ਜਦੋਂ ਔਰਤਾਂ ਨੂੰ ਕਾਲੇ-ਜਾਦੂ ਕਰਨ ਵਾਲੀਆਂ ‘ਜਾਦੂਗਰਨੀਆਂ’ ਕਹਿ ਕਿ ਸਾੜ ਦਿੱਤਾ ਜਾਂਦਾ ਸੀ

Friday, Nov 06, 2020 - 12:25 PM (IST)

ਜਦੋਂ ਔਰਤਾਂ ਨੂੰ ਕਾਲੇ-ਜਾਦੂ ਕਰਨ ਵਾਲੀਆਂ ‘ਜਾਦੂਗਰਨੀਆਂ’ ਕਹਿ ਕਿ ਸਾੜ ਦਿੱਤਾ ਜਾਂਦਾ ਸੀ
ਇੱਕ ਅੰਦਾਜ਼ੇ ਸੋਲ੍ਹਵੀਂ ਸਦੀ ਦੌਰਾਨ ਇਕੱਲੇ ਜਰਮਨੀ ਵਿੱਚ ਹੀ ਲਗਭਗ 25,000 ਔਰਤਾਂ ਨੂੰ ਜਾਦੂਗਰਨੀ ਕਹਿ ਕੇ ਸਾੜ ਦਿੱਤਾ ਗਿਆ ਸੀ
Getty Images
ਇੱਕ ਅੰਦਾਜ਼ੇ ਮੁਤਾਬਕ ਸੋਲ੍ਹਵੀਂ ਸਦੀ ਦੌਰਾਨ ਇਕੱਲੇ ਜਰਮਨੀ ਵਿੱਚ ਹੀ ਲਗਭਗ 25,000 ਔਰਤਾਂ ਨੂੰ ਜਾਦੂਗਰਨੀ ਕਹਿ ਕੇ ਸਾੜ ਦਿੱਤਾ ਗਿਆ ਸੀ

“ਉਨ੍ਹਾਂ ਨੇ ਜਾਦੂਗਰਨੀ ਕਹਿ ਕੇ ਮੇਰੀ ਪੂਰਵਜ ਨੂੰ ਮਾਰ ਦਿੱਤਾ...350 ਸਾਲਾਂ ਬਾਅਦ ਮੈਂ ਉਸਦੇ ਨਾਂ ਤੋਂ ਇਹ ਕਲੰਕ ਸਾਫ਼ ਕੀਤਾ।”

ਉੱਤਰ-ਪੱਛਮੀ ਜਰਮਨੀ ਦੇ ਇੱਕ ਛੋਟੇ ਜਿਹੇ ਕਸਬੇ ਲਿਮਗੋ ਦਾ ਉਥਲ-ਪੁਥਲ ਨਾਲ ਭਰਿਆ ਹੋਇਆ ਇਤਿਹਾਸ ਹੈ।

ਇੱਕ ਇਸ਼ਾਰਾ ਤਾਂ ਤੁਹਾਨੂੰ ਇੱਥੇ ਬਣੀ "ਦਿ ਵਿਚ ਮੇਅਰਜ਼ ਹਾਊਸ" ਨਾਂ ਦੀ ਇਮਾਰਤ ਤੋਂ ਮਿਲ ਜਾਵੇਗਾ ਕਿ ਸ਼ਹਿਰ ਬਾਰੇ ਅਜਿਹਾ ਕਿਉਂ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਇਸ ਇਮਾਰਤ ਦਾ ਸੰਬੰਧ ਇਲਾਕੇ ਵਿੱਚ ਸਤਾਰ੍ਹਵੀਂ ਸਦੀ ਵਿੱਚਲੇ ਇੱਕ ''ਵਿਚ ਹੰਟਰ'' (ਚੁੜੇਲਾਂ ਦਾ ਸ਼ਿਕਾਰੀ) ਨਾਲ ਹੈ। ਉਸ ਸ਼ਿਕਾਰੀ ਨੇ ਚੁੜੇਲਾਂ ਉੱਪਰ ਤਿੰਨ ਮੁਕੱਦਮਿਆਂ ਦੀਆਂ ਆਖ਼ਰੀ ਤਿੰਨ ਲਹਿਰਾਂ ਦੀ ਸੁਣਵਾਈ ਕੀਤੀ ਸੀ।

1628 ਤੋਂ ਲੈ ਕੇ ਤਕਰੀਬਨ 50 ਸਾਲ ਦੇ ਅਰਸੇ ਵਿੱਚ ਦੌਰਾਨ ਇਕੱਲੇ ਲਿਮਗੋ ਵਿੱਚ 200 ਔਰਤਾਂ ਅਤੇ 5 ਪੁਰਸ਼ਾਂ ਨੂੰ ਵੀ ਚੁੜੇਲ ਕਹਿ ਕੇ ਜਿਉਂਦੇ-ਜੀਅ ਸਾੜ ਦਿੱਤਾ ਗਿਆ ਸੀ।

ਇਨ੍ਹਾਂ ਵਿੱਚੋਂ ਇੱਕ ਨਾਂ ਮਾਰਗ੍ਰੇਟ ਕ੍ਰੈਵੇਟਸਿਕ ਸੀ।

ਕ੍ਰੈਵੇਟਸਿਕ ਉਪਰ ਇਲਜ਼ਾਮ ਸੀ ਕਿ 1653 ਦੀਆਂ ਗਰਮੀਆਂ ਵਿੱਚ ਉਸਨੇ ਆਪਣੀਆਂ ਚਾਲਾਂ ਵਿੱਚ ਇੱਕ ਜੁਆਨ ਲੜਕੀ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਸੀ। ਖ਼ੈਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸੌਲ੍ਹਵੀਂ ਸਦੀ ਵਿੱਚ ਜਰਮਨੀ ਦੇ ਐਮਸਟਰਡਮ ਵਿੱਚ ਇੱਕ ਕਥਿਤ ਡੈਣ ਨੂੰ ਸਾੜੇ ਜਾਣ ਦਾ ਦ੍ਰਿਸ਼
Getty Images
ਮੱਧ ਯੁੱਗ ਦੇ ਯੂਰਪ ਵਿੱਚ ਹਜ਼ਾਰਾਂ ਔਰਤਾਂ ਨੂੰ ਕਾਲਾ ਜਾਦੂ ਕਰਨ ਵਾਲੀਆਂ ਕਹਿ ਕੇ ਸਮੂਹਿਕ ਤੌਰ ’ਤੇ ਸਾੜਿਆ ਗਿਆ (ਸੌਲ੍ਹਵੀਂ ਸਦੀ ਵਿੱਚ ਜਰਮਨੀ ਦੇ ਐਮਸਟਰਡਮ ਵਿੱਚ ਇੱਕ ਕਥਿਤ ਜਾਦੂਗਰਨੀ ਨੂੰ ਸਾੜੇ ਜਾਣ ਦਾ ਦ੍ਰਿਸ਼)

