ਕੋਰੋਨਾਵਾਇਰਸ : ਕਿਸ ਪੈਮਾਨੇ ਨਾਲ ਦੱਸੀਏ ਕਿ ਕਿਸ ਦੇਸ ਨੇ ਸਭ ਤੋਂ ਵਧੀਆ ਲੜਾਈ ਲੜੀ

Wednesday, Oct 07, 2020 - 03:09 PM (IST)

ਕੋਰੋਨਾਵਾਇਰਸ : ਕਿਸ ਪੈਮਾਨੇ ਨਾਲ ਦੱਸੀਏ ਕਿ ਕਿਸ ਦੇਸ ਨੇ ਸਭ ਤੋਂ ਵਧੀਆ ਲੜਾਈ ਲੜੀ

ਜਿਵੇਂ ਹੀ ਕੋਵਿਡ ਮਹਾਮਾਰੀ ਦਾ ਉਬਾਲਾ ਆਉਣਾ ਸ਼ੁਰੂ ਹੋਇਆ ਅਤੇ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਇਸ ਨੂੰ ਠੱਲ੍ਹ ਪਾਉਣ ਲਈ ਪਾਬੰਦੀਆਂ ਦੇ ਐਲਾਨ ਕਰਨੇ ਸ਼ੁਰੂ ਕੀਤੇ ਤਾਂ ਇਹ ਚਰਚਾ ਵੀ ਹੋਣ ਲੱਗੀ ਕਿ ਕਿਹੜੇ ਦੇਸ਼ ਹਨ ਜੋ ਇਸ ਖ਼ਿਲਾਫ਼ ਲੜਾਈ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ ਅਤੇ ਹੋਰ ਮੁਲਕ ਉਨ੍ਹਾਂ ਦੇ ਪੈਂਤੜਿਆਂ ਤੋਂ ਕੀ ਸਬਕ ਸਿੱਖ ਸਕਦੇ ਹਨ।

ਇਤਿਹਾਸਕਾਰ ਇਹ ਜ਼ਰੂਰ ਵਾਚਣਗੇ ਕਿ ਲਗਭਗ ਇੱਕ ਸਮਾਨ ਆਰਥਿਕਤਾਵਾਂ ਵਾਲੇ ਪੱਛਮੀ-ਯੂਰਪ ਦੇ ਮੁਲਕਾਂ ਦੇ ਨਤੀਜੇ ਕੋਰੋਨਾ ਲੜਾਈ ਵਿੱਚ ਵੱਖੋ-ਵੱਖ ਕਿਉਂ ਆਏ?

ਵੱਖ-ਵੱਖ ਦੇਸ਼ਾਂ ਦੀ ਕੋਰੋਨਾਵਾਇਰਸ ਬਾਰੇ ਰਣਨੀਤੀ ਦੀ ਤੁਲਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਸਾਡੀਆਂ ਆਪਣੀਆਂ ਸਰਕਾਰਾਂ ਕੀ ਕਰ ਰਹੀਆਂ ਹਨ। ਹਾਲਾਂਕਿ ਕਈ ਵਾਰ ਸੌਖਿਆਂ ਤੋਂ ਸੌਖੇ ਅੰਕੜਿਆਂ ਦੀ ਤੁਲਨਾ ਵੀ ਪੇਚੀਦਾ ਹੋ ਜਾਂਦੀ ਹੈ।

ਇਹ ਵੀ ਪੜ੍ਹੋ:

ਮੌਤ ਦੀ ਸੂਚਨਾ ਕਦੋ ਅਤੇ ਕਿਵੇਂ ਮਿਲਦੀ ਹੈ, ਮੌਤ ਸਰਟੀਫਿਕੇਟਾਂ ''ਤੇ ਸਹਿ ਰੋਗ ਕਿਵੇਂ ਝਲਕਦਾ ਹੈ ਅਤੇ ਪਾਜ਼ੇਟਿਵ ਟੈਸਟ ਰਿਪੋਰਟ ਤੋਂ ਕਿੰਨੇ ਸਮੇਂ ਬਾਅਦ ਹੋਈ ਮੌਤ ਨੂੰ ਕੋਵਿਡ ਨਾਲ ਸਬੰਧਿਤ ਮੰਨਿਆ ਜਾਂਦਾ ਹੈ, ਇਸ ਸਭ ਵਿੱਚ ਅੰਤਰ ਹੋ ਸਕਦਾ ਹੈ।

ਇਨ੍ਹਾਂ ਸਭ ਪੱਖਾਂ ਤੇ ਵਿਚਾਰ ਕਰਨ ਮਗਰੋਂ ਹੀ ਕਿਸੇ ਸਮੇਂ ਕਿਸੇ ਦੇਸ਼ ਦੀ ਕੋਰੋਨਾ ਮਹਾਮਾਰੀ ਖ਼ਿਲਾਫ਼ ਕਾਰਗੁਜ਼ਾਰੀ ਦਾ ਮੁਲਾਂਕਣਂ ਕੀਤਾ ਜਾਂਦਾ ਹੈ। ਫਿਲਹਾਲ ਕਾਰਗੁਜ਼ਾਰੀ ਦੇ ਅੰਤਰ ਹੈਰਾਨ ਕਰਨ ਵਾਲੇ ਪ੍ਰਤੀਤ ਹੁੰਦੇ ਹਨ।

