ਅਮਰੀਕੀ ਚੋਣਾਂ 2020: ਭਾਰਤ ਤੇ ਪਾਕਿਸਤਾਨ ਦੇ ਲੋਕ ਕਿਵੇਂ ਅਮਰੀਕੀ ਚੋਣਾਂ ਲਈ ਇਕੱਠੇ ਪ੍ਰਚਾਰ ਕਰ ਰਹੇ

10/18/2020 7:54:56 AM

ਅਮਰੀਕੀ ਚੋਣਾਂ
Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਮਰੀਕੀ ਮੂਲ ਦੇ ਭਾਰਤੀ ਅਤੇ ਪਾਕਿਸਤਾਨੀ ਇਕੱਠੇ ਮੁਹਿੰਮ ਚਲਾਉਂਦੇ ਹਨ, ਪਰ ਵਿਵਾਦਮਈ ਮੁੱਦਿਆਂ ''ਤੇ ਵਿਚਾਰ ਵਟਾਂਦਰੇ ਤੋਂ ਪਰਹੇਜ਼ ਕਰਦੇ ਹਨ

ਇਹ 14 ਦਸੰਬਰ, 2012 ਦੀ ਗੱਲ ਹੈ ਜਦੋਂ ਇੱਕ ਬੰਦੂਕਧਾਰੀ ਸੈਂਡੀ ਹੁੱਕ ਨੇ ਐਲੀਮੈਂਟਰੀ ਸਕੂਲ ਵਿੱਚ ਕਈ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਮਾਰ ਦਿੱਤਾ ਸੀ, ਇਸ ਖ਼ਬਰ ਨੇ ਸਭ ਨੂੰ ਸੁੰਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਭਾਰਤੀ-ਅਮਰੀਕੀ ਮੂਲ ਦੇ ਸ਼ੇਖਰ ਨਰਸਿੰਮ੍ਹਨ ਇੱਕ ਪਾਰਟੀ ਲਈ ਵ੍ਹਾਈਟ ਹਾਊਸ ਵਿੱਚ ਸਨ, ਪਰ ਉਨ੍ਹਾਂ ਦਾ ਮੂਡ ਖਰਾਬ ਹੋ ਗਿਆ ਸੀ।

ਸ਼ੇਖਰ ਨੇ ਉਸ ਸਮੇਂ ਨੂੰ ਯਾਦ ਕੀਤਾ, ''''ਇਹ ਮਾਮਲਾ ਦਬਾ ਦਿੱਤਾ ਗਿਆ ਸੀ। ਅਸੀਂ ਸਾਰੇ ਉੱਥੇ ਬੈਠੇ ਸੀ।''''

ਇੱਥੇ ਉਹ ਪਾਕਿਸਤਾਨੀ-ਅਮਰੀਕੀ ਮੂਲ ਦੇ ਦਿਲਾਵਰ ਸੱਯਦ ਨੂੰ ਪਹਿਲੀ ਵਾਰ ਮਿਲੇ ਸੀ।

ਕੈਲੀਫੋਰਨੀਆ ਵਿੱਚ ਇੱਕ ਤਕਨੀਕੀ ਉਦਯੋਗਪਤੀ ਸੱਯਦ ਨੇ ਕਿਹਾ, "ਸਾਡੇ ਦਿਲ ਮਿਲ ਗਏ।"

"ਮੈਨੂੰ ਕਮਰੇ ਵਿੱਚ ਇੱਕ ਵਿਅਕਤੀ ਮਿਲਿਆ ਜੋ ਦੱਖਣੀ ਏਸ਼ੀਆਈ ਅਮਰੀਕੀ ਸੀ ਜੋ ਮੇਰੇ ਵਾਂਗ ਹੀ ਭਾਵੁਕ ਸੀ।"

