ਕੋਰੋਨਾਵਾਇਰਸ: ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਵਾਇਰਸ ਦੀ ਟੈਸਟਿੰਗ ’ਚ ਇੰਝ ਲਿਆ ਸਕਦਾ ਬਦਲਾਅ
Tuesday, Oct 06, 2020 - 06:09 PM (IST)


ਭਾਰਤ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਕੋਰੋਨਾ ਵਾਇਰਸ ਲਈ ਇੱਕ ਸਸਤਾ ਕਾਗਜ਼ ਆਧਾਰਿਤ ਟੈਸਟ ਵਿਕਸਤ ਕੀਤਾ ਹੈ ਜੋ ਪ੍ਰੈਗਨੈਂਸੀ ਦੇ ਟੈਸਟ ਵਾਂਗ ਤੇਜ਼ ਨਤੀਜੇ ਦੇ ਸਕਦਾ ਹੈ।
ਬੀਬੀਸੀ ਦੇ ਸੌਤਿਕ ਬਿਸਵਾਸ ਤੇ ਕਰੁਤਿਕਾ ਪਾਠੀ ਨੇ ਇਹ ਕਿਵੇਂ ਕੰਮ ਕਰਦਾ ਹੈ, ਇਸਤੋਂ ਪਰਦਾ ਚੁੱਕਿਆ।
ਇਸ ਟੈਸਟ ਦਾ ਨਾਂ ਇੱਕ ਪ੍ਰਸਿੱਧ ਭਾਰਤੀ ਕਾਲਪਨਿਕ ਜਾਸੂਸ ਦੇ ਨਾਂ ''ਤੇ ਰੱਖਿਆ ਗਿਆ ਹੈ, ਜੋ ਕ੍ਰਿਸਪ ਨਾਂ ਦੀ ਜੀਨ-ਐਡੀਟਿੰਗ ਤਕਨਾਲੋਜੀ ''ਤੇ ਆਧਾਰਿਤ ਹੈ।
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਕਿੱਟ, ਜਿਸ ਨੂੰ ‘ਫੇਲੂਦਾ’ ਕਿਹਾ ਜਾਂਦਾ ਹੈ, ਉਸ ਨਾਲ ਇੱਕ ਘੰਟੇ ਦੇ ਅੰਦਰ ਨਤੀਦੇ ਦੇ ਦੇਵੇਗੀ ਅਤੇ ਇਸ ਦੀ ਕੀਮਤ 500 ਰੁਪਏ ਹੋਵੇਗੀ।
ਫੇਲੂਦਾ ਨੂੰ ਇੱਕ ਭਾਰਤੀ ਸਮੂਹ ਟਾਟਾ ਵੱਲੋਂ ਬਣਾਇਆ ਜਾਵੇਗਾ ਅਤੇ ਇਹ ਦੁਨੀਆਂ ਦਾ ਪਹਿਲਾ ਬਾਜ਼ਾਰ ਵਿੱਚ ਉਪਲੱਬਧ ਕਾਗਜ਼ ਆਧਾਰਿਤ ਕੋਵਿਡ-19 ਟੈਸਟ ਹੋ ਸਕਦਾ ਹੈ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਵਿਜੇ ਰਾਘਵਨ ਨੇ ਬੀਬੀਸੀ ਨੂੰ ਦੱਸਿਆ, ''''ਇਹ ਇੱਕ ਸਰਲ, ਸਟੀਕ, ਭਰੋਸੇਯੋਗ, ਮਾਪਯੋਗ ਅਤੇ ਕਫਾਇਤੀ ਟੈਸਟ ਹੈ।''''
