ਫਰਾਂਸ ਦੇ ਨੀਸ ਸ਼ਹਿਰ ''''ਚ ਹਮਲਾ : 3 ਜਣਿਆਂ ਦੀ ਮੌਤ, ਔਰਤ ਦਾ ਸਿਰ ਕਲਮ ਕੀਤਾ

10/29/2020 5:10:28 PM

ਫਰਾਂਸ
EPA

ਫਰਾਂਸ ਦੇ ਨੀਸ ਸ਼ਹਿਰ ਵਿਚ ਇੱਕ ਸ਼ੱਕੀ ਹਮਲਾਵਰ ਨੇ ਚਾਕੂ ਨਾਲ ਕਈ ਜਣਿਆਂ ਨੂੰ ਨਿਸ਼ਾਨਾਂ ਬਣਾਇਆ। ਫਰਾਂਸ ਦੀ ਪੁਲਿਸ ਮੁਤਾਬਕ ਇਸ ਹਮਲੇ ਵਿਚ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਹਨ। ਮਰਨ ਵਾਲਿਆਂ ਵਿਚੋਂ ਇੱਕ ਔਰਤ ਦਾ ਸਿਰ ਕਲਮ ਕੀਤਾ ਗਿਆ ਹੈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।

ਇਹ ਹਮਲਾ ਨਾਟ੍ਰੇ -ਡੈਮ ਬੈਸੇਲਿਕਾ ਦੇ ਨੇੜੇ ਹੋਇਆ ਹੈ। ਨੀਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਇਸ ਹਮਲੇ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਮੇਅਰ ਨੇ ਦੱਸਿਆ ਕਿ ਹਮਲਾਵਰ ਵਾਰ ਵਾਰ ਅੱਲ੍ਹਾ ਹੂੰ ਅਕਬਰ (ਅੱਲ੍ਹਾ ਮਹਾਨ ਹੈ) ਦੇ ਨਾਅਰੇ ਲਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਇਹ ਜਿਸ ਤਰ੍ਹਾਂ ਦਾ ਹਮਲਾ ਹੈ, ਉਸ ਨਾਲ ''''ਅੱਤਵਾਦੀ ਹਮਲੇ'''' ਦੇ ਸੰਕੇਤ ਮਿਲਦੇ ਹਨ।

ਫਰਾਂਸ ਦੀ ਅੱਤਵਾਦ ਵਿਰੋਧੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੀਸ ਭੂ -ਮੱਧ ਸਾਗਰ ਦੇ ਤਟ ਉੱਤੇ ਪੈਂਦੇ ਦੱਖਣੀ ਫਰਾਂਸ ਦਾ ਮੁੱਖ ਸ਼ਹਿਰ ਹੈ।

ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਰੈਂਚ ਰਿਵੋਰਾ ਸ਼ਹਿਰ ਦੇ ਇਲ਼ਾਕੇ ਵਿਚ ਜਾਣ ਤੋਂ ਬਚਣ ।

ਇਹ ਵੀ ਪੜ੍ਹੋ

ਕੁਝ ਦਿਨ ਪਹਿਲਾਂ ਅਧਿਆਪਕ ਦਾ ਹੋਇਆ ਸੀ ਕਤਲ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ੁੱਕਰਵਾਰ 16 ਅਕਤੂਬਰ ਨੂੰ ਇੱਕ ਹਮਲਾਵਰ ਨੇ 47 ਸਾਲ ਦੇ ਅਧਿਆਪਕ ਸੈਮੂਅਲ ਪੈਟੀ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਉਨ੍ਹਾਂ ਦਾ ਸਿਰ ਵੱਢ ਦਿੱਤਾ ਸੀ।

ਇਹ ਕਤਲ ਦੀ ਇਹ ਵਾਰਦਾਤ ਪੈਰਿਸ ਦੇ ਪੂਰਬੀ-ਪੱਛਮੀ ਇਲਾਕੇ ਕਾਨਫ਼ਲੈਨਸ ਸੌਂ ਹੋਨੋਰੀ ਨਾਮ ਦੇ ਇੱਕ ਸਕੂਲ ਦੇ ਨੇੜੇ ਹੋਈ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਹ ਮਾਪੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਬੱਚੇ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਗਏ ਸਨ।

