ਮੌਸਕੋ ਦੇ ਥੀਏਟਰ ''''ਚ 140 ਲੋਕਾਂ ਦੇ ਮਾਰੇ ਜਾਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ: ਵਿਵੇਚਨਾ

10/25/2020 8:40:17 AM

23 ਅਕਤੂਬਰ 2002 ਨੂੰ ਨਵੀਂ ਰੂਸੀ ਰੋਮਾਂਟਿਕ ਮਿਊਜ਼ੀਕਲ ''ਨੋਰਡ ਓਸਟ'' ਦਾ ਆਯੋਜਨ ਕੇਂਦਰੀ ਮੌਸਕੋ ਦੇ ਕ੍ਰੇਮਲਿਨ ਤੋਂ ਪੰਜ ਕਿਲੋਮੀਟਰ ਦੂਰ ਦੁਬਰੋਵਕਾ ਥੀਏਟਰ ਵਿਖੇ ਰਾਤ 9 ਵਜੇ ਹੋ ਰਿਹਾ ਸੀ।

1100 ਲੋਕਾਂ ਦੀ ਸਮਰੱਥਾ ਵਾਲੇ ਥੀਏਟਰ ਵਿੱਚ ਇੰਟਰਵਲ ਤੋਂ ਬਾਅਦ ਮੰਚ ''ਤੇ ਮੌਜੂਦ ਅਦਾਕਾਰ ਫੌਜੀ ਵਰਦੀ ਵਿੱਚ ਨੱਚ ਰਹੇ ਸਨ ਅਤੇ ਗਾ ਰਹੇ ਸਨ। ਉਸੇ ਵੇਲੇ ਇੱਕ ਆਦਮੀ ਥੀਏਟਰ ਦੇ ਇੱਕ ਕੋਨੇ ਤੋਂ ਆਇਆ। ਉਸਨੇ ਵੀ ਫੌਜੀ ਵਰਦੀ ਪਾਈ ਹੋਈ ਸੀ।

ਉਸ ਨੇ ਹਵਾ ਵਿੱਚ ਫਾਇਰ ਕੀਤੇ। ਦਰਸ਼ਕ ਪਹਿਲਾਂ ਤਾਂ ਸਮਝੇ ਕਿ ਇਹ ਸਟੇਜ ''ਤੇ ਹੋ ਰਹੀ ਅਦਾਕਾਰੀ ਦਾ ਹਿੱਸਾ ਹੈ। ਪਰ ਉਨ੍ਹਾਂ ਨੂੰ ਇਹ ਸਮਝਣ ਵਿੱਚ ਬਹੁਤੀ ਦੇਰ ਨਹੀਂ ਲੱਗੀ ਕਿ ਇਹ ਕੋਈ ਅਦਾਕਾਰੀ ਨਹੀਂ ਬਲਕਿ ਉਨ੍ਹਾਂ ਦੇ ਸਾਹਮਣੇ ਵਾਪਰ ਰਹੀ ਇਕ ਘਟਨਾ ਹੈ, ਜਿਸ ਨੂੰ ਉਹ ਪੂਰੀ ਜ਼ਿੰਦਗੀ ਨਹੀਂ ਭੁੱਲਣਗੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿੰਦਾ ਨਹੀਂ ਬੱਚ ਪਾਉਣਗੇ।

ਇਹ ਵੀ ਪੜ੍ਹੋ-

50 ਦੇ ਕਰੀਬ ਹਥਿਆਰਬੰਦ ਚੇਚਨ ਬਾਗੀਆਂ ਨੇ ਨਾਟਕ ਵੇਖ ਰਹੇ 850 ਲੋਕਾਂ ਨੂੰ ਕੈਦ ਕਰ ਲਿਆ। ਉਨ੍ਹਾਂ ਦੀ ਮੰਗ ਸੀ ਕਿ ਰੂਸੀ ਸੈਨਿਕਾਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਚੇਚੇਨਿਆ ਤੋਂ ਹਟਾਇਆ ਜਾਵੇ, ਨਹੀਂ ਤਾਂ ਉਹ ਬੰਧਕਾਂ ਨੂੰ ਮਾਰਨਾ ਸ਼ੁਰੂ ਕਰ ਦੇਣਗੇ।

ਦਰਸ਼ਕਾਂ ਵਿੱਚੋਂ ਇੱਕ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਅਲੈਕਸ ਬੋਬਿਕ ਸੀ, ਜੋ ਆਪਣੀ ਇੱਕ ਰੂਸੀ ਦੋਸਤ ਨਾਲ ਨਾਟਕ ਦੇਖਣ ਆਏ ਸੀ।

ਬੌਬਿਕ ਨੇ ਬੀਬੀਸੀ ਨੂੰ ਦੱਸਿਆ, ''ਸਾਨੂੰ ਅਚਾਨਕ ਥੀਏਟਰ ਦੇ ਪਿਛਲੇ ਹਿੱਸੇ ਤੋਂ ਬੂਟਾਂ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਕਿਸੇ ਨੇ ਹਵਾ ਵਿੱਚ ਫਾਇਰ ਕੀਤੇ। ਮੈਂ ਆਪਣੇ ਰੂਸੀ ਦੋਸਤ ਵੱਲ ਮੁੜਿਆ ਅਤੇ ਕਿਹਾ ਕਿ ਇਹ ਨਾਟਕ ਦਾ ਹਿੱਸਾ ਨਹੀਂ ਹੈ। ਉਸ ਸਮੇਂ, ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਕੁਝ ਅਣਸੁਖਾਵੀਂ ਘਟਨਾ ਵਾਪਰ ਰਹੀ ਹੈ।