ਜਰਮਨੀ ਵਿੱਚ ਪ੍ਰਤੀ ਦਸ ਲੱਖ ਲੋਕਾਂ ਮਗਰ ਮੌਤ ਦਰ 11.5 ਰਹੀ ਹੈ ਜਦਕਿ ਗੁਆਂਢੀ ਮੁਲਕ ਬੈਲਜੀਅਮ ਵਿੱਚ ਇਹ 87 ਫ਼ੀਸਦੀ ਜਾਣੀ ਸੱਤ ਗੁਣਾਂ ਵਧੇਰੇ ਦੇਖੀ ਗਈ। ਫਰਾਂਸ ਵਿੱਚ ਦਸ ਲੱਖ ਮਗਰ ਲਗਭਗ 48 ਫ਼ੀਸਦੀ ਹੈ ਜਦਕਿ ਬ੍ਰਿਟੇਨ ਵਿੱਚ ਇਹੀ ਅੰਕੜਾ 63.3 ਹੈ, ਜੋ ਕਿ ਯੂਰਪੀ ਦੇਸ਼ਾਂ ਵਿੱਚ ਸਭ ਤੋਂ ਵਧੇਰੇ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਹ ਦੇਸ਼ ਇੱਕ ਸਮਰੱਥ ਸਿਹਤ ਦੇਖਭਾਲ ਪ੍ਰਣਾਲੀ ਵਾਲੇ ਖੁਸ਼ਹਾਲ ਦੇਸ਼ ਹਨ ਅਤੇ ਹਰੇਕ ਨੇ ਵਾਇਰਸ ਨਾਲ ਲੜਨ ਲਈ ਵਿਆਪਕ ਰੂਪ ਨਾਲ ਸਮਾਨ ਉਪਾਅ ਲਾਗੂ ਕੀਤੇ ਹਨ ਜਿਸ ਵਿੱਚ ਲੌਕਡਾਊਨ ਦੇ ਕੁਝ ਸੰਯੋਜਨ, ਸਮਾਜਿਕ ਦੂਰੀ ਅਤੇ ਕੁਝ ਸ਼ਹਿਰਾਂ ਵਿੱਚ ਸਥਾਨਕ ਕਰਫਿਊ ਦੇ ਨਾਲ ਹੀ ਸਵੱਛਤਾ ਨੂੰ ਵੱਡੇ ਪੱਧਰ ''ਤੇ ਪ੍ਰੋਤਸਾਹਿਤ ਕੀਤਾ ਗਿਆ ਹੈ।

ਪਰ ਜਿੰਨਾ ਜ਼ਿਆਦਾ ਤੁਸੀਂ ਅੰਕੜਿਆਂ ਇਨ੍ਹਾਂ ਅੰਕੜਿਆਂ ਨੂੰ ਡੁੰਘਾਈ ਨਾਲ ਦੇਖੋਗੇ, ਓਨਾਂ ਹੀ ਅੰਤਰਾਂ ਦੀ ਵਿਆਖਿਆ ਕਰਨਾ ਮੁਸ਼ਕਿਲ ਹੋ ਜਾਵੇਗੀ।

ਉਦਾਹਰਨ ਵਜੋਂ ਲੋਂਬਾਰਡੀਆ ਅਤੇ ਵੇਨੇਟੋ ਉੱਤਰੀ ਇਟਲੀ ਵਿੱਚ ਗੁਆਂਢੀ ਸੂਬੇ ਹਨ, ਪਰ ਉਨ੍ਹਾਂ ਦੇ ਅਨੁਭਵਾਂ ਵਿਚਕਾਰ ਅੰਤਰ ਹੈਰਾਨੀਜਨਕ ਹੈ-ਲੋਂਬਾਰਡੀਆ ਦੀ ਮੌਤ ਦਰ ਪ੍ਰਤੀ ਦਸ ਲੱਖ ਮਗਰ 167 ਅਤੇ ਵੇਨੇਟੋ ਵਿੱਚ 43 ਹੈ।

ਐਂਜਲਾ ਮਾਰਕਲ
Reuters

ਜਰਮਨੀ ਬਾਰੇ ਅੰਕੜਿਆਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਿਲ ਹੈ ਉਸ ਦਾ ਨਜ਼ਰੀਆ ਇਸ ਗੱਲ ''ਤੇ ਕੇਂਦਰਿਤ ਹੈ ਕਿ ਕੀ ਇਹ ਦੂਜਿਆਂ ਦੀ ਤੁਲਨਾ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ, ਜਾਂ ਨਹੀਂ। ਇਸ ਗੱਲ ਲਈ ਉਹ ਤੁਹਾਡੀ ਸੋਚ ਤੋਂ ਵੀ ਵਧੇਰੇ ਸੁਚੇਤ ਹੈ। ਇੱਕ ਕਾਰਕ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਸਮਾਂ ਹੋ ਸਕਦਾ ਹੈ-ਤੁਸੀਂ ਜਿੰਨੀ ਜਲਦੀ ਕਾਰਵਾਈ ਕਰਦੇ ਹੋ, ਓਨਾ ਹੀ ਮਹੱਤਵਪੂਰਨ ਹੋ ਸਕਦਾ ਹੈ ਕਿ ਤੁਸੀਂ ਕੀ ਕਾਰਵਾਈ ਕਰਦੇ ਹੋ।

