ਭਾਰਤ ਵਿੱਚ ਹੀਂਗ ਦੀ ਖੇਤੀ ਪਹਿਲੀ ਵਾਰ ਕਿਉਂ ਕੀਤੀ ਜਾ ਰਹੀ ਹੈ

10/22/2020 7:40:08 AM

ਹੀਂਗ
Getty Images
ਹੀਂਗ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਭਾਰਤ ਵਿੱਚ ਹੁੰਦੀ ਹੈ

ਤੇਜ਼ ਖੁਸ਼ਬੂ, ਛੋਟੇ ਪੱਥਰ ਵਰਗੀ ਅਤੇ ਸਿਰਫ਼ ਇੱਕ ਚੁਟਕੀ ਨਾਲ ਹੀ ਖਾਣੇ ਦਾ ਸਵਾਦ ਬਦਲਣ ਵਾਲੀ ਹੀਂਗ।

ਹੀਂਗ ਬਹੁਤ ਸਾਰੇ ਭਾਰਤੀ ਘਰਾਂ ਵਿੱਚ ਮਸਾਲੇਦਾਨੀ ਦਾ ਇੱਕ ਲਾਜ਼ਮੀ ਹਿੱਸਾ ਹੈ। ਹੀਂਗ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਭਾਰਤ ਵਿੱਚ ਹੁੰਦੀ ਹੈ। ਕਈ ਲੋਕ ਹੀਂਗ ਦੀ ਖੁਸ਼ਬੂ ਨੂੰ ਪਸੰਦ ਨਹੀਂ ਕਰਦੇ ਪਰ ਇਹ ਪਾਚਕ ਦੇ ਤੌਰ ''ਤੇ ਵੀ ਵਰਤੀ ਜਾਂਦੀ ਹੈ।

ਇਸ ਨੂੰ ਆਮ ਤੌਰ ''ਤੇ ਬਿਲਕੁਲ ਬੰਦ ਬਕਸੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਹਵਾ ਵੀ ਨਾ ਜਾ ਸਕੇ ਅਤੇ ਧੁੱਪ ਤੋਂ ਵੀ ਦੂਰ ਰਹੇ।

ਇਹ ਹੀਂਗ ਅਚਾਨਕ ਹੀ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹੀਂਗ ਦੇ ਬੂਟੇ ਲਗਾਏ ਜਾ ਰਹੇ ਹਨ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ ਕਿਹਾ ਹੈ ਕਿ ਭਾਰਤ ਪਹਿਲੀ ਵਾਰ ਹੀਂਗ ਦੀ ਕਾਸ਼ਤ ਕਰ ਰਿਹਾ ਹੈ।

ਸੀਐੱਸਆਈਆਰਐੱਸ ਦੇ ਪਾਲਮਪੁਰ ਸਥਿਤ ਇੰਸਟੀਚਿਊਟ ਆਫ਼ ਹਿਮਾਲਯਨ ਬਾਇਓਰਿਸੋਰਸ ਟੈਕਨਾਲੋਜੀ (ਆਈਐੱਚਬੀਟੀ) ਨੇ ਸੋਮਵਾਰ ਨੂੰ ਹੀਂਗ ਦੀ ਬਿਜਾਈ ਦਾ ਐਲਾਨ ਕੀਤਾ।

https://twitter.com/shekhar_mande/status/1317480726829309953

ਹਿਮਾਚਲ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਅਤੇ ਲਾਹੌਲ-ਸਪੀਤੀ ਖੇਤਰ ਵਿੱਚ ਹੀਂਗ ਦੀ ਕਾਸ਼ਤ ਕੀਤੀ ਜਾ ਰਹੀ ਹੈ। ਸੀਐੱਸਆਈਆਰ ਦੇ ਡਾਇਰੈਕਟਰ, ਸ਼ੇਖਰ ਮਾਂਦੇ ਦਾ ਦਾਅਵਾ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਹੀਂਗ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਪਰ ਕੀ ਭਾਰਤ ਵਿੱਚ ਹੀਂਗ ਦੀ ਖੇਤੀ ਕਰਨਾ ਸੱਚਮੁੱਚ ਇੰਨਾ ਮੁਸ਼ਕਲ ਹੈ? ਹੀਂਗ ਕਿੱਥੋਂ ਆਈ ਅਤੇ ਭਾਰਤ ਵਿੱਚ ਇਸ ਦੀ ਇੰਨੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

ਹੀਂਗ ਕਿੱਥੋਂ ਆਉਂਦੀ ਹੈ? ਇਹ ਮਹਿੰਗੀ ਕਿਉਂ ਹੈ?

