ਚੰਗਾ-ਭਲਾ, ਤੁਰਦਾ-ਫਿਰਦਾ ਸ਼ਖ਼ਸ ਵਿਟਾਮਿਨ ਦੀਆਂ ਗੋਲੀਆਂ ਕਿਉਂ ਖਾਂਦਾ ਹੈ

Saturday, Oct 17, 2020 - 12:39 PM (IST)

ਚੰਗਾ-ਭਲਾ, ਤੁਰਦਾ-ਫਿਰਦਾ ਸ਼ਖ਼ਸ ਵਿਟਾਮਿਨ ਦੀਆਂ ਗੋਲੀਆਂ ਕਿਉਂ ਖਾਂਦਾ ਹੈ
ਵਿਟਾਮਿਨ ਦੀਆਂ ਗੋਲੀਆਂ
Getty Images
ਦੁਨੀਆਂ ''ਚ ਹਰ ਦਿਨ ਕਰੋੜਾਂ ਲੋਕ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ, ਜਿਸ ਨੇ ਇਸ ਨੂੰ ਅਰਬਾਂ ਡਾਲਰ ਦਾ ਬਾਜ਼ਾਰ ਬਣਾ ਦਿੱਤਾ ਹੈ

ਕੀ ਤੁਸੀਂ ਕਦੇ ਵਿਟਾਮਿਨ ਦੀਆਂ ਗੋਲੀਆਂ ਖਾਦੀਆਂ ਹਨ? ਦੁਨੀਆਂ ''ਚ ਹਰ ਦਿਨ ਕਰੋੜਾਂ ਲੋਕ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਤੁਸੀਂ ਵੀ ਉਨ੍ਹਾਂ ਵਿਚੋਂ ਇੱਕ ਹੋਵੋ।

ਬੀਤੇ 100 ਸਾਲਾਂ ''ਚ ਦੁਨੀਆਂ ਬਦਲੀ ਹੈ। ਵਿਟਾਮਿਨ ਦੀਆਂ ਇਨ੍ਹਾਂ ਗੋਲੀਆਂ ਨੇ ਬਦਲਦੀ ਹੋਈ ਦੁਨੀਆਂ ਨੂੰ ਦੇਖਿਆ ਹੈ।

100 ਸਾਲਾਂ ਅੰਦਰ ਵਿਟਾਮਿਨ ਦੀਆਂ ਇਹ ਗੋਲੀਆਂ ਅਰਬਾਂ ਡਾਲਰ ਦਾ ਬਾਜ਼ਾਰ ਬਣ ਗਈ ਹੈ।

ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦਾ ਵੱਡਾ ਯੋਗਦਾਨ ਮੰਨਿਆ ਗਿਆ ਹੈ। ਪਰ ਕੀ ਉਸ ਲਈ ਹਰੇਕ ਵਿਅਕਤੀ ਨੂੰ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹਨ।

ਵਿਟਾਮਿਨ ਦੀਆਂ ਗੋਲੀਆਂ ਕਦੋਂ ਅਤੇ ਕਿਵੇਂ, ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਈਆਂ? ਇਸ ਸਵਾਲ ਦੀ ਪੜਤਾਲ ਬੜੀ ਰੋਚਕ ਹੈ।

ਇਹ ਵੀ ਪੜ੍ਹੋ-

100 ਸਾਲ ਪਹਿਲਾਂ ਵਿਟਾਮਿਨ ਬਾਰੇ ਕਿਸੇ ਨੇ ਸੁਣਿਆ ਤੱਕ ਨਹੀਂ ਸੀ ਪਰ ਹੁਣ ਦੁਨੀਆਂ ਵਿੱਚ ਹਰ ਉਮਰ ਦੇ ਲੋਕ ਫੂਡ-ਸਪਲੀਮੈਂਟ ਵਜੋਂ ਵਿਟਾਮਿਨ ਦੀਆਂ ਗੋਲੀਆਂ ਖਾ ਰਹੇ ਹਨ।

ਵਾਈਟਲ-ਅਮੀਨਸ

ਵਿਸ਼ਵ ਸਿਹਤ ਸੰਗਠਨ ਯਾਨਿ WHO ਲਈ ਕੰਮ ਕਰ ਰਹੀ ਡਾਕਟਰ ਲੀਸਾ ਰੋਜਰਸ ਮੁਤਾਬਕ 17ਵੀਂ ਸਦੀ ਵਿੱਚ ਵਿਗਿਆਨੀਆਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਸਾ ਤੋਂ ਇਲਾਵਾ ਖਾਣ-ਪੀਣ ਵਿੱਚ ਕੁਝ ਤਾਂ ਅਜਿਹਾ ਹੈ ਜੋ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ।

ਉਹ ਕਹਿੰਦੀ ਹੈ, "ਉਸ ਦੌਰ ਵਿੱਚ ਵਿਗਿਆਨੀਆਂ ਨੇ ਇਹ ਨੋਟਿਸ ਕੀਤਾ ਕਿ ਜੋ ਮਲਾਹ ਲੰਬੀਆਂ ਸਮੁੰਦਰੀ ਯਾਤਰਾ ''ਤੇ ਜਾਂਦੇ ਹਨ, ਉਨ੍ਹਾਂ ਨੂੰ ਖਾਣ ਲਈ ਤਾਜ਼ਾ ਫ਼ਲ-ਸਬਜ਼ੀਆਂ ਨਹੀਂ ਮਿਲਦੇ। ਇਸ ਕਾਰਨ ਉਨ੍ਹਾਂ ਦੇ ਖਾਣ-ਪੀਣ ਵਿੱਚ ਘਾਟ ਰਹਿ ਜਾਂਦੀ ਹੈ, ਜਿਸ ਦਾ ਅਸਰ ਸਿਹਤ ''ਤੇ ਪੈਂਦਾ ਹੈ।"

