ਬੰਗਲਾਦੇਸ਼ ਦੀ GDP ਗ੍ਰੋਥ ਭਾਰਤ ਨਾਲੋਂ ਚੰਗੀ ਕਿਵੇਂ ਹੈ
Saturday, Oct 17, 2020 - 04:24 PM (IST)


ਭਾਰਤ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦ) ਇਸ ਸਾਲ -10.3 ਫ਼ੀਸਦੀ ਰਹਿ ਸਕਦੀ ਹੈ।
ਜਦੋਂ ਤੋਂ ਕੌਮਾਂਤਰੀ ਮੁਦਰਾ ਕੋਸ਼ (IMF) ਨੇ ਇਹ ਕਿਆਸ ਲਗਾਇਆ ਹੈ, ਭਾਰਤ ਦੀ ਜੀਡੀਪੀ ਨਾਲੋਂ ਬੰਗਲਾਦੇਸ਼ ਦੀ ਜੀਡੀਪੀ ਦੀ ਚਰਚਾ ਵੱਧ ਚੱਲ ਰਹੀ ਹੈ।
ਆਈਐੱਮਐੱਫ਼ ਦਾ ਇੱਕ ਅੰਦਾਜ਼ਾ ਇਹ ਵੀ ਹੈ ਕਿ ਪ੍ਰਤੀ ਜੀਅ ਜੀਡੀਪੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਬੰਗਲਾਦੇਸ਼ ਭਾਰਤ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਵੇਗਾ। ਇਸੇ ਮੁੱਦੇ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਚੁੱਕਿਆ ਅਤੇ ਟਵੀਟ ਕੀਤਾ।
ਇਹ ਵੀ ਪੜ੍ਹੋ:
- ਨਿਊਜ਼ੀਲੈਂਡ ਆਮ ਚੋਣਾਂ: ਵੋਟਰ ਮਰਜ਼ੀ ਨਾਲ ਮਰਨ ਦੀ ਅਜ਼ਾਦੀ ਲਈ ਵੀ ਪਾ ਰਹੇ ਵੋਟ
- ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
- ਚੰਗਾ-ਭਲਾ, ਤੁਰਦਾ-ਫਿਰਦਾ ਸ਼ਖ਼ਸ ਵਿਟਾਮਿਨ ਦੀਆਂ ਗੋਲੀਆਂ ਕਿਉਂ ਖਾਂਦਾ ਹੈ
ਉਨ੍ਹਾਂ ਨੇ ਲਿਖਿਆ, ਭਾਜਪਾ ਸਰਕਾਰ ਦੇ ਪਿਛਲੇ ਛੇ ਸਾਲਾਂ ਦੇ ਨਫ਼ਰਤ ਭਰੇ ਰਾਸ਼ਟਰਵਾਦ ਦੀ ਸਭ ਤੋਂ ਠੋਸ ਉਪਲਬਧੀ ਇਹੀ ਰਹੀ ਹੈ: ਬੰਗਲਾਦੇਸ਼ ਵੀ ਭਾਰਤ ਨੂੰ ਪਿੱਛੇ ਛੱਡਣ ਵਾਲਾ ਹੈ।"
https://twitter.com/RahulGandhi/status/1316224292347023360
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਦੀ ਪ੍ਰਤੀ ਜੀਅ ਜੀਡੀਪੀ ਦੀ ਤੁਲਨਾ ਕਰਦਾ ਗ੍ਰਾਫ਼ ਵੀ ਸਾਂਝਾ ਕੀਤਾ।ਇਸ ਬਾਰੇ ਉੱਘੇ ਅਰਥਸ਼ਾਸਤਰੀ ਕੌਸ਼ਿਕ ਬਾਸੂ ਨੇ ਟਵੀਟ ''ਚ ਲਿਖਿਆ, "ਆਈਐੱਮਐੱਫ਼ ਦੇ ਅੰਦਾਜ਼ੇ ਮੁਤਾਬਕ ਪ੍ਰਤੀ ਵਿਅਕਤੀ ਜੀਡੀਪੀ ਵਿੱਚ ਬੰਗਾਲਾਦੇਸ਼ ਭਾਰਤ ਨੂੰ 2021 ਵਿੱਚ ਪਿੱਛੇ ਛੱਡ ਦੇਵੇਗਾ। ਉਭਰਦੀ ਹੋਈ ਆਰਥਿਤਕਾ ਵਾਲੇ ਦੇਸ਼ ਇੰਨਾ ਵਧੀਆ ਕਰ ਰਹੇ ਹਨ। ਇਹ ਇੱਕ ਵਧੀਆ ਖ਼ਬਰ ਹੈ।"
"ਪਰ ਭਾਰਤ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਪੰਜ ਸਾਲ ਪਹਿਲਾਂ ਤੱਕ ਬੰਗਲਾਦੇਸ਼ ਭਾਰਤ ਤੋਂ 25 ਫੀਸਦੀ ਪਿੱਛੇ ਸੀ। ਦੇਸ਼ ਨੂੰ ਬੋਲਡ ਰਾਜਕੋਸ਼ੀ/ਮੁਦਰਾ ਨੀਤੀ ਦੀ ਲੋੜ ਹੈ।"
https://twitter.com/kaushikcbasu/status/1316567126115848193
ਭਾਰਤ ਤੇ ਬੰਗਲਾਦੇਸ਼ ਦੀ ਜੀਡੀਪੀ ਦੀ ਤੁਲਨਾ ਕਿੰਨੀ ਜਾਇਜ਼?
