IPL 2020: ਕਿੰਗਜ਼ ਇਲੈਵਨ ਪੰਜਾਬ ਦੀ ਟੂਰਨਾਮੈਂਟ ਵਿਚ ਕਿਵੇਂ ਹੋਈ ਵਾਪਸੀ

10/21/2020 4:10:06 PM

ਆਪਣੀ ਸੁਆਹ ਵਿੱਚੋਂ ਮੁੜ ਉੱਠ ਖੜ੍ਹਨ ਵਾਲੇ ਕੁਕਨੂਸ ਵਰਗੀਆਂ ਕਹਾਣੀਆਂ ਵਿੱਚ ਜੇ ਤੁਸੀਂ ਯਕੀਨ ਰੱਖਦੇ ਹੋ ਤਾਂ ਆਈਪੀਐੱਲ ਵਿੱਚ ਪੰਜਾਬ ਕਿੰਗਸ ਇਲੈਵਨ ਦੀ ਕਹਾਣੀ ਤੁਹਾਨੂੰ ਹੈਰਾਨ ਨਹੀਂ ਕਰ ਸਕਦੀ।

ਉਹ ਨਮੋਸ਼ੀ ਵਿੱਚੋਂ ਨਿਕਲਿਆ ਲੜਿਆ ਅਤੇ ਕਿੰਗਸ ਇਲੈਵਨ ਹੁਣ ਜਿੱਤਦਾ ਹੀ ਜਾ ਰਿਹਾ ਹੈ।

ਕੇਐੱਲ ਰਾਹੁਲ ਦੀ ਅਗਵਾਈ ਵਾਲੀ ਕਿੰਗਸ ਇਲੈਵਨ ਪੰਜਾਬ ਆਈਪੀਐੱਲ-13 ਵਿੱਚ ਤੁਹਾਡੇ ਚਹੇਤੀ ਟੀਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਜਾਪਦੀ ਹੈ। ਤਿੰਨ ਮੈਚ ਖੇਡੇ ਅਤੇ ਤਿੰਨਾਂ ਵਿੱਚ ਜਿੱਤ।

ਜਿਨ੍ਹਾਂ ਨੂੰ ਪੰਜਾਬ ਨੇ ਹਰਾਇਆ ਉਨ੍ਹਾਂ ਦਾ ਨਾਂਅ ਤੇ ਰੁਤਬਾ ਵੀ ਦੇਖਣ ਵਾਲਾ ਹੈ। ਅੰਤ ਵਿੱਚ ਪੜ੍ਹੋ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੀ ਪੰਜਾਬ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਟਿੱਪਣੀ

ਇਹ ਵੀ ਪੜ੍ਹੋ:

ਰੌਇਲ ਚੈਂਲੇਂਜ਼ਰਜ਼ ਬੈਂਗਲੌਰ

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਹ ਟੀਮ ਆਈਪੀਐੱਲ-13 ਦੇ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ਉੱਤੇ ਹੈ। 15 ਅਕਕਤੂਬਰ ਨੂੰ ਪੰਜਾਬ ਨੇ ਇਸ ਟੀਮ ਨੂੰ ਅੱਠ ਵਿਕਟਾਂ ਨਾਲ ਮਿੱਟੀ ਵਿੱਚ ਮਿਲਾਇਆ ਸੀ।

ਮੁੰਬਈ ਇੰਡੀਅਨਜ਼

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਇਹ ਟੀਮ ਨੇ ਡਿਫ਼ੈਂਡਿੰਗ ਚੈਂਪੀਅਨ ਹੈ। ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ਉੱਪਰ ਮੌਜੂਦਗੀ ਇਸ ਦੇ ਦਮਖ਼ਮ ਅਤੇ ਦਬਦਬੇ ਦੀ ਗਵਾਹੀ ਭਰਦੀ ਹੈ। ਲੇਕਿਨ ਪੰਜਾਬ ਨੇ ਐਤਵਾਰ 18 ਅਕਤੂਬਰ ਨੂੰ ਦੋ- ਦੋ ਸੁਪਰ ਓਵਰਾਂ ਤੱਕ ਖਿੱਚੇ ਮੈਚ ਵਿੱਚ ਇਸ ਦੇ ਹੱਥੋਂ ਵੀ ਦੋ ਪੁਆਇੰਟ ਖੋਹ ਹੀ ਲਏ।

