ਪਾਕਿਸਤਾਨ ਧਮਾਕਾ: ਮਸਜਿਦ ''''ਚ ਹੋਏ ਧਮਾਕੇ ''''ਚ ਘੱਟੋ-ਘੱਟ 7 ਲੋਕਾਂ ਦੀ ਮੌਤ

10/27/2020 11:25:23 AM

pak blast
BBC
ਇੱਕ ਅਫ਼ਸਰ ਨੇ ਦੱਸਿਆ ਕਿ ਮਰਨ ਵਾਲਿਆਂ ''ਚ ਵਿਦਿਆਰਥੀ ਵੀ ਸ਼ਾਮਲ ਹਨ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਇੱਕ ਮਸਜਿਦ ਅੰਦਰ ਹੋਏ ਧਮਾਕੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ।

ਰਿਊਟਰਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇੱਕ ਅਫ਼ਸਰ ਨੇ ਦੱਸਿਆ ਕਿ ਮਰਨ ਵਾਲਿਆਂ ''ਚ ਵਿਦਿਆਰਥੀ ਵੀ ਸ਼ਾਮਲ ਹਨ।

ਅਜੇ ਤੱਕ ਕਿਸੇ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਜਾ ਚੁਕੀ ਹੈ।

ਇਹ ਵੀ ਪੜ੍ਹੋ

pak blast
BBC

ਸੀਨੀਅਰ ਪੁਲਿਸ ਅਧਿਕਾਰੀ ਵਕਰ ਅਜ਼ੀਮ ਨੇ ਏਐੱਫਪੀ ਏਜੰਸੀ ਨੂੰ ਦੱਸਿਆ ਕਿ ''ਕੋਈ ਮਦਰਸੇ ਦੇ ਅੰਦਰ ਬੈਗ ਵਿੱਚ ਬੰਬ ਲੈ ਕੇ ਆਇਆ ਸੀ।''

ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ।

ਅਫ਼ਗਾਨ ਸਰਹੱਦ ਦੇ ਨੇੜੇ ਵੱਸਦੇ ਪੇਸ਼ਾਵਰ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ''ਚ ਤਾਲੀਬਾਨ ਦੇ ਮਜ਼ਬੂਤ ਹੋਣ ਦੌਰਾਨ ਕਈ ਹਿੰਸਕ ਹਮਲੇ ਹੋਏ ਹਨ।

ਛੇ ਸਾਲ ਪਹਿਲਾਂ ਇੱਕ ਬੰਦੂਕਧਾਰੀ ਨੇ ਮਿਲਟਰੀ ਸਕੂਲ ''ਚ ਤਾਬੜਤੋੜ ਹਮਲਾ ਕੀਤਾ ਸੀ ਜਿਸ ਦੌਰਾਨ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾ ਬੱਚੇ ਸ਼ਾਮਲ ਸਨ।

ਇਹ ਵੀ ਪੜ੍ਹੋ:

https://www.youtube.com/watch?v=DE_5ObE6oUk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''44c5bb39-6a9a-41de-944d-e051de638364'',''assetType'': ''STY'',''pageCounter'': ''punjabi.international.story.54701586.page'',''title'': ''ਪਾਕਿਸਤਾਨ ਧਮਾਕਾ: ਮਸਜਿਦ \''ਚ ਹੋਏ ਧਮਾਕੇ \''ਚ ਘੱਟੋ-ਘੱਟ 7 ਲੋਕਾਂ ਦੀ ਮੌਤ'',''published'': ''2020-10-27T05:53:04Z'',''updated'': ''2020-10-27T05:53:04Z''});s_bbcws(''track'',''pageView'');

Related News