ਪਰ ਵਿਗਿਆਨੀ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਵਾਈਟਲ-ਅਮੀਨਸ ਨੂੰ ਸਮਝ ਸਕੇ, ਜਿਨ੍ਹਾਂ ਨੂੰ ਅਸੀਂ ਅੱਜ ਵਿਟਾਮਿਨ ਜਾਂ ਵਿਟਾਮਿਨ ਦੇ ਨਾਮ ਨਾਲ ਜਾਣਦੇ ਹਾਂ।

ਸਾਡੇ ਸਰੀਰ ਨੂੰ 13 ਤਰ੍ਹਾਂ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ, ਇਹ ਹਨ ਵਿਟਾਮਿਨ ਏ,ਸੀ,ਡੀ,ਈ ਅਤੇ ਕੇ।

ਅਲਫਾਬੈੱਟ ਦੇ ਹਿਸਾਬ ਨਾਲ ਦੇਖੀਏ ਤਾਂ ਵਿਟਾਮਿਨ ਏ ਅਤੇ ਸੀ ਵਿਚਾਲੇ ਹੈ, ਵਿਟਾਮਿਨ ਬੀ, ਜੋ ਅੱਠ ਤਰ੍ਹਾਂ ਦੇ ਹੁੰਦੇ ਹਨ। ਇਸ ਤਰ੍ਹਾਂ ਕੁੱਲ ਵਿਟਾਮਿਨ ਹੋਏ 13।

ਹਰ ਵਿਟਾਮਿਨ ਦੂਜੇ ਤੋਂ ਵੱਖ ਹਨ ਅਤੇ ਹਰੇਕ ਚੰਗੀ ਸਿਹਤ ਲਈ ਸਹੀ ਮਾਤਰਾ ਵਿੱਚ ਬੇਹੱਦ ਜ਼ਰੂਰੀ ਹੈ।

ਟਮਾਟਰ
Getty Images
ਦੁਨੀਆਂ ''ਚ ਹਰ ਦਿਨ ਕਰੋੜਾਂ ਲੋਕ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ

ਇਨ੍ਹਾਂ ਵਿੱਚ ਵਿਟਾਮਿਨ ਡੀ ਨੂੰ ਸਾਡਾ ਸਰੀਰ ਸੂਰਜ ਦੀ ਰੌਸ਼ਨੀ ਵਿੱਚ ਬਣਾ ਸਕਦਾ ਹੈ ਪਰ ਬਾਕੀ ਵਿਟਾਮਿਨ ਸਾਨੂੰ ਭੋਜਨ ਤੋਂ ਹੀ ਮਿਲਦੇ ਹਨ।

ਡਾਕਟਰ ਲੀਸਾ ਰੋਜਰਸ ਮੁਤਾਬਕ, "ਦੁਨੀਆਂ ਵਿੱਚ ਅਜੇ ਦੋ ਅਰਬ ਤੋਂ ਵੱਧ ਲੋਕ ਵਿਟਾਮਿਨ ਜਾਂ ਮਿਨਰਲਸ ਦੀ ਘਾਟ ਤੋਂ ਪੀੜਤ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ, ਅਫ਼ਰੀਕਾ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਰਹਿੰਦੇ ਹਨ।"

"ਬੱਚਿਆਂ ਦੇ ਮਾਮਲੇ ਵਿੱਚ ਵਿਟਾਮਿਨ ਦੀ ਕਮੀ ਜਾਨਲੇਵਾ ਸਾਬਿਤ ਹੋ ਸਕਦੀ ਹੈ, ਕਿਉਂਕਿ ਜਦੋਂ ਉਹ ਬਿਮਾਰ ਪੈਂਦੇ ਹਨ ਜਾਂ ਕਿਸੇ ਤਰ੍ਹਾਂ ਦੀ ਲਾਗ ਹੁੰਦੀ ਹੈ, ਤਾਂ ਭੁੱਖ ਪਹਿਲਾਂ ਹੀ ਘੱਟ ਜਾਂਦੀ ਹੈ ਅਤੇ ਜੇ ਕੁਝ ਖਾਂਦੇ ਵੀ ਹਨ ਤਾਂ ਸਰੀਰ ਪੋਸ਼ਕ ਤੱਤਾਂ ਨੂੰ ਗ੍ਰਹਿਣ ਨਹੀਂ ਕਰਦੇ।"

ਵਿਗਿਆਨ ਦੀ ਇੰਨੀ ਤਰੱਕੀ ਦੇ ਬਾਵਜੂਦ ਵਿਟਾਮਿਨਸ ਬਾਰੇ ਅਜੇ ਬਹੁਤ ਕੁਝ ਜਾਣਨਾ ਬਾਕੀ ਹੈ। ਉੱਪਰੋਂ ਸਾਡੀਆਂ ਖਾਣੀ-ਪੀਣ ਦੀਆਂ ਵਿਗੜਦੀਆਂ ਆਦਤਾਂ ਨੇ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ।

ਡਾਕਟਰ ਲੀਸਾ ਰੋਜਰਸ ਦਾ ਮੰਨਣਾ ਹੈ, "ਜ਼ਿਆਦਾਤਰ ਲੋਕ ਇਹੀ ਸੋਚ ਕੇ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ, ਮੰਨੋ ਇਨ੍ਹਾਂ ਗੋਲੀਆਂ ਨਾਲ ਕੋਈ ਜਾਦੂ ਹੋ ਜਾਵੇਗਾ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਵਿਟਾਮਿਨ ਤਾਂ ਸਰੀਰ ਨੂੰ ਤਾਂ ਹੀ ਮਿਲਦੇ ਹਨ ਜਦੋਂ ਅਸੀਂ ਸੰਤੁਲਿਤ ਖਾਣਾ ਰੈਗੂਲਰ ਖਾਂਦੇ ਹਾਂ।"

"ਸਿਰਫ਼ ਗੋਲੀਆਂ ਲੈਣ ਨਾਲ ਹੀ ਗੱਲ ਨਹੀਂ ਬਣਦੀ। ਪ੍ਰੈਗਨੈਂਸੀ ਜਾਂ ਬੁਢਾਪੇ ਵਰਗੀਆਂ ਖ਼ਾਸ ਸਥਿਤੀਆਂ ਵਿੱਚ ਵਿਟਾਮਿਨ ਦੀਆਂ ਗੋਲੀਆਂ ਲੈਣਾ ਵੱਖਰੀ ਗੱਲ ਹੈ।"

ਪਰ ਫਿਰ ਵੀ ਅਜਿਹੇ ਲੱਖਾਂ ਲੋਕ ਹਨ ਜੋ ਸਿਰਫ਼ ਸਪਲੀਮੈਂਟ ਵਜੋਂ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ। ਕੀ ਸਿਹਤਮੰਦ ਲੋਕਾਂ ਲਈ ਵਿਟਾਮਿਨ ਦੇ ਸਪਲੀਮੈਂਟ ਲੈਣਾ ਜ਼ਰੂਰੀ ਹੈ?

