ਭਾਨੂ ਅਥਈਆ: ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਔਰਤ ਨੂੰ ਇਸ ਦੇ ਚੋਰੀ ਹੋਣ ਦਾ ਡਰ ਕਿਉਂ ਸੀ

Thursday, Oct 15, 2020 - 09:24 PM (IST)

ਭਾਨੂ ਅਥਈਆ: ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਔਰਤ ਨੂੰ ਇਸ ਦੇ ਚੋਰੀ ਹੋਣ ਦਾ ਡਰ ਕਿਉਂ ਸੀ
ਭਾਨੂ ਅਥਈਆ
Getty Images
ਭਾਨੂ ਅਥਈਆ ਨੂੰ 1982 ਵਿੱਚ ਆਈ ਫਿਲਮ ਗਾਂਧੀ ਵਿੱਚ ਕਾਸਟਿਊਮ ਡਿਜ਼ਾਇਨਿੰਗ ਲਈ ਆਸਕਰ ਐਵਾਰਡ ਮਿਲਿਆ ਸੀ

ਭਾਰਤ ਦੀ ਪਹਿਲੀ ਆਸਕਰ ਜੇਤੂ ਅਤੇ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਉਹ ਬ੍ਰੇਨ ਟਿਊਮਰ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਬਿਸਤਰ ''ਤੇ ਸੀ ਅਤੇ ਵੀਰਵਾਰ ਸਵੇਰੇ ਉਨ੍ਹਾਂ ਦੀ ਸੁੱਤੇ ਹੋਏ ਹੀ ਮੌਤ ਹੋ ਗਈ।

ਭਾਨੂ ਅਥਈਆ ਨੂੰ 1982 ਵਿੱਚ ਰਿਲੀਜ਼ ਹੋਈ ਫ਼ਿਲਮ ''ਗਾਂਧੀ'' ਵਿੱਚ ਕਾਸਟਿਊਮ ਡਿਜ਼ਾਈਨ ਕਰਨ ਲਈ ਆਸਕਰ ਐਵਾਰਡ ਦਿੱਤਾ ਗਿਆ ਸੀ। ਫ਼ਿਲਮ ਨੂੰ ਯੂਕੇ ਦੇ ਨਿਰਦੇਸ਼ਕ ਰਿਚਰਡ ਓਟੇਨਬਾਰੋ ਨੇ ਬਣਾਇਆ ਸੀ।

https://twitter.com/namratazakaria/status/1316689510441263105

''ਲਗਾਨ'' ਅਤੇ ''ਸਵਦੇਸ਼'' ਸਨ ਆਖਰੀ ਫਿਲਮਾਂ

50ਵਿਆਂ ਦੇ ਦਹਾਕੇ ਤੋਂ ਭਾਰਤੀ ਸਿਨੇਮਾ ਵਿੱਚ ਸਰਗਰਮ ਭਾਨੂ ਅਥਈਆ ਨੇ 100 ਤੋਂ ਵੀ ਵੱਧ ਫਿਲਮਾਂ ਲਈ ਕੱਪੜੇ ਡਿਜ਼ਾਈਨ ਕੀਤੇ। ਆਸਕਰ ਤੋਂ ਇਲਾਵਾ ਉਨ੍ਹਾਂ ਨੂੰ ਦੋ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਹਨ।

ਉਨ੍ਹਾਂ ਨੇ ਆਖ਼ਰੀ ਵਾਰ ਆਮਿਰ ਖ਼ਾਨ ਦੀ ਫ਼ਿਲਮ ਲਗਾਨ ਅਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਸਵਦੇਸ ਵਿੱਚ ਕਾਸਟਿਊਮ ਡਿਜ਼ਾਈਨ ਕੀਤੇ ਸਨ।

ਇਹ ਵੀ ਪੜ੍ਹੋ:

ਸਾਲ 2012 ਵਿੱਚ ਭਾਨੂ ਅਥਈਆ ਨੇ ਆਸਕਰ ਟਰਾਫੀ ਵਾਪਸ ਕਰਨ ਦੀ ਇੱਛਾ ਜਤਾਈ ਸੀ। ਉਹ ਚਾਹੁੰਦੇ ਸੀ ਕਿ ਉਨ੍ਹਾਂ ਦੇ ਜਾਨ ਤੋਂ ਬਾਅਦ ਆਸਕਰ ਟਰਾਫ਼ੀ ਨੂੰ ਸੁਰੱਖਿਅਤ ਜਗ੍ਹਾ ''ਤੇ ਰੱਖਿਆ ਜਾਵੇ।

ਉਦੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਭਾਨੂ ਅਥਈਆ ਨੇ ਕਿਹਾ ਸੀ, "ਸਭ ਤੋਂ ਵੱਡਾ ਸਵਾਲ ਟਰਾਫ਼ੀ ਦੀ ਸੁਰੱਖਿਆ ਦਾ ਹੈ, ਬਹੁਤ ਸਾਰੇ ਐਵਾਰਡ ਇਸ ਤੋਂ ਪਹਿਲਾਂ ਭਾਰਤ ਵਿੱਚੋਂ ਗਾਇਬ ਹੋ ਚੁੱਕੇ ਹਨ। ਮੈਂ ਇੰਨੇ ਸਾਲਾਂ ਤੱਕ ਇਸ ਐਵਾਰਡ ਦਾ ਆਨੰਦ ਲਿਆ ਹੈ, ਮੈਂ ਚਾਹੁੰਦੀ ਹਾਂ ਕਿ ਇਹ ਅੱਗੇ ਵੀ ਸੁਰੱਖਿਅਤ ਰਹੇ।"

ਭਾਨੂ ਅਥਈਆ
Getty Images
ਭਾਨੂ ਨੇ ਆਖ਼ਰੀ ਵਾਰ ਆਮਿਰ ਖ਼ਾਨ ਦੀ ਫ਼ਿਲਮ ਲਗਾਨ ਅਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਸਵਦੇਸ ਵਿੱਚ ਕਾਸਟਿਊਮ ਡਿਜ਼ਾਈਨ ਕੀਤੇ ਸਨ

ਉਨ੍ਹਾਂ ਨੇ ਕਿਹਾ ਸੀ, "ਮੈਂ ਅਕਸਰ ਆਸਕਰ ਦੇ ਦਫ਼ਤਰ ਜਾਂਦੀ ਹਾਂ, ਮੈਂ ਉੱਥੇ ਦੇਖਿਆ ਕਿ ਕਈ ਲੋਕਾਂ ਨੇ ਉੱਥੇ ਆਪਣੀਆਂ ਟਰਾਫੀਆਂ ਰੱਖੀਆਂ ਹਨ। ਅਮਰੀਕੀ ਕਾਸਟਿਊਮ ਡਿਜ਼ਾਈਨਰ ਐਡਿਥ ਹੈਡ ਨੇ ਵੀ ਮੌਤ ਤੋਂ ਪਹਿਲਾਂ ਆਪਣੀਆਂ ਅੱਠ ਆਸਕਰ ਟਰਾਫ਼ੀਆਂ ਨੂੰ ਆਸਕਰ ਦਫ਼ਤਰ ਰੱਖਵਾਇਆ ਸੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਭਾਨੂ ਅਥਈਆ ਨੇ ਆਸਕਰ ਐਵਾਰਡ ਬਾਰੇ ਕੀ ਕਿਹਾ ਸੀ?