ਦੋਵੇਂ ਆਦਮੀ ਨਜ਼ਦੀਕ ਆ ਗਏ ਅਤੇ ਏਪੀਆਈ ਵਿਕਟਰੀ ਫੰਡ (ਏਪੀਆਈਪੀਐੱਫ) ਦੀ ਸਾਂਝੇ ਤੌਰ ''ਤੇ ਸਥਾਪਨਾ ਕੀਤੀ - ਇੱਕ ਪ੍ਰਮੁੱਖ ਸਮੂਹ ਜਿਸਦਾ ਮਕਸਦ ਏਸ਼ੀਅਨ ਅਮਰੀਕੀ ਅਤੇ ਪੈਸੀਫ਼ਿਕ ਆਈਲੈਂਡਜ਼ (ਏ.ਪੀ.ਆਈ.) ਨੂੰ ਰਾਸ਼ਟਰੀ ਅਤੇ ਸਥਾਨਕ ਰਾਜਨੀਤੀ ਵਿੱਚ ਲਾਮਬੰਦ ਕਰਨਾ ਅਤੇ ਉਨ੍ਹਾਂ ਨੂੰ ਉੱਚਾ ਚੁੱਕਣਾ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

ਏਏਪੀਆਈ ਵਿਚਕਾਰ ਵੋਟਰ ਰਜਿਸਟ੍ਰੇਸ਼ਨ ਅਤੇ ਮਤਦਾਨ ਹੋਰ ਭਾਈਚਾਰਿਆਂ ਲਈ ਰਾਸ਼ਟਰੀ ਔਸਤ ਤੋਂ ਘੱਟ ਦੱਸਿਆ ਜਾਂਦਾ ਹੈ।

ਨਿਵੇਸ਼ਕ ਬੈਂਕਰ ਸ਼ੇਖਰ ਨਰਸਿੰਮ੍ਹਨ ਨੇ ਕਿਹਾ ਕਿ ਉਹ ਏਏਪੀਆਈਵੀਐੱਫ ਬੋਰਡ ਵਿੱਚ ਵਿਭਿੰਨਤਾ ਚਾਹੁੰਦੇ ਸਨ।

ਉਨ੍ਹਾਂ ਨੇ ਕਿਹਾ, ''''ਦਿਲਾਵਰ ਨਾਲ ਮੇਰਾ ਕੰਮ ਕਰਨ ਦਾ ਇਹ ਕਾਰਨ ਸੀ ਕਿ ਉਹ ਦੇਸ਼ ਦੇ ਇੱਕ ਅਲੱਗ ਹਿੱਸੇ ਤੋਂ ਆਇਆ ਸੀ। ਉਸ ਦੇ ਬਹੁਤ ਸਾਰੇ ਅਜਿਹੇ ਦੋਸਤ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਸ ਦੀ ਅਲੱਗ-ਅਲੱਗ ਨੈੱਟਵਰਕ ਤੱਕ ਪਹੁੰਚ ਹੈ, ਜੋ ਮੈਂ ਨਹੀਂ ਕਰ ਸਕਦਾ।''''

ਏਏਪੀਆਈਵੀਐੱਫ ਨੇ ਜੋਅ ਬਾਇਡਨ ਨੂੰ ਜਨਵਰੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਸਮਰਥਨ ਦਿੱਤਾ ਸੀ।

https://www.facebook.com/aapivictoryfund/posts/today-we-endorsed-joe-biden-for-president-of-the-united-stateswe-believe-that-jo/1247014078829254/

ਏਸ਼ੀਅਨ ਅਮੈਰੀਕਨ ਜਾਂ ਪੈਸੀਫਿਕ ਆਈਲੈਂਡਰ (ਏ. ਪੀ. ਆਈ.) ਦੇ 2 ਕਰੋੜ ਤੋਂ ਵੱਧ ਲੋਕਾਂ ਦੇ ਅਮਰੀਕਾ ਵਿੱਚ ਰਹਿਣ ਦਾ ਅਨੁਮਾਨ ਹੈ, ਜੋ ਕਿ ਆਬਾਦੀ ਦੇ 6 ਪ੍ਰਤੀਸ਼ਤ ਤੋਂ ਵੱਧ ਬਣਦੇ ਹਨ।

ਦਿਲਾਵਰ ਅਤੇ ਸ਼ੇਖਰ ਵਿਸ਼ਵਾਸ ਕਰਦੇ ਹਨ ਕਿ ਜੋਅ ਬਾਇਡਨ ਰਾਸ਼ਟਰਪਤੀ ਵਜੋਂ ਅਮਰੀਕਾ ਦੀ ਅਗਵਾਈ ਕਰਕੇ ਇਸ ਨੂੰ ਨਿਆਂਪੂਰਨ ਅਤੇ ਵਧੇਰੇ ਬਰਾਬਰੀ ਵਾਲਾ ਬਣਾ ਦੇਣਗੇ।

