ਸੁਖਬੀਰ ਬਾਦਲ ਨੇ ਕਿਹਾ, ‘ਸਾਨੂੰ ਮਤਾ ਪੜ੍ਹਾਇਆ ਹੋਰ ਗਿਆ, ਪਾਸ ਕੋਈ ਹੋਰ ਕਰਵਾ ਲਿਆ ਗਿਆ’- 5 ਅਹਿਮ ਖ਼ਬਰਾਂ

10/23/2020 7:25:10 AM

ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਲ਼ੇ ਹੋਣ ਦਾ ਇਲਜ਼ਾਮ ਲਾਇਆ ਹੈ।

ਚੰਡੀਗੜ੍ਹ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ, ''''ਬਿੱਲ ਪਾਸ ਕਰਨ ਤੋਂ ਪਹਿਲੀ ਰਾਤ 10 ਵਜੇ ਤੱਕ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਨੂੰ ਵੀ ਕੁਝ ਨਹੀਂ ਦੱਸਿਆ ਸੀ ਕਿਉਂਕਿ ਗੱਲ ਸਿੱਧੀ ਸੈਂਟਰ ਨਾਲ ਚੱਲ ਰਹੀ ਸੀ।''''

''''ਮਤਾ ਸੀ ਕਿ ਪੰਜਾਬ ਸਰਕਾਰ ਇਹ ਐਕਟ ਪਾਸ ਕਰਦੀ ਹੈ ਕਿ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਦੀ ਹੈ ਤੇ ਕੇਂਦਰ ਐੱਮਐੱਸਪੀ ਨੂੰ ਕਾਨੂੰਨੀ ਕਰੇ। ਇਸ ਦੇ ਨਾਲ ਖੜ੍ਹੇ ਪਰ ਤਿੰਨ ਐਕਟ ਪੜ੍ਹਣ ਹੀ ਨਹੀਂ ਦਿੱਤੇ।''''

ਇਹ ਵੀ ਪੜ੍ਹੋ:

ਦੂਜੇ ਪਾਸੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਲੰਧਰੋਂ ਸ਼ੁਰੂ ਹੋਣ ਵਾਲੀ ਦਲਿਤ ਇਨਸਾਫ਼ ਯਾਤਰਾ ਮੌਕੇ ਹੋਇਆ ਹੰਗਾਮਾਂ ਅਤੇ ਸੁਖਬੀਰ ਬਾਦਲ ਦੇ ਕੈਪਟਨ ਅਮਰਿੰਦਰ ਉੱਤੇ ਸ਼ਬਦੀ ਹਮਲਾ ਦੋ ਵੱਡੇ ਸਿਆਸੀ ਘਟਨਾਕ੍ਰਮ ਰਹੇ।

ਇਸ ਤੋਂ ਇਲਵਾ ਕੋਰੋਨਾਵਾਇਰਸ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈ ਰਹੇ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਵੀ ਵੈਕਸੀਨ ਦੇ ਟਰਾਇਲ ਜਾਰੀ ਰੱਖੇ ਗਏ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਹਿੰਗ ਖਾਧੀ ਤਾਂ ਤੁਸੀਂ ਵੀ ਹੋਵੇਗੀ ਪਰ ਜਾਣਦੇ ਹੋ ਇਹ ਉਗਦੀ ਕਿੱਥੇ ਹੈ?

ਹਿੰਗ
Getty Images
ਭਾਰਤ ਵਿੱਚ ਅਫ਼ਗਾਨੀ ਜਾਂ ਪਠਾਣੀ ਹਿੰਗ ਦੀ ਵਧੇਰੇ ਮੰਗ ਹੁੰਦੀ ਹੈ।

ਹਿੰਗ ਬਹੁਤ ਸਾਰੇ ਭਾਰਤੀ ਘਰਾਂ ਵਿੱਚ ਮਸਾਲੇਦਾਨੀ ਦਾ ਇੱਕ ਲਾਜ਼ਮੀ ਹਿੱਸਾ ਹੈ। ਹਿੰਗ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਭਾਰਤ ਵਿੱਚ ਹੁੰਦੀ ਹੈ।

ਇਸ ਨੂੰ ਆਮ ਤੌਰ ''ਤੇ ਬਿਲਕੁਲ ਬੰਦ ਬਕਸੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਹਵਾ ਵੀ ਨਾ ਜਾ ਸਕੇ ਅਤੇ ਧੁੱਪ ਤੋਂ ਵੀ ਦੂਰ ਰਹੇ।

