ਪੰਜਾਬ ''''ਚ ਰੇਲਾਂ ਨਾ ਆਉਣ ਕਾਰਨ ਖੇਤੀ ਅਤੇ ਇੰਡਸਟਰੀ ''''ਤੇ ਕਿੰਨੀ ਮਾਰ ਪਈ ਹੈ
Saturday, Nov 07, 2020 - 07:10 AM (IST)


ਪੰਜਾਬ ਅੰਦਰ ਰੇਲ ਸੇਵਾ 1 ਅਕਤੂਬਰ ਤੋਂ ਬੰਦ ਪਈ ਹੈ। ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 22 ਅਕਤੂਬਰ ਤੱਕ ਰੇਲਵੇ ਟਰੈਕ ਜਾਮ ਰੱਖੇ। ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਛੋਟ ਦਿੰਦਿਆਂ ਟਰੈਕ ਖਾਲੀ ਕਰਨ ਦਾ ਦਾਅਵਾ ਕੀਤਾ ਤਾਂ ਭਾਰਤੀ ਰੇਲਵੇ ਵਿਭਾਗ ਨੇ ਸੂਬੇ ਅੰਦਰ ਰੇਲ ਸੇਵਾ ਰੋਕ ਦਿੱਤੀ।
ਰੇਲ ਸੇਵਾ ਸਾਡੇ ਦੇਸ਼ ਦੇ ਅਰਥ-ਚਾਰੇ ਦਾ ਅਹਿਮ ਹਿੱਸਾ ਹੈ ਅਤੇ ਰੇਲ ਸੇਵਾ ਦਾ ਬੰਦ ਹੋਣਾ ਪੰਜਾਬ ਨੂੰ ਵੀ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਅਰਥ-ਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਇਸ ਹਾਲਾਤ ਨੂੰ ਪੰਜਾਬ ਦੀ ਆਰਥਿਕ ਤਰੱਕੀ ਦੇ ਰਾਹ ਵਿੱਚ ਰੋੜਾ ਦੱਸਿਆ।
ਰੇਲ ਸੇਵਾ ਬੰਦ ਕਰਨਾ ਸੰਵਿਧਾਨਕ ਦਾਇਰੇ ਵਿੱਚ ਆਉਂਦਾ ਹੈ ?
ਇਸ ਸਵਾਲ ਦਾ ਜਵਾਬ ਲੈਣ ਲਈ ਅਸੀਂ ਸੀਨੀਅਰ ਐਡਵੋਕੇਟ ਗੁਰਸ਼ਰਨ ਕੌਰ ਮਾਨ ਨਾਲ ਗੱਲਬਾਤ ਕੀਤੀ।

ਉਹਨਾਂ ਕਿਹਾ, "ਟਰੈਕ ਖਾਲੀ ਹੋਣ ਦੇ ਬਾਵਜੂਦ ਰੇਲ ਸੇਵਾ ਰੋਕਣਾ ਗੈਰ-ਸੰਵਿਧਾਨਕ ਹੈ। ਕੇਂਦਰ ਰੇਲ ਸੇਵਾ ਬੰਦ ਕਰਕੇ ਕਿਸੇ ਸੂਬੇ ਨੂੰ ਇਸ ਤਰ੍ਹਾਂ ਸਜਾ ਨਹੀਂ ਦੇ ਸਕਦਾ ਜਿਵੇਂ ਕਿ ਉਹ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਕੇਂਦਰ ਦਾ ਇਹ ਫੈਸਲਾ ਸਾਡੇ ਮੂਲ ਅਧਿਕਾਰ ਰਾਈਟ-ਟੂ-ਲਾਈਫ ਦੀ ਉਲੰਘਣਾ ਹੈ। ਕੇਂਦਰ ਰੇਲ ਸੇਵਾ ਜ਼ਰੀਏ ਆਉਂਦੀ ਸਪਲਾਈ ਰੋਕ ਕੇ ਲੋਕਾਂ ਨੂੰ ਭੁੱਖੇ ਮਰਨ ਲਈ ਨਹੀਂ ਛੱਡ ਸਕਦਾ।"
