ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਮਤੇ ਉੱਪਰ ਜੇ ਰਾਜਪਾਲ ਦਸਤਖ਼ਤ ਨਾ ਕਰਨ ਤਾਂ ਕੀ ਹੈ ਅੱਗੇ ਦਾ ਰਸਤਾ - 5 ਅਹਿਮ ਖ਼ਬਰਾਂ

Wednesday, Oct 21, 2020 - 07:10 AM (IST)

ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਮਤੇ ਉੱਪਰ ਜੇ ਰਾਜਪਾਲ ਦਸਤਖ਼ਤ ਨਾ ਕਰਨ ਤਾਂ ਕੀ ਹੈ ਅੱਗੇ ਦਾ ਰਸਤਾ - 5 ਅਹਿਮ ਖ਼ਬਰਾਂ

ਪੰਜਾਬ ਪੂਰੇ ਭਾਰਤ ਵਿੱਚ ਪਹਿਲਾ ਸੂਬਾ ਬਣ ਗਿਆ ਹੈ ਜਿਸ ਦੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਪੇਸ਼ ਖੇਤੀ ਬਾੜੀ ਬਿਲਾਂ ਨੂੰ ਵੀ ਸਰਬ ਸਹਿਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ।

ਇਨ੍ਹਾਂ ਬਿੱਲਾਂ ਦੇ ਪੇਸ਼ ਹੋਣ ਮੌਕੇ ਭਾਜਪਾ ਦੇ ਵਿਧਾਇਕ ਵਿਧਾਨ ਸਭਾ ਤੋਂ ਗ਼ੈਰ-ਹਾਜ਼ਿਰ ਰਹੇ।

ਇਸ ਦੌਰਾਨ ਕੀ ਰਹੀਆਂ ਸਿਆਸੀ ਸਰਗਰਮੀਆਂ ਜਾਣਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:-

ਲੌਕਡਾਊਨ ਦੌਰਾਨ ਪਿਉ ਨੂੰ ਬਿਠਾ ਕੇ 1200 ਕਿਮੀ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ

ਉਹ ਜ਼ਿਆਦਾ ਨਹੀਂ ਬੋਲਦੀ। ਬੋਲੇ ਵੀ ਕਿਵੇਂ? ਜਦੋਂ ਵੀ ਕੋਈ ਪੱਤਰਕਾਰ ਉਸ ਦੀ ਬਹਾਦਰੀ ਦੀ ਕਹਾਣੀ ਸੁਣਨ ਪਹੁੰਚਦਾ ਹੈ ਤਾਂ ਉਸ ਦੇ ਪਿਤਾ ਕੋਲ ਹੀ ਮੌਜੂਦ ਰਹਿੰਦਾ ਹੈ।

ਆਉਣ ਵਾਲਿਆਂ ਵਿੱਚੋਂ ਬਹੁਤੇ ਉਨ੍ਹਾਂ ਨਾਲ ਹੀ ਗੱਲਬਾਤ ਕਰਦੇ ਹਨ। ਜੋਤੀ ਆਪ ਬਹੁਤਾ ਨਹੀਂ ਬੋਲਦੀ ਅਤੇ ਕਈ ਵਾਰ ਤਾਂ ਗੱਲਬਾਤ ਵਿਚਾਲੇ ਛੱਡ ਕੇ ਹੀ ਉੱਠ ਕੇ ਚਲੀ ਜਾਂਦੀ ਹੈ।

ਗੱਲਾਂ ਕਰਦਿਆਂ ਕਈ ਵਾਰ ਮੁਸਕਰਾਹਟ ਜ਼ਰੂਰ ਬਿਖੇਰ ਦਿੰਦੀ ਹੈ। ਅਤੇ ਫਿਰ ਉਹੀ ਗੱਲਾਂ ਦੁਹਰਾ ਦਿੰਦੀ ਹੈ ਜੋ ਉਹ ਹਰ ਪੱਤਰਕਾਰ ਨੂੰ ਦਸਦੀ ਹੈ।