ਤਸੀਹਿਆਂ ਨਾਲ ਕੀਤੀ ਪੁੱਛ-ਗਿੱਛ ਦੌਰਾਨ ਉਸ ਨੇ ਕਾਲੇ-ਜਾਦੂ ਦੀ ਜਾਣਕਾਰ ਹੋਣਾ ਸਵੀਕਾਰ ਕਰ ਲਿਆ। ਉਸੇ ਸਾਲ 10 ਅਗਸਤ ਨੂੰ ਐਤਵਾਰ ਦੇ ਦਿਹਾੜੇ ਉਸ ਨੂੰ ਸਾੜ ਦਿੱਤਾ ਗਿਆ ਸੀ।

ਹਾਲਾਂਕਿ ਨਰਮੀ ਦਿਖਾਉਂਦਿਆਂ ਅਧਿਕਾਰੀਆਂ ਨੇ ਦਾਹ ਕਰਨ ਤੋਂ ਪਹਿਲਾਂ ਉਸ ਦਾ ਸਿਰ ਧੜ ਤੋਂ ਵੱਖ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਲੰਬੇ ਸਮੇਂ ਤੱਕ ਕ੍ਰੇਵੇਟਸਿਕ ਦੀ ਕਹਾਣੀ ਇਸੇ ਤਰ੍ਹਾਂ ਸੁਣਾਈ ਜਾਂਦੀ ਰਹੀ ਹੈ ਪਰ ਹਾਲ ਹੀ ਵਿੱਚ ਉਸਦੇ ਵਾਰਿਸਾਂ ਦੀ ਮਿਹਨਤ ਸਦਕਾ ਇਹ ਕਹਾਣੀ ਹੁਣ ਬਦਲ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪਰਿਵਾਰ ਦੀ ਭਾਲ

ਬੈਰੰਡ ਕ੍ਰੈਮਰ ਇੱਕ ਸਾਬਕਾ ਪੁਲਿਸ ਅਫ਼ਸਰ ਹਨ। ਉਨ੍ਹਾਂ ਦੀ ਵੰਸ਼ਾਵਲੀਆਂ ਦੀ ਖੋਜ ਕਰਨ ਵਿੱਚ ਡਾਢੀ ਦਿਲਚਸਪੀ ਰਹਿੰਦੀ ਹੈ। ਇਸੇ ਦਿਲਚਸਪੀ ਸਦਕਾ ਉਨ੍ਹਾਂ ਨੇ ਆਪਣੀ ਪਤਨੀ ਊਲਾ ਦੇ ਪਰਿਵਾਰਿਕ ਪਿਛੋਕੜ ਦੀ ਜਾਂਚ ਕਰਨ ਦੇ ਰਾਹ ਪਾਇਆ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਪਤਨੀ ਕ੍ਰੈਵਟਸਿਕ ਦੇ ਵੰਸ਼ ਵਿੱਚੋਂ ਹੈ।

ਕ੍ਰੈਮਰ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੁਰਵਜ਼ਾਂ ਵਿੱਚ ਇੱਤ ਅਖੌਤੀ ''ਜਾਦੂਗਰਨੀ'' ਸੀ ਤਾਂ ਮੈਨੂੰ ਇੱਕਦਮ ਝਟਕਾ ਲੱਗਿਆ।"

"ਮੇਰੀ ਪਤਨੀ ਨੇ ਇਕਦਮ ਸੋਚਿਆ, ਵਿਚਾਰੀ ਔਰਤ! ਪਰ ਅਸੀਂ ਘਬਰਾਏ ਨਹੀਂ ਕਿਉਂਕਿ ਅਸੀਂ ਸਕੂਲ ਵਿੱਚ ਪੜ੍ਹਿਆ ਸੀ ਕਿ ਉਨ੍ਹਾਂ ਸਾਲਾਂ ਦੌਰਾਨ ਯੂਰਪ ਵਿੱਚ ਅਜਿਹੇ ਬਹੁਤ ਸਾਰੇ ਅਨਿਆਂ ਹੋਏ ਸਨ।"

ਕ੍ਰੈਵਟਸਿਕ ਨੇ ਆਪਣੇ ਛੇ ਸਾਲਾਂ ਦੇ ਮਤਰਏ ਪੁੱਤਰ ਨੂੰ ਕਿਸੇ ਗੱਲੋਂ ਕੁੱਟਿਆ, ਜਿਸ ਮਗਰੋਂ ਉਸ ਮੁੰਡੇ ਨੇ ਕ੍ਰੈਵਟਸਿਕ ਉੱਪਰ ਇਹ ਇਲਜ਼ਾਮ ਲਾ ਦਿੱਤੇ।

ਕ੍ਰੈਮਰਜ਼ ਪਰਿਵਾਰ ਲੇਮਗੋ ਤੋਂ ਉੱਤਰ ਵੱਲ ਤਿੰਨ ਘੰਟੇ ਦੀ ਦੂਰੀ ''ਤੇ ਬ੍ਰੈਮਰਹੈਵਨ ਵਿੱਚ ਰਹਿੰਦੇ ਹਨ। ਉਹ ਮੰਨਦੇ ਹਨ ਕਿ ਭਾਂਵੇ ਕਿੰਨਾ ਵੀ ਸਮਾਂ ਬੀਤ ਗਿਆ ਹੈ, ਉਨ੍ਹਾਂ ਦੀ ਵਡੇਰੀ ਨੂੰ ਹਾਲੇ ਇਨਸਾਫ਼ ਨਹੀਂ ਮਿਲਿਆ ਸੀ।

ਅਮਰੀਕਾ ਦੇ ਮੈਸਾਚਿਊਟਿਸ ਵਿੱਚ ਸੇਲਮ ਸੁਣਵਾਈਆਂ ਲਈ ਜਾਣਿਆ ਜਾਂਦਾ ਹੈ।
Getty Images
ਅਮਰੀਕਾ ਦੇ ਮੈਸਾਚਿਊਟਿਸ ਵਿੱਚ ਸੇਲਮ ਸੁਣਵਾਈਆਂ ਲਈ ਜਾਣਿਆ ਜਾਂਦਾ ਹੈ