ਭਾਰਤ ਵਿੱਚ ਹੀਂਗ ਦੀ ਪੈਦਾਵਾਰ ਨਹੀਂ ਹੁੰਦੀ ਪਰ ਇਸਦੀ ਵਰਤੋਂ ਭਾਰਤ ਵਿੱਚ ਹੀ ਜ਼ਿਆਦਾ ਕੀਤੀ ਜਾਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਦੁਨੀਆਂ ਭਰ ਵਿੱਚ ਪੈਦਾ ਕੀਤੀ ਹੀਂਗ ਵਿੱਚੋਂ 40 ਫ਼ੀਸਦ ਭਾਰਤ ਵਿੱਚ ਵਰਤੀ ਜਾਂਦੀ ਹੈ।

ਭਾਰਤ ਵਿੱਚ ਵਰਤੀ ਜਾਣ ਵਾਲੀ ਸਾਰੀ ਹੀਂਗ ਈਰਾਨ, ਅਫ਼ਗਾਨਿਸਤਾਨ ਵਰਗੇ ਦੇਸਾਂ ਤੋਂ ਦਰਾਮਦ (ਇੰਪੋਰਟ) ਕੀਤੀ ਜਾਂਦੀ ਹੈ ਅਤੇ ਇਸ ਵਿੱਚੋਂ ਕੁਝ ਉਜ਼ਬੇਕਿਸਤਾਨ ਤੋਂ ਖਰੀਦੀ ਜਾਂਦੀ ਹੈ। ਕੁਝ ਵਪਾਰੀ ਇਸ ਨੂੰ ਕਜ਼ਾਕਿਸਤਾਨ ਤੋਂ ਵੀ ਦਰਾਮਦ ਕਰਦੇ ਹਨ। ਖ਼ਾਸਕਰ ਅਫ਼ਗਾਨੀ ਜਾਂ ਪਠਾਣੀ ਹੀਂਗ ਦੀ ਵਧੇਰੇ ਮੰਗ ਹੁੰਦੀ ਹੈ।

ਇਹ ਵੀ ਪੜ੍ਹੋ:

ਸੀਐੱਸਆਈਆਰ ਅਨੁਸਾਰ, ਭਾਰਤ ਹਰ ਸਾਲ 1200 ਟਨ ਹੀਂਗ ਦੀ ਦਰਾਮਦ ਕਰਦਾ ਹੈ ਅਤੇ ਇਸ ''ਤੇ 600 ਕਰੋੜ ਰੁਪਏ ਖਰਚ ਕਰਦਾ ਹੈ। ਇਸ ਲਈ ਜੇ ਭਾਰਤ ਵਿੱਚ ਹੀ ਹੀਂਗ ਦੀ ਖੇਤੀ ਸਫ਼ਲਤਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹੀਂਗ ਦੀ ਦਰਾਮਦ ਅਤੇ ਕੀਮਤ ਘੱਟ ਜਾਵੇਗੀ।

ਪਰ ਹੀਂਗ ਦਾ ਉਤਪਾਦਨ ਇੰਨਾ ਸੌਖਾ ਨਹੀਂ ਹੁੰਦਾ।

ਹੀਂਗ ਇੰਨੀ ਮਹਿੰਗਾ ਕਿਉਂ ਹੈ?

