ਕਿਸਾਨ ਨੇ ਦਿੱਤਾ 25-26 ਨਵੰਬਰ ਦਿੱਲੀ ਚੱਲੋ ਦਾ ਨਾਅਰਾ, 5 ਨੂੰ ਹੋਵੇਗਾ ਚੱਕਾ ਜਾਮ - ਅਹਿਮ ਖ਼ਬਰਾਂ

10/27/2020 4:40:23 PM

ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਪੂਰੇ ਦੇਸ ਵਿਚ ਚੱਕਾ ਜਾਮ ਕਰਨ ਦਾ ਐਲਾਨ ਕਰਦਿਆਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

5 ਨਵੰਬਰ ਨੂੰ ਦੇਸ ਭਰ ਵਿਚ ਹੋਣ ਵਾਲਾ ਸੰਕੇਤਕ ਜਾਮ 4 ਘੰਟੇ ਲਈ ਰੱਖਿਆ ਜਾਵੇਗਾ।

ਬੈਠਕ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਇਹ ਕਿਸਾਨਾਂ ਲਈ ਆਰ ਪਾਰ ਦੀ ਲੜਾਈ ਹੈ।

ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਬੈਠਕ ਵਿਚ 25- 26 ਨਵੰਬਰ ਨੂੰ ਦਿੱਲੀ ਵਿਖੇ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ।

ਕੇਂਦਰ ਵਲੋਂ ਮਾਲ ਗੱਡੀਆਂ ਪੰਜਾਬ ਵਿਚ ਜਾਣ ਤੋਂ ਰੋਕੇ ਜਾਣ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਈ ਅਜਿਹਾ ਟਰੈਕ ਨਹੀਂ ਹੈ ਜਿਸ ਨੂੰ ਕਿਸਾਨਾਂ ਨੇ ਰੋਕਿਆ ਹੋਵੇ।

ਜੰਮੂ-ਕਸ਼ਮੀਰ ''ਚ ਹੁਣ ਕੋਈ ਵੀ ਭਾਰਤੀ ਘਰ ਜਾਂ ਕਾਰੋਬਾਰ ਲ਼ਈ ਜ਼ਮੀਨ ਖਰੀਦ ਸਕੇਗਾ

ਜੰਮੂ ਕਸ਼ਮੀਰ
Getty Images
ਭਾਰਤ ਸ਼ਾਸਿਤ ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਦੀ ਫਾਈਲ ਫੋਟੋ

ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ੇਕਸ਼ਨ ਮੁਤਾਬਕ ਹੁਣ ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਫ਼ੈਕਟਰੀ, ਘਰ ਜਾਂ ਦੁਕਾਨ ਲਈ ਜ਼ਮੀਨ ਖ਼ਰੀਦ ਸਕਦਾ ਹੈ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=b1TEXa35Dto

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7fc73637-7113-4d7e-9f6c-78671d9b8392'',''assetType'': ''STY'',''pageCounter'': ''punjabi.india.story.54705748.page'',''title'': ''ਕਿਸਾਨ ਨੇ ਦਿੱਤਾ 25-26 ਨਵੰਬਰ ਦਿੱਲੀ ਚੱਲੋ ਦਾ ਨਾਅਰਾ, 5 ਨੂੰ ਹੋਵੇਗਾ ਚੱਕਾ ਜਾਮ - ਅਹਿਮ ਖ਼ਬਰਾਂ'',''published'': ''2020-10-27T11:06:04Z'',''updated'': ''2020-10-27T11:06:04Z''});s_bbcws(''track'',''pageView'');

Related News