ਪੰਜਾਬ ਵਿੱਚ ਦਲਿਤ ਨੌਜਵਾਨ ਨਾਲ ਕੁੱਟ-ਮਾਰ: ''''ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ''''

10/15/2020 5:09:50 PM

''''ਮੈਂ ਦੁਹਾਈਆਂ ਦਿੰਦਾ ਰਿਹਾ ਕਿ ਮੈਂ ਚੋਰ ਨਹੀਂ ਹਾਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਹੱਦ ਤਾਂ ਉਦੋਂ ਹੋ ਗਈ ਜਦੋਂ ਮੈਨੂੰ ਬੇਤਹਾਸ਼ਾ ਕੁੱਟਣ ਮਗਰੋਂ ਕੁੱਝ ਲੋਕਾਂ ਨੇ ਮੈਨੂੰ ਜ਼ਬਰਦਸਤੀ ਪੇਸ਼ਾਬ ਪਿਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਬੇਹੋਸ਼ ਹੋ ਗਿਆ ਤਾਂ ਮੈਨੂੰ ਪਿੰਡ ਦੀ ਧਰਮਸ਼ਾਲਾ ''ਚ ਛੱਡ ਕੇ ਉਹ ਫਰਾਰ ਹੋ ਗਏ।''''

ਇਹ ਬੋਲ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਮਦਰਸਾ ਦੇ ਰਹਿਣ ਵਾਲੇ 22 ਸਾਲਾ ਦਲਿਤ ਨੌਜਵਾਨ ਗੁਰਨਾਮ ਸਿੰਘ ਗੋਰਾ ਦੇ ਹਨ, ਜਿਹੜਾ ਆਪਣੇ ਭਰਾ ਨੂੰ ਮਿਲਣ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ ''ਚ ਗਿਆ ਸੀ।

ਗੁਰਨਾਮ ਸਿੰਘ ਗੋਰਾ ਦਾ ਵੱਡਾ ਭਰਾ ਬੋਹੜ ਸਿੰਘ ਗਗਨ ਪਿੰਡ ਚੱਕ ਜਾਨੀਸਰ ''ਚ ਰਹਿ ਕੇ ਪਿਛਲੇ 7 ਸਾਲਾਂ ਤੋਂ ਇੱਕ ਕਿਸਾਨ ਨਾਲ ਸੀਰੀ ਰਲਦਾ ਆ ਰਿਹਾ ਹੈ।

ਗੋਰਾ ਦਾ ਕਹਿਣਾ ਹੈ ਕਿ ਉਹ 8 ਅਕਤੂਬਰ ਨੂੰ ਆਪਣਾ ਕੰਮ ਨਿਬੇੜ ਕੇ ਰਾਤ ਸਾਢੇ ਕੁ 10 ਵਜੇ ਦੇ ਕਰੀਬ ਪਿੰਡ ਚੱਕ ਜਾਨੀਸਰ ਪਹੁੰਚਿਆ ਸੀ ਕਿ ਕੁੱਝ ਲੋਕਾਂ ਨੇ ''ਚੋਰ ਆ ਗਿਆ ਓਏ'' ਤੇ ''ਫੜੋ-ਫੜੋ'' ਬੋਲਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

ਗੁਰਨਾਮ ਸਿੰਘ ਗੋਰਾ ਨੇ ਕਿਹਾ, ''''ਗਲੀ ਦੀਆਂ ਲਾਈਟਾਂ ਜਗ ਰਹੀਆਂ ਸਨ। ਮੈਂ ਹਾਲੇ ਆਪਣੇ ਭਰਾ ਦੇ ਘਰ ਤੋਂ ਕੁੱਝ ਹੀ ਦੂਰੀ ''ਤੇ ਸੀ ਕਿ ਕੁੱਝ ਲੋਕਾਂ ਨੇ ਚੋਰ-ਚੋਰ ਦਾ ਰੌਲਾ ਪਾ ਕੇ ਮੈਨੂੰ ਘੇਰ ਲਿਆ।"

"ਮੈਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ ਗਿਆ। ਮੈਂ ਕਹਿੰਦਾ ਰਿਹਾ ਮੈਂ ਆਪਣੇ ਭਰਾ ਗਗਨ ਦੇ ਘਰ ਜਾ ਰਿਹਾ ਹਾਂ ਪਰ ਲੋਕ ਲੱਤਾਂ, ਘਸੁੰਨਾਂ ਤੇ ਹਾਕੀ ਨਾਲ ਲਗਾਤਰ ਕੁੱਟਦੇ ਰਹੇ। ਮੈਨੂੰ ਤਾਂ ਫਿਰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ''ਚ ਜਾ ਕੇ ਹੀ ਸੁਰਤ ਆਈ।''''

ਇਹ ਘਟਨਾ 8 ਅਕਤੂਬਰ ਦੀ ਰਾਤ ਨੂੰ ਵਾਪਰੀ ਪਰ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ 12 ਅਕਤੂਬਰ ਨੂੰ ਦਰਜ ਕੀਤਾ।