ਹੀਂਗ ਦਾ ਬੂਟਾ ਗਾਜਰ ਅਤੇ ਮੂਲੀ ਦੇ ਬੂਟਿਆਂ ਦੀ ਸ਼੍ਰੇਣੀ ਨਾਲ ਸਬੰਧਤ ਹੈ। ਇਹ ਪਿਘਲੇ ਹੋਏ ਬਰਫ਼ ਦੇ ਪਾਣੀ ਨਾਲ ਠੰਡੇ, ਸੁੱਕੇ ਮਾਰੂਥਲ ਦੇ ਮੌਸਮ ਵਿੱਚ ਉੱਗਦਾ ਹੈ।

ਦੁਨੀਆਂ ਭਰ ਵਿੱਚ ਹੀਂਗ ਦੀਆਂ ਲਗਭਗ 130 ਕਿਸਮਾਂ ਹਨ। ਇਨ੍ਹਾਂ ਵਿੱਚੋਂ ਕੁਝ ਕਿਸਮਾਂ ਪੰਜਾਬ, ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਉਗਾਈਆਂ ਜਾਂਦੀਆਂ ਹਨ। ਪਰ ਮੁੱਖ ਬੂਟਾ ਫੈਰੂਲਾ ਅਸਫੋਇਟੀਡਾ ਜੋ ਕਿ ਹੀਂਗ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਭਾਰਤ ਵਿੱਚ ਨਹੀਂ ਮਿਲਦਾ।

ਸੀਐੱਸਆਈਆਰ ਦੁਆਰਾ ਕਾਸ਼ਤ ਕੀਤੇ ਬੂਟੇ ਈਰਾਨ ਤੋਂ ਲਿਆਂਦੇ ਬੀਜਾਂ ਦੁਆਰਾ ਉਗਾਏ ਜਾਂਦੇ ਹਨ।

ਦਿੱਲੀ ਸਥਿਤ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼ (ਆਈਸੀਏਆਰ-ਐਨਬੀਪੀਜੀਆਰ) ਈਰਾਨ ਤੋਂ ਨੌ ਕਿਸਮਾਂ ਦੇ ਹੀਂਗ ਦੇ ਬੀਜ ਲੈ ਕੇ ਆਇਆ ਸੀ। ਆਈਸੀਏਆਰ-ਐਨਬੀਪੀਜੀਆਰ ਨੇ ਸਪਸ਼ਟ ਕੀਤਾ ਹੈ ਕਿ ਪਿਛਲੇ ਤੀਹ ਸਾਲਾਂ ਵਿੱਚ ਪਹਿਲੀ ਵਾਰ ਹੀਂਗ ਦੇ ਬੀਜ ਭਾਰਤ ਲਿਆਂਦੇ ਗਏ ਹਨ।

ਪਰ ਸਿਰਫ਼ ਬੂਟੇ ਉਗਾਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਨਾਲ ਹੀਂਗ ਹੋ ਜਾਵੇਗੀ। ਬੀਜ ਦੀ ਬਿਜਾਈ ਤੋਂ ਲੈ ਕੇ ਅਸਲ ਝਾੜ ਤੱਕ ਚਾਰ ਤੋਂ ਪੰਜ ਸਾਲ ਲੱਗਦੇ ਹਨ।

ਹੀਂਗ ਦੇ ਇੱਕ ਬੂਟੇ ਤੋਂ ਲਗਭਗ ਅੱਧਾ ਕਿਲੋ ਹੀਂਗ ਹੁੰਦੀ ਹੈ ਅਤੇ ਇਸ ਵਿੱਚ ਲਗਭਗ ਚਾਰ ਸਾਲ ਲੱਗਦੇ ਹਨ। ਇਸ ਲਈ ਹੀਂਗ ਦੀ ਕੀਮਤ ਵੱਧ ਹੁੰਦੀ ਹੈ।

ਕੀਮਤਾਂ ਇਸ ਗੱਲ ''ਤੇ ਵੀ ਨਿਰਭਰ ਕਰਦੀਆਂ ਹਨ ਕਿ ਹੀਂਗ ਦੀ ਪੈਦਾਵਾਰ ਕਿਵੇਂ ਕੀਤੀ ਜਾਂਦੀ ਹੈ। ਭਾਰਤ ਵਿੱਚ ਸ਼ੁੱਧ ਹੀਂਗ ਇਸ ਸਮੇਂ ਲਗਭਗ 35 ਤੋਂ 40 ਹਜ਼ਾਰ ਰੁਪਏ ਦੀ ਹੈ। ਇਸ ਲਈ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਉਮੀਦ ਹੈ ਕਿ ਜੇ ਇਹ ਤਜੁਰਬਾ ਸਫ਼ਲ ਰਿਹਾ ਤਾਂ ਇਸਦਾ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ।

ਹੀਂਗ ਕਿਵੇਂ ਪੈਦਾ ਹੁੰਦੀ ਹੈ?