ਪੁਲਿਸ ਮੁਤਾਬਕ ਹਮਲਾਵਰ ਦੀ ਉਮਰ 18 ਸਾਲ ਹੈ।

ਦੱਸਿਆ ਜਾਂਦਾ ਹੈ ਕਿ ਅਧਿਆਪਕਾ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਉਹ ਕਾਰਟੂਨ ਦਿਖਾਏ ਸਨ ਜੋ ਕੁਝ ਸਾਲ ਪਹਿਲਾਂ ਫ੍ਰੈਂਚ ਮੈਗਜ਼ੀਨ ਸ਼ਾਰਲੀ ਏਬਦੋ ਨੇ ਛਾਪੇ ਸਨ।

ਫਰਾਂਸ -ਭਾਰਤ
Getty Images
ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਪਿਛਲੇ ਹਫ਼ਤੇ ਆਪਣੀ ਰੱਖਿਆ ਪ੍ਰੀਸ਼ਦ ਨੂੰ ਕਿਹਾ "ਡਰ ਨਾਲ ਹੀ ਹਾਲਾਤ ਬਦਲਣਗੇ।"

ਫਰਾਂਸ ਦਾ ਤਿੱਖਾ ਪ੍ਰਤੀਕਰਮ

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਅਧਿਆਪਕ ਨੂੰ ਇਸਲਾਮਕ ਅੱਤਵਾਦੀ ਹਮਲੇ ਦਾ ਪੀੜਤ ਦੱਸਿਆ ਸੀ ਅਤੇ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਕ ਸਨ। ਉਨ੍ਹਾਂ ਨੇ ਹਮਲਾਵਰ ਨੂੰ ''ਇਸਲਾਮਿਕ ਟੈਰੇਰਿਸਟ ਅਟੈਕ'' ਆਖਿਆ ਹੈ।

ਅਧਿਆਪਕ ਦੇ ਸਿਰ ਕਲਮ ਕਰਨ ਦੇ ਜਵਾਬ ਵਿੱਚ, ਇਸਲਾਮਿਕ ਕੱਟੜਵਾਦੀਆਂ ਉੱਤੇ ਫਰਾਂਸ ਦੀ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਕਾਫ਼ੀ ਤਿੱਖੀ ਅਤੇ ਸਖ਼ਤ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਪਿਛਲੇ ਹਫ਼ਤੇ ਆਪਣੀ ਰੱਖਿਆ ਪ੍ਰੀਸ਼ਦ ਨੂੰ ਕਿਹਾ "ਡਰ ਨਾਲ ਹੀ ਹਾਲਾਤ ਬਦਲਣਗੇ।"

ਸਰਕਾਰ ਨੇ 120 ਤੋਂ ਵੱਧ ਲੋਕਾਂ ਦੀ ਭਾਲ, ਕੱਟੜਵਾਦੀ ਬਿਆਨਬਾਜ਼ੀ ਫੈਲਾਉਣ ਦੇ ਇਲਜ਼ਾਮਾਂ ਵਾਲੀਆਂ ਐਸੋਸੀਏਸ਼ਨਾਂ ਨੂੰ ਭੰਗ ਕਰਨ, ਅੱਤਵਾਦੀ ਫੰਡਾਂ ਨੂੰ ਨਿਸ਼ਾਨਾ ਬਣਾਉਣ, ਅਧਿਆਪਕਾਂ ਲਈ ਨਵਾਂ ਸਮਰਥਨ ਅਤੇ ਸੋਸ਼ਲ ਮੀਡੀਆ ਕੰਪਨੀਆਂ ਉੱਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ:

