ਧਾਰਮਿਕ ਰਵਾਇਤਾਂ ਦੇ ਨਾਂ ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ

10/22/2020 3:40:09 PM

ਅਫ਼ਗਾਨਿਸਤਾਨ ਦੀਆਂ ਔਰਤਾਂ
Getty Images
ਛੇਤੀ-ਛੇਤੀ ਗਰਭਵਤੀ ਹੋਣ ਨਾਲ ਨਾ ਕੇਵਲ ਉਨ੍ਹਾਂ ਵਿੱਚ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ

ਮੇਰੀ ਦੀ ਮੰਗਣੀ 12 ਸਾਲ ਦੀ ਉਮਰ ਵਿੱਚ ਹੋ ਗਈ ਸੀ ਅਤੇ ਜਦੋਂ ਮੈਂ 14 ਸਾਲ ਦੀ ਹੋਈ ਤਾਂ ਵਿਦਾ ਕਰ ਕੇ ਪਤੀ ਘਰ ਭੇਜ ਦਿੱਤਾ ਗਿਆ।

ਜਿਸ ਵੇਲੇ ਮੈਂ ਆਪਣੇ ਪੇਕਿਆਂ ਤੋਂ ਵਿਦਾ ਹੋਈ ਤਾਂ ਸਰੀਰਕ ਅਤੇ ਮਾਨਸਿਕ ਕੌਰ ''ਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਸੀ, ਮੇਰੀ ਮਾਂ ਨੇ ਆਪਣੀ ਜਵਾਨੀ ਨੂੰ ਲੈ ਕੇ ਜੋ ਸੁਪਨੇ ਦੇਖੇ ਹੋਏ ਸਨ, ਉਹ ਕਦੇ ਪੂਰੇ ਨਹੀਂ ਹੋਏ।

ਫਿਰੋਜ਼ਾ (ਬਦਲਿਆ ਹੋਇਆ ਨਾਮ) ਕਹਿੰਦੀ ਹੈ, "ਸੱਚ ਪੁੱਛੋਂ ਤਾਂ ਮੈਨੂੰ ਇੰਨੀ ਘੱਟ ਉਮਰ ਵਿੱਚ ਵਿਦਾ ਕਰਨਾ ਮੇਰੇ ਪਿਤਾ ਦਾ ਵੀ ਫ਼ੈਸਲਾ ਨਹੀਂ ਸੀ। ਵਿਆਹ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੀ।"

ਇਹ ਵੀ ਪੜ੍ਹੋ-

ਫਿਰੋਜ਼ਾ ਆਪਣੇ ਮਾਤਾ-ਪਿਤਾ ਦੀਆਂ 14 ਸੰਤਾਨਾਂ ਵਿੱਚੋਂ ਸਭ ਤੋਂ ਛੋਟੀ ਹੈ। ਉਹ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਹੈ।

ਫਿਰੋਜ਼ਾ ਕਹਿੰਦੀ ਹੈ, "ਮੇਰੀ ਮਾਂ ਨੇ ਬਹੁਤ ਘੱਟ ਵਕਫ਼ੇ ''ਤੇ 14 ਬੱਚਿਆਂ ਨੂੰ ਜਨਮ ਦਿੱਤਾ। ਮੇਰੇ ਪਿਤਾ ਮੇਰੀ ਮਾਂ ਪ੍ਰਤੀ ਬਹੁਤ ਹੀ ਬੇਰਹਿਮ ਸਨ। ਮੇਰੀ ਮਾਂ ਦੀ ਹਾਲਤ ਨਹੀਂ ਸੀ ਕਿ ਉਹ 14 ਬੱਚਿਆਂ ਨੂੰ ਜਨਮ ਦੇ ਸਕੇ ਪਰ ਮੇਰੇ ਪਿਤਾ ਨੇ ਜਿਨਸੀ ਸਬੰਧਾਂ ਦੌਰਾਨ ਕਦੇ ਅਹਿਤੀਆਤ ਨਹੀਂ ਵਰਤੀ।"

"ਉਨ੍ਹਾਂ ਨੇ ਨਾ ਕਦੇ ਪ੍ਰੋਟੈਕਸ਼ਨ ਹੀ ਲਿਆ। ਸਾਰੇ ਅਹਿਤੀਆਤ ਨੂੰ ਨਜ਼ਰ-ਅੰਦਾਜ਼ ਕੀਤਾ ਅਤੇ ਜਿਨਸੀ ਸਬੰਧਾਂ ਦਾ ਸਿਲਸਿਲਾ ਜਾਰੀ ਰੱਖਿਆ।"

