ਪੰਜਾਬ ਦੇ ''''ਗੈਂਗਸਟਰਾਂ'''' ਨੇ ਸੋਸ਼ਲ ਮੀਡੀਆ ਉੱਤੇ ਚਲਾਈ ਕਿਸਾਨਾਂ ਦੇ ਹੱਕ ''''ਚ ਮੁਹਿੰਮ - ਪ੍ਰੈੱਸ ਰਿਵੀਊ
Thursday, Oct 15, 2020 - 08:54 AM (IST)


ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਰਹਿਣ ਵਾਲੇ ਗੈਂਗਸਟਰ ਗਰੁੱਪ ਪੰਜਾਬ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਉੱਤਰ ਆਏ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫੇਸਬੁੱਕ ਯੂਜ਼ਰ ਸ਼ੇਰਾ ਖੁੱਬਣ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਲਾਕਾਰਾਂ ਨੂੰ ਆਪੋ-ਆਪਣੇ ''ਝੰਡੇ ਸੁੱਟ ਕੇ ਕਿਸਾਨਾਂ ਦੇ ਪੱਖ ਵਿੱਚ ਆਉਣ'' ਦੀ ਅਪੀਲ ਕੀਤੀ
ਇਸੇ ਤਰ੍ਹਾਂ ਗੈਂਗਸਟਰ ਦਵਿੰਦਰ ਬੰਬੀਹਾ ਨੇ ਆਪਣੇ ਫੇਸਬੁੱਕ ਪੇਜ ਉੱਪਰ ਇੱਕ ਫ਼ੋਟੋ ਦੇ ਨਾਲ ਕਿਸਾਨ ਮਜ਼ਦੂਰ ਏਕਤਾ'' ਦਾ ਨਾਅਰਾ ਲਿਖਿਆ।
- ਖੇਤੀ ਕਾਨੂੰਨਾਂ ਖ਼ਿਲਾਫ਼ ਵਿਸ਼ੇਸ਼ ਸੈਸ਼ਨ ਸਣੇ ਪੰਜਾਬ ਕੈਬਨਿਟ ਦੇ 4 ਵੱਡੇ ਫ਼ੈਸਲੇ
- ਜਦੋਂ ਜ਼ਿਆ-ਉਲ-ਹੱਕ ਨੇ ਭੋਲੂ ਭਲਵਾਨਾਂ ਦੇ ਭਾਰਤ ਆਉਣ ''ਤੇ ਪਾਬੰਦੀ ਲਾਈ
- ਕਿਸਾਨ ਜਥੇਦੀਆਂ ਦੇ ਕੇਂਦਰ ਨਾਲ ਬੈਠਕ ਦੇ ਬਾਈਕਾਟ ਤੋਂ ਬਾਅਦ ਹੁਣ ਅੱਗੇ ਕੀ ਹੋਣ ਜਾ ਰਿਹਾ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਕਿਸਾਨਾਂ ਦੀ ਇੱਕ ਵੀਡੀਓ ਸ਼ੇਅਰ ਕਰ ਕੇ ਲੋਕਾਂ ਨੂੰ ਵੀਡੀਓ ਅੱਗੇ ਸ਼ੇਅਰ ਕਰਨ ਦੀ ਅਪੀਲ ਕੀਤੀ।
ਇਸੇ ਤਰ੍ਹਾਂ ਕਦੇ ਗੈਂਗਸਟਰ ਰਹੇ ਲੱਖਾ ਸਿਧਾਣਾ ਜੋ ਕਿ ਪੰਜਾਬ ਨਾਲ ਜੁੜੇ ਮਸਲਿਆਂ ਤੇ ਸਰਗਮੀ ਨਾਲ ਬੋਲਦੇ ਰਹਿੰਦੇ ਹਨ। ਉਹ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਸ਼ੁਰੂ ਤੋਂ ਹੀ ਸਰਗਰਮ ਹਨ।