ਉਨ੍ਹਾਂ ਨੇ ਉਸ ਲਈ ਮੁਹਿੰਮ ਚਲਾਈ ਅਤੇ ਉਨ੍ਹਾਂ ਦੇ ਸੰਦੇਸ਼ ਦਾ ਪਸਾਰ ਵਧਾਉਣ ਲਈ ਵਰਚੂਅਲ ਮੀਟਿੰਗਾਂ ਕੀਤੀਆਂ।

ਸੱਯਦ, ਜਿਨ੍ਹਾਂ ਨੇ ਵ੍ਹਾਈਟ ਹਾਊਸ ਕਮਿਸ਼ਨ ਵਿੱਚ ਕੰਮ ਕੀਤਾ ਹੈ, ਉਨ੍ਹਾਂ ਨੂੰ ਪੁੱਛਿਆ, "ਉਹ ਕਿਹੜੀ ਗੱਲ ਸੀ ਜਿਸ ਨੇ ਤੁਹਾਨੂੰ ਆਪਸ ਵਿੱਚ ਬੰਨ੍ਹਿਆ?"

"ਇਹ ਨਹੀਂ ਕਿ ਅਸੀਂ ਭਾਰਤੀ ਅਤੇ ਪਾਕਿਸਤਾਨੀ ਅਮਰੀਕੀ ਮੂਲ ਦੇ ਹਾਂ ਜਾਂ ਸਾਡੀ ਭਾਸ਼ਾ ਜਾਂ ਖਾਣਾ ਇੱਕੋ ਜਿਹਾ ਹੈ। ਇਹ ਇਸ ਲਈ ਹੋਇਆ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਇੱਕੋ ਜਿਹੀਆਂ ਸਨ।''''

ਮੁੱਦੇ ਜੋ ਵੰਡਦੇ ਹਨ

ਭਾਰਤ ਦੀ ਵੰਡ 1947 ਵਿੱਚ ਹੋਈ ਸੀ ਅਤੇ ਉਦੋਂ ਪਾਕਿਸਤਾਨ ਦਾ ਜਨਮ ਹੋਇਆ ਸੀ।

ਪਰਮਾਣੂ-ਹਥਿਆਰਬੰਦ ਗੁਆਂਢੀਆਂ ਨੇ ਯੁੱਧ ਲੜੇ ਹਨ, ਜੰਮੂ ਅਤੇ ਕਸ਼ਮੀਰ ਦੇ ਪੂਰੇ ਖੇਤਰ ''ਤੇ ਦਾਅਵਾ ਕਰਦੇ ਹਨ ਅਤੇ ਨਿਯਮਤ ਰੂਪ ਨਾਲ ਕਈ ਮੁੱਦਿਆਂ ''ਤੇ ਵਪਾਰ ਦਾ ਦੋਸ਼ ਲਗਾਉਂਦੇ ਹਨ।

ਅਮਰੀਕੀ ਚੋਣਾਂ
BBC
ਭਾਰਤੀ-ਅਮਰੀਕੀਆਂ ਵੱਲੋਂ CAA, NRC, NPR ਖ਼ਿਲਾਫ਼ ਅਮਰੀਕੀ ''ਚ ਹੁੰਦੇ ਮੁਜ਼ਾਹਰੇ (ਫਾਈਲ ਫੋਟੋ)

ਦੋਵਾਂ ਵਿਚਕਾਰ ਦੁਸ਼ਮਣੀ ਨੇ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ:

ਉਹ ਅਕਸਰ ਸੜਕਾਂ ''ਤੇ ਉਤਰ ਆਉਂਦੇ ਹਨ ਜਿਸ ਨਾਲ ਦੋਵਾਂ ਭਾਈਚਾਰਿਆਂ ਦੇ ਲੋਕ ਇੱਕ ਦੂਜੇ'' ਖਿਲਾਫ਼ ਨਾਅਰੇਬਾਜ਼ੀ ਕਰਦੇ ਅਤੇ ਇਲਜ਼ਾਮ ਲਾਉਂਦੇ ਰਹੇ ਹਨ।