ਥੋੜ੍ਹੇ ਸਮੇਂ ਬਾਅਦ, ਥੀਏਟਰ ਦੀ ਬਾਰਮੇਡ ਓਲਗਾ ਟ੍ਰਿਮੈਨ ਨੇ ਇੱਕ ਔਰਤ ਨੂੰ ਚੇਚੇਨ ਦੇ ਵਿਦਰੋਹੀਆਂ ਨਾਲ ਝਗੜਾ ਕਰਦੇ ਸੁਣਿਆ। ਫਿਰ ਉਥੋਂ ਇੱਕ ਅਵਾਜ਼ ਆਈ, ''ਇਸ ਔਰਤ ਨੂੰ ਗੋਲੀ ਮਾਰ ਦਿਓ''।

ਫਿਰ ਓਲਗਾ ਨੇ ਇੱਕ ਤੋਂ ਬਾਅਦ ਇੱਕ ਪੰਜ ਗੋਲੀਆਂ ਚਲਾਈਆਂ ਅਤੇ ਇੱਕ ਔਰਤ ਦੀ ਚੀਖ ਸੁਣਾਈ ਦਿੱਤੀ।

ਰਾਸ਼ਟਰਪਤੀ ਪੁਤਿਨ ਨੇ ਬੁਸ਼ ਨਾਲ ਆਪਣੀ ਮੁਲਾਕਾਤ ਰੱਦ ਕੀਤੀ

ਪਹਿਲੇ ਦਿਨ, ਚੇਚੇਨ ਬੰਦੂਕਧਾਰੀਆਂ ਨੇ ਲਗਭਗ 150 ਅਜਿਹੇ ਬੰਧਕਾਂ ਨੂੰ ਰਿਹਾ ਕੀਤਾ ਜੋ ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਦੀ ਮੁਹਿੰਮ ਵਿੱਚ ਅੜਿੱਕਾ ਸਾਬਤ ਹੋ ਸਕਦੇ ਸਨ। ਉਨ੍ਹਾਂ ਵਿੱਚ ਕੁਝ ਵਿਦੇਸ਼ੀ ਲੋਕ ਅਤੇ ਰੂਸੀ ਔਰਤਾਂ ਅਤੇ ਬੱਚੇ ਵੀ ਸਨ।

ਇਨ੍ਹਾਂ ਬੰਧਕਾਂ ਦੁਆਰਾ ਬਾਹਰ ਭੇਜਿਆ ਗਿਆ ਸੰਦੇਸ਼ ਇਹ ਸੀ ਕਿ ਜੇ ਰੂਸੀਆਂ ਨੇ ਵਿਦਰੋਹੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮਰਨ ਵਾਲੇ ਵਿਦਰੋਹੀ ਦੇ ਬਦਲੇ ਵਿੱਚ 10 ਬੰਧਕਾਂ ਨੂੰ ਮਾਰ ਦੇਣਗੇ।

ਦੂਜੇ ਦਿਨ 39 ਹੋਰ ਬੰਧਕਾਂ ਨੂੰ ਰਿਹਾਅ ਕੀਤਾ ਗਿਆ। ਰਾਸ਼ਟਰਪਤੀ ਪੁਤਿਨ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਇਥੋਂ ਤਕ ਕਿ ਰਾਸ਼ਟਰਪਤੀ ਬੁਸ਼ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਪੁਤਿਨ ਨੂੰ ਵਿਚਾਰ ਵਟਾਂਦਰੇ ਲਈ ਮਾਸਕੋ ਵਿੱਚ ਹੋਣਾ ਚਾਹੀਦਾ ਹੈ।

ਆਪਣੇ ਮੰਤਰੀ ਮੰਡਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਪੁਤਿਨ ਨੇ ਚੇਚੇਨ ਦੇ ਬਾਗ਼ੀਆਂ ਨੂੰ ਰੂਸ ਤੋਂ ਸੁਰੱਖਿਅਤ ਕਿਸੇ ਹੋਰ ਦੇਸ਼ ਭੇਜਣ ਦੀ ਪੇਸ਼ਕਸ਼ ਕੀਤੀ ਬਸ਼ਰਤੇ ਉਹ ਸਾਰੇ ਬੰਧਕਾਂ ਨੂੰ ਰਿਹਾ ਕਰ ਦੇਣ।

ਚਾਰੇ ਪਾਸੇ ਪਿਸ਼ਾਬ ਦੀ ਬਦਬੂ

ਐਲੈਕਸ ਬੋਬਿਕ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਆਕ੍ਰੇਸਟਾ ਦੇ ਪਿਟ ਨੂੰ ਹਰ ਕਿਸੇ ਦਾ ਟਾਇਲਟ ਬਣਾ ਦਿੱਤਾ। ਹਰ ਚਾਰ ਘੰਟਿਆਂ ਬਾਅਦ ਲੋਕਾਂ ਨੂੰ ਉੱਥੇ ਜਾਣ ਦੀ ਆਗਿਆ ਹੁੰਦੀ ਸੀ ਅਤੇ ਉਹ ਇੱਕ ਲਾਈਨ ਬਣਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਸਨ।

ਜ਼ਮੀਨ ''ਤੇ ਤਕਰੀਬਨ ਢਾਈ ਇੰਚ ਦੀ ਉੱਚਾਈ ਤੱਕ ਪਿਸ਼ਾਬ ਇਕੱਠਾ ਹੋ ਗਿਆ ਸੀ ਅਤੇ ਲੋਕਾਂ ਨੂੰ ਇਸ ਵਿੱਚੋਂ ਲੰਘਦੇ ਹੋਏ ਪਿਸ਼ਾਬ ਕਰਨ ਜਾਣਾ ਪੈਂਦਾ ਸੀ।

