ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ

10/23/2020 2:55:12 PM

ਸਬ-ਇੰਸਪੈਕਟਰ ਇੰਤੇਸਾਰ ਅਲੀ
BBC
ਸਬ-ਇੰਸਪੈਕਟਰ ਇੰਤੇਸਾਰ ਅਲੀ ਦਾ ਕਹਿਣਾ ਹੈ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਦਾੜ੍ਹੀ ਰੱਖ ਰਹੇ ਹਨ ਪਰ ਕਦੇ ਕਿਸੇ ਅਫ਼ਸਰ ਨੇ ਉਨ੍ਹਾਂ ਨੂੰ ਕਦੇ ਨਹੀਂ ਟੋਕਿਆ

ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿੱਚ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਬਿਨਾਂ ਆਗਿਆ ਦਾੜ੍ਹੀ ਵਧਾਉਣ ਅਤੇ ਅਨੁਸ਼ਾਸਨਹੀਨਤਾ ਦੇ ਲਈ ਸਸਪੈਂਡ ਕਰਨ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਸ ਸਮਲੇ ਉੱਪਰ ਪੁਲਿਸ ਸੁਪਰੀਟੈਂਡੈਂਟ ਅਭਿਸ਼ੇਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਾਰਵਾਈ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਕੀਤੀ ਗਈ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਹੋਇਆਂ ਅਭਿਸ਼ੇਕ ਸਿੰਘ ਨੇ ਕਿਹਾ, “ਜੇ ਕੋਈ ਇਸ ਕਾਰਵਾਈ ਦੇ ਖ਼ਿਲਾਫ਼ ਅਦਾਲਤ ਵੀ ਜਾਂਦਾ ਹੈ ਤਾਂ ਅਸੀਂ ਉਸ ਲਈ ਤਿਆਰ ਹਾਂ।"

ਇਹ ਵੀ ਪੜ੍ਹੋ:

ਪਰ ਸਬ-ਇੰਸਪੈਕਟਰ ਇੰਤੇਸਾਰ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਹੀ ਦਾੜ੍ਹੀ ਰੱਖਣ ਦੀ ਆਗਿਆ ਮੰਗੀ ਸੀ ਜੋ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ''ਤੇ ਉਹ ਅਦਾਲਤ ਵੀ ਜਾਣਗੇ।

ਬਾਗ਼ਪਤ ਦੇ ਥਾਣਾ ਰਮਾਲਾ ਦੇ ਸਬ-ਇੰਸਪੈਕਟਰ ਇੰਤੇਸਾਰ ਅਲੀ ਨੂੰ ਦਾੜ੍ਹੀ ਰੱਖਣ ਪਿੱਛੇ ਸਸਪੈਂਡ ਕੀਤੇ ਜਾਣ ਦੀ ਕਾਰਵਾਈ ਉੱਪਰ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਸਵਾਲ ਖੜ੍ਹੇ ਕੀਤੇ ਹਨ ਅਤੇ ਯੂਪੀ ਪੁਲਿਸ ਉੱਪਰ ਧਰਮਿਕ ਪੱਖਪਾਤ ਦੇ ਇਲਜ਼ਾਮ ਲਾਏ ਹਨ।

ਅਭਿਸ਼ੇਕ ਸਿੰਘ ਇਸ ਤਰ੍ਹਾਂ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਹਿੰਦੇ ਹਨ,"ਯੂਪੀ ਪੁਲਿਸ ਇੱਕ ਅਨੁਸ਼ਾਸ਼ਿਤ ਫੋਰਸ ਹੈ, ਬਾਗ਼ਪਤ ਜ਼ਿਲ੍ਹੇ ਵਿੱਚ ਪੁਲਿਸ ਫੋਰਸ ਦੇ ਕਮਾਂਡਿੰਗ ਅਫ਼ਸਰ ਵਜੋਂ ਅਨੁਸ਼ਾਸ਼ਨ ਦਾ ਪਾਲਣਾ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ, ਸਬ-ਇੰਸਪੈਕਟਰ ਨੂੰ ਦਾੜ੍ਹੀ ਕੱਟਣ ਦੇ ਲਈ ਨੋਟਿਸ ਦਿੱਤਾ ਗਿਆ ਸੀ। ਉਨ੍ਹਾਂ ਨੇ ਨੋਟਿਸ ਨੂੰ ਨਜ਼ਰਅੰਦਾਜ਼ ਕੀਤਾ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੋਸ਼ਲ ਮੀਡੀਆ ਉੱਪਰ ਛਿੜੀ ਬਹਿਸ

ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦੇ ਹੋਏ ਕੁਝ ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਇੰਤੇਸਾਰ ਅਲੀ ਨੂੰ ਮੁਸਲਮਾਨ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਇੰਡੀਅਨ ਅਮੈਰੀਕਨ ਮੁਸਲਿਮ ਕਾਊਂਸਲ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ।

ਭੀਮ ਆਰਮੀ ਨਾਲ ਜੁੜੇ ਹਿਮਾਂਸ਼ੂ ਵਾਲਮੀਕ ਨੇ ਟਵੀਟ ਕੀਤਾ,"ਉੱਤਰ ਪ੍ਰਦੇਸ਼ ਦੇ ਹਰ ਪੁਲਿਸ ਥਾਣੇ ਵਿੱਟ ਮੰਦਰ ਬਣੇ ਹਨ ਮਸਜਿਦ, ਚਰਚ, ਗੁਰਦੁਆਰੇ ਕਿਉਂ ਨਹੀਂ।ਭਾਰਤ ਦੇਸ਼ ਸੰਵਿਧਾਨ ਨਾਲ ਚਲਦਾ ਹੈ, ਮਨੂ ਸਮਰਿਤੀ ਨਾਲ ਨਹੀਂ?"

https://twitter.com/HimanshuValmi13/status/1319206982742659081?

ਅਜਿਹੇ ਇਲਜ਼ਮਾਂ ਬਾਰੇ ਅਭਿਸ਼ੇਖ ਕਹਿੰਦੇ ਹਨ,"ਜੇ ਕੋਈ ਹਿੰਦੂ ਪੁਲਿਸ ਮੁਲਾਜ਼ਮ ਵੀ ਇਸ ਤਰ੍ਹਾਂ ਦੀ ਅਨੁਸ਼ਾਸ਼ਨਹੀਨਤਾ ਕਰਦਾ ਤਾਂ ਉਸ ਉੱਪਰ ਵੀ ਅਜਿਹੀ ਹੀ ਕਾਰਵਾਈ ਹੁੰਦੀ। ਪੁਲਿਸ ਫੋਰਸ ਵਿੱਚ ਸਿਰਫ਼ ਸਿੱਖਾਂ ਨੂੰ ਹੀ ਦਾੜ੍ਹੀ ਰੱਖਣ ਦੀ ਆਗਿਆ ਹੈ।"

ਅਭਿਸ਼ੇਕ ਸਿੰਘ ਕਹਿੰਦੇ ਹਨ,"ਜਦੋ ਅਸੀਂ ਪੁਲਿਸ ਦੀ ਨੌਕਰੀ ਵਿੱਚ ਆਉਂਦੇ ਹਾਂ ਉਸ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਦੇ ਹਾਂ। ਅਸੀਂ ਇੱਕ ਹਥਿਆਰਬੰਦ ਫੋਰਸ ਹਾਂ। ਅਨੁਸ਼ਾਸ਼ਨ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਕੋਈ ਵੀ ਪੁਲਿਸ ਮੁਲਾਜ਼ਮ ਜੇ ਅਨੁਸ਼ਾਸ਼ਨਹੀਨਤਾ ਕਰੇਗਾ ਉਸ ਉੱਪਰ ਅਸੀਂ ਕਾਰਵਾਈ ਕਰਾਂਗੇ।"

ਉਹ ਕਹਿੰਦੇ ਹਨ,"ਅਨੁਸ਼ਾਸ਼ਨਹੀਨਤਾ ਲਈ ਇੱਕ ਸਬ-ਇੰਸਪੈਕਟਰ ਦਾ ਸਸਪੈਂਸ਼ਨ ਪੁਲਿਸ ਦਾ ਅੰਦਰੂਨੀ ਮਾਮਲਾ ਹੈ। ਜੋ ਲੋਕ ਸੋਸ਼ਲ ਮੀਡੀਆ ਉੱਪਰ ਇਸ ਦੀ ਚਰਚਾ ਕਰ ਰਹੇ ਹਨ, ਉਨ੍ਹਾਂ ਨੂੰ ਨਿਯਮਾਂ ਦੀ ਜਾਣਕਾਰੀ ਵੀ ਲੈਣੀ ਚਾਹੀਦੀ ਹੈ।"

ਪੁਲਿਸ ਨੇ ਨਿਯਮਾਂ ਦੇ ਮੁਤਾਬਕ ਸਿੱਖ ਪੁਲਿਸ ਮੁਲਾਜ਼ਮਾਂ ਤੋਂ ਸਿਵਾ ਹੋਰਾਂ ਨੂੰ ਦਾੜ੍ਹੀ ਰੱਖਣ ਦੀ ਆਗਿਆ ਲੈਣੀ ਪੈਂਦੀ ਹੈ।

ਪੱਤਰਕਾਰ ਰੋਹਿਣੀ ਸਿੰਘ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਪੁਲਿਸ ਅਫ਼ਸਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਅੱਗੇ ਹੱਥ ਜੋੜ ਕੇ ਗੋਡਿਆਂ ਭਾਰ ਬੈਠੇ ਹਨ।

https://twitter.com/rohini_sgh/status/1319236125383274496?