ਡਰ ਅਤੇ ਆਸ ਦਾ ਬਾਜ਼ਾਰ

ਸਾਇੰਸ ਜਰਨਲਿਸਟ ਕੈਥਰੀਨ ਪ੍ਰਾਇਸ ਨੇ ਵਿਟਾਮਿਨਾਂ ਬਾਰੇ ਕਾਫੀ ਅਧਿਐਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵਿਟਾਮਿਨ ਸ਼ਬਦ ਨੂੰ ਇਜਾਦ ਕਰਨ ਵਾਲੇ ਪੋਲੈਂਡ ਦੇ ਬਾਇਓਕੈਮਿਸਟ ਕੈਸ਼ਮੇਅ ਫੰਕ ਨੂੰ ਮਾਰਕਿੰਟਿੰਗ ਐਵਾਰਡ ਮਿਲਣਾ ਚਾਹੀਦਾ ਹੈ।

ਫ਼ਲ-ਸਬਜ਼ੀ
Getty Images
ਅਲਫਾਬੈੱਟ ਦੇ ਹਿਸਾਬ ਨਾਲ ਦੇਖੀਏ ਤਾਂ ਵਿਟਾਮਿਨ ਏ ਅਤੇ ਸੀ ਵਿਚਾਲੇ ਹੈ, ਵਿਟਾਮਿਨ ਬੀ, ਜੋ ਅੱਠ ਤਰ੍ਹਾਂ ਦੇ ਹੁੰਦੇ ਹਨ

ਉਹ ਕਹਿੰਦੀ ਹੈ, "ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹੋਰਨਾਂ ਵਿਗਿਆਨੀਆਂ ਨੇ ਇਸ ਨੂੰ ਫੂਡ-ਹਾਰਮੋਨਸ ਜਾਂ ਫੂਡ-ਐਕਸੈਸਰੀ ਫੈਕਟਰ ਵਰਗੇ ਨਾਮ ਦਿੱਤੇ। ਮੈਂ ਅਕਸਰ ਇਹ ਗੱਲ ਮ਼ਜ਼ਾਕ ਵਿੱਚ ਕਹਿ ਦਿੰਦੀ ਹਾਂ ਕਿ ਫੂਡ ਐਰਸੈਸਰੀ ਫੈਕਟਰ ਵਰਗਾ ਨਾਮ ਉਹ ਕਮਾਲ ਨਹੀਂ ਦਿਖਦਾ ਜੋ ਵਿਟਾਮਿਨ ਨੇ ਦਿਖਾਇਆ। ਕੋਈ ਆਪਣੇ ਬੱਚੇ ਨੂੰ ਹਰ ਫੂਡ-ਐਕਸੈਸਰੀ ਫੈਕਟਰ ਦੇਣਾ ਪਸੰਦ ਨਹੀਂ ਕਰਦਾ ਹੈ।"

ਕੈਥਰੀਨ ਪ੍ਰਾਇਸ ਦਾ ਦਾਅਵਾ ਹੈ ਕਿ ਜੋ ਲੋਕ ਉਸ ਦੌਰ ''ਚ ਪੈਸਾ ਬਣਾਉਣ ਬਾਰੇ ਸੋਚ ਰਹੇ ਸਨ, ਵਿਟਾਮਿਨ ਦੇ ''ਨਵੇਂ ਕਾਨਸੈਪਟ'' ਨਾਲ ਉਨ੍ਹਾਂ ਦੀ ਲਾਟਰੀ ਲੱਗ ਗਈ।

ਕੈਥਰੀਨ ਪ੍ਰਾਇਸ ਦਾ ਮੰਨਣਾ ਹੈ, "ਫੂਡ ਪ੍ਰੋਡਕਟ ਦੀ ਮਾਰਕਟਿੰਗ ਕਰਨ ਵਾਲਿਆਂ ਨੂੰ ਲੱਗਾ ਕਿ ਇਹ ਤਾਂ ਗਜ਼ਬ ਦੀ ਚੀਜ਼ ਹੈ, ਕਿਉਂਕਿ ਖ਼ੁਦ ਵਿਗਿਆਨੀ ਕਹਿ ਰਹੇ ਸਨ ਕਿ ਖਾਣੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਕਿਸੇ ਨੂੰ ਦਿਖਾਈ ਨਹੀਂ ਦਿੰਦੀ, ਜਿਨ੍ਹਾਂ ਦਾ ਆਪਣਾ ਕੋਈ ਸਵਾਦ ਨਹੀਂ ਹੁੰਦਾ।"

https://www.youtube.com/watch?v=xWw19z7Edrs&t=1s

"ਇਹ ਮਾਤਰਾ ਵਿੱਚ ਬਹੁਤ ਘੱਟ ਹੁੰਦਾ ਹੈ, ਪਰ ਇਸਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੁਹਾਡੀ ਜਾਨ ਵੀ ਲੈ ਸਕਦੀਆਂ ਹਨ।"

ਜਿਸ ਦੌਰ ਵਿੱਚ ਵਿਟਾਮਿਨ ਦੀ ਖੋਜ ਹੋ ਰਹੀ ਸੀ, ਇਸੇ ਦੌਰ ਵਿੱਚ ਫੂਡ-ਇੰਡਸਟਰੀ ਵਿੱਚ ਕਈ ਬਦਲਾਅ ਆ ਰਹੇ ਸਨ। ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਜੋ ਪੋਸ਼ਕ ਤੱਤ ਨਸ਼ਟ ਹੋ ਰਹੇ ਸਨ।

