ਗੁਰੂ ਗ੍ਰੰਥ ਸਾਹਿਬ ਦੇ ਗਾਇਬ ਸਰੂਪਾਂ ਬਾਰੇ ਪਤਾ ਕਰਨ ਲਈ ਬਣਿਆ SGPC ਦਾ ਪੈਨਲ ਇੱਕ ਮਹੀਨੇ ਬਾਅਦ ਕਿੱਥੇ ਪਹੁੰਚਿਆ - ਪ੍ਰੈੱਸ ਰਿਵੀਊ

Monday, Oct 19, 2020 - 08:25 AM (IST)

ਗੁਰੂ ਗ੍ਰੰਥ ਸਾਹਿਬ ਦੇ ਗਾਇਬ ਸਰੂਪਾਂ ਬਾਰੇ ਪਤਾ ਕਰਨ ਲਈ ਬਣਿਆ SGPC ਦਾ ਪੈਨਲ ਇੱਕ ਮਹੀਨੇ ਬਾਅਦ ਕਿੱਥੇ ਪਹੁੰਚਿਆ - ਪ੍ਰੈੱਸ ਰਿਵੀਊ

ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ''ਤੇ ਗਾਇਬ ਹੋਏ ਸਰੂਪਾਂ ਬਾਰੇ ਇੱਕ ਮਹੀਨੇ ਬਾਅਦ ਵੀ ਕੁਝ ਪਤਾ ਨਹੀਂ ਲੱਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਕਾਲ ਤਖ਼ਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ''ਤੇ ਗਾਇਬ ਹੋਏ 328 ਸਰੂਪਾਂ ਬਾਰੇ SGPC ਦਾ ਇੱਕ ਪੈਨਲ ਮਹੀਨਾ ਪਹਿਲਾਂ ਬਣਾਇਆ ਗਿਆ ਸੀ ਪਰ ਇਨ੍ਹਾਂ ਨਤੀਜਾ ਬੇਸਿੱਟਾ ਰਿਹਾ ਹੈ।

ਇਨ੍ਹਾਂ ਸਰੂਪਾਂ ਬਾਰੇ ਕਈ ਸਿੱਖ ਜਥੇਬੰਦੀਆਂ ਦੇ ਰੋਸ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਡੋਰ-ਟੂ-ਡੋਰ ਇਨ੍ਹਾਂ ਸਰੂਪਾਂ ਦੀ ਗਿਣਤੀ ਦਾ ਫ਼ੈਸਲਾ ਲਿਆ।

ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਇਨ੍ਹਾਂ ਦੀ ਭਾਲ ਲਈ ਆਖਿਆ ਗਿਆ ਸੀ ਅਤੇ ਬਕਾਇਦਾ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਵੀ ਦਿੱਤੇ ਗਏ ਸਨ।

ਅਕਾਲ ਤਖ਼ਤ ਵੱਲੋਂ ਇੱਕ ਮਹੀਨਾ ਪਹਿਲਾਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ SGPC ਗਾਇਬ ਹੋਏ ਸਰੂਪਾਂ ਬਾਬਤ ਬੇਨਤੀਜਾ ਹੈ।

ਇਹ ਵੀ ਪੜ੍ਹੋ:

ਪੀੜਤਾਂ ਦੀ ਆਵਾਜ਼ ਦੱਬ ਰਹੀ ਹੈ ਸਰਕਾਰ, ਇਹ ਕਿਹੋ ਜਿਹਾ ਰਾਜ ਧਰਮ? - ਸੋਨੀਆ ਗਾਂਧੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕਾਂਗਰਸ ਪਾਰਟੀ ਦੀ ਇੱਕ ਬੈਠਕ ਵਿੱਚ ਮੋਦੀ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ।

ਸੋਨੀਆ ਗਾਂਧੀ
Getty Images
ਸੋਨੀਆ ਗਾਂਧੀ ਨੇ ਦਲਿਤਾਂ ਖ਼ਿਲਾਫ਼ ਹੁੰਦੇ ਅਪਰਾਧਾਂ, ਕੋਵਿਡ-19 ਮਹਾਂਮਾਰੀ ਅਤੇ ਆਰਥਿਕ ਸੁਸਤੀ ਦਾ ਵੀ ਜ਼ਿਕਰ ਕੀਤਾ