ਇਸ ਲਈ ਕਈ ਸਦੀਆਂ ਬਾਅਦ 2012 ਵਿੱਚ ਉਨ੍ਹਾਂ ਨੇ ਸਿਟੀ ਕਾਊਂਸਲ ਨੂੰ ਕ੍ਰੈਵਟਸਿਕ ਨੂੰ ਬਰੀ ਕਰਨ ਬਾਰੇ ਇੱਕ ਅਰਜ਼ੀ ਦਿੱਤੀ।

ਪੰਜ ਸਾਲ ਬਾਅਦ ਕ੍ਰੈਵਟਸਿਕ ਅਤੇ ਸ਼ਹਿਰ ਵਿੱਚ ਹੋਏ ਵਿੱਚ ਅਜਿਹੇ ਮੁਕੱਦਮਿਆਂ ਦੇ ਹੋਰ ਪੀੜਤਾਂ ਦੇ ਨਾਂਅ ਕਲੰਕ ਮੁਕਤ ਹੋ ਸਕੇ।

ਅਸੀਂ ਸੋਚਿਆਂ ਕਿ ਕ੍ਰੈਵਟਸਿਕ ਦੇ ਨਾਂਅ ਨਾਲ ਅਨਿਆਂ ਵੱਸ ਲੱਗਿਆ ਕਲੰਕ ਹਟਵਾਉਣਾ ਮਹੱਤਵਪੂਰਨ ਹੈ। ਖ਼ਾਸ ਕਰ ਕੇ ਜੇ ਇਹ ਸਰਕਾਰ ਜਾਂ ਚਰਚ ਵੱਲੋਂ ਕੀਤਾ ਗਿਆ ਸੀ ਤਾਂ ਭਾਵੇਂ ਲੰਬੇ ਸਮੇਂ ਬਾਅਦ ਹੀ ਸਹੀ, ਉਸ ਭੁੱਲ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ।

"ਅਜਿਹਾ ਜੋ ਵੀ ਮਾਮਲਾ ਸਾਹਮਣੇ ਆਉਂਦਾ ਹੈ ਉਹ ਸਾਨੂੰ ਉਸ ਬੇਇਨਸਾਫ਼ੀ ਨੂੰ ਭੁੱਲਣ ਤੋਂ ਰੋਕਦਾ ਹੈ।"

ਜੋੜਾ ਇੱਕ ਪੈਂਫ਼ਲਿਟ ਦਿਖਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੀ ਇੱਕ ਵਡੇਰੇ ਦਾ ਨਾਂਅ ''ਡੈਣ'' ਲਿਖਿਆ ਗਿਆ ਹੈ।
Bernd Brammer
The Krammers believe injustices, particularly if committed by the Church or the state, need to be rectified ਕ੍ਰੈਮਰਜ਼ ਜੋੜੇ ਦਾ ਕਹਿਣਾ ਹੈ ਕਿ ਅਤੀਤ ਵਿੱਚ ਸਰਕਾਰ ਜਾਂ ਚਰਚ ਵੱਲੋਂ ਕੀਤੇ ਅਨਿਆਂ ਦੀ ਭੁੱਲ ਠੀਕ ਕੀਤੀ ਜਾਣੀ ਚਾਹੀਦੀ ਹੈ। ਤਸਵੀਰ ਵਿੱਚ ਜੋੜਾ ਇੱਕ ਪੈਂਫ਼ਲਿਟ ਦਿਖਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੀ ਇੱਕ ਵਡੇਰੇ ਦਾ ਨਾਂਅ ‘ਜਾਦੂਗਰਨੀ’ ਲਿਖਿਆ ਗਿਆ ਹੈ।

''ਜਾਦੂਗਰਨੀਆਂ ਦਾ ਸ਼ਿਕਾਰ''

ਸਤ੍ਹਾਰਵੀਂ ਸਦੀ ਵਿੱਚ ਮੈਸੇਚੁਸਿਟਸ (ਅਮਰੀਕਾ) ਵਿੱਚ ਹੋਏ ''ਸਲੇਮ ਟ੍ਰਾਇਲਜ਼'' ਬਾਰੇ ਤਾਂ ਦੁਨੀਆਂ ਜਾਣਦੀ ਹੈ ਪਰ ਅਸਲ ਵਿੱਚ ਤਾਂ ਯੂਰਪ ਵਿੱਚ ਇਨ੍ਹਾਂ ''ਜਾਦੂਗਰਨੀਆਂ'' ਦਾ ਅਜਿਹਾ ਸ਼ਿਕਾਰ ਖੇਡਿਆ ਗਿਆ, ਜਿਸ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ।

ਸਲੇਮ ਵਿੱਚ 200 ਲੋਕਾਂ ''ਤੇ ਜਾਦੂਗਰਨੀ ਹੋਣ ਦਾ ਦੋਸ਼ ਲਾਇਆ ਗਿਆ ਅਤੇ 20 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਵਰਤਮਾਨ ਜਰਮਨੀ ਵਿੱਚ ਹੀ 25,000 ਫ਼ਾਸੀਆਂ ਦਿੱਤੇ ਜਾਣ ਦਾ ਅੰਦਾਜਾ ਲਾਇਆ ਜਾਂਦਾ ਹੈ।

ਮੌਜੂਦਾ ਸਵਿਟਜ਼ਰਲੈਂਡ ਦੇ ਤਾਂ ਇੱਕ ਪੂਰੇ ਪਿੰਡ ਨੂੰ ਮੁਕਾ ਦਿੱਤਾ ਗਿਆ ਸੀ।

ਅੰਦਾਜਾ ਲਾਇਆ ਜਾਂਦਾ ਹੈ ਕਿ ਸੋਲਵੀਂ ਅਤੇ ਸਤ੍ਹਾਰਵੀਂ ਸਦੀ ਦੌਰਾਨ ਯੂਰਪ ਵਿੱਚ 40,000 ਤੋਂ 60,000 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।

1571 ਵਿੱਚ ਬਣਿਆ "ਦਾ ਵਿਚ ਮੇਅਰਜ਼ ਹਾਊਸ" ਜੋ ਕਿ ਹੁਣ ਡੈਣਾਂ ਦੇ ਸ਼ਿਕਾਰ ਦੇ ਪੀੜਤਾਂ ਦੀ ਯਾਦਗਾਰ ਹੈ
Getty Images
1571 ਵਿੱਚ ਬਣਿਆ "ਦਾ ਵਿਚ ਮੇਅਰਜ਼ ਹਾਊਸ" ਜੋ ਕਿ ਹੁਣ ਜਾਦੂਗਰਨੀਆਂ ਦੇ ਸ਼ਿਕਾਰ ਦੇ ਪੀੜਤਾਂ ਦੀ ਯਾਦਗਾਰ ਹੈ

