ਬਿਹਾਰ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਾਂ, ਪ੍ਰਧਾਨ ਮੰਤਰੀ ਵੱਲੋ ਕੋਰੋਨਾ ਬਾਰੇ ਸਾਵਧਾਨੀ ਵਰਤਣ ਦੀ ਅਪੀਲ

10/28/2020 10:40:25 AM

ਵੋਟਰ
AFP
ਬਿਹਾਰ ਵਿੱਚ ਮੁੱਖ ਮੁਕਾਬਲਾ ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਰਾਜੇਡੀ ਦੇ ਤੇਜਸਵੀ ਯਾਦਵ ਵਿਚਕਾਰ ਹੈ

ਬਿਹਾਰ ਵਿਧਾਨ ਸਭਾ ਚੋਣਾਂ ਤਿੰਨ ਗੇੜਾਂ ਵਿੱਚ ਹੋ ਰਹੀਆਂ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਲਈ ਪਹਿਲੇ ਗੇੜ ਵਿੱਚ 71 ਸੀਟਾਂ ਉੱਪਰ ਅੱਜ ਵੋਟਿੰਗ ਹੋ ਰਹੀ ਹੈ।

ਨਿਤੀਸ਼ ਕੁਮਾਰ ਲਗਾਤਾਰ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਲਈ ਚੋਣ ਮੈਦਾਨ ਵਿੱਚ ਹਨ। ਆਰਜੇਡੀ ਤੋਂ 30 ਸਾਲ ਦੇ ਤੇਜਸਵੀ ਯਾਦਵ ਨਿਤੀਸ਼ ਕੁਮਾਰ ਨੂੰ ਕਰੜਾ ਮੁਕਾਬਲਾ ਦੇ ਰਹੇ ਹਨ।

ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇੱਕ ਪੋਲਿੰਗ ਬੂਥ ਉੱਪਰ ਵੋਟਰਾਂ ਦੀ ਸੰਖਿਆ ਨੂੰ 1600 ਤੋਂ ਘਟਾ ਕੇ ਇੱਕ ਹਜ਼ਾਰ ਕਰ ਦਿੱਤਾ ਹੈ। ਈਵੀਐੱਮ ਮਸ਼ੀਨਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।

ਵੋਟਿੰਗ ਕੇਂਦਰ ਉੱਪਰ ਹੈਂਡ ਸੈਨੇਟਾਈਜ਼ਰ, ਸਾਬਣ, ਪਾਣੀ ਅਤੇ ਥਰਮਲ ਸਕੈਨਰ ਦੀ ਸਹੂਲਤ ਮੁਹਈਆ ਕਵਰਾਈ ਜਾਵੇਗੀ। ਵੋਟਾਂ ਸਵੇਰੇ ਸੱਤ ਵਜੇ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਟਵਿੱਟਰ ਰਾਹੀਂ ਕੋਰੋਨਾਵਾਇਰਸ ਦੌਰਾਨ ਸਾਵਧਾਨੀ ਵਰਤਦਿਆਂ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਹੈ।

https://twitter.com/narendramodi/status/1321275614628704256

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ, "ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਪਹਿਲੇ ਗੇੜ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਵਿਡ ਸੰਬੰਧੀ ਸਾਵਧਾਨੀਆਂ ਨੂੰ ਵਰਤਦੇ ਹੋਏ, ਲੋਕਤੰਤਰ ਦੇ ਇਸ ਤਿਉਹਾਰ ਵਿੱਚ ਆਪਣੀ ਹਿੱਸੇਦਾਰੀ ਯਕੀਨੀ ਬਣਾਉਣ। ਦੋ ਗਜ਼ ਦਾ ਧਿਆਨ ਜ਼ਰੂਰ ਰੱਖਣ, ਮਾਸਕ ਪਾਉਣ। ਯਾਦ ਰੱਖੋ ਪਹਿਲਾਂ ਵੋਟਿੰਗ ਫਿਰ ਨਾਸ਼ਤਾ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਅੱਜ ਜਾਣੀ 28 ਅਕਤੂਬਰ ਨੂੰ ਹੀ ਬਿਹਾਰ ਪਹੁੰਚ ਰਹੇ ਹਨ। ਜਿੱਥੇ ਉਹ ਦਰਭੰਗਾ, ਮੁਜ਼ਫ਼ਰਪੁਰ ਅਤੇ ਰਾਜਧਾਨੀ ਪਟਨਾ ਵਿੱਚ ਰੈਲੀਆਂ ਕਰਨਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਵੋਟਰਾਂ ਨੂੰ ਮਹਾਂਗਠਬੰਧਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਕਿ ਉਹ ''ਇਸ ਵਾਰ ਨਿਆਂ, ਰੁਜ਼ਗਾਰ ਅਤੇ ਕਿਸਾਨ-ਮਜ਼ਦੂਰ ਦੇ ਲਈ ਵੋਟਾਂ ਪਾਉਣ।''

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ-''ਅੱਜ ਬਦਲੇਗਾ ਬਿਹਾਰ।''

ਰਾਹੁਲ ਗਾਂਧੀ ਵੀ ਅਗਲੇ ਗੇੜ ਦੇ ਚੋਣ ਪ੍ਰਚਾਰ ਲਈ ਬੁੱਧਵਾਰ ਨੂੰ ਬਿਹਾਰ ਪਹੁੰਚ ਰਹੇ ਹਨ। ਜਿੱਥੇ ਉਹ ਵਾਲਮੀਕੀ ਨਗਰ (ਪੱਛਮੀ ਚੰਪਾਰਨ) ਅਤੇ ਕੁਵੇਸ਼ਵਰ ਸਥਾਨ (ਸਮਸਤੀਪੁਰ) ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ।

https://twitter.com/RahulGandhi/status/1321285899028758529

ਇਹ ਵੀ ਪੜ੍ਹੋ:

ਵੀਡੀਓ: ਏਸ਼ੀਆ ''ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

https://www.youtube.com/watch?v=T35egcjCfHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7ec6bf5a-e093-4bab-9695-bc064bc10976'',''assetType'': ''STY'',''pageCounter'': ''punjabi.india.story.54715325.page'',''title'': ''ਬਿਹਾਰ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਾਂ, ਪ੍ਰਧਾਨ ਮੰਤਰੀ ਵੱਲੋ ਕੋਰੋਨਾ ਬਾਰੇ ਸਾਵਧਾਨੀ ਵਰਤਣ ਦੀ ਅਪੀਲ'',''published'': ''2020-10-28T05:06:51Z'',''updated'': ''2020-10-28T05:06:51Z''});s_bbcws(''track'',''pageView'');

Related News