ਹੀਂਗ ਫੈਰੂਲਾ ਅਸਫੋਇਟੀਡਾ ਦੀਆਂ ਜੜ੍ਹਾਂ ਤੋਂ ਇਕੱਠੇ ਕੀਤੇ ਰਸ ਤੋਂ ਉਗਾਈ ਜਾਂਦੀ ਹੈ। ਪਰ ਇਸ ਦੀ ਖੇਤੀ ਕਰਨਾ ਇੰਨਾ ਸੌਖਾ ਨਹੀਂ ਹੈ। ਇੱਕ ਵਾਰ ਜਦੋਂ ਇਹ ਜੂਸ ਇਕੱਠਾ ਹੋ ਜਾਂਦਾ ਹੈ ਤਾਂ ਹੀਂਗ ਨੂੰ ਉਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਸਪਾਈਸਿਜ਼ ਬੋਰਡ ਦੀ ਵੈੱਬਸਾਈਟ ਵਿੱਚ ਹੀਂਗ ਦੀਆਂ ਦੋ ਕਿਸਮਾਂ ਦਾ ਜ਼ਿਕਰ ਹੈ, ਕਾਬੁਲੀ ਸਫੇਦ ਅਤੇ ਹੀਂਗ ਲਾਲ। ਚਿੱਟੀ ਹੀਂਗ ਪਾਣੀ ਵਿੱਚ ਘੁਲ ਜਾਂਦੀ ਹੈ। ਕਾਲੀ ਜਾਂ ਗੂੜ੍ਹੇ ਰੰਗ ਦੀ ਹੀਂਗ ਤੇਲ ਵਿੱਚ ਘੁਲ ਜਾਂਦੀ ਹੈ।

ਹੀਂਗ
Getty Images
ਹੀਂਗ ਦੇ ਇੱਕ ਬੂਟੇ ਤੋਂ ਲਗਭਗ ਅੱਧਾ ਕਿਲੋ ਹੀਂਗ ਹੁੰਦੀ ਹੈ ਅਤੇ ਇਸ ਵਿੱਚ ਲਗਭਗ ਚਾਰ ਸਾਲ ਲੱਗਦੇ ਹਨ

ਕੱਚੇ ਹੀਂਗ ਦੀ ਤੇਜ਼ ਗੰਧ ਹੁੰਦੀ ਹੈ ਅਤੇ ਬਹੁਤ ਸਾਰੇ ਇਸਨੂੰ ਖਾਣ ਯੋਗ ਨਹੀਂ ਸਮਝਦੇ। ਹੀਂਗ ਦੇ ਛੋਟੇ ਟੁਕੜੇ ਬਣਾਉਣ ਲਈ ਖਾਣ ਵਾਲੇ ਗਮ ਅਤੇ ਸਟਾਰਚ ਵਿੱਚ ਮਿਲਾਏ ਜਾਂਦੇ ਹਨ। ਵਪਾਰੀ ਕਹਿੰਦੇ ਹਨ ਕਿ ਹੀਂਗ ਦੀ ਕੀਮਤ ਇਸ ਗੱਲ ''ਤੇ ਨਿਰਭਰ ਕਰਦੀ ਹੈ ਕਿ ਹੀਂਗ ਵਿੱਚ ਕੀ ਮਿਲਾਇਆ ਜਾਂਦਾ ਹੈ।

ਹੀਂਗ ਪਾਊਡਰ ਵੀ ਮਿਲਦਾ ਹੈ ਅਤੇ ਦੱਖਣੀ ਭਾਰਤ ਵਿੱਚ ਹੀਂਗ ਪਕਾਇਆ ਜਾਂਦਾ ਹੈ। ਇਨ੍ਹਾਂ ਪੱਕਿਆਂ ਹੋਇਆਂ ਟੁਕੜਿਆਂ ਦਾ ਪਾਊਡਰ ਮਸਾਲੇ ਵਿੱਚ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਹੀਂਗ ਭਾਰਤ ਵਿੱਚ ਕਿਵੇਂ ਆਈ?