ਹਾਰਟਮਟ ਹੇਗਲਰ ਉਨਾ ਸ਼ਹਿਰ ਵਿੱਚ ਸਾਲ 2010 ਤੋਂ ਇੱਕ ਪ੍ਰੋਟੈਸਟੈਂਟ ਪਾਦਰੀ ਹਨ। ਉਦੋਂ ਤੋਂ ਲੈ ਕੇ ਉਨ੍ਹਾਂ ਨੇ ਵਿਚ ਹੰਟ ਦਾ ਸ਼ਿਕਾਰ ਹੋਏ ਸੈਂਕੜੇ ਲੋਕਾਂ ਨੂੰ ਬਰੀ ਕਰਾਉਣ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਲਈ ਇਹ ਮੇਰੇ ਅਕੀਦੇ ਦੀ ਭਰੋਸੇਯੋਗਤਾ ਦਾ ਸਵਾਲ ਹੈ। ਈਸਾ ਮਸੀਹ ''ਤੇ ਇਲਜ਼ਾਮ ਲਾਏ ਗਏ ਤੇ ਮਰਨ ਤੱਕ ਤਸੀਹੇ ਦਿੱਤੇ ਗਏ। ਜਦਕਿ ਅਸੀਂ ਈਸਾਈ ਕਹਿੰਦੇ ਹਾਂ ਕਿ ਉਹ ਨਿਰਦੋਸ਼ ਸਨ।

"ਵਿਚ ਹੰਟ ਦੇ ਪੀੜਤਾਂ ਨੂੰ ਵੀ ਉਹੀ ਸਭ ਸਹਿਣਾ ਪਿਆ, ਬੇਕਸੂਰ ਹੋਣ ਦੇ ਬਾਵਜੂਦ ਉਨ੍ਹਾਂ ''ਤੇ ਇਲਜ਼ਾਮ ਲਾਏ ਗਏ ਤੇ ਤਸੀਹੇ ਦੇ ਕੇ ਮਾਰ ਦਿੱਤੇ ਗਏ।"

ਉਸਨੇ ਕਿਹਾ ਪਰ ਲੜਾਈ ਸਿਰਫ਼ ਅਤੀਤ ਲਈ ਹੀ ਨਹੀਂ ਹੈ, ਇਹ ''ਹਿੰਸਾ ਅਤੇ ਲੋਕਾਂ ਨੂੰ ਹਾਸ਼ੀਆਗਤ'' ਕੀਤੇ ਜਾਣ ਵਿਰੁੱਧ ਹੈ ਜੋ ਕਿ ਅੱਜ ਦੀ ਦੁਨੀਆਂ ਵਿੱਚ ਵੀ ਹੋ ਰਿਹਾ ਹੈ।

ਸੇਲਮ ਸੁਣਵਾਈ ਦਾ ਇੱਕ ਚਿੱਤਰ
Getty Images
ਕਾਲੇ ਜਾਦੂ ਦੇ ਮੁਜਰਮਾ ਮੰਨੇ ਗਏ ਬੱਚਿਆਂ ਨੂੰ ਵੀ ਸਾੜ ਦਿੱਤਾ ਜਾਂਦਾ ਸੀ (ਸੇਲਮ ਸੁਣਵਾਈ ਦਾ ਇੱਕ ਚਿੱਤਰ)

ਨੌਂ ਸਾਲ ਦੀ ਉਮਰ ਦੀ ਇੱਕ ''ਜਾਦੂਗਰਨੀ''

ਫ਼ਾਦਰ ਹੈਗਲਰ ਨੇ ਕਿਹਾ, ਕ੍ਰਿਸਟੀਨ ਤਾਏਪਲ ਦੇ ਮਾਮਲੇ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਇੱਕ ਨੌਂ ਸਾਲਾਂ ਦੀ ਕੁੜੀ ਜਿਸਨੂੰ ਉਬਰੇਕ੍ਰਿਚਨ ਪਿੰਡ ਵਿੱਚ 1630 ਵਿੱਚ ਫ਼ਾਂਸੀ ਦੇ ਦਿੱਤੀ ਗਈ ਸੀ।

ਕ੍ਰਿਸਟੀਨ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਇੱਕ ਜਾਦੂਗਰਨੀ ਹੈ ਅਤੇ ਉਸਨੇ ਜਾਦੂਗਰਨੀਆਂ ਦੇ ਸ਼ੈਤਾਨ ਨਾਲ ਇੱਕ ਜਗਰਾਤੇ ਦੌਰਾਨ ਕੀਤੇ ਜਾਂਦੇ ਨਾਚ ਵਿੱਚ ਵੀ ਹਿੱਸਾ ਲਿਆ ਸੀ। ਉਸ ਰਾਤ ਉਸ ਨਾਲ ਅੱਠ ਮਰਦ, ਛੇ ਔਰਤਾਂ ਅਤੇ ਇੱਕ ਹੋਰ ਛੋਟੀ ਬੱਚੀ (ਗਰੇਟ ਹਲਮਨ) ਸਮੇਤ 15 ਹੋਰ ਜਣੇ ਵੀ ਉਸ ਰਸਮ ਵਿੱਚ ਸ਼ਾਮਲ ਸਨ।

ਕ੍ਰਿਸਟੀਨ ਨੇ ਆਪਣੇ ਬਾਰੇ ਅਜਿਹੀਆਂ ਕਹਾਣੀਆਂ ਕਿਉਂ ਦੱਸਣੀਆਂ ਸ਼ੁਰੂ ਕੀਤੀਆਂ, ਇਸ ਬਾਰੇ ਮਾਹਰਾਂ ਕੋਲ ਕੋਈ ਤਸੱਲੀਬਖ਼ਸ ਜਵਾਬ ਤਾਂ ਨਹੀਂ ਹੈ ਪਰ ਉਹ ਇਸ ਨੂੰ ਬਾਲ-ਸ਼ੋਸ਼ਣ ਅਤੇ ਹੋਰ ਨਾਲ ਜੋੜ ਕੇ ਦੇਖਦੇ ਹਨ।

