ਕੀ ਹੈ ਹਾਥਰਸ ਜਾ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਜੋ ਸੁਪਰੀਮ ਕੋਰਟ ਪਹੁੰਚ ਗਿਆ

10/09/2020 4:54:33 PM

ਸੁਪਰੀਮ ਕੋਰਟ
Getty Images
ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ

ਮਲਿਆਲਮ ਖ਼ਬਰ ਏਜੰਸੀ ਅਜ਼ਿਮੁਖਮ ਦੇ ਪੱਤਰਕਾਰ ਸਿਦੀਕ ਕਪੱਨ ਦੀ ਗ੍ਰਿਫ਼ਤਾਰੀ ਬਾਰੇ ''ਕੇਰਲ ਨਿਊਜ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ'' ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।

ਅਰਜ਼ੀ ਵਿੱਚ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਕਪੱਨ ਨੂੰ ਫ਼ੌਰਨ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰਨ ਦੀ ਬੇਨਤੀ ਕੀਤੀ ਗਈ ਹੈ।

ਸਿਦੀਕ ਕਪੱਨ ਨੂੰ ਮਥੁਰਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਅਰਜ਼ੀ ਦਾਇਰ ਕਰਨ ਵਾਲੇ ਵਕੀਲ ਵਿਲਿਸ ਮੈਥਿਊ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਬੇਨਤੀ ਉੱਪਰ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ।

ਉਨ੍ਹਾਂ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਅਜ਼ਾਦ ਮੀਡੀਆ ਲੋਕਤੰਰ ਦਾ ਸਾਹ ਹੈ ਅਤੇ ਪੁਲਿਸ ਦਾ ਕੱਪਨ ਨੂੰ ਗ੍ਰਿਫ਼ਤਾਰ ਕਰਨਾ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੈ।

ਇਹ ਵੀ ਪੜ੍ਹੋ:

ਦਰਅਸਲ ਕੱਪਨ ਨੂੰ ਪੰਜ ਅਕਤੂਬਰ ਨੂੰ ਮਥੁਰਾ ਪੁਲਿਸ ਨੇ ਮਥੁਰਾ ਦੇ ਟੋਲ ਪਲਾਜ਼ਾ ਕੋਲ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਤਿੰਨ ਹੋਰ ਜਣਿਆਂ ਨਾਲ ਉੱਤਰ ਪ੍ਰਦੇਸ਼ ਦੇ ਹਾਥਰਸ ਜਾ ਰਹੇ ਸਨ।

ਹਾਥਰਸ ਵਿੱਚ 19 ਸਾਲਾ ਦਲਿਤ ਕੁੜੀ ਨਾਲ ਕਥਿਤ ਸਮੂਹਿਕ ਬਲਾਤਕਾਰ ਦੀ ਘਟਨਾ ਹੋਈ ਸੀ ਜਿਸ ਤੋਂ ਬਾਅਦ ਪੀੜਤਾ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਪੀਐੱਫ਼ਆਈ ਨਾਲ ਜੁੜੇ ਹਨ ਤਾਰ- ਮਥੁਰਾ ਪੁਲਿਸ

ਮਥੁਰਾ ਦੇ ਐੱਸਪੀ ਗੌਰਵ ਗਰੋਵਰ ਨੇ ਬੀਬੀਸੀ ਨੂੰ ਦੱਸਿਆ ਕਿ ਕਪੱਨ ਦੇ ਨਾਲ ਜਿਨ੍ਹਾਂ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਤਾਰ ਕਥਿਤ ਅੱਤਵਾਦੀ ਸੰਗਠਨ ''ਪਾਪੂਲਰ ਫਰੰਟ ਆਫ਼ ਇੰਡੀਆ'' ਜਾਣੀ ''ਪੀਐੱਫ਼ਆਈ'' ਅਤੇ ਉਸ ਦੀ ਵਿਦਿਆਰਥੀ ਜਥੇਬੰਦੀ ਕੈਂਪਸ ਫਰੰਟ ਆਫ਼ ਇੰਡੀਆ ਨਾਲ ਜੁੜੇ ਹੋਏ ਹਨ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਅਤੀਕ-ਉਰ ਰਹਿਮਾਨ, ਮਸੂਦ ਅਹਿਮਦ ਅਤੇ ਆਲਮ ਵਜੋਂ ਕੀਤੀ ਗਈ ਹੈ ਜੋ ਪੀਐੱਫ਼ਆਈ ਦੇ ਸਰਗਰਮ ਮੈਂਬਰ ਦੱਸੇ ਜਾਂਦੇ ਹਨ।