ਕੁਝ ਲੋਕ ਕਹਿੰਦੇ ਹਨ ਕਿ ਹੀਂਗ ਮੁਗਲ ਕਾਲ ਦੌਰਾਨ ਭਾਰਤ ਵਿੱਚ ਆਈ ਸੀ ਕਿਉਂਕਿ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਹੀ ਇਸ ਦੀ ਖੇਤੀ ਹੁੰਦੀ ਹੈ। ਪਰ ਬਹੁਤ ਸਾਰੇ ਦਸਤਾਵੇਜ਼ੀ ਸਬੂਤ ਹਨ ਜੋ ਇਹ ਸਾਬਤ ਕਰਦੇ ਹਨ ਕਿ ਹੀਂਗ ਇਸ ਤੋਂ ਵੀ ਪਹਿਲਾਂ ਵਰਤੀ ਜਾਂਦੀ ਸੀ।

ਸੰਸਕ੍ਰਿਤ ਵਿੱਚ ਇਸ ਨੂੰ ਹਿੰਗੂ ਕਿਹਾ ਜਾਂਦਾ ਹੈ।

ਹੀਂਗ
Getty Images
ਹੀਂਗ ਦੇ ਛੋਟੇ ਟੁਕੜੇ ਬਣਾਉਣ ਲਈ ਖਾਣ ਵਾਲੇ ਗਮ ਅਤੇ ਸਟਾਰਚ ਵਿੱਚ ਮਿਲਾਏ ਜਾਂਦੇ ਹਨ

ਇੰਡੀਆ ਸਟੱਡੀ ਸੈਂਟਰ ਦੇ ਪ੍ਰਬੰਧਕੀ ਟਰੱਸਟੀ ਮੁਗਧਾ ਕਰਨਿਕ ਦਾ ਕਹਿਣਾ ਹੈ, "ਸੰਭਾਵਨਾ ਹੈ ਕਿ ਇਤਿਹਾਸਕ ਸਮੇਂ ਦੌਰਾਨ ਕੁਝ ਕਬਾਇਲੀ ਈਰਾਨ ਤੋਂ ਭਾਰਤ ਆਏ ਸਨ। ਇਸ ਬਾਰੇ ਖੋਜ ਜਾਰੀ ਹੈ। ਸ਼ਾਇਦ ਹੀਂਗ ਇਨ੍ਹਾਂ ਕਬਾਇਲੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੋਂ ਹੀ ਭਾਰਤ ਆਈ ਸੀ।"

"ਪਹਿਲੇ ਸਮਿਆਂ ਵਿੱਚ ਸ਼ਾਇਦ ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਏ ਵਪਾਰੀਆਂ ਤੋਂ ਹੀਂਗ ਦੀ ਦਰਾਮਦ ਕੀਤੀ ਹੋਵੇ। ਅਤੇ ਇਸ ਤਰ੍ਹਾਂ ਇਹ ਦੱਖਣੀ ਭਾਰਤ ਵਿੱਚ ਵਰਤੀ ਜਾਣ ਲੱਗੀ। "

ਆਯੁਰਵੇਦ ਵਿੱਚ ਹੀਂਗ ਦੀ ਮਹੱਤਤਾ

ਮੁਗਧਾ ਕਰਨਿਕ ਮੁਤਾਬਕ ਆਯੁਰਵੇਦ ਵਿੱਚ ਹੀਂਗ ਦੇ ਬਹੁਤ ਸਾਰੇ ਹਵਾਲੇ ਹਨ। ਅਸ਼ਟਾਂਗ੍ਰਿਦਿਆ ਪਾਠ ਵਿੱਚ ਵਾਗਭੱਟ ਲਿਖਦੇ ਹਨ, "ਹੀਂਗੁ ਵਾਤਕਫਾਨਾਹ ਸ਼ੂਲਘਨਮ ਪਿੱਤ ਕੋਪਨਮ। ਕਟੁਪਾਕਰਸਨਮ ਰੁਚਿਯਮ ਦੀਪਨਮ ਪਾਟਨਮ ਲਘੁ।"