ਦਿੱਲੀ ਸਥਿਤੀ ਸੀਐੱਸਆਈਆਰ-ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਦੇ ਖੋਜਕਰਤਿਆਂ ਵੱਲੋਂ ਜਿੱਥੇ ਫੇਲੂਦਾ ਵਿਕਸਤ ਕੀਤਾ ਹੈ, ਉੱਥੇ ਨਾਲ ਹੀ ਨਿੱਜੀ ਪ੍ਰਯੋਗਸ਼ਾਲਾਵਾਂ ਨੇ ਲਗਭਗ 2,000 ਮਰੀਜ਼ਾਂ ਦੇ ਨਮੂਨਿਆਂ ਦਾ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਕੋਰੋਨਾਵਾਇਰਸ ਲਈ ਪੌਜ਼ੇਟਿਵ ਟੈਸਟ ਕੀਤੇ ਗਏ ਸਨ।

ਉਨ੍ਹਾਂ ਨੇ ਦੇਖਿਆ ਕਿ ਨਵੇਂ ਟੈਸਟ ਵਿੱਚ 96 ਫੀਸਦੀ ਸੰਵੇਦਨਸ਼ੀਲਤਾ ਅਤੇ 98 ਫੀਸਦੀ ਵਿਸ਼ੇਸ਼ਤਾ ਸੀ। ਇੱਕ ਟੈਸਟ ਦੀ ਸਟੀਕਤਾ ਇਨ੍ਹਾਂ ਦੋ ਅਨੁਪਾਤਾਂ ''ਤੇ ਆਧਾਰਿਤ ਹੁੰਦੀ ਹੈ।
ਇੱਕ ਟੈਸਟ ਜੋ ਉੱਚ ਸੰਵੇਦਨਸ਼ੀਲ ਹੈ, ਲਗਭਗ ਪਤਾ ਲੱਗੇਗਾ ਕਿ ਬਿਮਾਰੀ ਕਿਸ ਨੂੰ ਹੈ ਅਤੇ ਇੱਕ ਟੈਸਟ ਜਿਸ ਵਿੱਚ ਉੱਚ ਵਿਸ਼ੇਸ਼ਤਾ ਹੁੰਦੀ ਹੈ, ਉਹ ਲਗਭਗ ਹਰ ਕਿਸੇ ਨੂੰ ਰੋਗ ਤੋਂ ਮੁਕਤ ਨਹੀਂ ਕਰਦਾ।
ਪਹਿਲਾ ਇਹ ਯਕੀਨੀ ਬਣਾਉਂਦਾ ਹੈ ਕਿ ਬਹੁਤ ਸਾਰੇ ਗਲਤ ਨੈਗੇਟਿਵ ਰਿਜਲਟ ਨਾ ਹੋਣ ਅਤੇ ਦੂਜਾ ਬਹੁਤ ਜ਼ਿਆਦਾ ਗਲਤ ਪੌਜ਼ੀਟਿਵ ਨਾ ਹੋਣ। ਭਾਰਤ ਦੇ ਡਰੱਗ ਰੈਗੂਲੇਟਰ ਨੇ ਵਪਾਰਕ ਉਪਯੋਗ ਲਈ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੋਰੋਨਾ ਦੇ 60 ਲੱਖ ਤੋਂ ਵੱਧ ਪੁਸ਼ਟੀ ਕੀਤੇ ਮਾਮਲਿਆਂ ਨਾਲ ਭਾਰਤ ਦੁਨੀਆ ਵਿੱਚ ਕੋਵਿਡ-19 ਦੇ ਮਾਮਲਿਆਂ ਨਾਲ ਦੂਜੇ ਨੰਬਰ ਦਾ ਸਭ ਤੋਂ ਵੱਡਾ ਦੇਸ਼ ਹੈ। ਦੇਸ਼ ਵਿੱਚ 100,000 ਤੋਂ ਜ਼ਿਆਦਾ ਲੋਕ ਹੁਣ ਤੱਕ ਇਸ ਬਿਮਾਰੀ ਨਾਲ ਮਰ ਚੁੱਕੇ ਹਨ।
ਇੱਕ ਹੌਲੀ ਸ਼ੁਰੂਆਤ ਦੇ ਬਾਅਦ ਭਾਰਤ ਹੁਣ ਦੇਸ਼ ਭਰ ਵਿੱਚ 1200 ਤੋਂ ਜ਼ਿਆਦਾ ਪ੍ਰਯੋਗਸ਼ਾਲਾਵਾਂ ਵਿੱਚ ਇੱਕ ਦਿਨ ਵਿੱਚ ਇੱਕ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕਰ ਰਿਹਾ ਹੈ। ਇਹ ਦੋ ਟੈਸਟਾਂ ਦੀ ਵਰਤੋਂ ਕਰ ਰਿਹਾ ਹੈ।
