ ''ਤੇ ਵੋਟਾਂ ਮਿਲੀਆਂ ਤਾਂ ਤੇਜਸਵੀ ਵੱਡੇ ਅੰਤਰ ਨਾਲ ਜਿੱਤਣਗੇ।

ਸੁਨੀਲ ਕੁਮਾਰ ਸਿੰਘ ਕਹਿੰਦੇ ਹਨ, ''''ਰਾਕੇਸ਼ ਰੌਸ਼ਨ ਨੂੰ ਲੈ ਕੇ ਰਾਘੋਪੁਰ ਵਿੱਚ ਰਾਜਪੂਤਾਂ ਵਿਚਕਾਰ ਇੱਕ ਨਾਅਰਾ ਦਿੱਤਾ ਗਿਆ ਹੈ-ਪਹਿਲੇ ਕੁਲ ਤਬ ਫੁਲੂ, ਯਾਨੀ ਪਹਿਲਾਂ ਆਪਣੀ ਜਾਤ ਦੀ ਇੱਜ਼ਤ ਬਚਾ ਲਓ, ਫਿਰ ਭਾਜਪਾ ਦਾ ਫੁੱਲ (ਕਮਲ) ਦੇਖਿਆ ਜਾਵੇਗਾ।"

https://www.youtube.com/watch?v=xWw19z7Edrs&t=1s

"ਕਈ ਵਾਰ ਤਾਂ ਲੱਗਦਾ ਹੈ ਕਿ ਚਿਰਾਗ ਪਾਸਵਾਨ ਨੇ ਜਾਣ ਬੁੱਝ ਕੇ ਤੇਜਸਵੀ ਦੀ ਜਿੱਤ ਪੱਕੀ ਕਰਨ ਲਈ ਰਾਕੇਸ਼ ਰੌਸ਼ਨ ਨੂੰ ਉਮੀਦਵਾਰ ਬਣਾਇਆ ਹੈ।''''

ਹਾਲਾਂਕਿ ਐੱਲਜੇਪੀ ਦੇ ਬੁਲਾਰੇ ਅਸ਼ਰਫ਼ ਅੰਸਾਰੀ ਇਸ ਗੱਲ ਤੋਂ ਇਨਕਾਰ ਕਰਦੇ ਹਨ। ਉਹ ਕਹਿੰਦੇ ਹਨ ਕਿ ਰਾਕੇਸ਼ ਰੌਸ਼ਨ ਐੱਲਜੇਪੀ ਦੀ ਆਈਟੀ ਟੀਮ ਦੇ ਹੈੱਡ ਰਹੇ ਹਨ ਅਤੇ ਉਨ੍ਹਾਂ ਦਾ ਚੋਣ ਲੜਨਾ ਪਹਿਲਾਂ ਤੋਂ ਹੀ ਤੈਅ ਸੀ।

ਪਰ ਜ਼ਿਆਦਾਤਰ ਲੋਕ ਅਸ਼ਰਫ਼ ਅੰਸਾਰੀ ਦੇ ਇਸ ਤਰਕ ਨਾਲ ਸਹਿਮਤ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਚਿਰਾਗ ਪਾਸਵਾਨ ਨੇ ਭਾਜਪਾ ਦੇ ਖਿਲਾਫ਼ ਉਮੀਦਵਾਰ ਨਾ ਦੇ ਬਰਾਬਰ ਉਤਾਰੇ ਹਨ ਤਾਂ ਇੰਨੀ ਅਹਿਮ ਸੀਟ ''ਤੇ ਉਮੀਦਵਾਰ ਖੜ੍ਹਾ ਕਰਨਾ ਸ਼ੱਕ ਪੈਦਾ ਕਰਦਾ ਹੈ।

ਤੇਜਸਵੀ ਜੇਕਰ ਇੱਥੋਂ ਚੋਣ ਜਿੱਤਦੇ ਹਨ ਤਾਂ ਇਹ ਉਨ੍ਹਾਂ ਦੀ ਦੂਜੀ ਵਾਰ ਜਿੱਤ ਹੋਵੇਗੀ। ਇੱਥੋਂ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਯਾਦਵ 1995 ਅਤੇ 2000 ਵਿੱਚ ਚੋਣ ਜਿੱਤੇ ਸਨ।

2005 ਵਿੱਚ ਤੇਜਸਵੀ ਦੀ ਮਾਂ ਰਾਬੜੀ ਦੇਵੀ ਵੀ ਇੱਥੋਂ ਵਿਧਾਇਕ ਬਣੀ।

ਲਾਲੂ ਬਨਾਮ ਤੇਜਸਵੀ ਦੀ ਰਾਜਨੀਤੀ

ਲਾਲੂ ਯਾਦਵ 1977 ਦੀਆਂ ਲੋਕ ਸਭਾ ਚੋਣਾਂ ਵਿੱਚ 29 ਸਾਲ ਦੀ ਉਮਰ ਵਿੱਚ ਛਪਰਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ 26 ਸਾਲ ਦੀ ਉਮਰ ਵਿੱਚ ਰਾਘੋਪੁਰ ਤੋਂ 2015 ਦੀ ਬਿਹਾਰ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਚੁਣੇ ਗਏ।

