ਕੈਪਟਨ ਸਰਕਾਰ ਵਲੋਂ ਪਾਸ ਕੀਤੇ ਬਿੱਲ ਵਿਚ ਕੀ ਕਮੀਆਂ ਹਨ- ''''ਆਪ'''' ਨੇ ਗਿਣਾਈਆਂ

10/21/2020 2:55:07 PM

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਿਸਾਨੀ ਲਈ ਐੱਮਐੱਸਪੀ ਕਾਨੂੰਨੀ ਬਣਾਉਣ ਦਾ ਕਾਨੂੰਨ ਪਾਸ ਨਹੀਂ ਕਰਵਾ ਸਕਦੇ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇਣ, ਇਹ ਕੰਮ ਆਮ ਆਦਮੀ ਪਾਰਟੀ ਕਰਵਾਏਗੀ।

ਪੰਜਾਬ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪਾਰਟੀ ਵਿਧਾਇਕਾਂ ਦੀ ਹਾਜ਼ਰੀ ਵਿਚ ਕਿਹਾ ਕਿ ਮੰਗਲਵਾਲ ਨੂੰ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਵਲੋਂ ਲਿਆਂਦੇ ਬਿੱਲ ਦਾ ਸਮਰਥਨ ਸਿਰਫ਼ ਕਿਸਾਨਾਂ ਲਈ ਤੇ ਕੇਂਦਰ ਅੱਗੇ ਪੰਜਾਬ ਦੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਕੀਤਾ ਸੀ।

ਪਰ ਅਸਲੀਅਤ ਇਹ ਹੈ ਕਿ ਇਹ ਬਿੱਲ ਸੂਬੇ ਦੇ ਆਪਣੇ ਕਾਨੂੰਨ ਨਹੀਂ ਹਨ ਬਲਕਿ ਕੇਂਦਰੀ ਕਾਨੂੰਨਾਂ ਵਿਚ ਪ੍ਰਸਤਾਵਿਤ ਸੋਧਾਂ ਹਨ। ਜੋ ਮਸਲੇ ਦਾ ਹੱਲ ਨਹੀਂ ਹਨ।

ਇਹ ਵੀ ਪੜ੍ਹੋ:

ਵਿਰੋਧੀ ਧਿਰ ਨੂੰ ਬਿੱਲ ਦੀਆਂ ਕਾਪੀਆਂ ਨਾ ਦੇਣਾ ਸਾਜ਼ਿਸ

ਭਗਵੰਤ ਮਾਨ ਨਾਲ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਮੋਦੀ ਨਾਲ ਮਿਲਕੇ ਕਿਸਾਨਾਂ ਦੇ ਅੰਦੋਲਨ ਨੂੰ ਸਾਬੋਤਾਜ਼ ਕਰਨ ਦੀ ਸਾਜ਼ਿਸ ਕਰ ਰਹੀ ਹੈ।

ਮੀਤ ਹੇਅਰ ਨੇ ਪੰਜਾਬ ਸਰਕਾਰ ਵੱਲੋਂ ਬਿਲ ਵਿਧਾਨ ਸਭਾ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਮੈਂਬਰਾਂ ਨੂੰ ਬਿਲਾਂ ਦੀਆਂ ਕਾਪੀਆਂ ਦੇਰੀ ਨਾਲ ਮੁਹੱਈਆ ਕਰਵਾਏ ਜਾਣ ਦਾ ਮਸਲਾ ਚੁੱਕਿਆ।

ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਖ਼ਰੀਦ ਕਰਨ ਲਈ ਪੈਸੇ ਦਾ ਬੰਦੋਬਸਤ ਕਿਹਾ ਗਿਆ ਕਿ ਮਾਫੀਏ ਤੋਂ ਵਿਜੀਲੈਂਸ ਰਾਹੀਂ ਕਢਾਇਆ ਜਾ ਸਕਦਾ ਹੈ।