ਪਹਿਲਾ ਟਾਈਮ-ਟੈਸਟਡ, ਗੋਲਡ ਸਟੈਂਡਰਡ ਪੋਲੀਮੇਰੇਜ਼ ਚੇਨ ਰਿਐਕਸ਼ਨ ਜਾਂ ਪੀਸੀਆਰ ਸਵੈਬ ਟੈਸਟ ਹੈ ਜੋ ਲੈਬ ਵਿੱਚ ਵਾਇਰਸ ਦੀ ਵੰਸ਼ਿਕ ਸਮੱਗਰੀ ਨੂੰ ਵਧਾਉਣ ਲਈ ਰਸਾਇਣਾਂ ਦੀ ਵਰਤੋਂ ਕਰਦੇ ਹਨ। ਦੂਜਾ ਸਪੀਡੀ ਐਂਟੀਜਨ ਟੈਸਟ ਹੈ ਜੋ ਇੱਕ ਨਮੂਨੇ ਵਿੱਚ ਵਾਇਰਸ ਦੇ ਟੁਕੜਿਆਂ ਦਾ ਪਤਾ ਲਾ ਕੇ ਕੰਮ ਕਰਦਾ ਹੈ।

ਪੀਸੀਆਰ ਟੈਸਟ ਆਮ ਤੌਰ ''ਤੇ ਭਰੋਸੇਯੋਗ ਹੁੰਦਾ ਹੈ ਅਤੇ ਇਸਦੀ ਕੀਮਤ 2,400 ਰੁਪਏ ਤੱਕ ਹੁੰਦੀ ਹੈ। ਇਸ ਵਿੱਚ ਗਲਤ ਨੈਗੇਟਿਵ ਅਤੇ ਗਲਤ ਪਾਜ਼ੇਟਿਵ ਦੱਸਣ ਦੀ ਦਰ ਘੱਟ ਹੈ। ਐਂਟੀਜਨ ਟੈਸਟ ਸਸਤੇ ਹੁੰਦੇ ਹਨ।
ਇਹ ਪੌਜ਼ੀਟਿਵ ਲਾਗ ਦਾ ਪਤਾ ਲਗਾਉਣ ਵਿੱਚ ਜ਼ਿਆਦਾ ਸਟੀਕ ਹਨ, ਪਰ ਪੀਸੀਆਰ ਟੈਸਟ ਦੀ ਤੁਲਨਾ ਵਿੱਚ ਜ਼ਿਆਦਾ ਗਲਤ ਨੈਗੇਟਿਵ ਰਿਪੋਰਟ ਦਿੰਦਾ ਹੈ।
ਆਲਮੀ ਸਿਹਤ ਅਤੇ ਸਿਹਤ ਨੀਤੀ ਦੇ ਇੱਕ ਖੋਜਕਰਤਾ ਡਾ. ਅਨੰਤ ਭਾਨ ਅਨੁਸਾਰ ਭਾਰਤ ਵਿੱਚ ਟੈਸਟ ਵਧਾਉਣਾ ਅਜੇ ਸੌਖਾ ਨਹੀਂ ਹੈ।
ਡਾ. ਭਾਨ ਨੇ ਬੀਬੀਸੀ ਨੂੰ ਦੱਸਿਆ, ''''ਅਜੇ ਤੱਕ ਵੀ ਲੰਬਾ ਇੰਤਜ਼ਾਰ ਸਮਾਂ ਅਤੇ ਕਿੱਟ ਦੀ ਅਣਉਪਲੱਬਧਾ ਹੈ। ਅਤੇ ਅਸੀਂ ਬਹੁਤ ਤੇਜ਼ੀ ਨਾਲ ਐਂਟੀਜਨ ਟੈਸਟ ਕਰ ਰਹੇ ਹਾਂ ਜਿਸ ਵਿੱਚ ਗਲਤ ਨੈਗੇਟਿਵ ਰਿਪੋਰਟ ਦੇਣ ਦੀਆਂ ਸਮੱਸਿਆਵਾਂ ਹਨ।''''
ਉਨ੍ਹਾਂ ਦਾ ਮੰਨਣਾ ਹੈ ਕਿ ਫੇਲੂਦਾ ਟੈਸਟ ਆਮਤੌਰ ''ਤੇ : ਐਂਟੀਜਨ ਟੈਸਟਾਂ ਨੂੰ ਬਦਲ ਸਕਦਾ ਹੈ ਕਿਉਂਕਿ ਇਹ ਤੁਲਨਾਤਮਕ ਰੂਪ ਨਾਲ ਸਸਤਾ ਹੋ ਸਕਦਾ ਹੈ ਅਤੇ ਜ਼ਿਆਦਾ ਸਟੀਕ ਵੀ।