ਨਵਭਾਰਤ ਟਾਇਮਜ਼ ਦੀ ਖ਼ਬਰ ਮੁਤਾਬਕ ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਇਸ ਸਮੇਂ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ।

ਉਨ੍ਹਾਂ ਨੇ ਦਲਿਤਾਂ ਖ਼ਿਲਾਫ਼ ਹੁੰਦੇ ਅਪਰਾਧਾਂ, ਕੋਵਿਡ-19 ਮਹਾਂਮਾਰੀ ਅਤੇ ਆਰਥਿਕ ਸੁਸਤੀ ਦਾ ਵੀ ਜ਼ਿਕਰ ਕੀਤਾ।

ਸੋਨੀਆ ਨੇ ਸਰਕਾਰ ਉੱਤੇ ਪੀੜਤਾਂ ਦੀ ਆਵਾਜ਼ ਨੂੰ ਦੱਬਣ ਦਾ ਇਲਜ਼ਾਮ ਲਗਾਇਆ ਅਤੇ ਪੁੱਛਿਆ ਕਿ ''ਇਹ ਕਿਹੋ ਜਿਹਾ ਰਾਜ ਧਰਮ ਹੈ?''

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

''ਠੰਢ ਵਿੱਚ ਕੋਵਿਡ ਦੀ ਦੂਜੀ ਲਹਿਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ''

ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਹੈ ਕਿ ਦੇਸ਼ ਵਿੱਚ ਲੰਘੇ ਤਿੰਨ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਅਤੇ ਇਨ੍ਹਾਂ ਤੋਂ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ।

ਹਿੰਦੂਸਤਾਨ ਟਾਇਮਜ਼ ਵਿੱਚ ਛਪੀ ਖ਼ਬਰ ਦੇ ਹਵਾਲੇ ਨਾਲ ਉਨ੍ਹਾਂ ਮੁਤਾਬਕ ਨਾਲ ਹੀ ਜ਼ਿਆਦਾਤਰ ਸੂਬਿਆਂ ਵਿੱਚ ਲਾਗ ਦਾ ਪ੍ਰਸਾਰ ਸਥਿਰ ਹੋਇਆ ਹੈ ਪਰ ਉਨ੍ਹਾਂ ਨੇ ਸਰਦੀ ਦੇ ਮੌਸਮ ਵਿੱਚ ਦੂਜੀ ਲਹਿਰ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ।

ਕੋਰੋਨਾਵਾਇਰਸ
Getty Images
''''ਸਰਦੀ ਦੀ ਸ਼ੁਰੂਆਤ ਹੁੰਦੇ ਹੀ ਯੂਰਪ ਦੇ ਦੇਸ਼ਾਂ ਵਿੱਚ ਲਾਗ ਦੇ ਮਾਮਲੇ ਵਧਦੇ ਦਿਖ ਰਹੇ ਹਨ''''

ਇਹ ਪੁੱਛੇ ਜਾਣ ਉੱਤੇ ਕਿ ਕੀ ਸਰਦੀ ਦੇ ਮੌਸਮ ਵਿੱਚ ਭਾਰਤ ''ਚ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ? ਪੌਲ ਨੇ ਕਿਹਾ, ''''ਸਰਦੀ ਦੀ ਸ਼ੁਰੂਆਤ ਹੁੰਦੇ ਹੀ ਯੂਰਪ ਦੇ ਦੇਸ਼ਾਂ ਵਿੱਚ ਲਾਗ ਦੇ ਮਾਮਲੇ ਵਧਦੇ ਦਿਖ ਰਹੇ ਹਨ। ਅਸੀਂ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦੇ।''''

ਪਾਕਿਸਤਾਨ ਦੇ ਕਰਾਚੀ ''ਚ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀਆਂ ਦਾ ''ਹੱਲ਼ਾ ਬੋਲ''

ਸਮਾ ਦੀ ਖ਼ਬਰ ਮੁਤਾਬਕ ਪਾਕਿਸਤਾਨ ''ਚ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ 11 ਪਾਰਟੀਆਂ ਆਲ ਪਾਰਟੀਜ਼ ਡੈਮਕ੍ਰੇਟਿਕ ਮੂਵਮੈਂਟ ਤਹਿਤ ਗੁਜਰਾਂਵਾਲਾ ਵਿੱਚ ਹੋਏ ਪਹਿਲੇ ਵੱਡੇ ਪ੍ਰਦਰਸ਼ਨ ਤੋਂ ਬਾਅਦ ਐਤਵਾਰ 18 ਅਕਤੂਬਰ ਨੂੰ ਕਰਾਚੀ ਦੇ ਜਿਨ੍ਹਾਂ ਬਾਗ਼ ਵਿੱਚ ਰੈਲੀ ਕਰਨ ਇਕੱਠੀਆਂ ਹੋਈਆਂ।