ਉਨ੍ਹਾਂ ਨੇ ਲਿਖਿਆ ਹੈ,"ਜੇ ਸੇਵਾ ਨਿਯਮ ਦਾੜ੍ਹੀ ਰੱਖਣ ਦੀ ਆਗਿਆ ਨਹੀਂ ਦਿੰਦੇ ਤਾਂ ਕਿਸੇ ਸਿਆਸੀ ਵਿਅਕਤੀ ਦੇ ਅੱਗੇ ਝੁਕਣ ਦੀ ਆਗਿਆ ਨਹੀਂ ਦਿੰਦੇ। ਅਸਲ ਵਿੱਚ ਇਹ ਉਸ ਤੋਂ ਵੀ ਬੁਰਾ ਹੈ। ਇਸ ਪੁਲਿਸ ਮੁਲਾਜ਼ਮ ਨੂੰ ਵੀ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ।"

ਫ਼ਿਲਮ ਅਦਾਕਾਰਾ ਸਵਰਾ ਭਾਸਕਰ ਨੇ ਟਵੀਟ ਕੀਤਾ,"ਤੁਹਾਨੂੰ ਤੱਥ ਜਾਣਨੇ ਚਾਹੀਦੇ ਹਨ'' ਇਹ ਵਿਤਕਰੇ ਦਾ ਮਾਮਲਾ ਨਹੀਂ ਹੈ।”

https://twitter.com/ReallySwara/status/1319225836986220544?

ਸਾਬਕਾ ਆਈਪੀਐੱਸ ਅਫ਼ਸਰ ਵਿਭੂਤੀ ਨਾਰਾਇਣ ਰਾਏ ਕਹਿੰਦੇ ਹਨ,"ਇੱਕ ਇੰਸਪੈਕਟਰ ਨੂੰ ਸਸਪੈਂਡ ਕੀਤੇ ਜਾਣ ਨੂੰ ਜ਼ਬਰਦਸਤੀ ਫਿਰਕੂ ਰੰਗਣ ਦਿੱਤਾ ਜਾ ਰਿਹਾ ਹੈ। ਇਹ ਸਿੱਧੇ ਤੌਰ ’ਤੇ ਪੁਲਿਸ ਅਨੁਸ਼ਾਸ਼ਨ ਦਾ ਮਾਮਲਾ ਹੈ।"

ਰਾਏ ਕਹਿੰਦੇ ਹਨ,"ਮੈਂ ਜਦਓਂ ਆਈਪੀਐੱਸ ਬਣਿਆ ਤਾਂ ਦੋ-ਤਿੰਨ ਦਿਨ ਵਾਰ ਮੈਨੂੰ ਵੀ ਸ਼ੇਵ ਨਾ ਕਰਨ ਦੇ ਲਈ ਸਜ਼ਾ ਦਿੱਤੀ ਗਈ ਸੀ। ਮੇਰੇ ਟਰੇਨਰ ਨੇ ਸਿਰ ’ਤੇ ਰਫ਼ਲ ਚਕਾ ਕੇ ਭਜਾਇਆ। ਪੁਲਿਸ ਇੱਕ ਅਨੁਸ਼ਾਸ਼ਿਤ ਫੋਰਸ ਹੈ।”

“ਪੁਲਿਸ ਸੁਰੀਟੈਂਡੈਂਟ ਨੇ ਬਿਲਕੁਲ ਸਹੀ ਕਾਰਵਾਈ ਕੀਤੀ ਹੈ।"

ਰਾਏ ਕਹਿੰਦੇ ਹਨ," ਜਦੋਂ ਮੈਂ ਪੁਲਿਸ ਸੁਪਰੀਟੈਂਡ ਸੀ ਉਸ ਸਾਲ ਸਲਾਨਾ ਦਰਜਣਾ ਅਰਜੀਆਂ ਆਉਂਦੀਆਂ ਸਨ ਜਿਨ੍ਹਾਂ ਵਿੱਚ ਦਾੜ੍ਹੀ ਰੱਖਣ ਦੀ ਬੇਨਤੀ ਕੀਤੀ ਗਈ ਹੁੰਦੀ ਸੀ ਕੁਝ ਸਮੇਂ ਲਏ ਆਗਿਆ ਦੇ ਦਿੱਤੀ ਜਾਂਦੀ ਸੀ। ਮੈਂ ਪੂਰੀ ਤਸਦੀਕ ਕਰ ਕੇ ਹੀ ਆਗਿਆ ਦਿੰਦਾ ਸੀ।"