ਆਈਜੀਆਈਬੀ ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ, ''''ਨਵੇਂ ਟੈਸਟ ਵਿੱਚ ਪੀਸੀਆਰ ਟੈਸਟ ਵਰਗੀ ਭਰੋਸੇਯੋਗਤਾ ਹੈ, ਇਸਨੂੰ ਜਲਦੀ ਅਤੇ ਛੋਟੀ ਲੈਬ ਵਿੱਚ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਤਿ ਆਧੁਨਿਕ ਮਸ਼ੀਨਾਂ ਨਹੀਂ ਹਨ।''''

- ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਸਬੰਧੀ ਇਨ੍ਹਾਂ 5 ਹਦਾਇਤਾਂ
- ਕੋਰੋਨਾਵਾਇਰਸ ਵੈਕਸੀਨ: ਜਾਨਵਰਾਂ ''ਤੇ ਕਾਮਯਾਬ ਹੋਏ ਟੈਸਟ ਨਾਲ ਜਾਗੀ ਉਮੀਦ
- ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦਾ ਮਤਲਬ ਸੌਖੀ ਭਾਸ਼ਾ ਵਿੱਚ ਸਮਝੋ
- ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ ''ਚ ਪੁੱਜ ਸਕਦਾ ਹੈ ਵਾਇਰਸ
ਫੇਲੂਦਾ ਟੈਸਟ ਲਈ ਨਮੂਨੇ ਇਕੱਤਰ ਕਰਨੇ ਪੀਸੀਆਰ ਟੈਸਟ ਦੇ ਸਮਾਨ ਹੋਣਗੇ-ਨੱਕ ਮਾਰਗ ਦੇ ਪਿਛਲੇ ਹਿੱਸੇ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਨੱਕ ਸਵੈਬ ਪਾਈ ਜਾਵੇਗੀ। ਭਾਰਤ ਵਿੱਚ ਅਜੇ ਵੀ ਲਾਰ ਤੋਂ ਕੋਵਿਡ-19 ਟੈਸਟ ਕਰਨ ਦੀ ਆਗਿਆ ਨਹੀਂ ਹੈ।
ਰਵਾਇਤੀ ਪੀਸੀਆਰ ਟੈਸਟ ਵਿੱਚ ਨਮੂਨੇ ਨੂੰ ਇੱਕ ਮਾਨਤਾ ਪ੍ਰਾਪਤ ਲੈਬ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਉਚਿਤ ਵਾਇਰਸ ਬਰਾਮਦ ਹੋਣ ਤੋਂ ਪਹਿਲਾਂ ਉਸ ਨੂੰ ਕਈ ''ਚੱਕਰਾਂ'' ਤੋਂ ਗੁਜ਼ਰਨਾ ਪੈਂਦਾ ਹੈ।