ਉਹਨਾਂ ਕਿਹਾ ਕਿ ਜੇਕਰ ਰੇਲਵੇ ਨੂੰ ਲਗਦਾ ਹੈ ਕਿ ਰੇਲਵੇ ਲਾਈਨਾਂ ਖਾਲੀ ਨਹੀਂ ਤਾਂ ਉਹ ਸੂਬਾ ਸਰਕਾਰ ਨੂੰ ਇਸ ਬਾਰੇ ਲਿਖ ਸਕਦੇ ਹਨ ਪਰ ਜਦੋਂ ਸੂਬਾ ਸਰਕਾਰ ਰੇਲਵੇ ਲਾਈਨਾਂ ਖਾਲੀ ਹੋਣ ਦਾ ਭਰੋਸਾ ਦੇ ਰਹੀ ਹੈ ਤਾਂ ਰੇਲ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ, "ਪੰਜਾਬ ਸਰਕਾਰ ਮੌਜੂਦਾ ਹਾਲਾਤ ਵਿੱਚ ਸੁਪਰੀਮ ਕੋਰਟ ਜਾ ਕੇ ਰੇਲਵੇ ਖਿਲਾਫ ਕੇਸ ਕਰ ਸਕਦੀ ਹੈ।"
ਗੁਰਸ਼ਰਨ ਕੌਰ ਮਾਨ ਨੇ ਕਿਹਾ ਕਿ ਜੇਕਰ ਸਿਵਲ ਯੁੱਧ ਜਾਂ ਬਾਹਰੀ ਖਤਰੇ ਦੇ ਚਲਦਿਆਂ ਐਮਰਜੈਂਸੀ ਲਾਉਣੀ ਪੈ ਜਾਵੇ ਅਤੇ ਸੰਵਿਧਾਨ ਮੁਅੱਤਲ ਕਰਨਾ ਪਵੇ ਉਸੇ ਹਾਲਾਤ ਵਿੱਚ ਰੇਲ ਸੇਵਾ ਬੰਦ ਹੋ ਸਕਦੀ ਹੈ, ਉਹ ਵੀ ਲੋਕਾਂ ਦੇ ਹਿੱਤ ਲਈ ਪਰ ਮੌਜੂਦਾ ਹਾਲਾਤ ਵਿੱਚ ਲਿਆ ਗਿਆ ਫੈਸਲਾ ਲੋਕ ਹਿੱਤ ਵਿੱਚ ਲਿਆ ਗਿਆ ਫੈਸਲਾ ਨਹੀਂ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਰੇਲ ਸੇਵਾ ਬੰਦ ਹੋਣ ਨਾਲ ਪੰਜਾਬ ਕਿਵੇਂ ਹੋ ਰਿਹਾ ਹੈ ਪ੍ਰਭਾਵਿਤ ?
ਪੰਜਾਬ ਦੇ ਬਿਜਲੀ ਘਰਾਂ ਨੂੰ ਬਿਜਲੀ ਬਣਾਉਣ ਲਈ ਜੋ ਕੋਲਾ ਚਾਹੀਦਾ ਹੁੰਦੈ, ਉਹ ਰੇਲ ਗੱਡੀਆਂ ਜ਼ਰੀਏ ਆਉਂਦਾ ਹੈ। ਇੱਕ ਮਹੀਨੇ ਤੱਕ ਰੇਲ ਸੇਵਾ ਬੰਦ ਰਹਿਣ ਬਾਅਦ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟੌਕ ਖਤਮ ਹੋ ਚੁੱਕਿਆ ਹੈ ਅਤੇ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ।
ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੇਨੂੰ ਪ੍ਰਸਾਦ ਨੇ ਫੋਨ ''ਤੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਵੱਧ ਤੋਂ ਵੱਧ ਇੱਕ ਮਹੀਨੇ ਦਾ ਕੋਲੇ ਦਾ ਸਟੌਕ ਹੀ ਰੱਖਿਆ ਸਕਦਾ ਹੈ।
