ਹਰਿਆਣਾ ਦੇ ਪੰਚਕੂਲਾ ਦੀ ਗਊਸ਼ਾਲਾ ''''ਚ 70 ਗਾਵਾਂ ਦੀ ਭੇਦਭਰੀ ਹਾਲਤ ''''ਚ ਮੌਤ

Wednesday, Oct 28, 2020 - 08:25 PM (IST)

ਹਰਿਆਣਾ ਦੇ ਪੰਚਕੂਲਾ ਦੀ ਗਊਸ਼ਾਲਾ ''''ਚ 70 ਗਾਵਾਂ ਦੀ ਭੇਦਭਰੀ ਹਾਲਤ ''''ਚ ਮੌਤ
ਪੰਚਕੁਲਾ
BBC

ਪੰਚਕੂਲਾ ''ਚ ਬੁੱਧਵਾਰ ਸਵੇਰੇ ਮਨਸਾ ਦੇਵੀ ਗਉਸ਼ਾਲਾ ''ਚ ਕਰੀਬ 70 ਗਾਵਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਗਾਵਾਂ ਬੀਮਾਰ ਦੱਸੀਆਂ ਜਾ ਰਹੀਆਂ ਹਨ।

ਸਥਾਨਕ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ ਅਤੇ ਪਾਣੀ ਤੇ ਚਾਰੇ ਦੇ ਸੈਂਪਲ ਲਏ ਹਨ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟ ਅਨਿਲ ਕੁਮਾਰ ਨੇ ਦੱਸਿਆ, "ਜਦੋਂ ਸਾਨੂੰ ਟੈਸਟ ਰਿਪੋਰਟ ਮਿਲੇਗੀ ਅਸੀਂ ਉਦੋਂ ਹੀ ਕੁਝ ਕਹਿ ਪਾਵਾਂਗੇ। ਸ਼ੁਰੂਆਤੀ ਜਾਂਚ ''ਚ ਇਹ ਫੂਡ ਪੁਆਈਜ਼ਨਿੰਗ ਦਾ ਮਾਮਲਾ ਜਾਪ ਰਿਹਾ ਹੈ।"

ਇਹ ਵੀ ਪੜ੍ਹੋ

ਪੰਚਕੁਲਾ
BBC

ਸਿਰਫ਼ ਦੋ ਸ਼ੈੱਡਾਂ ਦੀਆਂ ਗਾਵਾਂ ਹੋਈਆਂ ਬੀਮਾਰ

ਬੀਬੀਸੀ ਨਾਲ ਫੋਨ ''ਤੇ ਗੱਲਬਾਤ ਕਰਦਿਆਂ ਮਾਤਾ ਮਨਸਾ ਦੇਵੀ ਗੋਧਾਮ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਨੇ ਦੱਸਿਆ ਕਿ 70 ਗਾਵਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ, "ਗੋਧਾਮ ''ਚ ਕੁੱਲ 7 ਸ਼ੈੱਡ ਹਨ। ਦੂਜੇ ਅਤੇ ਤੀਜੇ ਸ਼ੈੱਡ ਦੀਆਂ 400 ਗਾਵਾਂ ''ਚੋਂ 100 ਬੀਮਾਰ ਹੋਈਆਂ ਸਨ ਜਿਨ੍ਹਾਂ ਚੋਂ 70 ਗਾਵਾਂ ਦੀ ਮੌਤ ਹੋ ਗਈ। ਕੁੱਲ 1350 ਗਾਵਾਂ ਗੋਧਾਮ ''ਚ ਹਨ।"

