ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ-ਅਮਰੀਕੀ ਵੋਟਰ ਕਿਉਂ ਹਨ ਅਹਿਮ

10/29/2020 7:10:25 AM

ਡੌਨਲਡ ਟਰੰਪ ਅਤੇ ਜੋਅ ਬਾਇਡਨ
Reuters

ਸੈਨੇਟਰ ਕਮਲਾ ਹੈਰਿਸ ਨੂੰ ਡੈਮੋਕਰੇਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਅਚਾਨਕ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਚਰਚਾ ਹੋਣ ਲੱਗੀ।

ਕਮਲਾ ਹੈਰੀਸ ਦਾ ਜਨਮ ਜਮਾਇਕੀ-ਅਮਰੀਕੀ ਪਿਤਾ ਡੌਨਲਡ ਹੈਰਿਸ ਅਤੇ ਭਾਰਤੀ-ਅਮਰੀਕੀ ਮਾਂ ਸ਼ਿਆਮਲਾ ਗੋਪਾਲਨ ਦੇ ਘਰ ਹੋਇਆ ਜੋ ਕਿ ਚੇਨੱਈ ਦੀ ਰਹਿਣ ਵਾਲੀ ਸੀ।

ਡੌਨਲਡ ਹੈਰਿਸ 1965 ਦੇ ਇਮੀਗ੍ਰੇਸ਼ਨ ਐਂਡ ਨੈਸ਼ਨਲਿਟੀ ਐਕਟ ਪਾਸ ਹੋਣ ਤੋਂ ਇੱਕ ਸਾਲ ਪਹਿਲਾਂ 1964 ਵਿੱਚ ਅਮਰੀਕਾ ਗਏ ਸਨ।

ਇਹ ਵੀ ਪੜ੍ਹੋ:

ਇਸ ਕਾਨੂੰਨ ਨੇ ਲੋਕਾਂ ਦੀ ਨਾਗਰਿਕਤਾਂ ਨਾਲੋਂ ਸਕਿੱਲ ਦੇ ਅਧਾਰ ''ਤੇ ਪਰਵਾਸ ਨੂੰ ਅਹਿਮੀਅਤ ਦਿੱਤੀ। ਮਜ਼ਬੂਤ ਕਾਨੂੰਨ ਕਾਰਨ ਏਸ਼ੀਆ ਤੋਂ ਵੱਧ ਤੋਂ ਵੱਧ ਹੁਨਰਮੰਦ ਲੋਕ ਅਮਰੀਕਾ ਜਾਣ ਲੱਗ ਪਏ।

ਅਮਰੀਕਾ ਵਿੱਚ ਭਾਰਤੀ-ਅਮਰੀਕੀ

ਸਾਲ 1957 ਵਿੱਚ ਦਲੀਪ ਸਿੰਘ ਸੌਂਦ ਪਹਿਲੇ ਪਰਵਾਸੀ ਭਾਰਤੀ-ਅਮਰੀਕੀ (ਨੈਚੁਰਲਾਈਜ਼ ਇੰਡੀਅਨ ਅਮਰੀਕਨ) ਸਨ ਜੋ ਯੂਐੱਸ ਹਾਊਸ ਆਫ਼ ਰਿਪ੍ਰੇਜ਼ੈਂਟੇਟਿਵ ਚੁਣੇ ਗਏ ਸਨ।

ਉਦੋਂ ਤੋਂ ਹੀ ਪੀਯੂਸ਼ ''ਬੌਬੀ'' ਜਿੰਦਲ ਅਤੇ ਪ੍ਰਮੀਲਾ ਜੈਅਪਾਲ ਸਣੇ ਕਈ ਭਾਰਤੀ ਅਮਰੀਕੀ ਯੂਐੱਸ ਹਾਊਸ ਆਫ਼ ਰਿਪ੍ਰੇਜ਼ੈਂਟੇਟਿਵ ਪਹੁੰਚੇ।