15 ਸਾਲਾਂ ਦੀ ਜੋਤੀ ਉਸ ਸਮੇਂ ਖ਼ਬਰਾਂ ਵਿੱਚ ਆਈ ਸੀ ਜਦੋਂ ਉਹ ਆਪਣੇ ਬਿਮਾਰ ਪਿਤਾ ਨੂੰ ਲਗਭਗ 1200 ਕਿੱਲੋਮੀਟਰ ਸਾਈਕਲ ''ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਲੈ ਕੇ ਪਹੁੰਚੀ ਸੀ।

ਇੱਥੇ ਕਲਿਕ ਕਰ ਕੇ ਪੜ੍ਹੋ ਜੋਤੀ ਦੀ ਜ਼ਿੰਦਗੀ ਹੁਣ ਕਿਹੋ-ਜਿਹੀ ਹੈ ਅਤੇ ਉਹ ਅੱਗੇ ਕੀ ਕਰ ਰਹੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਤਿਉਹਾਰਾਂ ਦੇ ਮੌਸਮ ਵਿੱਚ ਭਾਵੇਂ ਬਜ਼ਾਰਾਂ ਦੀ ਰੌਣਕ ਪਰਤ ਰਹੀ ਹੈ ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਵਾਇਰਸ ਅਜੇ ਗਿਆ ਨਹੀਂ ਹੈ।

ਯਾਦ ਰੱਖੋ, ਭਾਵੇਂ ਅੱਜ ਅਮਰੀਕਾ ਹੋਵੇ, ਜਾਂ ਯੂਰਪ ਦੇ ਹੋਰ ਦੇਸ, ਇਨ੍ਹਾਂ ਦੇਸਾਂ ਵਿੱਚ ਕੋਰੋਨਾ ਦੇ ਮਾਮਲੇ ਘੱਟਦੇ ਜਾ ਰਹੇ ਸਨ ਪਰ ਅਚਾਨਕ ਫਿਰ ਤੋਂ ਵਧਣਾ ਸ਼ੁਰੂ ਹੋ ਗਏ।

ਜਦੋਂ ਤੱਕ ਕਿਸੇ ਬਿਮਾਰੀ ਦਾ ਇਲਾਜ ਨਾ ਹੋ ਜਾਵੇ ਉਦੋਂ ਤੱਕ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।

ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਪ੍ਰਮੁੱਖ ਗੱਲਾਂ ਪੜ੍ਹਨ ਲਈ ਇੱਥੇ ਕਲਿਕ ਕਰੋ।

ਕਿਸੇ ਸਿਆਸੀ ਆਗੂ ਦਾ ਤਖ਼ਤਾ ਪਲਟਣ ਲਈ ਦੇਸ ਦੀ ਅਬਾਦੀ ਦਾ ਕਿੰਨਾ ਹਿੱਸਾ ਚਾਹੀਦਾ ਹੈ

ਕਿਸਾਨ
EPA

ਕਿਹੜਾ ਧਰਨਾ-ਪ੍ਰਦਰਸ਼ਨ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ, ਹਿੰਸਕ ਜਾਂ ਫ਼ਿਰ ਅਹਿੰਸਕ? ਤੇ ਕਿਸੇ ਸਿਆਸੀ ਆਗੂ ਨੂੰ ਸੱਤਾ ਵਿੱਚੋਂ ਬਾਹਰ ਕੱਢਣ ਲਈ ਕਿੰਨੇ ਕੁ ਵੱਡੇ ਪ੍ਰਦਰਸ਼ਨ ਦੀ ਲੋੜ ਹੁੰਦੀ ਹੈ?