ਗੈਂਗਸਟਰ ਸ਼ੇਰਾ ਖੁੱਬਣ ਅਤੇ ਦਵਿੰਦਰ ਬੰਬੀਹਾ ਦੀ ਇੱਕ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ ਪਰ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਹਾਲੇ ਚੱਲ ਰਹੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਦੀ ਅਕਾਲ ਤਖ਼ਤ ਨੂੰ ਅਪੀਲ
ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਨਾਲ ਜੁੜੇ ਵਿਵਾਦ ਵਿੱਚ ਸਾਰਥਕ ਕਾਰਵਾਈ ਨਾ ਕਰ ਸਕਣ ਕਾਰਨ ਪੰਥਕ ਜਥੇਬੰਦੀਆਂ ਦਾ ਰੋਹ ਝੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਲਜ਼ਮਾਂ ਨੂੰ ''ਮਿਸਾਲੀ ਸਜ਼ਾ ਦਵਾਉਣ ਲਈ ਇੱਕ ਵਾਰ ਫਿਰ ਅਕਾਲ ਤਖ਼ਤ ਵੱਲ ਰੁਖ ਕੀਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਕਮੇਟੀ ਨੇ ਇਸ ਮਾਮਲੇ ਵਿੱਚ ਜਾਂਚ ਕਰਵਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਅਤੇ ਅਕਾਲ ਤਖ਼ਤ ਨੂੰ ਇਹ ਜਾਂਚ ਕਰਵਾਉਣ ਲਈ ਬੇਨਤੀ ਕੀਤੀ ਸੀ। ਜਿਸ ਬਾਰੇ ਜਥੇਦਾਰ ਅਕਾਲ ਤਖ਼ਤ ਨੇ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾ ਦਿੱਤੀ, ਜਿਸ ਨੇ 16 ਬੰਦਿਆਂ ਦੀ ਗੁਰੂ ਗ੍ਰੰਥ ਸਾਹਿਬ ਦੇ ਸੂਰਪਾਂ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਹੋਣ ਦੀ ਰਿਪੋਰਟ ਦੇ ਦਿੱਤੀ।
ਕਮੇਟੀ ਨੇ ਤੁਰੰਤ ਹੀ ਛੇ ਜਣਿਆਂ ਨੂੰ ਨੌਕਰੀ ਤੋਂ ਲਾਹ ਦਿੱਤਾ ਅਤੇ ਕੁਝ ਨੂੰ ਸਸਪੈਂਡ ਕਰ ਦਿੱਤਾ। ਕਮੇਟੀ ਨੇ ਇਨ੍ਹਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾਉਣ ਦੀ ਗੱਲ ਕੀਤੀ ਪਰ ਉਸ ਤੋਂ ਨੌਂ ਦਿਨਾਂ ਬਾਅਦ ਆਪਣੇ ਹੀ ਫ਼ੈਸਲੇ ਤੋਂ ਪੁੱਠਾ ਗੇੜਾ ਲੈਂਦਿਆਂ ਮਨ੍ਹਾਂ ਕਰ ਦਿੱਤਾ।
ਮਸ਼ਹੂਰੀ ਪਿੱਛੇ ਤਨਿਸ਼ਕ ਸ਼ੋਰੂਮ ਤੋਂ ਮਾਫ਼ੀ ਮੰਗਵਾਈ
