TRP ਕੀ ਹੈ ਅਤੇ ਚੈਨਲਾਂ ਵਿੱਚ ਇਸ ਲਈ ਮਾਰਾ-ਮਾਰੀ ਕਿਉਂ ਹੈ- 5 ਅਹਿਮ ਖ਼ਬਰਾਂ
Saturday, Oct 10, 2020 - 07:24 AM (IST)


ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਪੈਸਿਆਂ ਵੱਟੇ ਚੈਨਲ ਦੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਰੈਕਟ ਦਾ ਪਰਦਾਫ਼ਾਸ਼ ਕੀਤਾ ਹੈ।
ਪੁਲਿਸ ਮੁਤਾਬਕ ਹਾਲੇ ਤੱਕ ਇਸ ਵਿੱਚ ਤਿੰਨ ਚੈਨਲਾਂ ਦੇ ਕਥਿਤ ਤੌਰ ''ਤੇ ਸ਼ਾਮਲ ਹੋਣ ਬਾਰੇ ਪਤਾ ਲੱਗਿਆ ਹੈ।
ਪੁਲਿਸ ਨੇ ਰਿਪਬਲਿਕ ਟੀਵੀ ਦਾ ਨਾਮ ਲੈਂਦਿਆਂ ਕਿਹਾ ਕਿ ਉਸ ਨੇ ਟੀਆਰਪੀ ਸਿਸਟਮ ਨਾਲ ਛੇੜਖਾਨੀ ਕੀਤੀ ਹੈ। ਹਾਲਾਂਕਿ ਰਿਪਬਲਿਕ ਟੀਵੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਇਹ ਵੀ ਪੜ੍ਹੋ:
- ਜਦੋਂ ਫੇਸਬੁੱਕ ਨੇ ਗੰਢੇ ਦੀ ਤਸਵੀਰ ਵਾਲੇ ਇਸ਼ਤਿਹਾਰ ਨੂੰ ‘ਅਸ਼ਲੀਲ’ ਸਮਝ ਲਿਆ
- ਰਾਹੁਲ ਗਾਂਧੀ ਦੀ ''ਖੇਤੀ ਬਚਾਓ ਯਾਤਰਾ'' ਨਾਲ ਕੈਪਟਨ ਨੇ ਕਿਹੜਾ ਮਿਸ਼ਨ ਫਤਹਿ ਕੀਤਾ
- ਸੋਵੀਅਤ ਯੂਨੀਅਨ ਤੋਂ ਵੱਖ ਹੋਏ ਦੋ ਮੁਲਕਾਂ ਵਿਚਾਲੇ ਜਾਰੀ ਜੰਗ ’ਚ ਭਾਰਤ ਕਿਸ ਦੇ ਹੱਕ ’ਚ ਖੜ੍ਹਾ ਰਹਿ ਸਕਦਾ
ਇਸ ਦੌਰਾਨ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਟੀਆਰਪੀ ਯਾਨੀ ਟੈਲੀਵਿਜ਼ਨ ਰੇਟਿੰਗ ਪੁਆਇੰਟਸ ਦਾ ਇੱਕ ਖ਼ਾਸ ਔਜਾਰ ਹੈ ਜਿਸ ਨਾਲ ਇਹ ਕਿਆਸ ਲਾਇਆ ਜਾਂਦਾ ਹੈ ਕਿ ਕਿਹੜੇ ਪ੍ਰੋਗਰਾਮ ਜਾਂ ਚੈਨਲ ਟੀਵੀ ''ਤੇ ਸਭ ਤੋਂ ਵੱਧ ਦੇਖੇ ਜਾਂਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨਾਂ ਬਾਰੇ ਕੰਗਨਾ ਦੇ ਟਵੀਟ ''ਤੇ ਅਦਾਲਤ ਦੇ FIR ਦਰਜ ਕਰਨ ਦੇ ਹੁਕਮ
ਕਰਨਾਟਕ ਦੀ ਇੱਕ ਨਿਆਇਕ ਮਜਿਸਟਰੇਟ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਐੱਫ਼ਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਤੁਮਕੁਰੂ ਦੀ ਇੱਕ ਨਿਆਇਕ ਮਜਿਸਟਰੇਟ ਅਦਾਲਤ ਨੇ ਖੇਤੀ ਬਿੱਲਾਂ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਵਿਰੁੱਧ ਇੱਕ ਟਵੀਟ ਕਰਨ ਕਾਰਨ ਕੰਗਨਾ ਰਣਾਉਤ ਖਿਲਾਫ਼ ਐੱਫ਼ਆਈਆਰ ਦਰਜ ਕਰਨ ਲਈ ਪੁਲਿਸ ਨੂੰ ਹੁਕਮ ਦਿੱਤੇ ਹਨ।