ਦਿੱਲੀ ਕੈਪੀਟਲਜ਼

ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗਜ਼ ਤੋਂ ਗੁਰਮੰਤਰ ਲੈ ਕੇ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ਉੱਪਰ ਬੈਠੀ ਇਹ ਟੀਮ ਟੂਰਨਾਮੈਂਟ ਵਿੱਚ ਅਜਿੱਤ ਦਿਸ ਰਹੀ ਸੀ। ਲੇਕਿਨ ਮੰਗਲਵਾਰ ਨੂੰ ਪੰਜਾਬ ਨੇ ਇਸ ਨੂੰ ਵੀ ਧਰਾਸ਼ਾਹੀ ਕਰ ਦਿੱਤਾ।

ਉਹ ਵੀ ਛੇ ਗੇਂਦਾ ਬਚਾ ਕੇ ਅਤੇ ਪੰਜ ਵਿਕੇਟਾਂ ਦੇ ਫ਼ਰਕ ਨਾਲ।

ਉਸ ਤੋਂ ਬਾਅਦ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬ ਨੇ ਇਸ ਜਿੱਤ ਦਾ ਨਗਾਰਾ ਵੀ ਵਜਾਇਆ।

https://twitter.com/lionsdenkxip/status/1318605898080612352?

ਕੁਝ ਪਿਛਲੀ ਕਹਾਣੀ

ਸਿਰਫ਼ 10 ਦਿਨ ਪਹਿਲਾਂ ਪੰਜਾਬ ਦੀ ਇਹੀ ਟੀਮ ਕੋਲਕਾਤਾ ਨਾਈਟਰਾਈਡਰਜ਼ ਤੋਂ ਲਗਭਗ ਜਿੱਤਿਆ ਹੋਇਆ ਮੈਚ ਦੋ ਦੌੜਾਂ ਨਾਲ ਹਾਰ ਗਈ ਸੀ।

ਆਈਪੀਐੱਲ-13 ਦੇ ਸੱਤ ਮੈਚਾਂ ਵਿੱਚੋਂ ਪੰਜਾਬ ਲਈ ਇਹ ਛੇਵੀਂ ਹਾਰ ਸੀ। ਕਿੰਗਸ ਇਲੈਵਨ ਪੰਜਾਬ ਦੇ ਖਾਤਾ ਖੁੱਲ੍ਹਣ ਵਿੱਚ ਕੁੱਲ ਦੋ ਪੁਆਇੰਟਾਂ ਨਾਲ ਅੱਠਵੇਂ ਨੰਬਰ ਉੱਪਰ ਸੀ ਅਤੇ ਟੂਰਨਾਮੈਂਟ ਵਿੱਚ ਉਸ ਦੀ ਕਹਾਣੀ ਖ਼ਤਮ ਮੰਨ ਲਈ ਗਈ ਸੀ।

ਉਸ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ ਨੇ ਕਿਹਾ,"ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਅਗਲੇ ਸੱਤ ਮੈਚਾਂ ਵਿੱਚ ਸਾਨੂੰ ਜ਼ੋਰਦਾਰ ਖੇਡ ਦਿਖਾਉਣੀ ਪਵੇਗੀ।"

ਫਿਰ ਟੀਮ ਨੇ ਜ਼ੋਰਦਾਰ ਖੇਡ ਦਿਖਾਇਆ। ਇਸ ਖੇਡ ਵਿੱਚ ਟੀਮ ਦੇ ਖਿਡਾਰੀਆਂ ਦੀ ਭੂਮਿਕਾ ਦਾ ਸੰਖੇਪ ਜ਼ਿਕਰ ਕਰਨਾ ਬਣਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕ੍ਰਿਸ ਗੇਲ

