ਕੋਰੋਨਾਵਾਇਰਸ ਵੈਕਸੀਨ: ਇੱਕ ਵਲੰਟੀਅਰ ਦੀ ਮੌਤ, ਹੁਣ ਟ੍ਰਾਇਲ ਦਾ ਕੀ ਹੋਵੇਗਾ

10/22/2020 12:25:09 PM

ਕੋਰੋਨਾਵਾਇਰਸ
Reuters
ਟ੍ਰਾਇਲ ਵਿੱਚ ਸ਼ਾਮਲ ਅੱਧੇ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾਂਦੀ ਹੈ, ਤਾਂ ਜੋ ਵੈਕਸੀਨ ਵਾਲੇ ਅਤੇ ਬਿਨਾਂ ਵੈਕਸੀਨ ਵਾਲੇ ਸਮੂਹਾਂ ਦੇ ਨਤੀਜਿਆਂ ਦੀ ਤੁਲਨਾ ਕੀਤੀ ਜਾ ਸਕੇ

ਐਸਟਰਾਜ਼ੈਨੀਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ''ਤੇ ਵਿਕਸਿਤ ਕੀਤੀ ਜਾ ਰਹੀ ਕੋਰੋਨਾਵਾਇਰਸ ਵੈਕਸੀਨ ਦੇ ਟ੍ਰਾਇਲ ਲੈਟਿਨ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਇੱਕ ਵਲੰਟੀਅਰ ਦੀ ਮੌਤ ਦੇ ਬਾਵਜੂਦ ਵੀ ਜਾਰੀ ਰਹਿਣਗੇ।

ਬ੍ਰਾਜ਼ੀਲ ਦੇ ਸਿਹਤ ਮਹਿਕਮੇ ਵੱਲੋਂ ਰਾਜ਼ਦਾਰੀ ਦਾ ਹਵਾਲਾ ਦਿੰਦਿਆਂ ਮੌਤ ਬਾਰੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।

ਆਕਸਫੋਰਡ ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਧਿਆਨਪੂਰਬਕ ਕੀਤੇ ਆਂਕਲਣ" ਵਿੱਚ ਸੁਰੱਖਿਆ ਸੰਬੰਧੀ ਕੋਈ ਖ਼ਦਸ਼ਾ ਉਜਾਗਰ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

ਬੀਬੀਸੀ ਨੂੰ ਲਗਦਾ ਹੈ ਕਿ ਸ਼ਾਇਦ ਵਲੰਟੀਅਰ ਨੂੰ ਵੈਕਸੀਨ ਨਹੀਂ ਦਿੱਤਾ ਗਿਆ ਸੀ।

ਆਕਸਫੋਰਡ ਦੇ ਇਸ ਟ੍ਰਾਇਲ ਵਿੱਚ ਸ਼ਾਮਲ ਸਿਰਫ਼ ਅੱਧੇ ਵਲੰਟੀਅਰਾਂ ਨੂੰ ਹੀ ਟ੍ਰਾਇਲ ਅਧੀਨ ਵੈਕਸੀਨ ਦਿੱਤੀ ਜਾਂਦੀ ਹੈ। ਦੂਜੇ ਅੱਧਿਆਂ ਨੂੰ ਦਿਮਾਗੀ ਝਿੱਲੀਆਂ ਦੀ ਸੋਜਸ਼ (meningitis) ਦੀ ਲਾਈਸੈਂਸਸ਼ੁਦਾ ਦਵਾਈ ਹੀ ਦਿੱਤੀ ਜਾਂਦੀ ਹੈ।

ਇਸ ਟ੍ਰਾਇਲ ਵਿੱਚ ਕਿਸ ਨੂੰ ਕਿਹੜੀ ਦਵਾਈ ਦਿੱਤੀ ਜਾ ਰਹੀ ਹੈ, ਇਸ ਬਾਰੇ ਨਾ ਤਾਂ ਵਲੰਟੀਅਰਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸਿਆ ਜਾਂਦਾ ਹੈ

ਇਨ੍ਹਾਂ ਦੋ ਗਰੁੱਪਾਂ ਤੋਂ ਪ੍ਰਾਪਤ ਨਤੀਜਿਆਂ ਦੀ ਤੁਲਨਾ ਤੋਂ ਸਾਇੰਸਦਾਨ ਵੈਕਸੀਨ ਦੀ ਕਾਰਗਰਤਾ ਬਾਰੇ ਆਂਕਲਣ ਕਰਨ ਯੋਗ ਹੋ ਜਾਂਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਐਸਟਰਾਜ਼ੈਨਿਕਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਵਿਅਕਤੀਗਤ ਮਾਮਲਿਆਂ ਬਾਰੇ ਟਿੱਪਣੀ ਨਹੀਂ ਕਰੇਗੀ ਪਰ ਇਹ ਜ਼ਰੂਰ ਦੱਸ ਸਕਦੀ ਹੈ ਕਿ "ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ"।