ਲਾਲੂ ਪ੍ਰਸਾਦ ਯਾਦਵ
Getty Images
ਲੂ ਯਾਦਵ 1977 ਦੀਆਂ ਲੋਕ ਸਭਾ ਚੋਣਾਂ ਵਿੱਚ 29 ਸਾਲ ਦੀ ਉਮਰ ਵਿੱਚ ਛਪਰਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਤੇਜਸਵੀ ਪਹਿਲੀ ਵਾਰ ਵਿਧਾਇਕ ਬਣੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਬਣ ਗਏ।

ਲਾਲੂ ਯਾਦਵ ਰਾਜਨੀਤੀ ਵਿੱਚ ਕਾਲਜ ਦੇ ਦਿਨਾਂ ਤੋਂ ਹੀ ਆ ਗਏ ਸਨ। 1973 ਵਿੱਚ ਲਾਲੂ ਯਾਦਵ ਪਟਨਾ ਯੂਨੀਵਰਸਿਟੀ ਵਿੱਚ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਬਣੇ ਸਨ ਅਤੇ ਉਸ ਦੇ ਬਾਅਦ ਤੋਂ ਉਨ੍ਹਾਂ ਦੀ ਰਾਜਨੀਤੀ ਬਿਹਾਰ ਵਿੱਚ ਕਦੇ ਰੁਕੀ ਨਹੀਂ।

ਤੇਜਸਵੀ ਯਾਦਵ ਨੇ ਕ੍ਰਿਕਟ ਮੋਹ ਵਿੱਚ ਨੌਵੀਂ ਕਲਾਸ ਦੇ ਬਾਅਦ ਪੜ੍ਹਾਈ ਨਹੀਂ ਕੀਤੀ, ਪਰ ਵਿਦਿਆਰਥੀ ਰਾਜਨੀਤੀ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਚੋਣ ਰਾਜਨੀਤੀ ਵਿੱਚ ਨਾ ਸਿਰਫ਼ ਦਸਤਕ ਦਿੱਤੀ ਬਲਕਿ ਚੋਣ ਵੀ ਜਿੱਤੀ ਅਤੇ ਉਪ ਮੁੱਖ ਮੰਤਰੀ ਵੀ ਬਣੇ।

ਅਜੇ ਤੇਜਸਵੀ 31 ਸਾਲ ਦੇ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਜੇਕਰ ਨਿਤੀਸ਼ ਕੁਮਾਰ ''ਤੇ ਤੇਜਸਵੀ ਭਾਰੀ ਪੈਂਦੇ ਹਨ ਤਾਂ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨਗੇ।

ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਵਿੱਚ ਜੇਲ੍ਹ

ਤੇਜਸਵੀ ਦੀ ਰਾਜਨੀਤੀ ਵਿੱਚ ਐਂਟਰੀ ਉਦੋਂ ਹੋਈ ਜਦੋਂ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਯਾਦਵ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਚੋਣ ਰਾਜਨੀਤੀ ਤੋਂ ਬੇਦਖ਼ਲ ਹੋ ਗਏ।

ਅਕਤੂਬਰ 2013 ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਵਿੱਚ ਜੇਲ੍ਹ ਦੀ ਸਜ਼ਾ ਮਿਲੀ ਅਤੇ ਚੋਣ ਲੜਨ ਤੋਂ ਵੀ ਉਨ੍ਹਾਂ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ-

1997 ਵਿੱਚ ਵੀ ਜਦੋਂ ਲਾਲੂ ਨੂੰ ਚਾਰਾ ਘੁਟਾਲੇ ਵਿੱਚ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਸੀ, ਉਦੋਂ ਮੁੱਖ ਮੰਤਰੀ ਦੀ ਕੁਰਸੀ ਆਪਣੀ ਪਤਨੀ ਰਾਬੜੀ ਦੇਵੀ ਨੂੰ ਸੌਂਪ ਦਿੱਤੀ ਸੀ।

ਰਾਬੜੀ ਦੇਵੀ ਨੇ ਤਵਲੀਨ ਸਿੰਘ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਘਰ ਪਰਿਵਾਰ ਸੰਭਾਲਦੀ ਸੀ, ਪਰ ਲਾਲੂ ਨੇ ਉਨ੍ਹਾਂ ਨੂੰ ਅਚਾਨਕ ਮੁੱਖ ਮੰਤਰੀ ਬਣਾ ਦਿੱਤਾ ਸੀ।

2013 ਵਿੱਚ ਲਾਲੂ ਯਾਦਵ ਦੇ ਸਾਹਮਣੇ ਇੱਕ ਵਾਰ ਫਿਰ ਤੋਂ ਉਹ ਸੰਕਟ ਆਇਆ। ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਤੇਜਸਵੀ ਯਾਦਵ ਨੂੰ ਅੱਗੇ ਕੀਤਾ।

ਹਾਲਾਂਕਿ ਤੇਜਸਵੀ ਵੀ ਰਾਜਨੀਤੀ ਵਿੱਚ ਨੌਸਿਖੀਏ ਹੀ ਸਨ, ਪਰ ਲਾਲੂ ਨੇ ਇੱਕ ਵਾਰ ਫਿਰ ਤੋਂ ਆਪਣੇ ਪਰਿਵਾਰ ਦੇ ਆਲੇ-ਦੁਆਲੇ ਹੀ ਸੱਤਾ ਨੂੰ ਰਹਿਣ ਦਿੱਤਾ।

