ਜੰਮੂ-ਕਸ਼ਮੀਰ ਵਿੱਚ ਹੋਰ ਸੂਬਿਆਂ ਦੇ ਨਾਗਰਿਕਾਂ ਵੱਲੋਂ ਜ਼ਮੀਨ ਖ਼ਰੀਦਣ ਦਾ ਰਾਹ ਪੱਧਰਾ - ਪ੍ਰੈੱਸ ਰਿਵੀਊ

10/28/2020 9:55:25 AM

ਜੰਮੂ-ਕਸ਼ਮੀਰ
AFP
ਇਸ ਤੋਂ ਪਹਿਲਾਂ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਖ਼ਤਮ ਕਰ ਕੇ ਉਸ ਦਾ ਖ਼ਾਸ ਦਰਜਾ ਖ਼ਤਮ ਕਰ ਦਿੱਤਾ ਗਿਆ ਸੀ ਤੇ ਸੂਬੇ ਨੂੰ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਕਸੀਮ ਕਰ ਦੱਤਾ ਗਿਆ ਸੀ

ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਵਿੱਚ ਹੋਰਨਾਂ ਸੂਬਿਆਂ ਦੇ ਵਾਸੀ ਵੀ ਜ਼ਮੀਨ ਖ਼ਰੀਦ ਸਕਣ ਇਸ ਦਾ ਰਾਹ ਪੱਧਰਾ ਕਰ ਦਿੱਤਾ ਹੈ

ਪੰਜਾਬੀ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਭਾਰਤ ਸਰਕਾਰ ਵੱਲੋਂ ਇੱਕ ਗਜਟ ਨੋਟੀਫਿਕੇਸ਼ਨ ਰਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜ਼ਮੀਨ ਖ਼ਰੀਦ ਵੇਚ ਨਾਲ ਸੰਬੰਧਿਤ ਜੰਮੂ ਐਂਡ ਕਸ਼ਮੀਰ ਡਿਵੈਲਪਮੈਂਟ ਐਕਟ ਦੇ ਸੈਕਸ਼ਨ 17 ਵਿੱਚੋਂ ਸੂਬੇ ਦਾ ਪੱਕਾ ਨਾਗਰਿਕ ਹੋਣ ਦੀ ਸ਼ਰਤ ਨੂੰ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ:

ਕੇਂਦਰ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਧੋਖਾ ਅਤੇ ਵਿਸ਼ਵਾਸਘਾਤ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਸੇਲ ''ਤੇ ਲਗਾ ਦਿੱਤਾ ਹੈ ਅਤੇ ਇਹ ਕਾਨੂੰਨ ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹਨ।

ਇਨ੍ਹਾਂ ਨਵੇਂ ਕਾਨੂੰਨਾਂ ਤਹਿਤ ਗੈਰ-ਖੇਤੀ ਜ਼ਮੀਨਾਂ ਦੀ ਖ਼ਰੀਦ ਸੰਭਵ ਹੋ ਸਕੇਗੀ ਪਰ ਖੇਤੀ ਜ਼ਮੀਨਾਂ ਗੈਰ-ਖੇਤੀ ਜ਼ਮੀਨਾਂ ਵਿੱਚ ਨਹੀਂ ਵਟਾਈਆਂ ਜਾ ਸਕਣਗੀਆਂ।

