ਭਾਖੜਾ ਵਰਗੇ ਇਨ੍ਹਾਂ ਬੰਨ੍ਹਾਂ ਨੇ ਖਿੱਤੇ ਦਾ ਭੂਗੋਲਿਕ ਨਕਸ਼ਾ ਬਦਲ ਦਿੱਤਾ
Sunday, Oct 25, 2020 - 11:55 AM (IST)

ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ।
ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲ ਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ ਪੂਰੇ ਕੁਦਰਤੀ ਰਾਹ ਨੂੰ ਬਦਲ ਦਿੰਦਾ ਹੈ।
ਉੱਚੀਆਂ ਕੰਧਾਂ ਅਤੇ ਡੂੰਘੀਆਂ ਨੀਹਾਂ ਦਾ ਆਪਣਾ ਪੁਰਾਤਤਵੀ ਪ੍ਰਭਾਵ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਬਣਤਰਾਂ ਤਾਂ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਸਦੀਆਂ ਤੱਕ ਬਣੀਆਂ ਰਹਿ ਸਕਦੀਆਂ ਹਨ।
ਇਹ ਵੀ ਪੜ੍ਹੋ:
- ਪ੍ਰਧਾਨ ਮੰਤਰੀ ਨੇ ਕਿਹਾ, ''ਮੰਡੀ ਅਤੇ ਐੱਮਐੱਸਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ''
- ਸਾਈਕਲ ''ਤੇ 50 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਇਸ ਸ਼ਖ਼ਸ ਬਾਰੇ ਜਾਣੋ
- MSP ਤੇ ਮੰਡੀਆਂ ਖ਼ਤਮ ਹੋਣ ਦੇ ਖਦਸ਼ੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਕਿਉਂ ਪ੍ਰਗਟਾਇਆ ਜਾ ਰਿਹਾ
ਬੰਨ੍ਹ ਆਪਣੇ ਆਲੇ-ਦੁਆਲੇ ਦੇ ਲੋਕ ਜੀਵਨ ਵਿੱਚ ਵੀ ਵੱਡੇ ਬਦਲਾਅ ਦੀ ਵਜ੍ਹਾ ਬਣਦੇ ਹਨ।
ਜਦੋਂ ਕੋਈ ਸਰਕਾਰ ਆਪਣੇ ਦਰਿਆਈ ਪਾਣੀਆਂ ਨੂੰ ਮਨ-ਮਰਜ਼ੀ ਮੁਤਾਬਕ ਵਰਤਣ ਦੀ ਤਿਆਰੀ ਕਰਦੀ ਹੈ ਤਾਂ -ਉੱਥੇ ਦੇ ਲੋਕਾਂ ਦੇ ਘਰ ਉਜੜਦੇ ਹਨ, ਖੇਤ ਡੁੱਬਦੇ ਹਨ ਅਤੇ ਰੋਜ਼ੀ-ਰੋਟੀ ਅਤੇ ਕੁਦਰਤੀ ਵਸੇਬੇ ਖੋਹੇ ਜਾਂਦੇ ਹਨ।
ਮਿਸਾਲ ਵਜੋਂ ਜਦੋਂ ਪੂਰੀ ਦੁਨੀਆਂ ਕੋਵਿਡ-19 ਤੋਂ ਜਾਨ ਬਚਾਉਣ ਵਿੱਚ ਲੱਗੀ ਹੋਈ ਸੀ ਤਾਂ ਤੁਰਕੀ ਵਿੱਚ ਇੱਕ ਪੂਰੇ ਪੁਰਾਤਨ ਪਿੰਡ ਨੂੰ ਜਲ-ਸਮਾਧੀ ਦੇ ਦਿੱਤੀ ਗਈ।