ਅਬਦੁਲ ਬਾਰੀ ਸਿੱਦੀਕੀ, ਰਘੁਵੰਸ਼ ਪ੍ਰਸਾਦ ਸਿੰਘ ਅਤੇ ਰਾਮਚੰਦਰ ਪੁਰਵੇ ਵਰਗੇ ਅਨੁਭਵੀ ਨੇਤਾ ਵੀ ਸਨ, ਪਰ ਉਨ੍ਹਾਂ ਨੂੰ ਲਾਲੂ ਨੇ ਅੱਗੇ ਨਹੀਂ ਕੀਤਾ।

ਇਸੇ ਵਿਚਕਾਰ 2014 ਵਿੱਚ ਆਮ ਚੋਣਾਂ ਹੋਈਆਂ ਅਤੇ ਆਰਜੇਡੀ ਸਿਰਫ਼ ਚਾਰ ਸੀਟਾਂ ''ਤੇ ਸਿਮਟ ਗਈ। ਇੱਥੋਂ ਤੱਕ ਕਿ ਰਾਬੜੀ ਦੇਵੀ ਸਾਰਣ ਅਤੇ ਲਾਲੂ ਦੀ ਵੱਡੀ ਬੇਟੀ ਮੀਸਾ ਭਾਰਤੀ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣਾਂ ਹਾਰ ਗਈਆਂ।

2014 ਦੀਆਂ ਲੋਕ ਸਭਾ ਚੋਣਾਂ ਤੱਕ ਤੇਜਸਵੀ ਓਨਾ ਮੁਖਰ ਨਹੀਂ ਸੀ, ਪਰ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਲੂ ਯਾਦਵ ਨੇ ਦੋਵੇਂ ਬੇਟਿਆਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ।

ਤੇਜਸਵੀ ਨੂੰ ਲਾਲੂ ਨੇ ਆਪਣੀ ਰਵਾਇਤੀ ਸੀਟ ਰਾਘੋਪੁਰ ਤੋਂ ਉਤਾਰਿਆ ਜਦੋਂ ਕਿ ਵੱਡੇ ਬੇਟੇ ਤੇਜ ਪ੍ਰਤਾਪ ਨੂੰ ਮਹੂਆ ਵਿਧਾਨ ਸਭਾ ਖੇਤਰ ਤੋਂ।

ਦੋਵੇਂ ਬੇਟਿਆਂ ਨੂੰ ਚੋਣ ਵਿੱਚ ਜਿੱਤ ਮਿਲੀ। 2015 ਦੀ ਵਿਧਾਨ ਸਭਾ ਚੋਣ ਵਿੱਚ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਦੀ ਜੋੜੀ ਲਗਭਗ ਦੋ ਦਹਾਕਿਆਂ ਬਾਅਦ ਫਿਰ ਤੋਂ ਇਕੱਠੀ ਹੋਈ ਸੀ ਅਤੇ ਇਸ ਜੋੜੀ ਨੂੰ ਸ਼ਾਨਦਾਰ ਜਿੱਤ ਮਿਲੀ ਸੀ।

ਹਾਲਾਂਕਿ ਆਰਜੇਡੀ 2015 ਦੀ ਵਿਧਾਨ ਸਭਾ ਚੋਣ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਬਣੇ। ਤੇਜਸਵੀ ਉਪ ਮੁੱਖ ਮੰਤਰੀ ਦੇ ਤੌਰ ''ਤੇ ਨਿਤੀਸ਼ ਦੇ ਅਧੀਨ 16 ਮਹੀਨੇ ਤੱਕ ਰਹੇ।

16 ਮਹੀਨੇ ਬਾਅਦ ਨਿਤੀਸ਼ ਕੁਮਾਰ ਫਿਰ ਤੋਂ ਭਾਜਪਾ ਨਾਲ ਚਲੇ ਗਏ।

26 ਸਾਲ ਦੀ ਉਮਰ ਵਿੱਚ ਤੇਜਸਵੀ ਉਪ ਮੁੱਖ ਮੰਤਰੀ ਬਣੇ

ਤੇਜਸਵੀ ਯਾਦਵ ਦੀ ਅਸਲੀ ਰਾਜਨੀਤੀ 2017 ਤੋਂ ਸ਼ੁਰੂ ਹੁੰਦੀ ਹੈ। ਉਹ ਵਿਧਾਨ ਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਬਣੇ। ਵਿਰੋਧੀ ਪੱਖ ਦੇ ਨੇਤਾ ਰਹਿੰਦੇ ਹੋਏ ਤੇਜਸਵੀ ਨੇ ਸਦਨ ਵਿੱਚ ਨਿਤੀਸ਼ ਕੁਮਾਰ ''ਤੇ ਜਨ ਆਦੇਸ਼ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਤਾਂ ਨਿਤੀਸ਼ ਕੁਮਾਰ ਨੇ ਜਵਾਬ ਵਿੱਚ ਕਿਹਾ ਸੀ ਕਿ ਆਰਜੇਡੀ ਨਾਲ ਰਹਿੰਦੇ ਹੋਏ ਸਰਕਾਰ ਵਿੱਚ ਕੰਮ ਕਰਨਾ ਮੁਸ਼ਕਿਲ ਸੀ।

