ਕਮਲਾ ਹੈਰਿਸ ਨੇ ਕਿਹਾ ਕੋਰਨਾ ਖ਼ਿਲਾਫ਼ ਲੜਾਈ ਅਮਰੀਕੀ ਇਤਿਹਾਸ ਦੀ ਸਭ ਤੋਂ ਬੁਰੀ ਨਾਕਾਮਯਾਬੀ, ਪੈਨਸ ਨੇ ਦਿੱਤਾ ਇਹ ਜਵਾਬ
Thursday, Oct 08, 2020 - 08:24 AM (IST)


ਅਮਰੀਕਾ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੌਜੂਦਾ ਅਹੁਦੇਦਾਰ ਮਾਈਕ ਪੈਨਸ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਕਾਰ ਪ੍ਰੈਜ਼ੀਡੈਂਸ਼ਲ ਡਿਬੇਟ ਸ਼ੁਰੂ ਹੋ ਚੁੱਕੀ ਹੈ।
ਇਸ ਬਹਿਸ ਵਿੱਚ ਕਮਲਾ ਹੈਰਿਸ ਨੇ ਟਰੰਪ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਨਾਕਾਮਯਾਬੀ ਕਿਹਾ ਤਾਂ ਪੈਨਸ ਨੇ ਇਸ ਦਾ ਬਚਾਅ ਕੀਤਾ। ਕੋਵਿਡ ਕਾਰਨ ਅਮਰੀਕਾ ਵਿੱਚ ਦੋ ਲੱਖ ਅਮਰੀਕੀਆਂ ਦੀ ਮੌਤਾਂ ਹੋ ਚੁੱਕੀਆਂ ਹਨ।
ਨਾਰਥ ਅਮਰੀਕਾ ਤੋਂ ਬੀਬੀਸੀ ਪੱਤਰਕਾਰ ਐਂਥਨੀ ਜ਼ਰਚਰ ਨੇ ਕਿਹਾ, ਸਵਾਲ ਜਵਾਬ ਲਈ ਮਿਲੇ ਦੋ-ਦੋ ਮਿੰਟਾਂ ਵਿੱਚੋਂ ਜਿੱਥੇ ਕਮਲਾ ਬਹੁਤਾ ਸਮਾਂ ਹਮਲਾਵਰ ਰਹੇ ਉੱਥੇ ਹੀ ਪੈਨਸ ਨੇ ਬਹੁਤੀ ਦੇਰ ਆਪਣੀ ਸਰਕਾਰ ਦੇ ਕੋਰੋਨਾਵਾਇਰਸ ਖ਼ਿਲਾਫ਼ ਪੈਂਤੜੇ ਦਾ ਬਚਾਅ ਕੀਤਾ।
ਇਹ ਵੀ ਪੜ੍ਹੋ:
- ਕਿਸਾਨ ਸੰਘਰਸ਼: ਹੁਣ ਅੱਗੇ ਕੀ ਕਰਨਗੇ ਕਿਸਾਨ, ਇਹ ਲਏ 3 ਵੱਡੇ ਫ਼ੈਸਲੇ
- ਬਾਰਡਰ ''ਤੇ ਭੇਜੇ ਜਾ ਰਹੇ ਚੀਨੀ ਫੌਜੀ ਕੀ ਸੱਚਮੁੱਚ ਰੋ ਰਹੇ ਸਨ
- ਕੋਰੋਨਾਵਾਇਰਸ: ਕਿਹੜੇ ਕਿਹੜੇ ਦੇਸ ਨੇ ਲੜੀ ਮਹਾਮਾਰੀ ਖਿਲਾਫ਼ ਸਭ ਤੋਂ ਵਧੀਆ ਜੰਗ
ਹੈਰਿਸ ਨੇ ਪੁੱਛਿਆ ਕਿ ਕੀ ਜੋ ਕੁਝ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਉਹ ਕੰਮ ਕਰ ਰਿਹਾ ਹੈ। ਪੈਨਸ ਨੇ ਇਸ ਦੇ ਬਚਾਅ ਵਿੱਚ ਕਿਹਾ ਕਿ ਕੋਈ ਵੀ ਆਲੋਚਨਾ ਕੋਰੋਨਾ ਨਾਲ ਲੜ ਰਹੇ ਪਹੀਲੀ ਕਤਾਰ ਦੇ ਹੈਲਥ ਵਰਕਰਾਂ ਉੱਪਰ ਹਮਲਾ ਹੋਵੇਗੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਚੀਨ ਦਾ ਮੁੱਦਾ
ਮੁੱਦੇ ਦੀ ਸ਼ੁਰੂਆਤ ਵਿੱਚ ਹੈਰਿਸ ਨੇ ਕਿਹਾ ਕਿ ਟਰੰਪ ਨੇ ਦੋਸਤਾਂ ਨੂੰ ਛੱਡ ਕੇ ਦੁਸ਼ਮਣਾਂ ਨਾਲ ਜੱਫ਼ੀਆਂ ਪਾਈਆਂ ਹਨ।
