ਖੇਤੀ ਕਾਨੂੰਨ: ਖੇਤੀ ਕਾਨੂੰਨ: ਕਿਸਾਨਾਂ ਨੂੰ ਮੋਦੀ ਸਰਕਾਰ ਭੇਜੇਗੀ ਮੰਤਰੀ ਪੱਧਰ ਦੀ ਗੱਲਬਾਤ ਲਈ ਸੱਦਾ - ਪ੍ਰੈੱਸ ਰਿਵੀਊ

Monday, Nov 09, 2020 - 09:55 AM (IST)

ਖੇਤੀ ਕਾਨੂੰਨ: ਖੇਤੀ ਕਾਨੂੰਨ: ਕਿਸਾਨਾਂ ਨੂੰ ਮੋਦੀ ਸਰਕਾਰ ਭੇਜੇਗੀ ਮੰਤਰੀ ਪੱਧਰ ਦੀ ਗੱਲਬਾਤ ਲਈ ਸੱਦਾ - ਪ੍ਰੈੱਸ ਰਿਵੀਊ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਕੌਮੀ ਪਾਸਾਰ ਨੂੰ ਦੇਖਦਿਆਂ ਗੱਲਬਾਤ ਕਰਨ ਲਈ ਰਾਹ ਮੋਕਲਾ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਵੱਲੋਂ ਕਿਸਾਨ ਧਿਰਾਂ ਨੂੰ ਮੰਤਰੀ ਪੱਧਰ ਦੀ ਮੀਟਿੰਗ ਲਈ ਪੇਸ਼ਕਸ਼ ਕੀਤੀ ਗਈ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਕਿਸਾਨ ਆਗੂਆਂ ਨਾਲ ਫੋਨ ਦੇ ਗੱਲਬਾਤ ਕੀਤੀ ਅਤੇ ਆਖਿਆ ਕਿ ਉਹ ਕਿਸੇ ਵੇਲੇ ਵੀ ਮੀਟਿੰਗ ਲਈ ਆ ਸਕਦੇ ਹਨ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਤੀ ਸੱਦਾ ਭੇਜਣ ਬਾਰੇ ਕਿਹਾ ਹੈ। ਜਾਣਕਾਰੀ ਮੁਤਾਬਕ ਇਹ ਮੀਟਿੰਗ ਦਿਵਾਲੀ ਮਗਰੋਂ ਕੀਤੀ ਜਾ ਸਕਦੀ ਹੈ।

ਕਿਸਾਨਾਂ ਦੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਵਿੱਚ ਪੰਜਾਬ ਦੀਆਂ 30 ਧਿਰਾਂ ਸ਼ਾਮਲ ਹੋ ਸਕਦੀਆਂ ਹਨ।

ਅਮਰੀਕੀ ਸਿੱਖਾਂ ਨੇ ਬਾਇਡਨ ਤੇ ਕਮਲਾ ਦੀ ਜਿੱਤ ਦਾ ਸੁਆਗਤ ਕੀਤਾ ਹੈ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੂਰੇ ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਵਜੋਂ ਚੁਣੀ ਗਈ ਕਮਲਾ ਹੈਰਿਸ ਦੀ ਜਿੱਤ ਦਾ ਸੁਆਗਤ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਨੂੰ ਅਜਿਹਾ ਰਾਸ਼ਟਰਪਤੀ ਚਾਹੀਦਾ ਹੈ ਜੋ ਦੇਸ਼ ਅਤੇ ਦੁਨੀਆਂ ਵਿੱਚ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਕਾਇਮ ਕਰ ਸਕੇ।

ਸਿੱਖ ਕਾਊਂਸਿਲ ਆਨ ਰੈਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ (SCORE) ਅਤੇ ਈਕੋਸਿੱਖ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਸ ਸਖ਼ਤ ਮੁਕਾਬਲੇ ਦੇ ਨਤੀਜੇ ਤੋਂ ਖੁਸ਼ ਹਾਂ। ਆਖ਼ਰਕਾਰ, ਮੁਸ਼ਕਲ ਸਮੇਂ ਦੌਰਾਨ ਦੇਸ਼ ਇੱਕਜੁੱਟ ਹੋ ਕੇ ਅੱਗੇ ਵਧ ਸਕਦਾ ਹੈ।

https://www.youtube.com/watch?v=xWw19z7Edrs&t=1s

ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ''ਤੇ ਕੇਸ ਦਰਜ ਕਰਨ ਦੇ ਆਦੇਸ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਕੋਰਟ ਨੇ ਐੱਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਹੈ।

