ਜਦੋਂ ਜ਼ਿਆ-ਉਲ-ਹੱਕ ਨੇ ਭੋਲੂ ਭਲਵਾਨਾਂ ਦੇ ਭਾਰਤ ਆਉਣ ''''ਤੇ ਪਾਬੰਦੀ ਲਾਈ
Thursday, Oct 15, 2020 - 07:09 AM (IST)

ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਭੀੜ-ਭਾੜ ਵਾਲੇ ਖ਼ੇਤਰ ਪਾਕਿਸਤਾਨ ਚੌਕ ਵਿੱਚ ਸਥਿਤ ਇੱਕ ਮਸ਼ਹੂਰ ਅਖਾੜਾ ''ਦਾਰੂਲ ਸਿਹਤ'' ਨੂੰ ਵੇਖੇ ਬਿਨਾਂ ਲੰਘਣਾ ਅਸੰਭਵ ਸੀ।
ਇਹ ਅਕਸਰ ਹੁੰਦਾ ਸੀ ਕਿ ਵੱਡੀ ਗਿਣਤੀ ਵਿਚ ਲੋਕ ਸ਼ਾਮ ਨੂੰ ਉਥੇ ਇਕੱਠੇ ਹੁੰਦੇ ਸਨ ਅਤੇ ਨੌਜਵਾਨ ਭਲਵਾਨਾਂ ਨੂੰ ਕਸਰਤ ਕਰਦੇ ਵੇਖਦੇ ਸਨ। ਇਨ੍ਹਾਂ ਨੌਜਵਾਨਾਂ ਵਿੱਚ ਖਿੱਚ ਦਾ ਕੇਂਦਰ ਉਹ ਸ਼ਕਤੀਸ਼ਾਲੀ ਭਲਵਾਨ ਸਨ, ਜੋ ਪ੍ਰਸਿੱਧ ਭੋਲੂ ਭਲਵਾਨ ਪਰਿਵਾਰ ਨਾਲ ਸਬੰਧਤ ਸਨ।
ਹਰ ਕੋਈ ''ਦਾਰੂਲ ਸਿਹਤ'' ਨੂੰ ''ਭੋਲੂ ਦੇ ਅਖਾੜਾ'' ਵਜੋਂ ਜਾਣਦੇ ਸੀ। ਇਸ ਅਖਾੜੇ ਵਿੱਚ ਇਸ ਪਰਿਵਾਰ ਦੇ ਸਾਰੇ ਭਲਵਾਨ ਹਰ ਦਿਨ ਇੱਕ ਦੂਜੇ ਨਾਲ ਕੁਸ਼ਤੀ ਕਰਦੇ ਵੇਖੇ ਗਏ। ਇਸ ਅਖਾੜੇ ਦੀ ਜ਼ਮੀਨ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਭੋਲੂ ਭਲਵਾਨ ਦੇ ਪਰਿਵਾਰ ਨੂੰ ਦਾਨ ਕੀਤੀ ਸੀ।
ਇਹ ਵੀ ਪੜ੍ਹੋ
- Apple iPhone 12 ਸੀਰੀਜ਼ ਦੀ ਕੀ ਹੈ ਖ਼ਾਸੀਅਤ
- ਅਫ਼ਗਾਨਿਸਤਾਨ: ਅਮਨ ਵਾਰਤਾ ਵਿਚਾਲੇ ਤਾਲਿਬਾਨ ਦਾ ਵੱਡਾ ਹਮਲਾ, ਜੰਗ ਛਿੜੀ
- ਸਟੈਨ ਸਵਾਮੀ: ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਭਾਰਤ ਵਿਚ ਜਿੰਨ੍ਹਾਂ ਉੱਤੇ ਚੱਲੇਗਾ ਅੱਤਵਾਦੀ ਹੋਣ ਦਾ ਕੇਸ
ਭੋਲੂ ਦਾ ਇਹ ਅਖਾੜਾ ਅਜੇ ਵੀ ਮੌਜੂਦ ਹੈ, ਜਿੱਥੇ ਜਵਾਨ ਬੌਡੀ ਬਿਲਡਿੰਗ ਅਤੇ ਕਈ ਕਿਸਮਾਂ ਦੀਆਂ ਕਸਰਤਾਂ ਕਰਨ ਆਉਂਦੇ ਹਨ ਅਤੇ ਸਵੇਰੇ ਕੁਝ ਕੁਸ਼ਤੀਆਂ ਵੀ ਹੁੰਦੀਆਂ ਹਨ।
ਪਰ ਫ਼ਰਕ ਸਿਰਫ ਇਹ ਹੈ ਕਿ ਭੋਲੂ ਪਰਿਵਾਰ ਹੁਣ ਇਥੇ ਨਹੀਂ ਹੈ। ਇਸ ਪਰਿਵਾਰ ਦੀ ਪੁਰਾਣੀ ਪੀੜ੍ਹੀ ਹੁਣ ਨਹੀਂ ਰਹੀ ਹੈ, ਜਦੋਂ ਕਿ ਮੌਜੂਦਾ ਨੌਜਵਾਨ ਪੀੜ੍ਹੀ ਨੇ ਪਾਕਿਸਤਾਨ ਵਿਚ ਇਸਦੀ ਕਦਰ ਨਾ ਹੋਣ ਕਰਕੇ ਇਸ ਕਲਾ ਨੂੰ ਛੱਡ ਦਿੱਤਾ ਹੈ।
ਭੋਲੂ ਪਰਿਵਾਰ ਵਿੱਚ ਕੌਣ-ਕੌਣ ਸ਼ਾਮਲ ਹਨ?
