ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ ''''ਤੇ ਪੈਸੇ ਦੇ ਕੇ ਟੀਆਰਪੀ ਵਧਾਉਣ ਦੇ ਇਲਜ਼ਾਮ: ਮੁੰਬਈ ਪੁਲਿਸ

Thursday, Oct 08, 2020 - 05:24 PM (IST)

ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ ''''ਤੇ ਪੈਸੇ ਦੇ ਕੇ ਟੀਆਰਪੀ ਵਧਾਉਣ ਦੇ ਇਲਜ਼ਾਮ: ਮੁੰਬਈ ਪੁਲਿਸ

ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਤਹਿਤ ਨਿਊਜ਼ ਚੈਨਲ ਪੈਸੇ ਦੇ ਕੇ ਆਪਣੇ ਚੈਨਲ ਦੀ ਟੀਆਰਪੀ (ਟਾਰਗੈਟਿੰਗ ਰੇਟਿੰਗ ਪੁਆਇੰਟਸ) ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਸੀ।

ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੇ ਅਨੁਸਾਰ, ਪੁਲਿਸ ਨੂੰ ਤਿੰਨ ਚੈਨਲਾਂ ਬਾਰੇ ਪਤਾ ਲੱਗਿਆ ਹੈ ਜੋ ਇਸ ਕਥਿਤ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਰਿਪਬਲਿਕ ਟੀਵੀ ਵੀ ਸ਼ਾਮਲ ਹੈ। ਉਨ੍ਹਾਂ ਦੇ ਅਨੁਸਾਰ ਰਿਪਬਲਿਕ ਟੀਵੀ ਨੇ ਟੀਆਰਪੀ ਸਿਸਟਮ ਨਾਲ ਛੇੜਛਾੜ ਕੀਤੀ ਹੈ।

ਰਿਪਬਲਿਕ ਟੀਵੀ ਵੱਲੋਂ ਪੁਲਿਸ ਦੇ ਦਾਅਵੇ ਉੱਤੇ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਇਹ ਵੀ ਪੜ੍ਹੋ

https://www.youtube.com/watch?v=xWw19z7Edrs&t=1s

ਮੁੰਬਈ ਪੁਲਿਸ ਨੇ ਕੀਤੀ ਕਾਰਵਾਈ

ਪੁਲਿਸ ਕਮਿਸ਼ਨਰ ਦੇ ਅਨੁਸਾਰ ਦੋ ਮਰਾਠੀ ਚੈਨਲਾਂ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਨੁਸਾਰ ਲੋਕਾਂ ਨੂੰ ਹਰ ਮਹੀਨੇ ਆਪਣੇ ਘਰਾਂ ਵਿੱਚ ਕਿਸੇ ਖਾਸ ਚੈਨਲ ਨੂੰ ਆਪਣੇ ਟੀਵੀ ''ਤੇ ਲਗਾਉਣ ਲਈ ਲਗਭਗ 400-500 ਰੁਪਏ ਦਿੱਤੇ ਜਾਂਦੇ ਸਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਚੈਨਲਾਂ ਦੇ ਜ਼ਿੰਮੇਵਾਰ ਲੋਕਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਾਂਚ ਦੇ ਅਨੁਸਾਰ ਜਿਸ ਨੂੰ ਵੀ ਬੁਲਾਉਣ ਜਾਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੋਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਚਾਹੇ ਚੈਨਲ ਦਾ ਅਧਿਕਾਰੀ ਕਿੰਨਾ ਵੀ ਵੱਡਾ ਹੋਵੇ।

ਕਮਿਸ਼ਨਰ ਅਨੁਸਾਰ ਇਸ ਪੂਰੇ ਮਾਮਲੇ ਦੀ ਜਾਂਚ ਜੁਆਇੰਟ ਕਮਿਸ਼ਨਰ ਦੇ ਪੱਧਰ ਦੇ ਇਕ ਅਧਿਕਾਰੀ ਦੇ ਹੇਠਾਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

https://www.youtube.com/watch?v=p1iJAyrlVAk

https://www.youtube.com/watch?v=rXkS7d0y2Ak

https://www.youtube.com/watch?v=Lv2neF0URSI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''85750aca-9b1e-44ac-a498-b5ecf7ee233e'',''assetType'': ''STY'',''pageCounter'': ''punjabi.international.story.54465414.page'',''title'': ''ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ \''ਤੇ ਪੈਸੇ ਦੇ ਕੇ ਟੀਆਰਪੀ ਵਧਾਉਣ ਦੇ ਇਲਜ਼ਾਮ: ਮੁੰਬਈ ਪੁਲਿਸ'',''published'': ''2020-10-08T11:41:54Z'',''updated'': ''2020-10-08T11:41:54Z''});s_bbcws(''track'',''pageView'');

Related News