ਚਾਰੇ ਪਾਸੇ ਬਦਬੂ ਹੀ ਬਦਬੂ ਸੀ। ਉਨ੍ਹਾਂ ਨੇ ਸਾਨੂੰ ਖਾਣ ਲਈ ਕੁਝ ਨਹੀਂ ਦਿੱਤਾ। ਕਈ ਵਾਰ ਉਹ ਥੀਏਟਰ ਸਟੋਰ ਵਿੱਚੋਂ ਕੁਝ ਟੌਫੀਆਂ ਲਿਆ ਕੇ ਸਾਡੇ ਵਿਚਕਾਰ ਸੁੱਟ ਦਿੰਦੇ। ਕਈ ਵਾਰ ਸਾਨੂੰ ਪੀਣ ਲਈ ਪਾਣੀ ਦਿੱਤਾ ਜਾਂਦਾ ਸੀ ਪਰ ਇਹ ਹਮੇਸ਼ਾ ਨਾਕਾਫ਼ੀ ਹੁੰਦਾ ਸੀ।

ਸਾਨੂੰ ਜ਼ਮੀਨ ''ਤੇ ਲੇਟਣ ਦੀ ਇਜਾਜ਼ਤ ਨਹੀਂ ਸੀ। ਅਸੀਂ ਬੈਠੇ-ਬੈਠੇ ਹੀ ਥੋੜ੍ਹੀ ਜਹੀ ਝਪਕੀ ਲੈਂਦੇ ਸੀ। ਉਹ ਸਾਨੂੰ ਜਗਾਉਣ ਲਈ ਹਵਾ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੰਦੇ ਸਨ।

mosco
Getty Images

ਵੈਂਟ ਦੇ ਜ਼ਰਿਏ ਗੈਸ ਛੱਡੀ ਗਈ

ਬ੍ਰਿਟੇਨ ਵਿੱਚ ਰਹਿੰਦੇ ਐਸਏਐਸ ਟੀਮ ਦੇ ਇੱਕ ਸਾਬਕਾ ਮੈਂਬਰ ਰੋਬਿਨ ਹੋਰਸਫ਼ਾਲ ਦਾ ਮੰਨਣਾ ਹੈ ਕਿ ''ਬੰਧਕਾਂ ਨੂੰ ਛੁਡਾਉਣ ਦਾ ਸਭ ਤੋਂ ਸਹੀ ਤਰੀਕਾ ਵੱਖ-ਵੱਖ ਐਂਟਰੀ ਪੁਆਇੰਟਾਂ ਤੋਂ ਤੇਜ਼ੀ ਵਿਖਾਉਂਦੇ ਹੋਏ ਅੰਦਰ ਵੜ ਕੇ ਬਾਗ਼ੀਆਂ ਨੂੰ ਹੈਰਾਨ ਕਰਨਾ ਸੀ ਤਾਂ ਕਿ ਉਹ ਕੁਝ ਕਰ ਹੀ ਨਾ ਪਾਉਂਦੇ।

ਪਰ ਸਮੱਸਿਆ ਇਹ ਸੀ ਕਿ ਇਸ ਵਿਚ ਕੋਈ ਹੈਰਾਨੀ ਵਾਲਾ ਤੱਤ ਨਹੀਂ ਸੀ ਕਿਉਂਕਿ ਚੇਚੇਨ ਦੀ ਬਾਗੀ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ।

ਅਜਿਹਾ ਕਰਨ ਲਈ, ਰੂਸੀ ਸੈਨਿਕਾਂ ਨੂੰ ਤਕਰੀਬਨ 100 ਫੁੱਟ ਦੇ ਗਲਿਆਰੇ ਨੂੰ ਪਾਰ ਕਰਨਾ ਪੈਣਾ ਸੀ। ਉਨ੍ਹਾਂ ਨੂੰ ਉਨ੍ਹਾਂ ਪੌੜੀਆਂ ''ਤੇ ਵੀ ਹਮਲਾ ਕਰਨਾ ਪੈਣਾ ਸੀ ਜਿਥੇ ਬਾਗੀਆਂ ਨੇ ਜ਼ਬਰਦਸਤ ਨਾਕਾ ਲਗਾਇਆ ਹੋਇਆ ਸੀ।

ਇਸ ਹਮਲੇ ਨੂੰ ਅੰਜਾਮ ਦੇਣ ਵਿੱਚ ਕੁਝ ਮਿੰਟ ਜ਼ਰੂਰ ਲੱਗਦੇ ਅਤੇ ਇਹ ਸਮਾਂ ਚੇਚੇਨ ਦੇ ਬਾਗ਼ੀਆਂ ਲਈ ਇੱਕ ਵਾਰ ਵਿੱਚ ਥੀਏਟਰ ਨੂੰ ਉਡਾਉਣ ਲਈ ਕਾਫ਼ੀ ਹੁੰਦਾ।

48 ਘੰਟਿਆਂ ਬਾਅਦ ਪੁਤਿਨ ਨੇ ਫੈਸਲਾ ਕੀਤਾ ਕਿ ਉਹ ਅਗਲੇ ਦਿਨ ਤੜਕੇ ਹੀ ਡੁਬਰੋਵਕਾ ਥੀਏਟਰ ਵਿੱਚ ਚੇਚੇਨ ਬਾਗੀਆਂ ਨੂੰ ਕਾਬੂ ਕਰਨ ਲਈ ਰੂਸੀ ਫੌਜ ਭੇਜਣਗੇ। ਖ਼ਬਰਾਂ ਨੂੰ ਜਾਣਬੁਝ ਕੇ ਲੀਕ ਕੀਤਾ ਗਿਆ ਸੀ ਕਿ ਹਮਲਾ ਸਵੇਰੇ 3 ਵਜੇ ਹੋਵੇਗਾ ਜਦਕਿ ਹਮਲਾ ਕਰਨ ਦਾ ਸਮਾਂ ਸਵੇਰੇ 5 ਵਜੇ ਨਿਰਧਾਰਤ ਕੀਤਾ ਗਿਆ ਸੀ।