ਭੋਲੂ ਭਰਾਵਾਂ ਵਿਚ ਸਭ ਤੋਂ ਵੱਡੇ ਪਹਿਲਵਾਨ ਮਨਜ਼ੂਰ ਹੁਸੈਨ ਸੀ, ਜਿਸ ਨੂੰ ਦੁਨੀਆ ''ਰੁਸਤਮ ਜ਼ਮਾਂ'' ਭੋਲੂ ਪਹਿਲਵਾਨ ਵਜੋਂ ਜਾਣਦੀ ਸੀ।
1949 ਵਿਚ ਭੋਲੂ ਪਹਿਲਵਾਨ ਨੇ ਕਰਾਚੀ ਦੇ ਪੋਲੋ ਗਰਾਉਂਡ ਵਿਚ ਯੂਨਸ ਭਲਵਾਨ ਨੂੰ ਹਰਾ ਕੇ ''ਰੁਸਤਮ-ਏ-ਪਾਕਿਸਤਾਨ'' ਦਾ ਖ਼ਿਤਾਬ ਜਿੱਤਿਆ। ਉਸ ਕੁਸ਼ਤੀ ਦੇ ਮੁੱਖ ਮਹਿਮਾਨ ਗਵਰਨਰ ਜਨਰਲ ਖਵਾਜਾ ਨਿਜ਼ਾਮੂਦੀਨ ਸਨ, ਜਿਨ੍ਹਾਂ ਨੇ ਭੋਲੂ ਭਲਵਾਨ ਨੂੰ ਰਵਾਇਤੀ ਖਿਤਾਬ ਭੇਂਟ ਕੀਤਾ।
1962 ਵਿਚ ਰਾਸ਼ਟਰਪਤੀ ਅਯੂਬ ਖਾਨ ਨੇ ਭੋਲੂ ਭਲਵਾਨ ਨੂੰ ਰਾਸ਼ਟਰਪਤੀ ਦੇ ਤਗਮੇ ਨਾਲ ਸਨਮਾਨਿਤ ਵੀ ਕੀਤਾ।
ਮਈ 1967 ਵਿਚ ਭੋਲੂ ਭਲਵਾਨ ਨੇ ਲੰਡਨ ਦੇ ਵੈਂਬਲੀ ਸਟੇਡੀਅਮ ਵਿਚ ਐਂਗਲੋ-ਫ੍ਰੈਂਚ ਭਲਵਾਨ ਹੈਨਰੀ ਪੈਰੀ ਨੂੰ ਹਰਾਇਆ ਅਤੇ ਉਨ੍ਹਾਂ ਦਾ ਨਾਮ ਰੁਸਤਮ ਜ਼ਮਾਂ ਰੱਖਿਆ ਗਿਆ।
ਭੋਲੂ ਭਲਵਾਨ ਦੀ ਪਰੰਪਰਾ ਨੂੰ ਉਨ੍ਹਾਂ ਦੇ ਭਰਾਵਾਂ ਹੁਸੈਨ ਉਰਫ਼ ਹੱਸੋ ਭਲਵਾਨ , ਅਸਲਮ ਭਲਵਾਨ ਨ, ਅਕਰਮਭਲਵਾਨ , ਆਜ਼ਮ ਭਲਵਾਨ ਅਤੇ ਮੁਅਜ਼ੱਮ ਉਰਫ਼ ਗੋਗਾ ਭਲਵਾਨ ਨੇ ਅੱਗੇ ਵਧਾਇਆ। ਇਹ ਸਾਰੇ ਭਲਵਾਨ ਭਰਾ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।