ਜਿਸ ਲਈ ਇੱਕ ਸੁਤੰਤਰ ਵਿਜੀਲੈਂਸ ਕਮਿਸ਼ਨ ਜਿਸ ਵਿੱਚ ਵਿਰੋਧੀ ਧਿਰ ਦਾ ਆਗੂ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਜੱਜ ਮੈਂਬਰ ਹੋਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਕਿਸਾਨਾਂ ਨੂੰ ਐੱਮਐੱਸਪੀ ਦਾ ਹੱਕ ਦਵਾਉਣ ਬਾਰੇ ਵਚਨਬੱਧ ਹੈ।

ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਇਹੀ ਕਾਂਗਰਸ ਪਾਰਲੀਮੈਂਟ ਵਿੱਚ ਕਹਿੰਦੀ ਹੈ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਅਤੇ ਸਾਡੇ ਮਾਈਕ ਬੰਦ ਕਰ ਦਿੱਤੇ ਜਾਂਦੇ ਹਨ। ਉਹੀ ਕਾਂਗਰਸ ਇੱਥੇ ਸੱਤਾ ਵਿੱਚ ਹੈ ਅਤੇ ਸਾਡੀ ਗੱਲ ਸੁਣਨ ਦੀ ਥਾਵੇਂ ਬਾਹਰ ਕੱਢ ਦਿੱਤਾ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਜਦੋਂ ਪੱਤਰਕਾਰਾਂ ਪੁੱਛਿਆ ਕਿ ਕੱਲ੍ਹ ਤਾਂ ਤੁਸੀਂ ਰਾਜਭਵਨ ਮੁੱਖ ਮੰਤਰੀ ਦੇ ਨਾਲ ਗਏ ਸੀ ਹੁਣ ਤੁਸੀਂ ਕਹਿ ਰਹਿ ਹੋ ਬਿਲਾਂ ਵਿੱਚ ਕੁਝ ਵੀ ਨਹੀਂ ਹੈ?

ਕਿਸਾਨੀ ਏਕੇ ਲਈ ਦਿੱਤਾ ਸਾਥ

ਇਸ ਦੇ ਜਵਾਬ ਵਿੱਚ ਹੇਅਰ ਨੇ ਕਿਹਾ ਕਿ ਕੱਲ੍ਹ ਅਸੀਂ ਨਾਲ ਗਏ ਸੀ ਕਿਉਂਕਿ ਪੰਜਾਬ ਵੱਲੋਂ ਇਕਜੁੱਟਤਾ ਦਾ ਸੁਨੇਹਾ ਕੇਂਦਰ ਸਰਕਾਰ ਨੂੰ ਦੇਣਾ ਸੀ, ਜਿਸ ਵਿੱਚ ਅਸੀਂ ਕਾਮਯਾਬ ਰਹੇ ਹਾਂ।

ਹੇਅਰ ਨੇ ਕਿਹਾ ਕਿ ਜਦੋਂ ਕਿਸੇ ਸੂਬਾ ਦੀ ਸਰਕਾਰ ਦਾ ਕਾਨੂੰਨ ਕੇਂਦਰ ਸਰਕਾਰ ਦੇ ਕਾਨੂੰਨ ਦੇ ਸਾਹਮਣੇ ਟਿਕ ਨਹੀਂ ਸਕਦਾ ਤਾਂ ਇਹ ਐਕਟ ਲੈ ਕੇ ਆਉਂਦੇ ਕਿ ਅਸੀਂ ਆਪਣੇ ਵੱਲੋਂ ਸੂਬੇ ਵਿੱਚ ਐੱਮਐੱਸਪੀ ਦੇਵਾਂਗੇ।

ਉਨ੍ਹਾਂ ਨੇ ਕਿਹਾ ਕਿ ਇਹੀ ਕੰਮ ਪਾਣੀਆਂ ਦਾ ਬਿਲ ਪਾਸ ਕਰਨ ਵੇਲੇ ਕੀਤਾ ਗਿਆ। ਉਸ ਦਾ ਵੀ 16 ਸਾਲ ਹੋ ਗਏ, ਕੋਈ ਹੱਲ ਨਹੀਂ ਨਿਕਲਿਆ, ਉਹੀ ਕੰਮ ਹੁਣ ਕਰ ਦਿੱਤਾ ਗਿਆ ਹੈ।