ਇਹ ਵੀ ਫੈਸਲਾ ਲਿਆ ਗਿਆ ਸੀ ਕਿ ਥੀਏਟਰ ਵਿੱਚ ਵੈਂਟ ਰਾਹੀਂ ਗੈਸ ਛੱਡੀ ਜਾਏਗੀ ਤਾਂ ਜੋ ਸਾਰੇ ਹਮਲਾਵਰ ਕੁਝ ਸਮਝ ਨਾ ਪਾਉਣ ਅਤੇ ਤਾਂ ਹੀ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ।

ਪਰ ਸਮੱਸਿਆ ਇਹ ਸੀ ਕਿ ਕੱਟੜਪੰਥੀਆਂ ਨੇ ਮਾਸਕ ਪਹਿਨੇ ਹੋਏ ਸਨ, ਇਸ ਲਈ ਉਨ੍ਹਾਂ ''ਤੇ ਗੈਸ ਦਾ ਕੋਈ ਪ੍ਰਭਾਵ ਨਹੀਂ ਹੋ ਰਿਹਾ ਸੀ।

ਥੀਏਟਰ ਵਿੱਚ ਬੈਠੀ ਅਨਿਆ ਅੰਦ੍ਰਿਆਨੋਵਾ ਨੂੰ ਸਵੇਰੇ ਕਰੀਬ 5.30 ਵਜੇ ਪਹਿਲੀ ਵਾਰ ਇੱਕ ਅਜੀਬ ਗੰਧ ਮਹਿਸੂਸ ਹੋਈ। ਬਹੁਤ ਸਾਰੇ ਬੰਧਕਾਂ ਵਾਂਗ, ਉਹ ਵੀ ਸੀਟ ''ਤੇ ਕੁਝ ਨੀਂਦ ਲੈਣ ਦੀ ਕੋਸ਼ਿਸ਼ ਵਿੱਚ ਬੈਠੀ ਹੋਈ ਸੀ।

ਇਹ ਵੀ ਪੜ੍ਹੋ-

ਥੀਏਟਰ ''ਤੇ ਹਮਲੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਅੰਦ੍ਰਿਆਨੋਵਾ ਦੀ ਇੱਕ ਦੋਸਤ ਨੇ ਮਾਸਕੋ ਨੂੰ ਆਪਣੇ ਮੋਬਾਈਲ ਫੋਨ ਤੋਂ ''ਏਖੋ ਮੋਸਕਵੀ ''ਰੇਡੀਓ ਸ਼ੋਅ'' ''ਤੇ ਫੋਨ ਕੀਤਾ।

ਉਹ ਚੀਖੇ, ''ਉਹ ਸਾਡੇ ''ਤੇ ਗੈਸ ਦੀ ਵਰਤੋਂ ਕਰ ਰਹੇ ਹਨ।''

ਉਦੋਂ ਐਂਦ੍ਰਿਆਨੋਵਾ ਨੇ ਉਸ ਤੋਂ ਫੋਨ ਲਿਆ ਅਤੇ ਰੇਡੀਓ ਸ਼ੋਅ ਦੇ ਪੇਸ਼ਕਾਰ ਨੂੰ ਕਿਹਾ, ''ਅਸੀਂ ਨਾ ਸਿਰਫ਼ ਇਸ ਨੂੰ ਵੇਖ ਰਹੇ ਹਾਂ, ਸਗੋਂ ਇਸ ਨੂੰ ਮਹਿਸੂਸ ਵੀ ਕਰ ਰਹੇ ਹਾਂ''।

ਇੱਕ ਪਲ ਬਾਅਦ, ਰੇਡੀਓ ਸਰੋਤਿਆਂ ਨੇ ਬੰਦੂਕ ਦੀ ਆਵਾਜ਼ ਸੁਣਾਈ ਦਿੱਤਾ। ਫਿਰ ਐਂਦ੍ਰਿਆਨੋਵਾ ਚੀਖੀ, ''ਤੁਸੀਂ ਵੀ ਸੁਣਿਆ? ਸਾਨੂੰ ਸਾਰਿਆਂ ਨੂੰ ਇਹ ਉਡਾਉਣ ਲੱਗੇ ਹਨ।''

ਮੁੱਖ ਹਾਲ ਦੇ ਦਰਵਾਜ਼ੇ ''ਤੇ ਬੰਬ ਸੁੱਟੇ

ਟਾਈਮ ਮੈਗਜ਼ੀਨ ਦੇ 4 ਨਵੰਬਰ 2002 ਦੇ ਅੰਕ ਵਿੱਚ, ਜੋਹਾਨਾ ਮੈਕਗਿਰੀ ਅਤੇ ਪਾਲ ਕਵੀਨ ਜੱਜ ਨੇ ਲਿਖਿਆ, ''ਇਹ ਗੈਸ ਇਮਾਰਤ ਦੇ ਵੈਂਟੀਲੇਸ਼ਨ ਸਿਸਟਮ ਰਾਹੀਂ ਪਾਈ ਗਈ ਸੀ।

ਰੂਸੀ ਸੈਨਿਕਾਂ ਨੇ ਇਮਾਰਤ ਦੇ ਫਰਸ਼ ਦੇ ਹੇਠਾਂ ਇਕ ਸੁਰੰਗ ਬਣਾਈ ਅਤੇ ਇਸ ਵਿੱਚ ਛੇਕ ਕਰ ਦਿੱਤੇ। ਉੱਥੋਂ ਵੀ ਗੈਸਾਂ ਅੰਦਰ ਪਾਈਆਂ ਗਈਆਂ ਸਨ।