ਲਗਾਤਾਰ ਬੈਂਚ ਉੱਤੇ ਬੈਠੇ ਤਜ਼ਰਬੇਕਾਰ ਖਿਡਾਰੀ ਕ੍ਰਿਸ ਗੇਲ ਨੂੰ ਬੈਂਗਲਰ ਖ਼ਿਲਾਫ਼ ਖੇਡੇ ਜਾ ਰਹੇ ਮੈਚ ਵਿੱਚ ਪਰਖਿਆ ਗਿਆ।

ਇਸ ਫ਼ੈਸਲੇ ਨਾਲ ਵੱਡਾ ਫ਼ਰਕ ਪਿਆ। ਕਿੰਗਜ਼ ਇਲੈਵਨ ਪੰਜਾਬ ਦੇ ਓਪਨਰ ਜ਼ਿਆਦਾਤਰ ਮੈਚਾਂ ਵਿੱਚ ਟੀਮ ਨੂੰ ਵਧੀਆ ਸ਼ੁਰੂਆਤ ਦੁਆ ਰਹੇ ਹਨ ਪਰ ਕਈ ਵਾਰ ਮਗਰਲੇ ਬੱਲੇਬਾਜ਼ ਵਧੀਆ ਇਸ ਵਧੀਆ ਸ਼ੁਰੂਆਤ ਦਾ ਲਾਹਾ ਨਹੀਂ ਚੁੱਕ ਪਾਉਂਦੇ।

ਕੋਲਕਾਤਾ ਦੇ ਖ਼ਿਲਾਫ਼ ਤਾਂ ਓਪਨਰਾ ਦੀ ਵਿਦਾਈ ਤੋਂ ਬਾਅਦ ਕਿਸੇ ਬੱਲੇਬਾਜ਼ ਤੋਂ ਕੁਝ ਵੀ ਨਹੀਂ ਹੋਇਆ।

ਬੈਂਗਲੌਰ ਦੇ ਖ਼ਿਲਾਫ਼ ਗੇਲ ਨੇ ਤੈਅ ਕੀਤਾ ਕਿ ਓਪਨਰਾਂ ਦੀ ਮਿਹਨਤ ਭੰਗ ਦੇ ਭਾੜੇ ਨਾ ਜਾਵੇ। ਜਿੱਤ ਦਵਾਉਣ ਵਾਲੇ ਰਨ ਭਾਵੇਂ ਗੇਲ ਦੇ ਬੱਲੇ ਵਿੱਚੋਂ ਨਾ ਨਿਕਲੇ ਹੋਣ ਪਰ ਹਾਫ਼ ਸੈਂਚੁਰੀ ਮਾਰ ਕੇ ਉਨ੍ਹਾਂ ਨੇ ਟੀਮ ਨੂੰ ਜਿੱਤ ਦੇ ਬੂਹੇ ਤੱਕ ਪਹੁੰਚਾ ਦਿੱਤਾ।

ਮੁੰਬਈ ਖ਼ਿਲਾਫ਼ ਉਨ੍ਹਾਂ ਦੀ ਪਾਰੀ ਛੋਟੀ ਸੀ ਪਰ ਦੂਜੇ ਸੁਪਰ ਓਵਰ ਦੀ ਪਹਿਲੀ ਹੀ ਗੇਂਦ ਉੱਪਰ ਛਿੱਕਾ ਮਾਰ ਕੇ ਉਨ੍ਹਾਂ ਨੇ ਵਿਰੋਧੀਆਂ ਉੱਪਰ ਦਬਾਅ ਬਣਾ ਲਿਆ।

ਦਿੱਲੀ ਦੇ ਖ਼ਿਲਾਫ਼ ਗੇਲ ਨੇ ਸਿਰਫ਼ 13 ਗੇਂਦਾਂ ਵਿੱਚ 29 ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਨੇ ਤੁਸ਼ਾਰ ਦੇਸ਼ਪਾਂਡੇ ਦੇ ਇੱਕ ਹੀ ਓਵਰ ਵਿੱਚ ਤਿੰਨ ਚੌਕੇ ਅਤੇ ਦੋ ਛਿੱਕੇ ਲਾਏ। ਅਜਿਹਾ ਪ੍ਰਦਰਸ਼ਨ ਆਪਣੀ ਟੀਮ ਤੋਂ ਦਬਾਅ ਘਟਾ ਕੇ ਵਿਰੋਧੀਆਂ ਦੇ ਮੋਢਿਆਂ ਉੱਪਰ ਰੱਖ ਦਿੰਦਾ ਹੈ।