ਉਨ੍ਹਾਂ ਅੱਗੇ ਕਿਹਾ, "ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖਦਸ਼ਾ ਹੈ ਕਿ ਕੋਈ ਨਵਰਾਤਰਿਆਂ ਦੌਰਾਨ ਪੂਰੀ-ਹਲਵਾ ਜਾਂ ਕੱਟੂ ਆਟਾ ਦੀ ਰੋਟੀ ਸ਼ਾਇਦ ਗਾਵਾਂ ਨੂੰ ਖੁਆ ਗਿਆ, ਜਿਸ ਕਰਕੇ ਉਹ ਬੀਮਾਰ ਪੈ ਗਈਆਂ।"

https://www.youtube.com/watch?v=xWw19z7Edrs

ਪੰਚਕੁਲਾ
BBC

ਹਰਿਆਣਾ ਸਰਕਾਰ ਨੇ ਬਿਠਾਈ ਜਾਂਚ

ਘਟਨਾਸਥਾਨ ਦਾ ਦੌਰਾ ਕਰਨ ਆਏ ਸਥਾਨਕ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਜਾਂਚ ਬਿਠਾ ਦਿੱਤੀ ਗਈ ਹੈ। ਕਿਸੇ ਵੀ ਪੱਧਰ ''ਤੇ ਹੋਈ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਗਿਆਨ ਚੰਦ ਗੁਪਤਾ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਨਵੀਆਂ ਗਾਇਡਲਾਇਨਜ਼ ਤੈਅ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।

ਇਸੇ ਦੌਰਾਨ ਸਥਾਨਕ ਬਜਰੰਗ ਦਲ ਦੇ ਸਥਾਨਕ ਆਗੂਆਂ ਨੇ ਇਸ ਘਟਨਾ ਪਿੱਛੇ ਗਹਿਰੀ ਸਾਜ਼ਿਸ ਹੋਣ ਦਾ ਖਦਸਾ ਵੀ ਪ੍ਰਗਟਾਇਆ। ਇਨ੍ਹਾਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ 7 ਸੈਂਡਾਂ ਵਿਚੋਂ ਸਿਰਫ਼ ਉਨ੍ਹਾਂ ਦੋ ਸੈਂਡਾਂ ਦੀਆਂ ਗਾਵਾਂ ਹੀ ਮਰੀਆਂ ਹਨ, ਜੋ ਮਿਊਸਪਲ ਕੌਂਸਲ ਨੇ ਅਵਾਰਾ ਫੜ ਕੇ ਦਿੱਤੀਆਂ ਹਨ ਅਤੇ ਜੋ ਦੁੱਧ ਨਹੀਂ ਦਿੰਦੀਆਂ।

ਉਨ੍ਹਾਂ ਕਿਹਾ ਕਿ ਜੇਕਰ ਫ਼ੂਡ ਪੁਆਇੰਨਿੰਗ ਹੋਈ ਹੈ ਤਾਂ ਚਾਰਾ ਤਾਂ ਸਾਰੀਆਂ ਸ਼ੈੱਡਾਂ ਦੀਆਂ ਗਾਵਾਂ ਨੇ ਖਾਧਾ ਹੋਵੇਗਾ।

ਪਰ ਅਨਿਲ ਮਿੱਤਲ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਕਿਸੇ ਵੀ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ।

ਇਹ ਵੀ ਪੜ੍ਹੋ:

ਵੀਡੀਓ: ਏਸ਼ੀਆ ''ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

https://www.youtube.com/watch?v=T35egcjCfHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f3e7fab2-6237-4c98-a862-3b24a75c9899'',''assetType'': ''STY'',''pageCounter'': ''punjabi.india.story.54721732.page'',''title'': ''ਹਰਿਆਣਾ ਦੇ ਪੰਚਕੂਲਾ ਦੀ ਗਊਸ਼ਾਲਾ \''ਚ 70 ਗਾਵਾਂ ਦੀ ਭੇਦਭਰੀ ਹਾਲਤ \''ਚ ਮੌਤ'',''author'': '' ਸਰਬਜੀਤ ਧਾਲੀਵਾਲ '',''published'': ''2020-10-28T14:46:40Z'',''updated'': ''2020-10-28T14:46:40Z''});s_bbcws(''track'',''pageView'');

Related News