ਕੈਥਰੀਨ ਪ੍ਰਾਇਸ ਕਹਿੰਦੀ ਹੈ, "ਨੈਚੁਰਲ ਵਿਟਾਮਿਨ ਆਇਲਸ ਵਿੱਚ ਮੌਜੂਦ ਹੁੰਦੇ ਹਨ, ਪਰ ਆਇਲ ਕਾਰਨ ਪ੍ਰੋਸੈਸਡ ਫੂਡ ਜ਼ਿਆਦਾ ਦਿਨਾਂ ਵਿੱਚ ਖ਼ਰਾਬ ਹੋ ਜਾਂਦੇ ਹਨ। ਇਸ ਲਈ ਨੈਚੁਰਲ ਆਇਲਸ ਨੂੰ ਪ੍ਰੋਸੈਸਿੰਗ ਦੌਰਾਨ ਖ਼ਤਮ ਕਰਨਾ ਜ਼ਰੂਰੀ ਸੀ।"

"ਤਾਂ ਇਸ ਤਰ੍ਹਾਂ ਪ੍ਰੋਸੈਸਡ ਫੂਡ ਨਾਲ ਨੈਚੁਰਲ ਵਿਟਾਮਿਨ ਖ਼ਤਮ ਹੋ ਗਏ। ਇਸ ਦੀ ਭਰਪਾਈ ਕਰਨ ਲਈ ਪ੍ਰੋਸੈਸਡ ਫੂਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਿੰਥੈਟਿਕ ਵਿਟਾਮਿਨ ਮਿਲਾਏ ਜਾਣ ਲੱਗੇ।"

ਪਰ ਮਾਰਕਟਿੰਗ ਦੀ ਭਾਸ਼ਾ ਵਿੱਚ ਇਸ ਨੂੰ ''ਐਡਡ-ਵਾਈਟਾਮਿਨਸ'' ਕਿਹਾ ਗਿਆ ਅਤੇ ਇਸ ਤਰ੍ਹਾਂ ''ਐਡਡ-ਵਾਈਟਾਮਿਨਸ'' ਦਾ ਕਾਨਸੈਪਟ ਚੱਲ ਪਿਆ। ਇਸੇ ਕੜੀ ਵਿੱਚ 1930 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਵਿਟਾਮਿਨ ਦੀਆਂ ਗੋਲੀਆਂ ਦਾ ਜਨਮ ਹੋਇਆ ਅਤੇ ਇਨ੍ਹਾਂ ਗੋਲੀਆਂ ਦਾ ਨਿਸ਼ਾਨਾ ਸਨ ਔਰਤਾਂ।

ਕੈਥਰੀਨ ਪ੍ਰਾਇਸ ਦੱਸਦੀ ਹੈ, "ਉਨ੍ਹਾਂ ਨੇ ਆਪਣੀ ਮਾਰਕਟਿੰਗ ਦਾ ਰੁਖ਼ ਔਰਤਾਂ ਵੱਲ ਕੀਤਾ। ਔਰਤਾਂ ਦੀ ਮੈਗਜ਼ੀਨ ਵਿੱਚ ਇਸ਼ਤਿਹਾਰ ਦਿੱਤਾ। ਇਹੀ ਤਰੀਕਾ ਅੱਜ ਵੀ ਅਜ਼ਮਾਇਆ ਜਾ ਰਿਹਾ ਹੈ ਕਿ ਮਾਵਾਂ ਨੂੰ ਵਿਟਾਮਿਨਸ ਦੇ ਮਾਮਲੇ ਵਿੱਚ ਅਲਰਟ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਪਰਿਵਾਰ ਸਿਹਤਮੰਦ ਰਹੇ। ਇਸ ਲਈ ਬੱਚਿਆਂ ਨੂੰ ''ਵਾਇਟਾਮਿਨਸ-ਸਪਲੀਮੈਂਟ'' ਵੀ ਦੇਣਾ ਚਾਹੀਦਾ ਹੈ।"

1930 ਤੋਂ ਬਾਅਦ ਦੇ ਦਹਾਕਿਆਂ ਵਿੱਚ ਅਮਰੀਕਾ ''ਚ ਵਿਟਾਮਿਨ ਦੇ ਬਲਬੂਤੇ, ਫੂਡ ਇੰਡਸਟਰੀ ਜੰਮ ਕੇ ਵਧੀ-ਫੁੱਲੀ ਅਤੇ ਫੂਡ-ਸਪਲੀਮੈਂਟ ਦਾ ਇਹ ਮਾਰਕਿਟ ਵਧਦੇ-ਵਧਦੇ 40 ਅਰਬ ਡਾਲਰ ''ਤੇ ਪਹੁੰਚ ਗਿਆ।

ਕੈਥਰੀਨ ਪ੍ਰਾਇਸ ਦਾ ਦਾਅਵਾ ਹੈ ਕਿ ਮਾਰਕਿਟ ਤਾਂ ਵਧਦੀ ਗਈ, ਪਰ ਵਿਟਾਮਿਨ ਕਿਤੇ ਪਿੱਛੇ ਰਹਿ ਗਏ।

ਉਹ ਕਹਿੰਦੀ ਹੈ, "ਇਨਸਾਨਾਂ ਲਈ 13 ਵਿਟਾਮਿਨ ਜ਼ਰੂਰੀ ਹਨ। ਪਰ ਅੱਜ 87 ਹਜ਼ਾਰ ਤੋਂ ਜ਼ਿਆਦਾ ਫੂਡ-ਸਪਲੀਮੈਂਟਸ ਬਾਜ਼ਾਰ ਵਿੱਚ ਮੌਜੂਦ ਹਨ। ਵਿਟਾਮਿਨਸ ਦੀ ਪੂਰੀ ਇੰਡਸਟਰੀ ਖੜ੍ਹੀ ਹੋ ਗਈ ਅਤੇ ਅਸੀਂ ਉਸ ''ਤੇ ਨਿਰਭਰ ਵੀ ਹੋ ਗਏ।"