ਪਰਿਵਾਰ ਇਲਾਜ ਦਾ ਖਰਚ ਚੁੱਕਣ ਵਿੱਚ ਅਸਮਰੱਥ

ਗੋਰਾ ਕਹਿੰਦਾ ਹੈ ਕਿ ਉਸ ਦੀ ਕੁੱਟ-ਮਾਰ ਕਰਨ ਵਾਲੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ ਤੇ ਉਹ ਉਸ ਦੀ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਸਨ।

ਗੁਰਨਾਮ ਸਿੰਘ ਗੋਰਾ ਦੀ ਕੁੱਟ-ਮਾਰ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ''ਤੇ ਪਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਇੱਕ ਦਮ ਹਰਕਤ ਵਿੱਚ ਆ ਗਈ।

ਗਗਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੋਰਾ ਕਈ ਸਾਲਾਂ ਤੋਂ ਅਕਸਰ ਹੀ ਉਸ ਨੂੰ ਮਿਲਣ ਲਈ ਆਉਂਦਾ ਰਹਿੰਦਾ ਸੀ ਤੇ ਆਮ ਲੋਕ ਉਸ ਦੀ ਸ਼ਕਲ ਤੋਂ ਵਾਕਫ਼ ਵੀ ਸਨ।

''''ਮੇਰਾ ਤਾਂ ਦਿਲ ਹੀ ਟੁੱਟ ਗਿਆ ਹੈ ਕਿਉਂਕਿ ਮੇਰੇ ਭਰਾ ਦਾ ਸਰੀਰ ਥਾਂ-ਥਾਂ ਤੋਂ ਸੱਟਾਂ ਨਾਲ ਭੰਨਿਆਂ ਪਿਆ ਹੈ। ਪਹਿਲਾਂ ਹਸਪਤਾਲ ''ਚ ਦਵਾਈ-ਬੂਟੀ ''ਤੇ ਖ਼ਰਚ ਆਇਆ। ਕੁੱਟ-ਮਾਰ ਕਾਰਨ ਭਰਾ ਦੇ ਪੇਸ਼ਾਬ ਤੇ ਪਖ਼ਾਨੇ ''ਚ ਖ਼ੂਨ ਆਊਣਾ ਸ਼ੁਰੂ ਹੋ ਗਿਆ ਸੀ। ਮੈਂ ਗਰੀਬ ਹਾਂ, ਇਸ ਕਰਕੇ ਚੰਗੇ ਇਲਾਜ ਲਈ ਭਰਾ ਨੂੰ ਕਿਸੇ ਚੰਗੇ ਹਸਪਤਾਲ ''ਚ ਲਿਜਾਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਸੋਚਦਾ ਹਾਂ, ਕਰਾਂ ਤਾਂ ਕੀ ਕਰਾਂ।''''

ਗਗਨ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜੇਕਰ ਉਸ ਨੇ ਭਰਾ ਦੀ ਕੁੱਟ-ਮਾਰ ਕਰਨ ਦਾ ਨਾਂਅ ਲਿਆ ਤਾਂ ਉਸ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

''''ਮੈਂ ਤਾਂ ਖੇਤ ਮਜ਼ਦੂਰ ਹਾਂ। ਰਾਤ-ਬਰਾਤੇ ਖੇਤ ਤਾਂ ਜਾਣਾ ਹੀ ਪੈਂਦਾ ਹੈ। ਕੀ ਪਤਾ ਮੇਰੇ ਨਾਲ ਕਦੋਂ ਕੋਈ ਅਣਹੋਣੀ ਵਰਤ ਜਾਵੇ। ਮੇਰੀ ਤਾਂ ਸਰਕਾਰ ਮੂਹਰੇ ਇਹੀ ਬੇਨਤੀ ਹੈ ਕਿ ਮੇਰੇ ਭਰਾ ਨੂੰ ਨਿਆਂ ਦਿਵਾਇਆ ਜਾਵੇ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।''''

ਘਟਨਾ ਬਾਰੇ ਪਿੰਡ ਦੇ ਲੋਕ ਕੀ ਸੋਚਦੇ ਹਨ

ਇੱਕ ਪਾਸੇ ਜਿੱਥੇ ਇੱਕ ਦਲਿਤ ਨੂੰ ਪੇਸ਼ਾਬ ਪਿਲਾਉਣ ਦੀ ਘਟਨਾ ਕਾਰਨ ਪਿੰਡ ਵਿੱਚ ਦਹਿਸ਼ਤ ਤੇ ਖਾਮੋਸ਼ੀ ਦਾ ਮਾਹੌਲ ਹੈ, ਉੱਥੇ ਹੀ ਪਿੰਡ ਦੇ ਲੋਕ ਇਸ ਘਟਨਾ ਨੂੰ ਮਨੁਖੱਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵੀ ਕਰਾਰ ਦੇ ਰਹੇ ਹਨ।