ਪੁਲਿਸ ਦਾ ਕਹਿਣਾ ਹੈ ਰਹਿਮਾਨ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਨ ਜਦਕਿ ਮਸੂਦ ਬਹਰਾਈਚ ਅਤੇ ਆਲਮ ਰਆਮਪੁਰ ਦੇ ਵਾਸੀ ਹਨ।

ਕਿਹਾ ਜਾਂਦਾ ਹੈ ਕਿ ਆਲਮ ਉਸੇ ਗੱਡੀ ਦੇ ਡਰਾਈਵਰ ਸਨ ਜਿਸ ਗੱਡੀ ਵਿੱਚੋਂ ਸਾਰਿਆਂ ਨੂੰ ਮਥੁਰਾ ਟੋਲ ਪਲਾਜ਼ੇ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਮਥੁਪਾ ਦੇ ਸੀਨੀਅਰ ਐੱਸਐੱਸਪੀ ਕਹਿੰਦੇ ਹਨ ਕਿ ਹਾਲੇ ਐੱਫ਼ਆਈਆਰ ਦਰਜ ਕੀਤੀ ਗਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿੱਚ ਕੋਈ ਵੀ ਜਾਣਕਾਰੀ ਹਾਲੇ ਨਹੀਂ ਦਿੱਤੀ ਜਾ ਸਕਦੀ।

ਹਾਥਰਸ ਪੁਲਿਸ
BBC
ਪੁਲਿਸ ਦੀ ਐੱਫ਼ਾਈਆਰ ਵਿੱਚ ਕਿਹਾ ਗਿਆ ਹੈ ਕਿ ਕਪੱਨ ਦੇ ਪਾਬੰਦੀਸ਼ੁਦਾ ਸੰਗਠਨ ਨਾਲ ਸੰਬੰਧ ਹਨ

ਐੱਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਸਮਾਜਿਕ ਮਾਹੌਲ ਨੂੰ ਬਿਗਾੜਨ ਲਈ ਇੱਕ ਵੈਬਸਾਈਟ ਵੀ ਬਣਾਈ ਗਈ ਸੀ।

ਮਥੁਰਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਗਰੋਵਰ ਕਹਿੰਦੇ ਹਨ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਬਾਰੇ ਵਿੱਚ ਵੱਖ-ਵੱਖ ਜਾਂਚ ਚੱਲ ਰਹੀ ਹੈ।

ਉਨ੍ਹਾਂ ਕਿਹਾ, “ਜੋ ਸਮੱਗਰੀ ਅਤੇ ਦਸਤਾਵੇਜ਼ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ ਉਨ੍ਹਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਇਹ ਲੋਕ ਕੌਣ ਹਨ, ਇਨ੍ਹਾਂ ਕੋਲ ਕੀ ਕੰਮ ਹੈ ਅਤੇ ਇਨ੍ਹਾਂ ਦੀ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ ਹਨ? ਉਨ੍ਹਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ।

''ਕਪੱਨ ਦੇ ਰਾਹੀਂ ਪੱਤਰਕਾਰਾਂ ਨੂੰ ਧਮਕਾਉਣ ਦੀ ਕੋਸ਼ਿਸ਼''

