ਪੰਜਾਬ ਕਾਂਗਰਸ ਦੀ ਰੈਲੀ: ਰਾਹੁਲ ਗਾਂਧੀ ਨੇ ਕਿਹਾ, ''''ਦਾਦੀ ਦੀ ਰਾਖੀ ਲਈ ਸਿੱਖਾਂ ਨੂੰ ਯਾਦ ਰੱਖਾਂਗਾ'''' - 5 ਅਹਿਮ ਖ਼ਬਰਾਂ
Wednesday, Oct 07, 2020 - 07:24 AM (IST)

ਰਾਹੁਲ ਗਾਂਧੀ ਪੰਜਾਬ ਤੋਂ ਆਪਣੇ ਕਾਫਲੇ ਨਾਲ ਹਰਿਆਣਾ ਬਾਰਡਰ ''ਤੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਰੋਕ ਲਿਆ ਗਿਆ ।
ਹਰਿਆਣਾ ਵਾਲੇ ਪਾਸੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਖੜ੍ਹੇ ਸਨ ਜੋ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਦਾ ਇੰਤਜ਼ਾਰ ਕਰ ਰਹੇ ਸਨ।
ਬਾਅਦ ਵਿੱਚ ਰਾਹੁਲ ਗਾਂਧੀ ਨੂੰ ਕੁਝ ਹਮਾਇਤੀਆਂ ਨਾਲ ਜਾਣ ਦੀ ਇਜਾਜ਼ਤ ਮਿਲ ਗਈ ਹੈ।
ਇਹ ਵੀ ਪੜ੍ਹੋ:
- ਹਾਥਰਸ ਮਾਮਲਾ: ਉਹ 6 ਸਵਾਲ ਜਿਨ੍ਹਾਂ ਦਾ ਜਵਾਬ ਮਿਲਣ ''ਤੇ ਹੀ ਸੁਲਝ ਸਕਦੀ ਹੈ ਗੁੱਥੀ
- ਹਰਦੀਪ ਪੁਰੀ ਦੇ ਇਸ ਬਿਆਨ ’ਤੇ ਕਾਂਗਰਸ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ
- ਕੋਰੋਨਾਵਾਇਰਸ: ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਵਾਇਰਸ ਦੀ ਟੈਸਟਿੰਗ ’ਚ ਇੰਝ ਲਿਆ ਸਕਦਾ ਬਦਲਾਅ
ਹਰਿਆਣਾ ਵਿੱਚ ਦਾਖਲ ਹੋਣ ਮਗਰੋਂ ਰਾਹੁਲ ਗਾਂਧੀ ਨੇ ਪਿਹੋਵਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ।
ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਪੜ੍ਹਨ ਲਈ ਇੱਥੇ ਕਲਿਕ ਕਰੋ।
ਖੇਤੀ ਕਾਨੂੰਨ ਖਿਲਾਫ਼ ਮੁਜ਼ਾਹਰਿਆਂ ''ਚ ਸ਼ਾਮਿਲ ਹੋ ਰਹੀਆਂ ਪੰਜਾਬਣਾਂ ਕੀ ਚਾਹੁੰਦੀਆਂ?