ਮੁਹੰਮਦ ਸ਼ਮੀ

ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਰੁਤਬਾ ਹਮੇਸ਼ਾ ਹੀ ਉੱਚ ਰਿਹਾ ਹੈ। ਪਿਛਲੇ ਤਿੰਨ ਮੈਚਾਂ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਵੀ ਸਿਖਰਾਂ ''ਤੇ ਨਜ਼ਰ ਆਈ।

ਬੈਂਗਲੌਰ ਦੇ ਖ਼ਿਲਾਫ਼ ਪੰਜਾਬ ਨੇ ਵਿਰਾਟ ਕੋਹਲੀ ਅਤੇ ਐਬੀ ਡਿਵਿਲੀਅਰਜ਼ ਨੂੰ ਰੋਕਣ ਦੀ ਯੋਜਨਾ ਬਣਾਈ ਅਤੇ ਉਸ ਨੂੰ ਕਾਮਯਾਬ ਕਰਨ ਵਿੱਚ ਸ਼ਮੀ ਨੇ ਉਨ੍ਹਾਂ ਦਾ ਸਾਥ ਦਿੱਤਾ। ਦੋਵੇਂ ਵਿਕਟਾ ਸ਼ਮੀ ਨੇ ਲਈਆਂ।

ਮੁੰਬਈ ਦੇ ਖ਼ਿਲਾਫ਼ ਮੈਚ ਵਿੱਚ ਸ਼ੰਮੀ ਨੇ ਪਹਿਲੇ ਸੁਪਰ ਓਵਰ ਵਿੱਚ ਗੇਂਦਬਾਜ਼ੀ ਕੀਤੀ ਅਤੇ ਮੁੰਬਈ ਦੇ ਬੱਲੇਬਾਜ਼ਾਂ ਨੂੰ ਸਿਰਫ਼ ਪੰਜ ਰਨ ਹੀ ਬਣਾਉਣ ਦਿੱਤੇ।

ਦਿੱਲੀ ਦੇ ਵਿਰੁੱਧ ਖੇਡਦਿਆਂ ਵੀ ਉਹ ਬੇਜੋੜ ਨਜ਼ਰ ਆਏ। ਸ਼ਮੀ ਕਿਫ਼ਾਇਤੀ ਵੀ ਰਹੇ ਅਤੇ ਦੋ ਵਿਕੇਟ ਲੈਣ ਵਿੱਚ ਸਫ਼ਲ ਵੀ ਹੋ ਗਏ

ਆਈਪੀਐੱਲ-13 ਵਿੱਚ ਸ਼ਮੀ 6 ਵਿਕਟਾਂ ਲੈ ਚੁੱਕੇ ਹਨ ਅਤੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ਉੱਤੇ ਆ ਗਏ ਹਨ।

ਨਿਕੋਲਸ ਪੂਰਨ

ਕਿਗਜ਼ ਇਲੈਵਨ ਪੰਜਾਬ ਦੇ ਲਈ ਪੂਰਨ ਦੀ ਬੱਲੇਬਾਜ਼ੀ ਵਰਦਾਨ ਬਣ ਗਈ ਹੈ। ਬੈਂਗਲੌਰ ਦੇ ਖ਼ਿਲਾਫ਼ ਆਖਰੀ ਓਵਰ ਵਿੱਚ ਜਦੋਂ ਮੈਚ ਫ਼ਸਦਾ ਦਿਸਿਆ ਚਾਂ ਪੂਰਨ ਨੇ ਛਿੱਕਾ ਲਾ ਕੇ ਜਿੱਤ ਪੱਕੀ ਕੀਤੀ।