ਕਪੱਨ ਦੀ ਗ੍ਰਿਫ਼ਤਾਰੀ ਬਾਰੇ ਪ੍ਰੈੱਸ ਕਲੱਬ ਆਫ਼ ਆਫ਼ ਇੰਡੀਆ ਅਤੇ ਕੇਰਲ ਯੂਨੀਅਨ ਆਫ਼ ਵਰਕਿੰਗ ਜਰਨਲਿਸਟ ਵੱਲੋਂ ਵੱਖ-ਵੱਖ ਬਿਆਨ ਜਾਰੀ ਕਰ ਕੇ ਘਟਨਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਦੀ ਫੌਰਨ ਰਿਹਾਈ ਦੀ ਮੰਗ ਕੀਤੀ ਹੈ।

ਕੇਰਲ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ ਦੀ ਦਿੱਲੀ ਇਕਾਈ ਦੀ ਮੁਖੀ ਮਿਜੀ ਜੋਜੋ ਪੀ. ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕੱਪਨ ਇੱਕ ਪੱਤਰਕਾਰ ਵਜੋਂ ਆਪਣਾ ਕੰਮ ਕਰ ਰਹੇ ਸਨ ਅਤੇ ਇਸ ਲਈ ਤੱਥਾਂ ਨੂੰ ਜਾਣਨ ਲਈ ਉਹ ਹਾਥਰਸ ਜਾ ਰਹੇ ਸਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਕਪੱਨ ਨੂੰ ਗ੍ਰਿਫ਼ਤਾਰ ਕਰ ਕੇ ਘਟਨਾ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉੱਥੇ ਹੀ ਪੀਐੱਫ਼ਆਈ ਦੇ ਚੀਫ਼ ਸਕੱਤਰ ਅਨੀਮ ਅਹਿਮਦ ਨੇ ਇੱਕ ਬਿਆਨ ਜਾਰੀ ਕਰ ਕੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਸੰਗਠਨ ਦੇ ਖ਼ਿਲਾਫ਼ ਲਾਏ ਗਏ ਇਲਜ਼ਾਮਾਂ ਦੇ ਸਬੂਤਾਂ ਨੂੰ ਜਨਤਕ ਕਰੇ।

ਉਹ ਕਹਿੰਦੇ ਹਨ,"ਇਲਜ਼ਾਮ ਲਾਏ ਗਏ ਹਨ ਕਿ ਸੌ ਕਰੋੜ ਰੁਪਏ ਇਕੱਠਾ ਕੀਤੇ ਗਏ ਤਾਂਕਿ ਸਮਾਜ ਵਿੱਚ ਗੜਬੜੀ ਫੈਲਾਈ ਜਾ ਸਕੇ। ਅਸੀਂ ਉੱਤਰ ਪ੍ਰਦੇਸ਼ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਜਨਤਕ ਤੌਰ ’ਤੇ ਇਸ ਗੱਲ ਦਾ ਖੁਲਾਸਾ ਕਰਨ ਕਿ ਕਿਸ ਬੈਂਕ ਵਿੱਚ ਜਮਾਂ ਕੀਤੀ ਗਈ।"

ਉਨ੍ਹਾਂ ਨੇ ਮੰਨਿਆ ਕਿ ਕਪੱਨ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਬਾਕੀ ਦੇ ਤਿੰਨ ਜਣੇ ਉਨ੍ਹਾਂ ਦੇ ਸੰਗਠਨ ਤੋਂ ਹਨ। ਉਹ ਇਹ ਵੀ ਕਹਿੰਦੇ ਕਿ ਉਨ੍ਹਾਂ ਦਾ ਸੰਗਠਨ ਪਾਬੰਦੀਸ਼ੁਦਾ ਨਹੀਂ ਹੈ।

ਅਨੀਸ ਅਹਿਮਦ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਹਿਲਾਂ ਵੀ ਜਦੋਂ ਨਾਗਰਿਕਾ ਸੋਧ ਕਾਨੂੰਨ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਸਨ ਉਸ ਸਮੇਂ ਉੱਤਰ ਪ੍ਰਦੇਸ਼ ਦੀ ਸਰਕਾਰ ਉਨ੍ਹਾਂ ਦੇ ਸੰਗਠਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਦਿੱਲੀ ਪੁਲਿਸ ਨੇ ਵੀ ਅਜਿਹਾ ਹੀ ਕੀਤਾ ਸੀ।