ਪਰ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਅਮਰੀਕੀਆਂ ਵਿੱਚੋ ਕਈ ਜਿਹੜੇ ਇਤਿਹਾਸ ਦੇ ਵੱਖ-ਵੱਖ ਪੜਾਅ ਵਿੱਚ ਵੱਡੇ ਹੋਏ ਹਨ, ਕਹਿੰਦੇ ਹਨ ਕਿ ਵੰਡ ਦੇ ਉਪ ਮਹਾਂਦੀਪੀ ਮੁੱਦਿਆਂ ਨੇ ਉਨ੍ਹਾਂ ਦੇ ਨਿੱਜੀ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਉਨ੍ਹਾਂ ਨੇ ਆਪਣੀ ਪਸੰਦ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਲਈ ਇੱਕ ਦੂਜੇ ਨਾਲ ਹੱਥ ਮਿਲਾਇਆ ਹੈ।

ਦਿਲਾਵਰ ਅਤੇ ਸ਼ੇਖਰ ਵਿਵਾਦਮਈ ਕਸ਼ਮੀਰ ਜਾਂ ਗੁੰਝਲਦਾਰ ਉਪ ਮਹਾਂਦੀਪੀ ਮੁੱਦਿਆਂ ''ਤੇ ਚਰਚਾ ਨਹੀਂ ਕਰਦੇ।

ਸ਼ੇਖਰ ਨੇ ਕਿਹਾ "ਬਿਲਕੁਲ ਨਹੀਂ। ਅਸੀਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। "

"ਅਸੀਂ ਇੱਕ ਦੂਜੇ ਨੂੰ ਕਹਿੰਦੇ ਹਾਂ, ਦੇਖੋ ਇਹ ਚੋਣ ਘਰੇਲੂ ਮਸਲਿਆਂ ਬਾਰੇ ਹੈ।"

ਭਾਰਤ ਆਪਣੇ ਸ਼ਾਸਿਤ ਖਿੱਤੇ ਵਿੱਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਪਾਕਿਸਤਾਨ ਨੇ ਭਾਰਤ ਉੱਤੇ ਕਥਿਤ ਤੌਰ ''ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।

ਮੁੱਖ ਧਾਰਾ ਦਾ ਮੀਡੀਆ ਅਤੇ ਸੋਸ਼ਲ ਮੀਡੀਆ ਇਸ ਬਲਦੀ ''ਤੇ ਤੇਲ ਪਾਉਂਦੇ ਹਨ।

ਅਮਰੀਕੀ ਚੋਣਾਂ
BBC

ਨਤੀਜੇ ਵਜੋਂ ਪਹਿਲੀ ਪੀੜ੍ਹੀ ਦੇ ਭਾਰਤੀ ਅਤੇ ਪਾਕਿਤਸਾਨੀ ਮੂਲ ਦੇ ਅਮਰੀਕੀਆਂ ਲਈ ਉਨ੍ਹਾਂ ਦੀ ਵੋਟ ਇਸ ਗੱਲ ਦਾ ਪ੍ਰਗਟਾਵਾ ਬਣ ਗਈ ਹੈ ਕਿ ਉਮੀਦਵਾਰ ਉਨ੍ਹਾਂ ਦੇ ਆਪਣੇ ਮੂਲ ਦੇ ਦੇਸ਼ ਲਈ ''ਚੰਗਾ'' ਹੈ ਜਾਂ ਨਹੀਂ।

ਉਨ੍ਹਾਂ ਨੇ ਕਿਹਾ, "ਇਹ ਮਸਲੇ ਅਮਰੀਕਾ ਵਿੱਚ ਕੋਈ ਮਾਅਨੇ ਨਹੀਂ ਰੱਖਦੇ। ਤੁਹਾਡੀ ਕੋਈ ਹੋਰ ਰਾਇ ਹੋ ਸਕਦੀ ਹੈ। ਮੇਰੀ ਰਾਇ ਹੋਰ ਹੋ ਸਕਦੀ ਹੈ, ਪਰ ਮੈਂ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਦਾ। ਮੈਂ ਰੋਜ਼ਾਨਾ ਮੋਦੀ ਨਾਲ ਗੱਲ ਨਹੀਂ ਕਰ ਰਿਹਾ ਹਾਂ। ਉਹ ਹਰ ਰੋਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕਰ ਰਿਹਾ। ਇਹ ਸਾਡੇ ਮੁੱਦੇ ਨਹੀਂ ਹਨ।''''