ਕੁਝ ਔਰਤਾਂ ਨੇ ਭੱਜ ਕੇ ਬਾਲਕਨੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਉਹ ਜ਼ਮੀਨ ''ਤੇ ਡਿੱਗ ਗਈਆਂ।

ਗੈਸ ਦੇ ਪ੍ਰਵਾਹ ਤੋਂ ਇਕ ਘੰਟੇ ਬਾਅਦ 200 ਰੂਸੀ ਸੈਨਿਕ 6.33 ਵਜੇ ਦਾਖਲ ਹੋਏ। ਸੱਤ ਮਿੰਟ ਬਾਅਦ, ਉਨ੍ਹਾਂ ਨੇ ਮੁੱਖ ਹਾਲ ਦੇ ਦਰਵਾਜ਼ਿਆਂ ਨੂੰ ਬੰਬ ਨਾਲ ਉਡਾ ਦਿੱਤਾ।

ਸਾਰੇ ਕੱਟੜਪੰਥੀ ਜੋ ਜਾਗ ਗਏ ਸਨ, ਰੂਸੀ ਸੈਨਿਕਾਂ ਨੇ ਉਨ੍ਹਾਂ ''ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਇੱਥੋਂ ਤੱਕ ਕਿ ਜਿਹੜੇ ਕੱਟਰਪੰਥੀ ਗੈਸ ਦੇ ਪ੍ਰਭਾਵ ਨਾਲ ਬੇਹੋਸ਼ ਹੋ ਗਏ ਸਨ, ਉਨ੍ਹਾਂ ਨੂੰ ਨੀਂਦ ਵਿੱਚ ਹੀ ਗੋਲੀ ਮਾਰ ਦਿੱਤੀ ਗਈ ਸੀ।

ਬਾਅਦ ਵਿੱਚ, ਰੂਸੀ ਸੈਨਾ ਦੇ ਇੱਕ ਮੈਂਬਰ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਇਨ੍ਹਾਂ ਹਮਲਾਵਰਾਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ। ਇਹ ਬੇਰਹਿਮ ਸੀ, ਪਰ ਜੇ ਕੋਈ ਵਿਅਕਤੀ ਆਪਣੀ ਕਮਰ ਵਿੱਚ 2 ਕਿਲੋ ਪਲਾਸਟਿਕ ਵਿਸਫੋਟਕ ਰੱਖੇ ਤਾਂ ਉਸ ਨਾਲ ਇਸ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਜਾਣਾ ਚਾਹੀਦਾ ਸੀ। ਥੀਏਟਰ ਦੇ ਸਾਰੇ ਹਿੱਸੇ ਵਿੱਚ ਬੰਬ ਫੈਲੇ ਹੋਏ ਸਨ।

ਸਭ ਤੋਂ ਵੱਡਾ ਬੰਬ 50 ਕਿੱਲੋਗ੍ਰਾਮ ਟੀ.ਐਨ.ਟੀ. ਦਾ ਸੀ, ਜਿਸ ਨੂੰ 15 ਨੰਬਰ ਲਾਈਨ ਦੇ ਵਿਚਕਾਰ ਰੱਖਿਆ ਗਿਆ ਸੀ। ਦਿਲਚਸਪ ਗੱਲ ਇਹ ਸੀ ਕਿ ਬਾਗ਼ੀਆਂ ਨੇ ਇਸ ਨੂੰ ਉਥੇ ਰੱਖਣ ਲਈ ਬੰਧਕਾਂ ਦੀ ਮਦਦ ਲਈ ਸੀ। ਪਰ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਬੰਬ ਦਾ ਵਿਸਫੋਟ ਨਹੀਂ ਹੋਇਆ।

ਕੁਝ ਬੰਧਕਾਂ ਨੇ ਹਮਲੇ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਾਹਰੀ ਗੇਟ ''ਤੇ ਤਾਇਨਾਤ ਚੇਚੇਨ ਬਾਗੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।

140 ਵਿਅਕਤੀਆਂ ਦੀ ਮੌਤ

ਐਲੈਕਸ ਬੋਬਿਕ ਯਾਦ ਕਰਦੇ ਹਨ, ''ਮੈਂ ਆਪਣਾ ਸਿਰ ਝੁਕਾਇਆ ਹੋਇਆ ਸੀ, ਨਾਲ ਹੀ ਮੈਂ ਗੋਲੀ ਦੀ ਆਵਾਜ਼ ਸੁਣੀ। ਕੁਝ ਸਮੇਂ ਬਾਅਦ ਮੇਰੀ ਸਾਥੀ ਨੇ ਕਿਹਾ ਕਿ ਉਸਨੂੰ ਕਿਸੇ ਚੀਜ਼ ਦੀ ਬਦਬੂ ਆ ਰਹੀ ਹੈ। ਪਰ ਮੈਨੂੰ ਅਜਿਹਾ ਕੁਝ ਮਹਿਸੂਸ ਨਹੀਂ ਹੋਇਆ। ਉਸਨੇ ਹੀ ਮੈਨੂੰ ਦੱਸਿਆ ਕਿ ਗੈਸ ਥੀਏਟਰ ਦੇ ਅੰਦਰ ਪਹੁੰਚ ਚੁੱਕੀ ਹੈ।"

"ਉਸਨੇ ਆਪਣੇ ਮੂੰਹ ''ਤੇ ਰੁਮਾਲ ਲਗਾ ਲਿਆ ਅਤੇ ਮੈਨੂੰ ਵੀ ਅਜਿਹਾ ਕਰਨ ਲਈ ਕਿਹਾ। ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਮੈਂ ਬੇਹੋਸ਼ ਹੋ ਗਿਆ। ਜਦੋਂ ਮੈਨੂੰ ਥੋੜਾ ਜਿਹਾ ਹੋਸ਼ ਆਇਆ ਤਾਂ ਮੈਂ ਵੇਖਿਆ ਕਿ ਰੂਸੀ ਸਿਪਾਹੀ ਥੀਏਟਰ ਵਿੱਚ ਆਲੇ-ਦੁਆਲੇ ਭੱਜ ਰਹੇ ਸੀ।"

