ਭਾਰਤ-ਚੀਨ ਤਣਾਅ: ਕੀ ਭਾਰਤ-ਚੀਨ ਬਾਰਡਰ ''''ਤੇ ਭਾਰਤੀ ਫੌਜੀ ਪੰਜਾਬੀ ਗਾਣਿਆਂ ''''ਤੇ ਨੱਚ ਰਹੇ ਸਨ - 5 ਅਹਿਮ ਖ਼ਬਰਾਂ
Thursday, Oct 08, 2020 - 07:54 AM (IST)


16 ਸਤੰਬਰ ਨੂੰ, ਭਾਰਤੀ ਅਤੇ ਚੀਨੀ ਦੋਵਾਂ ਮੀਡੀਆ ਵਿੱਚ ਖ਼ਬਰਾਂ ਆਈਆਂ ਸਨ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਸਰਹੱਦ ''ਤੇ ਲਾਊਡ ਸਪੀਕਰ ਲਗਾਉਂਦੀ ਹੈ ਅਤੇ ਭਾਰਤੀ ਸੈਨਿਕਾਂ ਦਾ ਧਿਆਨ ਭਟਕਾਉਣ ਲਈ ਪੰਜਾਬੀ ਸੰਗੀਤ ਵਜਾਉਂਦੇ ਹਨ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ ਦੀ ਨਿਗਰਾਨੀ ਅਧੀਨ ਇੱਕ ਖੇਤਰ ਵਿੱਚ ਇਹ ਲਾਊਡ ਸਪੀਕਰ ਲਗਾਏ ਸਨ।
ਦੋਵਾਂ ਭਾਰਤੀ ਅਤੇ ਚੀਨੀ ਮੀਡੀਆ ਨੇ ਫੌਜ ਦੇ ਸਰੋਤਾਂ ਦੇ ਹਵਾਲੇ ਨਾਲ ਇਹ ਖ਼ਬਰ ਚੁੱਕੀ, ਪਰ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਚਿੱਤਰ ਜਾਂ ਵੀਡੀਓ ਸਾਂਝੇ ਨਹੀਂ ਕੀਤੇ ਗਏ ਅਤੇ ਭਾਰਤੀ ਫੌਜ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਅਜਿਹਾ ਕੁਝ ਹੋਇਆ ਜਾਂ ਨਹੀਂ।
ਪੁਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: ਕਿਹੜੇ ਕਿਹੜੇ ਦੇਸ ਨੇ ਲੜੀ ਮਹਾਮਾਰੀ ਖਿਲਾਫ਼ ਸਭ ਤੋਂ ਵਧੀਆ ਜੰਗ
- ਕਿਸਾਨ ਸੰਘਰਸ਼ : ਹੁਣ ਅੱਗੇ ਕੀ ਕਰਨਗੇ ਕਿਸਾਨ , ਇਹ ਲਏ 3 ਵੱਡੇ ਫ਼ੈਸਲੇ
- ਮਾਈਕ ਪੇਂਸ: ਕਮਲਾ ਹੈਰਿਸ ਖਿਲਾਫ਼ ਟਰੰਪ ਦੀ ਪਾਰਟੀ ਤੋਂ ਚੋਣ ਲੜਨ ਵਾਲੇ ਆਗੂ ਦਾ ਸਫ਼ਰ
ਕੀਟੋ ਡਾਈਟ ਕੀ ਹੈ ਅਤੇ ਕੀ ਇਸ ਨਾਲ ਮੌਤ ਵੀ ਹੋ ਸਕਦੀ ਹੈ

ਹਿੰਦੀ ਅਤੇ ਬੰਗਲਾ ਫ਼ਿਲਮਾਂ ਦੀ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਸ਼ੁੱਕਰਵਾਰ ਨੂੰ ਕਿਡਨੀ ਫੇਲ ਹੋਣ ਕਾਰਨ ਦੇਹਾਂਤ ਹੋ ਗਿਆ। ਦੱਸਿਆ ਜਾਂਦਾ ਹੈ ਕਿ 27 ਸਾਲਾ ਅਦਾਕਾਰਾ ਕੀਟੋ ਡਾਇਟ ''ਤੇ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ।
ਮੀਡੀਆ ਵਿੱਚ ਮਿਸ਼ਟੀ ਮੁਖਰਜੀ ਦੇ ਬੁਲਾਰੇ ਵੱਲੋਂ ਆਏ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਅਦਾਕਾਰਾ ਮਿਸ਼ਟੀ ਮੁਖਰਜੀ ਜਿਨ੍ਹਾਂ ਨੇ ਕਈ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਆਪਣੀ ਅਦਾਕਾਰੀ ਦੇ ਜ਼ਰੀਏ ਨਾਮਣਾ ਖੱਟਿਆ, ਉਹ ਹੁਣ ਨਹੀਂ ਰਹੀ।''''
ਬੀਬੀਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਅਦਾਕਾਰਾ ਦੀ ਮੌਤ ਵਾਕਈ ਕੀਟੋ ਡਾਈਟ ਨਾਲ ਹੋਈ ਸੀ ਪਰ ਇਸ ਘਟਨਾ ਤੋਂ ਬਾਅਦ ਕੀਟੋ ਡਾਈਟ ਸੁਰਖ਼ੀਆਂ ਵਿੱਚ ਜ਼ਰੂਰ ਆ ਗਈ ਹੈ ਕਿ ਕੀਟੋ ਡਾਈਟ ਕੀ ਹੁੰਦੀ ਹੈ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਕਿਸਾਨ ਸੰਘਰਸ਼ : ਹੁਣ ਅੱਗੇ ਕੀ ਕਰਨਗੇ ਕਿਸਾਨ, ਇਹ ਲਏ 3 ਵੱਡੇ ਫ਼ੈਸਲੇ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀ ਸਕੱਤਰ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ।
ਕਿਸਾਨ ਜਥੇਬੰਦੀਆਂ ਦੇ ਨੁੰਮਾਇਦੇ ਮੋਹਣ ਸਿੰਘ ਮਾਨਸਾ ਨੇ ਚੰਡੀਗੜ੍ਹ ਵਿਚ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਅਧਿਕਾਰਤ ਤੌਰ ਉੱਤੇ ਪੀਐਮਓ ਜਾਂ ਮੰਤਰਾਲੇ ਦੇ ਸਰਕਾਰੀ ਪ੍ਰੋਟੋਕਾਲ ਮੁਤਾਬਕ ਸੱਦਾ ਦੇਵੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੋਹਕ ਸਿੰਘ ਮੁਤਾਬਕ ਜਿਹੜੀ ਈ-ਮੇਲ ਆਈ ਹੈ ਉਸ ਵਿੱਚ ਸਾਨੂੰ ਖ਼ੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਲਈ ਟ੍ਰੇਨਿੰਗ ਦੇਣ ਦੀ ਗੱਲ ਕਹੀ ਗਈ ਹੈ।
ਮੋਹਕ ਸਿੰਘ ਕਹਿੰਦੇ ਹਨ ਕਿ ਸਾਨੂੰ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਤੇ ਸਾਨੂੰ ਇਨ੍ਹਾਂ ਆਰਡੀਨੈਂਸਾਂ (ਜੋ ਹੁਣ ਕਾਨੂੰਨ ਬਣ ਗਏ) ਹਨ ਬਾਰੇ ਪਤਾ ਹੈ ਅਤੇ ਕੀ ਹੁਣ ਇਹ ਸਾਨੂੰ ਬਹੁਤਾ ਦੱਸਣਗੇ।
ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰਣਨੀਤੀ ਬਾਬਾਤ ਕਿਹੜੇ ਤਿੰਨ ਫ਼ੈਸਲੇ ਲਏ ਹਨ ਪੜ੍ਹਨ ਲਈ ਇੱਥੇ ਕਲਿਕ ਕਰੋ।
ਮਾਈਕ ਪੈਨਸ: ਕਮਲਾ ਹੈਰਿਸ ਖਿਲਾਫ਼ ਟਰੰਪ ਦੀ ਪਾਰਟੀ ਤੋਂ ਚੋਣ ਲੜਨ ਵਾਲੇ ਆਗੂ ਦਾ ਸਫ਼ਰ

ਪਿਛਲੇ ਚਾਰ ਸਾਲਾਂ ''ਚ ਮਾਈਕ ਪੈਨਸ ਨੇ ਬਹੁਤ ਹੀ ਕਾਬਲੀਅਤ ਨਾਲ ਆਪਣੀਆਂ ਸੇਵਾਵਾਂ ਅਦਾ ਕੀਤੀਆਂ ਹਨ। ਉਨ੍ਹਾਂ ਨੇ ਨਾ ਸਿਰਫ ਪ੍ਰਸ਼ਾਸਨ ਦੇ ਕੰਮਕਾਜ ''ਚ ਮੁੱਖ ਨਿਯੁਕਤੀਆਂ ਸਬੰਧੀ ਫ਼ੈਸਲੇ ਲੈਣ ਵਾਲੀ ਟੀਮ ਦੀ ਅਗਵਾਈ ਕੀਤੀ ਬਲਕਿ ਮੀਡੀਆ ਨਾਲ ਵੀ ਇੱਕ ਮਜ਼ਬੂਤ ਸੰਚਾਲਕ ਵਜੋਂ ਆਪਣੀ ਭੂਮਿਕਾ ਨਿਭਾਈ ਹੈ।
ਬਹੁਤੇ ਸਮੇਂ ਲਈ ਉਪ-ਰਾਸ਼ਟਰਪਤੀ ਸੁਰਖੀਆਂ ਤੋਂ ਦੂਰ ਹੀ ਰਹੇ ਪਰ ਹਾਲ ''ਚ ਹੀ ਉਹ ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਟਾਸਕ ਫੋਰਸ ਦੀ ਅਗਵਾਈ ਕਰਨ ਲਈ ਆਪਣੀ ਭੂਮਿਕਾ ਲਈ ਚਰਚਾਵਾਂ ਦਾ ਵਿਸ਼ਾ ਬਣੇ ਹਨ।
