ਅਨਲੌਕ 5: ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਬਾਰੇ ਕੀਤਾ ਇਹ ਫੈਸਲਾ
Thursday, Oct 15, 2020 - 06:54 PM (IST)


30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲੌਕ-5 ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਸ ਤੋਂ ਬਾਅਦ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ ਵਿੱਚ ਸਿਨੇਮਾਘਰ ਖੋਲ੍ਹੇ ਜਾ ਰਹੇ ਹਨ।
ਪਰ ਮਹਾਰਾਸ਼ਟਰ, ਤੇਲੰਗਾਨਾ, ਤਮਿਲਨਾਡੂ, ਕੇਰਲ, ਪੰਜਾਬ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਹੁਣ ਮਲਟੀਪਲੈਕਸ ਅਤੇ ਸਿਨੇਮਾਘਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇੱਥੋਂ ਤੱਕ ਕਿ ਉੱਤਰ-ਪੂਰਬੀ ਭਾਰਤ ਵਿੱਚ ਹਾਲੇ ਉੱਥੋਂ ਦੀਆਂ ਸੂਬਾ ਸਰਕਾਰਾਂ ਨੇ ਸਿਨੇਮਾ ਹਾਲ ਖੋਲ੍ਹੇ ਜਾਣ ਬਾਰੇ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ:
- ਬੀਸੀਜੀ ਟੀਕਾ : ਕੋਰੋਨਾਵਾਇਰਸ ਖਿਲਾਫ਼ ਜੰਗ ''ਚ ਨਵਾਂ ਹਥਿਆਰ ਬਣ ਰਹੀ ਵੈਕਸੀਨ
- ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
- ''ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ''
ਸਿਰਫ਼ 50 ਸੀਟਾਂ ਦੀ ਇਜਾਜ਼ਤ
ਦਿੱਲੀ ਵਿੱਚ ਅੱਜ ਤੋਂ 50% ਸਮਰੱਥਾ ਵਾਲੇ ਸਿਨੇਮਾ ਹਾਲ ਅਤੇ ਮਲਟੀਪਲੈਕਸ ਖੋਲ੍ਹੇ ਜਾ ਰਹੇ ਹਨ।
ਉੱਤਰ ਪ੍ਰਦੇਸ਼ ਸਰਕਾਰ ਨੇ ਕੁਝ ਸ਼ਰਤਾਂ ਨਾਲ ਸੂਬੇ ਦੇ ਸਿਨੇਮਾ ਘਰਾਂ ਨੂੰ 15 ਅਕਤੂਬਰ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਕਰਨਾਟਕ ਵਿੱਚ ਸਿਨੇਮਾ ਹਾਲ ਅਤੇ ਮਲਟੀਪਲੈਕਸ ਅੱਜ ਤੋਂ ਹੀ ਖੁੱਲ੍ਹ ਰਹੇ ਹਨ। ਸੂਬਾ ਸਰਕਾਰ ਨੇ ਥਰਮਲ ਸਕ੍ਰੀਨਿੰਗ, ਸੋਸ਼ਲ ਡਿਸਟੈਂਸਿੰਗ ਅਤੇ ਸੀਟਾਂ ਸਬੰਧੀ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਨਵੀਆਂ ਗਾਈਡਲਾਈਂਜ਼ ਦੇ ਤਹਿਤ ਸਿਨੇਮਾਘਰਾਂ ਵਿੱਚ 50 ਫੀਸਦ ਤੋਂ ਵੱਧ ਸੀਟਾਂ ਨਹੀਂ ਭਰੀਆਂ ਜਾ ਸਕਦੀਆਂ, ਯਾਨਿ ਕਿ ਅੱਧੀਆਂ ਸੀਟਾਂ ਖਾਲੀ ਰਹਿਣਗੀਆਂ।
ਪਰ ਕਨਟੇਨਮੈਂਟ ਜ਼ੋਨਸ ਵਿੱਚ ਸਿਨੇਮਾ ਅਜੇ ਵੀ ਬੰਦ ਰਹਿਣਗੇ।
ਅਨਲੌਕ-5 ਵਿੱਚ ਸਕੂਲ-ਕਾਲਜ ਖੋਲ੍ਹਣ ਦੀ ਇਜਾਜ਼ਤ
ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਬਾਰੇ ਫੈਸਲਾ ਕੀਤਾ ਹੈ।