"ਮਰਨੋਂ ਮਰਜਾਂਗੇ, ਪਰ ਇਹ ਹੋਣ ਨਹੀਂ ਦਿੰਦੇ", ਫਿਕਰ ਅਤੇ ਗੁੱਸੇ ਭਰੇ ਹਾਵ-ਭਾਵ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੋਲਦਿਆਂ ਕਿਸਾਨ ਬੀਬੀ ਮਨਜੀਤ ਕੌਰ ਨੇ ਉੱਚੀ ਅਵਾਜ਼ ਵਿੱਚ ਇਹ ਗੱਲ ਕਹੀ।
ਮਨਜੀਤ ਕੌਰ, ਪਿੰਡ ਲੁਧਿਆਣਾ ਵਿੱਚ ਪੈਂਦੇ ਰਾਏਕੋਟ ਦੇ ਨੇੜਲੇ ਪਿੰਡ ਲਿੱਤਰਾਂ ਦੀ ਰਹਿਣ ਵਾਲੀ ਹੈ।
ਉਹ ਆਪਣੇ ਪਤੀ ਅਤੇ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਐਤਵਾਰ ਨੂੰ ਰਾਏਕੋਟ ਦੇ ਪਿੰਡ ਜੱਟਪੁਰਾ ਵਿੱਚ ਆਈ ਸੀ, ਜਿੱਥੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਜਨਤਕ ਮੀਟਿੰਗ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਵਾਇਰਸ ਦੀ ਟੈਸਟਿੰਗ ''ਚ ਇੰਝ ਲਿਆ ਸਕਦਾ ਬਦਲਾਅ
ਭਾਰਤ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਕੋਰੋਨਾਵਾਇਰਸ ਲਈ ਇੱਕ ਸਸਤਾ ਕਾਗਜ਼ ਆਧਾਰਿਤ ਟੈਸਟ ਵਿਕਸਤ ਕੀਤਾ ਹੈ ਜੋ ਪ੍ਰੈਗਨੈਂਸੀ ਦੇ ਟੈਸਟ ਵਾਂਗ ਤੇਜ਼ ਨਤੀਜੇ ਦੇ ਸਕਦਾ ਹੈ।
ਇਸ ਟੈਸਟ ਦਾ ਨਾਂ ਇੱਕ ਪ੍ਰਸਿੱਧ ਭਾਰਤੀ ਕਾਲਪਨਿਕ ਜਾਸੂਸ ਦੇ ਨਾਂ ''ਤੇ ਰੱਖਿਆ ਗਿਆ ਹੈ, ਜੋ ਕ੍ਰਿਸਪ ਨਾਂ ਦੀ ਜੀਨ-ਐਡੀਟਿੰਗ ਤਕਨਾਲੋਜੀ ''ਤੇ ਆਧਾਰਿਤ ਹੈ।
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਕਿੱਟ, ਜਿਸ ਨੂੰ ''ਫੇਲੂਦਾ'' ਕਿਹਾ ਜਾਂਦਾ ਹੈ, ਉਸ ਨਾਲ ਇੱਕ ਘੰਟੇ ਦੇ ਅੰਦਰ ਨਤੀਦੇ ਦੇ ਦੇਵੇਗੀ ਅਤੇ ਇਸ ਦੀ ਕੀਮਤ 500 ਰੁਪਏ ਹੋਵੇਗੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਹਾਥਰਸ ਮਾਮਲਾ: 6 ਸਵਾਲ ਜਿਨ੍ਹਾਂ ਦਾ ਜਵਾਬ ਮਿਲਣ ''ਤੇ ਹੀ ਸੁਲਝ ਸਕਦੀ ਹੈ ਗੁੱਥੀ
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 14 ਸਤੰਬਰ ਨੂੰ ਹੋਏ ਅਨੁਸੂਚਿਤ ਜਾਤੀ ਦੀ ਕੁੜੀ ਨਾਲ ਕਥਿਤ ਗੈਂਗਰੇਪ ਅਤੇ ਕਤਲ ਦੀ ਗੁੱਥੀ ਹੋਰ ਉਲਝਦੀ ਜਾ ਰਹੀ ਹੈ।
ਇੱਕ ਪਾਸੇ ਜਿੱਥੇ ਹੁਣ ਪੀੜਤ ਪਰਿਵਾਰ ''ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਇਸ ਘਟਨਾ ''ਤੇ ਰਾਜਨੀਤੀ ਵੀ ਤੇਜ਼ ਹੋ ਗਈ ਹੈ।
ਘਟਨਾ ਨਾਲ ਜੁੜੇ ਕਈ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਆਏ ਹਨ, ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਇੱਕ ਨਜ਼ਰ ਉਨ੍ਹਾਂ ਸਵਾਲਾਂ ''ਤੇ ਜਿਨ੍ਹਾਂ ਦੇ ਪੂਰੇ ਜਵਾਬ ਅਜੇ ਨਹੀਂ ਮਿਲ ਸਕੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਹਰਦੀਪ ਪੁਰੀ ਦੇ ਇਸ ਬਿਆਨ ''ਤੇ ਕਾਂਗਰਸ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ
ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਹਰਦੀਪ ਪੁਰੀ ਨੇ ਕਿਹਾ ਸੀ, "ਰਾਜ ਸਭਾ ਵਿੱਚ ਲੋਕਤੰਤਰ ਦੇ ਨਾਂ ''ਤੇ ਜੋ ਹੋਇਆ ਹੈ ਉਹ ਬੇਮਾਨੀ ਤੇ ਗੁੰਡਾਗਰਦੀ ਹੈ।"
"ਮੈਨੂੰ ਦੁਖ ਹੈ ਕਿ ਅੱਜ ਖਾਸਕਰ ਪੰਜਾਬ ਵਿੱਚ ਜੋ ਪ੍ਰਦਰਸ਼ਨਾਂ ਦੇ ਨਾਂ ''ਤੇ ਹੋ ਰਿਹਾ ਹੈ ਉਹ ਨਿਰੀ ਗੁੰਡਾਗਰਦੀ ਹੈ। ਜੇ ਤੁਹਾਨੂੰ ਵਿਰੋਧ ਕਰਨਾ ਹੈ ਤਾਂ ਤੁਸੀਂ ਵਿਰੋਧ ਕਰੋ।"
ਇਸ ਬਿਆਨ ਦਾ ਹਵਾਲਾ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ, "ਜਿਹੜੇ ਕਿਸਾਨ ਜਥੇਬੰਦੀਆਂ, ਗਾਇਕ, ਲਿਖਾਰੀ ਤੇ ਕਾਮੇ ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ''ਤੇ ਬੈਠੇ ਹਨ, ਹਰਦੀਪ ਪੁਰੀ ਨੇ ਉਨ੍ਹਾਂ ਸਾਰਿਆਂ ਨੂੰ ਗੁੰਡਾ ਕਿਹਾ ਹੈ।"
ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਕੇਂਦਰ ਮੰਤਰੀ ਨੂੰ ਪੰਜਾਬੀਆਂ ਤੋਂ ਮਾਫੀ ਮੰਗਣ ਲਈ ਕਿਹਾ,"ਇਹ ਬਹੁਤ ਦੁਖਦਾਈ ਹੈ ਕਿ ਹਰਦੀਪ ਪੁਰੀ ਖੁਦ ਪੰਜਾਬੀ ਹਨ ਤੇ ਆਪਣੇ ਲੋਕਾਂ ਦੇ ਹੀ ਵਿਰੁੱਧ ਹੋ ਗਏ ਹਨ। ਪੰਜਾਬੀ ਇਸ ਧੋਖੇਬਾਜ਼ੀ ਨੂੰ ਕਦੇ ਵੀ ਨਹੀਂ ਭੁੱਲਣਗੇ।"
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਸ ਹੋਣ ਲੱਗੇ
https://www.youtube.com/watch?v=nhte7_QJBQo
ਵੀਡੀਓ: ਹਾਥਰਸ- ‘ਜੇ ਕੁੜੀ ਕੋਰੋਨਾ ਨਾਲ ਮਰ ਜਾਂਦੀ ਤਾਂ ਮੁਆਵਜ਼ਾ ਵੀ ਨਹੀਂ ਸੀ ਮਿਲਣਾ’
https://www.youtube.com/watch?v=2LwazwKeLOc
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
https://www.bbc.com/punjabi/india-54419454
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''13d6bd2f-a639-4de5-a8d2-e5bf0ae84130'',''assetType'': ''STY'',''pageCounter'': ''punjabi.india.story.54444367.page'',''title'': ''ਪੰਜਾਬ ਕਾਂਗਰਸ ਦੀ ਰੈਲੀ: ਰਾਹੁਲ ਗਾਂਧੀ ਨੇ ਕਿਹਾ, \''ਦਾਦੀ ਦੀ ਰਾਖੀ ਲਈ ਸਿੱਖਾਂ ਨੂੰ ਯਾਦ ਰੱਖਾਂਗਾ\'' - 5 ਅਹਿਮ ਖ਼ਬਰਾਂ'',''published'': ''2020-10-07T01:53:01Z'',''updated'': ''2020-10-07T01:53:01Z''});s_bbcws(''track'',''pageView'');