"ਇਸ ਦਾ ਨਤੀਜਾ ਇਹ ਹੋਇਆ ਹੈ ਕਿ ਮੇਰੀ ਮਾਂ ਨੇ 14 ਬੱਚਿਆਂ ਨੂੰ ਜਨਮ ਦਿੱਤਾ ਅਤੇ ਉਹ ਖ਼ੁਦ ਬਿਮਾਰ ਰਹਿਣ ਲੱਗੀ।"

ਫਿਰੋਜ਼ਾ ਦਾ ਮੰਨਣਾ ਹੈ ਕਿ ਬੇਸ਼ੱਕ ਹੀ ਉਨ੍ਹਾਂ ਦੇ ਪਿਤਾ ਨੇ ਉਸ ਨੂੰ ਪੜ੍ਹਾਈ ਛੱਡਣ ਲਈ ਨਹੀਂ ਕਿਹਾ ਪਰ ਉਸ ਨੇ "ਮੇਰੀ ਮਾਂ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ।"

"ਮੈਂ ਆਪਣੇ 14 ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਹੈ ਅਤੇ ਜਦੋਂ ਮੈਂ ਪੈਦਾ ਹੋਈ ਸੀ ਤਾਂ ਮੇਰੀ ਮਾਂ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਹ ਮੇਰੀ ਦੇਖ਼ਭਾਲ ਤੱਕ ਨਹੀਂ ਕਰ ਸਕੀ ਅਤੇ ਇਸ ਲਈ ਮੈਨੂੰ ਕਦੇ ਮੇਰੀ ਮਾਂ ਦਾ ਪਿਆਰ ਨਹੀਂ ਮਿਲਿਆ।"

ਫਿਰੋਜ਼ਾ ਕਹਿੰਦੀ ਹੈ, "ਹੁਣ ਮੇਰੀ ਮਾਂ ਹਮੇਸ਼ਾ ਬਿਮਾਰ ਰਹਿੰਦੀ ਹੈ ਪਰ ਹੁਣ ਵੀ ਉਨ੍ਹਾਂ ਨੂੰ ਮੇਰੇ ਪਿਤਾ ਦੇ ਆਦੇਸ਼ਾਂ ਦਾ ਪਾਲਣ ਕਰਨਾ ਪੈਂਦਾ ਹੈ।"

ਇਸਲਾਮ ''ਚ ਆਗਿਆਕਾਰੀ ਹੋਣ ਦਾ ਮਤਲਬ ਕੀ ਹੈ?

ਫ਼ਜ਼ਲੁਰਹਿਮਾਨ ਫ਼ਕੀਹੀ ਹੈਰਾਤ ਦੇ ਇੱਕ ਯੂਨੀਵਰਸਿਟੀ ਵਿੱਚ ਇਸਲਾਮਿਕ ਸਟੱਡੀਜ਼ ਦੇ ਪ੍ਰੋਫੈਸਰ ਅਤੇ ਖੋਜਾਰਥੀ ਹੈ।

ਉਹ ਕਹਿੰਦੀ ਹੈ ਕਿਸੇ ਦੇ ਪ੍ਰਤੀ ਆਗਿਆਕਾਰੀ ਹੋਣ ਦਾ ਮਤਲਬ ਹੈ ਕਿਸੇ ਨੂੰ ਆਪਣੇ ਉਪਰ ਅਧਿਕਾਰ ਦੇਣਾ।

ਉਸ ਦੇ ਤਹਿਤ ਪਤੀ-ਪਤਨੀ ਦੇ ਰਿਸ਼ਤੇ ਵਿੱਚ ''ਇਹ ਪਤੀ ਦਾ ਅਧਿਕਾਰ ਹੈ ਕਿ ਉਸ ਦੀ ਪਤਨੀ ਨੂੰ ਉਸ ਦੇ ਨਾਲ ਰਹਿਣਾ ਚਾਹੀਦਾ ਹੈ ਅਤੇ ਰਾਤ ਵੇਲੇ ਉਸੇ ਦੇ ਨੇੜੇ ਸੌਣਾ ਚਾਹੀਦਾ ਹੈ। ਅਜਿਹਾ ਕਰਨ ਵੇਲੇ ਪਤਨੀ ਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਪਤਨੀ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।''

ਉਨ੍ਹਾਂ ਨੇ ਕਿਹਾ ਕਿ ਸੰਸਥਾਗਤ ਨਿਆ ਸ਼ਾਸਤਰ ਮੁਤਾਬਕ, ਇਹੀ ਅਗਿਆਕਾਰੀ ਹੋਣ ਦਾ ਮਤਲਬ ਹੈ ਅਤੇ ਜੇਕਰ ਕੋਈ ਔਰਤ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾਂ ਕਰਦੀ ਹੈ ਤਾਂ ਉਸ ਨੂੰ ਆਗਿਆ ਦਾ ਉਲੰਘਣ ਮੰਨਿਆ ਜਾਵੇਗਾ।

ਜੇਕਰ ਕੋਈ ਔਰਤ ਪੁਰਸ਼ ਨੂੰ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾਂ ਕਰੇ ਤਾਂ ਸਿੱਟੇ ਕੀ ਹੋ ਸਕਦੇ ਹਨ?