ਇਹ ਹਿੰਗ ਅਚਾਨਕ ਹੀ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹਿੰਗ ਦੇ ਬੂਟੇ ਲਗਾਏ ਜਾ ਰਹੇ ਹਨ।

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ ਕਿਹਾ ਹੈ ਕਿ ਭਾਰਤ ਪਹਿਲੀ ਵਾਰ ਹਿੰਗ ਦੀ ਕਾਸ਼ਤ ਕਰ ਰਿਹਾ ਹੈ।

ਪਰ ਕੀ ਭਾਰਤ ਵਿੱਚ ਹਿੰਗ ਦੀ ਖੇਤੀ ਕਰਨਾ ਸੱਚਮੁੱਚ ਇੰਨਾ ਮੁਸ਼ਕਲ ਹੈ? ਹਿੰਗ ਕਿੱਥੋਂ ਆਈ ਅਤੇ ਭਾਰਤ ਵਿੱਚ ਇਸ ਦੀ ਇੰਨੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੇਂਦਰ ਨੇ ਕੀਤਾ ਕੋਰੋਨਾ ਵੈਕਸੀਨ ਵੰਡਣ ਦਾ ਐਲਾਨ, ਤੁਹਾਨੂੰ ਕਦੋਂ ਮਿਲੇਗੀ?

ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਇਹ ਸੰਕਲਪ ਪੱਤਰ ਪਟਨਾ ਵਿੱਚ ਜਾਰੀ ਕੀਤਾ ਗਿਆ।

ਭਾਜਪਾ ਨੇ ਬਿਹਾਰ ਦੇ ਲੋਕਾਂ ਲਈ 11 ਸੰਕਲਪ ਲਏ ਹਨ, ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਸੱਤਾ ਵਿੱਚ ਆਉਣ ''ਤੇ ਪੂਰਾ ਕਰਨ ਦਾ ਵਾਅਦਾ ਕੀਤਾ ਹੈ।

ਉਸ ਤੋਂ ਬਾਅਦ ਸਿਆਸਤ ਗਰਮਾਅ ਗਈ ਅਤੇ ਪੁੱਛਿਆ ਜਾਣ ਲੱਗਿਆ ਕਿ ਇਸ ਤੋਂ ਪਹਿਲਾਂ ਸਾਰੇ ਟੀਕਾਕਰਣ ਭਾਰਤ ਸਰਕਾਰ ਵੱਲੋਂ ਕੀਤੇ ਜਾਂਦੇ ਰਹੇ ਹਨ ਕੀ ਇਸ ਵਾਰ ਭਾਰਤ ਸਰਕਾਰ ਇਸ ਰਵਾਇਤ ਨੂੰ ਬਦਲਣ ਜਾ ਰਹੀ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ
BBC

ਪੰਜਾਬ ਅਸੈਂਬਲੀ ''ਚ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਚ ਕੀ ਕਮੀਆਂ ਰਹਿ ਗਈਆਂ

20 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਤਿੰਨ ਨਵੇਂ ਖੇਤੀ ਬਿੱਲ ਪਾਸ ਕੀਤੇ ਗਏ। ਇਹ ਖੇਤੀ ਬਿੱਲ ਹਾਲ ਹੀ ਵਿੱਚ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਲਿਆਂਦੇ ਗਏ।

ਇਸ ਦੇ ਨਾਲ ਹੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਨੂੰ ਕਾਨੂੰਨ ਬਣਾਉਣ ਲਈ ਉਨ੍ਹਾਂ ਨੂੰ ਸੂਬੇ ਦੇ ਰਾਜਪਾਲ ਤੋਂ ਇਲਾਵਾ ਦੇਸ ਦੇ ਰਾਸ਼ਟਰਪਤੀ ਦੀ ਸਹਿਮਤੀ ਲੈਣੀ ਪਏਗੀ।

ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਵਿੱਚ ਕੀ ਕਿਹਾ ਗਿਆ ਹੈ ਅਤੀ ਕੀ ਇਨ੍ਹਾਂ ਵਿੱਚ ਕੁਝ ਕਮੀਆਂ ਵੀ ਹਨ, ਇਸ ਬਾਰੇ ਅਸੀਂ ਮਾਹਿਰਾਂ ਨਾਲ ਗੱਲਬਾਤ ਕੀਤੀ।