ਇਸ ਪਰਿਵਾਰ ਦੀ ਤੀਜੀ ਪੀੜ੍ਹੀ ਵਿਚ ਭੋਲੂ ਭਲਵਾਨ ਦੇ ਬੇਟੇ ਨਾਸੀਰ ਭੋਲੂ ਅਤੇ ਅਸਲਮ ਭਲਵਾਨ ਪੁੱਤਰ ਜ਼ੁਬੈਰ ਉਰਫ ਝਾਰਾ ਨੂੰ ਪ੍ਰਸਿੱਧੀ ਮਿਲੀ। ਨਾਸਿਰ ਭੋਲੂ ਘਰੇਲੂ ਕੁਸ਼ਤੀ ਤੋਂ ਇਲਾਵਾ ਫ੍ਰੀ ਸਟਾਈਲ ਕੁਸ਼ਤੀ ਵਿਚ ਵੀ ਮਾਹਰ ਸੀ।
ਜ਼ੁਬੈਰ ਉਰਫ ਝਾਰਾ ਦੀ ਸਭ ਤੋਂ ਮਸ਼ਹੂਰ ਕੁਸ਼ਤੀ ਜਾਪਾਨੀ ਪਹਿਲਵਾਨ ਇਨੋਕੀ ਨਾਲ ਸੀ, ਜਿਸ ਵਿਚ ਉਹ ਜੇਤੂ ਰਹੇ ਸੀ। ਇਸ ਤੋਂ ਪਹਿਲਾਂ, ਇਨੋਕੀ ਨੇ ਉਸਦੇ ਚਾਚੇ ਅਕਰਮ ਭਲਵਾਨ ਨੂੰ ਹਰਾਇਆ ਸੀ। ਝਾਰਾ ਦੀ ਮੌਤ ਸਿਰਫ 30 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਨਾਲ ਹੋ ਗਈ ਸੀ।
ਅਸਲਮ ਭਲਵਾਨ ਦੇ ਪੋਤੇ ਅਤੇ ਝਾਰਾ ਦੇ ਭਤੀਜੇ ਹਾਰੂਨ ਆਬਿਦ ਨੂੰ ਇਨੋਕੀ ਜਪਾਨ ਲੈ ਗਏ ਹਨ ਜਿੱਥੇ ਉਹ ਕੁਸ਼ਤੀ ਦੀ ਸਿਖਲਾਈ ਦੇ ਨਾਲ-ਨਾਲ ਸਿੱਖਿਆ ਵੀ ਹਾਸਲ ਕਰ ਸਕਣ।
ਇਨੋਕੀ ਭਲਵਾਨ ਨੇ ਨਾਸਿਰ ਭੋਲੂ ਨੂੰ ਸਿਖਲਾਈ ਲਈ ਆਪਣੇ ਨਾਲ ਜਪਾਨ ਲੈ ਜਾਣ ਦੀ ਪੇਸ਼ਕਸ਼ ਵੀ ਕੀਤੀ, ਪਰ ਪਰਿਵਾਰ ਦੇ ਬਜ਼ੁਰਗਾਂ ਨੇ ਉਸ ਨੂੰ ਆਗਿਆ ਨਹੀਂ ਦਿੱਤੀ।
ਇਹ ਵੀ ਪੜ੍ਹੋ
- ਆਖ਼ਰ ਕੀ ਹੈ ਰਾਜਪੂਤਾਨੀ ਆਨ-ਬਾਨ-ਸ਼ਾਨ ਦਾ ਸੱਚ?
- ''ਹੱਡੀਆਂ ਚੱਬਦਾ ਖ਼ਿਲਜ਼ੀ ਤੇ ਪੱਖਾ ਝੱਲਦੀ ਪਦਮਾਵਤੀ''
- ਜੇ ਅਕਬਰ ਦੇ ਜ਼ਮਾਨੇ ਵਿੱਚ ਕਰਣੀ ਸੈਨਾ ਹੁੰਦੀ...
