ਕੋਰੋਨਾਵਾਇਰਸ: ਫਰਾਂਸ ਵਿੱਚ ਦੂਜੇ ਲੌਕਡਾਊਨ ਦਾ ਐਲਾਨ, ਹੋਰ ਦੇਸ਼ਾਂ ਦਾ ਕੀ ਹੈ ਹਾਲ

10/29/2020 9:55:28 AM

ਕੋਰੋਨਾਵਾਇਰਸ
Reuters

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੇਸ਼ ਵਿੱਚ ਦੂਜੇ ਰਾਸ਼ਟਰ ਵਿਆਪੀ ਲੌਕਡਾਊ ਦਾ ਐਲਾਨ ਕਰ ਦਿੱਤਾ ਹੈ ਜੋ ਘੱਟੋ-ਘੱਟ ਪੂਰਾ ਨਵੰਬਰ ਮਹੀਨਾ ਲਾਗੂ ਰਹੇਗਾ।

ਮੈਕਰੋਂ ਨੇ ਆਪਣੇ ਸੰਬੋਧਨ ਵਿੱਚ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੇ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਲੋਕਾਂ ਨੂੰ ਸਿਰਫ਼ ਬਹੁਤ ਜ਼ਰੂਰੀ ਕੰਮਾਂ ਜਾਂ ਸਿਹਤ ਕਾਰਨਾਂ ਕਰਕੇ ਹੀ ਘਰੋਂ ਨਿਕਲਣ ਦੀ ਇਜਾਜ਼ਤ ਹੈ।

ਰੈਸਟੋਰੈਂਟ ਅਤੇ ਬਾਰ ਵਰਗੇ ਗ਼ੈਰ-ਜ਼ਰੂਰੀ ਕਾਰੋਬੰਦ ਬੰਦ ਰਹਿਣਗੇ ਜਦਕਿ ਸਕੂਲ ਅਤੇ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ।

ਇਹ ਵੀ ਪੜ੍ਹੋ:

ਕੋਵਿਡਾ-19 ਕਾਰਨ ਹੋਣ ਵਾਲੀਆਂ ਮੌਤਾਂ ਦਾ ਫਰਾਂਸ ਵਿੱਚ ਅੰਕੜਾ ਅਪ੍ਰੈਲ ਤੋਂ ਬਾਅਦ ਸਭ ਤੋਂ ਉੱਚੇ ਪੱਧਰ ''ਤੇ ਹੈ। ਮੰਗਲਵਾਰ ਨੂੰ 33,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਮੈਕਰੋਂ ਨੇ ਕਿਹਾ ਕਿ ਦੇਸ਼ ਵਿੱਚ ਦੂਜੀ ਲਹਿਰ ਦਾ ਖ਼ਤਰਾ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਹਿਲਾਂ ਵਾਲੇ ਨਾਲੋਂ ਜ਼ਿਆਦਾ ਗਹਿਰਾ ਹੋਵੇਗਾ।

ਬੀਬੀਸੀ ਨਿਊਜ਼ ਪੰਜਾਬ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਜਰਮਨੀ ਦੇ ਕੁਝ ਹਿੱਸਿਆਂ ਵਿੱਚ ਹੋਵੇਗਾ ਲੌਕਡਾਊਨ

ਇਸ ਤੋਂ ਪਹਿਲਾਂ ਜਰਮਨ ਚਾਂਸਲਰ ਐਂਗਲਾ ਮਰਕਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੂੰ ''ਅਜੇ ਕਾਰਵਾਈ'' ਕਰਨ ਦੀ ਲੋੜ ਹੈ ਅਤੇ ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਲਈ ਵੱਡੀਆਂ ਰਾਸ਼ਟਰ ਵਿਆਪੀ ਕੋਸ਼ਿਸ਼ਾਂ ਦੀ ਲੋੜ ਹੈ।