ਹੁਣ ਜਦੋਂ ਮਾਈਕ ਪੈਨਸ ਨੇ ਡੈਮੋਕਰੇਟਿਕ ਪਾਰਟੀ ਦੀ ਆਪਣੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨਾਲ ਬਹਿਸ ਕੀਤੀ ਤਾਂ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ''ਚ ਕੇਂਦਰੀ ਸਥਾਨ ਹਾਸਲ ਕਰਨ ਦੀ ਰਾਹ ''ਤੇ ਅੱਗੇ ਵਧੇ।
ਪੈਨਸ ਦੇ ਜੀਵਨ ਅਤੇ ਕੈਰੀਅਰ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਕੋਰੋਨਾਵਾਇਰਸ: ਕਿਹੜੇ ਕਿਹੜੇ ਦੇਸ ਨੇ ਲੜੀ ਮਹਾਂਮਾਰੀ ਖਿਲਾਫ਼ ਸਭ ਤੋਂ ਵਧੀਆ ਜੰਗ
ਜਿਵੇਂ ਹੀ ਕੋਵਿਡ ਮਹਾਂਮਾਰੀ ਦਾ ਉਬਾਲਾ ਆਉਣਾ ਸ਼ੁਰੂ ਹੋਇਆ ਅਤੇ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਇਸ ਨੂੰ ਠੱਲ੍ਹ ਪਾਉਣ ਲਈ ਪਾਬੰਦੀਆਂ ਦੇ ਐਲਾਨ ਕਰਨੇ ਸ਼ੁਰੂ ਕੀਤੇ ਤਾਂ ਇਹ ਚਰਚਾ ਵੀ ਹੋਣ ਲੱਗੀ ਕਿ ਕਿਹੜੇ ਦੇਸ਼ ਹਨ ਜੋ ਇਸ ਖ਼ਿਲਾਫ਼ ਲੜਾਈ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ ਅਤੇ ਹੋਰ ਮੁਲਕ ਉਨ੍ਹਾਂ ਦੇ ਪੈਂਤੜਿਆਂ ਤੋਂ ਕੀ ਸਬਕ ਸਿੱਖ ਸਕਦੇ ਹਨ।
ਇਤਿਹਾਸਕਾਰ ਇਹ ਜ਼ਰੂਰ ਵਾਚਣਗੇ ਕਿ ਲਗਭਗ ਇੱਕ ਸਮਾਨ ਆਰਥਿਕਤਾਵਾਂ ਵਾਲੇ ਪੱਛਮੀ-ਯੂਰਪ ਦੇ ਮੁਲਕਾਂ ਦੇ ਨਤੀਜੇ ਕੋਰੋਨਾ ਲੜਾਈ ਵਿੱਚ ਵੱਖੋ-ਵੱਖ ਕਿਉਂ ਆਏ?
ਵੱਖ-ਵੱਖ ਦੇਸ਼ਾਂ ਦੀ ਕੋਰੋਨਾਵਾਇਰਸ ਬਾਰੇ ਰਣਨੀਤੀ ਦੀ ਤੁਲਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਸਾਡੀਆਂ ਆਪਣੀਆਂ ਸਰਕਾਰਾਂ ਕੀ ਕਰ ਰਹੀਆਂ ਹਨ। ਹਾਲਾਂਕਿ ਕਈ ਵਾਰ ਸੌਖਿਆਂ ਤੋਂ ਸੌਖੇ ਅੰਕੜਿਆਂ ਦੀ ਤੁਲਨਾ ਵੀ ਪੇਚੀਦਾ ਹੋ ਜਾਂਦੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e42f6b9-0943-4915-bba7-7dd4dfe6ba14'',''assetType'': ''STY'',''pageCounter'': ''punjabi.india.story.54459148.page'',''title'': ''ਭਾਰਤ-ਚੀਨ ਤਣਾਅ: ਕੀ ਭਾਰਤ-ਚੀਨ ਬਾਰਡਰ \''ਤੇ ਭਾਰਤੀ ਫੌਜੀ ਪੰਜਾਬੀ ਗਾਣਿਆਂ \''ਤੇ ਨੱਚ ਰਹੇ ਸਨ - 5 ਅਹਿਮ ਖ਼ਬਰਾਂ'',''published'': ''2020-10-08T02:22:55Z'',''updated'': ''2020-10-08T02:22:55Z''});s_bbcws(''track'',''pageView'');