ਰੂਸਤਮ ਜ਼ਮਾਂ ਗਾਮਾਂ ਪਹਿਲਵਾਨ
ਭੋਲੂ ਭਲਵਾਨ ਦੇ ਪਿਤਾ ਇਮਾਮ ਬਖਸ਼ ਆਪਣੇ ਸਮੇਂ ਦੇ ਸਰਬੋਤਮ ਭਲਵਾਨ ਸਨ ਅਤੇ ''ਰੁਸਤਮ-ਏ-ਹਿੰਦ''ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਵੱਡਾ ਭਰਾ ਗੁਲਾਮ ਹੁਸੈਨ ਸੀ, ਜੋ ਪੂਰੀ ਦੁਨੀਆ ਵਿਚ ਗਾਮਾਂ ਪਹਿਲਵਾਨ ਵਜੋਂ ਜਾਣੇ ਜਾਂਦੇ ਸੀ।
ਗਾਮਾਂ ਭਲਵਾਨ , ਭੋਲੂ ਭਲਵਾਨ ਦੇ ਤਾਇਆ ਅਤੇ ਸਹੁਰਾ ਸਨ, ਜੋ ਪੂਰੇ ਭਾਰਤ ਵਿਚ ਕੁਸ਼ਤੀ ਦੇ ਮੁਕਾਬਲੇ ਕਰਾਉਂਦੇ ਸਨ ਅਤੇ ਕੋਈ ਵੀ ਭਲਵਾਨ ਉਨ੍ਹਾਂ ਦੇ ਸਾਮ੍ਹਣੇ ਖੜਾ ਨਹੀਂ ਹੋ ਸਕਿਆ। ਉਹ ਕੁਸ਼ਤੀ ਲਈ ਸਭ ਤੋਂ ਮਸ਼ਹੂਰ ਉਸ ਵੇਲੇ ਹੋਏ ਜਦੋਂ ਉਨ੍ਹਾਂ ਨੇ ਪੋਲੈਂਡ ਦੇ ਭਲਵਾਨ ਜ਼ਿਬਿਸਕੋ ਨਾਲ ਕੁਸ਼ਤੀ ਕੀਤੀ ਅਤੇ ਦੋਵਾਂ ਵਾਰ ਉਸਨੂੰ ਹਰਾਇਆ।
ਸਤੰਬਰ 1910 ਵਿਚ ਪਹਿਲੀ ਕੁਸ਼ਤੀ ਦੀ ਕਹਾਣੀ ਬਹੁਤ ਦਿਲਚਸਪ ਹੈ। ਜਦੋਂ ਗਾਮਾਂ ਭਲਵਾਨ ਲੰਡਨ ਪਹੁੰਚੇ ਤਾਂ ਕਿਸੇ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਭਲਵਾਨਾਂ ਦੇ ਖਿਲਾਫ਼ ਲੜਾਈ ਲੜਨ ਦੀ ਆਗਿਆ ਵੀ ਨਹੀਂ ਦਿੱਤੀ ਗਈ।
ਇਸਦੇ ਬਾਅਦ ਉਨ੍ਹਾਂ ਨੇ ਇੱਕ ਥੀਏਟਰ ਦੇ ਬਾਹਰ ਪੇਂਟਿੰਗ ਕੀਤੀ ਅਤੇ ਸਾਰੇ ਭਲਵਾਨਾਂ ਨੂੰ ਚੁਣੌਤੀ ਦਿੱਤੀ ਕਿ ਜੋ ਕੋਈ ਉਨ੍ਹਾਂ ਨੂੰ ਹਰਾਵੇਗਾ ਉਸ ਨੂੰ ਪੰਜ ਪੌਂਡ ਦਾ ਇਨਾਮ ਦਿੱਤਾ ਜਾਵੇਗਾ। ਪਰ ਕੋਈ ਵੀ ਉਨ੍ਹਾਂ ਨੂੰ ਹਰਾ ਨਹੀਂ ਸਕਿਆ।
ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਅੱਠ ਭਲਵਾਨਾਂ ਨੂੰ ਹਰਾਉਣ ਤੋਂ ਬਾਅਦ, ਜਦੋਂ ਗਾਮਾਂ, ਜ਼ਿਬਿਸਕੋ ਦੇ ਖ਼ਿਲਾਫ਼ ਆਏ ਤਾਂ ਜ਼ੀਬਿਸਕੋ ਨੂੰ ਅਹਿਸਾਸ ਹੋ ਗਿਆ ਕਿ ਉਸ ਦੀ ਦਾਲ ਗਲਣ ਵਾਲੀ ਨਹੀਂ ਸੀ।
ਉਨ੍ਹਾਂ ਨੇ ਹਾਰ ਤੋਂ ਬਚਣ ਲਈ ਰਿੰਗ ਵਿੱਚ ਕਈ ਚਾਲਾਂ ਚਲਣੀਆਂ ਸ਼ੁਰੂ ਕਰ ਦਿਤੀਆਂ। ਇਥੋਂ ਤਕ ਕਿ ਰੈਫਰੀ ਨੂੰ ਉਸ ਨੂੰ ਕਈ ਵਾਰ ਚੇਤਾਵਨੀ ਦੇਣੀ ਪਈ।