ਭਾਰਤੀ-ਅਮਰੀਕੀ ਪੂਰੀ ਅਮਰੀਕਾ ਦੀ ਆਬਾਦੀ ਦਾ ਸਿਰਫ 1.5 ਫੀਸਦ ਹਨ।

ਅਮਰੀਕੀ ਚੋਣਾਂ
BBC

ਅਮਰੀਕਾ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਸਾਲ 2000 ਵਿੱਚ ਅਮਰੀਕਾ ਵਿੱਚ 19 ਲੱਖ ਭਾਰਤੀ ਰਹਿੰਦੇ ਸਨ ਅਤੇ ਸਾਲ 2015 ਵਿੱਚ ਇਹ ਆਬਾਦੀ ਤਕਰੀਬਨ ਦੁੱਗਣੀ ਹੋ ਕੇ 39.82 ਲੱਖ ਹੋ ਗਈ ਸੀ।

ਭਾਰਤੀ ਅਮਰੀਕੀ ਸਿਰਫ਼ ਸਭ ਤੋਂ ਅਮੀਰ ਪਰਵਾਸੀ ਹੀ ਨਹੀਂ ਹਨ ਸਗੋਂ ਦੂਜੇ ਪਰਵਾਸੀਆਂ ਨਾਲੋਂ ਚੰਗੇ ਪੜ੍ਹੇ-ਲਿਖੇ ਪਿਛੋਕੜ ਵਾਲੇ ਹਨ।

ਕਮਲਾ ਹੈਰਿਸ
Getty Images
ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਦੀ ਉਮੀਦਵਾਰ ਹੈ

ਪਿਊ ਰਿਸਰਚ ਅਨੁਸਾਰ, ਅਮਰੀਕਾ ਵਿੱਚ ਰਹਿਣ ਵਾਲੇ 40% ਭਾਰਤੀਆਂ ਨੇ ਮਾਸਟਰ ਡਿਗਰੀ ਕੀਤੀ ਹੋਈ ਹੈ ਅਤੇ 15.7% ਅਮਰੀਕੀਆਂ ਦੀ ਤੁਲਨਾ ਵਿੱਚ ਪੂਰੀ ਆਬਾਦੀ ਦਾ ਸਿਰਫ਼ 7.5% ਗਰੀਬੀ ਵਿੱਚ ਜੀ ਰਿਹਾ ਹੈ।

ਪਰ ਵੱਡਾ ਸਵਾਲ ਇਹ ਹੈ ਕਿ ਇੰਨੇ ਛੋਟੇ ਹਿੱਸੇ ਨਾਲ ਕੀ ਉਹ ਅਮਰੀਕੀ ਸਿਆਸਤ ਨੂੰ ਪ੍ਰਭਾਵਤ ਕਰ ਸਕਦੇ ਹਨ? ਇਹ ਸਮਝਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਭਾਰਤੀ-ਅਮਰੀਕੀ ਕਿਵੇਂ ਵੋਟ ਪਾਉਂਦੇ ਹਨ।

ਭਾਰਤੀ-ਅਮਰੀਕੀ ਵੋਟਰਾਂ ਦਾ ਰੁਝਾਨ

ਅਮਰੀਕਾ ਵਿੱਚ 40 ਲੱਖ ਤੋਂ ਵੱਧ ਭਾਰਤੀ-ਅਮਰੀਕੀ ਹਨ ਜੋ ਮੈਕਸੀਕੋ ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਪਰਵਾਸੀ ਸਮੂਹ ਹੈ।

ਅਮਰੀਕੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਭਾਰਤੀਆਂ (ਇਕੱਲੇ ਜਾਂ ਮਿਲਾ ਕੇ) ਦੀ ਆਬਾਦੀ ਸਾਲ 2000 ਅਤੇ 2018 ਦੇ ਵਿਚਾਲੇ 137.2 ਫੀਸਦ ਵਧੀ ਹੈ।