ਕੁਝ ਸਾਲਾਂ ਬਾਅਦ ਜਦੋਂ ਇਤਿਹਾਸਕਾਰ ਅਤੇ ਪੁਰਾਤਤਵ ਮਾਹਰ ਇਨ੍ਹਾਂ ਜਲ-ਮਗਨ ਬਣਤਰਾਂ ਦਾ ਅਧਿਐਨ ਕਰਨਗੇ ਤਾਂ ਹੈਰਾਨ ਹੋਣਗੇ ਕਿ ਅਸੀਂ ਕਿਵੇਂ ਆਪਣੀਆਂ ਵਖ਼ਤੀ ਸਿਆਸੀ ਅਤੇ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ, ਇਹ ਸਭ ਡੋਬ ਦਿੱਤਾ।
ਜਦੋਂ ਕੋਈ ਉੱਚਾ ਵਸਿਆ ਦੇਸ਼ ਆਪਣੀ ਜ਼ਮੀਨ ਤੋਂ ਵਹਿੰਦੇ ਕਿਸੇ ਦਰਿਆ ਨੂੰ ਬੰਨ੍ਹ ਮਾਰ ਲੈਂਦਾ ਹੈ ਤਾਂ ਉਹ ਅਗਲੇ ਦੇਸ਼ਾਂ ਦੀਆਂ ਲੋੜਾਂ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੰਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪੰਜਾਬ ਅਤੇ ਹਰਿਆਣਾ ਦੇ ਬਾਰਡਰ ਉੱਪਰ ਬਣਿਆ ਭਾਖੜਾ ਬੰਨ੍ਹ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਬੰਨ੍ਹ ਹੈ। ਜਦੋਂ ਇਹ ਬਣਾਇਆ ਗਿਆ ਤਾਂ ਇਸ ਨੇ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਨੂੰ ਜਲ-ਸਮਾਧੀ ਦੇ ਦਿੱਤੀ ਸੀ।
ਬਿਲਾਸਪੁਰ ਸਿੱਖ ਇਤਿਹਾਸ ਦੇ ਪੱਖ ਤੋਂ ਇੱਕ ਮੱਹਤਵਰਪੂਰਨ ਰਿਆਸਤ ਸੀ।
ਅੰਦਾਜ਼ੇ ਮੁਤਾਬਕ ਬੰਨ੍ਹ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਇੰਨਾ ਪਾਣੀ ਸਮਾਉਂਦਾ ਹੈ ਕਿ ਪੂਰੇ ਚੰਡੀਗੜ੍ਹ, ਹਰਿਆਣਾ ਪੰਜਾਬ ਅਤੇ ਦਿੱਲੀ ਦੇ ਇਲਾਕਿਆਂ ਨੂੰ ਰੋੜ੍ਹ ਸਕਦਾ ਹੈ।
ਇਸ ਤੋਂ ਛੱਡਿਆ ਜਾਣ ਵਾਲਾ ਪਾਣੀ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਲਗਭਗ ਹਰ ਸਾਲ ਹੀ ਹੜ੍ਹਾਂ ਦੀ ਵਜ੍ਹਾ ਬਣਦਾ ਹੈ।
ਦੇਖਦੇ ਹਾਂ ਦੁਨੀਆਂ ਦੇ ਕੁਝ ਅਜਿਹੇ ਬੰਨ੍ਹ ਜਿਨ੍ਹਾਂ ਨੇ ਖੇਤਰਾਂ ਦੇ ਮੁਹਾਂਦਰੇ ਬਦਲ ਦਿੱਤੇ।

ਸਾਲ 2020 ਵਿੱਚ ਤੁਰਕੀ ਵਿੱਚ ਪ੍ਰਾਚੀਨ ਕਸਬਾ ਹਸਨਕੀ, ਇੱਥੇ ਬਣੇ ਇਲੂਸੂ ਬੰਨ੍ਹ ਦੀ ਭੇਟ ਚੜ੍ਹ ਗਿਆ। ਇਸ ਬੰਨ੍ਹ 12,00 ਮੈਗਾਵਾਟ ਬਿਜਲੀ ਦਾ ਉਤਪਾਦਨ ਕਰੇਗਾ।
ਸਿਲਕ ਰੂਪ ਦਾ ਹਿੱਸਾ ਰਹੇ ਹਸਨਕੀ ਉਜੜ ਗਿਆ ਅਤੇ ਪਾਣੀ ਦਾ ਪੱਧਰ ਚੜ੍ਹਨ ਦੀ ਵਜ੍ਹਾ ਕਾਰਨ ਇੱਥੋ ਦੇ ਵਾਸੀਆਂ ਨੂੰ ਹੋਰ ਥਾਵਾਂ ''ਤੇ ਜਾਣਾ ਪਿਆ।

ਪਾਣੀ ਭਾਵੇਂ ਹੌਲੀ-ਹੌਲੀ ਚੜ੍ਹਿਆ ਪਰ ਫਰਵਰੀ ਤੱਕ ਹਸਨਕੀ ਦੀਆਂ ਸਭ ਨਵੀਆਂ-ਪੁਰਾਣੀਆਂ ਇਮਾਰਤਾਂ ਜਲ-ਮਗਨ ਹੋ ਗਈਆਂ।