ਕੌਮਾਂਤਰੀ ਮੁਦਰਾ ਕੋਸ਼ ਨੇ ਭਾਰਤ ਦੀ ਜੀਡੀਪੀ ਦਾ ਕਿਆਸ -10.3 ਫ਼ੀਸਦੀ ਲਾਇਆ ਹੈ। ਜਦਕਿ ਬੰਗਲਾਦੇਸ਼ ਲਈ ਇਹੀ ਕਿਆਸ 3.8 ਫ਼ੀਸਦੀ ਹੈ। ਬੰਗਲਾਦੇਸ਼ ਤੋਂ ਇਲਾਵਾ ਚੀਨ, ਮਿਆਂਮਾਰ ਦੀ ਜੀਡੀਪੀ ਬਾਰੇ ਵੀ ਪੌਜ਼ੀਟਿਵ ਅੰਦਾਜ਼ੇ ਲਾਏ ਗਏ ਹਨ।
ਆਰਥਿਕਤਾ ਦੇ ਪੱਖੋਂ ਚੀਨ ਭਾਰਤ ਤੋਂ ਬਿਹਤਰ ਰਿਹਾ ਹੈ। ਇਸ ਲਈ ਹੁਣ ਲੋਕ ਬੰਗਲਾਦੇਸ਼ ਨਾਲ ਭਾਰਤ ਦੀ ਤੁਲਨਾ ਕਰਨ ਲੱਗੇ ਹਨ।

ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਤੁਲਨਾ ਕਿਤੇ ਸੇਬ ਅਤੇ ਸੰਤਰੇ ਵਿਚਕਾਰ ਤੁਲਨਾ ਕਰਨ ਵਰਗਾ ਤਾਂ ਨਹੀਂ ਹੈ।ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਭਾਰਤੀ ਮੀਡੀਆ ਵਿੱਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਛਪੀ ਖ਼ਬਰ ਮੁਤਾਬਕ ਭਾਰਤ ਦੀ ਵਸੋਂ ਬੰਗਲਾਦੇਸ਼ ਨਾਲੋਂ ਅੱਠ ਗੁਣਾ ਵੱਡੀ ਹੈ। ਦੂਜੀ ਗੱਲ ਇਹ ਕਿ 2019 ਵਿੱਚ ਭਾਰਤ ਦੀ ਖ਼ਰੀਦ ਸਮਰੱਥਾ 11 ਗੁਣਾ ਵੱਡੀ ਸੀ।
ਮਤਲਬ ਇਹ ਕਿ ਬੰਗਲਾਦੇਸ਼ ਦੇ ਇਹ ਅੰਕੜੇ ਅਸਥਾਈ ਹਨ, ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
https://twitter.com/TheDailyPioneer/status/1316336482458583040
ਪ੍ਰਤੀ ਵਿਅਕਤੀ ਜੀਡੀਪੀ ਦੱਸਦੀ ਹੈ ਕਿ ਕਿਸੇ ਦੇਸ਼ ਦਾ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਿੰਨਾ ਆਰਥਿਕ ਉਤਪਾਦਨ ਹੈ। ਇਸ ਦੀ ਗਣਨਾ ਕੁੱਲ ਜੀਡੀਪੀ ਨੂੰ ਦੇਸ਼ ਦੇ ਕੁੱਲ ਆਬਾਦੀ ਨਾਲ ਵੰਡ ਕੇ ਕੀਤੀ ਜਾਂਦੀ ਹੈ।
ਸਾਫ਼ ਹੈ ਕਿ ਜਿੰਨੀ ਆਬਾਦੀ ਵਧੇਰੇ ਹੋਵੇਗੀ ਭਾਗਫ਼ਲ ਉਨਾਂ ਹੀ ਘੱਟ ਹੋਵੇਗਾ।