ਹੇਅਰ ਨੇ ਕਿਹਾ ਕਿ ਇਸ ਸੰਬੰਧ ਵਿੱਚ ਮਸਲੇ ਦਾ ਹੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਹੈ ਨਾ ਕਿ ਰਾਸ਼ਟਰਪਤੀ ਵੱਲੋਂ ਜਿਵੇਂ ਕਿ ਕੈਪਟਨ ਕਹਿ ਰਹੇ ਸਨ ਕਿ ਅਸੀਂ ਰਾਸ਼ਟਰਪਤੀ ਤੋਂ ਟਾਈਮ ਮੰਗਿਆ ਹੈ। ਇਸ ਨਾਲ ਕੁਝ ਨਹੀਂ ਹੋਣ ਵਾਲਾ, ਪੈਸਾ ਪ੍ਰਧਾਨ ਮੰਤਰੀ ਨੇ ਜਾਰੀ ਕਰਨਾ ਹੈ, ਨਾ ਕਿ ਰਾਸ਼ਟਰਪਤੀ ਨੇ।

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਬਾਰੇ ਕੈਪਟਨ ਨੇ ਕੀ ਕਿਹਾ

https://twitter.com/ANI/status/1318823973862273025

ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸੋਧ ਬਿਲ ਪਾਸ ਕੀਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਕੇਂਦਰ ਵੱਲੋਂ ਪੰਜਾਬ ਸਰਕਾਰ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ," ਮੈਨੂੰ ਰਾਸ਼ਟਰਪਤੀ ਰਾਜ ਦੀ ਪ੍ਰਵਾਹ ਨਹੀਂ। ਤੁਸੀਂ ਰਾਸ਼ਟਰਪਤੀ ਰਾਜ ਲਿਆਉਣਾ ਚਾਹੁੰਦੇ ਹੋ ਲਿਆਓ। ਮੇਰੀ ਸਰਕਾਰ ਬਰਖ਼ਾਸਤ ਕਰਨਾ ਚਾਹੁੰਦੇ ਹੋ ਕਰੋ ਮੈਨੂੰ ਉਸ ਦੀ ਰਤਾ ਪ੍ਰਵਾਹ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਕੋਲ ਪੰਜਾਬ ਦੇ ਲੋਕਾਂ ਦੀ ਅਵਾਜ਼ ਪਹੁੰਚ ਗਈ ਹੈ। ਉਹ ਇਸ ਨੂੰ ਅੱਗੇ ਰਾਸ਼ਟਰਪਤੀ ਤੱਕ ਪਹੁੰਚਾਉਣਗੇ। ਅਤੇ ਰਾਸ਼ਟਰਪਤੀ ਪੰਜਾਬ ਦੇ ਲੋਕਾਂ ਦੀ ਭਾਰਤ ਦੇ ਕਿਸਾਨਾਂ ਦੀ ਸਮੁੱਚੀ ਅਵਾਜ਼ ਜੋ ਕਿ ਦੇਸ਼ ਦੀ ਵਸੋਂ ਦੇ 85 ਫ਼ੀਸਦੀ ਹਨ ਉਨ੍ਹਾਂ ਦੀ ਅਵਾਜ਼ ਕਿਵੇਂ ਅਣਸੁਣੂੀ ਕਰ ਸਕਦੇ ਹਨ।

ਇਹ ਵੀ ਪੜ੍ਹੋ:

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

https://www.youtube.com/watch?v=oGUfqLdP95E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a174651b-df86-4bb7-8fac-4f69d5b47258'',''assetType'': ''STY'',''pageCounter'': ''punjabi.india.story.54627789.page'',''title'': ''ਕੈਪਟਨ ਸਰਕਾਰ ਵਲੋਂ ਪਾਸ ਕੀਤੇ ਬਿੱਲ ਵਿਚ ਕੀ ਕਮੀਆਂ ਹਨ- \''ਆਪ\'' ਨੇ ਗਿਣਾਈਆਂ'',''published'': ''2020-10-21T09:16:16Z'',''updated'': ''2020-10-21T09:16:16Z''});s_bbcws(''track'',''pageView'');

Related News