ਆਖਰਕਾਰ, ਜ਼ਿਬਿਸਕੋ ਨੇ ਮੁਕਾਬਲਾ ਮੁਲਤਵੀ ਕਰਨ ਲਈ ਕਿਹਾ। ਪਰ ਕੁਝ ਦਿਨਾਂ ਬਾਅਦ, ਜਦੋਂ ਦੁਬਾਰਾ ਮੁਕਾਬਲਾ ਕਰਨ ਦਾ ਸਮਾਂ ਆਇਆ, ਜ਼ੀਬਿਸਕੋ ਅਖਾੜੇ ਵਿਚ ਮੌਜੂਦ ਨਹੀਂ ਸੀ। ਇਸ ਲਈ ਪ੍ਰਬੰਧਕਾਂ ਨੇ ਗਾਮਾਂ ਭਲਵਾਨ ਨੂੰ ਜੇਤੂ ਐਲਾਨਿਆ ਅਤੇ ਉਸ ਨੂੰ ਵਰਲਡ ਚੈਂਪੀਅਨਸ਼ਿਪ ਦੀ ਬੈਲਟ ਦੇ ਦਿੱਤੀ।
ਗਾਮਾਂ ਭਲਵਾਨ ਅਤੇ ਜ਼ਿਬਿਸਕੋ ਵਿਚਾਲੇ ਦੂਜਾ ਮੈਚ 1928 ਵਿਚ ਭਾਰਤ ਦੇ ਸ਼ਹਿਰ ਪਟਿਆਲਾ ਵਿਚ ਖੇਡਿਆ ਗਿਆ, ਜਿਸ ਵਿਚ ਗਾਮਾਂ ਨੇ ਆਪਣੇ ਵਿਰੋਧੀ ਨੂੰ ਕੁਝ ਸਕਿੰਟਾਂ ਵਿਚ ਹੀ ਹਰਾ ਦਿੱਤਾ।
ਭੋਲੂ ਪਰਿਵਾਰ ਵਿਚ ਹੁਣ ਕੋਈ ਭਲਵਾਨ ਕਿਉਂ ਨਹੀਂ ਹੈ?
ਬੀਬੀਸੀ ਨਾਲ ਗੱਲਬਾਤ ਕਰਦਿਆਂ ਭੋਲੂ ਭਲਵਾਨ ਦੇ ਬੇਟੇ ਨਾਸੀਰ ਭੋਲੂ ਨੇ ਕਿਹਾ ਕਿ "ਕਿਸੇ ਵੀ ਕਲਾ ਲਈ ਸੁਰੱਖਿਆ ਬਹੁਤ ਮਹੱਤਵਪੂਰਨ ਹੁੰਦੀ ਹੈ, ਚਾਹੇ ਇਹ ਘੱਟ ਹੋਵੇ ਜਾਂ ਜ਼ਿਆਦਾ। ਸਾਨੂੰ ਕੋਈ ਸੁਰੱਖਿਆ ਨਹੀਂ ਮਿਲੀ ਹੈ। ਸਾਡੇ ਬਜ਼ੁਰਗਾਂ ਨੇ ਆਪਣੀ ਮਿਹਨਤ ਦੇ ਜ਼ੋਰ ''ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਜਦੋਂ ਸਾਡੇ ਬਜ਼ੁਰਗ ਲੋਕ ਪਾਕਿਸਤਾਨ ਆ ਰਹੇ ਸਨ, ਤਾਂ ਭਾਰਤ ਸਰਕਾਰ ਨੇ ਮੇਰੇ ਪਿਤਾ ਨੂੰ ਉਥੇ ਹੀ ਰਹਿਣ ਦਾ ਪ੍ਰਸਤਾਵ ਦਿੱਤਾ ਸੀ, ਕਿਹਾ ਸੀ ਕਿ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਦੇਵਾਂਗੇ, ਪਰ ਸਾਡੇ ਬਜ਼ੁਰਗਾਂ ਨੇ ਪਾਕਿਸਤਾਨ ਨੂੰ ਹੀ ਪਹਿਲ ਦਿੱਤੀ ਸੀ।"
ਉਹ ਕਹਿੰਦੇ ਹਨ ਕਿ ਪਾਕਿਸਤਾਨ ਵਿਚ, "ਅੱਲ੍ਹਾ ਨੇ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੱਤਾ, ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ, ਪਰ ਸਰਕਾਰ ਨੇ ਜੋ ਹਾਲਤ ਕੀਤੀ ਹੈ, ਮੈਂ ਉਸ ਬਾਰੇ ਕੀ ਕਹਾਂ।"
ਨਾਸੀਰ ਭੋਲੂ ਕਹਿੰਦੇ ਹਨ, "ਮੈਂ ਇਸ ਸਿਲਸਿਲੇ ਨੂੰ ਖ਼ਤਮ ਨਹੀਂ ਕਰਨਾ ਚਾਹੁੰਦਾ, ਇਸ ਲਈ ਕਰਾਚੀ ਵਿਚ ਅਖਾੜਾ ਬਣਾਇਆ ਹੈ।"