ਫ਼ਜ਼ਲੁਰਹਿਮਾਨ ਕਹਿੰਦੇ ਹਨ, "ਇੱਕ ਔਰਤ ਨੂੰ ਖ਼ੁਦ ਮਜ਼ਾ ਲੈਣ ਲਈ ਜਾਂ ਖ਼ੁਸ਼ੀ ਹਾਸਿਲ ਕਰਨ ਲਈ ਹਮੇਸ਼ਾ ਖ਼ੁਦ ਨੂੰ ਪਤੀ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ ਅਤੇ ਉਸ ਦੇ ਪਤੀ ਦੀ ਖੁਸ਼ੀ ਨੂੰ ਕਿਸੇ ਵਿਸ਼ੇਸ਼ ਸਮੇਂ, ਸਥਾਨ ਅਤੇ ਮਾਨਕ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ"

ਉਹ ਕਹਿੰਦੀ ਹੈ, "ਜੇਕਰ ਕੋਈ ਪਤਨੀ ਅਜਿਹਾ ਨਹੀਂ ਕਰਦੀ ਹੈ ਅਤੇ ਆਪਣੇ ਪਤੀ ਕੋਲੋਂ ਆਗਿਆ ਲਏ ਬਿਨਾਂ ਛੱਡ ਦਿੰਦੀ ਹੈ ਜਾਂ ਆਪਣੇ ਪਤੀ ਨਾਲ ਅਸਹਿਮਤੀ ਰੱਖਦੀ ਹੈ ਤਾਂ ਸਹੀ ਇਸਲਾਮੀ ਨਿਆਸ਼ਾਸਤਰ ਮੁਤਾਬਕ ਪਤੀ ਉਸ ਦੇ ਰੱਖ-ਰਖਾਅ ਜਾਂ ਦੇਖ਼ਭਾਲ ਲਈ ਜ਼ਿੰਮੇਵਾਰ ਨਹੀਂ ਰਹਿ ਜਾਂਦਾ।"

ਰਹਿਮਾਨ ਮੁਤਾਬਕ, "ਹੋਰਨਾਂ ਕਾਰਨਾਂ ਤੋਂ ਇਲਾਵਾ ਇੱਕ ਆਦਮੀ ਉਦੋਂ ਵੀ ਦੂਜਾ ਵਿਆਹ ਕਰ ਸਕਦਾ ਹੈ ਜਦੋਂ ਉਸ ਦੀ ਪਹਿਲੀ ਪਤਨੀ ਉਸ ਦੀ ਆਗਿਆ ਦੀ ਉਲੰਘਣਾ ਕਰੇ।"

ਕੀ ਇੱਕ ਔਰਤ ਦਾ ਸਰੀਰ ਸੈਕਸ ਲਈ ਹਮੇਸ਼ਾ ਤਿਆਰ ਹੁੰਦਾ ਹੈ?

ਬਰਤਾਨੀਆ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਕਾਰਕੁਨ ਅਤੇ ਬਾਲ ਰੋਗ ਮਾਹਰ ਡਾ. ਐਵਿਡ ਡਿਹਾਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਆਪਣਾ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਬੱਚਿਆਂ ਵਿਚਾਲੇ ਘੱਟ ਵਕਫ਼ਾ ਰੱਖਣ ਉਨ੍ਹਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ।

ਉਨ੍ਹਾਂ ਮੁਤਾਬਕ, ਔਰਤਾਂ ਦੇ ਬਹੁਤ ਛੇਤੀ-ਛੇਤੀ ਗਰਭਵਤੀ ਹੋਣ ਨਾਲ ਨਾ ਕੇਵਲ ਉਨ੍ਹਾਂ ਵਿੱਚ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ ਬਲਕਿ ਸਰੀਰ ਵਿੱਚ ਹਮੇਸ਼ਾ ਲਈ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਗਰਭ ਧਰਾਨ ਕਰਨ ਤੋਂ ਲੈ ਕੇ ਬੱਚੇ ਨੂੰ ਜਨਮ ਦੇਣ ਤੱਕ ਇੱਕ ਮਾਂ ਆਪਣੇ ਸਰੀਰ ਦੀ ਸਾਰੀ ਊਰਜਾ ਇਸੇ ਵਿੱਚ ਲਗਾ ਦਿੰਦੀ ਹੈ।