ਇਸਦਾ ਮਤਲਬ ਹੈ ਕਿ ਹੀਂਗ ਵਾਤ ਅਤੇ ਖੰਘ ਦੇ ਲੱਛਣਾਂ ਨੂੰ ਠੀਕ ਕਰਦਾ ਹੈ ਅਤੇ ਇਹ ਸਰੀਰ ਵਿੱਚ ਪਿੱਤ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਗਰਮ ਹੈ, ਇਹ ਭੁੱਖ ਨੂੰ ਵਧਾਉਂਦੀ ਹੈ, ਇਹ ਸਵਾਦ ਨੂੰ ਵਧਾਉਂਦੀ ਹੈ ਅਤੇ ਜੇ ਕੋਈ ਸਵਾਦ ਗੁਆ ਲੈਂਦਾ ਹੈ ਤਾਂ ਉਸਨੂੰ ਪਾਣੀ ਵਿੱਚ ਹੀਂਗ ਮਿਲਾ ਕੇ ਦਿੱਤੀ ਜਾਂਦੀ ਹੈ।"

ਵਾਈਐੱਮਟੀ ਆਯੁਰਵੇਦ ਕਾਲਜ ਵਿੱਚ ਸਹਿਯੋਗੀ ਪ੍ਰੋਫੈਸਰ ਡਾ. ਮਹੇਸ਼ ਕਾਰਵ ਕਹਿੰਦੇ ਹਨ, "ਆਯੁਰਵੇਦ ਦਾ ਸਭ ਤੋਂ ਪੁਰਾਣਾ ਪਾਠ ਚਰਕ ਸਮਹਿਤਾ ਹੈ। ਇਸ ਵਿੱਚ ਹੀਂਗ ਦਾ ਵੀ ਜ਼ਿਕਰ ਹੈ। ਇਸ ਲਈ ਇੱਥੇ ਹੀਂਗ ਪੱਕੇ ਤੌਰ ''ਤੇ ਕਈ ਸਾਲ ਪਹਿਲਾਂ ਵਰਤੀ ਜਾਂਦੀ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਡਾ. ਹਰੀਸ਼, ਆਯੁਰਵੇਦ ਮੁਤਾਬਕ ਹੀਂਗ ਦੀ ਮਹੱਤਤਾ ਬਾਰੇ ਦੱਸਦੇ ਹਨ, "ਹੀਂਗ ਇੱਕ ਪਾਚਕ ਹੈ। ਇਹ ਸਰੀਰ ਵਿੱਚ ਪਾਚਨ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ। ਇਹ ਗੈਸ ਦੀ ਪ੍ਰਵਿਰਤੀ ਨੂੰ ਘਟਾਉਂਦਾ ਹੈ। ਜਿਵੇਂ ਕਿ ਭਾਰਤੀ ਭੋਜਨ ਸਟਾਰਚ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਹੀਂਗ ਵੀ ਖਾਣੇ ਦੇ ਨਾਲ ਵਧੀਆ ਰਹਿੰਦਾ ਹੈ।

"ਜੇ ਪਾਚਣ ਸਬੰਧੀ ਕੁਝ ਸਮੱਸਿਆਵਾਂ ਹਨ ਤਾਂ ਹਿੰਗਸਟਾਕ ਚੂਰਨ ਖਾਧਾ ਜਾਂਦਾ ਹੈ, ਜਿਸ ਵਿੱਚ ਮੁੱਖ ਭਾਗ ਹੀਂਗ ਹੁੰਦਾ ਹੈ। ਹੀਂਗ ਦੀ ਪਰਤ ਟਿੱਢ ਪੀੜ ਠੀਕ ਕਰਨ ਲਈ ਵਰਤੀ ਜਾਂਦੀ ਹੈ। ਕਈ ਦਵਾਈਆਂ ਹਨ ਜਿੱਥੇ ਹੀਂਗ ਇੱਕ ਅਹਿਮ ਹਿੱਸਾ ਹੁੰਦਾ ਹੈ।

ਆਯੁਰਵੇਦ ਕਹਿੰਦਾ ਹੈ, "ਸਿਰਫ਼ ਇਕੱਲੀ ਹੀਂਗ ਕਦੇ ਵੀ ਕਿਸੇ ਦਵਾਈ ਵਿੱਚ ਨਹੀਂ ਵਰਤੀ ਜਾਂਦੀ। ਇਸਨੂੰ ਵਰਤੋਂ ਤੋਂ ਪਹਿਲਾਂ ਹਮੇਸ਼ਾ ਘਿਓ ਵਿੱਚ ਪਕਾਉਣ ਦੀ ਜ਼ਰੂਰਤ ਹੁੰਦੀ ਹੈ। ਜੇ ਕੱਚੇ ਹੀਂਗ ਦੀ ਵਰਤੋਂ ਕਰ ਲਈ ਜਾਵੇ ਤਾਂ ਇਸ ਨਾਲ ਉਲਟੀਆ ਜਾਂਦੀ ਹੈ।"

ਭਾਰਤੀ ਇੰਨੀ ਹੀਂਗ ਕਿਉਂ ਖਾਂਦੇ ਹਨ?