ਨਸੀਰ ਭੋਲੂ ਦੇ ਅਨੁਸਾਰ, "ਇੱਕ ਭਲਵਾਨ ਬਣਨ ਵਿੱਚ ਬਹੁਤ ਮਿਹਨਤ ਅਤੇ ਪੈਸੇ ਦੀ ਲੋੜ ਪੈਂਦੀ ਹੈ। ਜਦੋਂ ਮੇਰੇ ਚਾਚੇ ਤੋਂ ਬਾਅਦ ਝਾਰਾ ਨੇ ਇਨੋਕੀ ਨਾਲ ਕੁਸ਼ਤੀ ਕੀਤੀ ਸੀ, ਅਸੀਂ ਭਲਵਾਨਾਂ ਨੇ ਉਸ ਸਮੇਂ ਦੋ ਸਾਲਾਂ ਤੱਕ ਆਪਣੇ ਘਰ ਦੀ ਸ਼ਕਲ ਨਹੀਂ ਵੇਖੀ ਸੀ। ਕਿਉਂਕਿ ਅਸੀਂ ਬਹੁਤ ਸਖ਼ਤ ਟ੍ਰੇਨਿੰਗ ਲੈ ਰਹੇ ਸੀ।"
ਉਹ ਕਹਿੰਦੇ ਹਨ, "ਅਸਲ ਵਿੱਚ, ਸਾਡੇ ਬਜ਼ੁਰਗ ਕਹਿੰਦੇ ਸਨ ਕਿ ਭਲਵਾਨੀ ਲੋਹੇ ਦਾ ਚੂਰਨ ਹੈ ਜੋ ਉਸ ਨੂੰ ਚਬਾਏਗਾ, ਉਹ ਹੀ ਭਲਵਾਨ ਹੈ।"
ਉਨ੍ਹਾਂ ਨੇ ਕਿਹਾ, "ਸਾਡੇ ਜ਼ਮਾਨੇ ਵਿਚ ਪੀਟੀਵੀ ਹੁੰਦਾ ਸੀ, ਪਰ ਸਰਕਾਰੀ ਟੀਵੀ ਕਾਰਨ ਇਸ ਕੋਲ ਸਮਾਂ ਵੀ ਨਹੀਂ ਸੀ। ਕੁਝ ਅਖਬਾਰਾਂ ਸਨ ਜਿਨ੍ਹਾਂ ਵਿਚ ਖ਼ਬਰਾਂ ਪ੍ਰਕਾਸ਼ਤ ਹੋ ਜਾਂਦੀਆਂ ਸਨ।"
ਨਾਸੀਰ ਭੋਲੂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਭਲਵਾਨ ਦੋ ਜਾਂ ਤਿੰਨ ਸਾਲਾਂ ਵਿੱਚ ਉਭਰ ਕੇ ਸਾਹਮਣੇ ਆਵੇਗਾ।
ਜ਼ਿਆ-ਉਲ-ਹੱਕ ਭੋਲੂ ਭਲਵਾਨ ਤੋਂ ਨਾਰਾਜ਼
ਨਾਸੀਰ ਭੋਲੂ ਨੇ ਸਾਬਕਾ ਸੈਨਿਕ ਸ਼ਾਸਕ ਜ਼ਿਆ-ਉਲ-ਹੱਕ ਦੁਆਰਾ ਲਗਾਈ ਗਈ ਪਾਬੰਦੀ ਦਾ ਵਰਣਨ ਕਰਦਿਆਂ ਕਿਹਾ, "ਭੋਲੂ ਭਲਵਾਨਾਂ ਨੇ ਇਕ ਇੰਟਰਵਿਊ ਦਿੱਤੀ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਸਾਡੀ ਰੱਖਿਆ ਨਹੀਂ ਕਰਦੀ। ਸਾਡੇ ਨਾਲ ਇੰਨੇ ਮਾੜੇ ਸਲੂਕ ਕੀਤੇ ਜਾ ਰਹੇ ਹਨ। ਜੇਕਰ ਅਸੀਂ ਦੰਗਲ ਲਈ ਗਰਾਊਂਡ ਦੀ ਮੰਗ ਕਰਦੇ ਹਾਂ ਤਾਂ ਇਸ ਲਈ ਬਹੁਤ ਸਾਰੀ ਕੀਮਤ ਮੰਗੀ ਜਾਂਦੀ ਹੈ। ਇਹ ਪੱਖਪਾਤ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੋ, ਤਾਂ ਸਾਨੂੰ ਜਾਣ ਦਿੱਤਾ ਜਾਵੇ, ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਹਾਂ।"
ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾਓਗੇ?