ਅਦਾਕਾਰਾ ਨੇ ਖੇਤੀ ਕਾਨੂੰਨਾਂ ਖਿਲਾਫ਼ ਹੋ ਰਹੇ ਪ੍ਰਦਰਸ਼ਨਾਂ ਸਬੰਧੀ 21 ਸਤੰਬਰ ਨੂੰ ਇੱਕ ਟਵੀਟ ਕੀਤਾ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਜਦੋਂ ਫੇਸਬੁੱਕ ਨੇ ਗੰਢੇ ਦੀ ਤਸਵੀਰ ਵਾਲੇ ਇਸ਼ਤਿਹਾਰ ਨੂੰ ''ਅਸ਼ਲੀਲ'' ਸਮਝ ਲਿਆ

ਹਾਲ ਹੀ ਵਿੱਚ ''ਬੀਜ ਅਤੇ ਬਾਗਬਾਨੀ ਦਾ ਸਮਾਨ ਵੇਚਣ ਵਾਲੇ'' ਇੱਕ ਕੈਨੇਡੀਅਨ ਸਟੋਰ ਨੂੰ ਪਤਾ ਲਗਿਆ ਕਿ ਫੇਸਬੁੱਕ ਪਿਆਜ਼-ਪਿਆਜ਼ ਵਿੱਚ ਫ਼ਰਕ ਕਰਦਾ ਹੈ।
ਯਾਨਿ ਕਿ ਇੱਕ ਪਾਸੇ ਤਾਂ ਉਹ ਪਿਆਜ਼ ਹੈ ਜੋ ਸਧਾਰਨ ਹੈ ਅਤੇ ਦੂਜੇ ਪਾਸੇ ਉਹ ਜਿਸ ਨੂੰ ਫੇਸਬੁੱਕ ''ਸੈਕਸੀ'' ਮੰਨਦਾ ਹੈ।
ਦਰਅਸਲ ਕੈਨੇਡਾ ਦੇ ਪੂਰਬ ਵਿੱਚ ਸਥਿਤ ਨਿਊਫਾਊਂਡਲੈਂਡ ਦੇ ਸੈਂਟ ਜੋਨਸ ਸ਼ਹਿਰ ਵਿੱਚ ਸਥਿਤ ''ਈਡਬਲਿਊ ਗੇਜ਼'' ਨਾਮ ਦੀ ਇੱਕ ਕੰਪਨੀ ਫੇਸਬੁੱਕ ਉੱਤੇ ''ਪਿਆਜ਼ ਦੇ ਬੀਜ ਦੀ ਇੱਕ ਕਿਸਮ'' ਦਾ ਇਸ਼ਤਿਹਾਰ ਛਾਪਣਾ ਚਾਹੁੰਦੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਕੀ ਹੈ ਹਾਥਰਸ ਜਾ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਜੋ ਸੁਪਰੀਮ ਕੋਰਟ ਪਹੁੰਚ ਗਿਆ
ਮਲਿਆਲਮ ਖ਼ਬਰ ਏਜੰਸੀ ਅਜ਼ਿਮੁਖਮ ਦੇ ਪੱਤਰਕਾਰ ਸਿਦੀਕ ਕਪੱਨ ਦੀ ਗ੍ਰਿਫ਼ਤਾਰੀ ਬਾਰੇ ''ਕੇਰਲ ਨਿਊਜ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ'' ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਅਰਜ਼ੀ ਵਿੱਚ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਕਪੱਨ ਨੂੰ ਫ਼ੌਰਨ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰਨ ਦੀ ਬੇਨਤੀ ਕੀਤੀ ਗਈ ਹੈ।
ਸਿਦੀਕ ਕਪੱਨ ਨੂੰ ਮਥੁਰਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਅਰਜ਼ੀ ਦਾਇਰ ਕਰਨ ਵਾਲੇ ਵਕੀਲ ਵਿਲਿਸ ਮੈਥਿਊ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਬੇਨਤੀ ਉੱਪਰ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਰੋਨਾ ਲੌਕਡਾਉਨ ''ਚ ਭਾਰਤ ''ਚ ਗਰੀਬੀ ਰੇਖਾ ਥੱਲੇ ਰਹਿਣ ਵਾਲਿਆਂ ਦੀ ਗਿਣਤੀ 33% ਵਧੀ -ਵਿਸ਼ਵ ਬੈਂਕ - ਅਹਿਮ ਖ਼ਬਰਾਂ