ਗੁਜਰਾਤ ਦੇ ਰਾਜ ਕੋਟ ਵਿੱਚ ਗਹਿਣਿਆਂ ਦੀ ਕੰਪਨੀ ਤਨਿਸ਼ਕ ਦੇ ਇੱਕ ਸ਼ੋਰੂਮ ਵਿੱਚ ਕੁਝ ਲੋਕ ਦਾਖ਼ਲ ਹੋ ਗਏ। ਸ਼ੋਰੂਮ ਦੇ ਇੱਕ ਮੁਲਾਜ਼ਮ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਸੋਮਵਾਰ ਨੂੰ ਆਏ ਇਹ ਲੋਕ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਸਨ ਅਤੇ ਮਸ਼ਹੂਰੀ ਲਈ ਮਾਫ਼ੀ ਮੰਗਣ ਨੂੰ ਕਹਿ ਰਹੇ ਸਨ।
ਇਹ ਇਸ਼ਤਿਹਾਰ ਵਿੱਚ ਇੱਕ ਮੁਸਲਮ ਪਰਿਵਾਰ ਵਿੱਚ ਵਿਆਹੀ ਹਿੰਦੂ ਬਹੂ ਦੀ ਗੋਦ ਭਰਾਈ ਦੀ ਰਸਮ ਦੀਆਂ ਤਿਆਰੀਆਂ ਦਿਖਾਈਆਂ ਗਈਆਂ ਸਨ।
ਦੂਜੇ ਪਾਸੇ ਗੁਜਰਾਤ ਦੀ ਭਾਜਪਾ ਸਰਕਾਰ ਦੇ ਗ੍ਰਿਹ ਮੰਤਰੀ ਪ੍ਰਦੀਪ ਜਡੇਜਾ ਸਮੇਤ ਕਈ ਭਾਜਪਾ ਵਰਕਰਾਂ ਨੇ ਸ਼ੋਰੂਮ ਦੀ ਤੋੜ ਭੰਨ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਇਸ ਖ਼ਬਰ ਨੂੰ ਝੂਠੀ ਦੱਸਿਆ ਹੈ।
ਭਾਜਪਾ ਦੇ ਆਈਟੀ ਸੈਲ ਦੇ ਮੁਖੀ ਵਿਜੇ ਮਾਲਵੀਆ ਨੇ ਟਵੀਟ ਕੀਤਾ ਕਿ ਗਾਂਧੀਧਾਮ ਵਿੱਚ ਸ਼ੋਰੂਮ ਦੀ ਭੰਨ ਤੋੜ ਦੀ ਖ਼ਬਰ ਝੂਠੀ ਹੈ ਅਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਗਾੜਨ ਦੇ ਮੰਤਵ ਨਾਲ ਫੈਲਾਈ ਜਾ ਰਹੀ ਹੈ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਸਵੱਛ ਭਾਰਤ ਪਖਾਨੇ ਵਿੱਚ ਰਹਿ ਰਹੇ ਨਾਨੀ ਦੋਤਿਆਂ ਨੂੰ ਵਸਾਇਆ ਗਿਆ
ਓਡੀਸ਼ਾ ਦੇ ਕਿਸ਼ੋਰੀਨਗਰ ਤਾਲੁੱਕਾ ਦੇ ਬਾਇਸਾਨਾ ਪਿੰਡ ਵਿੱਚ ਇੱਕ ਨਾਨੀ ਪਿਛਲੇ ਦੋ ਤੋਂ ਵੀ ਵਧੇਰੇ ਮਹੀਨਿਆਂ ਤੋਂ ਆਪਣੀਆਂ ਦੋ ਦੋਹਤੀਆਂ (5, 8)ਅਤੇ ਇੱਕ ਦੋਹਤੇ (6) ਨਾਲ ਸਵੱਛ ਭਾਰਤ ਤਹਿਤ ਬਣੇ ਪਖਾਨੇ ਵਿੱਚ ਰਹਿ ਰਹੀ ਸੀ
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਬੱਚੇ ਤਿੰਨ ਸਾਲ ਪਹਿਲਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਆਪਣੇ ਪਿਓ ਵੱਲੋਂ ਤਿਆਗੇ ਜਾਣ ਤੋਂ ਬਾਅਦ ਆਪਣੀ ਨਾਨੀ ਨਾਲ ਰਹਿਣ ਆ ਗਏ ਸਨ।