ਇਸ ਪੂਰੇ ਆਪ੍ਰੇਸ਼ਨ ਵਿੱਚ 90 ਤੋਂ ਜ਼ਿਆਦਾ ਬੰਧਕ ਅਤੇ 50 ਚੇਚੇਨ ਵਿਦਰੋਹੀ ਮਾਰੇ ਗਏ ਸਨ, ਪਰ ਇੱਕ ਵੀ ਰੂਸੀ ਸੈਨਿਕ ਨੂੰ ਕੋਈ ਖਰੋਚ ਨਹੀਂ ਆਈ ਸੀ।

ਆਮ ਖੁਰਾਕ ਨਾਲੋਂ ਪੰਜ ਗੁਣਾ ਜ਼ਿਆਦਾ ਸਲੀਪਿੰਗ ਏਜੰਟ ਦਾ ਕੀਤਾ ਗਿਆ ਇਸਤੇਮਾਲ

ਬਾਗ਼ੀਆਂ ਦੇ ਕਮਾਂਡਰ, 27-ਸਾਲਾ ਮੌਵਸਾਰ ਬਰੇਯੇਵ ਨੂੰ ਦੂਜੀ ਮੰਜ਼ਲ ''ਤੇ ਰਸੋਈ ਨੇੜੇ ਗੋਲੀ ਮਾਰ ਦਿੱਤੀ ਗਈ ਸੀ।

ਜੋਹਾਨਾ ਮੈਕਗਿਅਰੀ ਅਤੇ ਪੌਲ ਕਵੀਨ ਜੱਜ ਨੇ ਲਿਖਿਆ, ''ਕੁਝ ਬੰਧਕ ਆਪਣੇ ਆਪ ਚੱਲ ਕੇ ਬਾਹਰ ਆਏ, ਪਰ ਜ਼ਿਆਦਾਤਰ ਬੰਧਕਾਂ ਨੂੰ ਰੂਸੀ ਸੈਨਿਕਾਂ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਉਨ੍ਹਾਂ ਦੀ ਗੋਦ ਵਿੱਚ ਚੁੱਕਿਆ ਅਤੇ ਬੱਸਾ ਤੇ ਐਂਬੂਲੈਂਸਾਂ ਵਿੱਚ ਬਿਠਾਇਆ।

ਉਹ ਉਨ੍ਹਾਂ ਨੂੰ ਮਾਸਕੋ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲੈ ਗਏ ਜਿੱਥੇ ਤਕਰੀਬਨ 450 ਵਿਅਕਤੀਆਂ ਦਾ ਇਲਾਜ ਕੀਤਾ ਗਿਆ।

ਕ੍ਰੇਮਲਿਨ ਦੇ ਨੇੜਲੇ ਇੱਕ ਸਖ਼ਸ ਨੇ ਦੱਸਿਆ ਕਿ ''ਸਧਾਰਣ ਖੁਰਾਕਾਂ ਨਾਲੋਂ ਪੰਜ ਗੁਣਾ ਵਧੇਰੇ ਸਲੀਪਿੰਗ ਏਜੰਟ ਵਰਤੇ ਗਏ ਸਨ। ਮਾਰੇ ਗਏ ਸਾਰੇ ਬੰਧਕ ਗੈਸ ਦੇ ਮਾੜੇ ਪ੍ਰਭਾਵਾਂ ਕਾਰਨ ਮਰ ਗਏ ਸਨ। ਮਾਸਕੋ ਦੇ ਸਕਲੀਫੋਸੋਸਕੀ ਹਸਪਤਾਲ ਦੇ ਡਾਕਟਰ ਵਲਾਦੀਮੀਰ ਰਿਆਬਨੀਨ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ 42 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਇਸ ਸਮੇਂ ਦੇ ਦੌਰਾਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮਾਸਕੋ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦਾ ਪਹਿਰਾਵਾ ਪਹਿਨੇ ਇਨ੍ਹਾਂ ਬੰਧਕਾਂ ਨੂੰ ਦੇਖਣ ਲਈ ਪਹੁੰਚੇ ਸਨ।

ਥੀਏਟਰ ਦੇ ਨਿਰਦੇਸ਼ਕ ਜੋਰਜੀ ਵਾਸਲੀਯੇਵ ਨੇ ਇੱਕ ਇੰਟਰਵਿਊ ਵਿੱਚ ਰੋਇਟਰਜ਼ ਨੂੰ ਦੱਸਿਆ, "ਜਿਵੇਂ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਬਾਗੀਆਂ ਨੇ ਸਾਨੂੰ ਆਪਣੀਆਂ ਸੀਟਾਂ ਹੇਠਾਂ ਝੁਕਣ ਅਤੇ ਆਪਣੇ ਹੱਥਾਂ ਨਾਲ ਸਿਰ ਢੱਕਣ ਲਈ ਕਿਹਾ। ਪਰ ਇਸ ਤੋਂ ਬਾਅਦ, ਸਾਰੇ ਬੇਹੋਸ਼ ਹੋ ਗਏ ਸਨ।"