ਭਾਨੂ ਅਥਈਆ ਨੇ ਆਸਕਰ ਸਮਾਗਮ ਦੀ ਉਸ ਸ਼ਾਮ ਨੂੰ ਯਾਦ ਕਰਦੇ ਹੋਏ ਕਿਹਾ ਸੀ, "ਡੋਰੋਥੀ ਸ਼ਿੰਡੇਲੇਅਰ ਪਵੇਲੀਅਨ ਵਿੱਚ ਹੋ ਰਹੇ ਸਮਾਗਮ ਲਈ ਗੱਡੀ ਵਿੱਚ ਮੇਰੇ ਨਾਲ ਫ਼ਿਲਮ ਦੇ ਲੇਖਕ ਵੀ ਜਾ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਐਵਾਰਡ ਮੈਨੂੰ ਹੀ ਮਿਲੇਗਾ।"

"ਸਾਲ 1983 ਦੇ ਆਸਕਰ ਸਮਾਗਮ ਵਿੱਚ ਬੈਠੇ ਦੂਜੇ ਡਿਜ਼ਾਈਨਰ ਵੀ ਕਹਿ ਰਹੇ ਸਨ ਕਿ ਐਵਾਰਡ ਮੈਨੂੰ ਹੀ ਮਿਲੇਗਾ। ਮੈਂ ਪੁੱਛਿਆ ਕਿ ਅਜਿਹਾ ਤੁਸੀਂ ਇੰਨੇ ਵਿਸ਼ਵਾਸ ਨਾਲ ਕਿਵੇਂ ਕਹਿ ਸਕਦੇ ਹੋ? ਇਸ ਸਵਾਲ ''ਤੇ ਉਨ੍ਹਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੁਹਾਡੀ ਫ਼ਿਲਮ ਦਾ ਦਾਇਰਾ ਇੰਨਾ ਵੱਡਾ ਹੈ ਕਿ ਅਸੀਂ ਉਸ ਨਾਲ ਮੁਕਾਬਲਾ ਹੀ ਨਹੀਂ ਕਰ ਸਕਦੇ।"

ਇਹ ਵੀ ਪੜ੍ਹੋ:

"ਐਵਾਰਡ ਲੈਂਦੇ ਸਮੇਂ ਮੈਂ ਇਹੀ ਕਿਹਾ ਸੀ ਕਿ ਮੈਂ ਸਰ ਰਿਚਰਡ ਓਟੇਨਬਰੋ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਦੁਨੀਆਂ ਦਾ ਧਿਆਨ ਭਾਰਤ ਵੱਲ ਖਿੱਚਿਆ ... ਧੰਨਵਾਦ ਅਕਾਦਮੀ।"

ਭਾਨੂ ਚਿੱਤਰਕਾਰੀ ਵਿੱਚ ਗੋਲਡ ਮੈਡਲਿਸਟ ਵੀ ਸੀ ਅਤੇ ਇਹੀ ਕਾਰਨ ਸੀ ਕਿ ਰਿਚਰਡ ਓਟੇਨਬਰੋ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ਵਿੱਚ ਚੁਣਿਆ ਸੀ।

ਭਾਨੂ ਅਥਈਆ ਦਾ ਮੰਨਣਾ ਸੀ ਕਿ ਜੇ ਉਨ੍ਹਾਂ ਦੀ ਟਰਾਫ਼ੀ ਨੂੰ ਆਸਕਰ ਦੇ ਦਫ਼ਤਰ ਵਿੱਚ ਰੱਖਿਆ ਜਾਵੇਗਾ ਤਾਂ ਜ਼ਿਆਦਾ ਲੋਕ ਇਸ ਨੂੰ ਦੇਖ ਸਕਣਗੇ।

ਇਹ ਵੀ ਵੇਖੋ

https://www.youtube.com/watch?v=lcjj9xGEkdw

https://www.youtube.com/watch?v=i2ZVhwYYgIY

https://www.youtube.com/watch?v=_IRfGy4DxMo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5db14ba-8161-43b4-97d4-2fb0215beedb'',''assetType'': ''STY'',''pageCounter'': ''punjabi.india.story.54559181.page'',''title'': ''ਭਾਨੂ ਅਥਈਆ: ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਔਰਤ ਨੂੰ ਇਸ ਦੇ ਚੋਰੀ ਹੋਣ ਦਾ ਡਰ ਕਿਉਂ ਸੀ'',''published'': ''2020-10-15T15:53:29Z'',''updated'': ''2020-10-15T15:53:29Z''});s_bbcws(''track'',''pageView'');

Related News