ਕਾਂਗਰਸ ਦੀ ਖੇਤੀ ਬਚਾਓ ਯਾਤਰਾ ਤੋਂ ਬਾਅਦ ਉਹ ਸਵਾਲ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ - 5 ਅਹਿਮ ਖ਼ਬਰਾਂ
Friday, Oct 09, 2020 - 07:39 AM (IST)

ਕਾਂਗਰਸ ਆਗੂ ਰਾਹੁਲ ਗਾਂਧੀ ਦੀ ''ਖੇਤੀ ਬਚਾਓ'' ਯਾਤਰਾ ਪੰਜਾਬ ਅਤੇ ਹਰਿਆਣਾ ਵਿੱਚ ਘੁੰਮਦੀ ਤੇ ਸੁਰਖੀਆਂ ਬਟੋਰਦੀ ਖ਼ਤਮ ਹੋ ਗਈ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰਨ ਅਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇਹ ਯਾਤਰਾ ਕੀਤੀ ਗਈ।
ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਇਸ ''ਖੇਤੀ ਬਚਾਓ'' ਯਾਤਰਾ ਨੂੰ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਤੇ ਕਾਂਗਰਸ ਕਿਸਾਨਾਂ ਲਈ ਪਾਰਟੀ ਦੇ ''ਹਾਅ ਦੇ ਨਾਅਰੇ'' ਵਜੋਂ ਖੇਤਰੀ ਤੇ ਕੌਮੀ ਪੱਧਰ ਉੱਤੇ ਪ੍ਰਚਾਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਇਸ ਨੂੰ ''ਡਰਾਮਾ ਯਾਤਰਾ'' ਤੇ ਸਿਆਸੀ ਜ਼ਮੀਨ ਤਲਾਸ਼ਣ ਦਾ ਢਕਵੰਜ ਦੱਸ ਰਹੀਆਂ ਹਨ।
ਇਹ ਵੀ ਪੜ੍ਹੋ:
- ਰਾਮ ਵਿਲਾਸ ਪਾਸਵਾਨ ਨੂੰ ਭਾਰਤੀ ਸਿਆਸਤ ਦਾ ''ਮੌਸਮ ਵਿਗਿਆਨੀ'' ਕਿਉਂ ਕਿਹਾ ਜਾਂਦਾ ਸੀ
- ਕਮਲਾ ਹੈਰਿਸ ਤੇ ਮਾਈਕ ਪੈਂਸ ਦੀ ਬਹਿਸ : ਕੌਣ ਜਿੱਤਿਆ-ਕੌਣ ਹਾਰਿਆ
- ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ ''ਤੇ ਮੁੰਬਈ ਦੇ ਇਲਜ਼ਾਮ, ਅਰਨਬ ਨੇ ਕਿਹਾ ਮਾਫੀ ਮੰਗੇ ਪੁਲਿਸ ਕਮਿਸ਼ਨਰ
ਯਾਤਰਾ ਦੌਰਾਨ ਤੇ ਬਾਅਦ ''ਚ ਜਿਹੋ ਜਿਹੇ ਸਵਾਲਾਂ ਉੱਤੇ ਚਰਚਾ ਚੱਲ ਰਹੀ ਹੈ, ਉਨ੍ਹਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਕੁਝ ਮੀਡੀਆ ਤੇ ਸਿਆਸੀ ਖੇਤਰ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
ਗ਼ੁਲਾਮ ਆਇਸ਼ਾ ਬਚਪਨ ਵਿੱਚ ਭਾਰਤ ਦੀ ਵੰਢ ਤੋਂ ਪਹਿਲਾਂ ਬਲੋਚਿਸਤਾਨ ''ਚ ਆਪਣੇ ਭਰਾ-ਭੈਣਾਂ ਦੇ ਨਾਲ ਖੇਡਦੇ ਹੋਏ, ਆਪਣੇ ਮਾਪਿਆਂ ਨੂੰ ਨੇੜੇ ਹੀ ਕੰਮ ਕਰਦੇ ਦੇਖਦੇ ਸਨ।
ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਬੀਕਾਨੇਰ ਦੇ ਮੋਰਖ਼ਾਨਾ ਖ਼ੇਤਰ ''ਚ ਆਪਣੇ ਮਾਮੇ ਦੇ ਵਿਆਹ ''ਚ ਜਾਣ ਲਈ ਉਨ੍ਹਾਂ ਨੇ ਕਈ ਮੀਲ ਦਾ ਸਫ਼ਰ ਕੀਤਾ ਸੀ।
ਫ਼ਿਰ ਕੁਝ ਹੀ ਸਮੇਂ ਬਾਅਦ, ਦਾਫ਼ੀਆ ਬਾਈ ਦੇ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ। ਵਿਦਾਈ ਵੇਲੇ ਉਨ੍ਹਾਂ ਦੀ ਉਮਰ ਲਗਭਗ 12 ਸਾਲ ਸੀ।
ਵੰਡ ਸਮੇਂ ਦੂਜੇ ਹਿੰਦੂ ਪਰਿਵਾਰਾਂ ਵਾਂਗ, ਉਨ੍ਹਾਂ ਦੇ ਸਹੁਰੇ ਵਾਲਿਆਂ ਨੇ ਵੀ ਪਲਾਇਨ ਦਾ ਫ਼ੈਸਲਾ ਕੀਤਾ ਪਰ ਬਖਸ਼ਾਂਦੇ ਖ਼ਾਨ ਕਾਂਜੂ ਨਾਮ ਦੇ ਇੱਕ ਸਥਾਨਕ ਜ਼ਿੰਮੀਦਾਰ ਨੇ ਦਾਫ਼ੀਆ ਬਾਈ ਨੂੰ ਇਹ ਕਹਿੰਦੇ ਹੋਏ ਰੋਕ ਲਿਆ ਪਰ ਫਿਰ ਦੋ ਬਲਦਾਂ ਦੇ ਬਦਲੇ, ਉਨ੍ਹਾਂ ਨੂੰ ਗ਼ੁਲਾਮ ਰਸੂਲ ਨਾਮ ਦੇ ਇੱਕ ਵਿਅਕਤੀ ਦੇ ਪਰਿਵਾਰ ਨੂੰ ਵੇਚ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਰਾਮ ਵਿਲਾਸ ਪਾਸਵਾਨ ਨੂੰ ਭਾਰਤੀ ਸਿਆਸਤ ਦਾ ''ਮੌਸਮ ਵਿਗਿਆਨੀ'' ਕਿਉਂ ਕਿਹਾ ਜਾਂਦਾ ਸੀ

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਸ਼ਾਮੀ ਦੇਹਾਂਤ ਹੋ ਗਿਆ। ਪਾਸਵਾਨ ਦੇ ਪੁੱਤਰ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਇੱਕ ਟਵੀਟ ਰਾਹੀ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਜਾਣਕਾਰੀ ਸਾਂਝੀ ਕੀਤੀ।
74 ਸਾਲਾ ਪਾਸਵਾਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੀ ਹਾਰਟ ਸਰਜਰੀ ਵੀ ਹੋਈ ਸੀ। ਉਹ 50 ਸਾਲ ਤੋਂ ਵੱਧ ਸਮਾਂ ਸਰਗਰਮ ਸਿਆਸਤ ਵਿੱਚ ਰਹਿਣ ਵਾਲੇ ਦੇਸ ਦੇ ਪ੍ਰਮੁੱਖ ਦਲਿਤ ਆਗੂਆਂ ਵਿੱਚੋਂ ਇੱਕ ਸਨ।
ਇੱਥੇ ਕਲਿਕ ਕਰ ਕੇ ਪੜ੍ਹੋ ਉਨ੍ਹਾਂ ਦੇ ਸਿਆਸੀ ਅਤੇ ਜੀਵਨ ਸਫ਼ਰ ਬਾਰੇ ਕੁਝ ਦਿਲਚਸਪ ਤੱਥ
80 ਸਾਲ ਪਹਿਲਾਂ ਭਾਰਤ ''ਚ ਬਣਿਆ ਨਾਸਤਿਕ ਕੇਂਦਰ ਕੀ ਸੀ

ਜਾਣਨਾ ਬਹੁਤ ਦਿਲਚਸਪ ਹੈ ਕਿ ਗਾਂਧੀ ਨੇ ਸੇਵਾਗ੍ਰਾਮ ਸਥਿਤ ਆਪਣੇ ਆਸ਼ਰਮ ''ਚ ਗੋਪਾਰਾਜੂ ਰਾਮਚੰਦਰ ਰਾਓ (ਗੋਰਾ) ਨੂੰ ਵੀ ਸੱਦਿਆ ਸੀ, ਜੋ ਕਿ ਇੱਕ ਨਾਸਤਿਕ ਸਨ ਅਤੇ ਉਨ੍ਹਾਂ ਨੇ ਇੱਕ ਨਾਸਤਿਕ ਕੇਂਦਰ ਦੀ ਵੀ ਸਥਾਪਨਾ ਕੀਤੀ ਸੀ।