ਇਸ ਘਟਨਾਕ੍ਰਮ ਉੱਪਰ ਫਿਰਕੂ ਬਹਿਸ ਬਾਰੇ ਰਾਏ ਕਹਿੰਦੇ ਹਨ,"ਹਰ ਪੁਲਿਸ ਮੁਲਾਜ਼ਮ ਜੋ ਪੁਲਿਸ ਦੀ ਨੌਕਰੀ ਵਿੱਚ ਆਉਂਦਾ ਹੈ ਉਹ ਜਾਣਦਾ ਹੈ ਕਿ ਰੋਜ਼ ਉਸ ਨੂੰ ਸ਼ੇਵ ਕਰਨੀ ਪਵੇਗੀ। ਇਸ ਘਟਨਾਕ੍ਰਮ ਨੂੰ ਜ਼ਬਰਦਸਤੀ ਧਾਰਮਿਕ ਰੰਗਣ ਦਿੱਤੀ ਜਾ ਰਹੀ ਹੈ ਅਤੇ ਅਜਿਹਾ ਕਰ ਕੇ ਲੋਕ ਉਨ੍ਹਾਂ ਤਾਕਤਾਂ ਨੂੰ ਮਜ਼ਬੂਤ ਕਰ ਰਹੇ ਹਨ ਜੋ ਧਰਮ ਦੇ ਅਧਾਰ ''ਤੇ ਸਮਾਜ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੀਆਂ ਹਨ।"

https://twitter.com/baghpatpolice/status/1319157287684956163?

ਰਾਏ ਕਹਿੰਦੇ ਹਨ,"ਸੋਸ਼ਲ ਮੀਡੀਆ ਉੱਪਰ ਟਿੱਪਣੀ ਕਰਨ ਵਾਲੇ ਨਿਯਮਾਂ ਤੋਂ ਅਣਜਾਣ ਹਨ। ਉਹ ਸਿਰਫ਼ ਬਹਿਸ ਵਿੱਚ ਸ਼ਾਮਲ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।"

ਬੀਬੀਸੀ ਨਾਲ ਗੱਲਬਾਤ ਦੌਰਾਨ ਇੰਤੇਸਾਰ ਅਲੀ ਨੇ ਕਿਹਾ ਹੈ,"ਮੈਂ ਆਪਣੀ ਡਿਊਟੀ ਕਰਦਾ ਹਾਂ ਅਤੇ ਨਮਾਜ਼ ਵੀ ਪੜ੍ਹਦਾ ਹਾਂ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਦਾੜ੍ਹੀ ਰੱਖਣ ਕਰ ਕੇ ਮੈਨੂੰ ਇਸ ਤਰ੍ਹਾਂ ਸਜ਼ਾ ਦਿੱਤੀ ਜਾਵੇਗੀ। ਮੈਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਹੱਕ ਹੈ।"

ਉਹ ਕਹਿੰਦੇ ਹਨ,"ਮੈਂ ਪੱਚੀ ਸਾਲਾਂ ਤੋਂ ਪੁਲਿਸ ਵਿੱਚ ਹਾਂ। ਇਸ ਦੌਰਾਨ ਮੇਰੇ ਕਾਰਜਕਾਲ ਦੀ ਜਾਂਚ ਕਰ ਲਈ ਜਾਵੇ। ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਨੌਕਰੀ ਕੀਤੀ ਹੈ। ਮੈਂ ਹਮੇਸ਼ਾ ਤੋਂ ਦਾੜ੍ਹੀ ਰੱਖ ਰਿਹਾ ਹਾਂ ਕਦੇ ਕਿਸੇ ਅਫ਼ਸਰ ਨੇ ਮੈਨੂੰ ਨਹੀਂ ਟੋਕਿਆ।"

ਉਹ ਕਹਿੰਦੇ ਹਨ,"ਮੈਂ ਪਿਛਲੇ ਸਾਲ ਨਵੰਬਰ ਵਿੱਚ ਆਗਿਆ ਮਿਲੀ ਸੀ। ਹੁਣ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਾੜ੍ਹੀ ਰੱਖਣਾ ਮੇਰੇ ਧਰਮ ਨਾਲ ਜੁੜਿਆ ਹੋਇਆ ਹੈ। ਮੈਂ ਆਪਣੇ ਅਫ਼ਸਰਾਂ ਤੋਂ ਆਗਿਆ ਮੰਗਣ ਲਈ ਅਪੀਲ ਕਰਾਂਗਾ। ਮੈਨੂੰ ਵਿਸ਼ਵਾਸ਼ ਹੈ ਕਿ ਮੇਰੀ ਗੱਲ ਸੁਣੀ ਜਾਵੇਗੀ।"