"ਮੇਰੇ ਪਿਤਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਸੀਂ ਉੱਥੇ ਜਾਵਾਂਗੇ ਜਿਥੇ ਸਾਡੀ ਭਾਸ਼ਾ ਸਮਝੀ ਜਾਂਦੀ ਹੈ, ਯਾਨੀ ਕਿ ਅਸੀਂ ਜਿੱਥੋਂ ਆਏ ਹਾਂ।"
ਫਿਰ ਸਵਾਲ ਪੁੱਛਿਆ ਗਿਆ ਕਿ ਕੀ ਭਾਰਤ?
"ਪਿਤਾ ਜੀ ਨੇ ਕਿਹਾ, ਬੇਸ਼ਕ।"
ਉਨ੍ਹਾਂ ਨੇ ਦੱਸਿਆ ਕਿ ਜ਼ਿਆ-ਉਲ-ਹੱਕ ਇਸ ਗੱਲ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਸਾਡੇ ਭਾਰਤ ਜਾਣ ''ਤੇ ਪਾਬੰਦੀ ਲਗਾ ਦਿੱਤੀ। ਇਕ ਵਾਰ ਅਸੀਂ ਕ੍ਰਿਕਟ ਮੈਚ ਦੇਖਣ ਜਾਣਾ ਚਾਹੁੰਦਾ ਸੀ ਅਤੇ ਇਕ ਵਾਰ ਰੁਸਤਮ ਹਿੰਦ ਭਲਵਾਨ ਨਾਲ ਕੁਸ਼ਤੀ ਕਰਨ ਦਾ ਮੌਕਾ ਮਿਲਿਆ ਸੀ, ਪਰ ਜਾਣ ਦੀ ਆਗਿਆ ਨਹੀਂ ਮਿਲ ਸਕੀ ਸੀ।
https://www.youtube.com/watch?v=xWw19z7Edrs&t=1s
ਫਿਲਮ ਅਤੇ ਰਾਜਨੀਤੀ
ਨਾਸਿਰ ਭੋਲੂ ਨੇ ਵੀ ਇੱਕ ਫਿਲਮ ਵਿੱਚ ਕੰਮ ਕੀਤਾ ਸੀ। ਪਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਹ ਅੱਗੇ ਤੋਂ ਫਿਲਮਾਂ ਵਿੱਚ ਕੰਮ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ ਭਾਰਤ ਤੋਂ ਵੀ ਇੱਕ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਸਮੇਂ ਪੂਰੇ ਪਰਿਵਾਰ ਨੂੰ ਭਾਰਤ ਜਾਣ ''ਤੇ ਪਾਬੰਦੀ ਸੀ।
ਨਸੀਰ ਭੋਲੂ ਕਹਿੰਦਾ ਹੈ, "ਮੈਂ 1985 ਵਿਚ ਚੋਣ ਵੀ ਲੜੀ ਸੀ, ਪਰ ਜਿੱਤ ਨਹੀਂ ਸਕਿਆ। ਉਸ ਵਕਤ ਸਥਿਤੀ ਇਹ ਸੀ ਕਿ ਮੈਨੂੰ ਚੋਣਾਂ ਲੜਣੀਆਂ ਪਈਆਂ, ਜਦੋਂਕਿ ਮੇਰੇ ਪਿਤਾ ਇਸ ਦੇ ਸਖ਼ਤ ਵਿਰੋਧ ਵਿੱਚ ਸਨ।
ਗਾਮਾਂ ਦੀ ਬੈਲਟ ਅਤੇ ਖ਼ਿਤਾਬ ਕਿੱਥੇ ਹਨ?
