''''ਕੀ ਭਾਜਪਾ ਭਾਰਤੀਆਂ ਨੂੰ ਜਾਨ ਬਚਾਉਣ ਲਈ ਪੈਸੇ ਦੇਣ ਲਈ ਕਹਿ ਰਹੀ'''' - ਭਾਜਪਾ ਦੇ ਮੁਫ਼ਤ ਕੋਰੋਨਾ ਵੈਕਸੀਨ ਦੇ ਚੋਣ ਵਾਅਦੇ ਉੱਤੇ ਪ੍ਰਤੀਕਰਮ

10/22/2020 7:40:10 PM

ਨਿਰਮਲਾ ਸੀਤਾਰਮਨ
Getty Images

"ਜਦੋਂ ਵਿਗਿਆਨੀ ਕਹਿਣਗੇ ਕਿ ਵੈਕਸੀਨ ਦੀ ਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ, ਵੈਕਸੀਨ ਦੀ ਇਸ ਪੱਧਰ ''ਤੇ ਪ੍ਰੋਡਕਸ਼ਨ ਹੋਵੇਗੀ ਕਿ ਬਿਹਾਰ ਵਿੱਚ ਹਰੇਕ ਨੂੰ ਮੁਫ਼ਤ ਵਿੱਚ ਵੈਕਸੀਨ ਮਿਲੇਗਾ। ਇਹ ਸਾਡੇ ਸੰਕਲਪ ਪੱਤਰ ਦਾ ਪਹਿਲਾ ਵਾਅਦਾ ਹੈ।"

ਕੁਝ ਇਸ ਤਰ੍ਹਾਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਦੇ ਲੋਕਾਂ ਨੂੰ ਵਾਅਦਾ ਕੀਤਾ।

https://twitter.com/ANI/status/1319153697406906369

ਦਰਅਸਲ ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਇਹ ਸੰਕਲਪ ਪੱਤਰ ਪਟਨਾ ਵਿੱਚ ਜਾਰੀ ਕੀਤਾ ਗਿਆ।

ਭਾਜਪਾ ਨੇ ਬਿਹਾਰ ਦੇ ਲੋਕਾਂ ਲਈ 11 ਸੰਕਲਪ ਲਏ ਹਨ, ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਸੱਤਾ ਵਿੱਚ ਆਉਣ ''ਤੇ ਪੂਰਾ ਕਰਨ ਦਾ ਵਾਅਦਾ ਕੀਤਾ ਹੈ।

"ਆਤਮ-ਨਿਰਭਰ ਬਿਹਾਰ" ਦੇ ਟੀਚੇ ਨਾਲ ਜਾਰੀ ਕੀਤੇ ਗਏ ਆਪਣੇ ਸੰਕਲਪ ਪੱਤਰ ਵਿੱਚ ਭਾਜਪਾ ਨੇ "ਟੀਚਾ 1- ਆਤਮ-ਨਿਰਭਰ ਬਿਹਾਰ, ਸੂਤਰ 5- ਪਿੰਡਾਂ, ਸ਼ਹਿਰਾਂ, ਉਦਯੋਗਾਂ, ਸਿੱਖਿਆ, ਖੇਤੀਬਾੜੀ ਦਾ ਵਿਕਾਸ ਸਣੇ 11 ਸੰਕਲਪ" ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ:

ਇਸ ਵਿੱਚ 11 ਅਹਿਮ ਸੰਕਲਪਾਂ ਦੇ ਨਾਲ ਕਈ ਹੋਰ ਵਾਅਦੇ ਵੀ ਕੀਤੇ ਗਏ ਹਨ। ਜਿਸ ਵਿੱਚ ਬਿਹਾਰ ਦੇ ਲੋਕਾਂ ਲਈ ਕੋਰੋਨਾ ਦਾ ਮੁਫ਼ਤ ਟੀਕਾ ਲਗਾਉਣ ਦਾ ਜੋ ਵਾਅਦਾ ਕੀਤਾ ਹੈ, ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਪ੍ਰਤੀਕਰਮ ਆ ਰਹੇ ਹਨ।