ਮੁੰਬਈ ਦੇ ਖ਼ਿਲਾਫ਼ 24 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਅਤੇ ਮੰਗਲਵਾਰ ਦੇ ਮੈਚ ਵਿੱਚ ਜਦੋਂ ਸਿਖਰਲੇ ਕ੍ਰਮ ਦੇ ਤਿੰਨ ਬੱਲੇਬਾਜ਼ਾਂ ਦੇ ਵਿਕੇਟ ਲੈ ਕੇ ਦਿੱਲੀ ਟੀਮ ਭਾਰੀ ਪੈਣ ਵਾਲੀ ਦਿਖਾਈ ਦੇਵੇਂ ਤਾਂ ਉਹ ਪੂਰਨ ਨੂੰ 28 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਪਾਸਾ ਪੰਜਬ ਵਾਲੇ ਪਾਸੇ ਝੁਕਾ ਦਿੱਤਾ।

ਰਾਹੁਲ,ਮਯੰਕ ਅਤੇ ਕੁੰਬਲੇ

ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਦਾ ਬੱਲਾ ਉਸ ਸਮੇਂ ਵੀ ਰਨਾਂ ਦੀ ਬਰਸਾਤ ਕਰ ਰਿਹਾ ਸੀ ਜਦੋਂ ਟੀਮ ਜਿੱਤ ਦੇ ਸੋਕੇ ਨਾਲ ਜੂਝ ਰਹੀ ਸੀ। 540 ਦੌੜਾਂ ਦੇ ਨਾਲ ਉਹ ਟੂਰਨਾਮੈਂਟ ਦੇ ਸਭ ਤੋਂ ਸਫ਼ਲ ਬੱਲੇਬਾਜ਼ ਹਨ।

ਦੂਜੇ ਓਪਨਰ ਮਯੰਕ ਅਗਰਵਾਲ 398 ਦੌੜਾਂ ਬਣਾ ਚੁੱਕੇ ਹਨ ਅਤੇ ਉਹ ਇਸ ਮਾਮਲੇ ਵਿੱਚ ਤੀਜੇ ਨੰਬਰ ਤੇ ਹਨ। ਉਹ ਬੱਲੇਬਾਜ਼ੀ ਦੇ ਨਾਲ ਫੀਲਡਿੰਗ ਵਿੱਚ ਵੀ ਕਮਾਲ ਕਰ ਰਹੇ ਹਨ।

ਟੀਮ ਦੀ ਸਫ਼ਲਤਾ ਵਿੱਚ ਇੱਕ ਨਾਂ ਹੋਰ ਸੁਣਾਈ ਦਿੰਦਾ ਹੈ, ਕੋਚ ਅਨਿਲ ਕੁੰਬਲੇ। ਆਪਣੇ ਦੌਰ ਦੇ ਚੈਂਪੀਅਨ ਗੇਂਦਬਾਜ਼ ਕੁੰਬਲੇ ਤੋਂ ਸਿੱਖੇ ਗੁਰਾਂ ਦੀ ਬਦੌਲਤ ਪੰਜਾਬ ਦੀ ਕਮਜ਼ੋਰ ਕੜੀ ਕਹੀ ਜਾਂਦੀ ਗੇਂਦਬਾਜ਼ੀ ਬਿਹਤਰ ਦਿਸਣ ਲੱਗ ਪਈ ਹੈ।

ਸੱਤ ਮੈਚਾਂ ਵਿੱਚੋਂ ਛੇ ਵਿੱਚ ਹਾਰ ਦੀ ਨਮੋਸ਼ੀ ਝੱਲਣ ਤੋਂ ਬਾਅਦ ਟੀਮ ਅਤੇ ਖਿਡਾਰੀਆਂ ਦੇ ਮਨੋਬਲ ਨੂੰ ਉੱਚਾ ਰੱਖਣਾ ਵੀ ਕੋਚ ਦਾ ਹੀ ਕਮਾਲ ਹੈ।

ਟੀਮ ਦੇ ਕਪਤਾਨ ਕੇਐੱਲ ਰਾਹੁਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਤੌਰ ਕੋਚ ਅਨਿਲ ਕੁੰਬਲੇ ਦੀ ਮੌਜੂਦਗੀ ਟੀਮ ਵਿੱਚ ''ਵੱਡਾ ਫ਼ਰਕ'' ਲਿਆਉਂਦੀ ਹੈ।