"ਇਸ ਵਿੱਚ ਸ਼ੱਕ ਨਹੀਂ ਹੈ ਕਿ ਵਿਟਾਮਿਨ ਸਾਡੇ ਲਈ ਬੇਹੱਦ ਜ਼ਰੂਰੀ ਹੈ। ਪਰ ਫੂਡ-ਸਪਲੀਮੈਂਟਸ ਦੀ ਮੈਗਾ ਇੰਡਸਟਰੀ ਨੇ ਕਾਫੀ ਮਿਹਨਤ ਕਰਕੇ ਇਹ ਗੱਲ ਸਾਡੇ ਦਿਮਾਗ਼ ਵਿੱਚ ਬਿਠਾ ਦਿੱਤਾ ਹੈ ਕਿ ਚੰਗੀ ਸਿਹਤ ਅਤੇ ਲੰਬੀ ਉਮਰ ਦਾ ਰਾਜ਼ ਗੋਲੀਆਂ ਵਿੱਚ ਲੁਕਿਆ ਹੈ।"

ਵਿਟਾਮਿਨਸ ਫਾਰ ਵਿਕਟਰੀ

"ਵਿਟਾਮਿਨਸ ਫਾਰ ਵਿਕਟਰੀ... ਅਜਿਹਾ ਮੰਨਿਆ ਜਾਂਦਾ ਹੈ ਕਿ ਜਿੱਤ ਲਈ ਵਿਟਾਮਿਨਸ ਜ਼ਰੂਰੀ ਹਨ। ਜੰਗ ਜਿੱਤਣ ਲਈ ਸਿਹਤ ਦਾ ਚੰਗਾ ਹੋਣਾ ਜ਼ਰੂਰੀ ਸੀ। ਜਿੱਤੀ ਹੋਈ ਜੰਗ ਨੂੰ ਸਹੇੜਨ ਲਈ ਜ਼ਰੂਰੀ ਸੀ ਕਿ ਲੋਕਾਂ ਦੀ ਸਿਹਤ ਚੰਗੀ ਹੋਵੇ। ਸਫ਼ਲ ਦੇਸ਼ ਲਈ ਜ਼ਰੂਰੀ ਸੀ ਕਿ ਉਸ ਦੇਸ਼ ਦੀ ਜਨਤਾ ਕੁਪੋਸ਼ਿਤ ਨਾ ਹੋਵੇ।"

ਆਹਾਰ
Getty Images
ਪ੍ਰੋਸੈਸਡ ਫੂਡ ਵਿੱਚ ਨਿਚੁਰਲ ਵਿਟਾਮਿਨ ਖ਼ਤਮ ਹੋ ਜਾਂਦੇ

ਇਹ ਕਹਿਣਾ ਹੈ ਕਿ ਸਾਡੇ ਤੀਜੇ ਮਾਹਰ ਡਾਕਟਰ ਸਲੀਮ ਅਲ-ਗਿਲਾਨੀ ਦਾ ਜੋ ਬਰਤਾਨੀਆ ਦੀ ਕੈਮਬ੍ਰਿਜ ਯੂਨੀਵਰਸਿਟੀ ਵਿੱਚ ''ਫੂਡ ਐਂਡ ਨਿਊਟ੍ਰੀਸ਼ਨ'' ਦੀ ਹਿਸਟਰੀ ਪੜ੍ਹਾਉਂਦੇ ਹਨ।

ਉਹ ਦੱਸਦੇ ਹਨ ਕਿ ਵਿਟਾਮਿਨ ਦੇ ਮਾਮਲੇ ਵਿੱਚ ਸਰਕਾਰੀ ਦਖ਼ਲ ਦੇ ਸਭ ਤੋਂ ਰੋਚਕ ਮਾਮਲੇ ਦੂਜੇ ਵਿਸ਼ਵ ਯੁੱਧ ਦੌਰਾਨ ਦੇਖਣ ਨੂੰ ਮਿਲੇ।

ਸਾਲ 1941 ਵਿੱਚ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੈਲਟ ਦੀ ਸਰਕਾਰ ਨੇ ਅਮਰੀਕੀ ਸੈਨਿਕਾਂ ਲਈ ''ਵਿਟਾਮਿਨਸ-ਐਲਾਊਐਂਸ'' ਐਲਾਨ ਕੀਤੇ।

ਬਰਤਾਨੀਆ ਦੀ ਸਰਕਾਰ ਵੀ ਸਿਹਤ ਨੂੰ ਲੈ ਕੇ ਪਰੇਸ਼ਾਨ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨੀਆ ਨੇ ਇਹ ਤੈਅ ਕੀਤਾ ਹੈ ਕਿ ਉਸ ਲਈ ਸੈਨਿਕਾਂ ਵਿੱਚ ਵਿਟਾਮਿਨਾਂ ਦੀ ਘਾਟ ਹੋ ਸਕੇ।

ਪਰ ਡਾਕਟਰ ਸਲੀਮ ਅਲ-ਗਿਲਾਨੀ ਮੁਤਾਬਕ, "1940 ਦੇ ਦਹਾਕੇ ਵਿੱਚ ਬਰਤਾਨੀਆ, ਵਿਟਾਮਿਨਾਂ ਨੂੰ ਲੈ ਕੇ ਕੁਝ ਜ਼ਿਆਦਾ ਹੀ ਸਜਗ ਹੋ ਗਿਆ। ਪੜ੍ਹੇ-ਲਿਖੇ ਲੋਕ ਮਾਰਕਟਿੰਗ ਕਾਰਨ ਵਿਟਾਮਿਨ ਸਪਲੀਮੈਂਟ ਲੈਣ ਲਈ ਪ੍ਰੇਰਿਤ ਹੋਏ। ਵਿਟਾਮਿਨ ਦੀਆਂ ਗੋਲੀਆਂ ਨੂੰ ਵ੍ਹਾਈਟ-ਮੈਜਿਕ ਕਿਹਾ ਜਾਣ ਲੱਗਾ।"