ਬਿਆਨ ਵਿੱਚ ਕਿਹਾ ਗਿਆ, "ਸਾਰੀਆਂ ਮਹੱਤਵਪੂਰਨ ਮੈਡੀਕਲ ਘਟਨਾਵਾਂ ਦਾ ਟ੍ਰਾਇਲ ਦੇ ਜਾਂਚ ਕਰਤਿਆਂ ਵੱਲੋਂ ਗਹੁ ਨਾਲ ਆਂਕਲਣ ਕੀਤਾ ਜਾਂਦਾ ਹੈ। ਜਿਸ ਵਿੱਚ ਸੁਤੰਤਰ ਨਜ਼ਰਸਾਨੀ ਕਮੇਟੀ ਅਤੇ ਰੈਗੂਲੇਟਰੀ ਅਥਾਰਟੀਆਂ ਸ਼ਾਮਲ ਹੁੰਦੀਆਂ ਹਨ।" "ਇਨ੍ਹਾਂ ਆਂਕਲਣਾਂ ਵਿੱਚ ਟ੍ਰਾਇਲ ਨੂੰ ਜਾਰੀ ਰੱਖਣ ਬਾਰੇ ਕਿਸੇ ਕਿਸਮ ਦੇ ਖ਼ਦਸ਼ੇ ਨਹੀਂ ਪਰਗਟਾਏ ਗਏ ਹਨ।"

ਇਸ ਗੱਲ ਦੀ ਬਹੁਤ ਜ਼ਿਆਦਾ ਉਮੀਦ ਹੈ ਕਿ ਆਕਸਫੋਰਡ/ ਐਸਟਰਾਜ਼ੈਨਿਕਾ ਵੱਲੋਂ ਵਿਕਸਿਤ ਵੈਕਸੀਨ ਹੀ ਕੋਰੋਨਾਵਇਰਸ ਲਈ ਬਜ਼ਾਰ ਵਿੱਚ ਆਉਣ ਵਾਲੀਆਂ ਸਭ ਤੋਂ ਪਹਿਲੀਆਂ ਦਵਾਈਆਂ ਵਿੱਚ ਸ਼ਾਮਲ ਹੋਵੇਗੀ।

ਇਸ ਦੇ ਟ੍ਰਾਇਲਜ਼ ਦੇ ਪਹਿਲਾ ਅਤੇ ਦੂਜਾ ਪੜਾਅ ਸਫ਼ਲ ਰਹੇ ਹਨ। ਜਦਕਿ ਤੀਜੇ ਪੜਾਅ ਲਈ ਬ੍ਰਿਟੇਨ, ਬ੍ਰਾਜ਼ੀਲ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਟ੍ਰਾਇਲ ਕੀਤੇ ਜਾ ਰਹੇ ਹਨ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਆਕਸਫੋਰਡ ਯੂਨੀਵਰਿਸਟੀ ਵੈਕਸੀਨ ਦੇ ਟ੍ਰਾਇਲ ਪਿਛਲੇ ਹਫ਼ਤੇ ਬ੍ਰਿਟੇਨ ਵਿੱਚ ਇੱਕ ਮਰੀਜ਼ ਵਿੱਚ ਕੋਈ ਦੁਸ਼ਪ੍ਰਭਾਵ ਸਾਹਮਣੇ ਆਉਣ ਮਗਰੋਂ ਰੋਕ ਦਿੱਤੇ ਗਏ ਸਨ ਪਰ ਕੁਝ ਸਮੇਂ ਬਾਅਦ ਸੁਰੱਖਿਅਤ ਪਾਏ ਜਾਣ ਮਗਰੋਂ ਮੁੜ ਸ਼ੁਰੂ ਕਰ ਦਿੱਤੇ ਗਏ ਸਨ।

ਅਮਰੀਕਾ ਵਿੱਚ ਤੀਜੇ ਪੜਾਅ ਦੇ ਟ੍ਰਾਇਲ ਹਾਲੇ ਸ਼ੁਰੂ ਨਹੀਂ ਹੋ ਸਕੇ ਹਨ ਕਿਉਂਕਿ ਉੱਥੋਂ ਦੀ ਡਰੱਗ ਰੈਗੂਲੇਟਰੀ ਸੰਸਥਾ ਆਪਣਾ ਆਂਕਲਣ ਕਰ ਰਹੀ ਹੈ। ਬਲੂਮਬਰਗ ਨੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਸੀ ਕਿ ਅਮਰੀਕਾ ਵਿੱਚ ਟ੍ਰਾਇਲ ਇਸ ਹਫ਼ਤੇ ਦੌਰਾਨ ਸ਼ੁਰੂ ਹੋ ਸਕਦੇ ਹਨ।

