ਸੁਪਰੀਮ ਕੋਰਟ ਨੇ ਹਜ਼ੂਰ ਸਾਹਿਬ ਦੇ ਦਸ਼ਹਿਰਾ ਸਮਾਗਮ ਲਈ ਇਜਾਜ਼ਤ ਮੰਗਣ ’ਤੇ ਇਹ ਕਿਹਾ

10/19/2020 3:25:00 PM

ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਾਂਦੇੜ ਵਿਖੇ ਗੁਰਦੁਆਰਾ ਹਜ਼ੂਰ ਸਾਹਿਬ ''ਚ ਦੁਸ਼ਹਿਰੇ ਨਾਲ ਜੁੜੇ ਇੱਕ ਸਮਾਗਮ ਦੀ ਇਜਾਜ਼ਤ ਬਾਰੇ ਫੈਸਲਾ ਮਹਾਰਾਸ਼ਟਰ ਸਰਕਾਰ ਕਰੇਗੀ।

ਦਰਅਸਲ ਕੋਰੋਨਾ ਮਹਾਂਮਾਰੀ ਕਾਰਨ ਸਮਾਗਮਾਂ ਉੱਤੇ ਪਾਬੰਦੀ ਹੈ ਪਰ ਹੁਣ ਇਸ ਸਬੰਧੀ ਸੁਪਰੀਮ ਕੋਰਟ ਨੇ ਨਾਂਦੇੜ ਗੁਰਦੁਆਰਾ ਕਮੇਟੀ ਨੂੰ ਇਜਾਜ਼ਤ ਦੇਣ ਬਾਰੇ ਆਖ਼ਰੀ ਫੈਸਲਾ ਲੈਣ ਦਾ ਅਧਿਕਾਰ ਮਹਾਰਾਸ਼ਟਰ ਸਰਕਾਰ ਨੂੰ ਦੇ ਦਿੱਤਾ ਹੈ।

ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਇੱਕ ਬੈਂਚ ਨੇ ਫੈਸਲਾ ਸੁਣਾਇਆ ਜਿਸ ਦੀ ਅਗਵਾਈ ਜਸਟਿਸ ਐੱਲ ਨਾਗੇਸਵਰਾ ਰਾਓ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਜਸਟਿਸ ਹੇਮੰਤ ਗੁਪਤਾ ਤੇ ਅਜੇ ਰਸਤੋਗੀ ਮੌਜੂਦ ਸਨ।

ਇਹ ਵੀ ਪੜ੍ਹੋ:

ਕੋਰਟ ਨੇ ਗੁਰਦੁਆਰਾ ਕਮੇਟੀ ਨੂੰ ਸਰਕਾਰ ਕੋਲ ਇੱਕ ਅਰਜ਼ੀ ਦੇਣ ਨੂੰ ਕਿਹਾ ਅਤੇ ਇਹ ਵੀ ਕਿਹਾ ਹੈ ਕਿ ਜੇ ਕਮੇਟੀ ਸੂਬਾ ਸਰਕਾਰ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਉਹ ਬੌਂਬੇ ਹਾਈ ਕੋਰਟ ਦਾ ਰੁਖ਼ ਕਰ ਸਕਦੀ ਹੈ।ਦਰਅਸਲ ਪਟੀਸ਼ਨ ਰਾਹੀਂ ਗੁਰਦੁਆਰਾ ਹਜੂਰ ਸਾਹਿਬ ਦੇ ਪ੍ਰਬੰਧਨ ਵੱਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਤਿੰਨ ਦਹਾਕਿਆਂ ਤੋਂ ਚੱਲੇ ਆ ਰਹੇ ਸਮਾਗਮਾਂ ਜਿਨ੍ਹਾਂ ਵਿੱਚ ''ਦੁਸ਼ਹਿਰਾ, ਤਖ਼ਤ ਇਸਨਾਨ, ਦੀਪਮਾਲਾ ਅਤੇ ਗੁਰਤਾ ਗੱਦੀ'' ਸਮਾਗਮ ਕਰਨ ਸਬੰਧੀ ਇਜਾਜ਼ਤ ਮੰਗੀ ਗਈ ਸੀ।ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਆਖਿਆ ਸੀ ਕਿ ਜ਼ਮੀਨੀ ਪੱਧਰ ’ਤੇ ਕੋਵਿਡ-19 ਦੇ ਕਾਲ ਵਿੱਚ ਸਮਾਗਮ ਕਰਵਾਉਣਾ ਸਹੀ ਨਹੀਂ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