ਪ੍ਰੋਫ਼ੈਸਰ ਪ੍ਰਬੀਰ ਡੇ ਇੰਟਰਨੈਸ਼ਨਲ ਟਰੇਡ ਐਂਡ ਇਕਾਨਮੀ ਦੇ ਜਾਣਕਾਰ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਇਨ੍ਹਾਂ ਅੰਕੜਿਆਂ ਨੂੰ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹੋ ਕੇ ਪੇਸ਼ ਕੀਤਾ ਜਾ ਰਿਹਾ ਹੈ। ਭਾਰਤ ਦੀ ਆਰਥਿਕਤਾ ਵਿੱਚ ਆਈ ਕਮੀ ਆਰਜ਼ੀ ਹੈ ਅਤੇ ਜਲਦੀ ਹੀ ਇਸ ਵਿੱਚ ਸੁਧਾਰ ਹੋਵੇਗਾ।''''
"ਅਜਿਹਾ ਇਸ ਲਈ ਕਿ ਬੰਗਲਾਦੇਸ਼ ਦੀ ਆਰਥਿਕਤਾ ਭਾਰਤ ਨਾਲੋਂ ਬਹੁਤ ਛੋਟੀ ਹੈ। ਉਨ੍ਹਾਂ ਦੀ ਆਰਥਿਕਤਾ 250 ਬਿਲੀਅਨ ਡਾਲਰ ਦੇ ਲਗਭਗ ਹੈ ਜਦ ਕਿ ਭਾਰਤ ਦੀ 2.7 ਟ੍ਰਿਲੀਅਨ ਡਾਲਰ ਦੀ ਹੈ।"
ਇਹ ਵੀ ਪੜ੍ਹੋ:
- GDP :ਅਰਥਚਾਰਾ ਪੈਰਾਂ ਸਿਰ ਕਰਨ ਲਈ ਮੋਦੀ ਸਰਕਾਰ ਨੂੰ ਕੀ ਕਰਨਾ ਚਾਹੀਦਾ
- GDP ਕੀ ਹੁੰਦੀ ਹੈ ਅਤੇ ਇਸਦੇ ਵਧਣ ਜਾਂ ਘਟਣ ਦਾ ਤੁਹਾਡੀ ਜੇਬ ’ਤੇ ਕੀ ਅਸਰ
- ਮੋਦੀ ਸਰਕਾਰ ਸੁਸਤ ਅਰਥਚਾਰੇ ਨਾਲ ਇੰਝ ਨਜਿੱਠੇਗੀ
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਣਨਾ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵੱਲੋਂ ਜਮ੍ਹਾਂ ਕਰਵਾਏ ਗਏ ਅੰਕੜਿਆਂ ਉੱਪਰ ਅਧਾਰਿਤ ਹੈ ਨਾ ਕਿ ਆਈਐੱਮਐੱਫ਼ ਨੇ ਆਪ ਇਹ ਗਣਨਾ ਕੀਤੀ ਹੈ।ਦੂਜੀ ਗੱਲ ਜਿੱਥੇ ਕੋਰੋਨਾ ਕਾਰਨ ਪਹਿਲੀ ਤਿਮਾਹੀ ਦੌਰਾਨ ਭਾਰਤ ਦੀ ਜੀਡੀਪੀ -23.9 ਫ਼ੀਸਦੀ ''ਤੇ ਪਹੁੰਚ ਗਈ ਸੀ ਉੱਥੇ ਹੀ ਬੰਗਲਾਦੇਸ਼ ਦੀ ਜੀਡੀਪੀ ਇੰਨੀ ਨਹੀਂ ਟੁੱਟੀ ਸੀ। ਭਾਰਤ ਵਰਗਾ ਲੌਕਡਾਊਨ ਵੀ ਦੂਜੇ ਦੇਸ਼ਾਂ ਵਿੱਚ ਨਹੀਂ ਲਾਇਆ ਗਿਆ ਇਸ ਦਾ ਅਸਰ ਵੀ IMF ਦੇ ਤਾਜ਼ਾ ਅਨੁਮਾਨ ਵਿੱਚ ਦਿਖਦਾ ਹੈ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=4s
ਪ੍ਰਬੀਰ ਇਹ ਵੀ ਕਹਿੰਦੇ ਹਨ ਕਿ ਬੰਗਲਾਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਉੱਪਰ ਆ ਰਹੀ ਹੈ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ।
ਬੰਗਲਾਦੇਸ਼ ਦੀ ਆਰਥਿਕਤਾ