ਇਹ ਵੀ ਪੜ੍ਹੋ-

ਵਿਟਾਮਿਨ ਘੱਟ ਮਿਲਣ ਤਾਂ ਸਿਹਤ ਲਈ ਖ਼ਤਰਾ ਹੈ, ਪਰ ਜ਼ਿਆਦਾ ਵਿਟਾਮਿਨ ਲੈਣਾ ਉਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਡਾਕਟਰਾਂ ਨੇ ਨੋਟਿਸ ਕੀਤਾ ਕਿ ਜ਼ਰੂਰਤ ਤੋਂ ਜ਼ਿਆਦਾ ਵਿਟਾਮਿਨ ਕਾਰਨ ਬੱਚੇ ਗੰਭੀਰ ਤੌਰ ''ਤੇ ਬਿਮਾਰ ਪੈ ਰਹੇ ਹਨ। ਸਰਕਾਰ ਦੇ ਕੰਨ ਖੜ੍ਹੇ ਹੋਏ ਅਤੇ ਉਸ ਨੂੰ ਆਪਣੀ ਯੋਜਨਾ ਬਦਲਣੀ ਪਈ।

ਫਿਰ 1980 ਦੇ ਦਹਾਕੇ ਵਿੱਚ ਇਹ ਗੱਲ ਤੈਅ ਹੋ ਗਈ ਕਿ ਭਰੂਣ ਦੇ ਸ਼ੁਰੂਆਤੀ ਵਿਕਾਸ ਲਈ ਫੌਲਿਕ ਐਸਿਡ ਬਹੁਤ ਜ਼ਰੂਰੀ ਹੈ ਜੋ ਵਿਟਾਮਿਨ ਬੀ ਦਾ ਹੀ ਰੂਪ ਹੈ।

ਔਰਤਾਂ ਨੂੰ ਪ੍ਰੈਗਨੈਂਟ ਹੋਣ ਤੋਂ ਪਹਿਲਾਂ ਫੌਲਿਕ ਐਸਿਡ ਦੀ ਕਮੀ ਦੂਰ ਕਰਨ ਅਤੇ ਪ੍ਰੈਗਨੈਂਸੀ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਫੌਲਿਕ ਐਸਿਡ ਦੀ ਭਰਪਾਈ ਕਰਨ ਲਈ ਕਿਹਾ ਜਾਂਦਾ ਹੈ।

ਇਸ ਬਾਰੇ ਡਾਕਟਰ ਸਲੀਮ ਅਲ-ਗਿਲਾਨੀ ਦਾ ਮੰਨਣਾ ਹੈ, "ਤਰਕ ਇਹ ਦਿੱਤਾ ਜਾਂਦਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਪ੍ਰੈਗਨੈਂਸੀ ਅਨ-ਪਲਾਂਡ ਹੁੰਦੀ ਹੈ, ਇਸ ਲਈ ਫੌਲਿਕ ਐਸਿਡ ਦੀ ਭਰਪਾਈ ਕਰਨ ਵਿੱਚ ਕਾਫੀ ਦੇਰ ਹੋ ਜਾਂਦੀ ਹੈ।"

"ਇਹੀ ਕਾਰਨ ਹੈ ਕਿ ਅਨਾਜ ਤੋਂ ਬਣਨ ਵਾਲੇ ਫੂਡ-ਪ੍ਰੋਡਕਟਸ ਨੂੰ ਫੌਲਿਕ ਐਸਿਡ ਨਾਲ ਭਰਪੂਰ ਕਰ ਦਿੱਤਾ ਗਿਆ ਹੈ। ਦੁਨੀਆਂ ਦੇ ਕਰੀਬ 75 ਦੇਸ਼ਾਂ ਵਿੱਚ ਲਾਜ਼ਮੀ ਬਣਾ ਦਿੱਤਾ ਗਿਆ ਹੈ। ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਦੇਸ਼ ਇਸ ਮਾਮਲੇ ਵਿੱਚ ਕਾਫੀ ਸੁਸਤ ਰਹੇ।"

ਵਿਟਾਮਿਨ ਦੀਆਂ ਗੋਲੀਆਂ
Getty Images
1930 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਵਿਟਾਮਿਨ ਦੀਆਂ ਗੋਲੀਆਂ ਦਾ ਜਨਮ ਹੋਇਆ

"ਉਨ੍ਹਾਂ ''ਤੇ ਕਾਫੀ ਦਬਾਅ ਰਿਹਾ ਹੈ ਕਿ ਉਹ ਵੀ ਆਪਣੇ ਇੱਥੇ ਫੂਡ-ਪ੍ਰੋਡਕਟਸ ਵਿੱਚ ਫੌਲਿਕ ਐਸਿਡ ਦੀ ਮੌਜੂਦਗੀ ਲਾਜ਼ਮੀ ਬਣਾ ਦੇਣ।"

ਡਾਕਟਰ ਸਲੀਮ ਅਲ-ਗਿਲਾਨੀ ਦਾ ਮੰਨਣਾ ਹੈ ਕਿ ਵਿਟਾਮਿਨ ਵੇਚਣ ਵਾਲੀਆਂ ਕੰਪਨੀਆਂ ਵਧਾ-ਚੜ੍ਹਾ ਕੇ ਦਾਅਵੇ ਕਰਦੀਆਂ ਹਨ ਅਤੇ ਸਰਕਾਰ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਰੈਗੂਲੇਟ ਨਹੀਂ ਕਰਦੀ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਵਿਟਾਮਿਨਾਂ ਦੇ ਮਾਮਲੇ ਵਿੱਚ ਮਾਰਕਟਿੰਗ ਦੇ ਜਾਲ ਵਿੱਚ ਫਸ ਜਾਂਦੇ ਹਨ।