ਨਾਨੀ ਬਿਮਲਾ ਪ੍ਰਧਾਨ ਉਸ ਸਮੇਂ ਇੱਕ ਕੱਚੇ ਘਰ ਵਿੱਚ ਰਹਿੰਦੀ ਸੀ ਅਤੇ ਕੰਮ ਦੀ ਭਾਲ ਵਿੱਚ ਪਿੰਡ-ਪਿੰਡ ਘੁੰਮਦੀ ਰਹਿੰਦੀ ਸੀ। ਉਸ ਕੋਲ ਕੋਈ ਜ਼ਮੀਨ ਨਾ ਹੋਣ ਕਾਰਨ ਜਿੱਥੇ ਜਗ੍ਹਾ ਮਿਲਦੀ ਸੌਂ ਜਾਂਦੀ ਪਰ ਬੱਚਿਆਂ ਕਾਰਨ ਉਸ ਲਈ ਮੁਸ਼ਕਲ ਵਧ ਗਈ। ਇਸ ਵਾਰ ਜਦੋਂ ਮੀਂਹ ਪਿਆ ਤਾਂ ਉਨ੍ਹਾਂ ਦਾ ਕੱਚਾ ਘਰ ਵੀ ਢਹਿ ਗਿਆ।
ਉਸ ਸਮੇਂ ਇਹ ਪਖਾਨੇ ਨਵੇਂ ਹੀ ਬਣੇ ਸਨ ਅਤੇ ਕੋਈ ਵੀ ਇਨ੍ਹਾਂ ਨੂੰ ਵਰਤ ਨਹੀਂ ਰਿਹਾ ਸੀ। ਸੋ ਨਾਨੀ ਬੱਚਿਆਂ ਸਮੇਤ ਇੱਥੇ ਆ ਕੇ ਰਹਿਣ ਲੱਗੀ। ਮੀਂਹ ਵਿੱਚ ਬੱਚੇ ਪਖਾਨੇ ਦੇ ਅੰਦਰ ਸੌਂ ਜਾਂਦੇ।
ਸਥਾਨਕ ਸਮਾਜ ਸੇਵੀਆਂ ਦੇ ਦਖ਼ਲ ਤੋਂ ਬਾਅਦ ਨਾਨੀ ਨੂੰ ਪਹਿਲਾਂ ਬੱਚਿਆਂ ਸਮੇਤ ਆਰਜੀ ਤੌਰ ''ਤੇ ਪਿੰਡ ਦੇ ਪੰਚਾਇਤ ਦਫ਼ਤਰ ਵਿੱਚ ਲਿਜਾਇਆ ਗਿਆ ਅਤੇ ਫਿਰ ਇੱਕ ਮੁੜ ਵਸੇਬਾ ਕੇਂਦਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ
https://www.youtube.com/watch?v=bHgT5l9kRDs
ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ
https://www.youtube.com/watch?v=GjlGQY7-HnM
ਵੀਡੀਓ: ਪਾਕਿਸਤਾਨ ''ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ
https://www.youtube.com/watch?v=TfV6ZoLTDXU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''68501793-91d7-4e70-8ba2-43bbd332c9ee'',''assetType'': ''STY'',''pageCounter'': ''punjabi.india.story.54549751.page'',''title'': ''ਪੰਜਾਬ ਦੇ \''ਗੈਂਗਸਟਰਾਂ\'' ਨੇ ਸੋਸ਼ਲ ਮੀਡੀਆ ਉੱਤੇ ਚਲਾਈ ਕਿਸਾਨਾਂ ਦੇ ਹੱਕ \''ਚ ਮੁਹਿੰਮ - ਪ੍ਰੈੱਸ ਰਿਵੀਊ'',''published'': ''2020-10-15T03:14:28Z'',''updated'': ''2020-10-15T03:14:28Z''});s_bbcws(''track'',''pageView'');