ਪਰ ਤੇਜਸਵੀ ਯਾਦਵ ਲਈ ਇਹ ਮੌਕਾ ਸੀ ਕਿ ਉਹ ਆਪਣੀ ਰਾਜਨੀਤਕ ਪਛਾਣ ਨੂੰ ਪਿਤਾ ਦੇ ਰਾਜਨੀਤਕ ਪਰਛਾਵੇਂ ਤੋਂ ਅਲੱਗ ਕਰੇ। ਇਸ ਵਿਚਕਾਰ 2019 ਦੀਆਂ ਆਮ ਚੋਣਾਂ ਆ ਗਈਆਂ।

ਪੂਰੀ ਮੁਹਿੰਮ ਤੇਜਸਵੀ ਯਾਦਵ ਨੇ ਸੰਭਾਲੀ। ਆਪਣੀ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਉਹੀ ਸਨ।

2019 ਦੀਆਂ ਆਮ ਚੋਣਾਂ ਵਿੱਚ ਤੇਜਸਵੀ ਯਾਦਵ ਨੇ ਧੂੰਆਂਧਾਰ ਰੈਲੀਆਂ ਕੀਤੀਆਂ। ਉਹ ਆਪਣੀਆਂ ਰੈਲੀਆਂ ਵਿੱਚ ਪ੍ਰਧਾਨ ਮੰਤਰੀ ਮੋਦੀ ''ਤੇ ਰੁਜ਼ਗਾਰ ਅਤੇ ਨੋਟਬੰਦੀ ਨੂੰ ਲੈ ਕੇ ਖੂਬ ਹਮਲਾ ਕਰਦੇ ਸਨ।

ਆਪਣੇ ਪਿਤਾ ਦੀ ਕਥਿਤ ਸਮਾਜਿਕ ਨਿਆਂ ਦੀ ਰਾਜਨੀਤੀ ਦੀ ਗੱਲ ਕਰਦੇ ਸਨ।

ਤੇਜਸਵੀ ਦੱਸਦੇ ਸਨ ਕਿ ਉਨ੍ਹਾਂ ਦੇ ਪਿਤਾ ਨੇ ਬਿਹਾਰ ਵਿੱਚ ਮਨੁਵਾਦ ਅਤੇ ਸਾਮੰਤਵਾਦ ਖਿਲਾਫ਼ ਲੜਾਈ ਲੜੀ ਅਤੇ ਗਰੀਬਾਂ ਨੂੰ ਇਨਸਾਫ਼ ਦਿਵਾਇਆ।

2019 ਵਿੱਚ ਬੇਗੂਸਰਾਏ ਵਿੱਚ ਤੇਜਸਵੀ ਯਾਦਵ ਦੀ ਇੱਕ ਰੈਲੀ ਮੈਨੂੰ ਯਾਦ ਹੈ।

ਤੇਜਸਵੀ ਬੇਗੂਸਰਾਏ ਲੋਕ ਸਭਾ ਸੀਟ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਤਨਵੀਰ ਹਸਨ ਲਈ ਭਾਸ਼ਣ ਦੇ ਰਹੇ ਸਨ।

ਮੈਦਾਨ ਬਹੁਤ ਵੱਡਾ ਨਹੀਂ ਸੀ। ਮਈ ਮਹੀਨੇ ਦੀ ਤੇਜ਼ ਗਰਮੀ ਸੀ। ਤੇਜਸਵੀ ਦੇ ਭਾਸ਼ਣ ਤੋਂ ਜ਼ਿਆਦਾ ਲੋਕ ਹੈਲੀਕਾਪਟਰ ਦੇਖਣ ਵਿੱਚ ਮਸ਼ਰੂਫ਼ ਸਨ।

ਹੈਲੀਕਾਪਟਰ ਦੇ ਚਾਰੋ ਪਾਸੇ ਭੀੜ ਤੇਜਸਵੀ ਦੀ ਜਨਸਭਾ ਤੋਂ ਜ਼ਿਆਦਾ ਸੀ।

ਤੇਜਸਵੀ ਦੇ ਭਾਸ਼ਣ ਨਾਲ ਲੋਕ ਬਹੁਤ ਜ਼ਿਆਦਾ ਜੁੜ ਨਹੀਂ ਰਹੇ ਸਨ। ਤੇਜਸਵੀ ਵਾਰ-ਵਾਰ ਮਨੁਵਾਦ ਅਤੇ ਸਾਮੰਤਵਾਦ ਵਰਗੀ ਟਰਮ ਦੀ ਵਰਤੋਂ ਕਰ ਰਹੇ ਸਨ, ਪਰ ਭਾਸ਼ਣ ਸੁਣਨ ਆਈ ਜਨਤਾ ਵਿੱਚ ਜਿੰਨੇ ਲੋਕਾਂ ਤੋਂ ਪੁੱਛਿਆ ਉਨ੍ਹਾਂ ਵਿੱਚੋਂ ਕਿਸੇ ਨੇ ਨਹੀਂ ਦੱਸਿਆ ਕਿ ਸਾਮੰਤਵਾਦ ਅਤੇ ਮਨੁਵਾਦ ਦਾ ਮਤਲਬ ਕੀ ਹੁੰਦਾ ਹੈ।