ਦਿੱਲੀ ਵਿੱਚ ਖਾਦੀਬਾਵਲੀ ਮਸਾਲਿਆਂ ਦੀ ਏਸ਼ੀਆ ਵਿੱਚ ਸਭ ਤੋਂ ਵੱਡੀ ਥੋਕ ਮਾਰਕੀਟ ਹੈ। ਪਿਛਲੇ ਸਾਲ, ਮੈਂ ਦਿੱਲੀ ਦੇ ਇਸ ਖਾਦੀਬਾਵਲੀ ਬਾਜ਼ਾਰ ਦਾ ਦੌਰਾ ਕੀਤਾ ਸੀ।

ਉਸ ਬਜ਼ਾਰ ਵਿੱਚ ਇੱਕ ਲਾਈਨ ਸਿਰਫ਼ ਹੀਂਗ ਦੀ ਮਹਿਕ ਨਾਲ ਭਰੀ ਹੋਈ ਹੈ ਅਤੇ ਇਸ ਬਜ਼ਾਰ ਵਿੱਚ ਅਸਲ ਹੀਂਗ ਲੱਭਣਾ ਵੀ ਇੱਕ ਵੱਖਰਾ ਤਜਰਬਾ ਹੈ। ਜਦੋਂ ਅਸੀਂ ਹੀਂਗ ਦੀਆਂ ਇੰਨ੍ਹਾਂ ਢੇਰੀਆਂ ਨੂੰ ਦੇਖਿਆ ਤਾਂ ਹੈਰਾਨ ਸੀ ਕਿ ਅਸਲ ਵਿੱਚ ਭਾਰਤ ਵਿੱਚ ਕਿੰਨੀ ਹੀਂਗ ਵਰਤੀ ਜਾਂਦੀ ਹੈ।

ਕੁਝ ਭਾਰਤੀ ਲੋਕ ਆਪਣੇ ਭੋਜਨ ਵਿੱਚ ਹੀਂਗ ਦੀ ਵਰਤੋਂ ਨਹੀਂ ਕਰਦੇ ਪਰ ਕਈ ਭਾਈਚਾਰੇ ਆਪਣੇ ਰੋਜ਼ਾਨਾ ਦੇ ਖਾਣੇ ਦੇ ਹਿੱਸੇ ਵਜੋਂ ਹੀਂਗ ਦੀ ਵਰਤੋਂ ਕਰਦੇ ਹਨ। ਪਿਆਜ਼ ਅਤੇ ਲਸਣ ਵਾਂਗ ਹੀ ਹੀਂਗ ਵੀ ਭੋਜਨ ਦਾ ਜ਼ਰੂਰੀ ਤੱਤ ਹੈ। ਕੁਝ ਲੋਕ ਮਾਸਾਹਾਰੀ ਭੋਜਨ ਵਿੱਚ ਵੀ ਹੀਂਗ ਦੀ ਵਰਤੋਂ ਕਰਦੇ ਹਨ। ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਤਾਂ ਹੀਂਗ ਵਾਲੀ ਲੱਸੀ ਪੀਤੀ ਹੋਣੀ ਹੈ।

ਨਾ ਸਿਰਫ਼ ਭਾਰਤ ਸਗੋਂ ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਅਰਬ ਦੇਸਾਂ ਅਤੇ ਈਰਾਨ ਵਿੱਚ ਵੀ ਹੀਂਗ ਭੋਜਨ ਜਾਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ।