ਕੋਰੋਨਾਵਾਇਰਸ
BBC

ਜ਼ਬਰ ਹੈ ਇਹ ਗੱਬਰ

ਪੰਜਾਬ ਵੱਲੋਂ ਜਿੱਤ ਤੋਂ ਬਾਅਦ ਜਿੱਤ ਫਿਲਹਾਲ ਚਰਚਾ ਦਾ ਸਭ ਤੋਂ ਅਹਿਮ ਮੁੱਦਾ ਹੈ ਪਰ ਇਸ ਦੇ ਦਰਮਿਆਨ ਗੱਬਰ ਉਪਨਾਮ ਨਾਲ ਜਾਣੇ ਜਾਂਦੇ ਸ਼ਿਖ਼ਰ ਧਵਨ ਦੇ ਧਮਾਕਿਆਂ ਦੀ ਗੂੰਜ ਸਾਫ਼ ਸੁਣਾਈ ਦੇ ਰਹੀ ਹੈ।

ਪੰਜਾਬ ਨੇ ਲਗਾਤਰ ਤਿੰਨ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਦਿੱਲੀ ਦੇ ਓਪਨਰ ਸ਼ਿਖ਼ਰ ਧਵਨ ਨੇ ਲਗਾਤਾਰ ਚਾਰ ਮੈਚਾਂ ਵਿੱਚ 50 ਤੋਂ ਵਧੇਰੇ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਬੱਲੇ ਤੋਂ ਲਗਾਤਾਰ ਦੋ ਸੈਂਚਰੀਆਂ ਨਿਕਲੀਆਂ ਹਨ ਅਤੇ ਦੋਵੇਂ ਹੀ ਨਾਬਾਦ ਰਹੇ ਹਨ।

ਪੰਜਾਬ ਕਿੰਗਜ਼ ਇਲੈਵਨ ਦੇ ਖ਼ਿਲਾਫ਼ ਧਵਨ ਦਾ ਸੈਂਕੜਾ ਦਿੱਲੀ ਕੈਪੀਟਲਜ਼ ਨੂੰ ਜਿੱਤ ਤਾਂ ਨਹੀਂ ਦਵਾ ਸਕਿਆ ਪਰ ਮੈਨ ਆਫ਼ ਦਿ ਮੈਚ ਉਹੀ ਰਹੇ। ਪੰਜਾਬ ਦੇ ਗੇਂਦਬਾਜ਼ਾਂ ਨੇ ਦਿੱਲੀ ਦੇ ਹਰ ਬੱਲੇਬਾਜ਼ ਦੀ ਕਾਟ ਲੱਭ ਲਈ ਸੀ ਪਰ ਉਨ੍ਹਾਂ ਕੋਲ ਧਵਨ ਦਾ ਕੋਈ ਤੋੜ ਨਹੀਂ ਸੀ।

ਫ਼ਿਲਹਾਲ ਉਹ ਆਪਣੇ ਪੂਰੇ ਰੰਗ ਵਿੱਚ ਹਨ।

ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੀ ਕੂਮੈਂਟਰੀ

ਕਿੰਗਜ਼ ਇਲੈਵਨ ਪੰਜਾਬ ਹੁਣ ਤੇਜ਼ੀ ਨਾਲ ਪੁਆਇੰਟ ਟੇਬਲ ਵਿੱਚ ਉੱਪਰ ਵੱਲ ਵਧ ਰਹੀ ਹੈ। ਸ਼ੁਰੂਆਤੀ ਕਾਮਯਾਬੀ ਤੋਂ ਬਾਅਦ ਕਿੰਗਜ਼ ਦਾ ਪ੍ਰਦਰਸ਼ਨ ਕੁਝ ਹਲਕਾ ਪੈ ਗਿਆ ਸੀ।