ਦਰਿਆ ਦੇ ਕਿਨਾਰੇ ਝੀਲ ਦੇ ਕਿਨਾਰੇ ਬਣ ਗਏ ਜਿਨ੍ਹਾਂ ਨੇ ਫਿਰ ਇਸ ਪੁਰਾਤਨ ਪਿੰਡ ਨੂੰ ਆਪਣੇ ਅੰਦਰ ਸਮਾਧੀ ਦੇ ਦਿੱਤੀ।

ਹਸਨਕੀ ਵਿੱਚ ''ਪਤਾਲ" ਨੂੰ ਜਾਂਦੀ ਇੱਕ ਸੜਕ

ਅਗਸਤ ਵਿੱਚ ਇੱਕ ਕੁੜੀ ਝੀਲ ਦੇ ਚੜ੍ਹਦੇ ਪਾਣੀਆਂ ਵਿੱਚ ਤੈਰਾਕੀ ਕਰਦੀ ਹੋਈ। ਜਦੋਂ ਇਹ ਰਿਜ਼ਰਵਾਇਰ ਪੂਰਾ ਭਰੇਗਾ ਤਾਂ ਇਹ ਝੀਲ 300 (116 ਵਰਗ ਮੀਲ) ਵਰਗ ਕਿੱਲੋਮੀਟਰ ਦੇ ਰਕਬੇ ਵਿੱਚ ਫੈਲ ਜਾਵੇਗੀ।
ਪ੍ਰਾਚੀਨ ਹਸਨਕੀ ਵਾਸੀਆਂ ਨੂੰ ਹੁਣ ਸਰਕਾਰ ਨੇ ਨਿਊ ਹਸਨਕੀ ਵਿੱਚ ਵਸਾਇਆ ਹੈ।
ਬ੍ਰਿਟੇਨ ਦੇ ਪੀਕ ਡਿਸਟਰਿਕਟ ਨੈਸ਼ਨਲ ਪਾਰਕ ਵਿੱਚ ਲੇਡੀਬੋਅਰ ਬੰਨ ਵਿੱਚ ਓਵਰਫਲੋ ਪਾਈਪਾਂ ਵਿੱਚ ਸਿਰ ਭਰਨੇ ਡਿਗਦੇ ਪਾਣੀ ਕਿਸੇ ਹੋਰ ਹੀ ਧਰਤੀ ਦਾ ਨਜ਼ਾਰਾ ਬੰਨ੍ਹਦਾ ਹੈ।
ਹਾਂਗ-ਕਾਂਗ ਵਿੱਚ ਇੱਕ ਸਦੀ ਪੁਰਾਣੇ ਇਸ ਤਿਕੋਨੇ ਅਕਾਰ ਦੇ ਇਸ ਬੰਨ੍ਹ ਪਿੱਛੇ ਕੋਵਲੂਨ ਰਿਜ਼ਾਰਵਾਇਰ ਹੈ...
ਜੋ ਕਿ ਵੇਲਜ਼ ਵਿੱਚ ਐਬਰੀਸਟਵਾਈਥ ਬੰਨ੍ਹ ਵਰਗਾ ਹੈ। ਇਨ੍ਹਾਂ ਬੰਨ੍ਹਾਂ ਦੀਆਂ ਨੀਹਾਂ ਜ਼ਮੀਨ ਵਿੱਚ ਡੂੰਘੀਆਂ ਧਸੀਆਂ ਹਨ।
ਇਰਾਕ ਦੇ ਇਸ ਡੁਕਾਨ ਬੰਨ੍ਹ ਤੋਂ ਬਣੀ ਇਸ ਵਿਸ਼ਾਲ ਝੀਲ ਵਾਂਗ ਬੰਨ੍ਹ ਕਿਸੇ ਖੇਤਰ ਦੇ ਭੂਗੋਲਿਕ ਮੁਹਾਂਦਰੇ ਨੂੰ ਸਦਾ ਲਈ ਬਦਲ ਦਿੰਦੇ ਹਨ।
ਇਸ ਓਵਰ ਫਲੋ ਪਾਈਪ ਦਾ ਇਹ ਨਜ਼ਾਰਾ ਦੇਖਣ ਵਾਲੇ ਦੀ ਸੋਚ ਨੂੰ ਸੋਚਾਂ ਵਿੱਚ ਪਾ ਸਕਦਾ ਹੈ।
ਲਿਬਨਾਨ ਦੇ ਬੀਕਾ ਘਾਟੀ ਵਿੱਚ ਬਣੀ ਇਸ ਕੁਰਾਊਨ ਝੀਲ ਵਿੱਚ ਬਣੀ ਇਸ ਓਵਰ ਫਲੋ ਪਾਈਪ ਨੂੰ ਦੂਰੋਂ ਦੇਖਿਆਂ ਹੀ ਇਸ ਦਾ ਅਸਲੀ ਅਕਾਰ ਅਤੇ ਬੰਨ੍ਹ ਵਿੱਚ ਇਸ ਦੀ ਥਾਂ ਸਪਸ਼ਟ ਹੁੰਦੀ ਹੈ।
ਖ਼ਰਾਬ ਹੋ ਚੁੱਕੇ ਬੰਨ੍ਹ ਵੀ ਫਿਲੀਪੀਨਜ਼ ਵਿੱਚ ਮਨੀਲਾ ਨਜ਼ਦੀਕ ਇਸ ਬੰਨ੍ਹ ਵਾਂਗ ਪਿਆਸਿਆਂ ਦੀ ਪਿਆਸ ਬੁਝਾਅ ਸਕਦੇ ਸਕਦੇ ਹਨ।
ਇਹ ਝੀਲਾਂ ਸੁੱਕ ਵੀ ਸਕਦੀਆਂ ਹਨ। ਜਿਵੇਂ ਚਿਲੀ ਦੇ ਅਲ ਯੈਸੋ ਬੰਨ੍ਹ ਦੀ ਇਸ ਝੀਲ ਦੀ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਖਿੱਚੀ ਇਹ ਤਸਵੀਰ।