2019 ਦੀ ਲੋਕ ਸਭਾ ਚੋਣ ਵਿੱਚ ਆਰਜੇਡੀ ਨੂੰ ਇੱਕ ਵੀ ਸੀਟ ਨਹੀਂ ਮਿਲੀ। ਇੱਕ ਵਾਰ ਫਿਰ ਤੋਂ ਮੀਸਾ ਭਾਰਤੀ ਹਾਰੀ ਤੇ ਸਾਰਣ ਲੋਕ ਸਭਾ ਸੀਟ ਤੋਂ ਤੇਜ ਪ੍ਰਤਾਪ ਦਾ ਸਹੁਰਾ ਚੰਦ੍ਰਿਕਾ ਰਾਏ ਵੀ ਹਾਰਿਆ। ਹੁਣ ਚੰਦ੍ਰਿਕਾ ਰਾਏ ਜੇਡੀਯੂ ਵਿੱਚ ਹੈ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਤੇਜਸਵੀ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਧੇ ਹੱਥਾਂ ਨਾਲ ਲੈਂਦੇ ਸਨ, ਪਰ 2020 ਵਿੱਚ ਤੇਜਸਵੀ ਦੀ ਰਾਜਨੀਤੀ 2019 ਤੋਂ ਬਿਲਕੁਲ ਅਲੱਗ ਹੋ ਗਈ ਹੈ।

ਹੁਣ ਤੇਜਸਵੀ ਦੀਆਂ ਰੈਲੀਆਂ ਵਿੱਚ ਭਾਰੀ ਭੀੜ ਇਕੱਠੀ ਹੁੰਦੀ ਰਹੀ ਹੈ। ਨੌਜਾਵਾਨਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ ਅਤੇ ਭੀੜ ਬਹੁਤ ਹੀ ਜੋਸ਼ੀਲੇ ਤਰੀਕੇ ਨਾਲ ਤੇਜਸਵੀ ਦਾ ਸਵਾਗਤ ਕਰ ਰਹੀ ਹੈ। ਤੇਜਸਵੀ ਦਾ ਭਾਸ਼ਣ ਵੀ ਬਦਲ ਗਿਆ ਹੈ।

ਹੁਣ ਉਹ ਰੁਜ਼ਗਾਰ, ਸਿੱਖਿਆ, ਸੜਕਾਂ ਅਤੇ ਸਿਹਤ ਦੀਆਂ ਗੱਲਾਂ ਕਰ ਰਹੇ ਹਨ। ਤੇਜਸਵੀ ਲੌਕਡਾਊਨ ਵਿੱਚ ਬਿਹਾਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ ਦਾ ਮੁੱਦਾ ਚੁੱਕ ਰਹੇ ਹਨ।

ਉਹ ਸਰਕਾਰ ਬਣਦੇ ਹੀ ਬਿਹਾਰ ਵਿੱਚ 10 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ।

ਇੱਕ ਸਾਲ ਦੇ ਅੰਦਰ ਹੀ ਤੇਜਸਵੀ ਨੂੰ ਇੰਨੀ ਮਜ਼ਬੂਤੀ ਕਿਵੇਂ ਮਿਲੀ?

ਪਟਨਾ ਸਥਿਤ ਏਐੱਨ ਸਿਨਹਾ ਇੰਸਟੀਚਿਊਟ ਆਫ ਸੋਸ਼ਲ ਸਟੱਡੀਜ਼ ਦੇ ਸਾਬਕਾ ਨਿਰਦੇਸ਼ਕ ਪ੍ਰੋਫੈਸਰ ਡੀਐੱਮ ਦਿਵਾਕਰ ਕਹਿੰਦੇ ਹਨ, ''''ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੱਗੇ ਲੌਕਡਾਊਨ ਨਾਲ ਬਿਹਾਰ ਦੀ ਰਾਜਨੀਤੀ ਬਦਲ ਗਈ ਹੈ। ਲੌਕਡਾਊਨ ਦੌਰਾਨ ਬਿਹਾਰੀਆਂ ਨੇ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਝੱਲੀਆਂ ਹਨ ਅਤੇ ਬਿਹਾਰ ਸਰਕਾਰ ਉਨ੍ਹਾਂ ਦੀ ਮਦਦ ਕਰਨ ਵਿੱਚ ਬਿਲਕੁਲ ਨਾਕਾਮ ਰਹੀ ਹੈ।"

"ਲੱਖਾਂ ਦੀ ਸੰਖਿਆ ਵਿੱਚ ਪਰਵਾਸੀ ਬਿਹਾਰੀ ਆਪਣੇ ਪਿੰਡਾਂ ਨੂੰ ਪਰਤੇ ਅਤੇ ਸਭ ਬਦਹਾਲੀ ਵਿੱਚ ਰਹਿ ਰਹੇ ਹਨ। ਇਸ ਵਾਰ ਜਾਤ ਅਤੇ ਮਜ਼ਹਬ ਤੇ ਰੋਜ਼ੀ-ਰੋਟੀ ਦਾ ਸਵਾਲ ਭਾਰੀ ਪੈ ਰਿਹਾ ਹੈ।"