ਨਵਾਂ ਫੇਲੂਦਾ ਟੈਸਟ ''ਕ੍ਰਿਸਪਰ'' ਦੀ ਵਰਤੋਂ ਕਰਦਾ ਹੈ-ਕ੍ਰਿਸਪਰ ''ਕਲੱਸਟਰਡ ਰੈਗੂਲਰਲੀ ਸ਼ਾਰਟ ਪਲਿੰਡਰੋਮਿਕ ਰਿਪੀਟਸ'' ਦਾ ਛੋਟਾ ਰੂਪ ਹੈ-ਜਾਂ ਵਾਇਰਸ ਦਾ ਪਤਾ ਲਗਾਉਣ ਲਈ ਇੱਕ ਜੀਨ-ਐਡੀਟਿੰਗ ਟੈਕਨੋਲੋਜੀ ਦਾ ਉਪਯੋਗ ਕੀਤਾ ਗਿਆ ਹੈ।
ਖੋਜਕਰਤਾਵਾਂ ਅਨੁਸਾਰ ਜੀਨ ਐਡੀਟਿੰਗ ਇੱਕ ਤਰ੍ਹਾਂ ਨਾਲ ਵਰਡ ਪ੍ਰੋਸੈਸਿੰਗ ਦੇ ਸਮਾਨ ਕੰਮ ਕਰਦਾ ਹੈ-ਇਹ ਗਲਤ ਟਾਈਪ ਨੂੰ ਹਟਾ ਕੇ ਅਤੇ ਸਹੀ ਨੂੰ ਸ਼ਾਮਲ ਕਰਕੇ ਟਾਈਪ ਨੂੰ ਸਹੀ ਕਰਨ ਲਈ ਕਰਸਰ ਦਾ ਉਪਯੋਗ ਕਰਨ ਵਰਗਾ ਹੀ ਹੈ।
ਇਹ ਤਕਨੀਕ ਇੰਨੀ ਸਟੀਕ ਹੈ ਕਿ ਇਹ ਇੱਕ ਜੀਨੋਮ ਲੈਟਰ ਨੂੰ ਹਟਾ ਜਾਂ ਜੋੜ ਸਕਦੀ ਹੈ। ਜੀਨ ਐਡੀਟਿੰਗ ਦਾ ਉਪਯੋਗ ਮੁੱਖ ਰੂਪ ਨਾਲ ਲਾਗ ਨੂੰ ਰੋਕਣ ਅਤੇ ਸਿਕਲ ਸੈੱਲ ਰੋਗ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ।

ਜਦੋਂ ਫੇਲੂਦਾ ਦੀ ਤਰ੍ਹਾਂ ਇੱਕ ਨਿਦਾਨਕ ਉਪਕਰਨ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ਤਾਂ ਕ੍ਰਿਸਪ ਤਕਨੀਕ ਨੋਵਲ ਕੋਰੋਨਾਵਾਇਰਸ ਦੇ ਸਿਗਨੇਚਰ ਨੂੰ ਲੈਣ ਵਾਲੇ ਜੀਨ ਦੇ ਅੱਖਰਾਂ ਦੇ ਇੱਕ ਸੈੱਟ ''ਤੇ ਉੱਭਰ ਆਉਂਦਾ ਹੈ, ਉਹ ਇਸਨੂੰ ਉਭਾਰਦਾ ਹੈ ਅਤੇ ਕਾਗਜ਼ ਦੇ ਇੱਕ ਟੁਕੜੇ ''ਤੇ ਇਸਦਾ ਰੀਡ ਆਊਟ (ਵਿਜ਼ੂਅਲ ਰਿਕਾਰਡ) ਆ ਜਾਂਦਾ ਹੈ।
ਦੋ ਨੀਲੀਆਂ ਰੇਖਾਵਾਂ ਪਾਜ਼ੇਟਿਵ ਨਤੀਜੇ ਦਰਸਾਉਂਦੀਆਂ ਹਨ ਜਦੋਂਕਿ ਇੱਕ ਨੀਲੀ ਰੇਖਾ ਦਾ ਮਤਲਬ ਹੈ ਕਿ ਟੈਸਟ ਨੈਗੇਟਿਵ ਆਇਆ ਹੈ।
ਹਾਰਵਰਡ ਮੈਡੀਕਲ ਸਕੂਲ ਦੇ ਰਿਸਰਚ ਫੈਲੋ ਡਾ. ਸਟੀਫਨ ਕਿਸਲਰ ਨੇ ਕਿਹਾ, ''''ਟੈਸਟ ਇੱਕ ਸੀਮਤ ਸਰੋਤ ਅਤੇ ਕੁਝ ਅਜਿਹਾ ਹੈ ਜੋ ਇਸਦੀ ਉਪਲੱਬਧਤਾ ਨੂੰ ਬਿਹਤਰ ਬਣਾਉਣ ਲਈ ਸਾਨੂੰ ਕੁਝ ਕਰਨ ਦੀ ਜ਼ਰੂਰਤ ਹੈ ਇਸ ਲਈ ਫੇਲੂਦਾ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।''''
ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾ. ਥਾਮਸ ਤਸਾਈ ਅਨੁਸਾਰ ਕ੍ਰਿਸਪ ਆਧਾਰਿਤ ਟੈਸਟ ਸਮੇਂ ਦੀ ਖਪਤ ਅਤੇ ਮਿਹਨਤ ਨਾਲ ਕਰਨ ਵਾਲੇ ਪੀਸੀਆਰ ਅਤੇ ਐਂਟੀਜਨ ਟੈਸਟਾਂ ਦੇ ਬਾਅਦ ''ਟੈਸਟਾਂ ਦੀ ਤੀਜੀ ਲਹਿਰ'' ਦਾ ਇੱਕ ਹਿੱਸਾ ਹਨ।
ਅਮਰੀਕਾ ਅਤੇ ਬ੍ਰਿਟੇਨ ਵਿੱਚ ਕਈ ਕੰਪਨੀਆਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਸਮਾਨ ਪੇਪਰ ਸਟਰਿਪ ਟੈਸਟ ਵਿਕਸਤ ਕਰ ਰਹੀਆਂ ਹਨ ਜੋ ਸਸਤੇ ਅਤੇ ਵੱਡੇ ਪੈਮਾਨੇ ''ਤੇ ਉਤਪਾਦਿਤ ਹੋ ਸਕਦੇ ਹਨ। ਸਭ ਤੋਂ ਜ਼ਿਆਦਾ ਚਰਚਿਤ ਸ਼ੇਰਲੌਕ ਬਾਇਓਸਾਇੰਸ ਵੱਲੋਂ ਵਿਕਸਤ ਇੱਕ ਕਾਗਜ਼ ਆਧਾਰਿਤ ਪੱਟੀ ਹੈ ਜਿਸ ਨੂੰ ਯੂਐੱਸ ਫੂਡ ਐਂਡ ਡਰੱਗ ਐਡਿਮਟ੍ਰੇਸ਼ਨ (ਐੱਫਡੀਏ) ਵੱਲੋਂ ਐਮਰਜੈਂਸੀ ਉਪਯੋਗ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਹ ਟੈਸਟ ਇਹ ਦਾਅਵਾ ਕਰਦਾ ਹੈ ਕਿ ''''ਕਿਸੇ ਵੀ ਜੀਵ ਜਾਂ ਰੋਗਾਣੂਜਨਕ ਵਿੱਚ ਲਗਭਗ ਕਿਸੇ ਵੀ ਡੀਐੱਨਏ ਜਾਂ ਆਰਐੱਨਏ-ਕ੍ਰਮ ਦੇ ਅਨੋਖੇ ਜੈਨੇਟਿਕ ਫਿੰਗਰਪ੍ਰਿੰਟਸ ਦਾ ਪਤਾ ਲਗਾਇਆ ਜਾ ਸਕਦਾ ਹੈ।''''
ਡੀਐੱਨਏ ਅਤੇ ਆਰਐੱਨਏ ਸਿਸਟਰਜ਼ ਮੌਲੀਕਿਊਲਜ਼ ਹਨ ਜੋ ਸਾਰੇ ਵੰਸ਼ਿਕ ਜਾਣਕਾਰੀ ਦੇ ਭੰਡਾਰਨ ਲਈ ਜ਼ਿੰਮੇਵਾਰ ਹਨ ਜੋ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।
https://www.youtube.com/watch?v=BRcKbFhSgKU&t=4s