ਭਾਰਤੀ ਅਤੇ ਪਾਕਿਸਤਾਨੀ ਅਮਰੀਕੀ ਅਖੰਡ ਨਹੀਂ ਹਨ। ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਉਨ੍ਹਾਂ ਦੇ ਵਿਅਕਤੀਗਤ ਤਜ਼ਰਬਿਆਂ ''ਤੇ ਆਧਾਰਿਤ ਹਨ।

ਦਿਲਾਵਰ ਕਹਿੰਦੇ ਹਨ, ''''ਮੈਨੂੰ ਲੱਗਦਾ ਹੈ ਕਿ 9/11 ਨੇ ਪਹਿਲੀ ਪੀੜ੍ਹੀ ਦੇ ਪਾਕਿਸਤਾਨੀ ਮੂਲ ਦੇ ਅਮਰੀਕੀਆਂ ਨੂੰ ਆਪਣੀ ਮੁਸਲਿਮ ਅਮਰੀਕੀ ਪਛਾਣ ਨੂੰ ਹੋਰ ਜ਼ਿਆਦਾ ਅਪਣਾਉਣ ਦਾ ਰੂਪ ਦਿੱਤਾ ਹੈ ਕਿਉਂਕਿ ਇਹ ਉਨ੍ਹਾਂ ਦੇ ਵਿਸ਼ਵਾਸ ਵਿੱਚ ਇੱਕ ਮਾਣ ਵਾਲੀ ਪ੍ਰਤੀਕਿਰਿਆ ਹੈ।''''

"ਖ਼ਾਸਕਰ ਟਰੰਪ ਪ੍ਰਸ਼ਾਸਨ ਵਿੱਚ ਵਾਪਰੀਆਂ ਘਟਨਾਵਾਂ ਨਾਲ, ਮੈਂ ਆਪਣੇ ਧਰਮ ਬਾਰੇ ਜਨਤਕ ਮੁਜ਼ਾਹਰਾ ਕਰਨ ''ਤੇ ਭਰੋਸਾ ਰੱਖਿਆ। ਮੈਂ ਕਿਹਾ, ਮੈਂ ਚਾਹੁੰਦਾ ਹਾਂ ਕਿ ਲੋਕ ਇਹ ਜਾਣਨ ਕਿ ਇੱਕ ਮੁਸਲਿਮ ਅਮਰੀਕੀ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ।"

ਪਰ ਅਮਰੀਕਾ ਵਿੱਚ ਪੈਦਾ ਹੋਏ ਅਤੇ ਪਾਲਣ ਪੋਸ਼ਣ ਹੋਏ ਬਹੁਤ ਸਾਰੇ ਲੋਕਾਂ ਲਈ, ਭਾਰਤ-ਪਾਕਿਸਤਾਨ ਵਿਵਾਦ ਉਨ੍ਹਾਂ ਦੇ ਮਤਲਬ ਦੀ ਚੀਜ਼ ਨਹੀਂ ਹੈ।

ਸ਼ੇਖਰ ਕਹਿੰਦੇ ਹਨ, "ਮੇਰਾ ਬੇਟਾ ਇਸ ਤੋਂ ਪਹਿਲਾਂ ਕਹੇ ਕਿ ਉਹ ਇੱਕ ਭਾਰਤੀ ਅਮਰੀਕੀ ਹੈ। ਉਹ ਇਹ ਕਹਿਣਾ ਪਸੰਦ ਕਰਦਾ ਹੈ ਕਿ ਮੈਂ ਹਿੰਦੂ ਅਮਰੀਕੀ ਹਾਂ। ਕਿਉਂਕਿ ਹਿੰਦੂ ਧਰਮ ਭਾਰਤ ਨਾਲੋਂ ਵੱਡਾ ਹੈ।''''

"ਉਹ ਕਹਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿੱਚ 50, 60 ਸਾਲ ਪਹਿਲਾਂ ਕੀ ਹੁੰਦਾ ਹੈ, ਇਸ ਦਾ ਮੈਨੂੰ ਕੀ ਲੈਣਾ ਦੇਣਾ।"