ਭਾਰਤੀ ਅਮਰੀਕੀ ਚੋਣ
BBC

ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨਿਊਯਾਰਕ, ਸ਼ਿਕਾਗੋ, ਸੈਨ ਜੋਸ ਅਤੇ ਸੈਨ ਫ੍ਰਾਂਸਿਸਕੋ ਵਰਗੇ ਮਹਾਨਗਰਾਂ ਵਿੱਚ ਰਹਿੰਦੇ ਹਨ।

ਇਕੱਲੇ ਨਿਊਯਾਰਕ ਵਿੱਚ 6,00,000 ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ ਜਦੋਂਕਿ ਸ਼ਿਕਾਗੋ ਸ਼ਹਿਰ ਵਿੱਚ 2,00,000 ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਪਿਊ ਰਿਸਰਚ ਮੁਤਾਬਕ, ਜੇ ਯੋਗ ਵੋਟਰਾਂ ਦੀ ਗੱਲ ਕਰੀਏ ਜਿਨ੍ਹਾਂ ਦਾ ਜਨਮ ਅਸਥਾਨ ਅਮਰੀਕਾ ਨਹੀਂ ਹੈ, ਤਾਂ ਭਾਰਤੀ-ਅਮਰੀਕੀ ਮੈਕਸੀਕੋ ਅਤੇ ਫਿਲਪੀਨੀਜ਼ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਗਰੁੱਪ ਹੈ।

ਸਾਲ 2016 ਦੇ ਇੱਕ ਸਰਵੇਖਣ (ਐੱਨਏਏਐੱਸ ਚੋਣ ਤੋਂ ਬਾਅਦ) ਮੁਤਾਬਕ 48 ਫੀਸਦ ਤੋਂ ਵੱਧ ਭਾਰਤੀ-ਅਮਰੀਕੀ ਡੈਮੋਕਰੈਟਜ਼ ਹਨ ਜਾਂ ਡੈਮੋਕਰੇਟਜ਼ ਵੱਲ ਝੁਕਾਅ ਹੈ ਅਤੇ ਸਿਰਫ਼ 22 ਫੀਸਦ ਰਿਪਬਲੀਕਨਜ਼ ਹਨ

ਇਹ ਵੀ ਪੜ੍ਹੋ:

ਜਿਵੇਂ-ਜਿਵੇਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਰਿਪਬਲੀਕਨ ਅਤੇ ਡੈਮੋਕਰੇਟ ਦੋਹਾਂ ਹੀ ਉਮੀਦਵਾਰਾਂ ਵਲੋਂ ਭਾਰਤੀ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਦੌੜ ਲੱਗੀ ਹੋਈ ਹੈ। ਅਜਿਹਾ ਵਰਤਾਰਾ ਜੋ ਦਹਾਕਿਆਂ ਦੌਰਾਨ ਸ਼ਾਇਦ ਹੀ ਕਦੇ ਦੋਵਾਂ ਧਿਰਾਂ ਲਈ ਮੁਹਿੰਮ ਦਾ ਮੁੱਦਾ ਰਿਹਾ ਹੋਵੇ।

ਇਸ ਦਾ ਕਾਰਨ ਕੀ ਹੈ?

ਫਲੋਰਿਡਾ, ਪੈਨਸਿਲਵੇਨੀਆ ਅਤੇ ਮਿਸ਼ੀਗਨ ਵਰਗੇ ਖੇਤਰਾਂ ਵਿੱਚ ਭਾਰਤੀ-ਅਮਰੀਕੀ ਵੋਟਰਾਂ ਦੀ ਮਜ਼ਬੂਤ ਮੌਜੂਦਗੀ ਹੈ। ਇਹ ਅਜਿਹੇ ਸੂਬੇ ਹਨ ਜੋ ਆਉਣ ਵਾਲੀਆਂ ਚੋਣਾਂ ਦੌਰਾਨ ਨਤੀਜੇ ਬਦਲ ਸਕਦੇ ਹਨ।