ਮਨਜਿੰਦਰ ਸਿੰਘ ਸਿਰਸਾ
BBC
ਮਨਜਿੰਦਰ ਸਿੰਘ ਸਿਰਸਾ ਉੱਤੇ ਕੇਸ ਦਰਜ ਕਰਨ ਦਾ ਆਦੇਸ਼

ਜਗਬਾਣੀ ਦੀ ਖ਼ਬਰ ਮੁਤਾਬਕ ਰਾਊਜ ਐਵੈਨਿਊ ਕੋਰਟ ਨੇ ਸਿਰਸਾ ਖ਼ਿਲਾਫ਼ 2013 ਵਿੱਚ ਕਮੇਟੀ ਦੇ ਜਨਰਲ ਸਕੱਤਰ ਰਹਿੰਦਿਆਂ 65 ਲੱਖ 99 ਹਜ਼ਾਰ 729 ਰੁਪਏ ਦੇ ਫਰਜ਼ੀ ਬਿੱਲਾਂ ਨੂੰ ਮਨਜ਼ੂਰੀ ਦੇਣ ਦੇ ਇਲਜ਼ਾਮ ਵਿੱਚ ਕੇਸ ਦਰਜ ਕਰਨ ਦਾ ਆਦੇਸ਼ ਹੈ।

ਇਹ ਕੇਸ ਭੁਪਿੰਦਰ ਸਿੰਘ ਵੱਲੋਂ ਪਾਇਆ ਗਿਆ ਸੀ, ਜਿਸ ''ਤੇ ਜੱਜ ਧਰਿੰਦਰ ਸਿੰਘ ਰਾਣਾ ਵੱਲੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੀਆਂ ਵੱਖ-ਵੱਖ ਧਾਰਾਵਾਂ ਕੇਸ ਦਰਜ ਕਰ ਕੇ ਅਗਲੀ ਸੁਣਵਾਈ 21 ਨਵੰਬਰ 2020 ਨੂੰ ਲੈ ਕੇ ਆਉਣ ਦਾ ਆਦੇਸ਼ ਦਿੱਤਾ ਹੈ।

ਅਦਾਲਤ ਨੇ ਐੱਫਆਈਆਰ ਦਰਜ ਕਰਨ ਦੇ ਦਿੱਤੇ ਹੁਕਮ ਦੇ ਨਾਲ ਹੀ ਹੁਣ ਕਮੇਟੀ ਦੇ 3 ਪ੍ਰਧਾਨ ਇਸ ਐੱਫਆਈਆਰ ਕਲੱਬ ਵਿੱਚ ਸ਼ਾਮਲ ਹੋ ਗਏ ਹਨ।

ਕੋਵਿਡ-19: ਪੰਜਾਬ ਵਿੱਚ ਕੇਸਾਂ ਵਿੱਚ 15ਫੀਸਦ ਇਜ਼ਾਫ਼ਾ

ਦੋ ਹਫ਼ਤੇ ਦੀ ਸ਼ਾਂਤੀ ਰਹਿਣ ਤੋਂ ਬਾਅਦ ਪੰਜਾਬ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਮੁੜ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ 17 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਵਿੱਚ ਕੇਸਾਂ ਵਿੱਚ ਠਹਿਰਾਅ ਦਿਸਿਆ ਅਤੇ ਹੁਣ ਫਿਰ ਕੇਸਾਂ ਵਿੱਚ 15 ਫੀਸਦ ਇਜ਼ਾਫ਼ਾ ਦਰਜ ਕੀਤਾ ਜਾ ਰਿਹਾ ਹੈ।

ਕੋਰੋਨਾਵਾਇਰਸ
Getty Images
ਪੰਜਾਬ ਵਿੱਚ ਮੁੜ ਵਧੇ ਕੇਸ

ਸੂਬੇ ਦੇ ਸਿਹਤ ਵਿਭਾਗ ਦੇ ਅੰਕੜੇ ਮੁਤਾਬਕ ਅਕਤੂਬਰ ਦੇ ਅੱਧ ਵਿੱਚ ਕੇਸਾਂ ਵਿੱਚ ਘਾਟਾ ਦਰਜ ਹੋਇਆ ਸੀ ਅਤੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਐਤਵਾਰ ਨੂੰ ਸਰਗਰਮ ਕੇਸਾਂ ਦਾ ਅੰਕੜਾ 4910 ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

https://www.youtube.com/watch?v=ZLq6AVeqblM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''07939126-684a-4350-b935-c85b5b6afca1'',''assetType'': ''STY'',''pageCounter'': ''punjabi.international.story.54868618.page'',''title'': ''ਖੇਤੀ ਕਾਨੂੰਨ: ਖੇਤੀ ਕਾਨੂੰਨ: ਕਿਸਾਨਾਂ ਨੂੰ ਮੋਦੀ ਸਰਕਾਰ ਭੇਜੇਗੀ ਮੰਤਰੀ ਪੱਧਰ ਦੀ ਗੱਲਬਾਤ ਲਈ ਸੱਦਾ - ਪ੍ਰੈੱਸ ਰਿਵੀਊ'',''published'': ''2020-11-09T04:25:07Z'',''updated'': ''2020-11-09T04:25:07Z''});s_bbcws(''track'',''pageView'');

Related News