ਪਰ ਹੁਣ ਕਪਤਾਨ ਕੇ ਐਲ ਰਾਹੁਲ ਦੀ ਸੁਚੱਜੀ ਅਗਵਾਈ ਵਿੱਚ ਕਿੰਗਜ਼ ਇਲੈਵਨ ਪੰਜਾਬ ਆਈਪੀਐੱਲ ਦੀ ਟਰਾਫ਼ੀ ਦਾ ਮਜ਼ਬੂਤ ਦਾਅਵੇਦਾ ਬਣ ਕੇ ਉੱਭਰ ਰਹੀ ਹੈ।

ਕਪਤਾਲ ਕੈ ਐੱਲ ਰਾਹੁਲ ਤੇ ਮਯੰਕ ਅਗਰਵਾਲ ਸ਼ਾਨਦਾਰ ਫੌਰਮ ਵਿੱਚ ਹਨ ਅਤੇ ਕ੍ਰਿਸ ਗੇਲ ਦੀ ਐਂਟਰੀ ਨਾਲ ਟੀਮ ਨੂੰ ਮਜ਼ਬੂਤੀ ਮਿਲ ਗਈ ਹੈ।

ਜਿਸ ਤਰੀਕੇ ਨਾਲ ਪੰਜਾਬ ਨੇ ਆਈਪੀਐੱਲ ਦੀ ਟੌਪ ਟੀਮ ਮੁੰਬਈ ਨੂੰ ਡਬਲ ਸੁਪਰ ਓਵਰ ਮੈਚ ਵਿੱਚ ਹਰਾਇਆ ਅਤੇ ਉਸ ਤੋਂ ਪਹਿਲਾਂ ਵੀ ਇੱਕ ਮੈਚ ਵਿੱਚ ਮੰਬਈ ਨੂੰ ਬਰਾਬਰੀ ਤੇ ਰੋਕਿਆ ਸੀ। ਉਸ ਨਾਲ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਇਸ ਸਾਲ ਦੀ ਦਾਅਵੇਦਾਰੀ ਕਾਫ਼ੀ ਪੱਕੀ ਨਜ਼ਰ ਆ ਰਹੀ ਹੈ।

ਕਿੰਗਜ਼ ਇਲੈਵਨ ਪੰਜਾਬ ਕਦੇ ਵੀ ਆਈਪੀਐੱਲ ਦੇ ਖ਼ਿਤਾਬ ਨਹੀਂ ਜਿੱਤ ਸਕੀ ਹੈ। ਟੂਰਨਾਮੈਂਟ ਦੇ ਕੁਝ ਐਡੀਸ਼ਨਾਂ ਵਿੱਚ ਤਾਂ ਕਿੰਗਜ਼ ਇਲੈਵਨ ਪੰਜਾਬ ਨੂੰ ਕਾਫ਼ੀ ਨਮੋਸ਼ੀ ਦਾ ਮੂੰਹ ਦੇਖਣਾ ਪਿਆ।

ਪਰ ਇਸ ਜਿਸ ਤਰੀਕੇ ਦਾ ਪ੍ਰਦਰਸ਼ਨ ਇਸ ਵਾਰ ਹੈ ਉਸ ਨਾਲ ਕਿੰਗਜ਼ ਇਲੈਵਨ ਪੰਜਾਬ ਦੀ ਪਲੇ ਆਫ਼ ਤੱਕ ਪਹੁੰਚਣ ਦੀ ਤਾਂ ਕਾਫ਼ੀ ਉਮੀਦ ਹੈ।

ਇਹ ਵੀ ਧਿਆਨ ਰੱਖਣਾ ਹੈ ਕਿ ਜੇ ਕਿੰਗਜ਼ ਇਲੈਵਨ ਪੰਜਾਬ ਨੇ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਹੈ ਤਾਂ ਮੌਜੂਦਾ ਪ੍ਰਦਰਸ਼ਨ ਨੂੰ ਕਾਇਮ ਰੱਖਣਾ ਹੋਵੇਗਾ।