ਡਾ. ਤਸਾਈ ਨੇ ਕਿਹਾ, ''''ਆਦਰਸ਼ ਅਤੇ ਅੰਤਿਮ ਟੈਸਟ ਕਾਗਜ਼-ਆਧਾਰਿਤ ਹੋਵੇਗਾ ਜੋ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ।'''' ਪਰ ਨਿਸ਼ਚਤ ਰੂਪ ਨਾਲ ਤਕਨਾਲੋਜੀ ਦੀਆਂ ਕੁਝ ਜੈਵਿਕ ਪਾਬੰਦੀਆਂ ਹਨ-ਅਸੀਂ ਲੋਕਾਂ ਤੋਂ ਘਰ ਵਿੱਚ ਆਰਐੱਨਏ ਨੂੰ ਕੱਢਣ ਅਤੇ ਵਧਾਉਣ ਦੀ ਉਮੀਦ ਨਹੀਂ ਕਰ ਸਕਦੇ।''''
ਇਹ ਉਹ ਥਾਂ ਹੈ ਜਿੱਥੇ ਫੇਲੂਦਾ ਟੈਸਟ ਅੰਤ ਵਿੱਚ ਜੀਨ ਐਡੀਟਿੰਗ ਆਧਾਰਿਤ ਨਿਦਾਨਕ ਟੈਸਟਾਂ ਨੂੰ ਦੇਖਣ ਦੇ ਤਰੀਕੇ ''ਤੇ ਬਹੁਤ ਵੱਡਾ ਫਰਕ ਪਾ ਸਕਦਾ ਹੈ।
ਸੀਐੱਸਆਈ-ਆਈਜੀਬੀਐੱਮਆਰ ਦੇ ਅਣੂ ਵਿਗਿਆਨੀ ਅਤੇ ਫੇਲੂਦਾ ਨੂੰ ਵਿਕਸਤ ਕਰਨ ਵਾਲੀ ਟੀਮ ਦੇ ਇੱਕ ਪ੍ਰਮੁੱਖ ਮੈਂਬਰ ਡਾ. ਦੇਵਜਿਓਤੀ ਚਕਰਵਰਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇੱਕ ਟੈਸਟ ਦੇ ਪ੍ਰੋਟੋਟਾਇਪ ''ਤੇ ਕੰਮ ਕਰ ਰਹੇ ਹਨ ਜਿੱਥੇ ''''ਤੁਸੀਂ ਘਰ ਵਿੱਚ ਪੀਸੀਆਰ ਮਸ਼ੀਨ ਦਾ ਉਪਯੋਗ ਕਰਕੇ ਆਰਐੱਨਏ ਨੂੰ ਕੱਢ ਅਤੇ ਵਧਾ ਸਕਦੇ ਹੋ।''''
ਡਾ. ਚਕਰਵਰਤੀ ਨੇ ਕਿਹਾ, ''''ਅਸੀਂ ਇੱਕ ਸਰਲ, ਸਸਤੀ ਅਤੇ ਸਹੀ ਮਾਅਨੇ ਵਿੱਚ ਵਧੀਆ ਟੈਸਟ ਲਈ ਕੋਸ਼ਿਸ ਕਰ ਰਹੇ ਹਾਂ, ਇਸ ਲਈ ਇਹ ਵਿਆਪਕ ਟੈਸਟ ਮਸ਼ੀਨਾਂ ਅਤੇ ਜਨਸ਼ਕਤੀ ਰਾਹੀਂ ਹੀ ਸੀਮਤ ਨਹੀਂ ਹੈ।''''

ਡਾ. ਕਿਸਲਰ ਨੇ ਕਿਹਾ, ''''ਕਿਉਂਕਿ ਭਾਰਤ ਵਿੱਚ ਇੰਨੀ ਜ਼ਿਆਦਾ ਆਬਾਦੀ ਹੈ, ਇਸ ਲਈ ਇਸ ਟੈਸਟ ਦਾ ਮਹੱਤਵ ਦਿਖਾਉਣ ਦਾ ਮੌਕਾ ਹੈ ਅਤੇ ਇਹ ਉਸ ਸਮੇਂ ਆ ਰਿਹਾ ਹੈ ਜਦੋਂ ਇਸਦੀ ਜ਼ਰੂਰਤ ਹੈ। ਜੇ ਉਸਦੀ ਕਾਰਜਸ਼ੀਲਤਾ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਇਸ ਨਾਲ ਦੂਨੀਆ ਭਰ ਵਿੱਚ ਪ੍ਰਭਾਵ ਪੈ ਸਕਦਾ ਹੈ।''''