ਪਿੰਡ ਵਾਸੀ ਗੁਰਜਿੰਦਰ ਸਿੰਘ ਮਾਨ ਕਹਿੰਦੇ ਹਨ ਕਿ ਪਿੰਡ ਚੱਕ ਜਾਨੀਸਰ ਨੂੰ ਸਫ਼ਾਈ ਰੱਖਣ ਤੇ ਸੁੰਦਰ ਪਿੰਡ ਬਨਾਉਣ ਲਈ ਸਰਕਾਰਾਂ ਵੱਲੋਂ ਨੈਸ਼ਨਲ ਤੇ ਸਟੇਟ ਐਵਾਰਡ ਦਿੱਤਾ ਜਾ ਚੁੱਕਾ ਹੈ। ਇਹੀ ਕਾਰਨ ਹੈ ਕਿ ਦੂਰ-ਦੁਰਾਡੇ ਤੋਂ ਲੋਕ ਇਸ ਪਿੰਡ ਦੀ ਸੁੰਦਰ ਨਕਸ਼-ਨੁਹਾਰ ਦੇਖਣ ਲਈ ਅਕਸਰ ਦੀ ਆਉਂਦੇ ਰਹਿੰਦੇ ਹਨ।

''''ਬੜੇ ਸ਼ਰਮ ਦੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਇੱਕ ਦਲਿਤ ਨਾਲ ਅਜਿਹੀ ਘਟਨਾ ਵਾਪਰੀ ਹੈ। ਅਸੀਂ ਸ਼ਰਮਸਾਰ ਹਾਂ ਕਿਉਂਕਿ ਗੁਰੂ ਸਾਹਿਬ ਨੇ ਊਚ-ਨੀਚ ਦਾ ਭੇਦ-ਭਾਵ ਖ਼ਤਮ ਕਰਕੇ ਦਲਿਤਾਂ ਦੇ ਸਤਿਕਾਰ ਦਾ ਸੰਦੇਸ਼ ਸਾਨੂੰ ਦਿੱਤਾ ਸੀ। ਇਸ ਪਿੰਡ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਖੁਦ ਨੂੰ ਦੋਸ਼ੀ ਮੰਨਦੇ ਹਾਂ।''''

''''ਅਸਲ ਵਿੱਚ ਤਾਂ ਦਲਿਤ ਤਾਂ ਕੀ, ਸਮਾਜ ਦੇ ਕਿਸੇ ਵੀ ਵਰਗ ਨਾਲ ਵੀ ਅਜਿਹਾ ਅਨਿਆਂ ਨਹੀਂ ਹੋਣਾ ਚਾਹੀਦਾ। ਗਰੀਬ ਦਲਿਤ ਨੌਜਵਾਨ ਨਾਲ ਜੋ ਵਾਪਰਿਆ ਹੈ, ਉਹ ਦਿਲ ਕੰਬਾਊ ਤੇ ਅਤਿ ਨਿੰਦਣਯੋਗ ਹੈ।''''

ਪੁਲਿਸ ਦਾ ਤਰਕ ਕੀ ਹੈ

ਇਸ ਸਬੰਧ ਵਿੱਚ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਥਾਣਾ ਵੈਰੋਕੇ ਵਿਖੇ ਪੀੜਤ ਦਲਿਤ ਨੌਜਵਾਨ ਦੇ ਬਿਆਨਾਂ ਦੇ ਅਧਾਰ ''ਤੇ ਕੁੱਝ ਲੋਕਾਂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।

''''ਹਾਲੇ ਤੱਕ ਇਸ ਸੰਦਰਭ ''ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਖ਼ੈਰ, ਜਾਂਚ ਦਾ ਕੰਮ ਜਾਰੀ ਹੈ ਤੇ ਮੁਢਲੀ ਪੜਤਾਲ ਦੌਰਾਨ ਦਲਿਤ ਨੌਜਵਾਨ ਨੂੰ ਪੇਸ਼ਾਬ ਪਿਲਾਉਣ ਬਾਬਤ ਕੋਈ ਠੋਸ ਪ੍ਰਮਾਣ ਸਾਹਮਣੇ ਨਹੀਂ ਆਏ ਹਨ। ਫਿਰ ਵੀ ਘਟਨਾ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਵਿਚਾਰਿਆ ਜਾ ਰਿਹਾ ਹੈ।''''

ਇਹ ਵੀ ਵੇਖੋ

https://www.youtube.com/watch?v=lcjj9xGEkdw

https://www.youtube.com/watch?v=i2ZVhwYYgIY

https://www.youtube.com/watch?v=_IRfGy4DxMo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''171f7f31-feb7-4fe9-bcf0-7b0b3aa5bc23'',''assetType'': ''STY'',''pageCounter'': ''punjabi.india.story.54554719.page'',''title'': ''ਪੰਜਾਬ ਵਿੱਚ ਦਲਿਤ ਨੌਜਵਾਨ ਨਾਲ ਕੁੱਟ-ਮਾਰ: \''ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ\'''',''author'': ''ਸੁਰਿੰਦਰ ਮਾਨ'',''published'': ''2020-10-15T11:33:45Z'',''updated'': ''2020-10-15T11:33:45Z''});s_bbcws(''track'',''pageView'');

Related News