ਉਹ ਕਹਿੰਦੇ ਹਨ, "ਖ਼ਤਰਿਆਂ ਦੇ ਸ਼ੱਕ ਅਤੇ ਸੰਭਾਵਿਤ ਫਾਇਦਿਆਂ ਬਾਰੇ ਸੋਚ ਕੇ ਲੋਕ ਵਿਟਾਮਿਨ ਦੀਆਂ ਗੋਲੀਆਂ ਅਤੇ ਦੂਜੇ ਫੂਡ ਸਪਲੀਮੈਂਟ ਲੈਣ ਲਗਦੇ ਹਨ। ਉਹ ਅਜਿਹਾ ਉਦੋਂ ਵੀ ਕਰਦੇ ਹਨ ਜਦੋਂ ਉਨ੍ਹਾਂ ਵਿਟਾਮਿਨ ਦੇ ਮਾਮਲਿਆਂ ਵਿੱਚ ਭਰਮਾਉਣ ਵਾਲੀ ਜਾਣਕਾਰੀ ਮਿਲਦੀ ਹੈ ਅਤੇ ਕੋਈ ਉਨ੍ਹਾਂ ਭਰਮਾਂ ਨੂੰ ਦੂਰ ਨਹੀਂ ਕਰਦਾ।"

ਇਹੀ ਕਾਰਨ ਹੈ ਕਿ ਵਿਟਾਮਿਨਾਂ ਦਾ ਕਾਰੋਬਾਰ ਪੂਰੀ ਦੁਨੀਆਂ ਵਿੱਚ ਜੰਮ ਕੇ ਵਧ-ਫੁੱਲ ਰਿਹਾ ਹੈ।

ਪਰਫੈਕਸ਼ਨ ਦੀ ਚਾਹਤ

"ਮਿਡਲ ਕਲਾਸ ਲੋਕਾਂ ਦੀ ਗਿਣਤੀ ਪੂਰੀ ਦੁਨੀਆਂ ਵਿੱਚ ਵਧੀ ਹੈ। ਮਿਡਲ ਕਲਾਸ ਕੋਲ ''ਪਰਚੇਜ਼ਿੰਗ-ਪਾਵਰ'' ਹੁੰਦੀ ਹੈ, ਖਰਚ ਕਰਨ ਲਈ ਉਨ੍ਹਾਂ ਕੋਲ ਪੈਸਾ ਹੁੰਦਾ ਹੈ। ਉਨ੍ਹਾਂ ਕੋਲ ਸਮਾਂ ਵੀ ਹੁੰਦਾ ਹੈ, ਜਿਸ ਵਿੱਚ ਉਹ ਆਪਣੀ ਸਿਹਤ ਬਾਰੇ ਠੀਕ ਸੋਚ ਸਕਦੇ ਹਨ।"

ਵਿਟਾਮਿਨ ਦੀਆਂ ਗੋਲੀਆਂ
Getty Images
ਬੱਚਿਆਂ ਦੀ ਵਿਟਮਿਨਸ ਦੀ ਕਮੀ ਖ਼ਤਰਨਾਕ ਹੋ ਸਕਦੀ ਹੈ

ਅਜਿਹਾ ਮੰਨਣਾ ਹੈ ਕਿ ਮੈਥਿਊ ਓਸਟਕ ਦਾ ਜੋ ਰਿਸਰਚ ਕੰਪਨੀ ਯੂਰੋ ਮੌਨੀਟਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਕੰਮ ਹੈ ਹੈਲਥ ਮਾਮਲੇ ਵਿੱਚ ਦੁਨੀਆਂ ਭਰ ਦੇ ਕੰਜ਼ਿਊਮਰ-ਡਾਟਾ ਦਾ ਵਿਸ਼ਲੇਸ਼ਣ ਕਰਨਾ ਹੈ।

ਉਹ ਕਹਿੰਦੇ ਹਨ, "ਹੈਲਥ ਪ੍ਰੋ਼ਡਕਟ ਦੀ ਖ਼ਪਤ, ਏਸ਼ੀਆ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਚੀਨ ਵੀ ਤੇਜ਼ੀ ਨਾਲ ਚੜ੍ਹਦਾ ਬਾਜ਼ਾਰ ਹੈ। ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ, ਖ਼ਾਸ ਤੌਰ ''ਤੇ ਥਾਈਲੈਂਡ ਅਤੇ ਵੀਅਤਨਾਮ ਵਿੱਚ ਹੈਲਥ ਪ੍ਰੋਡਕਟ ਦੀ ਮਾਰਕਿਟ ਵਧੀ ਹੈ। ਏਸ਼ੀਆ ਵਿੱਚ ਬੀਤੇ ਕੁਝ ਸਾਲਾਂ ਵਿੱਚ ਇਹ ਮਾਰਕਿਟ ਬੇਹੱਦ ਕਮਰਸ਼ੀਅਲ ਹੋ ਗਈ ਹੈ।"

ਮੈਥਿਊ ਓਸਟਰ ਦਾ ਮੰਨਣਾ ਹੈ ਕਿ ਇੰਡਸਟਰੀ ਵਿੱਚ ਗਲੋਬਲ ਗਰੋਥ ਦਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਨੌਜਵਾਨ ਵਿਟਾਮਿਨਾਂ ਦੀਆਂ ਖ਼ੂਬ ਗੋਲੀਆਂ ਖਾ ਰਹੇ ਹਨ।

ਉਹ ਕਹਿੰਦੇ ਹਨ, "ਹਾਲ ਦੇ ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਘੱਟ ਉਮਰ ਵਿੱਚ ਹੀ ਲੋਕ ਵਿਟਾਮਿਨਾਂ ਦੀਆਂ ਗੋਲੀਆਂ ਖਾਣਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਉਨ੍ਹਾਂ ਤੋਂ ਪਹਿਲੀ ਪੀੜ੍ਹੀ ਅਜਿਹਾ ਨਹੀਂ ਕਰਦੀ ਸੀ। ਹੁਣ ਹਰ ਕੋਈ "ਸੈਕਸੀ ਅਤੇ ਕੂਲ" ਦਿਖਣਾ ਚਾਹੁੰਦਾ ਹੈ। ਸੈਲੀਬ੍ਰਿਟੀਜ਼ ਵੀ ਆਪਣੇ ਲੁਕਸ ਨਾਲ, ਆਪਣੀ ਫਿਟਨੈਸ ਨਾਲ ਇਸ ਨੂੰ ਵਧਾਵਾ ਦਿੰਦੇ ਹਨ।"

ਸਿਹਤਮੰਦ ਔਰਤ
Getty Images

ਪਰ ਕੀ ਇਹ ਟਰੈਂਡ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਲੋਕਾਂ ਦਾ ਧਿਆਨ ਗੋਲੀ ਦੀ ਬਜਾਇ ਆਪਣੀ ਥਾਲੀ ''ਤੇ ਜਾਵੇਗਾ?