ਪੰਜਾਬ ਅੰਦਰ ਬਿਜਲੀ ਸਪਲਾਈ ਵਿੱਚ ਵਿਘਨ ਨਾ ਪਵੇ ਇਸ ਲਈ ਨੈਸ਼ਨਲ ਪਾਵਰ ਗਰਿੱਡ ਤੋਂ ਬਿਜਲੀ ਖਰੀਦੀ ਜਾ ਰਹੀ ਹੈ।

ਵੇਨੂੰ ਪ੍ਰਸਾਦ ਨੇ 4 ਨਵੰਬਰ ਦੇਰ ਸ਼ਾਮ ਦੇ ਹਾਲਾਤ ਮੁਤਾਬਕ ਜਦੋਂ ਲਹਿਰਾ ਮੁਹੱਬਤ ਤੇ ਰੋਪੜ ਦੋ ਥਰਮਲ ਥਰਮਲ ਪਲਾਂਟਾਂ ਕੋਲ ਦੋ ਕ ਦਿਨ ਲਈ ਕੋਲੇ ਦਾ ਸਟੌਕ ਮੌਜੂਦ ਸੀ, ਅਤੇ ਇਨ੍ਹਾਂ ਥਰਮਲ ਪਲਾਟਾਂ ਦਾ ਇੱਕ-ਇੱਕ ਯੁਨਿਟ ਕੰਮ ਕਰ ਰਿਹਾ ਸੀ।
ਉਹਨਾਂ ਦੱਸਿਆ, "ਇਸ ਵੇਲੇ ਪੰਜਾਬ ਵਿੱਚ ਪ੍ਰਤੀ ਦਿਨ 7,000 mw ਬਿਜਲੀ ਦੀ ਖਪਤ ਹੈ ਅਤੇ 3,000mw ਪ੍ਰਤੀ ਦਿਨ ਪੰਜਾਬ ਨੂੰ ਖਰੀਦਣੀ ਪੈ ਰਹੀ ਹੈ। ਇਸ ਹਿਸਾਬ ਨਾਲ ਪੰਜਾਬ ਨੂੰ ਹਰ ਰੋਜ਼ 10 ਕਰੋੜ ਦੀ ਬਿਜਲੀ ਖਰੀਦਣੀ ਪੈ ਰਹੀ ਹੈ। ਜੇ ਹਾਲਾਤ ਕੁਝ ਹੋਰ ਸਮਾਂ ਇਸੇ ਤਰ੍ਹਾਂ ਰਹਿੰਦੇ ਹਨ ਤਾਂ ਪਾਵਰ-ਕੱਟ ਵੀ ਲਾਉਣੇ ਪੈ ਸਕਦੇ ਹਨ।"
ਛੇ ਨਵੰਬਰ ਦੁਪਹਿਰ ਨੂੰ ਵੇਨੂੰ ਪ੍ਰਸਾਦ ਨੇ ਕੋਲੇ ਦਾ ਸਟੌਕ ਖਤਮ ਹੋਣ ਦੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ 3 ਨਵੰਬਰ ਨੂੰ ਆਪਣੇ ਟਵੀਟ ਵਿੱਚ ਪੰਜਾਬ ਅੰਦਰ ਬਿਜਲੀ ਸੰਕਟ ਦੀ ਸੰਭਾਵਨਾ ਦਾ ਜਿਕਰ ਕੀਤਾ ਸੀ।
https://twitter.com/RT_MediaAdvPbCM/status/1323589165104025600
- ਰਾਸ਼ਟਰਪਤੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਤੇ ਕੈਪਟਨ ਅਮਰਿੰਦਰ ਨੇ ਕੀਤੇ ਇਹ ਐਲਾਨ
- ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ''ਚ ਕਿਹੜੇ ਨਿਯਮ ਹਨ
- ਖੇਤੀ ਕਾਨੂੰਨਾਂ ਖ਼ਿਲਾਫ਼ ਵਿਸ਼ੇਸ਼ ਸੈਸ਼ਨ ਸਣੇ ਪੰਜਾਬ ਕੈਬਨਿਟ ਦੇ 4 ਵੱਡੇ ਫ਼ੈਸਲੇ
ਰੇਲ ਸੇਵਾ ਬੰਦ ਹੋਣਾ, ਖੇਤੀਬਾੜੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੈ?
ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ (ਇਨਪੁੱਟਸ) ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਰੇਲ ਗੱਡੀਆਂ ਦੇ ਬੰਦ ਹੋਣ ਨਾਲ ਇਸ ਵੇਲੇ ਸੂਬੇ ਅੰਦਰ ਯੂਰੀਆ ਦੀ ਕਿੱਲਤ ਹੈ।
ਉਹਨਾਂ ਦੱਸਿਆ ਕਿ ਇਸ ਸੀਜ਼ਨ ਵਿੱਚ ਸਾਢੇ 14 ਲੱਖ ਮੀਟਰਕ ਟਨ ਯੂਰੀਆ ਦੀ ਲੋੜ ਹੁੰਦੀ ਹੈ, ਇਸ ਵੇਲੇ ਪੰਜਾਬ ਵਿੱਚ ਕਰੀਬ ਪੌਣੇ ਚਾਰ ਲੱਖ ਮੀਟਰਕ ਟਨ ਯੂਰੀਆ ਹੈ ਜੋ ਕਿ ਜ਼ਰੂਰਤ ਤੋ ਕਾਫੀ ਘੱਟ ਹੈ।
ਉਹਨਾਂ ਕਿਹਾ ਕਿ ਬੇਸ਼ੱਕ ਕਣਕ ਦੀ ਬੀਜੀ ਜਾਣ ਵਾਲੀ ਫਸਲ ਲਈ ਯੂਰੀਆ ਦੀ ਲੋੜ ਦਸੰਬਰ ਵਿੱਚ ਪਏਗੀ, ਪਰ ਸਤੰਬਰ ਮਹੀਨੇ ਬੀਜੀਆਂ ਸਬਜੀਆਂ ਨੂੰ ਇਸ ਮਹੀਨੇ ਯੂਰੀਆ ਦੀ ਲੋੜ ਹੈ।
ਉਹਨਾਂ ਦੱਸਿਆ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ.ਏ.ਪੀ ਖਾਦ ਅਤੇ ਬੀਜ ਵਗੈਰਾ ਦੀ ਕਿੱਲਤ ਨਹੀਂ ਹੈ। ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਮੰਗ ਪੂਰੀ ਕਰਨ ਲਈ ਕੰਪਨੀਆਂ ਡੱਬਵਾਲੀ ਅਤੇ ਅੰਬਾਲਾ(ਪੰਜਾਬ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਸ਼ਹਿਰਾਂ) ਤੱਕ ਆਉਂਦੀਆਂ ਰੇਲ ਗੱਡੀਆਂ ਤੋਂ ਅੱਗੇ ਟਰੱਕਾਂ ਜ਼ਰੀਏ ਟਰਾਂਸਪੋਰਟ ਕਰ ਰਹੀਆਂ ਹਨ, ਪਰ ਇਹ ਟਰਾਂਸਪੋਰਟ ਕੌਸਟ, ਆਖਿਰਕਾਰ ਕਿਸਾਨਾਂ ਦੇ ਹੀ ਖਰਚੇ ਵਧਾਏਗੀ।
https://www.youtube.com/watch?v=97wsqpO8OkM
ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਨੰਗਲ ਅਤੇ ਬਠਿੰਡਾ ਵਿੱਚ ਫਰਟੀਲਾਈਜ਼ਰ ਬਣਾਇਆ ਜਾਂਦਾ ਹੈ, ਪਰ ਉਸ ਨਾਲ ਸੂਬੇ ਦੀ ਮੰਗ ਪੂਰੀ ਨਹੀਂ ਹੁੰਦੀ।
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਨੇ ਸਾਨੂੰ ਕਿਹਾ ਪੰਜਾਬ ਵਿੱਚ ਵੀ ਜੋ ਫਰਟੀਲਾਈਜ਼ਰ ਪਲਾਂਟ ਹਨ, ਉਹਨਾਂ ਦਾ ਕੰਮਕਾਰ ਚਲਦੇ ਰਹਿਣ ਲਈ ਵੀ ਕੱਚਾ ਮਾਲ ਰੇਲਾਂ ਜ਼ਰੀਏ ਆਉਂਦਾ ਹੈ ਜੋ ਕਿ ਹੁਣ ਨਹੀਂ ਆ ਰਿਹਾ।