1971 ਵਿੱਚ ਅਜ਼ਾਦੀ ਮਿਲਣ ਤੋਂ ਬਾਅਦ ਬੰਗਲਾਦੇਸ਼ ਨੇ ਕਈ ਸੰਕਟਾਂ ਦਾ ਸਾਹਮਣਾ ਕੀਤਾ ਹੈ। 1974 ਵਿੱਚ ਭਿਆਨਕ ਅਕਾਲ, ਗਰੀਬੀ, ਕੁਦਰਤੀ ਆਫ਼ਤਾਂ ਅਤੇ ਮੌਜੂਦਾ ਸ਼ਰਣਾਰਥੀ ਸੰਕਟ ਇਹ ਸਭ ਬੰਗਲਾਦੇਸ਼ ਦੇ ਸਾਹਮਣੇ ਰਹੇ ਹਨ।

ਇਸ ਸਮੇਂ ਬੰਗਲਾਦੇਸ਼ ਦੀ ਜਨਸੰਖਿਆ ਲਗਭਗ 17 ਕਰੋੜ ਹੈ।
ਬੰਗਲਾਦੇਸ਼ ਦੀ ਆਰਥਿਕਤਾ ਵਿੱਚ ਉੱਥੋਂ ਦੇ ਕੱਪੜਾ ਉਦਯੋਗ ਅਤੇ ਪ੍ਰਵਾਸੀ ਬੰਗਲਾਦੇਸ਼ੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਨਿਰਮਾਣ ਖੇਤਰ ''ਚ ਬੰਗਲਾਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ।
ਕੱਪੜੇ ਵਿੱਚ ਦੇਸ਼ ਚੀਨ ਤੋਂ ਬਾਅਦ ਦੂਜੇ ਨੰਬਰ ''ਤੇ ਹੈ ਅਤੇ ਕੱਪੜੇ ਦੇ ਐਕਸਪੋਰਟ ਖੇਤਰ ਵਿੱਚ ਸਲਾਨਾ 15 ਤੋਂ 17 ਫ਼ੀਸਦੀ ਦੀ ਦਰ ਨਾਲ ਵਿਕਾਸਸ਼ੀਲ ਹੈ।
ਦੂਜੇ ਪਾਸੇ ਭਾਰਤ ਵਿੱਚ ਨਿਰਮਾਣ ਖੇਤਰ ਵਿੱਚ ਪਿਛਲੇ ਦਿਨੀਂ ਸਭ ਤੋਂ ਵਧੇਰੇ ਗਿਰਾਵਟ ਦੇਖੀ ਗਈ। ਪਹਿਲੀ ਤਿਮਾਹੀ ਵਿੱਚ ਇਹ ਖੇਤਰ -39.3 ਫ਼ੀਸਦੀ ਰਿਹਾ ਸੀ।
ਵਿਦੇਸ਼ਾਂ ਵਿੱਚ ਵਸਦੇ ਪਰਵਾਸੀ ਬੰਗਲਾਦੇਸ਼ੀ ਜੋ ਪੈਸਾ ਹਰ ਸਾਲ ਆਪਣੇ ਦੇਸ਼ ਭੇਜਦੇ ਹਨ ਉਸ ਵਿੱਚ ਸਲਾਨਾ 18 ਫ਼ੀਸਦੀ ਵਾਧਾ ਹੋ ਰਿਹਾ ਹੈ ਅਤੇ 2019 ਵਿੱਚ ਪ੍ਰਵਾਸੀ ਬੰਗਲਾਦੇਸ਼ੀਆਂ ਨੇ 19 ਅਰਬ ਡਾਲਰ ਆਪਣੇ ਦੇਸ਼ ਭੇਜਿਆ।ਇਸ ਉੱਪਰ ਵੀ ਕੋਰੋਨਾ ਮਹਾਂਮਾਰੀ ਦਾ ਅਸਰ ਪਿਆ ਹੈ।
ਬੰਗਲਾਦੇਸ਼ ਵਿੱਚ ਕੋਰੋਨਾ ਦਾ ਹਾਲ
ਬੰਗਲਾਦੇਸ਼ ਵਿੱਚ ਕੋਰੋਨਾ ਦਾ ਪਹਿਲਾ ਕੇਸ 8 ਮਾਰਚ 2020 ਨੂੰ ਮਿਲਿਆ ਸੀ। 23 ਮਾਰਚ 2020 ਨੂੰ ਸਰਕਾਰ ਨੇ ਐਲਾਨ ਕੀਤਾ ਕਿ 26 ਮਾਰਚ ਤੋਂ 30 ਮਈ ਤੱਕ ਸਰਕਾਰੀ ਛੁੱਟੀ ਰਹੇਗੀ। ਬੈਂਕ ਘੱਟ ਸਮੇਂ ਲਈ ਹੀ ਸਹੀ ਪਰ ਕੰਮ ਕਰਦੇ ਰਹੇ। 8 ਅਪ੍ਰੈਲ ਨੂੰ ਰੋਹਿੰਗਿਆ ਕੈਂਪ ਵਿੱਚ ਵੀ ਪਾਬੰਦੀਆਂ ਲਾ ਦਿੱਤੀਆਂ ਗਈਆਂ।