ਵੈਸੇ ਇਹ ਸਵਾਲ ਤੇ ਇਸ ਦਾ ਜਵਾਬ ਬਾਜ਼ਾਰ ਦੇ ਉਲਟ ਹੈ।

ਮੈਥਿਊ ਓਸਟਰ ਦਾ ਮੰਨਣਾ ਹੈ, "ਮੈਨੂੰ ਲਗਦਾ ਹੈ ਕਿ ਇਸ ਇੰਡਸਟਰੀ ਦੀ ਰਫ਼ਤਾਰ ਕੁਝ ਹੌਲੀ ਪੈ ਸਕਦੀ ਹੈ। ਕੰਜ਼ਿਊਮਰ ਦਾ ਇੱਕ ਵੱਡਾ ਗਰੁੱਪ ਅਜਿਹਾ ਹੈ ਜੋ ਦਿਨ ਵਿੱਚ ਇੱਕ ਵੀ ਗੋਲੀ ਨਹੀਂ ਖਾ ਰਿਹਾ। ਕੰਜ਼ਿਊਮਰ ਨੂੰ ਆਪਣੇ ਆਪ ਨੂੰ ਕਹਿਣਾ ਹੋਵੇਗਾ ਕਿ ਮੈਨੂੰ ਆਪਣੀ ਥਾਲੀ ਤੋਂ ਹੀ ਪੂਰਾ ਪੋਸ਼ਣ ਚਾਹੀਦਾ ਹੈ।"

"ਮਾਰਕਿਟ ਤਾਂ ਤੁਹਾਡੀਆਂ ਆਦਤਾਂ ''ਤੇ ਚਲਦੀ ਹੈ। ਜੇਕਰ ਅਸੀਂ ਸੰਤੁਲਿਤ ਭੋਜਨ ਕਰੀਏ ਅਤੇ ਤਣਾਅ ਨੂੰ ਘੱਟ ਤੋਂ ਘੱਟ ਕਰ ਸਕੀਏ ਤਾਂ ਕੁਝ ਖ਼ਾਸ ਮਾਮਲਿਆਂ ਨੂੰ ਛੱਡ ਕੇ ਕਦੇ ਕਿਸੇ ਨੂੰ ਕਿਸੇ ਸਪਲੀਮੈਂਟ ਦੀ ਲੋੜ ਨਹੀਂ ਹੋਵੇਗੀ।"

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਲੋਕਾਂ ਦੀ ਸਿਹਤ ਦੀ ਹਾਲਤ ਅਜਿਹੀ ਹੁੰਦੀ ਹੈ, ਜਿਨ੍ਹਾਂ ਵਿੱਚ ਮਰੀਜ਼ ਦੇ ਕੋਲ ਫੂਡ-ਸਪਲੀਮੈਂਟ ਲੈਣ ਤੋਂ ਇਲਾਵਾ ਕੋਈ ਬਦਲ ਨਹੀਂ ਹੁੰਦਾ।

ਪਰ ਸਵਾਲ ਤਾਂ ਇਹੀ ਹੈ ਕਿ ਚੰਗਾ-ਭਲਾ, ਤੁਰਦਾ-ਫਿਰਦਾ ਆਦਮੀ ਆਖ਼ਰ ਕਿਉਂ ਸਪਲੀਮੈਂਟ ਲੈਂਦਾ ਹੈ।

ਕੀ ਵਾਕਈ ਇਸ ਨੂੰ ਇਸ ਦੀ ਲੋੜ ਹੁੰਦੀ ਹੈ, ਜਾਂ ਇਹ ਸਿਰਫ਼ ਅਤੇ ਸਿਰਫ਼ ਖਾਣ-ਪੀਣ ਵਿੱਚ ਲਾਪਰਵਾਹੀ ਕਾਰਨ ਹੈ।

ਹੁਣ ਕੁਝ ਸਵਾਲ ਆਪਣੇ ਆਪ ਕੋਲੋਂ ਪੁੱਛ ਕੇ ਦੇਖੋ ਅਤੇ ਉਨ੍ਹਾਂ ਦਾ ਜਵਾਬ ਇਮਾਨਦਾਰੀ ਨਾਲ ਦਿਓ, ਕਿਉਂਕਿ ਸਿਹਤ ਹੈ ਤੁਹਾਡੀ ਅਤੇ ਉਸ ''ਤੇ ਖਰਚ ਹੋਣ ਵਾਲਾ ਪੈਸਾ ਵੀ ਤੁਹਾਡਾ ਹੀ ਹੈ।

ਇਹ ਵੀ ਪੜ੍ਹੋ:

https://www.youtube.com/watch?v=vSudXtAxJG8&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0116d67b-4be2-467e-982b-1f610029420b'',''assetType'': ''STY'',''pageCounter'': ''punjabi.india.story.54569466.page'',''title'': ''ਚੰਗਾ-ਭਲਾ, ਤੁਰਦਾ-ਫਿਰਦਾ ਸ਼ਖ਼ਸ ਵਿਟਾਮਿਨ ਦੀਆਂ ਗੋਲੀਆਂ ਕਿਉਂ ਖਾਂਦਾ ਹੈ'',''author'': ''ਸੰਦੀਪ ਸੋਨੀ '',''published'': ''2020-10-17T07:01:38Z'',''updated'': ''2020-10-17T07:01:38Z''});s_bbcws(''track'',''pageView'');

Related News