ਇੱਕ ਰਿਸਰਚਰ ਜਿਨ੍ਹਾਂ ਨੇ ਇਨ੍ਹਾਂ ਸਵਾਲਾਂ ਦਾ ਬਹੁਤ ਧਿਆਨ ਨਾਲ ਅਧਿਐਨ ਕੀਤਾ ਸੋਚਦੇ ਹਨ ਕਿ ਜੇ ਕਿਸੇ ਦੇਸ ਦੀ ਆਬਾਦੀ ਦਾ ਤਕਰਬੀਨ 3.5 ਫ਼ੀਸਦ ਹਿੱਸਾ ਕਿਸੇ ਪਾਸੇ ਹੋ ਜਾਵੇ ਤਾਂ ਕਾਮਯਾਬ ਹੋ ਜਾਵੇਗਾ।

ਪੋਲੈਂਡ ਵਿੱਚ 1980 ਵਿੱਚ ਯੂਨੀਅਨਾਂ ਦੀ ਅਗਵਾਈ ਵਿੱਚ ਚੱਲੀ ਏਕਤਾ ਲਹਿਰ, ਦੱਖਣੀ-ਅਫ਼ਰੀਕਾ ਵਿੱਚ ਚੱਲ ਰਹੀ ਨਸਲ ਵਿਰੋਧੀ ਲਹਿਰ, ਸਰਬੀਆ ਦੇ ਰਾਸ਼ਟਰਪਤੀ ਸਲੋਬੋਡਾਨ ਮਿਲੋਸੈਵਿਕ ਦਾ ਤਖ਼ਤਾ ਪਲਟ, ਟਿਊਨੀਸ਼ੀਆ ਦੇ ਰਾਸ਼ਟਰਪਤੀ ਜ਼ਿਨੇਹ ਅਲ-ਆਬੀਦੀਨ ਬੈਨ ਅਲੀ ਦੇ ਵਿਰੁੱਧ ਚੱਲੀ ਜੈਸਮੀਨ ਇਨਕਲਾਬੀ ਲਹਿਰ, ਅਖੌਤੀ ਅਰਬ ਸਪਰਿੰਗ ਨੂੰ ਨਸ਼ਟ ਕਰਨਾ।

ਤਖ਼ਤਾ ਪਲਟ ਬਾਰੇ ਇਹ ਦਿਲਚਸਪ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ

ਕੋਰੋਨਾਵਾਇਰਸ
BBC

DDLJ ਵਿੱਚ ਅਜਿਹਾ ਕੀ ਖ਼ਾਸ ਸੀ ਕਿ ਹਾਲੇ ਤੱਕ ਲੋਕਾਂ ਦੇ ਮਨਾਂ ਵਿੱਚ ਵਸਦੀ ਹੈ

ਹਿੰਦੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਰੁਮਾਂਟਿਕ ਫ਼ਿਲਮ ਮੰਨੀ ਜਾਂਦੀ ''ਦਿਲਵਾਲੇ ਦੁਲਹਨੀਆ ਲੇ ਜਾਏਂਗੇ'' ਭਾਵ DDLJ ਨੂੰ ਰਿਲੀਜ਼ ਹੋਇਆਂ 25 ਸਾਲ ਪੂਰੇ ਹੋ ਗਏ ਹਨ।

20 ਅਕਤੂਬਰ, 1995 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਪਿਆਰ ਨਾ ਸਿਰਫ਼ ਭਾਰਤ ਵਿੱਚ ਮਿਲਿਆ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਫ਼ਿਲਮ ਚੰਗੀ ਪਸੰਦ ਆਈ।

ਇਸ ਫ਼ਿਲਮ ਨਾਲ ਹਿੰਦੀ ਸਿਨੇਮਾ ਨੂੰ ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੇ ਰੂਪ ''ਚ ਨਵੀਂ ਰੁਮਾਂਟਿਕ ਜੋੜੀ ਮਿਲ ਗਈ, ਜਿਸ ਦਾ ਜਾਦੂ ਅਜੇ ਤੱਕ ਕਾਇਮ ਹੈ।

ਫ਼ਿਲਮ ਨੇ ਕਈ ਰਿਕਾਰਡ ਤੋੜ ਦਿੱਤੇ ਸਨ। ਮੁੰਬਈ ਦੇ ਮਰਾਠਾ ਮੰਦਿਰ ਸਿਨੇਮਾ ਵਿੱਚ ਇਹ ਫ਼ਿਲਮ 1,000 ਹਫ਼ਤਿਆਂ ਤੱਕ ਚੱਲੀ।