24 ਮਾਰਚ ਨੂੰ ਦੇਸ਼ ਵਿਆਪੀ ਲੌਕਡਾਊਨ ਲਾਇਆ ਗਿਆ ਪਰ ਉਸ ਤੋਂ ਪਹਿਲਾਂ ਸੂਬੇ ਆਪਣੇ ਪੱਧਰ ''ਤੇ ਪਾਬੰਦੀਆਂ ਲਗਾ ਰਹੇ ਸਨ। 31 ਮਈ ਨੂੰ ਬਹੁਤ ਕੁੱਝ ਖੋਲ੍ਹ ਦਿੱਤਾ ਗਿਆ। ਜਦਕਿ ਭਾਰਤ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਰੀਜ਼ ਜਨਵਰੀ ਦੇ ਅੰਤ ਵਿੱਚ ਸਾਹਮਣੇ ਆਇਆ ਪਰ ਦੇਸ਼ ਵਿਆਪੀ ਲੌਕਡਾਊਨ 24 ਮਾਰਚ ਨੂੰ ਲਾਇਆ ਗਿਆ। ਇਸ ਤੋਂ ਪਹਿਲਾਂ ਕੁਝ ਸੂਬਿਆਂ ਨੇ ਆਪੋ-ਆਪਣੇ ਪੱਧਰ ''ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਪਹਿਲੀ ਵਾਰ ਲੌਕਡਾਊਨ ਵਿੱਚ 15 ਅਪ੍ਰੈਲ ਤੋਂ ਕੁਝ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਦੀ ਖੁੱਲ੍ਹ ਦਿੱਤੀ ਗਈ ਪਰ ਦੂਜੀਆਂ ਪਾਬੰਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ 15 ਸਤੰਬਰ ਤੱਕ ਕੁਝ ਨਾ ਕੁਝ ਪਾਬੰਦੀਆਂ ਅਮਲ ਵਿੱਚ ਜ਼ਰੂਰ ਰਹੀਆਂ।ਆਈਐੱਮਐੱਫ਼ ਦੇ ਮੁਤਾਬਕ ਬੰਗਲਾਦੇਸ਼ ਦੀ ਆਰਥਿਕਤਾ ਕੋਰੋਨਾ ਦੇ ਦੌਰ ਵਿੱਚ ਦੋ ਕਾਰਨਾਂ ਕਰ ਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ।
- ਪਹਿਲਾ ਰੇਮਿਟੈਂਸ (ਪ੍ਰਵਾਸੀ ਬੰਗਲਾਦੇਸ਼ੀਆਂ ਵੱਲੋਂ ਵਤਨ ਭੇਜੇ ਜਾਂਦੇ ਪੈਸੇ ਵਿੱਚ ਕਮੀ ਆਈ) ਜੋ ਕਿ ਦੇਸ਼ ਦੀ ਕੁੱਲ ਜੀਡੀਪੀ ਦਾ ਪੰਜ ਫ਼ੀਸਦੀ ਹੈ।
- ਦੂਜਾ ਰੇਡੀਮੇਡ ਕੱਪੜਿਆਂ ਦੀ ਬਰਾਮਦੀ ਵਿੱਚ ਕਮੀ ਦਾ ਆਉਣਾ। ਜੋ ਕਿ ਬੰਗਲਾਦੇਸ਼ ਦੀ ਕੁੱਲ ਬਰਾਮਦ ਦਾ ਲਗਭਗ 80 ਫ਼ੀਸਦੀ ਹੈ।
ਮੀਂਹ ਅਤੇ ਹੜ੍ਹਾਂ ਨੇ ਵੀ ਅਸਰ ਪਾਇਆ ਅਤੇ ਤਬਾਹੀ ਮਚਾਈ। ਆਈਐੱਮਐੱਫ਼ ਨੇ ਭਾਰਤ ਦੀ ਆਰਥਿਕਤਾ ਵਿੱਚ ਆਈ ਕਮੀ ਲਈ ਕੋਰੋਨਾ ਅਤੇ ਉਸ ਕਾਰਨ ਲੱਗੇ ਲੌਕਡਾਊਨ ਨੂੰ ਜ਼ਿੰਮੇਵਾਰ ਦੱਸਿਆ ਹੈ।
ਬੰਗਲਾਦੇਸ਼ ਦੀ ਆਰਥਿਕਤਾ ਕਿਵੇਂ ਵਿਕਾਸ ਕਰ ਰਹੀ ਹੈ?