ਜਰਮਨੀ ਦੇ ਪ੍ਰਭਾਵਸ਼ਾਲੀ ਵਿਗਿਆਨੀ ਕ੍ਰਿਸ਼ਟੀਅਨ ਡਰੌਸਟਨ (Christian Drosten) ਇਸਨੂੰ ਇਸ ਤਰ੍ਹਾਂ ਸਮਝਾਉਂਦੇ ਹਨ,"ਜਰਮਨੀ ਦੀ ਸਫਲਤਾ ਦਾ ਜਸ਼ਨ ਮਨਾਉਣ ਵਾਲੇ ਭਾਸ਼ਣ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ, ਪਰ ਜ਼ਿਆਦਾ ਸਪਸ਼ਟ ਨਹੀਂ ਹੈ ਕਿ ਇਹ ਕਿੱਥੋਂ ਆਏ ਹਨ। ਅਸੀਂ ਦੂਜਿਆਂ ਦੇ ਸਮਾਨ ਹੀ ਉਪਾਵਾਂ ਨਾਲ ਅੱਗੇ ਵਧੇ ਹਾਂ। ਅਸੀਂ ਕੁਝ ਵੀ ਚੰਗਾ ਨਹੀਂ ਕੀਤਾ, ਅਸੀਂ ਬਸ ਜਲਦੀ ਕੀਤਾਹੈ।"

ਜਰਮਨੀ ਵਿੱਚ ਇੱਕ ਵਿਆਪਕ ਟੈਸਟ ਪ੍ਰਣਾਲੀ, ਜਨਤਕ ਸਿਹਤ ਟਰੈਕ ਅਤੇ ਟਰੇਸ ਅਧਿਕਾਰੀਆਂ ਦਾ ਇੱਕ ਚੰਗੀ ਤਰ੍ਹਾਂ ਸਥਾਪਿਤ ਨੈੱਟਵਰਕ ਹੈ ਅਤੇ ਬਹੁਤ ਸਾਰੇ ਹੋਰ ਦੇਸ਼ਾਂ ਨਾਲੋਂ ਬਹੁਤ ਸਾਰੇ ਸਥਾਨਾਂ ''ਤੇ ਇੰਟੈਸਿਵ ਕੇਅਰ ਯੂਨਿਟ ਹਨ।

ਸ਼ਾਇਦ ਓਨੀ ਹੀ ਮਹੱਤਵਪੂਰਨ ਗੱਲ ਹੈ ਕਿ ਜਰਮਨੀ ਕੋਲ ਐਂਜੇਲਾ ਮਾਰਕਲ ਹੈ ਜੋ ਦੁਨੀਆਂ ਦੇ ਕੁਝ ਕੁ ਆਗੂਆਂ ਵਿੱਚੋਂ ਇੱਕ ਹਨ ਜੋ ਇੱਕ ਵਿਗਿਆਨੀ ਹੈ ਅਤੇ ਜੋ ਆਪਣੇ ਆਪ ਅੰਕੜਿਆਂ ਨੂੰ ਸਮਝ ਅਤੇ ਸਮਝਾ ਸਕਦੀ ਹੈ।

ਜਰਮਨੀ ਦੀਆਂ ਖੇਤਰੀ ਸਰਕਾਰਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਵਿੱਚ ਏਂਜਲਾ ਮਾਰਕਲ ਨੇ ਇੱਕ ਉੱਤਰ ਇਸ ਤਰ੍ਹਾਂ ਦੇਣਾ ਸ਼ੁਰੂ ਕੀਤਾ : ''''ਮੈਂ ਬਸ ਇੱਕ ਮਾਡਲ ਦੀ ਗਣਨਾ ਕੀਤੀ ਹੈ।" ਉਹ ਇਸ ਮਹਾਂਮਾਰੀ ਵਿੱਚ ਘਾਤਕ ਵਾਧੇ ਦੇ ਗਣਿਤ ਜ਼ਰੀਏ ਆਪਣੇ ਦਰਸ਼ਕਾਂ ਨਾਲ ਗੱਲ ਕਰਦੇ ਰਹੇ।

ਉਨ੍ਹਾਂ ਨੇ ਚਿਤਾਵਨੀ ਨਾਲ ਸਿੱਟਾ ਕੱਢਿਆ ਕਿ ਜਰਮਨੀ ਨੂੰ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਹੋਵੇਗੀ। ਉਹ ਸਥਿਤੀ ਨੂੰ "ਅਤਿ ਜ਼ਰੂਰੀ''ਤਾਂ ਕਿਹਾ ਪਰ ਨਾਟਕੀ ਕਹਿਣ ਤੋਂ ਗੁਰੇਜ਼ ਕੀਤਾ।