ਉਹਨਾਂ ਇਹ ਵੀ ਕਿਹਾ ਕਿ ਜੇ ਸੂਬੇ ਵਿੱਚ ਕੋਲੇ ਦੀ ਕਿੱਲਤ ਕਾਰਨ ਬਿਜਲੀ ਪ੍ਰਭਾਵਿਤ ਹੋਈ ਤਾਂ ਵੀ ਖੇਤੀ ਪ੍ਰਭਾਵਿਤ ਹੋਏਗੀ,ਕਿਉਂਕਿ ਬਿਜਾਈ ਦੇ ਸੀਜ਼ਨ ਵਿੱਚ ਵੀ ਟਿਊਬਵੈਲਾਂ ਨੂੰ ਬਿਜਲੀ ਚਾਹੀਦੀ ਹੈ।
ਖੇਤੀਬਾੜੀ ਵਿਭਾਗ ਅਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਖੇਤੀ ਲਈ ਚਾਹੀਦੇ ਉਤਪਾਦਾਂ ਦੀ ਕਿੱਲਤ ਆਈ ਤਾਂ ਫਸਲ ਦੀ ਝਾੜ ''ਤੇ ਅਸਰ ਪੈ ਸਕਦੈ।
ਜੋ ਅਨਾਜ ਪੰਜਾਬ ਦੇ ਗੋਦਾਮਾਂ ਵਿੱਚ ਭਰਿਆ ਹੋਇਆ ਹੈ, ਉਹ ਵੀ ਪੰਜਾਬ ਤੋਂ ਬਾਹਰ ਨਹੀਂ ਭੇਜਿਆ ਜਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਦੇ ਜੰਤਰ ਮੰਤਰ ''ਤੇ ਧਰਨੇ ਦੌਰਾਨ ਬੋਲਦਿਆਂ ਇਸ ਦਾ ਜਿਕਰ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, "ਇਸ ਵਾਰ ਹੋਈ ਬੰਪਰ ਫਸਲ ਦੀ ਪੈਕਿੰਗ ਲਈ ਸਾਡੇ ਕੋਲ ਬਾਰਦਾਨਾ ਨਹੀਂ ਹੈ। ਦੀਵਾਲੀ ਤੋਂ ਪਹਿਲਾਂ ਸੁਣਿਆ ਹੈ ਕਿ ਬਾਰਿਸ਼ ਆਏਗੀ। ਇਸ ਨਾਲ ਮੰਡੀਆਂ ਵਿੱਚ ਖਰੀਦੀ ਪਈ ਫਸਲ ਖਰਾਬ ਹੋਈ ਤਾਂ ਉਹ ਵੀ ਨੁਕਸਾਨ ਸੂਬਾ ਸਰਕਾਰ ਸਿਰ ਪਏਗਾ। ਗੋਦਾਮਾਂ ਵਿੱਚ ਭਰਿਆ ਅਨਾਜ ਵੀ ਬਾਹਰ ਨਹੀਂ ਭੇਜਿਆ ਜਾ ਪਾ ਰਿਹਾ। ਜਦੋਂ ਤੱਕ ਗੋਦਾਮ ਖਾਲੀ ਨਹੀਂ ਹੋਣਗੇ ਉਦੋਂ ਤੱਕ ਨਵੀਂ ਫਸਲ ਖਰੀਦ ਕੇ ਕਿੱਥੇ ਰੱਖਾਂਗੇ।"
- ਪੰਜਾਬ ''ਚ ਕਿਤੇ ਬਿਨਾਂ ਟੋਲ ਦੇ ਲੋਕਾਂ ਨੂੰ ਲੰਘਾ ਰਹੇ ਕਿਸਾਨ ਤਾਂ ਕਈ ਥਾਂਈਂ ਰੇਲਵੇ ਟ੍ਰੈਕ ਕੀਤੇ ਜਾਮ
- ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਸੰਘਰਸ਼ ਤੋਂ ਲੈ ਕੇ ਹਰਸਿਮਰਤ ਦੇ ਅਸਤੀਫ਼ੇ ਤੱਕ ਕੀ-ਕੀ ਵਾਪਰਿਆ
ਇੰਡਸਟਰੀ ''ਤੇ ਕੀ ਅਸਰ?
ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਫੋਨ ''ਤੇ ਗੱਲਬਾਤ ਦੌਰਾਨ ਕਿਹਾ, "ਮਾਲ ਗੱਡੀਆਂ ਨਾ ਚੱਲ ਸਕਣ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਉਦਯੋਗਾਂ ਲਈ ਚਾਹੀਦਾ ਕੱਚਾ ਮਾਲ ਪਹੁੰਚ ਨਹੀਂ ਰਿਹਾ, ਜੋ ਮਾਲ ਬਣ ਕੇ ਤਿਆਰ ਹੈ ਉਹ ਬਾਹਰ ਨਹੀਂ ਜਾ ਰਿਹਾ। ਐਕਸਪੋਰਟ ਨਾ ਹੋ ਸਕਣ ਕਾਰਨ ਬਹੁਤ ਸਾਰੇ ਆਰਡਰ ਕੈਂਸਲ ਹੋ ਰਹੇ ਹਨ ਅਤੇ ਸਾਡੇ ਵਪਾਰੀ ਬਲੈਕਲਿਸਟ ਹੋ ਰਹੇ ਹਨ। ਲੁਧਿਆਣਾ ਦੀ ਹੌਜ਼ਰੀ, ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।"
CII ਯਾਨੀ Confederation of Indian industry ਦੇ ਚੰਡੀਗੜ੍ਹ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਰੇਲ ਸੇਵਾ ਬੰਦ ਹੋਣ ਨਾਲ ਸਿਰਫ ਵੱਡੇ ਕਾਰੋਬਾਰੀਆਂ ਨੂੰ ਹੀ ਆਰਥਿਕ ਘਾਟਾ ਨਹੀਂ ਬਲਕਿ ਸਥਾਨਕ ਉਦਯੋਗਾਂ, ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ, ਦਿਹਾੜੀਦਾਰਾਂ, ਲੌਜਿਸਟਿਕ ਪ੍ਰੋਵਾਈਡਰਾਂ, ਛੋਟੇ ਕਰਿਆਨਾ ਸਟੋਰਾਂ ਜਿਨ੍ਹਾਂ ਕੋਲ ਮਾਲ ਦੀ ਸਪਲਾਈ ਨਹੀਂ ਪਹੁੰਚ ਰਹੀ, ਨੂੰ ਵੀ ਨੁਕਸਾਨ ਹੋ ਰਿਹਾ ਹੈ।
ਰੇਲ ਸੇਵਾ ਬੰਦ ਰਹਿਣ ਨਾਲ ਪੰਜਾਬ ਦੇ ਉਦਯੋਗ ਨੂੰ ਜਾਂ ਪੰਜਾਬ ਨੂੰ ਕੁੱਲ ਮਿਲਾ ਕੇ ਕਿੰਨਾ ਵਿੱਤੀ ਘਾਟਾ ਹੋਇਆ ਜਾਂ ਹੋਏਗਾ, ਇਸ ਬਾਰੇ ਫਿਲਹਾਲ ਅੰਕੜੇ ਨਹੀਂ ਹਨ।
ਰੇਲ ਸੇਵਾ ਸ਼ੁਰੂ ਕਰਨ ਸਬੰਧੀ ਵੱਖ-ਵੱਖ ਧਿਰਾਂ ਦਾ ਮੌਜੂਦਾ ਸਟੈਂਡ
22 ਅਕਤੂਬਰ ਨੂੰ ਕਿਸਾਨਾਂ ਨੇ ਭਾਵੇਂ ਐਲਾਨ ਕਰ ਦਿੱਤਾ ਸੀ ਕਿ ਪੰਜ ਨਵੰਬਰ ਤੱਕ ਮਾਲ ਗੱਡੀਆਂ ਦੀ ਆਵਾਜਾਈ ਨੂੰ ਛੋਟ ਦਿੰਦਿਆਂ ਉਹ ਰੇਲਵੇ ਟਰੈਕ ਖਾਲੀ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਰੇਲ ਸੇਵਾ ਸੂਬੇ ਅੰਦਰ ਬਹਾਲ ਨਹੀਂ ਹੋ ਸਕੀ।
ਰੇਲਵੇ ਦਾ ਕਹਿਣਾ ਹੈ ਕਿ ਹਾਲੇ ਵੀ ਰੇਲਵੇ ਟਰੈਕਸ ਨਿਰਵਿਘਨ ਰੇਲਾ ਸੇਵਾ ਲਈ ਤਿਆਰ ਨਹੀਂ ਹਨ।

- ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
- ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
- ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ
- ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ
ਅਕਤੂਬਰ ਦੇ ਆਖਰੀ ਹਫਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖ ਕਿ ਰੇਲ ਸੇਵਾ ਸ਼ੁਰੂ ਕਰਨ ਨੂੰ ਕਿਹਾ ਪਰ ਜਵਾਬ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਲਿਖਿਆ ਕਿ ਜਦੋਂ ਤੱਕ ਸੂਬਾ ਸਰਕਾਰ ਸਾਰੇ ਟਰੈਕ ਖਾਲੀ ਨਹੀਂ ਕਰਾਉਂਦੀ ਅਤੇ ਰੇਲਵੇ ਪ੍ਰਾਪਰਟੀ ਦੀ ਸੁਰੱਖਿਆ ਯਕੀਨੀ ਨਹੀਂ ਬਣਾਉਂਦੀ, ਉਦੋਂ ਤੱਕ ਰੇਲ ਸੇਵਾ ਸ਼ੁਰੂ ਨਹੀਂ ਹੋ ਸਕਦੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਭਰੋਸਾ ਦੇ ਰਹੇ ਹਨ ਕਿ ਰੇਲਵੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਏਗਾ। ਜੰਤਰ-ਮੰਤਰ ''ਤੇ ਧਰਨੇ ਦੌਰਾਨ ਵੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਅੰਦਰ ਨਿਰਵਿਘਨ ਰੇਲ ਸੇਵਾ ਦੀ ਗਾਰੰਟੀ ਲੈਂਦੇ ਹਨ, ਰੇਲਵੇ ਪੰਜਾਬ ਅੰਦਰ ਸੇਵਾ ਸ਼ੁਰੂ ਕਰੇ।
ਪੰਜਾਬ ਬੀਜੇਪੀ ਨੇ 4 ਨਵੰਬਰ ਨੂੰ ਆਪਣੇ ਫੇਸਬੁੱਕ ਪੇਜ ''ਤੇ ਕੁਝ ਤਸਵੀਰਾਂ ਪੋਸਟ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਮਾਲ ਗੱਡੀਆਂ ਦੇ ਨਾ ਆਉਣ ਦਾ ਕਾਰਨ ਕਿਸਾਨਾਂ ਵੱਲੋਂ 29 ਰੇਲਵੇ ਪਲੇਟਫਾਰਮਾਂ ਅਤੇ ਤਿੰਨ ਹੋਰ ਥਾਵਾਂ ''ਤੇ ਰੇਲਵੇ ਟਰੈਕ ਨੂੰ ਰੋਕਣਾ ਹੈ।
https://www.facebook.com/BJP4Punjab/photos/pcb.1585383228312419/1585383028312439/
ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਨਿੱਜੀ ਬਿਜਲੀ ਘਰਾਂ ਨੂੰ ਜਾਣ ਵਾਲੇ ਰੇਲ ਟਰੈਕ ਨੂੰ ਛੱਡ ਕੇ ਬਾਕੀ ਰੇਲ ਟਰੈਕ ਖਾਲੀ ਹਨ।
ਉਸ ਤੋਂ ਬਾਅਦ ਫਿਰ ਚਾਰ ਨਵੰਬਰ ਨੂੰ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਦੇ ਨੇੜਲੇ ਪਲੈਟਫਾਰਮਾਂ ਤੇ ਲਗਾਏ ਧਰਨੇ ਵੀ 18 ਨਵੰਬਰ ਤੱਕ ਪੂਰੀ ਤਰ੍ਹਾਂ ਚੁੱਕਣ ਦਾ ਐਲਾਨ ਕੀਤਾ।
ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ, "ਜਿੱਥੇ-ਜਿੱਥੇ ਵੀ ਰੇਲਵੇ ਸਟੇਸ਼ਨਾਂ ਜਾਂ ਪਲੇਟਫਾਰਮਾਂ ''ਤੇ ਕਿਸਾਨ ਬੈਠੇ ਸਨ, ਅਸੀਂ ਉਹਨਾਂ ਨੂੰ ਕਿਹਾ ਹੈ ਕਿ ਉੱਥੋਂ ਉੱਠ ਕੇ ਸਟੇਸ਼ਨਾਂ ਦੇ ਬਾਹਰ ਪਾਰਕਾਂ ਜਾਂ ਹੋਰ ਬੈਠਣ ਦੀਆਂ ਥਾਵਾਂ ''ਤੇ ਧਰਨੇ ਰੱਖਣ, ਕਿਉਂਕਿ ਜੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਪੰਜਾਬ ਅੰਦਰ ਮਾਲ ਗੱਡੀਆਂ ਨਾ ਭੇਜਣ ਦਾ ਕਾਰਨ ਪਲੇਟਫਾਰਮਾਂ ''ਤੇ ਕਿਸਾਨਾਂ ਦੇ ਬੈਠਣ ਨੂੰ ਕਹਿ ਰਹੇ ਹਨ ਤਾਂ ਉਹ ਬਹਾਨਾ ਵੀ ਖਤਮ ਹੋ ਸਕੇ। ਯਾਤਰੀ ਟਰੇਨਾ ਨਾ ਚੱਲਣ ਦੇਣ ਦੇ ਫੈਸਲੇ ''ਤੇ ਅਸੀਂ ਅੜੇ ਹੋਏ ਹਾਂ। 18 ਨਵੰਬਰ ਨੂੰ ਅਗਲੀ ਮੀਟਿੰਗ ਵਿੱਚ ਅੱਗੇ ਦੀ ਰਣਨੀਤੀ ਉਲੀਕਾਂਗੇ।"