ਪਾਕਿਸਤਾਨੀ-ਅਮਰੀਕੀ ਭਾਈਚਾਰਾ ਤਕਰੀਬਨ 10 ਲੱਖ ਤੋਂ ਵੱਧ ਹੈ, ਜਦਕਿ ਭਾਰਤੀ ਅਮਰੀਕੀ ਭਾਈਚਾਰਾ ਇਸ ਨਾਲੋਂ ਸਾਢੇ ਚਾਰ ਗੁਣਾ ਵੱਡਾ ਹੈ।

ਅਮਰੀਕੀ ਚੋਣਾਂ
BBC
ਨਰਿੰਦਰ ਮੋਦੀ ਦੀ ਅਮਰੀਕਾ ਫ਼ੇਰੀ ਦੌਰਾਨ ਲੋਕਾਂ ਦੇ ਇਕੱਠ ਦੀ ਤਸਵੀਰ (ਫ਼ਾਈਲ ਫੋਟੋ)

ਦੋਵਾਂ ਭਾਈਚਾਰਿਆਂ ਵਿੱਚ ਬਹੁਗਿਣਤੀ ਡੈਮੋਕਰੈਟਿਕ ਹਨ, ਪਰ ਰਿਪਬਲੀਕਨ ਪਾਰਟੀ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਭਾਰਤ ਵਿੱਚ ਜੰਮੇ ਰਿਐਲਟਰ ਰਾਜ ਕਥੂਰੀਆ ਸੱਤ-ਅੱਠ ਸਾਲਾਂ ਤੋਂ ਪਾਕਿਸਤਾਨੀ ਅਮਰੀਕੀ ਸ਼ਾਹਾਬ ਕਰਾਨੀ ਨੂੰ ਜਾਣਦੇ ਹਨ।

ਮੈਰੀਲੈਂਡ ਰਾਜ ਵਿੱਚ ਉਨ੍ਹਾਂ ਦੇ ਘਰ 20 ਮਿੰਟ ਦੀ ਦੂਰੀ ''ਤੇ ਹਨ। ਦੋਵੇਂ ਰਿਪਬਲੀਕਨ ਟਰੰਪ ਲਈ ਔਨਲਾਈਨ ਪ੍ਰਚਾਰ ਅਤੇ ਮੁਹਿੰਮ ਚਲਾ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਪੱਤਰਕਾਰ ਵਿਨੀਤ ਖ਼ਰੇ ਨਾਲ ਜ਼ੂਮ ਕਾਲ ਦੌਰਾਨ ਚੁਟਕਲੇ ਸੁਣਾਏ ਅਤੇ ਹੱਸੇ।

ਰਾਜ ਨੇ ਕਿਹਾ, ''''ਭਾਰਤ-ਪਾਕਿਸਤਾਨ ਦੇ ਮੁੱਦੇ ਸਾਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਅਸੀਂ ਜੋ ਹਾਂ, ਉਹ ਹਾਂ।''''

ਰਾਜ ਦੇ ਮਾਤਾ-ਪਿਤਾ 1947 ਦੀ ਵੰਡ ਦੌਰਾਨ ਨਵੇਂ ਬਣੇ ਪਾਕਿਸਤਾਨ ਤੋਂ ਭਾਰਤ ਆਏ ਸਨ।

"ਪਰ ਉਸੇ ਸਮੇਂ, ਇਹ ਅਸਲ ਵਿੱਚ ਸਾਡੇ ''ਤੇ ਪ੍ਰਭਾਵ ਨਹੀਂ ਪਾਉਂਦਾ। ਜੋ ਚੀਜ਼ਾਂ ਸਾਡੇ ''ਤੇ ਅਸਰ ਪਾਉਂਦੀਆਂ ਹਨ ਉਹ ਹੈ ਸਥਾਨਕ ਰਾਜਨੀਤੀ ਅਤੇ ਸਥਾਨਕ ਚੀਜ਼ਾਂ ਜੋ ਅਸੀਂ ਕਰਦੇ ਹਾਂ।"

ਇੱਕ ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ, "ਭਾਰਤੀ ਅਮਰੀਕੀ ਇਸ ਚੋਣ ਵਿੱਚ ਅਮਰੀਕਾ-ਭਾਰਤ ਸਬੰਧਾਂ ਨੂੰ ਆਪਣੀ ਵੋਟ ਦੀ ਚੋਣ ਦਾ ਪ੍ਰਮੁੱਖ ਨਿਰਧਾਰਕ ਨਹੀਂ ਮੰਨਦੇ।"