ਅਜੇ ਮਿਡਲ ਆਰਡਰ ਦੀ ਭੂਮਿਕਾ ਪੰਜਾਬ ਦੀ ਜਿੱਤ ਵਿੱਚ ਨਜ਼ਰ ਨਹੀਂ ਆ ਰਹੀ। ਕਿੰਗਜ਼ ਇਲੈਵਨ ਪੰਜਾਬ ਦੇ ਧੁਰੰਦਰ ਬੱਲੇਬਾਜ਼ ਮੈਕਸਵੈੱਲ ਅਜੇ ਤੱਕ ਕਿਸੇ ਵੀ ਮੈਚ ਵਿੱਚ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ।

ਸੈਮੀ ਫਾਈਨਲ ਅਤੇ ਫਾਈਨਲ ਵਰਗੇ ਵੱਡੇ ਮੈਚ ਅਖ਼ਰੀ ਗੇਂਦ ਤੱਕ ਜਾਂਦੇ ਹਨ। ਉਸ ਦੇ ਵਿੱਚ ਮਿਡਲ ਆਰਡਰ ਅਤੇ ਲੋਅਰ ਮਿਡਲ ਆਰਡਰ ਦਾ ਚੰਗਾ ਪ੍ਰਦਰਸ਼ਨ ਜਿੱਤ ਅਤੇ ਹਾਰ ਦਾ ਫਰਕ ਤੈਅ ਕਰ ਸਕਦਾ ਹੈ।

ਇਸ ਲਈ ਪੂਰੀ ਟੀਮ ਦਾ ਪ੍ਰਦਰਸ਼ਨ ਵਿੱਚ ਹੀ ਅਜੇ ਸੁਧਾਰ ਦੀ ਲੋੜ ਹੈ।

ਮੁੰਹਮਦ ਸ਼ਮੀਂ ਕਿੰਗਜ਼ ਇਲੈਵਨ ਪੰਜਾਬ ਦੀ ਗੇਂਦਬਾਜ਼ੀ ਦੀ ਅਗਵਾਈ ਕਰ ਰਹੇ ਹਨ। ਰਵੀ ਬਿਸ਼ਨੋਈ ਲਗਾਤਾਰ ਟੀਮ ਵਿੱਚ ਸਪਿਨਰ ਵਜੋਂ ਮੌਜੂਦ ਹਨ। ਇਹ ਦੋਵੇਂ ਗੇਂਦਬਾਜ਼ ਅਹਿਮ ਮੌਕਿਆਂ ਤੇ ਕਿੰਗਜ਼ ਇਲੈਵਨ ਪੰਜਾਬ ਨੂੰ ਵਿਕੇਟ ਦਵਾਉਣ ਵਿੱਚ ਸਫ਼ਲ ਰਹੇ ਹਨ

ਆਰ ਅਸ਼ਵਿਨ ਜਦੋਂ ਤੋਂ ਸੱਟ ਤੋਂ ਠੀਕ ਹੋ ਕੇ ਆਏ ਹਨ, ਉਹ ਵੀ ਇੱਕ ਸੰਤੁਲਿਤ ਪ੍ਰਦਸ਼ਨ ਨਾਲ ਟੀਮ ਨੂੰ ਮਜ਼ਬੂਤੀ ਦੇ ਰਹੇ ਹਨ।

ਕੁੱਲ ਮਿਲਾ ਕੇ ਫ਼ਿਲਹਾਲ ਤਾਂ ਕਿੰਗਜ਼ ਇਲੈਵਨ ਪੰਜਾਬ ਦੀ ਗੇਂਦਬਾਜ਼ੀ ਠੀਕ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ:

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

https://www.youtube.com/watch?v=oGUfqLdP95E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''be9492aa-f533-434f-ba41-ec4b475d4f76'',''assetType'': ''STY'',''pageCounter'': ''punjabi.india.story.54627780.page'',''title'': ''IPL 2020: ਕਿੰਗਜ਼ ਇਲੈਵਨ ਪੰਜਾਬ ਦੀ ਟੂਰਨਾਮੈਂਟ ਵਿਚ ਕਿਵੇਂ ਹੋਈ ਵਾਪਸੀ'',''published'': ''2020-10-21T10:27:37Z'',''updated'': ''2020-10-21T10:27:37Z''});s_bbcws(''track'',''pageView'');

Related News