ਪਰ ਦੁਨੀਆਂ ਦੇ ਕੁਝ ਦੇਸਾਂ ਦੇ ਲੋਕ ਹੀਂਗ ਦੀ ਤੇਜ਼ ਖੁਸ਼ਬੂ ਨੂੰ ਪਸੰਦ ਨਹੀਂ ਕਰਦੇ।

ਇਸ ਲਈ ਕੁਝ ਲੋਕ ਹੀਂਗ ਨੂੰ ''ਡੈਵਿਲਜ਼ ਡੰਗ'' ਕਹਿੰਦੇ ਹਨ। ਜਦੋਂ ਹੀਂਗ ਨੂੰ ਕਿਸੇ ਖਾਣ-ਪੀਣ ਵਾਲੀ ਚੀਜ਼ ਨਾਲ ਮਿਲਾਇਆ ਜਾਂਦਾ ਹੈ ਤਾਂ ਇਸ ਦੀ ਖੁਸ਼ਬੂ ਕੁਝ ਹੱਦ ਤੱਕ ਘੱਟ ਜਾਂਦੀ ਹੈ ਅਤੇ ਸਵਾਦ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ:

ਜਦੋਂ ਤੇਲ ਗਰਮ ਹੁੰਦਾ ਹੈ ਤਾਂ ਅਸੀਂ ਇਸ ਵਿੱਚ ਹਲਦੀ ਅਤੇ ਹੀਂਗ ਮਿਲਾਉਂਦੇ ਹਾਂ ਅਤੇ ਫਿਰ ਸਬਜ਼ੀਆਂ। ਅਜਿਹਾ ਕਰਨ ਦੀ ਇੱਕ ਤਕਨੀਕ ਹੈ ਅਤੇ ਜੇ ਅਸੀਂ ਇਸ ਤਕਨੀਕ ਵਿੱਚ ਕਾਬਲ ਹੋ ਜਾਈਏ ਤਾਂ ਇਸ ਖਾਣੇ ਦੀ ਮਹਿਕ ਘਰ ਵਿੱਚ ਫੈਲ ਜਾਂਦੀ ਹੈ।

ਇਹ ਲੇਖ ਲਿਖਣ ਵੇਲੇ ਮੈਂ ਵੀ ਫੋੜਣੀ ਲਈ ਗਰਮ ਤੇਲ ਵਿੱਚ ਹੀਂਗ ਮਿਲਾਈ ਅਤੇ ਫਿਰ ਇਸ ਨੂੰ ਚੌਲਾਂ ਵਿੱਚ ਮਿਲਾਇਆ। ਇਸ ਦੀ ਖੁਸ਼ਬੂ ਮੈਨੂੰ ਅਫ਼ਗਾਨਿਸਤਾਨ ਅਤੇ ਈਰਾਨ ਦੇ ਸਫ਼ਰ ''ਤੇ ਲੈ ਗਈ।

ਦੱਖਣੀ ਸੂਬਿਆਂ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਬਣਾਏ ਜਾਂਦੇ ਸਾਂਬਰ ਵਿੱਚ ਹੀਂਗ ਜ਼ਰੂਰ ਪਾਇਆ ਜਾਂਦਾ ਹੈ।

ਹੋਰ ਭੋਜਨ ਜਿਨ੍ਹਾਂ ਵਿੱਚ ਹੀਂਗ ਦੀ ਮਹਿਕ ਜ਼ਰੂਰ ਹੁੰਦੀ ਹੈ, ਉਹ ਹਨ ਗੁਜਰਾਤੀ ਕੜ੍ਹੀ, ਮਹਾਰਾਸ਼ਟਰੀ ਵਾਰਨ ਅਤੇ ਬੈਂਗਨ ਦੀ ਸਬਜ਼ੀ।

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

https://www.youtube.com/watch?v=oGUfqLdP95E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7cf7fc2a-af22-433e-b401-8bf6b89e985a'',''assetType'': ''STY'',''pageCounter'': ''punjabi.india.story.54631280.page'',''title'': ''ਭਾਰਤ ਵਿੱਚ ਹੀਂਗ ਦੀ ਖੇਤੀ ਪਹਿਲੀ ਵਾਰ ਕਿਉਂ ਕੀਤੀ ਜਾ ਰਹੀ ਹੈ'',''author'': ''ਜਾਨ੍ਹਵੀ ਮੂਲੇ'',''published'': ''2020-10-22T02:05:05Z'',''updated'': ''2020-10-22T02:05:05Z''});s_bbcws(''track'',''pageView'');

Related News