"ਤੇਜਸਵੀ ਦੀ ਟੀਮ ਨੇ ਇਸ ਚੀਜ਼ ਨੂੰ ਸਮਝਿਆ ਹੈ ਅਤੇ ਰੋਜ਼ੀ-ਰੋਟੀ ਨੂੰ ਹੀ ਚੋਣ ਏਜੰਡਾ ਬਣਾਇਆ। ਸਰਕਾਰੀ ਨੌਕਰੀਆਂ ਵਿੱਚ ਖਾਲੀ ਸਥਾਨਾਂ ਨੂੰ ਭਰਨ ਦਾ ਵਾਅਦਾ ਵੀ ਬਿਹਾਰੀਆਂ ਨੂੰ ਟੁੰਬਿਆ ਹੈ। ਇੱਥੇ ਨੌਜਵਾਨ ਪੜ੍ਹਾਈ ਕਰ ਕੇ ਤਿਆਰੀ ਕਰਦੇ ਹਨ, ਪਰ ਅਸਾਮੀ ਨੂੰ ਲਟਕਾ ਕੇ ਰੱਖਿਆ ਜਾਂਦਾ ਹੈ।''''

ਡੀਐੱਮ ਦਿਵਾਕਰ ਕਹਿੰਦੇ ਹਨ ਕਿ ਇਸ ਵਾਰ ਕੋਰੋਨਾ ਨਿਤੀਸ਼ ਕੁਮਾਰ ਨੂੰ ਸੱਤਾ ਤੋਂ ਬੇਦਖਲ ਕਰ ਸਕਦਾ ਹੈ।

ਬਿਹਾਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੋਣ ਕਵਰੇਜ਼ ਕਰ ਰਹੇ ਏਬੀਪੀ ਨਿਊਜ਼ ਚੈਨਲ ਦੇ ਰਿਪੋਰਟਰ ਜੈਨੇਂਦਰ ਕੁਮਾਰ ਤੇਜਸਵੀ ਦੀਆਂ ਕਈ ਰੈਲੀਆਂ ਵਿੱਚ ਗਏ।

ਜੈਨੇਂਦਰ ਦੱਸਦੇ ਹਨ ਕਿ ਤੇਜਸਵੀ ਦੀ ਰੈਲੀ ਵਿੱਚ ਭੀੜ ਅਤੇ ਉਨ੍ਹਾਂ ਦਾ ਭਾਸ਼ਣ ਪਿਛਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿੱਚ ਬਿਲਕੁਲ ਅਲੱਗ ਹੈ।

ਨਰਿੰਦਰ ਮੋਦੀ ਅਤੇ ਨੀਤੀਸ਼ ਕੁਮਾਰ
Getty Images
ਅਨੀਸ਼ ਨੂੰ ਲੱਗਦਾ ਹੈ ਕਿ ਨਿਤੀਸ਼ ਕੁਮਾਰ ਲਈ ਇਹ ਚੋਣ ਕੋਰੋਨਾ ਨੇ ਬਹੁਤ ਮੁਸ਼ਕਿਲ ਬਣਾ ਦਿੱਤੀ ਹੈ

ਉਹ ਕਹਿੰਦੇ ਹਨ, ''''ਲੋਕਾਂ ਦੀ ਭੀੜ ਕੰਟਰੋਲ ਤੋਂ ਬਾਹਰ ਹੈ। ਨੌਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਭੀੜ ਵਿੱਚ ਇਸ ਕਦਰ ਉਤਸ਼ਾਹ ਹੈ ਕਿ ਦੇਖਦੇ ਹੀ ਪਤਾ ਚੱਲਦਾ ਹੈ। ਅਜਿਹਾ ਸਵਾਗਤ ਦੇਖ ਕੇ 31 ਸਾਲ ਦੇ ਤੇਜਸਵੀ ਊਰਜਾ ਨਾਲ ਭਰ ਜਾਂਦੇ ਹਨ।"

"ਤੇਜਸਵੀ ਆਪਣੇ ਭਾਸ਼ਣ ਵਿੱਚ ਬਿਲਕੁਲ ਫੋਕਸਡ ਹਨ। ਉਹ ਰੁਜ਼ਗਾਰ ਅਤੇ ਬੁਨਿਆਦੀ ਮੁੱਦਿਆਂ ਦੀ ਗੱਲ ਕਰਦੇ ਹਨ। ਤੇਜਸਵੀ ਅਜਿਹਾ ਕੁਝ ਵੀ ਨਹੀਂ ਬੋਲਦੇ ਹਨ ਜਿਸ ਨਾਲ ਵਿਵਾਦ ਪੈਦਾ ਹੋਵੇ ਜਾਂ ਵਿਰੋਧੀਆਂ ਨੂੰ ਉਨ੍ਹਾਂ ਨੂੰ ਘੇਰਨ ਦਾ ਮੌਕਾ ਮਿਲ ਜਾਵੇ।''''