ਆਰਥਿਕਤਾ ਅਤੇ ਸਿਹਤ ਸੰਭਾਲ ਪ੍ਰਭਾਵਸ਼ਾਲੀ ਕਮਿਊਨਿਟੀ ਲਈ ਦੋ ਸਭ ਤੋਂ ਅਹਿਮ ਮੁੱਦਿਆਂ ਦੇ ਰੂਪ ਵਿੱਚ ਸਾਹਮਣੇ ਆਏ ਹਨ।

ਸ਼ਾਹਾਬ ਨੇ ਕਿਹਾ, "ਸਾਡੀ ਚਿੰਤਾ ਇਹ ਹੈ ਕਿ ਅਸੀਂ ਟੈਕਸ ''ਤੇ ਕਿਵੇਂ ਬੱਚਤ ਕਰ ਸਕਦੇ ਹਾਂ, ਅਸੀਂ ਸਰਕਾਰੀ ਠੇਕੇ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ। ਮੈਂ ਪੈਸੇ ਕਮਾਉਣ ਲਈ ਸ੍ਰੀਨਗਰ ਨਹੀਂ ਜਾਵਾਂਗਾ।"

ਸ੍ਰੀਨਗਰ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਖੇਤਰ ਵਿੱਚ ਸਥਿਤ ਹੈ।

ਤੁਸੀਂ ਕੀ ਹਾਸਲ ਕਰਦੇ ਹੋ?

ਭਾਰਤੀ ਅਤੇ ਪਾਕਿਸਤਾਨੀ ਅਮਰੀਕੀ ਵਿਸ਼ੇਸ਼ ਰੂਪ ਨਾਲ ਮਹਾਂਮਾਰੀ ਦੌਰਾਨ ਸਭ ਤੋਂ ਅੱਗੇ ਰਹੇ ਹਨ- ਵਪਾਰ ਮਾਲਕ, ਸਿਹਤ ਪੇਸ਼ੇਵਰਾਂ ਦੇ ਰੂਪ ਵਿੱਚ, ਤਕਨੀਕੀ ਖੇਤਰ ਅਤੇ ਹੋਰਾਂ ਖੇਤਰਾਂ ਵਿੱਚ।

ਤਣਾਅਪੂਰਨ ਰਿਸ਼ਤੇ ਦੇ ਬਾਵਜੂਦ, ਉਹ ਬਹੁਤ ਕੁਝ ਸਾਂਝਾ ਕਰਦੇ ਹਨ - ਉਹ ਸਮਾਨ ਭਾਸ਼ਾਵਾਂ ਬੋਲਦੇ ਹਨ, ਇੱਕੋ ਜਿਹਾ ਭੋਜਨ ਖਾਂਦੇ ਹਨ, ਕ੍ਰਿਕਟ ਅਤੇ ਬੌਲੀਵੁੱਡ ਲਈ ਜਨੂੰਨ ਵੀ ਇੱਕੋਂ ਜਿਹਾ ਰੱਖਦੇ ਹਨ।

ਡਲਾਸ ਵਿੱਚ ਇੱਕ ਭਾਰਤੀ ਮੂਲ ਦੇ ਅਮਰੀਕੀ ਮਨੂ ਮੈਥਿਊ ਨੇ ਕਿਹਾ, ''''ਅਮਰੀਕਾ ਵਿੱਚ ਮੈਨੂੰ ਮਿਲੇ ਕੁਝ ਵਧੀਆ ਅਤੇ ਸਭ ਤੋਂ ਜ਼ਿਆਦਾ ਸਵਾਗਤ ਕਰਨ ਵਾਲੇ ਲੋਕ ਪਾਕਿਸਤਾਨੀ ਹਨ।''''

ਅਮਰੀਕੀ ਚੋਣਾਂ
BBC
ਡਾਇਸਪੌਰਾ ਦੇ ਲੋਕ ਇਸ ਵਾਰ ਕਈ ਸੂਬਿਆਂ ਵਿੱਚ ਬਾਜ਼ੀ ਪਲਟ ਸਕਦੇ ਹਨ

ਉਹ ਅਤੇ ਉਨ੍ਹਾਂ ਦੇ ਪਾਕਿਸਤਾਨੀ ਅਮਰੀਕੀ ਦੋਸਤ ਕਾਮਰਾਨ ਰਾਓ ਅਲੀ ਕਾਂਗਰਸ ਲਈ ਆਪਣੇ ਸਥਾਨਕ ਡੈਮੋਕ੍ਰੇਟ ਕੈਂਡੇਸ ਵੈਲੇਂਜ਼ੁਏਲਾ ਦਾ ਸਮਰਥਨ ਕਰਦੇ ਰਹੇ ਹਨ।