ਗਾਂਧੀ ਆਪਣੇ ਆਸ਼ਰਮ ''ਚ ਗੋਰਾ ਨਾਲ ਲੰਬੀ ਵਿਚਾਰ ਚਰਚਾ ਕਰਿਆ ਕਰਦੇ ਸਨ। ਗੋਰਾ ਦੇ ਪੈਰੋਕਾਰਾਂ ਦੇ ਮੁਤਾਬਕ ਗਾਂਧੀ ਨਾਲ ਉਨ੍ਹਾਂ ਦੇ ਸਬੰਧ ਆਜ਼ਾਦੀ ਮਿਲਣ ਤੋਂ ਪਹਿਲਾਂ ਹੀ ਕਾਇਮ ਹੋ ਗਏ ਸਨ ਅਤੇ ਗੋਰਾ ''ਤੇ ਗਾਂਧੀ ਦਾ ਪ੍ਰਭਾਵ ਨਜ਼ਰ ਆਉਂਦਾ ਸੀ।
ਇੱਕ ਪਾਸੇ ਧਾਰਮਿਕ ਵਿਸ਼ਵਾਸ ਵਾਲੇ ਗਾਂਧੀ ਅਤੇ ਦੂਜੇ ਪਾਸੇ ਨਾਸਤਿਕ ਗੋਰਾ ਪਰ ਦੋਵਾਂ ਦੇ ਆਪਸੀ ਸਬੰਧਾਂ ਦੀ ਝਲਕ ਵਿਜੇਵਾੜਾ ਸਥਿਤ ਨਾਸਤਿਕ ਕੇਂਦਰ ''ਚ ਲੱਗੀ ਪ੍ਰਦਰਸ਼ਨੀ ''ਬਾਪੂ ਦਰਸ਼ਨ'' ''ਚ ਮਿਲਦੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ ''ਤੇ ਮੁੰਬਈ ਪੁਲਿਸ ਦੇ ਇਲਜ਼ਾਮ
ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਤਹਿਤ ਨਿਊਜ਼ ਚੈਨਲ ਪੈਸੇ ਦੇ ਕੇ ਆਪਣੇ ਚੈਨਲ ਦੀ ਟੀਆਰਪੀ (ਟਾਰਗੈਟਿੰਗ ਰੇਟਿੰਗ ਪੁਆਇੰਟਸ) ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਸੀ।
ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਅਨੁਸਾਰ, ਪੁਲਿਸ ਨੂੰ ਤਿੰਨ ਚੈਨਲਾਂ ਬਾਰੇ ਪਤਾ ਲੱਗਿਆ ਹੈ ਜੋ ਇਸ ਕਥਿਤ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਰਿਪਬਲਿਕ ਟੀਵੀ ਵੀ ਸ਼ਾਮਲ ਹੈ। ਉਨ੍ਹਾਂ ਦੇ ਅਨੁਸਾਰ ਰਿਪਬਲਿਕ ਟੀਵੀ ਨੇ ਟੀਆਰਪੀ ਸਿਸਟਮ ਨਾਲ ਛੇੜਛਾੜ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f6dfe787-83df-4f71-ae09-f065fd3d5373'',''assetType'': ''STY'',''pageCounter'': ''punjabi.india.story.54473364.page'',''title'': ''ਕਾਂਗਰਸ ਦੀ ਖੇਤੀ ਬਚਾਓ ਯਾਤਰਾ ਤੋਂ ਬਾਅਦ ਉਹ ਸਵਾਲ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ - 5 ਅਹਿਮ ਖ਼ਬਰਾਂ'',''published'': ''2020-10-09T01:56:45Z'',''updated'': ''2020-10-09T01:56:45Z''});s_bbcws(''track'',''pageView'');