ਕ੍ਰਿਸ਼ਚੀਅਨ ਡਰੌਟਸਨ ਕਹਿੰਦੇ ਹਨ ਕਿ ਇੱਕ ਆਬਾਦੀ ਵੱਲੋਂ ਜੋ ਖੁਦ ਨੂੰ ਚੰਗੀ ਤਰ੍ਹਾਂ ਸੂਚਿਤ ਮਹਿਸੂਸ ਕਰਦੀ ਹੈ, ਉਸਦੀ ਸਰਕਾਰੀ ਨਿਰਦੇਸ਼ਾਂ ਜਾਂ ਬੇਨਤੀਆਂ ਦਾ ਪਾਲਣ ਕਰਨ ਦੀ ਜ਼ਿਆਦਾ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਜਿਵੇਂ ਕਿ ਉਨ੍ਹਾਂ ਨੇ ਕਿਹਾ : ''''ਮੈਂ 85-90 ਫੀਸਦੀ ਦੀ ਸਮਰਥਨ ਦਰ ਬਾਰੇ ਪੜ੍ਹ ਰਿਹਾ ਹਾਂ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ...ਹਰ ਕੋਈ ਆਪਣੇ ਜਾਣੂਆਂ ਵਿੱਚੋਂ ਕਿਸੇ ਨਾ ਕਿਸੇ ਨੂੰ ਜਾਣਦਾ ਹੈ ਜੋ ਉਪਾਵਾਂ ਨੂੰ ਸਵੀਕਾਰ ਨਹੀਂ ਕਰਦਾ ਹੈ, ਪਰ ਉਨ੍ਹਾਂ ਨਾਲ ਗੱਲ ਕਰਨੀ ਸੰਭਵ ਹੈ ਅਤੇ ਸਾਨੂੰ ਇਹੀ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਜਰਮਨੀ ਵਿੱਚ ਸਾਡੇ ਲਈ ਸਭ ਤੋਂ ਵੱਡੇ ਫਾਇਦੇ ਹਨ।"

ਪ੍ਰੋ. ਡਰੌਸਟਨ ਦਾ ਨੁਕਤਾ ਇਸ ਬਾਰੇ ਹੈ ਜਿੱਥੇ ਵਿਗਿਆਨ ਸਮਾਜ ਮਿਲਦੇ ਹਨ- ਦੂਜੇ ਸ਼ਬਦਾਂ ਵਿੱਚ ਇਹ ਟੂਲ ਬਾਕਸ ਵਿਚਲੇ ਸਾਧਨਾਂ ਦੀ ਪ੍ਰਕਿਰਤੀ ਬਾਰੇ ਨਹੀਂ ਹੈ, ਪਰ ਜਦੋਂ ਸਰਕਾਰ ਉਪਕਰਨ ਬਾਹਰ ਕੱਢਦੀ ਹੈ ਤਾਂ ਦੇਸ਼ ਕਿਵੇਂ ਪ੍ਰਤੀਕਿਰਿਆ ਕਰਦਾ ਹੈ।

ਅਸੀਂ ਇਹ ਗੱਲ ਬੈਲਜੀਅਮ ਦੀ ਸਰਕਾਰ ਦੇ ਸਲਾਹਕਾਰ ਪ੍ਰੋ. ਯਵੇਸ ਵੈਨ ਲੈਥਮ ਸਾਹਮਣੇ ਉਠਾਈ, ਜਿਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਬਹੁਤ ਜਲਦੀ ਅਤੇ ਬਹੁਤ ਵਾਰ ਸੰਦੇਸ਼ ਬਦਲ ਕੇ ਆਪਣੀ ਜਨਤਾ ਨੂੰ ਉਲਝਾਇਆ ਹੋਇਆ ਸੀ।

ਕੋਰੋਨਾਵਾਇਰਸ
BBC
ਪਿਛਲੇ ਹਫ਼ਤਿਆਂ ਦੌਰਾਨ ਯੂਰਪੀ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਹੋਇਆ ਵਾਧਾ

''ਲੋਕ ਸੋਚ ਰਹੇ ਹਨ ਕਿ ਇਸ ਤਰ੍ਹਾਂ ਕਿਉਂ''

ਉਨ੍ਹਾਂ ਨੇ ਕਿਹਾ ਕਿ ਸਰਦੀਆਂ ਨਜ਼ਦੀਕ ਆਉਂਦੇ ਹੀ ਹੰਢਣਸਾਰ ਅਤੇ ਸਥਿਰ ਉਪਾਅ ਕਰਨ ਦੀ ਜ਼ਰੂਰਤ ਸੀ, ਪਰ ਨਿਯਮਾਂ ਵਿੱਚ ਹੋਰ ਤਬਦੀਲੀਆਂ ਲਈ ਬੈਲਜੀਅਮ ਲੋਕਾਂ ਦੀ ਭੁੱਖ ਸੀਮਤ ਸੀ-ਅਜਿਹਾ ਵਰਤਾਰਾ ਯੂਕੇ ਅਤੇ ਹੋਰ ਮੁਲਕਾਂ ਵੀ ਦੇਖਿਆ ਗਿਆ ਹੈ।