- ਪ੍ਰਧਾਨ ਮੰਤਰੀ ਨੇ ਕਿਹਾ, ''ਮੰਡੀ ਅਤੇ ਐੱਮਐੱਸਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ''
- ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੂਬਿਆਂ ਕੋਲ ਰਾਹ ਹਨ
- ਖੇਤੀ ਕਾਨੂੰਨ: ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੇ ਮਨਾਂ ਵਿੱਚ ਇਹ 4 ਵੱਡੇ ਖਦਸ਼ੇ
ਇਸੇ ਵਿਚਕਾਰ ਪੰਜਾਬ ਬੀਜੇਪੀ ਨੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੇਂਦਰ,ਪੰਜਾਬ ਵਿੱਚ ਰੇਲਵੇ ਸੇਵਾ ਮੁੜ ਸ਼ੁਰੂ ਕਰਨ ਨੂੰ ਤਿਆਰ ਹੈ ਜੇਕਰ ਸੂਬੇ ਦੇ ਮੁੱਖ ਮੰਤਰੀ ਭਰੋਸਾ ਦਵਾਉਣ ਕਿ ਸੂਬੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਰੇਲਵੇ ਦੀ ਜਾਇਦਾਦ ਅਤੇ ਸਟਾਫ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ।
ਇਹ ਬਿਆਨ ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 22 ਮੈਂਬਰੀ ਵਫ਼ਦ ਦੀ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਪੰਜ ਨਵੰਬਰ ਨੂੰ ਹੋਈ ਬੈਠਕ ਬਾਅਦ ਆਇਆ।
https://www.facebook.com/tarunchughbjp/photos/a.203876816431137/1705959849556152/
ਇਹ ਵੀ ਪੜ੍ਹੋ:
- ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
- ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
- ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ
ਇਹ ਵੀਡੀਓ ਵੀ ਦੇਖੋ:
https://www.youtube.com/watch?v=WdXGrJOfBDI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''55a49194-2037-4a18-8feb-f5ec9ba700a8'',''assetType'': ''STY'',''pageCounter'': ''punjabi.india.story.54841246.page'',''title'': ''ਪੰਜਾਬ \''ਚ ਰੇਲਾਂ ਨਾ ਆਉਣ ਕਾਰਨ ਖੇਤੀ ਅਤੇ ਇੰਡਸਟਰੀ \''ਤੇ ਕਿੰਨੀ ਮਾਰ ਪਈ ਹੈ'',''author'': ''ਨਵਦੀਪ ਕੌਰ ਗਰੇਵਾਲ'',''published'': ''2020-11-07T01:29:33Z'',''updated'': ''2020-11-07T01:29:33Z''});s_bbcws(''track'',''pageView'');