ਕੋਰੋਨਾਵਾਇਰਸ
BBC

ਅਲੀ ਕਹਿੰਦੇ ਹਨ,"ਮੈਂ ਦਾੜ੍ਹੀ ਨਹੀਂ ਕਟਵਾਉਂਦਾ। ਦਾੜ੍ਹੀ ਰੱਖਣਾ ਮੇਰੇ ਧਰਮ ਦਾ ਮਾਮਲਾ ਹੈ। ਮੈਂ ਅਫ਼ਸਰਾਂ ਨੂੰ ਬੇਨਤੀ ਕਰਾਂਗਾ, ਆਗਿਆ ਨਾ ਮਿਲੀ ਤਾਂ ਮੈਂ ਅਦਾਲਤ ਵੀ ਜਾਵਾਂਗਾ। ਆਪਣੇ ਧਰਮ ਦਾ ਪਾਲਣ ਕਰਨਾ ਮੇਰਾ ਸੰਵਿਧਾਨਕ ਹੱਕ ਵੀ ਹੈ।"

ਕੀ ਇੰਤੇਸਾਰ ਅਲੀ ਜੇ ਦਾੜ੍ਹੀ ਰੱਖਣ ਦੀ ਆਗਿਆ ਮੰਗਣਗੇ ਤਾਂ ਉਨ੍ਹਾਂ ਨੂੰ ਮਿਲੇਗੀ ਇਸ ਸਵਾਲ ਬਾਰੇ ਐੱਸਪੀ ਅਭਿਸ਼ੇਕ ਸਿੰਘ ਕਹਿੰਦੇ ਹਨ,"ਹੁਣ ਤਾਂ ਉਨ੍ਹਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਉਹ ਜਾਣਦੇ ਹਨ ਕਿ ਪੁਲਿਸ ਫੋਰਸ ਵਿੱਚ ਰਹਿੰਦੇ ਹੋਏ ਉਹ ਦਾੜ੍ਹੀ ਨਹੀਂ ਰੱਖ ਸਕਦੇ ਹਨ।"

ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਇੱਕ ਮੁਸਲਮਾਨ ਪੁਲਿਸ ਮੁਲਾਜ਼ਮ ਫੋਰਸ ਵਿੱਚ ਰਹਿੰਦੇ ਹੋਏ ਆਪਣੇ ਧਰਮ ਦਾ ਪਾਲਣ ਨਹੀਂ ਕਰ ਸਕਦਾ। ਇਸ ਬਾਰੇ ਵਿਭੂਤੀ ਨਾਰਾਇਣ ਰਾਏ ਕਹਿੰਦੇ ਹਨ,"ਦਾੜ੍ਹੀ ਇਸਲਾਮ ਵਿੱਚ ਫ਼ਰਜ਼ ਨਹੀਂ ਹੈ। ਸੁੰਨਤ ਹੈ। ਜੋ ਮੁਸਲਮਾਨ ਪੁਲਿਸ ਫੋਰਸ ਵਿੱਚ ਹਨ ਉਹ ਜਦੋਂ ਨੌਕਰੀ ਵਿੱਚ ਆਉਂਦੇ ਹਨ ਉਦੋਂ ਜਾਣਦੇ ਹਨ ਕਿ ਉਨ੍ਹਾਂ ਤੋਂ ਕੀ ਉਮੀਦਾਂ ਹਨ ਅਤੇ ਉਨ੍ਹਾਂ ਦੀਆਂ ਕੀ ਜ਼ਿੰਮੇਵਾਰੀਆਂ ਕੀ-ਕੀ ਹਨ।"

ਇਹ ਵੀ ਪੜ੍ਹੋ:

ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ

https://www.youtube.com/watch?v=xZwfMOAdNGs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bb0b38b3-9816-42d2-9fa7-e0b18b92ebbb'',''assetType'': ''STY'',''pageCounter'': ''punjabi.india.story.54655024.page'',''title'': ''ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ'',''author'': ''ਦਿਲਨਵਾਜ਼ ਪਾਸ਼ਾ'',''published'': ''2020-10-23T09:24:05Z'',''updated'': ''2020-10-23T09:24:05Z''});s_bbcws(''track'',''pageView'');

Related News