ਵਿਸ਼ਵ ਬੈਂਕ ਮੁਤਾਬਕ ਕੋਰੋਨਵਾਇਰਸ ਲੌਕਡਾਊਨ ਕਾਰਨ ਭਾਰਤ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ 33% ਦਾ ਵਾਧਾ ਹੋਇਆ ਹੈ।
ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਲਈ ਚੀਫ ਇਕਨੋਮਿਸਟ ਹੈਂਸ ਟਰਿਮਰ ਨੇ ਕਿਹਾ ਹੈ ਕਿ ਕੋਰੋਨਵਾਇਰਸ ਲੌਕਡਾਊਨ ਕਾਰਨ ਭਾਰਤ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ 33% ਦਾ ਵਾਧਾ ਹੋਇਆ ਹੈ।
ਇਸ ਮਗਰੋਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਮੋਨੀਟਰੀ ਪੌਲਿਸੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲ 2021 ਲਈ ਜੀਡੀਪੀ ਵਿੱਚ 9.5 ਫੀਸਦ ਦੀ ਗਿਰਾਵਟ ਦੀ ਸੰਭਾਵਨਾ ਹੈ।
ਆਰਬੀਆਈ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਸਤੰਬਰ ਵਿੱਚ ਮਹਿੰਗਾਈ ਦੀ ਦਰ ਵਧੀ ਰਹੇਗੀ ਪਰ ਤੀਜੀ ਤੇ ਚੌਥੀ ਗੇੜ ਵਿੱਚ ਇਸ ਦੇ ਹੌਲੀ ਹੋਣ ਦੀ ਸੰਭਾਵਨਾ ਹੈ।
ਹੈਂਸਰ ਟਰਿਮਰ ਨੇ ਕਿਹਾ, "ਅਸੀਂ ਵੇਖਿਆ ਹੈ ਕਿ ਕਈ ਲੋਕਾਂ ਦੀ ਨੌਕਰੀ ਇਸ ਲੌਕਡਾਊੁਨ ਵਿੱਚ ਗਈ ਹੈ। ਨਾਨ ਪਰਫੋਰਮਿੰਗ ਲੌਨ ਵਿੱਚ ਵੀ ਇਜ਼ਾਫਾ ਹੋਇਆ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਸਭ ਛੇਤੀ ਸਹੀ ਹੋਣ ਵਾਲਾ ਨਹੀਂ ਹੈ। ਸਭ ਤੋਂ ਬੁਰੀ ਮਾਰ ਇਨਫੌਰਮਲ ਸੈਕਟਰ ਨੂੰ ਪਈ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਤਰੀਕੇ ਦੀ ਵਿੱਤੀ ਮਦਦ ਨਹੀਂ ਹੈ।"
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dbe9bbe0-167a-40d5-b9d3-7d972b6fa532'',''assetType'': ''STY'',''pageCounter'': ''punjabi.india.story.54489498.page'',''title'': ''TRP ਕੀ ਹੈ ਅਤੇ ਚੈਨਲਾਂ ਵਿੱਚ ਇਸ ਲਈ ਮਾਰਾ-ਮਾਰੀ ਕਿਉਂ ਹੈ- 5 ਅਹਿਮ ਖ਼ਬਰਾਂ'',''published'': ''2020-10-10T01:44:06Z'',''updated'': ''2020-10-10T01:44:06Z''});s_bbcws(''track'',''pageView'');