ਉਹ ਕਹਿੰਦੀ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਕਿਸੇ ਵੀ ਔਰਤ ਦੇ ਸਰੀਰ ਨੂੰ ਪਹਿਲਾਂ ਵਰਗਾ ਹੋਣ ਵਿੱਚ ਘੱਟੋ-ਘੱਟ 6 ਤੋਂ 8 ਹਫ਼ਤਿਆਂ ਦਾ ਸਮਾਂ ਲਗਦਾ ਹੈ ਅਤੇ ਜੇਕਰ ਡਿਲੀਵਰੀ ਆਪਰੇਸ਼ਨ ਨਾਲ ਹੋਈ ਹੈ ਤਾਂ ਸਮਾਂ ਹੋਰ ਵੀ ਜ਼ਿਆਦਾ ਲਗ ਸਕਦਾ ਹੈ।

ਮਾਹਵਾਰੀ ਦੌਰਾਨ ਔਰਤਾਂ ਦੇ ਹਾਰਮੌਨ ਵਿੱਚ ਕਾਫੀ ਉਤਾਰ-ਚੜਾਅ ਹੁੰਦੇ ਹਨ।

ਉਨ੍ਹਾਂ ਅਨੁਸਾਰ, ਹਾਰਮੋਨ ਵਿੱਚ ਹੋਣ ਵਾਲੇ ਇਸ ਉਤਾਰ-ਚੜਾਅ ਦਾ ਅਸਰ ਵਿਹਾਰ ''ਤੇ ਤਾਂ ਪੈਂਦੀ ਹੈ ਹੀ, ਇਸ ਦੇ ਹੀ ਸਰੀਰਕ ਸਮਰੱਥਾ ''ਤੇ ਵੀ ਹੁੰਦਾ ਹੈ। ਸਰੀਰਕ ਸਬੰਧਾਂ ਨੂੰ ਲੈ ਕੇ ਦਿਲਚਸਪੀ ਘੱਟ ਜਾਂ ਜ਼ਿਆਦਾ ਦੋਵੇਂ ਹੋ ਸਕਦੀਆਂ ਹਨ।

ਅਜਿਹੇ ਵਿੱਚ ਜੇਕਰ ਕੋਈ ਪਤੀ ਆਪਣੀ ਪਤਨੀ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸਮਝ ਰਿਹਾ ਹੈ ਅਤੇ ਉਸ ਦੇ ਵਿਹਾਰ ਵਿੱਚ ਆਏ ਬਦਲਾਅ ਨੂੰ ਸਮਝਦਾ ਹੈ ਤਾਂ ਉਨ੍ਹਾਂ ਵਿਚਾਲੇ ਸਬੰਧ ਬਿਹਤਰ ਹੋਵੇਗਾ ਅਤੇ ਉਹ ਬਿਹਤਰ ਢੰਗ ਨਾਲ ਸਰੀਰਕ ਸਬੰਧ ਬਣਾ ਸਕਦੇ ਹਾਂ।

ਹਾਰਮੋਨਜ਼ ਵਿੱਚ ਆਏ ਇਸ ਬਦਲਾਅ ਨੂੰ ਜੇਕਰ ਸਮਝੀਏ ਤਾਂ ਇਹ ਆਪਣੇ ਆਪ ਸਪੱਸ਼ਟ ਹੋ ਜਾਂਦਾ ਹੈ ਕਿ ਕੋਈ ਵੀ ਔਰਤ ਹਰ ਵੇਲੇ ਸੈਕਸ ਲਈ ਤਿਆਰ ਨਹੀਂ ਹੁੰਦੀ ਹੈ ਅਤੇ ਨਾ ਹੀ ਉਸ ਨੂੰ ਵੇਲੇ ਉਲਬਧ ਸਮਝਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੀ ਹੈ, "ਕਈ ਵਾਰ ਜਿਨ੍ਹਾਂ ਔਰਤਾਂ ਦੀ ਨਵਜੰਮੀ ਸੰਤਾਨ ਹੁੰਦੀ ਹੈ, ਤਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਕਾਰਨ ਉਨ੍ਹਾਂ ਨੂੰ ਰਾਤ-ਰਾਤ ਜਾਗਣਾ ਪੈਂਦਾ ਹੈ, ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ ਅਤੇ ਥਕਾਵਟ ਹੁੰਦੀ ਹੈ, ਜਿਸ ਕਾਰਨ ਕਈ ਵਾਰ ਉਹ ਕੁਝ ਵੇਲੇ ਲਈ ਜਿਨਸੀ ਸਬੰਧਾਂ ਪ੍ਰਤੀ ਦਿਲਚਸਪੀ ਗੁਆ ਦਿੰਦੀ ਹੈ।"