ਨਾਸਿਰ ਭੋਲੂ ਕਹਿੰਦੇ ਹਨ, "ਪਰਿਵਾਰ ਦੇ ਬਜ਼ੁਰਗਾਂ ਦੁਆਰਾ ਜਿੱਤੇ ਖ਼ਿਤਾਬਾਂ ਤੋਂ ਇਲਾਵਾ, ਮੇਰੇ ਕੋਲ ਰੁਸਤਮ ਜ਼ਮਾਂ ਗਾਮਾਂ ਪਹਿਲਵਾਨ ਦੀ ਬੈਲਟ ਵੀ ਹੈ, ਜੋ ਉਨ੍ਹਾਂ ਨੂੰ ਉਦੋਂ ਦਿੱਤੀ ਗਈ ਸੀ ਜਦੋਂ ਉਨ੍ਹਾਂ ਨੇ ਲੰਦਨ ਵਿੱਚ ਜ਼ਿਬਿਸਕੋ ਨੂੰ ਹਰਾਇਆ ਸੀ। ਇਹ ਬੈਲਟ ਇਸ ਤਰੀਕੇ ਨਾਲ ਪਈ ਹੈ ਜਿਵੇਂ ਕਿ ਕਿਸੇ ਨੂੰ ਵੀ ਇਸ ਬਾਰੇ ਕੁਝ ਨਾ ਪਤਾ ਹੋਵੇ, ਅਸਲ ਵਿੱਚ ਸਿਰਫ ਇਸਦਾ ਮੁੱਲ ਉਨ੍ਹਾਂ ਨੂੰ ਪਤਾ ਹੁੰਦਾ ਹੈ ਜੋ ਇਸ ਨੂੰ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਖਿਤਾਬ ਦਾ ਵੀ ਮਜ਼ਾਕ ਬਣਾ ਦਿੱਤਾ ਹੈ। ਛੋਟੀਆਂ ਕੁਸ਼ਤੀਆਂ ਨੂੰ ਵੀ ਖਿਤਾਬ ਦਿੱਤਾ ਜਾਂਦਾ ਹੈ ਜਦੋਂ ਕਿ ਪਹਿਲਾਂ ਖਿਤਾਬੀ ਪਹਿਲਵਾਨ ਉਸ ਨੂੰ ਕਹਿੰਦੇ ਸਨ ਜਿਸ ਨੇ ਸਮੁੱਚੇ ਉਪ ਮਹਾਂਦੀਪ ਦੇ ਪਹਿਲਵਾਨਾਂ ਨੂੰ ਹਰਾਇਆ ਹੋਵੇ।
ਕੁਲਸੂਮ ਨਵਾਜ਼ ਨਾਲ ਸੰਬੰਧ
ਨਸੀਰ ਭੋਲੂ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੂਮ ਨਵਾਜ਼ ਦੋਵਾਂ ਦੀ ਮਾਂ ਸਗੀਆਂ ਭੈਣਾਂ ਸਨ।
ਨਸੀਰ ਭੋਲੂ ਕਹਿੰਦੇ ਹਨ, "ਚੋਣਾਂ ਤੋਂ ਬਾਅਦ ਮੇਰਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ, ਪਰ ਮੇਰਾ ਬੇਗਮ ਕੁਲਸੂਮ ਨਵਾਜ਼ ਨਾਲ ਬਹੁਤ ਮਿਲਣਾ ਜੁਲਣਾ ਰਿਹਾ। ਉਹ ਮੈਨੂੰ ਛੋਟੇ ਭਰਾ ਵਾਂਗ ਪਿਆਰ ਕਰਦੇ ਸੀ। ਮੇਰੇ ਲਈ ਉਹ ਮੇਰੀ ਵੱਡੀ ਭੈਣ ਸੀ। ਉਨ੍ਹਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ, ਮੈਂ ਉਨ੍ਹਾਂ ਨੂੰ ਫੋਨ ਕੀਤਾ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ, ਪਰ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ। ਉਹ ਮੇਰੀ ਨਜ਼ਰ ਵਿਚ ਬਹੁਤ ਸਤਿਕਾਰਯੋਗ ਹਨ। "
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ
- ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ
https://www.youtube.com/watch?v=NBm4VrEk8Uo
https://www.youtube.com/watch?v=9xungnpJ9Es
https://www.youtube.com/watch?v=0fSkCtrxv3Y&t=46s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b5a88ded-d641-4320-a5b3-3a9c01b74b35'',''assetType'': ''STY'',''pageCounter'': ''punjabi.international.story.54539481.page'',''title'': ''ਜਦੋਂ ਜ਼ਿਆ-ਉਲ-ਹੱਕ ਨੇ ਭੋਲੂ ਭਲਵਾਨਾਂ ਦੇ ਭਾਰਤ ਆਉਣ \''ਤੇ ਪਾਬੰਦੀ ਲਾਈ'',''author'': ''ਅਬਦੁੱਲ ਰਸ਼ੀਦ ਸ਼ਕੂਰ'',''published'': ''2020-10-15T01:24:32Z'',''updated'': ''2020-10-15T01:24:32Z''});s_bbcws(''track'',''pageView'');