https://twitter.com/BJP4Bihar/status/1319144294192590849

ਮੁਫ਼ਤ ਕੋਰੋਨਾ ਵੈਕਸੀਨ ਵਾਅਦੇ ਬਾਰੇ ਸਿਆਸਤਦਾਨਾਂ ਦੇ ਪ੍ਰਤੀਕਰਮ

ਕਾਂਗਰਸ ਨੇ ਸਵਾਲ ਕੀਤਾ, "ਕੀ ਖਜ਼ਾਨਾ ਮੰਤਰੀ ਇਹ ਕਹਿ ਰਹੇ ਹਨ ਕਿ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਟੀਕੇ ਲਈ ਭੁਗਤਾਨ ਕਰਨਾ ਪਏਗਾ? ਕੀ ਭਾਜਪਾ ਸਰਕਾਰ ਭਾਰਤੀ ਨਾਗਰਿਕਾਂ ਨੂੰ ਆਪਣੀ ਜਾਨ ਬਚਾਉਣ ਲਈ ਪੈਸੇ ਦੇਣ ਲਈ ਕਹਿ ਰਹੀ ਹੈ? ਪੋਲੀਓ ਤੋਂ ਸਮਾਲਪੌਕਸ ਤੱਕ ਹਰ ਵੱਡਾ ਟੀਕਾਕਰਨ ਪ੍ਰੋਗਰਾਮ ਸਾਡੇ ਨਾਗਰਿਕਾਂ ਲਈ ਮੁਫ਼ਤ ਕੀਤਾ ਗਿਆ ਹੈ। ਕੀ ਭਾਜਪਾ ਇਸ ਨੂੰ ਬਦਲਣ ਜਾ ਰਹੀ ਹੈ?

https://twitter.com/INCIndia/status/1319212036732022784

ਭਾਜਪਾ ਦੀ ਕੌਮੀ ਸੂਚਨਾ ਅਤੇ ਤਕਨਾਲੋਜੀ ਦੇ ਇੰਚਾਰਜ ਅਮਿਤ ਮਾਲਵੀਆ ਨੇ ਵਿਵਾਦ ਹੋਣ ਤੋਂ ਬਾਅਦ ਟਵੀਟ ਕੀਤਾ, "ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਮੁਫ਼ਤ ਕੋਵਿਡ ਟੀਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਾਰੇ ਪ੍ਰੋਗਰਾਮਾਂ ਵਾਂਗ ਕੇਂਦਰ ਸੂਬਿਆਂ ਨੂੰ ਮਾਮੁਲੀ ਕੀਮਤ ''ਤੇ ਟੀਕੇ ਦੇਵੇਗਾ। ਇਹ ਸੂਬਾ ਸਰਕਾਰਾਂ ਨੇ ਫ਼ੈਸਲਾ ਕਰਨਾ ਹੈ ਕਿ ਉਹ ਇਸ ਨੂੰ ਮੁਫਤ ਦੇਣਾ ਚਾਹੁੰਦੇ ਹਨ ਜਾਂ ਨਹੀਂ। ਸਿਹਤ ਸੂਬੇ ਦਾ ਮੁੱਦਾ ਹੋਣ ਕਰਕੇ ਬਿਹਾਰ ਭਾਜਪਾ ਨੇ ਇਸ ਨੂੰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਹੈ।"

https://twitter.com/amitmalviya/status/1319183867199299585

ਉੱਧਰ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਵੀ ਕੁਝ ਅਜਿਹਾ ਹੀ ਵਾਅਦਾ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਤਮਿਲਨਾਡੂ ਦੇ ਮੁੱਖ ਮੰਤਰੀ ਈਦਾਪੱਦੀ ਪਲਾਨੀਸਵਾਮੀ ਨੇ ਕਿਹਾ ਕਿ ਜੇ ਕੋਰੋਨਾ ਵੈਕਸੀਨ ਤਿਆਰ ਹੋ ਜਾਂਦਾ ਹੈ ਤਾਂ ਸੂਬੇ ਦੇ ਸਾਰੇ ਲੋਕਾਂ ਨੂੰ ਮੁਫ਼ਤ ਲਾਇਆ ਜਾਵੇਗਾ।

https://twitter.com/ANI/status/1319233833951129601

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਲੋਕਾਂ ਨੇ ਕੀ ਕਿਹਾ

ਰਾਗਨਾਰ ਲੋਥਬ੍ਰੋਕ ਨਾਂ ਦੀ ਇੱਕ ਟਵਿੱਟਰ ਯੂਜ਼ਰ ਨੇ ਕਿਹਾ, "ਮੈਨੂੰ ਖੂਨ ਦਿਓ ਤੇ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ- ਬੋਸ।