ਇਹ ਵੀ ਪੜ੍ਹੋ-

"ਦੂਜੇ ਪਾਸੇ ਗਰਭ-ਅਵਸਥਾ ਦੌਰਾਨ ਉੱਚ ਪੱਧਰ ''ਤੇ ਮੌਜੂਦ ਹਾਰਮੌਨਜ਼ ਬੱਚੇ ਦੇ ਜਨਮ ਤੋਂ ਬਾਅਦ ਹੌਲੀ-ਹੌਲੀ ਘੱਟ ਹੋ ਜਾਂਦੇ ਹਨ ਅਤੇ ਹਾਰਮੌਨਜ਼ ''ਚ ਹੋਣ ਵਾਲੇ ਉਤਾਰ-ਚੜਾਅ ਨਾਲ ਕੁਝ ਔਰਤਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਜਿਨਸੀ ਸਬੰਧਾਂ ਨੂੰ ਲੈ ਕੇ ਉਦਾਸੀਨਤਾ ਆ ਜਾਂਦੀ ਹੈ।"

ਡਾਕਟਰ ਡਿਹਾਰ ਮੁਤਾਬਕ, "ਅਜਿਹੀ ਹਾਲਤ ਵਿੱਚ ਪਤੀ ਲਈ ਬਿਹਤਰ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਸਮਝੇ ਅਤੇ ਘਰ ਦੇ ਕੰਮਾਂ ਵਿੱਚ ਪਤਨੀ ਦਾ ਹੱਥ ਵਟਾਏ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਵੀ ਉਸ ਦੀ ਮਦਦ ਕਰੇ ਤਾਂ ਜੋ ਪਤਨੀ ਦਿਨ ਵੇਲੇ ਥੋੜ੍ਹਾ ਜਿਹਾ ਆਰਾਮ ਕਰ ਕੇ ਅਤੇ ਹਾਰਮੋਨਜ਼ ਬਦਲਾਅ ਕਾਰਨ ਹੋਣ ਵਾਲੀ ਥਕਾਵਟ ਦੂਰ ਹੋ ਸਕੇ।"

ਉਨ੍ਹਾਂ ਮੁਤਾਬਕ ਮੀਨੋਪੋਜ਼ ਦੌਰਾਨ ਵੀ ਔਰਤਾਂ ਹਾਰਮੋਨਲ ਉਤਾਰ-ਚੜਾਅ ਮਹਿਸੂਸ ਕਰ ਸਕਦੀਆਂ ਹਨ ਅਤੇ ਮਰਦਾਂ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਉਹ ਕਹਿੰਦੀ ਹੈ, "ਮੀਨੋਪੋਜ਼ ਸਿਰਫ਼ ਮਾਸਿਕ ਧਰਮ ਦਾ ਬੰਦ ਹੋਣਾ ਨਹੀਂ ਹੁੰਦਾ ਹੈ, ਬਲਕਿ ਇਸ ਦੌਰਾਨ ਔਰਤਾਂ ਵਿੱਚ ਨੀਂਦ ਗੜਬੜ ਹੋ ਸਕਦੀ ਹੈ। ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ ਆ ਸਕਦੀ ਹੈ। ਥਕਾਵਟ ਮਹਿਸੂਸ ਹੋ ਸਕਦੀ ਹੈ।"

"ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਮਾਸਪੇਸ਼ੀਆ ਸਣੇ ਹੱਡੀਆਂ ਵਿੱਚ ਦਰਦ ਦੀ ਸ਼ਿਕਾਇਤ ਵੀ ਵਧ ਸਕਦੀ ਹੈ। ਸਰੀਰਕ ਸਬੰਧਾਂ ਪ੍ਰਤੀ ਉਦਾਸੀਨਤਾ ਵਧ ਸਕਦੀ ਹੈ। ਅਜਿਹੇ ਵਿੱਚ ਕਿਸੇ ਔਰਤ ਨੂੰ ਸਰੀਰਕ ਸਬੰਧਾਂ ਲਈ ਮਜਬੂਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰਕ ਖ਼ਤਰਾ ਤਾਂ ਹੈ ਹੀ, ਮਾਨਸਿਕ ਸਦਮਾ ਵੀ ਪਹੁੰਚ ਸਕਦਾ ਹੈ।"

ਦੇਹਰ ਕਹਿੰਦੀ ਹੈ, "ਪੁਰਸ਼ਾਂ ਨੂੰ ਇਹ ਸਮਝਣ ਅਤੇ ਜਾਣਨ ਦੀ ਲੋੜ ਹੈ ਕਿ ਹਾਰਮੋਨ ਵਿੱਚ ਹੋਣ ਵਾਲਾ ਉਤਾਰ-ਚੜਾਅ ਔਰਤਾਂ ਦੇ ਕੰਟ੍ਰੋਲ ਵਿੱਚ ਨਹੀਂ ਹੈ ਅਤੇ ਅਸਲ ਵਿੱਚ ਇਹ ਉਨ੍ਹਾਂ ਦੀ ਸਰੀਰਕ ਸੰਰਚਨਾ ਦਾ ਹਿੱਸਾ ਹੈ ਅਤੇ ਇਨ੍ਹਾਂ ਅਸਥਾਈ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਮੈਡੀਕਲ ਸਲਾਹ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪਤੀ ਦੇ ਸਹਿਯੋਗ ਦੀ ਵੀ ਲੋੜ ਹੁੰਦੀ ਹੈ।"