ਹਮਲਾ ਕਰਨ ਵਾਲਿਆਂ ਵਿੱਚ ਇੱਕ ਤਿਹਾਈ ਔਰਤਾਂ ਸਨ

ਚੇਚੇਨ ਹਮਲਾਵਰਾਂ ਵਿੱਚੋਂ ਇੱਕ ਤਿਹਾਈ ਔਰਤਾਂ ਸਨ। ਰਸ਼ੀਅਨ ਇੰਟਰਨਲ ਸਕਿਓਰਿਟੀ ਏਜੰਸੀ ਐਫਐਸਬੀ ਦੇ ਅਨੁਸਾਰ, ਇਹ ਉਹ ਔਰਤਾਂ ਸਨ ਜਿਨ੍ਹਾਂ ਦੇ ਪਤੀ ਜਾਂ ਭਰਾ ਰੂਸ ਵਿੱਚ ਲੜਾਈ ਵਿੱਚ ਮਾਰੇ ਗਏ ਸਨ। ਉਹ ਆਪਣੇ ਉਦੇਸ਼ ਲਈ ਆਪਣੀ ਕੁਰਬਾਨੀ ਲਈ ਤਿਆਰ ਸੀ। ਉਨ੍ਹਾਂ ਦਾ ਸਾਰਾ ਸਰੀਰ ਕਾਲੇ ਕੱਪੜਿਆਂ ਨਾਲ ਢੱਕਿਆ ਹੋਇਆ ਸੀ।

ਇਹ ਵੀ ਪੜ੍ਹੋ

ਉਨ੍ਹਾਂ ਦੇ ਹੱਥ ਵਿੱਚ ਇੱਕ ਪਿਸਤੌਲ ਸੀ ਅਤੇ ਦੂਜੇ ਹੱਥ ਵਿੱਚ ਉਨ੍ਹਾਂ ਦੀ ਬੈਲਟ ਵਿੱਚ ਵਿਸਫੋਟਕਾਂ ਤੱਕ ਪਹੁੰਚਣ ਲਈ ਇੱਕ ਕੇਬਲ ਸੀ।

ਕਾਲੇ ਨਕਾਬ ਪਹਿਨਿਆਂ ਮਰਦ ਬਾਗੀਆਂ ਨੇ ਥੰਮ੍ਹਾਂ, ਕੰਧਾਂ ਅਤੇ ਸੀਟਾਂ ''ਤੇ ਪਲਾਸਟਿਕ ਦੇ ਬੰਬ ਲਗਾਏ ਸਨ। ਉਹ ਵਾਰ-ਵਾਰ ਚੇਤਾਵਨੀ ਦੇ ਰਹੇ ਸੀ ਕਿ ਜੇ ਰੂਸੀ ਸੈਨਿਕ ਇਮਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਵਿਸਫੋਟ ਕਰ ਦੇਣਗੇ ਅਤੇ ਥੀਏਟਰ ਦੀ ਪੂਰੀ ਇਮਾਰਤ ਜ਼ਮੀਨ ''ਤੇ ਡਿੱਗ ਜਾਵੇਗੀ।

ਸਿਰਫ ਉਨ੍ਹਾਂ ਦੇ ਨੇਤਾ ਬਾਰਾਯੇਵ ਨੇ ਆਪਣੇ ਚਿਹਰੇ ''ਤੇ ਮਾਸਕ ਨਹੀਂ ਪਾਇਆ ਸੀ।

ਡਾਕਟਰਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ

ਬਹੁਤ ਸਾਰੇ ਲੋਕਾਂ ਦੀ ਮੌਤ ਦੇ ਬਾਵਜੂਦ ਰੂਸੀ ਸਰਕਾਰ ਇਸ ਮੁਹਿੰਮ ਦੀ ਸਫਲਤਾ ਦਾ ਦਾਅਵਾ ਕਰਦੀ ਰਹੀ। ਉਨ੍ਹਾਂ ਨੇ ਇਸਦੇ ਲਈ ਇੱਕ ਅਜੀਬ ਦਲੀਲ ਦਿੱਤੀ। ਉਨ੍ਹਾਂ ਦੇ ਅਨੁਸਾਰ ਮਾਰੇ ਗਏ ਬੰਧਕ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਗ੍ਰਸਤ ਸਨ।

ਰਸ਼ਨ ਸੇਂਟਰ ਫਾਰ ਡਿਜ਼ਾਸਟਰ ਮੇਡੀਸਨ ਦੇ ਵਿਕਟਰ ਪ੍ਰਿਯੋਬ੍ਰੇਜੇਨਸਕੀ ਨੇ ਕਿਹਾ, ਜ਼ਿਆਦਾਤਰ ਮਾਮਲਿਆਂ ਵਿੱਚ ਲੋਕ ਤਣਾਅ ਅਤੇ ਥਕਾਵਟ ਦੇ ਕਾਰਨ ਦਿਲ ਦੇ ਦੌਰੇ ਨਾਲ ਮਰ ਗਏ। ਸਪੱਸ਼ਟ ਤੌਰ ''ਤੇ ਲੋਕਾਂ ਨੇ ਇਸ ਸਫਾਈ ''ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਸਵਾਲ ਇਹ ਉੱਠਦਾ ਹੈ ਕਿ ਇੰਨੇ ਲੋਕਾਂ ਦੀ ਮੌਤ ਕਿਉਂ ਹੋਈ, ਸ਼ਾਇਦ ਬਚਾਅ ਕਾਰਜ ਇਸ ਲਈ ਜ਼ਿੰਮੇਵਾਰ ਹੈ।

ਜਿਵੇਂ ਹੀ ਸਿਪਾਹੀਆਂ ਨੇ ਥੀਏਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਮਾਸਕੋ ਰੈਸਕਿਊ ਸਰਵਿਸ ਦੇ ਡਾਕਟਰ ਬੰਧਕਾਂ ਦਾ ਇਲਾਜ ਕਰਨ ਪਹੁੰਚੇ। ਪਰ ਕਿਸੇ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਗੈਸ ਬਾਰੇ ਨਹੀਂ ਦੱਸਿਆ।