ਜੈਨੇਂਦਰ ਕਹਿੰਦੇ ਹਨ ਕਿ ਉਹ ਨਿਤੀਸ਼ ਕੁਮਾਰ ਦੀ ਰੈਲੀ ਵਿੱਚ ਵੀ ਗਏ, ਪਰ ਉੱਥੇ ਓਨੀ ਭੀੜ ਨਹੀਂ ਹੈ।

ਤੇਜਸਵੀ ਦੀ ਰੈਲੀ ਵਿੱਚ ਇੰਨੀ ਭੀੜ ਕਿਉਂ ਆ ਰਹੀ ਹੈ? ਇਸ ਸਵਾਲ ਦੇ ਜਵਾਬ ਵਿੱਚ ਜੇਡੀਯੂ ਦੇ ਬੁਲਾਰੇ ਰਾਜੀਵ ਰੰਜਨ ਪ੍ਰਸਾਦ ਕਹਿੰਦੇ ਹਨ, ''''ਤੇਜਸਵੀ ਦੀ ਰੈਲੀ ਵਿੱਚ ਭੀੜ ਤਾਂ ਹੈ, ਪਰ ਅੱਧੀ ਆਬਾਦੀ ਗਾਇਬ ਹੈ। ਔਰਤਾਂ ਕਿੱਥੇ ਹਨ? ਤੁਸੀਂ ਐੱਨਡੀਏ ਦੀ ਰੈਲੀ ਦੋਖੋ ਤਾਂ ਔਰਤਾਂ ਵੱਡੀ ਸੰਖਿਆ ਵਿੱਚ ਮੌਜੂਦ ਹੁੰਦੀਆਂ ਹਨ।''''

ਜੈਨੇਂਦਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਤੇਜਸਵੀ ਦੀ ਰੈਲੀ ਵਿੱਚ ਔਰਤਾਂ ਦੀ ਸੰਖਿਆ ਨਾਂਹ ਦੇ ਬਰਾਬਰ ਹੈ।

ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਬਿਹਾਰ ਦੀਆਂ ਚੋਣਾਂ ਨੂੰ ਦੇਖ ਰਹੇ ਨੌਜਵਾਨ ਪੱਤਰਕਾਰ ਵਿਸ਼ਣੂ ਨਾਰਾਇਣ ਕਹਿੰਦੇ ਹਨ ਕਿ ਔਰਤਾਂ ਬੇਸ਼ੱਕ ਤੇਜਸਵੀ ਦੀ ਰੈਲੀ ਵਿੱਚ ਘੱਟ ਹਨ, ਪਰ ਐੱਨਡੀਏ ਦੀ ਰੈਲੀ ਵਿੱਚ ਵੀ ਜੋ ਔਰਤਾਂ ਆ ਰਹੀਆਂ ਹਨ, ਉਹ ਲਿਆਂਦੀਆਂ ਜਾ ਰਹੀਆਂ ਹਨ ਨਾ ਕਿ ਉਹ ਖੁਦ ਭਾਸ਼ਣ ਸੁਣਨ ਆ ਰਹੀਆਂ ਹਨ।

ਵਿਸ਼ਣੂ ਕਹਿੰਦੇ ਹਨ ਕਿ ਤੇਜਸਵੀ ਦਾ 10 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਜਾਤ ਦਾਇਰੇ ਤੋਂ ਬਾਹਰ ਨਿਕਲ ਚੁੱਕਿਆ ਹੈ। ਉਹ ਕਹਿੰਦੇ ਹਨ ਕਿ ਇਸ ਵਾਅਦੇ ਦੀ ਅਪੀਲ ਹਰ ਜਾਤ ਵਿੱਚ ਕੀਤੀ ਗਈ ਹੈ।

ਤੇਜਸਵੀ ਦੀ ਚੋਣ ਮੁਹਿੰਮ ਤੋਂ ਲਾਲੂ ਬਾਹਰ?

ਤੇਜਸਵੀ ਯਾਦਵ ਦੀ ਪੂਰੀ ਚੋਣ ਮੁਹਿੰਮ ਵਿੱਚ ਲਾਲੂ ਯਾਦਵ ਦੀ ਤਸਵੀਰ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਇਸ ਨੂੰ ਲੈ ਕੇ ਤੇਜਸਵੀ ਤੋਂ ਸਵਾਲ ਵੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਗੱਠਜੋੜ ਦਾ ਚਿਹਰਾ ਹਨ, ਇਸ ਲਈ ਤਸਵੀਰ ਵੀ ਉਨ੍ਹਾਂ ਦੀ ਹੀ ਹੈ।

ਆਰਜੇਡੀ ਦੇ ਇੱਕ ਨੇਤਾ ਤੋਂ ਪੁੱਛਿਆ ਕਿ ਆਖਿਰ ਤੇਜਸਵੀ ਦੀ ਮੁਹਿੰਮ ਵਿੱਚ ਲਾਲੂ ਯਾਦਵ ਦੀ ਤਸਵੀਰ ਕਿਉਂ ਨਹੀਂ ਵਰਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਨਾਂ ਨਾ ਛਾਪਣ ਦੀ ਸ਼ਰਤ ''ਤੇ ਕਿਹਾ, ''''ਬਿਹਾਰ ਦੀ ਵੱਡੀ ਆਬਾਦੀ ਵਿੱਚ ਲਾਲੂ ਦਾ ਅਕਸ ਬਹੁਤਾ ਚੰਗਾ ਨਹੀਂ ਹੈ।"