ਇਸ ਰੈਲੀ ਵਿੱਚ ਮਰੀਅਮ ਨਵਾਜ਼, ਬਿਲਾਵਲ ਭੁੱਟੋ ਸਣੇ ਕਈ ਆਗੂ ਪਹੁੰਚੇ ਸਨ।

ਪਾਕਿਸਤਾਨ
Getty Images
ਪਾਕਿਸਤਾਨ ਦੀਆਂ 11 ਸਿਆਸੀ ਪਾਰਟੀਆਂ ਇਮਰਾਨ ਖ਼ਾਨ ਖ਼ਿਲਾਫ਼ ਰੈਲੀਆਂ ਕਰ ਰਹੀਆਂ ਹਨ

ਮਰੀਅਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਹਨ ਅਤੇ ਬਿਲਾਵਲ ਭੁੱਟੋ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਬੇਟੇ ਹਨ।

ਮਰੀਅਮ ਨਵਾਜ਼ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕਰਾਚੀ ਵਿੱਚ ਜਿਸ ਤਰ੍ਹਾਂ ਪਿਆਰ ਮਿਲਿਆ ਹੈ ਉਹ ਚੇਤੇ ਰਹੇਗਾ। ਉਨ੍ਹਾਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੈ।

ਉਨ੍ਹਾਂ ਨੇ ਇਹ ਵੀ ਕਿਹਾ, ''''ਅਸੀਂ ਜਨਤਾ ਦੀ ਸਹੀ ਤਰੀਕੇ ਅਗਵਾਈ ਨਹੀਂ ਕਰ ਸਕੇ।''''

ਕਿਸਾਨਾਂ ਨੇ ਕਾਂਗਰਸੀ ਆਗੂ ਮੁਹੰਮਦ ਸਦੀਕ ਨੂੰ ਘੇਰਿਆ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਖ਼ੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਕਾਂਗਰਸ ਦੇ ਫ਼ਰੀਦਕੋਟ ਤੋਂ MP ਮੁਹੰਮਦ ਸਦੀਕ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਮੁਹੰਮਦ ਸਦੀਕ
BBC
ਸਦੀਕ ਧੂਰੀ ਹਲਕੇ ਵਿੱਚ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ

ਸਦੀਕ ਧੂਰੀ ਦੇ ਪਿੰਡ ਬੇਨੜਾ ਨੇੜੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਦੀ ਗੱਡੀ ਨੂੰ ਉੱਥੇ ਘੇਰ ਲਿਆ ਗਿਆ।

ਇਸ ਦੌਰਾਨ ਰੋਸ ਜ਼ਾਹਿਰ ਕਰਦਿਆਂ ਸਦੀਕ ਨੂੰ ਕਿਹਾ ਗਿਆ ਕਿ ਕਿਸਾਨੀ ਧਰਨਿਆਂ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਕਾਂਗਰਸੀ ਆਗੂਆਂ ਵੱਲੋਂ ਹਮਦਰਦੀ ਨਹੀਂ ਪ੍ਰਗਟਾਈ ਜਾ ਰਹੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=vSe79kJcR8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d2daef5b-434e-4e49-9129-3987ea5f68bf'',''assetType'': ''STY'',''pageCounter'': ''punjabi.india.story.54595089.page'',''title'': ''ਗੁਰੂ ਗ੍ਰੰਥ ਸਾਹਿਬ ਦੇ ਗਾਇਬ ਸਰੂਪਾਂ ਬਾਰੇ ਪਤਾ ਕਰਨ ਲਈ ਬਣਿਆ SGPC ਦਾ ਪੈਨਲ ਇੱਕ ਮਹੀਨੇ ਬਾਅਦ ਕਿੱਥੇ ਪਹੁੰਚਿਆ - ਪ੍ਰੈੱਸ ਰਿਵੀਊ'',''published'': ''2020-10-19T02:40:59Z'',''updated'': ''2020-10-19T02:40:59Z''});s_bbcws(''track'',''pageView'');

Related News