ਇਸਲਾਮਿਕ ਮੁਲਕਾਂ ਵਲੋਂ ਫਰਾਂਸ ਦਾ ਬਾਈਕਾਟ ਭਾਰਤ ਵਲੋਂ ਸਮਰਥਨ

ਰਾਸ਼ਟਰਪਤੀ ਇਮੈਨੁਅਲ ਮੈਕਰੌਨ ਦੀਆਂ ਸਖ਼ਤ ਟਿੱਪਣੀਆਂ ਤੋਂ ਬਾਅਦ ਤੁਰਕੀ ਅਤੇ ਇਰਾਨ ਵਰਗੇ ਕਈ ਇਸਲਾਮਿਕ ਮੁਲਕਾਂ ਨੇ ਫਰਾਂਸ ਦੀਆਂ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਅਤੇ ਬੰਗਲਾ ਦੇਸ ਵਰਗੇ ਮੁਲਕਾਂ ਵਿਚ ਵੀ ਫਰਾਂਸ ਖ਼ਿਲਾਫ਼ ਮੁਜ਼ਾਹਰੇ ਦੇਖਣ ਨੂੰ ਮਿਲੇ ਸਨ।

ਮੁਸਲਿਮ ਦੇਸ਼ਾਂ ਵੱਲੋਂ ਫਰਾਂਸ ਦੀਆਂ ਵਸਤੂਆਂ ਦਾ ਬਾਈਕਾਟ ਕਰਨ ਲਈ ਚਲਾਈ ਗਈ ਮੁਹਿੰਮ ਵਿਚਾਲੇ ਭਾਰਤ ਨੇ ਫਰਾਂਸ ਦਾ ਸਮਰਥਨ ਕੀਤਾ ਹੈ।

ਕੌਮਾਂਤਰੀ ਅਖ਼ਬਾਰ ਅਲਜਜ਼ੀਰਾ ਦੀ ਖ਼ਬਰ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਟਵਿੱਟਰ ''ਤੇ #IStandWithFrance ਅਤੇ #WeStandWithFrance ਟੌਪ ਟਰੈਂਡ ਵਿੱਚ ਰਿਹਾ। ਜਿਸ ਵਿੱਚ ਹਜ਼ਾਰਾਂ ਭਾਰਤੀਆਂ ਵੱਲੋਂ ਫਰਾਂਸ ਦੀ ਹਮਾਇਤ ਕੀਤੀ ਗਈ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਪ੍ਰਤਿਕਿਆ ਦੇ ਦਿੱਤੀ ਹੈ। ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਾਂਸੀਸੀ ਰਾਸ਼ਟਰਪਤੀ ਦਾ ਸਮਰਥਨ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, "ਕੌਮਾਂਤਰੀ ਵਿਵਾਦ ਦੇ ਸਭ ਤੋਂ ਬੁਨਿਆਦੀ ਮਾਨਕਾਂ ਦੇ ਉਲੰਘਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਿੱਚ ਵਿਅਕਤੀਗਤ ਹਮਲਿਆਂ ਦੀ ਅਸੀਂ ਨਿੰਦਾ ਕਰਦੇ ਹਾਂ।''''

''''ਅਸੀਂ ਨਾਲ ਹੀ ਭਿਆਨਕ ਤਰੀਕੇ ਨਾਲ ਅੱਤਵਾਦੀ ਹਮਲੇ ਵਿੱਚ ਫਰਾਂਸੀਸੀ ਅਧਿਆਪਕ ਦੇ ਕਤਲ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਫਰਾਂਸ ਦੇ ਲੋਕਾਂ ਪ੍ਰਤੀ ਹਮਦਰਦੀ ਜਤਾਉਂਦੇ ਹਾਂ।''''

ਵੀਡੀਓ: ਏਸ਼ੀਆ ''ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

https://www.youtube.com/watch?v=5gi7M5uuqOw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4238073c-a924-4a6a-9924-7d4d7ee5784d'',''assetType'': ''STY'',''pageCounter'': ''punjabi.india.story.54733718.page'',''title'': ''ਫਰਾਂਸ ਦੇ ਨੀਸ ਸ਼ਹਿਰ \''ਚ ਹਮਲਾ : 3 ਜਣਿਆਂ ਦੀ ਮੌਤ, ਔਰਤ ਦਾ ਸਿਰ ਕਲਮ ਕੀਤਾ'',''published'': ''2020-10-29T11:29:23Z'',''updated'': ''2020-10-29T11:29:23Z''});s_bbcws(''track'',''pageView'');

Related News