https://www.youtube.com/watch?v=xWw19z7Edrs&t=1s

ਦੂਜੀ ਰਾਏ

ਧਾਰਮਿਕ ਲੋਕਾਂ ਦਾ ਮੰਨਣਾ ਹੈ ਕਿ ਹਰ ਧਰਮ, ਸੱਭਿਆਚਾਰ ਅਤੇ ਸੱਭਿਅਤਾ ਨੂੰ ਵੱਖ-ਵੱਖ ਤਰੀਕੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਦੁਨੀਆਂ ਵਿੱਚ ਅਜਿਹਾ ਕੋਈ ਧਰਮ ਨਹੀਂ ਹੈ, ਜਿਸ ਦੇ ਸਾਰੇ ਚੇਲੇ ਅਤੇ ਨਿਗਰਾਨਾਂ ਲਈ ਧਰਮ ਦਾ ਇੱਕ ਅਰਥ ਹੋਵੇ।

ਮੁੰਹਮਦ ਮੋਹਿਕ ਅਫ਼ਗਾਨਿਸਤਾਨ ਵਿੱਚ ਇੱਕ ਖੋਜਕਾਰੀ ਹੈ ਅਤੇ ਉਹ ਇਸਲਾਮੀ ਸਮਾਜ ਵਿੱਚ ਵਿਭਿੰਨਤਾ ''ਤੇ ਲਿਖਦੇ ਹਨ ਅਤੇ ਇਸ ਖੇਤਰ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਅਤੇ ਲੇਖ ਪ੍ਰਕਾਸ਼ਿਤ ਹੋਏ ਹਨ।

ਉਨ੍ਹਾਂ ਮੁਤਾਬਕ, "ਜਦੋਂ ਦੋ ਲੋਕ ਇੱਕ-ਦੂਜੇ ਨਾਲ ਜ਼ਿੰਦਗੀ ਗੁਜ਼ਾਰਨ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਇੱਕ-ਦੂਜੇ ਦਾ ਬਹੁਤ ਸਨਮਾਨ ਕਰਨਾ ਚਾਹੀਦਾ ਹੈ। ਪਤੀ-ਪਤਨੀ ਦਾ ਇਹ ਰਿਸ਼ਤਾ ਆਪਸੀ ਸਹਿਯੋਗ ਅਤੇ ਭਾਵਨਾਤਮਕ ਲਗਾਅ ''ਤੇ ਆਧਾਰਿਤ ਹੋਣਾ ਚਾਹੀਦਾ ਹੈ।"

ਉਨ੍ਹਾਂ ਮੁਤਾਬਕ, ਜੇ ਕਾਨੂੰਨੀ ਇਤਬਾਰ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਪਤੀ-ਪਤਨੀ ਨੂੰ ਬੈਠ ਕੇ ਗੱਲ ਕਰਨ ਦਾ ਅਧਿਕਾਰ ਹੈ ਅਤੇ ਆਪਸੀ ਸਮਝ ਨਾਲ ਪਤੀ-ਪਤਨੀ ਰਿਸ਼ਤੇ ਦੀ ਸ਼ੁਰੂਆਤ ਵਿੱਚ ਹੀ ਜਾਂ ਫਿਰ ਬਾਅਦ ਵਿੱਚ ਵੀ ਆਪਣੀਆਂ-ਆਪਣੀਆਂ ਸੀਮਾਵਾਂ ਨਿਰਧਾਰਿਤ ਕਰ ਸਕਦੇ ਹਨ।

ਉਹ ਕਹਿੰਦੇ ਹਨ ਕਿ ਇਹ ਕੋਈ ਪਹਿਲਾਂ ਤੋਂ ਤੈਅ ਮਾਮਲਾ ਨਹੀਂ ਹੈ ਕਿ ਔਰਤ ਨੂੰ ਆਪਣੇ ਪਤੀ ਦੀ ਹਰ ਗੱਲ ਮੰਨਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਮਰਦਾਂ ਨੂੰ ਇਸ ਮਾਮਲੇ ਵਿੱਚ ਅਸੀਮਤ ਅਧਿਕਾਰ ਮਿਲਣੇ ਚਾਹੀਦੇ ਹਨ।