ਪੈਨਸ ਨੇ ਕਿਹਾ, "ਚੀਨ ਖ਼ਿਲਾਫ਼ ਟਰੇਡ ਵਾਰ ਹਾਰ ਗਏ? ਜੋਅ ਬਾਇਡਨ ਨੇ ਇਹ ਕਦੇ ਲੜੀ ਨਹੀਂ।"
ਪੈਨਸ ਨੇ ਦਾਅਵਾ ਕੀਤਾ ਕੀ ਵਾਸ਼ਿੰਗਟਨ ਵਿੱਚ ਆਪਣੇ ਕਾਰਜਕਾਲ ਦੌਰਨ "ਬਾਇਡਨ ਕਮਿਊਨਿਸਟ ਚੀਨ ਦੇ ਚੀਅਰਲੀਡਰ ਰਹੇ ਹਨ।"
ਇਹ ਵੀ ਪੜ੍ਹੋ:-
- ਮਾਈਕ ਪੇਂਸ: ਕਮਲਾ ਹੈਰਿਸ ਖਿਲਾਫ਼ ਟਰੰਪ ਦੀ ਪਾਰਟੀ ਤੋਂ ਚੋਣ ਲੜਨ ਵਾਲੇ ਆਗੂ ਦਾ ਸਫ਼ਰ
- ਅਮਰੀਕਾ ’ਚ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਕਿਵੇਂ ਆਪਣੀਆਂ ਭਾਰਤੀਆਂ ਜੜ੍ਹਾਂ ਨਾਲ ਜੁੜੀ ਰਹੀ
ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਸੀ ਚੀਨ ਨਾਲ ਰਿਸ਼ਤਿਆਂ ਦੇ ਬੁਨਿਆਦੀ ਪੱਧਰ ''ਤੇ ਕੀ ਹਾਂ- ਮਿੱਤਰ ਜਾਂ ਦੁਸ਼ਮਣ?
ਕੋਰੋਨਾਵਾਇਰਸ ਲਈ ਚੀਨ ਜ਼ਿੰਮੇਵਾਰ ਹੈ ਅਤੇ ਰਾਸ਼ਟਰਪਤੀ ਟਰੰਪ ਇਸ ਬਾਰੇ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਇਹ ਬਹੁਤ ਸਪਸ਼ਟ ਕਰ ਦਿੱਤਾ ਹੈ।
ਹੈਰਿਸ ਦਾ ਤਰਕ ਸੀ ਕਿ ਚੀਨ ਬਾਰੇ ਟਰੰਪ ਦੇ ਸਟੈਂਡ ਕਾਰਨ ਅਮਰੀਕੀ ਜਾਨਾਂ, ਅਮਰੀਕੀ ਨੌਕਰੀਆਂ ਗਈਆਂ ਹਨ ਅਤੇ ਅਮਰੀਕੀਆਂ ਦੀ ਦੁਨੀਆਂ ਵਿੱਚ ਕਦਰ ਘਟੀ ਹੈ।
ਬਹਿਸ ਬਾਰੇ ਟਰੰਪ ਦਾ ਟਵੀਟ
ਅਜਿਹਾ ਲਗਦਾ ਹੈ ਜਿਵੇਂ ਰਾਸ਼ਟਰਪਤੀ ਪੈਨਸ ਅਤੇ ਹੈਰਿਸ ਦੀ ਬਹਿਸ ਦੇਖ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤੀ-
https://twitter.com/realDonaldTrump/status/1314021500941369354
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1cec565a-75f1-4fb9-90a0-ca2236cccabc'',''assetType'': ''STY'',''pageCounter'': ''punjabi.international.story.54459174.page'',''title'': ''ਕਮਲਾ ਹੈਰਿਸ ਨੇ ਕਿਹਾ ਕੋਰਨਾ ਖ਼ਿਲਾਫ਼ ਲੜਾਈ ਅਮਰੀਕੀ ਇਤਿਹਾਸ ਦੀ ਸਭ ਤੋਂ ਬੁਰੀ ਨਾਕਾਮਯਾਬੀ, ਪੈਨਸ ਨੇ ਦਿੱਤਾ ਇਹ ਜਵਾਬ'',''published'': ''2020-10-08T02:48:19Z'',''updated'': ''2020-10-08T02:48:19Z''});s_bbcws(''track'',''pageView'');