ਅਧਿਕਾਰੀਆਂ ਨੇ ਉਸਨੂੰ ਅਤੇ ਉਸ ਵੱਲੋਂ ਦੱਸੇ ਗਏ ਪੰਦਰਾਂ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਤਹੀਸੇ ਦਿੱਤੇ। ਉਨ੍ਹਾਂ ਨੇ ਅਗਾਂਹ ਹੋਰ ਲੋਕਾਂ ਦੇ ਨਾਮ ਲਏ। ਤਿੰਨ ਮਹੀਨਿਆਂ ਦੇ ਵਿੱਚ ਸੱਤ ਮੁਕੱਦਮੇ ਚੱਲੇ।

ਜਰਮਨੀ ਦਾ ਉਬਰੇਕ੍ਰਿਚਨ ਪਿੰਡ
Getty Images
ਜਰਮਨੀ ਦਾ ਉਬਰੇਕ੍ਰਿਚਨ ਪਿੰਡ ਵੀ ਅਜਿਹੀਆਂ ਸੁਣਵਾਈਆਂ ਲਈ ਬਦਨਾਮ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਚਰਚਿਤ ਨੌਂ ਸਾਲਾ ਬੱਚੀ ਦੀ ਸੁਣਵਾਈ ਦਾ ਮਾਮਾਲ ਹੈ

ਇਸ ਦੇ ਅੰਤ ਵਿੱਚ 58 ਲੋਕਾਂ ਨੂੰ ਇੱਕੋ ਵਾਰ ਵਿੱਚ ਸਾੜ ਦਿੱਤਾ ਗਿਆ, ਜਿਸ ਵਿੱਚ ਕ੍ਰਿਸਟੀਨ, ਉਸਦੀ ਮਤਰੇਈ ਮਾਂ, ਗਰੇਟ ਅਤੇ ਉਸਦੇ ਮਾਪੇ ਸ਼ਾਮਲ ਸਨ।

ਫ਼ਾਦਰ ਹੈਗਲਰ ਕਹਿੰਦੇ ਹਨ, " ਤੁਸੀਂ ਕਲਪਨਾ ਕਰ ਸਕਦੇ ਹੋ ਨੌਂ ਸਾਲਾਂ ਦੀ ਕੁੜੀ ਤਸੀਹਿਆਂ ਦੇ ਔਜਾਰ ਦੇਖ ਕੇ ਬਹੁਤ ਡਰ ਗਈ ਹੋਵੇਗੀ।

ਮੁਢਲੀ ਪੁੱਛ-ਗਿੱਛ ਵਿੱਚ ਮੁਲਜ਼ਮਾਂ ਨੂੰ ਤਸੀਹਿਆਂ ਦਾ ਸਮਾਨ ਦਿਖਾਉਣਾ ਬਹੁਤ ਹੀ ਆਮ ਗੱਲ ਸੀ।

ਜਿਸ ਤੋਂ ਬਾਅਦ ਪੁੱਛ-ਗਿੱਛ ਲਈ ਅਸਹਿ ਜਿਸਮਾਨੀ ਤਸੀਹਿਆਂ ਦੇ ਨਾਲ-ਨਾਲ ਕਈ ਦਿਨਾਂ ਤੱਕ ਸੌਣ ਨਹੀਂ ਦਿੱਤਾ ਜਾਂਦਾ ਸੀ।

ਇੱਕ ਆਮ ਤਸੀਹਾ ਤਾਂ ਇਹ ਸੀ ਕਿ ਕਿਸੇ ''ਜਾਦੂਗਰਨੀ'' ਨੂੰ ਕੁਰਸੀ ਨਾਲ ਬੰਨ ਕੇ ਪਾਣੀ ਵਿੱਚ ਡੋਬ ਦਿੱਤਾ ਜਾਂਦਾ ਸੀ।

ਜੋ ਤੈਰ ਦੀਆਂ ਰਹਿ ਜਾਂਦੀਆਂ ਉਨ੍ਹਾਂ ਨੂੰ ਜਾਦੂਗਰਨੀ ਮੰਨ ਲਿਆ ਜਾਂਦਾ, ਜਿਨ੍ਹਾਂ ਨੇ ਆਪਣੇ ਜਾਦੂ ਨੂੰ ਆਪਣੀ ਜਾਨ ਬਚਾਉਣ ਲਈ ਲਈ ਵਰਤਿਆ। ਬਾਅਦ ਵਿੱਚ ਉਨ੍ਹਾਂ ਨੂੰ ਇਕੱਠਿਆਂ ਹੀ ਸਾੜ ਦਿੱਤਾ ਜਾਂਦਾ।

ਡੈਣਾਂ ਦੇ ਸ਼ੈਤਾਨ ਨਾਲ ਜਗਰਾਤੇ ਦੌਰਾਨ ਨਾਚ ਦੀ ਪੇਸ਼ਕਾਰੀ- ਨਿੱਜੀ ਸੰਗ੍ਰਿਹ
Getty Images
ਇਤਿਹਾਸਕਾਰਾਂ ਨੇ ਜਾਦੂਗਰਨੀਆਂ ਦੇ ਸ਼ਿਕਾਰੀਆਂ ਦੀ ਜਾਦੂਗਰਨੀਆਂ ਨੂੰ ਸ਼ੈਤਾਨ ਨਾਲ ਸੰਭੋਗ ਕਰਨ ਦੀਆਂ ਮੁਲਜ਼ਮ ਕਹਿ ਕੇ ਮਾਰਨ ਦੀ ਦਿਲਚਸਪੀ ਵੱਲ ਧਿਆਨ ਦਵਾਇਆ ਹੈ ( ਜਾਦੂਗਰਨੀਆਂ ਦੇ ਸ਼ੈਤਾਨ ਨਾਲ ਜਗਰਾਤੇ ਦੌਰਾਨ ਨਾਚ ਦੀ ਪੇਸ਼ਕਾਰੀ- ਨਿੱਜੀ ਸੰਗ੍ਰਿਹ)

ਡੁੱਬਣ ਵਾਲਿਆਂ ਨੂੰ ਬੇਕਸੂਰ ਮੰਨਿਆਂ ਜਾਂਦਾ ਜੋ "ਮਰਜ਼ੀ ਤੋਂ ਬਿਨਾਂ ਮਰੇ" ਸਨ।

ਅਵੇਸਲੀ ਲਾਲਸਾ

ਹਾਲਾਂਕਿ ਮਰਦਾਂ ''ਤੇ ਵੀ ਕਾਲੇ-ਜਾਦੂ ਦੇ ਮੁਕੱਦਮੇ ਚਲਾਏ ਗਏ ਅਤੇ ਪਰ ਇਨ੍ਹਾਂ 85 ਫ਼ੀਸਦ ਜਾਂ ਉਸ ਤੋਂ ਵੀ ਵੱਧੇਰੇ ਔਰਤਾਂ ਹੀ ਸਨ।