ਹਾਥਰਸ
Getty Images
ਪੱਤਰਕਾਰੀ ਨਾਲ ਜੁੜੇ ਸੰਗਠਨਾਂ ਦਾ ਕਹਿਣਾ ਹੈ ਕਿ ਪੱਤਰਕਾਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ

ਅਹਿਮਦ ਕਹਿੰਦੇ ਹਨ ਕਿ ਹਾਥਰਸ ਵਿੱਚ ਜੋ ਵੀ ਹੋਇਆ ਉਹ ਇੱਕ ਘਿਨਾਉਣਾ ਕਾਂਡ ਹੈ ਜਿਸ ਦਾ ਵਿਰੋਧ ਉਨ੍ਹਾਂ ਦਾ ਸੰਗਠਨ ਕਰਦਾ ਰਹੇਗਾ।

ਕਪੱਨ ਦੇ ਨਾਲ ਫੜੇ ਗਏ ਸਾਰੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਮਥੁਰਾ ਕਪੱਨ ਦੀ ਵਕੀਲ ਦੀਪਾ ਚਤੁੱਰਵੇਦੀ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਕੱਲ ਤਕ ਦੀ ਉਡੀਕ ਕਰ ਰਹੇ ਹਨ ਜਦੋਂ ਅਰਜੀ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਵੇਗੀ।

ਉਹ ਕਹਿੰਦੇ ਹਨ, "ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਸੀਂ ਯੂਏਪੀਏ ਦੀ ਅਦਾਲਤ ਵਿੱਚ ਦੂਜੀ ਅਰਜ਼ੀ ਲਾਵਾਂਗੇ।"

ਕੋਰੋਨਾਵਾਇਰਸ
BBC

ਪਾਪੂਲਰ ਫਰੰਟ ਆਫ਼ ਇੰਡੀਆ ਕੀ ਹੈ?

ਹੁਣ ਜ਼ਰਾ ਇੱਕ ਨਜ਼ਰ ਮਾਰਦੇ ਹਾਂ ਕਿ ''ਪਾਪੂਲਰ ਫਰੰਟ ਆਫ਼ ਇੰਡੀਆ'' ਜਾਣੋ ਪੀਐੱਫ਼ਆਈ ਹੈ ਕੀ।

ਇਹ ਸੰਗਠਨ ਅਕਸਰ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਕਈ ਸੂਬੇ ਇਸ ਉੱਪਰ ਰੋਕ ਲਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੀਐੱਫ਼ਾਆਈ ਦੀਆਂ ਸਰਗਰਮੀਆਂ ਪਾਬੰਦੀਸ਼ੁਦਾ ਸੰਗਠਨ ''ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ'' ਜਾਣੀ ''ਸਿਮੀ'' ਵਰਗੀਆਂ ਹਨ।

ਹਾਲਾਂਕਿ ਪੀਐੱਫ਼ਆਈ ਆਪਣੇ ਸਮਾਜਿਕ ਸੰਗਠਨ ਹੋਣ ਦਾ ਦਾਅਵਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਜਾਂ ਉਸ ਦੇ ਮੈਂਬਰਾਂ ਦਾ ਸਿਮੀ ਨਾਲ ''ਕੋਈ ਲੈਣ ਦੇਣ ਨਹੀਂ ਹੈ''।

22 ਨਵੰਬਰ 2006 ਨੂੰ ਕੇਰਲ ਦੇ ਕੋਝੀਕੋੜ ਵਿੱਚ ਗਠਨ ਤੋਂ ਬਾਅਦ ਹੀ ਪਾਪੂਲਰ ਫਰੰਟ ਆਫ਼ ਇੰਡੀਆ ਵਿਵਾਦਾਂ ਵਿੱਚ ਘਿਰੀ ਰਹੀ ਹੈ।