ਵੈਕਸੀਨ ਮਹਾਂਮਾਰੀ ਤੋਂ ਬਾਹਰ ਆਉਣ ਲਈ ਮਹੱਤਵਪੂਰਨ ਹੋਵੇਗੀ, ਪਰ ਡਾ. ਕਿਸਲਰ ਅਨੁਸਾਰ, ''''ਭਰੋਸੇਯੋਗ, ਪਹੁੰਚਯੋਗ ਟੈਸਟਿੰਗ ਵੀ ''ਸਾਧਾਰਨਤਾ ਦੀ ਭਾਵਨਾ'' ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੈ।
ਉਨ੍ਹਾਂ ਨੇ ਕਿਹਾ, ''''ਮੈਂ ਕਲਪਨਾ ਕਰਦਾ ਹਾਂ ਕਿ ਆਦਰਸ਼ ਦੁਨੀਆ ਵਿੱਚ ਟੈਸਟ ਕਰਨਾ ਤੁਹਾਡੇ ਲਈ ਦੰਦਾਂ ਨੂੰ ਬੁਰਸ਼ ਕਰਨ ਜਾਂ ਟੋਸਟ ਬਣਾਉਣ ਜਿੰਨਾ ਆਸਾਨ ਹੋਵੇਗਾ।''''
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ
- ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ
ਇਹ ਵੀ ਦੇਖੋ
https://www.youtube.com/watch?v=egYnsKWzxsY
https://www.youtube.com/watch?v=FSgknUr6z4A
https://www.youtube.com/watch?v=f1s9xyyvA_Y&t=24s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''99fce30b-f774-4f9b-a2bd-8b0130cc7323'',''assetType'': ''STY'',''pageCounter'': ''punjabi.india.story.54424986.page'',''title'': ''ਕੋਰੋਨਾਵਾਇਰਸ: ਭਾਰਤ ਦਾ ਨਵਾਂ ਪੇਪਰ ਕੋਰੋਨਾ ਟੈਸਟ ਵਾਇਰਸ ਦੀ ਟੈਸਟਿੰਗ ’ਚ ਇੰਝ ਲਿਆ ਸਕਦਾ ਬਦਲਾਅ'',''published'': ''2020-10-06T12:27:59Z'',''updated'': ''2020-10-06T12:27:59Z''});s_bbcws(''track'',''pageView'');