ਉਨ੍ਹਾਂ ''ਤੇ ਅਕਸਰ "ਸ਼ੈਤਾਨ ਨਾਲ ਸੰਭੋਗ" ਕਰਨ ਦੇ ਇਲਜ਼ਾਮ ਲਾਏ ਜਾਂਦੇ।

ਪੰਦਰਵੀਂ ਸਦੀ ਦੇ ''ਵਿਚ ਹੰਟਿੰਗ'' ਦਸਤਾਵੇਜ਼ ''ਮਲੇਅਸ ਮੇਲਫ਼ਿਕਰਮ'', ਵਿੱਚ ਔਰਤਾਂ ਦੀ ਬੇਅੰਤ ਜਿਨਸੀ ਭੁੱਖ ''ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਔਰਤਾਂ ਨੂੰ ਭਲਾਈ ਜਾਂ ਬਦਕਾਰੀ ਵਿੱਚ ਕੋਈ ਸੰਜਮ ਨਾ ਵਰਤਣ ਵਾਲੇ ਜੀਵਾਂ ਵਜੋਂ ਦਰਸਾਇਆ ਗਿਆ ਹੈ।

ਲਿਲੀਆਸ ਐਡੀ
Dundee University
ਲਿਲੀਆਸ ਐਡੀ ਦੀ 1704 ਵਿੱਚ ਹਿਰਾਸਤ ਦੌਰਾਨ ਮੌਤ ਹੋ ਗਈ ਸੀ-ਕਾਲਪਨਿਕ ਤਸਵੀਰ

ਵਕੀਲ ਕਲੇਅਰ ਮਿਸ਼ੈਲ ਕਿਊਸੀ ਨੇ ਹਾਲ ਹੀ ਵਿੱਚ ਸਕੌਟਲੈਂਡ ਵਿੱਚ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਔਰਤਾਂ ਦੇ ਪ੍ਰਤੀ ਜੋ ਨਫ਼ਰਤ (misogyny) ਰੱਖੀ ਜਾਂਦੀ ਸੀ ਉਹ ਹੁਣ ਵੀ ਕਾਇਮ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕਾਲੇ-ਜਾਦੂ ਨੂੰ ਅੱਜ ਵੀ ਸਮਾਜ ਵੱਲੋਂ ਔਰਤਾਂ ਤੇ ਬੱਚਿਆਂ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ।"

ਉਸਦੀ ਮੁਹਿੰਮ 1563 ਤੋਂ 1736 ਤੱਕ ਲਾਗੂ ਰਹੇ ''ਸਕੌਟਲੈਂਡ ਵਿਚ ਐਕਟ'' ਤਹਿਤ ਜਿਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ, ਉਨ੍ਹਾਂ ਲਈ ਨੂੰ ਮਾਫ਼ ਕਰਨ ਅਤੇ ਮਾਫ਼ੀ ਮੰਗੇ ਜਾਣ ਦੀ ਮੰਗ ਕਰਦੀ ਹੈ। ਇਸ ਤੋਂ ਇਲਵਾ ਉਨ੍ਹਾਂ ਦੀ ਮੰਗ ਹੈ ਕਿ ਪੀੜਤਾਂ ਦੀ ਯਾਦ ਵਿੱਚ ਇੱਕ ਯਾਦਗਾਰ ਵੀ ਉਸਾਰੀ ਜਾਵੇ।

ਉਨ੍ਹਾਂ ਦੇ ਯਤਨਾਂ ਤੋਂ ਬਾਅਦ ਇਸ ਸੰਬੰਧ ਵਿੱਚ ਇਤਿਹਾਸਕ ਪਿੰਡ ਕੁਲਰੌਸ ਦੇ ਨੇੜੇ ਤਿੰਨ ਯਾਦਗਾਰੀ ਤਖ਼ਤੀਆਂ ਲਾਈਆਂ ਗਈਆਂ ਹਨ। ਇਹ ਯਾਦਗਾਰ ਉਨ੍ਹਾਂ 380 ਸਥਾਨਕ ਔਰਤਾਂ ਦੀ ਯਾਦ ਵਿੱਚ ਹਨ ਜਿਨ੍ਹਾਂ ਨੂੰ ਕੈਦ ਰੱਖਿਆ ਗਿਆ ਅਤੇ ਤਸੀਹੇ ਦੇਣ ਮਗਰੋਂ ਫਾਂਸੀ ਦਿੱਤੀ ਗਈ ਤੇ ਫਿਰ ਸਾੜ ਦਿੱਤਾ ਗਿਆ।

ਜੇਮਜ਼ ਛੇਵਾਂ
BBC
ਜੇਮਜ਼ ਛੇਵਾਂ ਆਪਣੇ ਆਪ ਨੂੰ ਜਾਦੂਗਰੀ ਮਾਮਲਿਆਂ ਦਾ ਇੱਕ ਮਾਹਰ ਸਮਝਦਾ ਸੀ ਉਸ ਨੇ 1597 ਵਿੱਚ Daemonologie ਨਾਂਅ ਦੀ ਇੱਕ ਕਿਤਾਬ ਵੀ ਲਿਖੀ

ਪਿਛਲੇ ਸਾਲ, ਲਿਲੀਆਸ ਐਡੀ ਦੀ ਕਬਰ ''ਤੇ ਇੱਕ ਕੌਮੀ ਯਾਦਗਾਰ ਬਣਾਉਣ ਦੀ ਯੋਜਨਾ ਪੇਸ਼ ਕੀਤੀ ਗਈ।

ਐਡੀ ਦੀ 1704 ਵਿੱਚ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਜਦੋਂ ਉਸ ਨੂੰ ਤਸੀਹੇ ਦੇ ਕੇ ਮਨਾਇਆ ਜਾ ਰਿਹਾ ਸੀ ਕਿ ਉਸ ਨੇ ਸ਼ੈਤਾਨ ਨਾਲ ਸੰਭੋਗ ਕੀਤਾ ਸੀ।