ਸੀਏਏ ਪ੍ਰਦਰਸ਼ਨ: ਵਿਦਿਆਰਥੀ ਦੀ ਜ਼ਮਾਨਤ ਅਰਜੀ ਅਦਾਲਤ ਨੇ ਇਹ ਕਹਿ ਕੇ ਰੱਦ ਕੀਤੀ

ਨਾਗਰਿਕਤਾ ਸੋਧ ਕਾਨੂੰਨ
Getty Images

ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਇੱਕ 27 ਸਾਲਾ ਵਿਦਿਆਰਥੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਫ਼ੈਸਲੇ ਦੌਰਾਨ ਕਿਹਾ ਕਿ ਉਸ ਦੇ "ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਮੁ਼ਜ਼ਾਹਰੇ ਦੇ ਉਹਲੇ ਵਿੱਚ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵੇ ਦੇ ਨਾਲ ਅਜਿਹੀਆਂ ਹੋਰ ਗਤੀਵਿਧੀਆਂ ਦਰਸਾਉਂਦੀਆਂ ਹਨ ਕਿ ਜਿੰਨ੍ਹਾਂ ਦਾ ਮੰਤਵ ਭਾਰਤ ਖ਼ਿਲਾਫ਼ ਸਿਆਸੀ ਅਸੰਤੋਸ਼ ਪੈਦਾ ਕਰਨਾ ਸੀ।"

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਅਜਿਹੀਆਂ "ਕਾਰਵਾਈਆਂ ਜਿੰਨ੍ਹਾਂ ਨਾਲ ਭਾਰਤ ਦੀ ਅਖੰਡਤਾ ਨੂੰ ਖ਼ਤਰਾ ਹੋਵੇ ਜਿਵੇਂ ਸਮਾਜਿਕ ਤਣਾਅ ਪੈਦਾ ਹੋਵੇ ਅਤੇ ਕਿਸੇ ਇੱਕ ਫਿਰਕੇ ਨੂੰ ਘਿਰਿਆ ਮਹਿਸੂਸ ਕਰਾ ਕੇ ਵਿੱਚ ਡਰ ਪੈਦਾ ਹੋਵੇ ਜਿਸ ਦੇ ਨਤੀਜੇ ਵਜੋਂ ਹਿੰਸਾ ਹੋਵੇ, ਉਹ ਵੀ ਦਹਿਸ਼ਤਗਰਦ ਕਾਰਵਾਈ ਹੈ।"

ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਦੀ ਜ਼ਮਾਨਤ ਅਰਜੀ ਦੂਜੀ ਵਾਰ ਖਾਰਜ ਹੋਈ ਹੈ। ਪੁਲਿਸ ਨੇ ਉਸ ਉੱਪਰ ਜੈਐੱਨਯੂ ਦੇ ਸਾਬਕਾ ਵਿਦਿਆਰਥੀਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਨਾਲ ਮਿਲ ਕੇ ਮੁਸਲਮਿਲ ਬਹੁ ਗਿਣਤੀ ਇਲਾਕੇ ਵਿੱਚ ਚੱਕਾ ਜਾਮ ਕਰ ਕੇ ਸਰਕਾਰ ਦਾ ਤਖ਼ਤਾ ਪਲਟਣ ਦੀ ਸਾਜਿਸ਼ ਘੜਨ ਦਾ ਇਲਜ਼ਾਮ ਲਾਇਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਦੰਗਿਆਂ ਵਿੱਚ ਵਰਤਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਸਿੰਮ ਕਾਰਡ ਖ਼ਰੀਦੇ ਜੋ ਕਿ ਅੱਗੇ ਜੇਐੱਨਯੂ ਦੇ ਹੀ ਇੱਕ ਹੋਰ ਵਿਦਿਆਰਥੀ ਨੂੰ ਪ੍ਰਦਰਸ਼ਨ ਜਾਰੀ ਰੱਖਣ ਲਈ ਦੇ ਦਿੱਤੇ ਗਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਅਗਲੇ ਸਾਲ ਭਾਰਤ ਦਾ ਅਰਥਚਾਰਾ, ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਹੋਵੇਗਾ- ਸੀਤਾਰਮਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵਿੱਤੀ ਸਾਲ ਵਿੱਚ ਨੈਗੇਟਿਵ ਜਾਂ ਸਿਫ਼ਰ ਰਹੇਗੀ। ਜਦ ਕਿ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਰਥਚਾਰਾ ਹੋਵੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਦੇਸ਼ ਵਿੱਚ ਪੇਂਡੂ ਖੇਤਰ ਅਤੇ ਤਿਉਹਾਰਾਂ ਦੇ ਸੀਜ਼ਨ ਕਾਰਨ ਘਰੇਲੂ ਮੰਗ ਨਿਰੰਤਰ ਗਤੀ ਨਾਲ ਵਧੇਗੀ।