ਕਈ ਵਾਰ ਸੁੱਕੀਆਂ ਝੀਲਾਂ ਵਿੱਚੋਂ ਇਤਿਹਾਸ ਮੁੜ ਝਲਕਾਰੇ ਦੇਣ ਲਗਦਾ ਹੈ। ਜਿਵੇਂ ਜਦੋਂ ਸਪੇਨ ਵਿੱਚ ਮੀਂਹ ਨਾ ਪੈਣ ਕਾਰਨ ਵਾਲਡੇਕਾਨਜ਼ ਡੈਮ ਵਿੱਚ ਡੁੱਬੇ ਚਾਰ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਇਹ ਪੱਥਰ ਝੀਲ ਤੋਂ ਬਾਹਰ ਆ ਗਏ ਜਿਨ੍ਹਾਂ ਨੂੰ ਡੋਲਮਨ ਆਫ਼ ਗੁਆਡਾਪੈਰਲ ਕਿਹਾ ਜਾਂਦਾ ਹੈ।
ਭਾਵੇਂ ਮਨੁੱਖ ਕੁਦਰਤ ਤੇ ਬੰਨ੍ਹ ਮਾਰ ਲੈਂਦਾ ਹੈ ਪਰ ਉਸ ਨੂੰ ਸਦਾ ਲਈ ਹੋੜ੍ਹ ਕੇ ਨਹੀਂ ਰੱਖ ਸਕਦਾ ਜਿਵੇਂ ਅਫ਼ਗਾਨਿਸਤਾਨ ਵਿੱਚ ਬੰਦੀ-ਸੁਲਤਾਨ ਨਾਂਅ ਦੇ ਇਸ ਬੰਨ੍ਹ ਨੂੰ ਕੁਦਰਤ ਨੇ ਆਪਣੇ ਲਾਂਘੇ ਵਿੱਚ ਹਟਾ ਹੀ ਦਿੱਤਾ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ

ਬੰਨ੍ਹ ਭਾਵੇਂ ਕਈ ਪੀੜ੍ਹੀਆਂ ਤੱਕ ਅੜੇ-ਖੜ੍ਹੇ ਰਹਿਣ ਪਰ ਇਨ੍ਹਾਂ ਦੀ ਉਮਰ ਦਰਿਆਵਾਂ ਤੋਂ ਵੱਡੀ ਨਹੀਂ ਹੋ ਸਕਦੀ। ਚੀਨ ਦੇ ਹਾਈਡਰੋ ਪਾਵਰ ਪਲਾਂਟ ਦਜ਼ੂਹ ਵਿੱਚ ਭੂਤਰੇ ਅਹੋੜ ਪਾਣੀਆਂ ਦਾ ਵਹਾਅ।
ਇਹ ਵੀ ਪੜ੍ਹੋ:
- ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
- ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
- 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
ਵੀਡੀਓ: ਲਾਹੌਰ ਦੇ ਸਮੋਗ ਦੀ ਵਜ੍ਹਾ ਬਾਰੇ ਲਾਹੌਰੀਆਂ ਤੋਂ ਹੀ ਜਾਣੋ
https://www.youtube.com/watch?v=pd4XckZ_IRg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2db75b5f-c21e-4ce0-b89a-551202f6952d'',''assetType'': ''STY'',''pageCounter'': ''punjabi.international.story.54675292.page'',''title'': ''ਭਾਖੜਾ ਵਰਗੇ ਇਨ੍ਹਾਂ ਬੰਨ੍ਹਾਂ ਨੇ ਖਿੱਤੇ ਦਾ ਭੂਗੋਲਿਕ ਨਕਸ਼ਾ ਬਦਲ ਦਿੱਤਾ'',''published'': ''2020-10-25T06:24:55Z'',''updated'': ''2020-10-25T06:24:55Z''});s_bbcws(''track'',''pageView'');