ਇੰਡੀਅਨ ਐਟੀਟਿਊਡਜ਼ ਸਰਵੇ (ਆਈਏਏਐੱਸ) ਦੁਆਰਾ ਤਾਜ਼ਾ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਨਵੰਬਰ ਦੀਆਂ ਚੋਣਾਂ ਵਿੱਚ 70 ਫੀਸਦ ਤੋਂ ਵੱਧ ਅਮਰੀਕੀ-ਭਾਰਤੀ ਡੌਨਲਡ ਟਰੰਪ ਦੇ ਮੁਕਾਬਲੇ ਜੋ ਬਾਇਡਨ ਦਾ ਸਮਰਥਨ ਕਰਨ ਦਾ ਇਰਾਦਾ ਰੱਖਦੇ ਹਨ।

ਐੱਚ-1ਬੀ ਮੁੱਦੇ ਦੀ ਅਹਿਮੀਅਤ

ਦੁਨੀਆਂ ਵਿੱਚ ਭਾਰਤੀ ਸਭ ਤੋਂ ਵੱਧ ਐੱਚ-1ਬੀ ਵੀਜ਼ਾ ਧਾਰਕ ਹਨ। ਸਾਲਾਨਾ ਜਾਰੀ ਕੀਤੇ 85,000 ਐੱਚ -1ਬੀ ਵੀਜ਼ਾ ਵਿੱਚ ਭਾਰਤੀਆਂ ਦਾ ਲਗਭਗ 70 ਫੀਸਦ ਹਿੱਸਾ ਹੁੰਦਾ ਹੈ।

ਪਰ ਚੋਣਾਂ ਤੋਂ ਠੀਕ ਪਹਿਲਾਂ ਡੌਨਲਡ ਟਰੰਪ ਨੇ ਭਾਰਤੀਆਂ ਨੂੰ ਉਨ੍ਹਾਂ ਦੇ ''ਅਮਰੀਕੀ ਸੁਪਨਿਆਂ'' ਦੀ ਯੋਜਨਾ ''ਤੇ ਰੋਕ ਲਗਾ ਦਿੱਤੀ।

ਭਾਰਤੀ ਅਮਰੀਕੀ ਚੋਣ
BBC

ਅਮਰੀਕੀਆਂ ਦੀਆਂ ਨੌਕਰੀਆਂ ਨੂੰ ''ਬਚਾਉਣ'' ਦੀ ਕੋਸ਼ਿਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਡੌਨਲਡ ਟਰੰਪ ਨੇ ਇੱਕ ਕਾਰਜਕਾਰੀ ਨਿਰਦੇਸ਼ ''ਤੇ ਦਸਤਖ਼ਤ ਕੀਤੇ। ਇਸ ਦਾ ਮਕਸਦ ਫੈਡਰਲ ਏਜੰਸੀਆਂ ਵੱਲੋਂ ਵਿਦੇਸ਼ੀ ਕਾਮਿਆਂ, ਖਾਸ ਕਰਕੇ ਐਚ-1ਬੀ ਵੀਜ਼ਾ ''ਤੇ ਰੱਖੇ ਜਾਣ ਵਾਲੇ ਵਿਦੇਸ਼ੀ ਵਰਕਰਾਂ, ਨੂੰ ਰੋਕਣਾ ਸੀ।

ਆਈਟੀ ਪੇਸ਼ੇਵਰਾਂ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ ਜੋ ਹਰ ਸਾਲ ਅਜਿਹੇ ਵੀਜ਼ਾ ''ਤੇ ਅਮਰੀਕਾ ਜਾਂਦੇ ਹਨ।

ਇਹ ਸਤੰਬਰ ਵਿੱਚ ਏਏਪੀਆਈ ਦੇ ਭਾਰਤੀ ਅਮਰੀਕੀਆਂ ਵੱਲੋਂ ਡੌਨਲਡ ਟਰੰਪ ਦੀ ਰੇਟਿੰਗ ਸਬੰਧੀ ਸਰਵੇਖਣ ਵਿੱਚ ਝਲਕਦਾ ਹੈ।