ਬੰਗਲਾਦੇਸ਼ ਦੀ ਕੱਪੜਾ ਸਨਅਤ ਲਈ ਸਾਲ 2013 ਵਿੱਚ ਰਾਣਾ ਪਲਾਜ਼ਾ ਘਟਨਾ ਕਿਸੇ ਧੱਕੇ ਤੋਂ ਘੱਟ ਨਹੀਂ ਸੀ। ਕੱਪੜਾ ਫੈਕਟਰੀ ਦੀ ਇਹ ਬਹੁ-ਮੰਜ਼ਿਲਾ ਇਮਾਰਤ ਢਹਿ ਗਈ ਅਤੇ ਹਾਦਸੇ ਵਿੱਚ 1,130 ਜਣੇ ਮਾਰੇ ਗਏ ਸਨ।
ਇਸ ਤੋਂ ਬਾਅਦ ਬੰਗਲਾਦੇਸ਼ ਤੋਂ ਕੰਮ ਕਰ ਰਹੇ ਕਈ ਕੌਮਾਂਤਰੀ ਬਰਾਂਡ ਕਈ ਕਿਸਮ ਦੇ ਸੁਧਾਰਾਂ ਲਈ ਮਜਬੂਰ ਹੋਏ ਸਨ।

ਬੰਗਲਾਦੇਸ਼ ਸਰਕਾਰ ਨੇ ਨਿਯਮਾਂ ਵਿੱਚ ਕਈ ਕਿਸਮ ਦੀਆਂ ਤਬਦਲੀਆਂ ਕੀਤੀਆਂ। ਫੈਕਟਰੀਆਂ ਨੂੰ ਅਪਗਰੇਡ ਕੀਤਾ ਗਿਆ ਅਤੇ ਇਸ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਸਥਿਤੀ ਵਿੱਚ ਸੁਧਾਰ ਲਈ ਕਦਮ ਚੁੱਕੇ ਸਨ।
ਬੰਗਲਾਦੇਸ਼ ਵਿੱਚ ਕੱਪੜਿਆਂ ਦੀ ਸਿਲਾਈ ਦਾ ਕੰਮ ਵੱਡੇ ਪੱਧਰ ''ਤੇ ਹੁੰਦਾ ਹੈ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। 2013 ਤੋਂ ਬਾਅਦ ਹੁਣ ਤੱਕ ਆਟੋਮੈਟਿਕ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ। ਪਹਿਲੀ ਗੱਲ - ਪ੍ਰੋਫੈਸਰ ਪ੍ਰਬੀਰ ਦਾ ਮੰਨਣਾ ਹੈ ਕਿ ਬੰਗਲਾਦੇਸ਼ ਹਾਲੇ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਹੈ ਅਤੇ ਵਿਕਾਸ ਦੀ ਗੁੰਜਾਇਸ਼ ਬਾਕੀ ਹੈ।
ਦੂਜੀ ਗੱਲ - ਬੰਗਲਾਦੇਸ਼ ਵਿੱਚ ਭਾਰਤ ਵਰਗੇ ਮਤਭੇਦ ਨਹੀਂ ਹਨ। ਭਾਰਤ ਵਿੱਚ ਜੇ ਕੇਂਦਰ ਸਰਕਾਰ ਕੋਈ ਗੱਲ ਕਰਦੀ ਹੈ ਤਾਂ ਕੋਈ ਸੂਬਾ ਸਰਕਾਰ ਉਸ ਦਾ ਵਿਰੋਧ ਕਰਦੀ ਹੈ।
ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਗੱਲ ਸਾਰੇ ਮੰਨਦੇ ਹਨ। ਵਖਰੇਵੇਂ ਉੱਥੇ ਵੀ ਹਨ ਪਰ ਭਾਰਤ ਜਿੰਨੇ ਤਿੱਖੇ ਨਹੀਂ ਹਨ।
ਤੀਜੀ ਗੱਲ - ਅਰਥਸ਼ਾਸਤਰੀ ਕੌਸ਼ਿਕ ਬਾਸੂ ਕਹਿੰਦੇ ਹਨ ਕਿ ਉੱਥੇ ਔਰਤਾਂ ਦਾ ਸਸ਼ਕਤੀਕਰਣ ਵੀ ਤੇਜ਼ੀ ਨਾਲ ਹੋ ਰਿਹਾ ਹੈ। ਬੰਗਲਾਦੇਸ਼ ਦੀ ਸਿਆਸਤ ਵਿੱਚ ਵੀ ਔਰਤਾਂ ਦਾ ਦਬਦਬਾ ਰਿਹਾ ਹੈ। ਕੱਪੜਾ ਸਨਅਤ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਕਾਫ਼ੀ ਹੈ।