ਮਾਸਕੋ ਰੈਸਕਿਊ ਸਰਵਿਸ ਦੇ ਅਲੈਗਜ਼ੈਂਡਰ ਸ਼ਬਾਲੋਵ ਨੇ ਬੀਬੀਸੀ ਨੂੰ ਦੱਸਿਆ, ''ਕਿਸੇ ਨੇ ਸਾਨੂੰ ਪਹਿਲਾਂ ਤੋਂ ਹੀ ਖ਼ਾਸ ਗੈਸ ਦੀ ਵਰਤੋਂ ਬਾਰੇ ਚੇਤਾਵਨੀ ਨਹੀਂ ਦਿੱਤੀ ਸੀ।''

ਅਸੀਂ ਸਰਕਾਰੀ ਰੇਡੀਓ ''ਤੇ ਸਾਰੀਆਂ ਨਿਰਦੇਸ਼ਾਂ ਨੂੰ ਸੁਣਿਆ। ਸਾਨੂੰ ਸਿਰਫ਼ ਆਪਣੀ ਡਾਕਟਰੀ ਕਿੱਟ ਲਿਆਉਣ ਲਈ ਕਿਹਾ ਗਿਆ ਸੀ ਤਾਂ ਕਿ ਬੰਧਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ। ਲਗਭਗ 1000 ਬੇਹੋਸ਼ ਬੰਧਕਾਂ ਦਾ ਇਲਾਜ ਕਰਨ ਲਈ ਸਿਰਫ 17 ਡਾਕਟਰ ਉਪਲਬਧ ਸਨ। ਆਖ਼ਰਕਾਰ ਸਿਪਾਹੀ ਇਨ੍ਹਾਂ ਬੇਹੋਸ਼ ਲੋਕਾਂ ਨੂੰ ਉਨ੍ਹਾਂ ਦੀ ਗੋਦ ਵਿੱਚ ਬਿਠਾ ਕੇ ਬਾਹਰ ਲੈ ਆਏ। ਉਨ੍ਹਾਂ ਨੂੰ ਬਚਾਅ ਕਾਰਜਾਂ ਦਾ ਕੋਈ ਤਜਰਬਾ ਨਹੀਂ ਸੀ।

ਕਈ ਸਿਪਾਹੀਆਂ ਨੇ ਬੰਧਕਾਂ ਨੂੰ ਐਂਬੂਲੈਂਸ ਵਿੱਚ ਪਿੱਠ ਦੇ ਭਾਰ ਲਿਟਾਇਆ, ਜਿਸ ਕਾਰਨ ਉਨ੍ਹਾਂ ਦਾ ਦਮ ਘੁੱਟ ਸਕਦਾ ਸੀ ਅਤੇ ਕਈ ਮਾਮਲਿਆਂ ਵਿੱਚ ਇਹ ਵਾਪਰਿਆ ਵੀ।

https://www.youtube.com/watch?v=xWw19z7Edrs&t=1s

ਲੋਕਾਂ ਨੂੰ ਐਂਬੂਲੈਂਸਾਂ ਵਿੱਚ ਇੰਨੀ ਬੇਤਰਤੀਬ ਢੰਗ ਨਾਲ ਲਿਟਾਇਆ ਗਿਆ ਕਿ ਇਹ ਕਹਿਣਾ ਮੁਸ਼ਕਲ ਸੀ ਕਿ ਕਿਸ ਨੂੰ ਟੀਕਾ ਲਗਾਇਆ ਗਿਆ ਸੀ ਅਤੇ ਕਿਸ ਨੂੰ ਨਹੀਂ।

ਰੂਸੀ ਸੈਨਿਕਾਂ ਨੇ ਇਸ ਘਟਨਾ ਤੋਂ ਕੋਈ ਸਬਕ ਨਹੀਂ ਲਿਆ।

ਦੋ ਸਾਲਾਂ ਬਾਅਦ, ਰੂਸੀ ਸੈਨਿਕਾਂ ਦੀ ਦੁਬਾਰਾ ਪ੍ਰੀਖਿਆ ਹੋਈ ਜਦੋਂ ਚੇਚੇਨ ਦੇ ਵਿਦਰੋਹੀਆਂ ਨੇ ਬੇਸਲਨ ਸਕੂਲ ਵਿਖੇ ਸੈਂਕੜੇ ਬੱਚਿਆਂ ਨੂੰ ਬੰਧਕ ਬਣਾ ਲਿਆ। ਇਸ ਮੁਹਿੰਮ ਵਿੱਚ ਵੀ 300 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਇਸ ਨਾਲ ਰੂਸੀ ਸੁਰੱਖਿਆ ਬਲਾਂ ਦੀ ਸਾਖ਼ ਨੂੰ ਬੁਰੀ ਤਰ੍ਹਾਂ ਧੱਕਾ ਲੱਗਿਆ ਸੀ।

ਇਹ ਵੀ ਪੜ੍ਹੋ:

https://www.youtube.com/watch?v=Naozj53b3sc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''67fdd91a-b1c9-44c5-b292-b597c1b824da'',''assetType'': ''STY'',''pageCounter'': ''punjabi.international.story.54672216.page'',''title'': ''ਮੌਸਕੋ ਦੇ ਥੀਏਟਰ \''ਚ 140 ਲੋਕਾਂ ਦੇ ਮਾਰੇ ਜਾਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ: ਵਿਵੇਚਨਾ'',''author'': ''ਰੇਹਾਨ ਫ਼ਜ਼ਲ'',''published'': ''2020-10-25T02:59:56Z'',''updated'': ''2020-10-25T02:59:56Z''});s_bbcws(''track'',''pageView'');

Related News