ਸ਼ੈਤਾਨੀ ਸਦਮਾ

ਸਕੌਟਲੈਂਡ ਦੇ ਇਸ "ਸ਼ੈਤਾਨੀ ਸਦਮੇ" ਦੀ ਸ਼ੁਰੂਆਤ ਬ੍ਰਿਟੇਨ ਦੇ ਕਿੰਗ ਜੇਮਜ਼ ਛੇਵੇਂ ਤੋਂ ਬਾਅਦ ਹੋਈ। ਉਹ ਆਪਣੇ ਆਪ ਨੂੰ ਜਾਦੂਗਰੀ ਮਾਮਲਿਆਂ ਦਾ ਇੱਕ ਮਾਹਰ ਸਮਝਦੇ ਸਨ ਤੇ ਉਨ੍ਹਾਂ ਨੇ ਇਸ ਬਾਰੇ ਇੱਕ ਕਿਤਾਬ ਵੀ ਲਿਖੀ ਸੀ।

ਜੇਮਜ਼ ਛੇਵਾਂ ਜਦੋਂ ਉਸਨੂੰ ਡੈਨਮਾਰਕ ਤੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਉਹ ਇੱਕ ਭਿਆਨਕ ਸਮੁੰਦਰੀ ਤੂਫ਼ਾਨ ਵਿੱਚ ਘਿਰ ਗਿਆ। ਉਸਨੇ ਮਾੜੇ ਮੌਸਮ ਲਈ ਕਾਲੇ-ਜਾਦੂ ਨੂੰ ਜ਼ਿੰਮੇਵਾਰ ਦੱਸਿਆਂ ਜਾਦੂਗਰਨੀਆਂ ਦੇ ਕਲਲੇਆਮ ਦੇ ਹੁਕਮ ਜਾਰੀ ਕਰ ਦਿੱਤੇ।

ਉਸ ਦੇ ਹੁਕਮਾਂ ਦੇ ਨਤੀਜੇ ਵਜੋਂ ਲਗਭਗ 4000 ਲੋਕਾਂ ''ਤੇ ਇਲਜ਼ਾਮ ਲਾਏ ਗਏ ਅਤੇ 2600 ਨੂੰ ਫ਼ਾਸੀ ਦਿੱਤੀ ਗਈ।

ਮਿਸ਼ੇਲ ਇੱਕ ਖ਼ਾਸ ਕੇਸ ਬਾਰੇ ਦਸਦੇ ਹਨ: ਸਕੌਟਲੈਂਡ ਦੇ ਉੱਤਰ-ਪੂਰਬੀ ਤੱਟ ਤੋਂ ਉਰਕਨੀ ਟਾਪੂ ਦੀ ਇੱਕ ਔਰਤ ਸੀ ਜਿਸ ਨੂੰ ਆਪਣੇ ਪਿੰਡ ਦੇ ਇੱਕ ਮਛੇਰੇ ਨਾਲ ਪਿਆਰ ਹੋ ਜਾਂਦਾ ਹੈ।

ਇੱਕ ਦਿਨ ਜਦੋਂ ਮਛੇਰਾ ਸਮੁੰਦਰ ਵਿੱਚ ਗਿਆ ਤਾਂ ਤੂਫ਼ਾਨ ਆ ਗਿਆ।

ਮਿਸ਼ੇਲ ਦਾ ਕਹਿਣਾ ਹੈ ਕਿ ਲੋਕ ਇਤਿਹਾਸ ਦੀ ਪ੍ਰਵਾਹ ਕਰਦੇ ਹਨ
Kathryn Rattray
ਮਿਸ਼ੇਲ ਦਾ ਕਹਿਣਾ ਹੈ ਕਿ ਲੋਕ ਇਤਿਹਾਸ ਦੀ ਪ੍ਰਵਾਹ ਕਰਦੇ ਹਨ

ਮਿਸ਼ੇਲ ਦਸਦੇ ਹਨ ਕਿ ਵਾਪਸ ਆ ਕੇ ਮਛੇਰੇ ਨੇ ਦੱਸਿਆ ਕਿ ਜਦੋਂ ਉਹ ,"ਸਮੁੰਦਰ ਵਿੱਚ ਗਿਆ ਤਾਂ ਉਸ ਵੱਲ ਇੱਕ ਸੀਲ ਮੱਛੀ ਨੇ ਘੂਰਿਆ ਤਾਂ ਇਹ ਸੀਲ ਮੱਛੀ ਉਹੀ ਜਾਦੂਗਰਨੀ ਸੀ।"

"ਫ਼ਿਰ ਉਨ੍ਹਾਂ ਨੇ ਮੰਨ ਲਿਆ ਗਿਆ ਕਿ ਉਸ ਵਿੱਚ ਵੱਖ-ਵੱਖ ਦੇਹ ਪਲਟਾਉਣ ਦੀ ਸ਼ਕਤੀ ਸੀ। ਇੰਨਾ ਕਾਫ਼ੀ ਸੀ ਅਤੇ ਉਸ ਨੂੰ ਫ਼ਾਂਸੀ ਲਾ ਦਿੱਤੀ ਗਈ।"

ਇਤਿਹਾਸ ਨੂੰ ਦੁਬਾਰਾ ਲਿਖਣਾ

ਇਤਿਹਾਸ ਨੂੰ ਦੁਬਾਰਾ ਲਿਖਣਾ ਸੌਖਾ ਨਹੀਂ ਹੈ ਭਾਵੇਂ ਨਿਆਂ ਕਿੰਨਾ ਵੀ ਸਪਸ਼ਟ ਕਿਉਂ ਨਾ ਹੋਵੇ।

ਜਰਮਨੀ ਵਿਚ, ਪਾਦਰੀ ਹੇਗਲਰ ਦਾ ਕਹਿਣਾ ਹੈ ਕਿ ਕੁਝ ਸਥਾਨਕ ਅਧਿਕਾਰੀਆਂ ਨੇ ਰੀਹੈਬਲੀਟੇਸ਼ਨ ਤੋਂ ਇਨਕਾਰ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਕਾਲੇ-ਜਾਦੂ ਦੀਆਂ ਕਹਾਣੀਆਂ ਸ਼ਹਿਰ ਦੀ ਸਾਖ ਨੂੰ ਦਾਗ਼ ਲਾਉਣਗੀਆਂ ਅਤੇ ਸੈਰ-ਸਪਾਟੇ ਨੂੰ ਨੁਕਸਾਨ ਪਹੁੰਚਾਉਣਗੀਆਂ।