ਫਿਰੋਜ਼ਾ ਕਿਸ ਨਤੀਜੇ ''ਤੇ ਪਹੁੰਚੀ

ਪਰ ਸਵਾਲ ਇਹ ਹੈ ਕਿ ਜੇਕਰ ਫਿਰੋਜ਼ਾ ਦੀ ਮਾਂ ਨੇ 14 ਬੱਚਿਆਂ ਨੂੰ ਜਨਮ ਨਹੀਂ ਦਿੱਤਾ ਹੁੰਦਾ ਅਤੇ ਜੋ ਕੁਝ ਉਨ੍ਹਾਂ ਦੇ ਨਾਲ ਹੋ ਰਿਹਾ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦਾ ਤਾਂ ਉਨ੍ਹਾਂ ਨਾਲ ਕੀ ਹੋ ਸਕਦਾ ਸੀ?

ਹੋ ਸਕਦਾ ਹੈ ਕਿ ਅਜਿਹਾ ਕਰਨ ''ਤੇ ਉਨ੍ਹਾਂ ਨੂੰ ਸਰੀਰਕ ਤਸੀਹੇ ਦਿੱਤੇ ਜਾਂਦੇ, ਸ਼ਾਇਦ ਉਨ੍ਹਾਂ ਦੇ ਪਤਨੀ ਦੂਜਾ ਵਿਆਹ ਕਰ ਲੈਂਦੇ ਜਾਂ ਉਨ੍ਹਾਂ ਨੂੰ ਤਲਾਕ ਦੇ ਦਿੰਦੇ ਅਤੇ ਉਨ੍ਹਾਂ ਨੂੰ ਖਾਣ-ਪੀਣ ਦਾ ਖ਼ਰਚ ਦੇਣਾ ਬੰਦ ਕਰ ਦਿੰਦੇ।

ਇਸ ਤੋਂ ਇਲਾਵਾ ਇਸਲਾਮੀ ਕਾਨੂੰਨ ਮੁਤਾਬਕ ਕਿਉਂਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਭੋਜਨ, ਕੱਪੜੇ ਅਤੇ ਹੋਰਨਾਂ ਖਰਚਿਆਂ ਦਾ ਭੁਗਤਾਨ ਉਨ੍ਹਾਂ ਦੇ ਪਤਨੀ ਕੀਤਾ ਸੀ, ਇਸ ਲਈ ਉਹ ਬੱਚੇ ਦੀ ਕਸਟਡੀ ਵੀ ਲੈ ਸਕਦੇ ਸਨ।

ਫਿਰੋਜ਼ਾ ਕਹਿੰਦੀ ਹੈ, "ਇੱਕ ਔਰਤ ਜਿਸ ਦਾ ਬਚਪਨ ''ਚ ਵਿਆਹ ਕਰ ਦਿੱਤਾ ਗਿਆ ਹੋਵੇ, ਜੋ ਅੱਗੇ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੀ ਅਤੇ ਜਿਸ ਦੇ ਕੋਲ ਕੋਈ ਦੂਜੀ ਆਜ਼ਾਦੀ ਦਾ ਬਦਲ ਨਾ ਹੋਵੇ, ਉਸ ਕੋਲ ਆਪਣੇ ਪਤੀ ਦੀਆਂ ਜਿਨਸੀ ਇੱਛਾਵਾਂ ਨੂੰ ਪੂਰਾ ਕਰਨ ਤੋਂ ਇਲਾਵਾ ਹੋਰ ਕੀ ਬਦਲ ਬਚਦਾ ਹੈ।"

ਫਿਰੋਜ਼ਾ ਕਹਿੰਦੀ ਹੈ ਕਿ ਇਸਲਾਮ ਦੀ ਅਸਲ ਵਿਆਖਿਆ ਵਿੱਚ ਔਰਤਾਂ ਦਾ ਬਹੁਤ ਸਨਮਾਨ ਹੈ।

ਉਨ੍ਹਾਂ ਨੂੰ ਰਾਣੀਆਂ ਦਾ ਦਰਜਾ ਹੈ ਹਾਸਿਲ ਹੈ ਪਰ ਅਫ਼ਗਾਨਿਸਤਾਨ ਵਿੱਚ ਔਰਤਾਂ ਦੀ ਹਾਲ ਸਹੀ ਨਹੀਂ ਹੈ।

ਅਫ਼ਗਾਨ ਸਮਾਜ ਵਿੱਚ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਹੈ, ਉਨ੍ਹਾਂ ਨੂੰ ਆਪਣੀ ਪਸੰਦ ਜ਼ਾਹਿਰ ਕਰਨ ਦਾ ਅਧਿਕਾਰ ਨਹੀਂ ਹੈ।