"ਲੋਕਾਂ ਨੂੰ ਲੱਗ ਸਕਦਾ ਸੀ ਕਿ ਕਿਧਰੇ ਉਹ ਚਰਚਾ ਵਿੱਚ ਨਾ ਆ ਜਾਏ ਕਿ ਸ਼ਾਸਨ ਲਾਲੂ ਕਾਲ ਵਾਲਾ ਹੀ ਹੋਵੇਗਾ ਜਦੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਜਾਂਦੇ ਸਨ। ਤੇਜਸਵੀ ਬੇਸ਼ੱਕ ਲਾਲੂ ਪ੍ਰਸਾਦ ਦੇ ਬੇਟੇ ਹਨ, ਪਰ ਇਸ ਚੋਣ ਵਿੱਚ ਉਨ੍ਹਾਂ ਨੂੰ ਬਿਹਾਰ ਦੇ ਨੌਜਵਾਨ ਦੇ ਤੌਰ ''ਤੇ ਅੱਗੇ ਕੀਤਾ ਗਿਆ ਹੈ।''''

ਬਿਹਾਰ ਵਿੱਚ ਦਾਊ ਨਗਰ ਦੇ ਅਨੀਸ਼ ਉਤਪਲ ਗੁਜਰਾਤ ਵਿਦਿਆਪੀਠ ਤੋਂ ਪੀਐੱਚਡੀ ਕਰ ਰਹੇ ਹਨ।

ਉਹ ਇਨ੍ਹਾਂ ਦਿਨਾਂ ਵਿੱਚ ਬਿਹਾਰ ਚੋਣ ਨੂੰ ਲੈ ਕੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਮਿਲ ਕੇ ਮੁੱਦਿਆਂ ਅਤੇ ਨੇਤਾਵਾਂ ਦੀ ਅਪੀਲ ਨੂੰ ਜ਼ਮੀਨ ''ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਕਹਿੰਦੇ ਹਨ, ''''ਯਾਦਵ ਵੋਟਰ ਤੇਜਸਵੀ ਨੂੰ ਲੈ ਕੇ ਇਕਜੁੱਟ ਹਨ, ਪਰ ਗੈਰ ਯਾਦਵ ਓਬੀਸੀ ਨਿਤੀਸ਼ ਨਾਲ ਨਾਰਾਜ਼ਗੀ ਦੇ ਬਾਵਜੂਦ ਤੇਜਸਵੀ ਨੂੰ ਸਵੀਕਾਰ ਕਰਨ ਵਿੱਚ ਦੁਚਿਤੀ ਦੀ ਸਥਿਤੀ ਵਿੱਚ ਹਨ। ਕੋਇਰੀ ਅਤੇ ਕੁਰਮੀ ਯਾਦਵਾਂ ਨੂੰ ਆਪਣਾ ਵਿਰੋਧੀ ਮੰਨਦੇ ਹਨ।"

"ਨੌਕਰੀ ਅਤੇ ਰੁਜ਼ਗਾਰ ਦਾ ਮੁੱਦਾ ਜ਼ਰੂਰ ਹਿਟ ਹੈ, ਪਰ ਉੱਚ ਜਾਤਾਂ ਅਤੇ ਗੈਰ ਯਾਦਵ ਓਬੀਸੀ ਦੇ ਮਨ ਵਿੱਚ ਲਾਲੂ ਯਾਦਵ ਦੇ ਸ਼ਾਸਨਕਾਲ ਦੀਆਂ ਯਾਦਾਂ ਮਿਟੀਆਂ ਨਹੀਂ ਹਨ।''''

ਅਨੀਸ਼ ਨੂੰ ਲੱਗਦਾ ਹੈ ਕਿ ਨਿਤੀਸ਼ ਕੁਮਾਰ ਲਈ ਇਹ ਚੋਣ ਕੋਰੋਨਾ ਨੇ ਬਹੁਤ ਮੁਸ਼ਕਿਲ ਬਣਾ ਦਿੱਤੀ ਹੈ, ਪਰ ਤੇਜਸਵੀ ਲਈ ਇਹ ਚੋਣ ਇਕਤਰਫ਼ਾ ਨਹੀਂ ਹੈ।

ਇਹ ਵੀ ਪੜ੍ਹੋ:

https://www.youtube.com/watch?v=ZLq6AVeqblM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''64b0f977-24ae-453a-b263-3327714a1e84'',''assetType'': ''STY'',''pageCounter'': ''punjabi.india.story.54869591.page'',''title'': ''ਬਿਹਾਰ ਚੋਣਾਂ : ਤੇਜਸਵੀ ਲਾਲੂ ਦੇ ਪਰਛਾਵੇਂ ਤੋਂ ਦੂਰ ਕਿਵੇਂ ਬਣੇ ਨੀਤਿਸ਼ ਲਈ ਚੁਣੌਤੀ'',''author'': '' ਰਜਨੀਸ਼ ਕੁਮਾਰ'',''published'': ''2020-11-09T06:55:12Z'',''updated'': ''2020-11-09T06:55:12Z''});s_bbcws(''track'',''pageView'');

Related News