ਕੋਰੋਨਾਵਾਇਰਸ
BBC

ਜਰਮਨੀ ਦੇ ਧਾਰਮਿਕ ਆਗੂਆਂ ਨੇ ਇਸ ਲਹਿਰ ਨਾਲ ਹਮਦਰਦੀ ਪ੍ਰਗਟਾਈ ਹੈ, ਪਰ ਕਿਹਾ ਹੈ ਕਿ ਚਰਚ ਮੌਜੂਦਾ ਸਮੱਸਿਆਂਵਾਂ ''ਤੇ ਧਿਆਨ ਦੇਵੇ, ਜਿਵੇਂ ਕਿ ਸ਼ਰਨਾਰਥੀਆਂ ਦਾ ਸੰਕਟ ਅਤੇ ਗ਼ਰੀਬੀ ''ਤੇ।

ਆਇਰਲੈਂਡ ਵਿੱਚ ਕੁਝ ਕਾਰਕੁਨ ਦੇਸ਼ ਵਿੱਚ ਵਿੱਚ ਟਰਾਇਲ ਦੇ ਪੀੜਤਾਂ ਦਾ ਸਨਮਾਨ ਵਿੱਚ ਇਕ ਯਾਦਗਾਰ ਦੀ ਲਗਾਤਾਰ ਹਮਾਇਤ ਕਰਦੇ ਰਹਿੰਦੇ ਹਨ।

ਪਰ ਮਿਸ਼ੇਲ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਗ਼ੁਲਾਮੀ ਦੇ ਪ੍ਰਤੀਕ ਲੋਕਾਂ ਦੇ ਬੁੱਤਾਂ ਨੂੰ ਤੋੜਿਆ ਜਾਣਾ ਇਸ ਗੱਲ ਦਾ ਅਹਿਮ ਸੰਕੇਤ ਹੈ ਕਿ ਲੋਕ ਇਤਿਹਾਸ ਦੀ ਪ੍ਰਵਾਹ ਕਰਦੇ ਹਨ।"

ਕ੍ਰੈਮਰ ਪਰਿਵਾਰ ਲਈ ਆਪਣੇ ਪੂਰਵਜਾਂ ਬਾਰੇ ਜਾਣਨ ਦੀ ਇੱਛਾ ਬਰੈਂਡ ਕ੍ਰੈਮਰ ਦੇ 15 ਸਾਲਾਂ ਦਾ ਹੋਣ ਤੋਂ ਪੈਦਾ ਹੋਈ ਸੀ।

ਸਲੇਮ ਵਿੱਚ ਸਲੇਮ ਵਿੱਚ ਯਾਦਗਾਰ
Getty Images
ਯੂਰਪ ਅਤੇ ਅਮਰੀਕਾ ਵਿੱਚ ਵਿਚ ਹੰਟ ਅਤੇ ਇਸ ਨਾਲ ਜੁੜੇ ਮੁਕੱਦਮਿਆਂ ਦੇ ਪੀੜਤਾਂ ਦੀ ਯਾਦ ਵਿੱਚ ਯਾਦਗਾਰਾਂ ਕਾਇਮ ਕੀਤੀਆਂ ਗਈਆਂ ਹਨ -ਸਲੇਮ ਵਿੱਚ ਸਲੇਮ ਵਿੱਚ ਯਾਦਗਾਰ

ਉਹ ਕਹਿੰਦੇ ਹਨ, ਮੇਰੀ ਦਾਦੀ ਯਹੂਦੀ ਸੀ ਅਤੇ ਉਹ ਕਿਸਮਤ ਵਾਲੀ ਸੀ ਕਿ ਉਹ ਉਸਦੇ ਸਮਿਆਂ ਵਿੱਚ ਜਿਊਂਦੀ ਰਹੀ। ਮੇਰੇ ਪੜਦਾਦਾ ਪੜਦਾਦੀ ਇੰਨੇ ਨਸੀਬ ਵਾਲੇ ਨਹੀਂ ਸਨ।

ਉਨ੍ਹਾਂ ਨੇ ਉਸ ਜਗ੍ਹਾ ਦੀ ਭਾਲ ਵਿੱਚ ਪੰਜ ਸਾਲ ਲਾਏ ਜਿੱਥੇ ਮੇਰੇ ਦਾਦਾ ਦੀਆਂ ਅਸਥੀਆਂ ਦਫ਼ਨਾਈਆਂ ਗਈਆਂ ਸਨ।

ਸਾਲ 2001 ਵਿੱਚ ਉਸਦੇ ਦਾਦੇ ਦੀ ਮੌਤ ਤੋਂ ਤਕਰੀਬਨ ਛੇ ਦਹਾਕਿਆਂ ਬਾਅਦ ਉਸ ਨੂੰ ਬਰਲਿਨ ਵਿੱਚ ਇੱਕ ਸਮੂਹਿਕ ਕਬਰ ਮਿਲੀ। ਇਸ ਤਜ਼ਰਬੇ ਨੇ ਉਸ ''ਤੇ ਡੂੰਘੇ ਨਿਸ਼ਾਨ ਛੱਡੇ।

"ਮੈਂ ਉਸ ਕਬਰ ਵੱਲ ਦੇਖਦੇ ਹੋਏ, ਉਥੇ ਦੋ ਘੰਟੇ ਬਿਤਾਏ। ਜਦੋਂ ਕਿ ਮੈਂ ਆਪਣੇ ਦਾਦੇ ਦੀ ਭਾਲ ਕਰ ਰਿਹਾ ਸੀ ਤਾਂ ਮੈਂ ਉਨ੍ਹਾਂ ਭਿਆਨਕ ਚੀਜ਼ਾਂ ਬਾਰੇ ਸੋਚ ਰਿਹਾ ਸੀ ਜੋ ਲੋਕ, ਹੋਰ ਲੋਕਾਂ ਨਾਲ ਕਰ ਸਕਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ab7f2a3f-1f19-4851-86f0-eb44e2e0502d'',''assetType'': ''STY'',''pageCounter'': ''punjabi.international.story.54749043.page'',''title'': ''ਜਦੋਂ ਔਰਤਾਂ ਨੂੰ ਕਾਲੇ-ਜਾਦੂ ਕਰਨ ਵਾਲੀਆਂ ‘ਜਾਦੂਗਰਨੀਆਂ’ ਕਹਿ ਕਿ ਸਾੜ ਦਿੱਤਾ ਜਾਂਦਾ ਸੀ'',''published'': ''2020-11-06T06:54:51Z'',''updated'': ''2020-11-06T06:54:51Z''});s_bbcws(''track'',''pageView'');

Related News