ਉਨ੍ਹਾਂ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ ਅਤੇ ਇਹ ਸਭ ਉਥੋਂ ਦੇ ਸਮਾਜ ਵਿੱਚ ਇਸਲਾਮ ਦੇ ਨਾਮ ''ਤੇ ਕੀਤਾ ਜਾਂਦਾ ਹੈ, ਜਦ ਕਿ ਇਸਲਾਮ ਵਿੱਚ ਅਜਿਹਾ ਕੁਝ ਵੀ ਨਹੀਂ ਹੈ।

ਉਹ ਸਭ ਕੁਝ ਅਫ਼ਗਾਨਿਸਤਾਨ ਵਿੱਚ ਪ੍ਰਚਲਿਤ ਸੱਭਿਆਚਾਰ ਅਤੇ ਰਵਾਇਤਾਂ ਕਾਰਨ ਹਨ।

ਫਿਰੋਜ਼ਾ ਦੀ ਮਾਂ ਸਣੇ ਅਫ਼ਗਾਨਿਸਤਾਨ ਵਿੱਚ ਹਜ਼ਾਰਾਂ ਅਜਿਹੀਆਂ ਔਰਤਾਂ ਹਨ ਜੋ ਆਪਣੇ ਪਤੀ ਦੀ ਆਗਿਆ ਦਾ ਪਾਲਣ ਕਰਨ ਲਈ ਮਜਬੂਰ ਹਨ ਪਰ ਫਿਰੋਜ਼ਾ ਆਪਣੇ ਲਈ ਅਜਿਹਾ ਨਹੀਂ ਚਾਹੁੰਦੀ।

ਉਹ ਨਹੀਂ ਚਾਹੁੰਦੀ ਕਿ ਇਹ ''ਸ਼ੈਤਾਨੀ ਖੇਡ'' ਜਾਰੀ ਰਹੇ।

ਉਹ ਚਾਹੁੰਦੀ ਹੈ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰੇ ਅਤੇ ਆਪਣੀ ਪੜ੍ਹਾਈ ਪੂਰੀ ਕਰ ਕੇ ਡਾਕਟਰ ਬਣੇ ਤੇ ਆਪਣੀ ਪਤੀ ਆਪ ਚੁਣੇ।

ਉਹ ਕਹਿੰਦੀ ਹੈ, "ਪੁਰਸ਼ਾਂ ਦੀਆਂ ਇੱਛਾਵਾਂ ਦਾ ਹਮੇਸ਼ਾ ਪਾਲਣ ਕਰਨਾ ਇੱਕ ਨਫ਼ਰਤ ਭਰਿਆ ਕਬਾਇਲੀ ਸੱਭਿਆਚਾਰ ਹੈ, ਜੋ ਅੱਜ ਦੇ ਹਾਲਤ ਵਿੱਚ ਕਿਤੇ ਵੀ ਮੁਨਾਸਿਬ ਨਹੀਂ ਹੈ।"

"ਇਹ ਰਿਵਾਜ ਔਰਤਾਂ ਨੂੰ ਬਦਨਾਮ ਕਰਦੇ ਹਨ ਅਤੇ ਪੁਰਸ਼ਾਂ ਨੂੰ ਅਧਿਕਾਰ ਦਿੰਦੇ ਹਨ ਕਿ ਉਹ ਜਦੋਂ ਚਾਹੁਣ ਔਰਤਾਂ ਜਿਨਸੀ ਸ਼ੋਸ਼ਣ ਕਰ ਸਕਣ।"

ਉਹ ਕਹਿੰਦੀ ਹੈ, "ਮੈਂ ਪੁਰਸ਼ਾਂ ਨੂੰ ਅਜਿਹਾ ਅਸੀਮਤ ਅਧਿਕਾਰ ਦੇਣ ਦਾ ਪੁਰਜ਼ੋਰ ਵਿਰੋਧ ਕਰਦੀ ਹਾਂ ਕਿਉਂਕਿ ਇਹ ਔਰਤਾਂ ਦੇ ਅਧਿਕਾਰ ਤੇ ਬਰਾਬਰੀ ''ਤੇ ਆਧਾਰਿਤ ਪਰਿਵਾਰ ਬਣਾਉਣ ਦੀਆਂ ਤਮਾਮ ਸੰਭਾਵਨਾਵਾਂ ਨੂੰ ਖਾਰਜ ਕਰ ਸਕਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=1kBnwEcX1WE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0884f9d2-8198-40af-8233-4db5fca40380'',''assetType'': ''STY'',''pageCounter'': ''punjabi.international.story.54627961.page'',''title'': ''ਧਾਰਮਿਕ ਰਵਾਇਤਾਂ ਦੇ ਨਾਂ ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ'',''author'': ''ਮਹਿਜੋਬਾ ਨੌਰੋਜ਼ੀ'',''published'': ''2020-10-22T10:04:52Z'',''updated'': ''2020-10-22T10:06:31Z''});s_bbcws(''track'',''pageView'');

Related News