ਡੀਡੀਐੱਲਜੇ ਦੇ 25 ਸਾਲ ਪੂਰੇ ਹੋਣ ਤੇ ਪੜ੍ਹੋ ਇਹ ਖ਼ਾਸ ਰਿਪੋਰਟ

ਕੋਰੋਨਾ ਕਾਲ ''ਚ ਮਜ਼ਦੂਰਾਂ ਦੀ ਗ਼ੈਰ-ਮੌਜੂਦਗੀ ਨਾਲ ਪ੍ਰਭਾਵਿਤ ਫੂਡ ਪ੍ਰੋਡਕਸ਼ਨ ਸੈਕਟਰ ਭਵਿੱਖ ਲਈ ਤਿਆਰੀ ਕਿਵੇਂ ਕਰੇ

ਕੋਵਿਡ-19 ਨੇ ਕਿਸਾਨਾਂ ਅਤੇ ਡਿਸਟਰੀਬਿਊਟਰਾਂ ''ਤੇ ''ਸਮੇਂ ਸਿਰ'' ਸਪਲਾਈ ਦੇ ਦਬਾਅ ਨੂੰ ਉਭਾਰਿਆ ਹੈ। ਜੇਮਜ਼ ਵੋਂਗ ਨੇ ਦੇਖਿਆ ਕਿ ਫੂਡ ਸਪਲਾਈ ਨੇ ਕਿਵੇਂ ਮਹਾਂਮਾਰੀ ਨੂੰ ਅਪਣਾਇਆ ਹੈ।

ਦੁਨੀਆਂ ਭਰ ਦੇ ਹੋਰ ਲੋਕ ਮੇਰੇ ਨਾਲੋਂ ਬਹੁਤ ਘੱਟ ਕਿਸਮਤ ਵਾਲੇ ਸਨ, ਅਫ਼ਰੀਕਾ ਵਿੱਚ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਕੋਵਿਡ-19 ਦੇ ਨਤੀਜੇ ਵਜੋਂ 36 ਦੇਸਾਂ ਵਿੱਚ 7.3 ਕਰੋੜ ਲੋਕਾਂ ਲਈ ਭੋਜਨ ਅਸੁਰੱਖਿਆ ਪੈਦਾ ਹੋਈ ਹੈ, ਜਦੋਂਕਿ ਯੂਰਪ ਵਿੱਚ ਇਹ ਅੰਕੜਾ ਪੰਜ ਲੱਖ ਹੈ।

ਲੋਕਤੰਤਰੀ ਗਣਰਾਜ ਕਾਂਗੋ ਪਹਿਲਾਂ ਤੋਂ ਹੀ ਚੱਲ ਰਹੇ ਇਬੋਲਾ ਕਹਿਰ ਦੇ ਪ੍ਰਭਾਵਾਂ ਨਾਲ ਨਜਿੱਠ ਰਿਹਾ ਹੈ ਅਤੇ ਦੱਖਣੀ ਸੂਡਾਨ ਫੂਡ ਸਪਲਾਈ ਵਿੱਚ ਇਸ ਅਚਾਨਕ ਆਈ ਤਬਦੀਲੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ ਇੱਕ ਹੈ

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

https://www.youtube.com/watch?v=oGUfqLdP95E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ed62c0d8-b286-4489-8be0-08518f398189'',''assetType'': ''STY'',''pageCounter'': ''punjabi.india.story.54625596.page'',''title'': ''ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਮਤੇ ਉੱਪਰ ਜੇ ਰਾਜਪਾਲ ਦਸਤਖ਼ਤ ਨਾ ਕਰਨ ਤਾਂ ਕੀ ਹੈ ਅੱਗੇ ਦਾ ਰਸਤਾ - 5 ਅਹਿਮ ਖ਼ਬਰਾਂ'',''published'': ''2020-10-21T01:38:19Z'',''updated'': ''2020-10-21T01:38:19Z''});s_bbcws(''track'',''pageView'');

Related News