ਜਦੋਂ ਸਮਾਜ ਵਿੱਚ ਔਰਤਾਂ ਸਰਗਰਮ ਹੁੰਦੀਆਂ ਹਨ ਤਾਂ ਵਿਕਾਸ ਤੇਜ਼ ਗਤੀ ਨਾਲ ਹੁੰਦਾ ਹੈ।
ਚੌਥੀ ਗੱਲ - ਪ੍ਰਬੀਰ ਮੁਤਾਬਕ ਬੰਗਲਾਦੇਸ਼ ਦੀ ਮਾਰਕਿਟ ਵੈਲਿਊ ਵੀ ਉਸ ਦੇ ਪੱਖ ਵਿੱਚ ਹੈ। ਦੁਨੀਆਂ ਭਰ ਵਿੱਚ ਬੰਗਲਾਦੇਸ਼ੀ ਕੱਪੜਿਆਂ ਦੀ ਚੰਗੀ ਪਛਾਣ ਹੈ। ਇਸ ਦਾ ਸਿਹਰਾ ਉੱਥੋਂ ਦੀ ਸਰਕਾਰੀ ਪ੍ਰਣਾਲੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਸ ਦੇਸ਼ ਨੂੰ ਬੰਗਲਾਦੇਸ਼ ਆਪਣਾ ਸਮਾਨ ਵੇਚਦਾ ਹੈ ਉਹ ਦੇਸ਼ ਦੋਬਾਰਾ ਵੀ ਸਮਾਨ ਖ਼ਰੀਦਣ ਲਈ ਉਸ ਕੋਲ ਪਹੁੰਚਦਾ ਹੈ।ਬੰਗਲਾਦੇਸ਼ ਸਰਕਾਰ ਸਿੱਖਿਆ, ਸਿਹਤ ਅਤੇ ਭੋਜਨ ਉੱਪਰ ਬਿਹਤਰ ਖ਼ਰਚ ਕਰਦੀ ਹੈ। ਵੱਖ-ਵੱਖ ਹਿਊਮਨ ਡਿਵੈਲਪਮੈਂਟ ਇੰਡੈਕਸਾਂ ਵਿੱਚ ਉਹ ਭਾਰਤ ਤੋਂ ਅੱਗੇ ਹੈ।

ਕਿਸੇ ਵੀ ਦੇਸ਼ ਦੀ ਜੀਡੀਪੀ ਇਸ ਗੱਲ ''ਤੇ ਨਿਰਭਰ ਕਰਦੀ ਹੈ ਕਿ ਲੋਕਾਂ ਅਤੇ ਸਰਕਾਰ ਕੋਲ ਖ਼ਰਚ ਕਰਨ ਲਈ ਕਿੰਨਾ ਪੈਸਾ ਹੈ। ਉੱਥੋਂ ਦੀ ਸਰਕਾਰ ਨੇ ਸਮਾਜਿਕ ਵਿਕਾਸ ਦੀਆਂ ਵੱਖ-ਵੱਖ ਸਕੀਮਾਂ ਉੱਪਰ ਵਧੀਆ ਖ਼ਰਚ ਕੀਤਾ ਹੈ।ਇਸ ਖ਼ਰਚ ਨੂੰ ਸਰਕਾਰ ਨੇ ਆਪਣੇ ਖਾਤੇ ਵਿੱਚ ਦਿਖਾਇਆ ਇਸੇ ਕਾਰਨ ਜੀਡੀਪੀ ਦੇ ਅੰਕੜੇ ਵੀ ਵਧੀਆ ਹਨ।
ਹਾਲਾਂਕਿ ਪ੍ਰਬੀਰ ਕਹਿੰਦੇ ਹਨ, "ਐੱਫਡੀਆਈ ਅਤੇ ਈਜ਼ ਆਫ਼ ਬਿਜ਼ਨਸ ਵਿੱਚ ਬੰਗਲਾਦੇਸ਼ ਕੁਝ ਪਿੱਛੇ ਹੈ। ਨੋਜਨਾਵਾਂ ਲਈ ਉੱਥੇ ਫਾਸਟ ਟਰੈਕ ਕਲੀਅਰੈਂਸ ਦੀ ਸਹੂਲਤ ਨਹੀਂ ਹੈ। ਬੰਗਲਾਦੇਸ਼ ਵਿੱਚ ਸਰਕਾਰ ਕੇਸ ਤੋਂ ਕੇਸ ਦੀ ਬੁਨਿਆਦ ਤੇ ਪ੍ਰਵਾਨਗੀ ਦਿੰਦੀ ਹੈ।"
"ਫਿਰ ਵੀ ਕੋਰੋਨਾ ਦੇ ਦੌਰ ਵਿੱਚ 16 ਕੰਪਨੀਆਂ ਚੀਨ ਵਿੱਚੋਂ ਨਿਕਲ ਕੇ ਬੰਗਲਾਦੇਸ਼ ਚਲੀਆਂ ਗਈਆਂ। ਢਾਕਾ ਤੋਂ 30 ਕਿੱਲੋਮੀਟਰ ਦੂਰ ਹੌਂਡਾ ਕੰਪਨੀ ਨੇ ਆਪਣਾ ਪਲਾਂਟ ਹਾਲ ਹੀ ਵਿੱਚ ਲਾਇਆ ਹੈ। ਇਸ ਦਾ ਮਤਲਬ ਹੈ ਕਿ ਉੱਥੋਂ ਦੀ ਸਰਕਾਰ ਨਾਲ ਬਿਜ਼ਨਸ ਕਰਨ ਵਿੱਚ ਹੋਰ ਦੇਸ਼ਾਂ ਦੀ ਵੀ ਦਿਲਚਸਪੀ ਹੈ।"