ਰਾਮ ਕਾਮਰਾਨ ਅਲੀ, ਰਾਸ਼ਟਰੀ ਬੋਰਡ, ਪਾਕਿਸਤਾਨ ਅਮੈਰਿਕਨ ਪੋਲੀਟੀਕਲ ਐਕਸ਼ਨ ਕਮੇਟੀ ਦੇ ਪ੍ਰਧਾਨ ਹਨ।

ਮਨੂ ਨੇ ਭਾਰਤ-ਪਾਕਿਸਤਾਨ ਤਣਾਅ ਵੱਲ ਇਸ਼ਾਰਾ ਕਰਦਿਆਂ ਕਿਹਾ, ''''ਅਸੀਂ ਉਸ ਸਬੰਧੀ ਗੱਲਬਾਤ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨਾਲ ਸਹਿਮਤ ਨਹੀਂ ਹੋਣ ਜਾ ਰਹੇ।''''

"ਭਾਵੇਂ ਕਾਮਰਾਨ ਨਾਲ ਲੰਬੀ ਗੱਲਬਾਤ ਕਰਨ ਲਈ ਬੈਠਣਾ ਹੋਵੇ, ਮੈਨੂੰ ਪਤਾ ਹੈ ਕਿ ਨਾ ਤਾਂ ਅਸੀਂ ਇਸ ''ਤੇ ਸਹਿਮਤ ਹੋਵਾਂਗੇ, ਨਾ ਹੀ ਇਸ ਗੱਲ ਨਾਲ ਕੋਈ ਫ਼ਰਕ ਪਏਗਾ ਕਿ ਜ਼ਮੀਨੀ ਪੱਧਰ ''ਤੇ ਕੀ ਹੋ ਰਿਹਾ ਹੈ।"

ਪਾਕਿਸਤਾਨ ਵਿੱਚ ਪੈਦਾ ਹੋਈ ਸਬਾ ਸ਼ਬਨਮ ਜਿਸ ਨੇ ਆਪਣੇ ਭਾਰਤੀ-ਅਮਰੀਕੀ ਮੂਲ ਦੇ ਦੋਸਤ ਮੁਹੰਮਦ ਉਸਮਾਨ ਨਾਲ ਮਿਲ ਕੇ ਵੈਲੇਂਜ਼ੂਏਲਾ ਲਈ ਫੰਡ ਜੁਟਾਉਣ ਅਤੇ ਪ੍ਰਚਾਰ ਕਰਨ ਲਈ ਹੱਥ ਮਿਲਾਇਆ ਹੈ, ਕਹਿੰਦੇ ਹਨ ''ਕਸ਼ਮੀਰ ਇੱਕ ਮੁੱਦਾ ਹੈ। ਅਸੀਂ ਟੁੱਟੇ ਹੋਏ ਦਿਲ ਵਾਲੇ ਹਾਂ। ਮੈਨੂੰ ਉਮੀਦ ਹੈ ਕਿ ਇਸ ਨੂੰ ਸੁਲਝਾ ਲਿਆ ਜਾਵੇਗਾ।''''

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=nisTMX8nK-E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''32f0741b-36e4-454b-87e2-c5853a02c4b6'',''assetType'': ''STY'',''pageCounter'': ''punjabi.international.story.54584943.page'',''title'': ''ਅਮਰੀਕੀ ਚੋਣਾਂ 2020: ਭਾਰਤ ਤੇ ਪਾਕਿਸਤਾਨ ਦੇ ਲੋਕ ਕਿਵੇਂ ਅਮਰੀਕੀ ਚੋਣਾਂ ਲਈ ਇਕੱਠੇ ਪ੍ਰਚਾਰ ਕਰ ਰਹੇ'',''author'': ''ਵਿਨੀਤ ਖਰੇ'',''published'': ''2020-10-18T02:23:46Z'',''updated'': ''2020-10-18T02:23:46Z''});s_bbcws(''track'',''pageView'');

Related News