ਉਹ ਕਹਿੰਦੇ ਹਨ, ''''ਇਹ ਬੈਲਜੀਅਮ ਵਿੱਚ ਵੀ ਇਹੀ ਸਮੱਸਿਆ ਹੈ।" ਸਰਕਾਰ ਕੁਝ ਪ੍ਰਸਤਾਵ ਦਿੰਦੀ ਹੈ ਤੇ ਉਹ ਤੁਰੰਤ ਹੀ ਰੱਦ ਕਰ ਦਿੱਤਾ ਜਾਂਦਾ ਹੈ...ਮਾਰਚ ਅਤੇ ਅਪ੍ਰੈਲ ਵਿੱਚ ਲੋਕ ਇੰਨੇ ਡਰਦੇ ਸਨ ਕਿ ਉਹ ਪਾਲਣ ਕਰ ਰਹੇ ਸਨ ਅਤੇ ਉਹ ਨਿਯਮਾਂ ਦਾ ਜ਼ਿਆਦਾ ਵਿਰੋਧ ਨਹੀਂ ਕਰਦੇ ਸਨ। ਹੁਣ ਲੋਕ ਦੇਖਦੇ ਹਨ ਕਿ ਜਿਵੇਂ ਜਿਵੇਂ ਮਾਮਲੇ ਵਧ ਰਹੇ ਹਨ, ਮੌਤ ਦੀ ਦਰ ਘੱਟ ਹੀ ਹੈ ਅਤੇ ਉਹ ਹੈਰਾਨ ਹਨ ਕਿ ਉਨ੍ਹਾਂ ਨੂੰ ਇਹ ਸਭ ਕੁਝ ਕਿਉਂ ਕਰਨਾ ਪਿਆ।"

ਇਹ ਸ਼ਾਇਦ ਦਰਸਾਉਂਦਾ ਹੈ ਕਿ ਵਾਇਰਸ ਦੇ ਦੂਜੇ ਉਬਾਲੇ ਦੇ ਡਰ ਦੇ ਬਾਵਜੂਦ ਬੈਲਜੀਅਮ ਨੇ ਕੁਝ ਹੋਰ ਮੁਲਕਾਂ ਵਾਂਗ ਮਾਸਕ ਪਾਉਣ ਤੋਂ ਛੋਟ ਕਿਉਂ ਦਿੱਤੀ। ਜੁਲਾਈ ਦੇ ਅੰਤ ਤੱਕ ਬੈਲਜੀਅਮ ਵਿੱਚ ਸਾਰੀਆਂ ਜਨਤਕ ਥਾਵਾਂ, ਘਰ ਦੇ ਅੰਦਰ ਅਤੇ ਬਾਹਰ-ਭਾਵੇਂ ਤੁਸੀਂ ਸੁੰਨੇ ਪਾਰਕ ਵਿੱਚ ਰਾਤ ਨੂੰ ਇਕੱਲੇ ਤੁਰ ਰਹੇ ਹੋਵੋਂ ਹਰ ਸਮੇਂ ਮਾਸਕ ਪਾਉਣਾ ਲਾਜ਼ਮੀ ਸੀ।

ਪਹਿਲੀ ਅਕਤੂਬਰ ਤੋਂ ਇਸ ਨਿਯਮ ਵਿੱਚ ਢਿੱਲ ਦਿੱਤੀ ਗਈ ਹੈ। ਦੁਕਾਨਾਂ ਵਿੱਚ ਅਤੇ ਜਨਤਕ ਆਵਾਜਾਈ ਵਿੱਚ ਮਾਸਕ ਪਾਉਣਾ ਅਜੇ ਵੀ ਲਾਜ਼ਮੀ ਹੈ, ਪਰ ਸਿਰਫ਼ ਭੀੜ-ਭਾੜ ਵਾਲੇ ਜਨਤਕ ਖੇਤਰਾਂ ਵਿੱਚ।

ਇਸਦੇ ਉਲਟ ਇਸਦੇ ਗੁਆਂਢੀਆਂ ਵੱਲੋਂ ਮਾਸਕ ਦੀ ਵਰਤੋਂ ਨੂੰ ਉਤਾਸ਼ਾਹਿਤ ਕਰਨ ਤੋਂ ਗੁਰੇਜ਼ ਕਰਨ ਤੋਂ ਮਹੀਨਿਆਂ ਬਾਅਦ ਨੀਦਰਲੈਂਡਜ਼ ਨੇ ਇਸ ਸਬੰਧੀ ਆਪਣੇ ਨਿਯਮਾਂ ਨੂੰ ਸਖ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਦੁਕਾਨਾਂ ਅਤੇ ਬੱਸਾਂ ਵਿੱਚ ਇਸਦੀ ਦ੍ਰਿੜਤਾ ਨਾਲ ਪਾਲਣ ਕਰਨ ਦੀ ਸਿਫਾਰਸ਼ ਕੀਤੀ ਹੈ। ਮੰਜ਼ਿਲ ਸਮਾਨ ਹੈ-ਕੁਝ ਸਥਿਤੀਆਂ ਵਿੱਚ ਮਾਸਕ ਇੱਕ ਚੰਗਾ ਵਿਚਾਰ ਹੈ, ਪਰ ਯਾਤਰਾ ਦੀ ਦਿਸ਼ਾ ਬਹੁਤ ਅਲੱਗ ਹੈ।