ਕਈ ਯੂਰੋਪੀ ਦੇਸ਼ਾਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਹੈ।

ਐਂਗਲਾ ਮਰਕਲ ਦਾ ਕਹਿਣਾ ਹੈ, "ਸਾਡਾ ਸਿਹਤ ਸਿਸਟਮ ਅੱਜ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਰਫ਼ਤਾਰ ਨਾਲ ਵਾਇਰਸ ਦੇ ਮਾਮਲੇ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।"

ਕੋਰੋਨਾਵਾਇਰਸ
Getty Images

2 ਨਵੰਬਰ ਤੋਂ ਜਰਮਨੀ ਦੇ ਕੁਝ ਹਿੱਸਿਆਂ ਵਿੱਚ ਲੌਕਡਾਊਨ ਸ਼ੁਰੂ ਹੋ ਰਿਹਾ ਹੈ ਜਿਸਦੇ ਲਈ ਇਹ ਦਿਸ਼ਾ-ਨਿਰਦੇਸ਼ ਹੋਣਗੇ:-

  • ਸਕੂਲ ਅਤੇ ਕਿੰਡਰਗਾਰਟਨ ਖੁੱਲ੍ਹੇ ਰਹਿਣਗੇ
  • ਬਾਰ ਬੰਦ ਰਹਿਣਗੇ ਅਤੇ ਰੈਸਟੋਰੈਂਟ ਤੋਂ ਸਿਰਫ਼ ਖਾਣਾ ਪੈਕ ਕਰਵਾ ਕੇ ਲਿਜਾਇਆ ਜਾ ਸਕੇਗਾ
  • ਟੈਟੂ ਅਤੇ ਮਸਾਜ ਪਾਰਲਰ ਬੰਦ ਰਹਿਣਗੇ
  • ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਹੋਵੇਗੀ ਅਤੇ ਟੂਰਿਜ਼ਮ ਬੰਦ ਰਹੇਗਾ
ਕੋਰੋਨਾਵਾਇਰਸ
BBC

ਇੰਗਲੈਂਡ ''ਚ ਰੋਜ਼ਾਨਾ ਇੱਕ ਲੱਖ ਲੋਕਾਂ ਨੂੰ ਹੋ ਰਹੀ ਇਨਫੈਕਸ਼ਨ

ਇੱਕ ਵਿਸ਼ੇਲਣ ਮੁਤਾਬਕ ਇੰਗਲੈਂਡ ਵਿੱਚ ਰੋਜ਼ਾਨਾ 1 ਲੱਖ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਰਹੇ ਹਨ।

ਇੰਪੀਰੀਅਲ ਕਾਲਜ ਆਫ ਲੰਡਨ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਮਹਾਂਮਾਰੀ ਦੀ ਰਫਤਾਰ ਤੇਜ਼ ਹੋ ਰਹੀ ਹੈ ਅਤੇ ਅਨੁਮਾਨ ਹੈ ਕਿ ਪੀੜਤ ਲੋਕਾਂ ਦੀ ਸੰਖਿਆਂ ਹੁਣ ਹਰ 9 ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਇੱਕ ''ਗੰਭੀਰ ਸਟੇਜ'' ''ਤੇ ਹਾਂ ਅਤੇ ''ਕੁਝ ਬਦਲਣਾ ਹੋਵੇਗਾ''।

ਇਹ ਵੀ ਦੇਖੋ:

https://www.youtube.com/watch?v=uTsQlIy-JkU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''421f0a47-ccdc-4a33-abcd-fd202f661bfa'',''assetType'': ''STY'',''pageCounter'': ''punjabi.international.story.54728824.page'',''title'': ''ਕੋਰੋਨਾਵਾਇਰਸ: ਫਰਾਂਸ ਵਿੱਚ ਦੂਜੇ ਲੌਕਡਾਊਨ ਦਾ ਐਲਾਨ, ਹੋਰ ਦੇਸ਼ਾਂ ਦਾ ਕੀ ਹੈ ਹਾਲ'',''published'': ''2020-10-29T04:17:32Z'',''updated'': ''2020-10-29T04:17:32Z''});s_bbcws(''track'',''pageView'');

Related News