ਅਮਰੀਕਾ ਵਿੱਚ ਰਹਿੰਦੇ 35% ਏਸ਼ੀਆਈ-ਭਾਰਤੀਆਂ ਨੇ ਡੌਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਮਜ਼ਬੂਤੀ ਨਾਲ ਨਕਾਰਿਆ ਹੈ।

ਹੁਣ ਕਈ ਭਾਰਤੀ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਤੋਂ ਉਮੀਦ ਕਰ ਰਹੇ ਹਨ ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਮੈਸੇਜ ਦੌਰਾਨ ਐਚ-1ਬੀ ਦੇ ਮੁੱਦੇ ਦੀ ਗੱਲ ਕੀਤੀ।

ਭਾਰਤੀ ਅਮਰੀਕੀ ਚੋਣ
BBC

ਉਨ੍ਹਾਂ ਕਿਹਾ, "ਮੇਰੇ ਤੁਹਾਡੇ ਸਾਰਿਆਂ ਲਈ ਹਮਦਰਦੀ ਹੈ ਜੋ ਵੱਧਦੇ ਨਸਲੀ ਅਪਰਾਧਾਂ ਦਾ ਨਿਸ਼ਾਨਾ ਰਹੇ ਹਨ, ਕਾਨੂੰਨੀ ਪਰਵਾਸ ''ਤੇ ਪਾਬੰਦੀਆਂ ਲੱਗਣ, ਜਿਸ ਵਿੱਚ ਐਚ-1 ਬੀ ਵੀਜ਼ਾ ''ਤੇ ਅਚਾਨਕ ਅਤੇ ਨੁਕਸਾਨਦੇਹ ਕਾਰਵਾਈਆਂ ਸ਼ਾਮਲ ਹਨ ਜਿਨ੍ਹਾਂ ਨੇ ਦਹਾਕਿਆਂ ਤੋਂ ਅਮਰੀਕਾ ਨੂੰ ਮਜ਼ਬੂਤ ਬਣਾਇਆ ਹੈ।"

ਇਹ ਵੀ ਪੜ੍ਹੋ:

ਇਹ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਲਗਭਗ 84 ਫੀਸਦ ਭਾਰਤੀ ਅਮਰੀਕੀ ਭਾਈਚਾਰੇ ਨੇ ਓਬਾਮਾ ਨੂੰ ਵੋਟ ਦਿੱਤੀ ਸੀ।

ਡੈਮੋਕਰੇਟ ਪਿਛਲੇ ਕਈ ਦਹਾਕਿਆਂ ਵਿੱਚ ਰਿਪਬਲੀਕਨ ਨਾਲੋਂ ਘੱਟ-ਗਿਣਤੀਆਂ ਅਤੇ ਪਰਵਾਸੀਆਂ ਨੂੰ ਸਵੀਕਾਰ ਕਰਨ ਵਿੱਚ ਵਧੇਰੇ ਨਰਮ ਰਹੇ ਹਨ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਹੋਣ ਕਾਰਨ ਇਹ ਦੇਖਾਂਗੇ ਕਿ ਕੀ ਭਾਰਤੀ ''ਚਿੱਟੀਜ਼'' ਅਸਲ ਵਿੱਚ ਉਨ੍ਹਾਂ ਦੇ ਪੱਖ ਵਿੱਚ ਹਨ ਜਾਂ ਨਹੀਂ।

ਇਹ ਵੀ ਦੇਖੋ:

https://www.youtube.com/watch?v=T35egcjCfHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''01a07f20-c573-4be9-a922-ea3961cec280'',''assetType'': ''STY'',''pageCounter'': ''punjabi.international.story.54716471.page'',''title'': ''ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ-ਅਮਰੀਕੀ ਵੋਟਰ ਕਿਉਂ ਹਨ ਅਹਿਮ'',''published'': ''2020-10-29T01:36:30Z'',''updated'': ''2020-10-29T01:36:30Z''});s_bbcws(''track'',''pageView'');

Related News