ਇਨ੍ਹਾਂ ਮਾਹਰਾਂ ਦੀ ਰਾਇ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਮਰਾਨ ਖ਼ਾਨ ਤੇ ਵਿਰੋਧੀ ਧਿਰ ਦੀ ਲੜਾਈ ਵਿਚਕਾਰ ਸਿੰਧ ਦੀ ਪੁਲਿਸ ਦੀ ''ਬਗਾਵਤ''

ਪਾਕਿਸਤਾਨ ਵਿੱਚ ਇਸ ਹਫ਼ਤੇ ਇੱਕ ਅਜੀਬ ਘਟਨਾ ਨੂੰ ਲੈ ਕੇ ਸਿਆਸਤ ਨੂੰ ਤਾਪ ਚੜ੍ਹਿਆ ਹੋਇਆ ਹੈ ਇਹ ਅਜਿਹੀ ਘਟਨਾ ਹੈ ਜਿਸ ਦੀ ਸਟੇਜ ਉੱਪਰ ਸਰਕਾਰ ਅਤੇ ਵਿਰੋਧੀਆਂ ਤੋਂ ਇਲਾਵਾ ਹਮੇਸ਼ਾ ਵਾਂਗ ਫੌਜ ਤਾਂ ਹੈ ਹੀ ਪਰ ਪੁਲਿਸ ਵੀ ਹੈ।

ਘਟਨਾ ਨੂੰ ਅਜੀਬ ਇਸ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ, ਜਦੋਂ ਅਜਿਹਾ ਇਲਜ਼ਾਮ ਲਾਇਆ ਜਾ ਰਿਹਾ ਹੋਵੇ ਕਿ ਪੁਲਿਸ ਅਫ਼ਸਰ ਨੂੰ ਹੀ ''ਅਗਵਾ'' ਕਰ ਲਿਆ ਗਿਆ ਹੈ।

ਅਗਵਾ ਕਰ ਕੇ ਉਸ ਤੋਂ ਧੱਕੇ ਨਾਲ ਕਿਸੇ ਸਿਆਸੀ ਆਗੂ ਦੀ ਗ੍ਰਿਫ਼ਤਾਰੀ ਦੇ ਹੁਕਮਾਂ ਉੱਪਰ ਸਹੀ ਪਵਾਈ ਗਈ ਹੈ।

ਪੁਲਸਿ ਵਾਲਿਆਂ ਨੇ ਇਸ ਨੂੰ ਆਪਣੀ ਇਜ਼ੱਤ ਦਾ ਮਾਮਲਾ ਬਣਾ ਲਿਆ ਅਤੇ ਫ਼ਿਰ ਅਫ਼ਸਰ ਅਤੇ ਉਨ੍ਹਾਂ ਦੇ ਇੱਕ ਦਰਜਨ ਤੋਂ ਵਧੇਰੇ ਦੂਜੇ ਅਫ਼ਸਰਾਂ ਨੇ ਦੋ ਮਹੀਨਿਆਂ ਲਈ ਛੁੱਟੀ ਦੀ ਅਰਜੀ ਪਾ ਦਿੱਤੀ।

ਪਾਕਿਸਤਾਨ ਵਿੱਚ ਸਰਗਮਰ ਸਿਆਸੀ ਡਰਾਮੇ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਖੇਤੀ ਬਿੱਲ ਪਾਸ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਕੀ-ਕੀ ਕਿਹਾ

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c9ceceae-7d17-4135-86f0-43256642bbc8'',''assetType'': ''STY'',''pageCounter'': ''punjabi.india.story.54654988.page'',''title'': ''ਸੁਖਬੀਰ ਬਾਦਲ ਨੇ ਕਿਹਾ, ‘ਸਾਨੂੰ ਮਤਾ ਪੜ੍ਹਾਇਆ ਹੋਰ ਗਿਆ, ਪਾਸ ਕੋਈ ਹੋਰ ਕਰਵਾ ਲਿਆ ਗਿਆ’- 5 ਅਹਿਮ ਖ਼ਬਰਾਂ'',''published'': ''2020-10-23T01:42:32Z'',''updated'': ''2020-10-23T01:42:32Z''});s_bbcws(''track'',''pageView'');

Related News