ਇਕਸਾਰਤਾ ਅਤੇ ਸਥਿਰਤਾ ਦੇ ਉਹ ਮੁੱਦੇ ਸਵੀਡਨ ਦੇ ਪ੍ਰਮੁੱਖ ਵਾਇਰਲੋਜਿਸਟ ਐਂਡਰਸ ਟੇਗਨੈੱਲ (Anders Tegnell) ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਮਹਾਂਮਾਰੀ ਦੇ ਪਹਿਲੇ ਪੜਾਅ ਵਿੱਚ ਬਾਰ ਅਤੇ ਰੈਸਟੋਰੈਂਟ ਖੁੱਲ੍ਹੇ ਰੱਖਣ ਅਤੇ ਮਾਸਕ ਨਾ ਪਾਉਣ ਦੀ ਲੋੜ ਸਬੰਧੀ ਸਲਾਹ ''ਤੇ ਸਵਾਲ ਉਠਾਏ ਗਏ ਸਨ, ਪਰ ਦੁਜੇ ਪੜਾਅ ਵਿੱਚ ਉਨ੍ਹਾਂ ਨੂੰ ਤੇਜ਼ੀ ਨਾਲ ਸਬੂਤਾਂ ਰਾਹੀਂ ਦਰਸਾਇਆ ਜਾਂਦਾ ਹੈ।

ਅਜਿਹਾ ਨਹੀਂ ਹੈ ਕਿ ਸਵੀਡਨ ਸਰਕਾਰ ਨੇ ਸੰਕਟ ਦੀ ਬਾਰੇ ਵਿੱਚ ''ਕੁਝ ਵੀ ਨਹੀਂ ਕੀਤਾ।'' ਇਸਨੇ ਸਮਾਜਿਕ ਦੂਰੀ ਅਤੇ ਹੱਥਾਂ ਦੀ ਜ਼ਿਆਦਾ ਸਾਫ਼-ਸਾਫ਼ਾਈ ਨੂੰ ਉਤਸ਼ਾਹਿਤ ਕਰਨ ਸਮੇਤ ਵਾਇਰਸ ਦੇ ਫੈਲਾਅ ਮੱਧਮ ਕਰਨ ਦੇ ਉਪਰਾਲੇ ਕੀਤੇ ਹਨ।

ਕੋਰੋਨਾਵਾਇਰਸ
BBC

ਸਵੀਡਨ ਦਾ ਸ਼ਾਂਤ ਸਾਮਵਾਦੀ ਸੱਭਿਆਚਾਰ ਵਾਇਰੋਲੋਜਿਸਟਾਂ ਦਾ ਕੰਮ ਥੋੜ੍ਹਾ ਸੁਖਾਲਾ ਕਰ ਦਿੰਦਾ ਹੈ। ਇਹ ਇਸ ਬਾਰੇ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਨਾ ਸਰਿਫ਼ ਸਰਕਾਰੀ ਕਦਮਾਂ ਸਗੋਂ ਲੋਕਾਂ ਦੀ ਉਸ ਬਾਰੇ ਪ੍ਰਤੀਕਿਰਿਆ ਦੁਆਰਾ ਕਿਸ ਹੱਦ ਤੱਕ ਨਤੀਜੇ ਪਹਿਲਾਂ ਤੋਂ ਤੈਅ ਕੀਤੇ ਜਾ ਸਕਦੇ ਹਨ।

ਜੇਕਰ ਜਰਮਨ ਅਤੇ ਸਵੀਡਿਸ਼ ਆਬਾਦੀ ''ਤੇ ਆਪਣੀ ਸਰਕਾਰ ਦੀਆਂ ਹਦਾਇਤਾਂ ਅਤੇ ਬੇਨਤੀਆਂ ਨੂੰ ਵੱਡੇ ਪੱਧਰ ''ਤੇ ਸਵੀਕਾਰ ਕਰਨ ਲਈ ਭਰੋਸਾ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਸਮਾਜਾਂ ਦਾ ਕੀ ਹੋਵੇਗਾ ਜਿੱਥੇ ਸਰਕਾਰਾਂ ਨੂੰ ਵਧੇਰੇ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿੱਥੇ ਵਿਰੋਧੀ ਪਾਰਟੀਆਂ, ਟਰੇਡ ਯੂਨੀਅਨਾਂ, ਤੱਥਾਂ ਨੂੰ ਤੋੜਨ ਮਰੋੜਨ ਵਾਲੇ ਅਖ਼ਬਾਰ ਅਤੇ ਨਾਰਾਜ਼ ਸਥਾਨਕ ਅਧਿਕਾਰੀਆਂ ਨੇ ਕੇਂਦਰੀ ਸੱਤਾ ਲਈ ਵਿਰੋਧ ਜਾਂ ਵਿਵਾਦਤ ਦ੍ਰਿਸ਼ਟੀਕੋਣ ਅਪਣਾਇਆ ਹੋਇਆ ਹੈ।

''ਅਜੇ ਬਹੁਤ ਜਲਦੀ ਹੈ''

ਉਦਾਹਰਨ ਲਈ ਫਰਾਂਸ ਵਿੱਚ ਸਿਹਤ ਮੰਤਰੀ ਓਲੀਵਰ ਵੇਰਨ ਨੇ ਸਥਾਨਕ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਮਾਰਸਲੇ (Marseille) ਦੇ ਆਸਪਾਸ ਦੇ ਦੱਖਣੀ ਤੱਟੀ ਖੇਤਰ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ। ਮਿਨੀ ਲੌਕਡਾਊਨ ਵਿੱਚ ਰੈਸਟਰੋਰੈਂਟ ਅਤੇ ਬਾਰ ਨੂੰ ਬੰਦ ਕਰ ਦਿੱਤਾ ਗਿਆ।