ਯੋਗੀ ਆਦਿਤਿਆਨਾਥ
Getty Images
ਯੋਗੀ ਆਦਿਤਿਆਨਾਥ ਪੀਐੱਫ਼ਆਈ ਉੱਪਰ ਪਾਬੰਦੀ ਦੀ ਮੰਗ ਕਰ ਚੁੱਕੇ ਹਨ

ਨਾਗਰਿਕਤਾ ਸੋਧ ਕਾਨੂੰਨ ਬਾਰੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਉਹ ਇੱਕ ਵਾਰ ਫਿਰ ਚਰਚਾ ਵਿੱਚ ਆਈ। ਇਸ ਦਾ ਕਾਰਨ ਸੀ ਕਿ ਪ੍ਰਦਰਸ਼ਨ ਇੱਕ ਵਾਰ ਫਿਰ ਹਿੰਸਕ ਹੋ ਗਏ ਸਨ ਅਤੇ ਪੀਐੱਫ਼ਆਈ ਉੱਪਰ ''ਗਿਣੇਮਿੱਥੇ ਢੰਗ'' ਨਾਲ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ ਸਨ।

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਗ੍ਰਹਿ ਮੰਤਰਾਲਾ ਤੋਂ ਪੀਐੱਫ਼ਆਈ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਹੈ ਜਿਸ ਨੂੰ ਸੰਗਠਨ ਨੇ ''ਤਾਨਾਸ਼ਾਹੀ ਵਾਲਾ ਕਦਮ'' ਕਿਹਾ ਹੈ।

ਤਿੰਨ ਸੰਗਠਨਾਂ- ਕਰਨਾਟਕ ਫੋਰਮ ਫਾਰ ਡਿਗਨਿਟੀ (ਕੇਡੀਐੱਫ਼) ਤਾਮਿਲਨਾਡੂ ਦੇ ਮਨੀਥਾ ਨੀਧੀ ਪਸਰਾਈ ਅਤੇ ਨੈਸ਼ਨਲ ਡਿਵੈਲਪਮੈਂਟ ਫਰੰਟ ਨੂੰ ਮਿਲਾ ਕੇ ਇਸ ਨਵੇਂ ਸੰਗਠਨ ਨੂੰ ਖੜ੍ਹਾ ਕੀਤਾ ਗਿਆ ਜਿਸ ਦੀਆਂ ਸ਼ਾਖ਼ਾਵਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਹਨ।

ਬਾਅਦ ਵਿੱਚ ਕੁਝ ਸੰਗਠਨ ਪੀਐੱਫ਼ਆਈ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਗੋਆ ਦੀ ਸਿਟੀਜ਼ਨਸ ਫੋਰਮ, ਰਾਜਸਥਾਨ ਦੀ ਕਮਿਊਨਿਟੀ ਸੋਸ਼ਲ ਐਂਡ ਐਜੂਕੇਸ਼ਨਲ ਸੋਸਾਇਟੀ, ਪੱਛਮੀ ਬੰਗਾਲ ਦੀ ਐਸੋਸੀਏਸ਼ਨ ਆਫ਼ ਸੋਸ਼ਲ ਜਸਟਿਸ ਸ਼ਾਮਲ ਹਨ।

ਇਹ ਵੀ ਪੜ੍ਹੋ:

ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ

https://www.youtube.com/watch?v=ldZq1VkEHWk

ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?

https://www.youtube.com/watch?v=bEVcdSgYLk4

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

https://www.youtube.com/watch?v=cr5nr_3IIJA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''76182ec9-7a5d-4a6a-99cc-5b3699489d3e'',''assetType'': ''STY'',''pageCounter'': ''punjabi.india.story.54474197.page'',''title'': ''ਕੀ ਹੈ ਹਾਥਰਸ ਜਾ ਰਹੇ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਜੋ ਸੁਪਰੀਮ ਕੋਰਟ ਪਹੁੰਚ ਗਿਆ'',''author'': ''ਸਲਮਾਨ ਰਾਵੀ'',''published'': ''2020-10-09T11:20:26Z'',''updated'': ''2020-10-09T11:20:26Z''});s_bbcws(''track'',''pageView'');

Related News