ਭਾਰਤ ਦੀ ਜੀਡੀਪੀ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ 23.9 ਫ਼ੀਸਦੀ ਸੁੰਗੜੀ ਸੀ ਅਤੇ ਰਿਜ਼ਰਵ ਬੈਂਕ ਦੇ ਅੰਦਾਜ਼ੇ ਮੁਤਾਬਕ ਪੂਰੇ ਸਾਲ ਦੌਰਾਨ ਇਹ 9.5 ਫ਼ੀਸਦੀ ਸੁੰਗੜੇਗੀ। ਕੋਰੋਨਾ ਮਹਾਂਮਾਰੀ ਅਤੇ ਇਸ ਨੂੰ ਠੱਲ੍ਹਣ ਲਈ ਲਾਏ ਲੌਕਡਾਊਨ ਤੋਂ ਪਹਿਲਾਂ ਵੀ ਵਿੱਤੀ ਸਾਲ 2020 ਵਿੱਚ ਵਾਧਾ ਘੱਟ ਕੇ 4.2 ਰਹਿ ਗਿਆ ਸੀ।

ਕੋਰੋਨਾਵਾਇਰਸ
BBC

ਅੰਖੀ ਦਾਸ ਨੇ ਫੇਸਬੁੱਕ ਤੋਂ ਨੌਕਰੀ ਛੱਡੀ

ਭਾਰਤ ਵਿੱਚ ਫੇਸਬੁੱਕ ਅਤੇ ਵਟਸਐੱਪ ਦੇ ਕੰਮ-ਕਾਜ ਵਿੱਚ ਸੱਤਾਧਾਰੀ ਭਾਜਪਾ ਦਾ ਪੱਖ ਪੂਰਨ ਤੋਂ ਵਿਵਾਦਾਂ ਵਿੱਚ ਆਈ ਅੰਖੀ ਦਾਸ ਨੇ ਫੇਸਬੁੱਕ ਛੱਡ ਦਿੱਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅਜਿਹਾ ਤੁਰੰਤ ਪ੍ਰਭਾਵ ਤੋਂ ਕੀਤਾ ਹੈ ਅਤੇ ਫੇਸਬੁੱਕ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਨੇ ਅਜਿਹਾ ਲੋਕ ਹਿੱਤਾਂ ਲਈ ਕੀਤਾ ਹੈ।

ਉਨ੍ਹਾਂ ਉੱਪਰ ਫੇਸਬੁੱਕ ਦੀ ਕੰਟੈਂਟ ਮੌਨਿਟਰਿੰਗ ਨੀਤੀਆਂ ਨੂੰ ਭਾਜਪਾ ਪ੍ਰਤੀ ਸਖ਼ਤੀ ਨਾਲ ਲਾਗੂ ਨਾ ਕਰਨ ਦੇਣ ਦੇ ਇਲਜ਼ਾਮ ਸਨ। ਉਨ੍ਹਾਂ ਨੇ ਕੰਪਨੀ ਦੇ ਅੰਦਰੂਨੀ ਪੱਤਰ-ਵਿਹਾਰ ਵਿੱਚ ਕਿਹਾ ਸੀ ਕਿ ਇਸ ਨਾਲ ਭਾਰਤ ਵਿੱਚ ਕੰਪਨੀ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''85039661-4826-48f4-981e-099c443d9a93'',''assetType'': ''STY'',''pageCounter'': ''punjabi.india.story.54715287.page'',''title'': ''ਜੰਮੂ-ਕਸ਼ਮੀਰ ਵਿੱਚ ਹੋਰ ਸੂਬਿਆਂ ਦੇ ਨਾਗਰਿਕਾਂ ਵੱਲੋਂ ਜ਼ਮੀਨ ਖ਼ਰੀਦਣ ਦਾ ਰਾਹ ਪੱਧਰਾ - ਪ੍ਰੈੱਸ ਰਿਵੀਊ'',''published'': ''2020-10-28T04:13:17Z'',''updated'': ''2020-10-28T04:13:17Z''});s_bbcws(''track'',''pageView'');

Related News