ਖੇਤਰੀ ਪ੍ਰਧਾਨ ਰੋਨਾਡ ਮੁਸੇਲਿਅਰ ਜੋ ਇੱਕ ਡਾਕਟਰ ਹੈ, ਨੇ ਇਸ ਫੈਸਲੇ ਨੂੰ ''ਅਣਉਚਿਤ, ਇੱਕਤਰਫ਼ਾ ਅਤੇ ਘਾਤਕ'' ਦੇ ਰੂਪ ਵਿੱਚ ਵਰਣਨ ਕਰਦਿਆਂ, ਇਹ ਚਿਤਾਵਨੀ ਦਿੱਤੀ ਹੈ ਕਿ ਇਹ ''ਵਿਦਰੋਹ'' ਦੀਆਂ ਭਾਵਨਾਵਾਂ ਨੂੰ ਜਨਮ ਦੇਵੇਗਾ।

ਇਹ ਨਿਸ਼ਚਤ ਰੂਪ ਨਾਲ ਮਹਾਂਮਾਰੀ ਵਿਗਿਆਨ ਬਾਰੇ ਅਕਾਦਮਿਕ ਬਹਿਸ ਨਹੀਂ ਹੈ। ਮਾਰਸਲੇ ਖੁਦ ਨੂੰ ਪੈਰਿਸ ਦੇ ਵਿਰੋਧੀ ਦੇ ਰੂਪ ਵਿੱਚ ਦੇਖਣਗੇ ਅਤੇ ਉੱਥੇ ਕੇਂਦਰੀ ਲੋਕਾਂ ਦੀ ਨਾਰਾਜ਼ਗੀ ਦੀ ਭਾਵਨਾ ਨੂੰ ਸੱਦਾ ਦੇਣਾ ਕਦੇ ਮੁਸ਼ਕਿਲ ਨਹੀਂ ਹੋਵੇਗਾ।

ਕੋਰੋਨਾਵਾਇਰਸ
Reuters

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇਕਰ ਕੋਈ ਪ੍ਰਭਾਵ ਹੋਵੇਗਾ ਤਾਂ ਕੀ ਹੋਵੇਗਾ-ਕੇਂਦਰ ਸਰਕਾਰ ਨਾਲ ਵਿਰੋਧ ਦੀ ਕੀ ਸਥਾਨਕ ਪ੍ਰਤੀਕਿਰਿਆ ਹੋਵੇਗੀ।

ਮਹਾਂਮਾਰੀ ਦੇ ਇਸ ਨੁਕਤੇ ''ਤੇ ਅੰਤਰਰਾਸ਼ਟਰੀ ਤੁਲਨਾ ਕਰਨ ਵਿੱਚ ਸਭ ਪ੍ਰਕਾਰ ਦੀਆਂ ਮੁਸ਼ਕਿਲਾਂ ਹਨ-ਇੱਥੋਂ ਤੱਕ ਕਿ ਸਮਾਜਿਕ ਦੂਰੀ ਜਿੰਨੀ ਬੁਨਿਆਦੀ ਹੈ, ਓਨੀ ਹੀ ਗੁੰਝਲਦਾਰ ਵੀ ਹੈ। ਉਦਾਹਰਨ ਲਈ ਫਰਾਂਸ, ਜਰਮਨੀ ਅਤੇ ਯੂਕੇ ਇਨ੍ਹਾਂ ਸਾਰਿਆਂ ਵਿੱਚ ਸਮਾਜਿਕ ਦੂਰੀ ਦਾ ਮਾਪ ਅਲੱਗ-ਅਲੱਗ ਹੈ, ¬ਕ੍ਰਮਵਾਰ : 1 ਮੀਟਰ, 1.5 ਮੀਟਰ ਅਤੇ 2 ਮੀਟਰ। ਪਰ ਉਨ੍ਹਾਂ

ਵਿੱਚ ਕਿਹੜਾ ਸਹੀ ਹੈ ਅਤੇ ਕਿਵੇਂ ਜੋਖਿਮ ਅਤੇ ਸੁਵਿਧਾ ਵਿਚਕਾਰ ਸੰਤੁਲਨ ਮਾਪਿਆ ਜਾਂਦਾ ਹੈ, ਇਸ ਅਧਿਐਨ ਨੂੰ ਸਥਾਪਿਤ ਕਰਨ ਲਈ ਜੇਕਰ ਸਾਲਾਂ ਦਾ ਨਹੀਂ ਤਾਂ ਮਹੀਨਿਆਂ ਦਾ ਸਮਾਂ ਤਾਂ ਲੱਗੇਗਾ।