ਟ੍ਰਾਇਲ ''ਜਾਰੀ ਰਹਿਣੇ ਚਾਹੀਦੇ ਹਨ''

ਬ੍ਰਾਜ਼ੀਲ ਦੀ ਸਿਹਤ ਅਥਾਰਟੀ ਅਨਵੀਜ਼ਾ ਨੇ ਕਿਹਾ ਕਿ ਉਸ ਨੂੰ 19 ਅਕਤੂਬਰ ਨੂੰ ਬ੍ਰਜ਼ੀਲੀਆਈ ਵੰਲਟੀਅਰ ਦੀ ਮੌਤ ਬਾਰੇ ਇਤਲਾਹ ਦਿੱਤੀ ਗਈ ਸੀ।

ਕੋਰੋਨਾਵਾਇਰਸ
BBC

ਬ੍ਰਾਜ਼ੀਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਵਲੰਟੀਅਰ ਇੱਕ 28 ਸਾਲਾ ਡਾਕਟਰ ਸੀ ਜਿਸ ਦੀ ਕੋਵਿਡ-19 ਵਿਗੜ ਜਾਣ ਕਾਰਨ ਮੌਤ ਹੋਈ। ਰਿਪੋਰਟਾਂ ਮੁਤਾਬਕ ਡਾਕਟਰ ਨੇ ਕੋਵਿਡ ਦੀ ਲਾਗ ਵਾਲੇ ਮਰੀਜ਼ਾਂ ਨਾਲ ਕੰਮ ਕੀਤਾ ਸੀ।

ਹਾਲਾਂਕਿ ਇਸ ਦੀ ਅਨਵੀਜ਼ਾ ਵੱਲੋਂ ਕੋਈ ਜਨਤਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਆਪਣੇ ਬਿਆਨ ਵਿੱਚ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ, "ਸਾਰੀਆਂ ਮਹੱਤਵਪੂਰਨ ਮੈਡੀਕਲ ਘਟਨਾਵਾਂ, ਭਾਗੀਦਾਰ ਭਾਵੇਂ ਕੰਟਰੋਲ ਗਰੁੱਪ ਵਿੱਚ ਹੋਣ ਤੇ ਭਾਵੇਂ ਕੋਵਿਡ-19 ਵੈਕਸੀਨ ਗਰੁੱਪ ਵਿੱਚ, ਦੀ ਸੁਤੰਤਰ ਨਜ਼ਰਸਾਨੀ ਕੀਤੀ ਜਾਂਦੀ ਹੈ।

ਬ੍ਰਾਜ਼ੀਲ ਦੇ ਰੈਗੂਲੇਟਰ ਤੋਂ ਇਲਾਵਾ ਸੁਤੰਤਰ ਨਜ਼ਰਸਾਨੀ (ਦੋਹਾਂ) ਨੇ ਟ੍ਰਾਇਲ ਜਾਰੀ ਰੱਖਣ ਦੀ ਸਿਫ਼ਾਰਸ਼ ਕੀਤੀ ਹੈ।"

ਬ੍ਰਾਜ਼ੀਲ ਦੀ ਵੈਕਸੀਨ ਨੂੰ ਪਰਵਾਨਗੀ ਮਿਲਣ ਦੀ ਸੂਰਤ ਵਿੱਚ ਖ਼ਰੀਦਣ ਦੀ ਯੋਜਨਾ ਹੈ।

ਜੌਹਨ ਹੌਪਕਿਨਸ ਯੂਨੀਵਰਸਿਟੀ ਵੱਲੋਂ ਸੰਜੋਏ ਗਏ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ ਲਗਭਗ 53 ਲੱਖ ਪੁਸ਼ਟ ਕੇਸ਼ ਹਨ- ਜੋ ਕਿ ਅਮਰੀਕਾ ਅਤੇ ਭਾਰਤ ਤੋਂ ਬਾਅਦ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹਨ। ਜਦਕਿ ਮੌਤਾਂ ਦੇ ਮਾਮਲੇ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ ''ਤੇ ਹੈ। ਇੱਥੇ ਕੋਰੋਨਾਵਾਇਰਸ ਨਾਲ ਲਗਭਗ 1,55,000 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ:

ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ

https://www.youtube.com/watch?v=xZwfMOAdNGs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''535d62f9-5ea8-435b-82f9-cc2d03a9e28c'',''assetType'': ''STY'',''pageCounter'': ''punjabi.international.story.54641856.page'',''title'': ''ਕੋਰੋਨਾਵਾਇਰਸ ਵੈਕਸੀਨ: ਇੱਕ ਵਲੰਟੀਅਰ ਦੀ ਮੌਤ, ਹੁਣ ਟ੍ਰਾਇਲ ਦਾ ਕੀ ਹੋਵੇਗਾ'',''published'': ''2020-10-22T06:45:07Z'',''updated'': ''2020-10-22T06:45:07Z''});s_bbcws(''track'',''pageView'');

Related News