ਮੈਨੂੰ ਵੋਟਾਂ ਦਿਓ, ਮੈਂ ਤੁਹਾਨੂੰ ਮੁਫ਼ਤ ਵੈਕਸੀਨ ਦੇਵਾਂਗੇ- ਭਾਜਪਾ।"

https://twitter.com/_contagion__/status/1319236571388809216

ਇਹ ਵੀ ਪੜ੍ਹੋ:

ਰਾਹੁਲ ਬਜੌਰੀਆ ਨੇ ਟਵੀਟ ਕੀਤਾ, "ਸਰਕਾਰ ਵਲੋਂ ਹਰੇਕ ਨੂੰ ਟੀਕੇ ਮੁਫ਼ਤ ਮੁਹੱਈਆ ਕਰਾਉਣ ਦਾ ਕੋਈ ਕਾਰਨ ਨਹੀਂ। ਬਹੁਤ ਸਾਰੇ ਲੋਕ ਆਪਣੇ ਆਪਣੇ ਟੀਕੇ ਲਈ ਪੈਸੇ ਦੇ ਸਕਦੇ ਹਨ ਅਤੇ ਕਈਆਂ ਹੋਰ ਲਈ ਵੀ। ਟੀਕੇ ਜਨ-ਭਾਗੀਦਾਰੀ ਮੁਹਿੰਮ ਦੀ ਇੱਕ ਹੋਰ ਮਿਸਾਲ ਬਣ ਸਕਦੇ ਹਨ।"

https://twitter.com/RahulBajoria_/status/1319234631242108928

ਪਾਰਥਾ ਚੱਕਰਬਰਤੀ ਨੇ ਕਿਹਾ, "ਹਾਸੋ-ਹੀਣੇ ਘਿਣਾਉਣੇ ... ਕਿਸ ਤਰ੍ਹਾਂ ਕਰਜ਼ਾ ਮੁਆਫ਼ੀ, ਟੀਕੇ ਦੀ ਰਾਹਤ ਵਾਂਗ ਹੋ ਸਕਦਾ ਹੈ। ਦੂਜਾ ਇਹ ਕਿ ਵਿਧਾਨ ਸਭਾ ਚੋਣਾਂ ਲਈ ਕਿਵੇਂ ਕੀਤਾ ਸਕਦਾ ਹੈ... ਆਪਣਾ ਤਰਕ ਲਾਓ।"

https://twitter.com/parthasds/status/1319237830724317184

ਵਿਨਤੀ ਨਾਮ ਦੇ ਟਵਿੱਟਰ ਯੂਜ਼ਰ ਨੇ ਕਿਹਾ, "ਅਸੀਂ ਚੀਜ਼ਾਂ ਨੂੰ ਮੁਫ਼ਤ ਦੇਣ ਦਾ ਵਾਅਦਾ ਕਿਵੇਂ ਕਰ ਸਕਦੇ ਹਾਂ ਜੋ ਕਿਸੇ ਵੀ ਸੂਰਤ ਵਿੱਚ ਕਦੇ ਵੀ ਨਹੀਂ ਲੈਣਾ ਚਾਹੀਦਾ ..."

https://twitter.com/drvintiagarwal/status/1319240100287397891

ਇਹ ਵੀ ਪੜ੍ਹੋ:

ਵੀਡੀਓ: ਖੇਤੀ ਬਿੱਲ ਪਾਸ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਕੀ-ਕੀ ਕਿਹਾ

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9a69d034-a0ae-492f-8b56-3da636412682'',''assetType'': ''STY'',''pageCounter'': ''punjabi.india.story.54644869.page'',''title'': ''\''ਕੀ ਭਾਜਪਾ ਭਾਰਤੀਆਂ ਨੂੰ ਜਾਨ ਬਚਾਉਣ ਲਈ ਪੈਸੇ ਦੇਣ ਲਈ ਕਹਿ ਰਹੀ\'' - ਭਾਜਪਾ ਦੇ ਮੁਫ਼ਤ ਕੋਰੋਨਾ ਵੈਕਸੀਨ ਦੇ ਚੋਣ ਵਾਅਦੇ ਉੱਤੇ ਪ੍ਰਤੀਕਰਮ'',''published'': ''2020-10-22T14:05:08Z'',''updated'': ''2020-10-22T14:05:08Z''});s_bbcws(''track'',''pageView'');

Related News