ਗੁਰਦੁਆਰਾ ਕਮੇਟੀ ਵੱਲੋਂ ਪਾਈ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੇ ਸਮਾਗਮ ਦਾ ਰੂਟ ਸਿਰਫ਼ ਡੇਢ ਕਿਲੋਮੀਟਰ ਹੀ ਰੱਖਿਆ ਹੈ ਅਤੇ ਸਮਾਗਮ ਸ਼ਾਮ ਨੂੰ ਹੀ ਰੱਖਿਆ ਜਾਵੇਗਾ ਤਾਂ ਜੋ ਘੱਟ ਲੋਕ ਆਉਣ।

ਕੋਰਟ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਸਿਹਤ ਲਈ ਰਿਸਕੀ ਹੈ, ਖਾਸ ਤੌਰ ''ਤੇ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ ਨਾਂਦੇੜ ''ਚ ਵੱਧ ਹੈ। ਕੋਰਟ ਨੇ ਅੱਗੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਸਿਰਫ਼ 40-50 ਲੋਕ ਹੀ ਆਉਣਗੇ। ਪੂਰੀ ਵਿੱਚ ਵੀ ਪਾਬੰਦੀਆਂ ਸਨ ਪਰ ਲੋਕਾਂ ਦੀ ਗਿਣਤੀ ਕਾਫੀ ਸੀ।

ਸਿੱਖ
Getty Images
ਕੋਰਟ ਨੇ ਕਿਹਾ ਕਿ ਜੇ ਹੁਣ ਇਸ ਸਮਾਗਮ ਲਈ ਇਜਾਜ਼ਤ ਦਿੱਤੀ ਤਾਂ ਹੋਰ ਤਿਉਹਾਰਾਂ ਲਈ ਵੀ ਇਜਾਜ਼ਤ ਮੰਗੀ ਜਾਵੇਗੀ (ਸੰਕੇਤਕ ਤਸਵੀਰ)

ਕੋਰਟ ਨੇ ਆਖਿਆ ਕਿ ਤੁਸੀਂ ਤਾਂ 40-50 ਲੋਕ ਹੋਵੋਗੇ ਪਰ ਉਨ੍ਹਾਂ ਦਾ ਕੀ ਜੋ ਸੜਕਾਂ ਉੱਤੇ ਹੋਣਗੇ? ਜੇ ਲੋਕ ਆਏ ਫੇਰ?

ਗੁਰਦੁਆਰਾ ਕਮੇਟੀ ਨੇ ਕਿਹਾ, “ਅਸੀਂ ਸਾਡੇ ਭਾਈਚਾਰੇ ਵਿੱਚ ਲੋਕਾਂ ਨੂੰ ਕਹਿ ਰਹੇ ਹਾਂ ਕਿ ਨਾ ਆਓ। ਅਸੀਂ ਟਰੱਕ ਉੱਤੇ ਗ੍ਰੰਥ ਸਾਹਿਬ ਰੱਖਾਂਗੇ ਅਤੇ ਸਮਾਗਮ ਦਾ ਪ੍ਰਸਾਰਣ ਕਰਾਂਗੇ।”

ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇੱਕ ਸੁਝਾਅ ਦਿੰਦਿਆਂ ਆਖਿਆ ਕਿ ਸਮਗਾਮ ਡੇਢ ਕਿਲੋਮੀਟਰ ਦੇ ਦਾਇਰੇ ''ਚ ਹੋਵੇਗਾ ਤਾਂ ਇਸ ਨੂੰ ਸਵੇਰੇ 7 ਤੋਂ 9 ਵਜੇ ਦੇ ਦਰਮਿਆਨ ਕਰਨਾ ਚਾਹੀਦਾ ਹੈ ਤਾਂ ਜੋ ਉਹੀ ਲੋਕ ਮੌਜੂਦ ਰਹਿਣ ਜਿਨ੍ਹਾਂ ਨੇ ਰਸਮਾਂ ਅਦਾ ਕਰਨੀਆਂ ਹਨ ਨਾ ਕਿ ਹੋਰ ਲੋਕ।ਕੋਰਟ ਨੇ ਕਿਹਾ ਕਿ ਜੇ ਤੁਸੀਂ ਦੇਖੋ ਤਾਂ ਮਹਾਰਾਸ਼ਟਰ ਸਰਕਾਰ ਦੇ ਐਫੀਡੇਵਿਟ ਵਿੱਚ ਲਿਖਿਆ ਹੈ ਕਿ ਬਹੁਤ ਸਾਰੇ ਸਮਾਗਮ ਤੇ ਤਿਉਹਾਰ ਜਿਨ੍ਹਾਂ ਵਿੱਚ ਜਲਸਾ ਹੁੰਦਾ ਉਨ੍ਹਾਂ ਉੱਤੇ ਪਾਬੰਦੀ ਲਗਾਈ ਗਈ ਹੈ।

ਕੋਰਟ ਨੇ ਕਿਹਾ ਕਿ ਗਣੇਸ਼ ਚਤੁਰਥੀ ਉੱਤੇ ਪਾੰਬਦੀ ਲਗਾਈ ਗਈ ਸੀ ਤਾਂ ਜੇ ਹੁਣ ਇਸ ਸਮਾਗਮ ਲਈ ਇਜਾਜ਼ਤ ਦਿੱਤੀ ਤਾਂ ਹੋਰ ਤਿਉਹਾਰਾਂ ਲਈ ਵੀ ਇਜਾਜ਼ਤ ਮੰਗੀ ਜਾਵੇਗੀ।

ਸੋਲੀਸਿਟਰ ਜਨਰਲ ਨੇ ਐਪੇਕਸ ਕੋਰਟ ਨੂੰ ਕਿਹਾ ਕਿ ਇਹ ਉਹ ਤਿਉਹਾਰ ਨਹੀਂ ਹੈ ਜੋ ਪੂਰੇ ਮਹਾਰਾਸ਼ਟਰ ਵਿੱਚ ਮਨਾਇਆ ਜਾਂਦਾ ਹੈ। ਇਹ ਸਿਰਫ਼ ਨਾਂਦੇੜ ਵਿੱਚ ਹੀ ਹੁੰਦਾ ਹੈ ਤੇ ਇੱਕ ਭਾਈਚਾਰੇ ਅਤੇ ਬਹੁਤ ਘੱਟ ਗਿਣਤੀ ਵਿੱਚ ਹੀ ਇਸ ਦਾ ਦਾਇਰਾ ਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=vSe79kJcR8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''94d712dc-1a3e-4ed0-adda-356d3e41a975'',''assetType'': ''STY'',''pageCounter'': ''punjabi.india.story.54595653.page'',''title'': ''ਸੁਪਰੀਮ ਕੋਰਟ ਨੇ ਹਜ਼ੂਰ ਸਾਹਿਬ ਦੇ ਦਸ਼ਹਿਰਾ ਸਮਾਗਮ ਲਈ ਇਜਾਜ਼ਤ ਮੰਗਣ ’ਤੇ ਇਹ ਕਿਹਾ'',''published'': ''2020-10-19T09:51:35Z'',''updated'': ''2020-10-19T09:51:35Z''});s_bbcws(''track'',''pageView'');

Related News