"ਬੰਗਲਾਦੇਸ਼ ਵਿੱਚ ਲੋਕਲ ਕੰਪਨੀਆਂ ਨੂੰ ਭੂਮੀਪੁੱਤਰ ਕਿਹਾ ਜਾਂਦਾ ਹੈ। ਇਹ ਕੰਪਨੀਆਂ ਵੀ ਵਧੀਆ ਵਿਕਾਸ ਕਰ ਰਹੀਆਂ ਹਨ।"ਬੰਗਲਾਦੇਸ਼ ਦੀ ਜੀਡੀਪੀ ਬਿਹਤਰ ਕਿਵੇਂ ਹੈ ਇਸ ਸਵਾਲ ਦਾ ਜਵਾਬ ਪ੍ਰਬੀਰ ਦਿੰਦੇ ਹਨ, "ਬੰਗਲਾਦੇਸ਼ ਦੀ ਸਰਕਾਰ ਨੇ ਆਰਥਿਕਤਾ ਨੂੰ ਸੁਧਾਰਨ ਲਈ ਪੌੜ੍ਹੀ ਦੇ ਰਾਹੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਭਾਰਤ ਵਾਂਗ ਲਿਫ਼ਟ ਦਾ ਰਾਹ ਲਿਆ ਹੈ।"
"ਲਿਫ਼ਟ ਵਿੱਚ ਤਕਨੀਕੀ ਖ਼ਰਾਬੀ ਕਾਰਨ ਤੁਸੀਂ ਇੱਕ ਥਾਵੇਂ ਫਸ ਸਕਦੇ ਹੋ ਪਰ ਪੌੜ੍ਹੀ ਹੋਵੇ ਤਾਂ ਉੱਤਰਨਾ-ਚੜ੍ਹਨਾ ਵਧੇਰੇ ਸੌਖਾ ਹੁੰਦਾ ਹੈ।"ਦੋਹਾਂ ਦੇਸ਼ਾਂ ਦੀ ਅਰਥਿਕਤਾ ਵਿੱਚ ਇਹੀ ਫ਼ਰਕ ਹੈ।
ਇਹ ਵੀ ਪੜ੍ਹੋ:
- ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
- ''ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ''
- ਬੀਸੀਜੀ ਟੀਕਾ : ਕੋਰੋਨਾਵਾਇਰਸ ਖਿਲਾਫ਼ ਜੰਗ ''ਚ ਨਵਾਂ ਹਥਿਆਰ ਬਣ ਰਹੀ ਵੈਕਸੀਨ
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=EQY7V35in4A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cbdabea2-73dc-4757-8189-b0d4a725b91f'',''assetType'': ''STY'',''pageCounter'': ''punjabi.india.story.54570788.page'',''title'': ''ਬੰਗਲਾਦੇਸ਼ ਦੀ GDP ਗ੍ਰੋਥ ਭਾਰਤ ਨਾਲੋਂ ਚੰਗੀ ਕਿਵੇਂ ਹੈ'',''author'': ''ਸਰੋਜ ਸਿੰਘ'',''published'': ''2020-10-17T10:46:29Z'',''updated'': ''2020-10-17T10:46:29Z''});s_bbcws(''track'',''pageView'');