ਪੰਜਾਬ ਵਿੱਚ 19 ਅਕਤੂਬਰ ਤੋਂ ਸਰਕਾਰੀ ਸਕੂਲ ਖੋਲ੍ਹੇ ਜਾਣਗੇ ਪਰ ਸਾਫ਼ ਸਫਾਈ ਅਤੇ ਸੈਨੇਟਾਈਜ਼ੇਸ਼ਨ ਦੇ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਇਸ ਲਈ ਮਾਪਿਆਂ ਦੀ ਇਜਾਜ਼ਤ ਵੀ ਜ਼ਰੂਰੀ ਹੋਵੇਗੀ ਅਤੇ ਕਿੰਨੇ ਵਿਦਿਆਰਥੀ ਬੁਲਾਏ ਦਾ ਸਕਦੇ ਹਨ ਜਾਂ ਕਿੰਨੇ ਘੰਟੇ ਸਕੂਲ ਖੁੱਲ੍ਹੇਗਾ ਇਸ ਲਈ ਨਿਯਮ ਹੋਵੇਗਾ।
ਕੁੱਝ ਨਿੱਜੀ ਸਕੂਲ ਅੱਜ ਤੋਂ ਪੰਜਾਬ ਵਿੱਚ ਖੁੱਲ੍ਹ ਗਏ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਉਤਰਾਖੰਡ ਸਰਕਾਰ ਨੇ ਇੱਕ ਨਵੰਬਰ ਤੋਂ 10ਵੀਂ ਤੇ 12ਵੀਂ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਉੱਥੇ ਹੀ ਮਹਾਰਾਸ਼ਟਰ ਸਰਕਾਰ ਨੇ ਸਕੂਲ-ਕਾਲਜ ਅਤੇ ਕੋਚਿੰਗ ਇਸਟੀਚਿਊਟ ਨੂੰ 31 ਅਕਤੂਬਰ ਤੱਕ ਬੰਦ ਰੱਖਣ ਦਾ ਫੈਸਲਾ ਵੀ ਕੀਤਾ ਹੈ।
ਅਨਲੌਕ-5 ਦੀਆਂ ਗਾਈਡਲਾਈਨਜ਼
''ਡਿਪਾਰਟਮੈਂਟ ਆਫ਼ ਸਕੂਲ ਐਜੁਕੇਸ਼ਨ ਐਂਡ ਲਿਟਰੇਸੀ ਅਨੁਸਾਰ ਜਿਹੜੇ ਸਕੂਲ ਖੁੱਲ੍ਹਣਗੇ ਉਨ੍ਹਾਂ ਨੂੰ ਸੂਬਾ ਸਰਕਾਰਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ, ਜੋ ਸਾਡੀ ਮਿਆਰੀ ਵਿਧੀ ਦੇ ਅਧਾਰ ''ਤੇ ਹੋਣਗੇ।

ਦਿਸ਼ਾ-ਨਿਰਦੇਸ਼ਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ - ਸਿਹਤ, ਸਫ਼ਾਈ ਅਤੇ ਸੁਰੱਖਿਆ ਨਾਲ ਜੁੜੇ ਨਿਯਮ ਅਤੇ ਦੂਜਾ ਸੋਸ਼ਲ ਡਿਸਟੈਂਸਿੰਗ ਨਾਲ ਸਬੰਧਤ ਨਿਯਮ।
ਸਿੱਖਿਆ ਮੰਤਰਾਲੇ ਦੀ ਗਾਈਡਲਾਈਨਜ਼ ਦਾ ਕਹਿਣਾ ਹੈ ਕਿ ਸਫ਼ਾਈ, ਹਾਈਜੀਨ ਨਾਲ ਜੁੜੀ ਤਿਆਰੀ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਨ ਨੂੰ ਖੁੱਲ੍ਹਣ ਤੋਂ ਪਹਿਲਾਂ ਯਕੀਨੀ ਬਣਾਉਣਾ ਹੋਵੇਗਾ। ਇਸ ਦੇ ਤਹਿਤ ਸੈਨੇਟਾਈਜ਼ੇਸ਼ਨ, ਹੱਥ ਸਾਫ਼ ਕਰਨ ਦੀ ਸਹੀ ਵਿਵਸਥਾ ਦਾ ਧਿਆਨ ਰੱਖਣਾ ਹੋਵੇਗਾ।

- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
- ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
- ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਸਹੀ ਪ੍ਰਵੇਸ਼ ਅਤੇ ਨਿਕਾਸ ਪ੍ਰਬੰਧ, ਹੋਸਟਲਾਂ ਦੀ ਸਫ਼ਾਈ ਅਤੇ ਉਨ੍ਹਾਂ ਦਾ ਢੁੱਕਵਾਂ ਸੈਨੇਟਾਈਜ਼ੇਸ਼ਨ ਇਨ੍ਹਾਂ ਸਭ ਨਾਲ ਜੁੜੀਆਂ ਜਾਣਕਾਰੀਆਂ ਸਰਕਾਰ ਦੇ ਸਟੈਂਡਰਡ ਪ੍ਰੋਸੀਜ਼ਰ ਨਾਲ ਜੁੜੀਆਂ ਗਾਈਡਲਾਈਨਜ਼ ਵਿੱਚ ਦਿੱਤਾ ਗਿਆ ਹੈ।