ਇਹ ਤੁਲਨਾਵਾਂ ਕਰਨ ਦੀਆਂ ਸਮੱਸਿਆਵਾਂ ਉਦੋਂ ਮੇਰੇ ਸਾਹਮਣੇ ਆਈਆਂ ਜਦੋਂ ਮੈਂ ਬੈਲਜੀਅਮ ਦੀ ਸੰਸਦ ਵਿੱਚ ਇੱਕ ਦਿਨ ਦੇਸ਼ ਦੇ ਇੱਕ ਪ੍ਰਮੁੱਖ ਰਾਜਨੇਤਾਵਾਂ ਨਾਲ ਕੁਝ ਸਮਾਂ ਬਿਤਾਇਆ ਸੀ, ਇਤਫਾਕ ਨਾਲ ਯੂਕੇ ਵਿੱਚ ਵਿਗਿਆਨੀ ਅਤੇ ਰਾਜਨੇਤਾ ਬੈਲਜੀਅਮ ਦੇ ਵਾਇਰਸ ਦੀ ਦੂਜੀ ਲਹਿਰ ਦੇ ਪ੍ਰਤੀਕਰਮ ਦੇ ਪਹਿਲੂਆਂ ਦੀ ਪ੍ਰਸੰਸਾ ਕਰ ਰਹੇ ਸਨ।

ਉਹ ਹੈਰਾਨ ਸਨ। ਉਨ੍ਹਾਂ ਨੇ ''ਇਮਾਨਦਾਰੀ'' ਨਾਲ ਕਿਹਾ, ''''ਤੁਸੀਂ ਹਰ ਰਾਤ ਟੀਵੀ ''ਤੇ ਦੇਖ ਸਕਦੇ ਹੋ ਅਤੇ ਸਟਾਕਹੋਮ ਵਿੱਚ ਜਾਂ ਲੰਡਨ ਵਿੱਚ ਜਾਂ ਪੈਰਿਸ ਵਿੱਚ ਇੱਕ ਟੀਵੀ ਮਾਹਿਰ ਨੂੰ ਦੇਖ ਸਕਦੇ ਹੋ, ਜੋ ਕੁਝ ਵੱਖਰਾ ਕਹਿ ਸਕਦੇ ਹਨ। ਪਰ ਨਿਸ਼ਚਤ ਰੂਪ ਨਾਲ ਉਹ ਸਾਰੇ ਮਾਹਿਰ ਹਨ। ਤੁਲਨਾ ਲਈ ਅਜੇ ਬਹੁਤ ਜਲਦੀ ਹੈ। ਹੋ ਸਕਦਾ ਹੈ ਕਿ ਅਗਲੇ ਸਾਲ ਇਹ ਸੰਭਵ ਹੋ ਜਾਵੇ, ਹੋ ਸਕਦਾ ਹੈ ਕਿ ਸਾਨੂੰ ਸਾਲ ਭਰ ਦੇ ਬਾਅਦ ਤੱਕ ਇੰਤਜ਼ਾਰ ਕਰਨਾ ਪਏ, ਪਰ ਅਜੇ ਨਹੀਂ।''''

ਇਹ ਸਾਨੂੰ ਸ਼ਾਇਦ ਇੱਕ ਸਿੱਟੇ ''ਤੇ ਛੱਡ ਦਿੰਦਾ ਹੈ ਜਿਸ ਨਾਲ ਅਸੀਂ ਸੁਰੱਖਿਅਤ ਢੰਗ ਉਲੀਕ ਸਕਦੇ ਹਾਂ। ਇਸ ਸੰਕਟ ਦੇ ਸਿਹਤ ਨਤੀਜੇ ਆਖਿਰ ਸਿਰਫ਼ ਇਸ ਗੱਲ ''ਤੇ ਨਿਰਭਰ ਨਹੀਂ ਕਰਨਗੇ ਕਿ ਸਾਡੀਆਂ ਸਰਕਾਰਾਂ ਸਾਨੂੰ ਕੀ ਕਰਨ ਅਤੇ ਕੀ ਨਾ ਕਰਨ ਲਈ ਕਹਿੰਦੀਆਂ ਹਨ। ਉਹ ਸਿਰਫ਼ ਓਨੇ ''ਤੇ ਨਿਰਭਰ ਕਰਨਗੇ, ਜੇਕਰ ਸਾਨੂੰ ਜੋ ਵਿਕਲਪ ਦੱਸਿਆ ਗਿਆ ਹੈ, ਅਸੀਂ ਉਸ ਵਿੱਚੋਂ ਚੁਣਦੇ ਹਾਂ।

(ਸਿਰਾ ਥੀਰਿਜ ਵੱਲੋਂ ਕੀਤੀ ਗਈ ਖੋਜ)

ਇਹ ਵੀ ਪੜ੍ਹੋ:

ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ

https://www.youtube.com/watch?v=ldZq1VkEHWk

ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ ''ਤੇ ਕਿੰਨਾ ਦਰੁਸਤ?

https://www.youtube.com/watch?v=bEVcdSgYLk4

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

https://www.youtube.com/watch?v=cr5nr_3IIJA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4545bce3-115a-4640-9c52-6351d300ad4d'',''assetType'': ''STY'',''pageCounter'': ''punjabi.international.story.54445783.page'',''title'': ''ਕੋਰੋਨਾਵਾਇਰਸ : ਕਿਸ ਪੈਮਾਨੇ ਨਾਲ ਦੱਸੀਏ ਕਿ ਕਿਸ ਦੇਸ ਨੇ ਸਭ ਤੋਂ ਵਧੀਆ ਲੜਾਈ ਲੜੀ'',''author'': '' ਕੈਵਿਨ ਕੌਨੋਲੀ'',''published'': ''2020-10-07T09:36:17Z'',''updated'': ''2020-10-07T09:36:17Z''});s_bbcws(''track'',''pageView'');

Related News