ਸਟੈਂਡਰਡ ਪ੍ਰੋਸੀਜਰ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਸੋਸ਼ਲ ਡਿਸਟੈਂਸਿੰਗ ਨਾਲ ਜੁੜੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਦੋ ਲੋਕਾਂ ਵਿਚਕਾਰ 6 ਫੁੱਟ ਦੀ ਦੂਰੀ ਹੋਣਾ ਲਾਜ਼ਮੀ ਹੈ, ਕਲਾਸਰੂਮ, ਲੈਬ ਅਤੇ ਖੇਡ ਦੇ ਮੈਦਾਨ ਵਿੱਚ ਮਾਸਕ ਪਾਉਣੇ ਜ਼ਰੂਰੀ ਹੋਣਗੇ। ਹਰ ਪਾਸੇ ਹੱਥ ਧੋਣ ਦਾ ਪ੍ਰਬੰਧ। ਪ੍ਰਵੇਸ਼ ਦੁਆਰ ''ਤੇ ਸਕ੍ਰੀਨਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਮਾਪਿਆਂ ਦੀ ਸਹਿਮਤੀ ਜ਼ਰੂਰੀ
ਸਭ ਤੋਂ ਅਹਿਮ ਗੱਲ ਇਹ ਹੈ ਕਿ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਇਜਾਜ਼ਤ ਤੋਂ ਬਾਅਦ ਹੀ ਬੱਚੇ ਸਕੂਲ ਆ ਸਕਣਗੇ। ਗਾਈਡਲਾਈਨਜ਼ ਮੁਤਾਬਕ ਕਲਾਸ ਵਿੱਚ ਹਾਜ਼ਰੀ ਦੇ ਨਿਯਮਾਂ ਸਬੰਧੀ ਰਿਆਇਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਜੇ ਕੋਈ ਚਾਹੇ ਤਾਂ ਕੋਈ ਵੀ ਆਨਲਾਈਨ ਕਲਾਸਾਂ ਦੀ ਚੋਣ ਕਰ ਸਕਦਾ ਹੈ। ਮਿਡ-ਡੇਅ ਮੀਲ ਬਣਾਉਣ ਅਤੇ ਉਸ ਨੂੰ ਪਰੋਸਣ ਵੇਲੇ ਸਾਵਧਾਨੀ ਵਰਤਣ ਦੇ ਨਿਯਮ ਵੀ ਇਨ੍ਹਾਂ ਗਾਈਡਲਾਈਨਜ਼ ਵਿੱਚ ਦੱਸੇ ਗਏ ਹਨ।
ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਸੂਬੇ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਸਕੂਲ ਮੁਖੀ, ਅਧਿਆਪਕਾਂ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਦੇ ਵੇਰਵੇ ਵੀ ਦਿੱਤੇ ਗਏ ਹਨ।


ਇਹ ਵੀ ਵੇਖੋ
https://www.youtube.com/watch?v=lcjj9xGEkdw
https://www.youtube.com/watch?v=i2ZVhwYYgIY
https://www.youtube.com/watch?v=_IRfGy4DxMo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''61b9d0e2-6f4f-4fbf-9bd3-7a5bbd2a6cac'',''assetType'': ''STY'',''pageCounter'': ''punjabi.india.story.54556479.page'',''title'': ''ਅਨਲੌਕ 5: ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਬਾਰੇ ਕੀਤਾ ਇਹ ਫੈਸਲਾ'',''published'': ''2020-10-15T13:18:53Z'',''updated'': ''2020-10-15T13:18:53Z''});s_bbcws(''track'',''pageView'');